ਨਵੇਂ ਸਾਲ ਦਾ ਗੀਤ (ਕਵਿਤਾ)

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੜ੍ਹ ਚੜ੍ਹ ਚੜ੍ਹ ਨਵੇਂ  ਸਾਲ ਦਿਆ ਸੂਰਜਾ ਵੇ

ਸੁੱਖ ਦਾ ਸੁਨੇਹਾ ਕੋਈ  ਲਿਆ।

ਦੂਰ ਕਰ ਨ੍ਹੇਰੇ ਲੱਭ  ਨਵਿਆਂ ਸਵੇਰਿਆਂ ਨੂੰ

ਸ਼ਗਨਾਂ ਦੇ ਗੀਤ ਕੋਈ ਗਾ

ਨਫਰਤਾਂ ਦਾ ਬੀਜ ਜਿਹੜੇ  ਬੀਜਦੇ ਨੇ ਰਾਹਾਂ ਵਿਚ

ਪਿਆਰ ਵਾਲੀ ਵੰਝਲੀ ਵਜਾ

ਭੁੱਲ ਜਾ ਅਤੀਤ ਦੀਆਂ  ਯਾਦਾਂ ਲਹੂ ਪੀਣੀਆਂ ਨੂੰ

ਸੁਪਨੇ ਭਵਿੱਖ ਦੇ ਸਜਾ।

ਚੜ੍ਹ ਚੜ੍ਹ ਚੜ੍ਹ ਨਵੇਂ  ਸਾਲ ੋ''''''''''''''''

ਕੁੱਖ ਵਿੱਚ ਹੋਈਆਂ  ਨੇ ਸ਼ਹੀਦ ਜੋ ਮਸੂਮ ਜਿੰਦਾਂ

ਦੱਸ ਜਾਈਂ ਉਹਨਾ  ਦਾ ਕਸੂਰ ਵੇ

ਹੁੰਦੇ ਨੇ ਜ਼ੁਲਮ ਜਿਹੜੇ ਰਾਤਾਂ ਦੇ ਹਨ੍ਹੇਰਿਆਂ ਚ

ਸੱਚ ਦੱਸ ਕਿਹੜਾ ਦਸਤੂਰ  ਵੇ 

ਅੱਖਾਂ ਉੱਤੇ ਬੰਨ੍ਹ  ਪੱਟੀ ਬੈਠੇ ਨੇ ਸਮਾਜ ਸੇਵੀ

ਕਰਦੇ ਨੇ ਕਿਹੜੀ ਉਹ  ਦੁਆ

ਚੜ੍ਹ ਚੜ੍ਹ ਚੜ੍ਹ ਨਵੇਂ ਸਾਲ'''''''''''''''''''

ਬੇਈਮਾਨੀ ਠੱਗੀ ਠੋਰੀ  ਲੁੱਟਾਂ ਖੋਹਾਂ ਹੋਣ ਏਥੇ 

ਕੀਤਾ ਮਹਿੰਗਾਈ ਬੁਰਾ  ਹਾਲ ਵੇ

ਚੋਰ ਹੈ ਉਚੱਕਾ ਗੁੰਡੀ  ਰੰਨ ਪ੍ਰਧਾਨ ਏਥੇ

ਕਿਵੇਂ ਆਊ ਦੱਸ ਨਵਾਂ  ਸਾਲ ਵੇ 

ਭੁੱਖੇ ਢਿੱਡੀਂ ਰੋਟੀ  ਅਤੇ ਮਿਹਨਤਾਂ ਦਾ ਪਾਈਂ ਮੁੱਲ

ਹੱਕ ਸੱਚ ਨਾਲ ਕਰੀਂ  ਨਿਆਂ।

ਚੜ੍ਹ ਚੜ੍ਰ ਚੜ੍ਹ ਨਵੇਂ  ਸਾਲ''''''''''''''''''''''

ਭੁੱਲ ਜਾ ਭਰੂਣ ਜਿਹੀ  ਹੱਤਿਆ ਤੇ ਨਸ਼ਿਆਂ ਦੇ

ਛੇਵੇਂ ਦਰਿਆ ਨੂੰ ਠੱਲ੍ਹ  ਪਾਈਂ ਵੇ

ਪੀਰਾਂ ਤੇ ਫਕੀਰਾਂ ਵਾਲੀ  ਧਰਤੀ ਦੇ ਮਾਲਕਾ

ਨਿਤਾਣਿਆਂ ਨੂੰ ਗਲ ਨਾਲ  ਲਾਈਂ ਵੇ

ਵਿਸ਼ਵ ਦੇ ਵਿਹੜੇ ਵਿੱਚ  ਮਹਿਕਾਂ ਨੂੰ ਖਿਲਾਰ sਕੇ ਤੇ

ਆ ਜਾ ਭਾਗਾਂ ਵਾਲਿਆ  ਤੂੱ ਆ।

ਚੜ੍ਰ ਚੜ੍ਹ ਚੜ੍ਹ ਨਵੇਂ  ਸਾਲ  ''''''''''''''''''''''

ਲੋਕ ਰਾਜ ਵਾਲੀ ਸਦਾ  ਹੋਵੇ ਜੈ ਜੈ ਕਾਰ ਏਥੇ 

ਦੱਬੀਂ ਨਾ ਲੋਕਾਈ  ਦੀ ਆਵਾਜ਼ ਵੇ।

ਰੱਬੀ ਮਿਹਰ ਰੱਖੀਂ  ਸਦਾ ਰੱਬ ਦਿਆਂ ਬੰਦਿਆਂ ਤੇ

ਮੰਨੀਂ ਸਾਡੀ ਇੱਕੋ  ਅਰਦਾਸ ਵੇ

ਸੋਨ ਤੇ ਸੁਨਹਿਰੀ ਤੇਰੀ  ਕਿਰਨਾਂ ਨੂੰ ਜੀ ਆਇਆਂ

ਦਿੱਤਾ ਕਾਉਂਕੇ ਤੇਲ  ਹੈ ਚੁਆ। 

ਚੜ੍ਹ ਚੜ੍ਹ ਚੜ੍ਹ ਨਵੇਂ  ਸਾਲ ਦਿਆ ਸੂਰਜਾ ਵੇ 

ਸੁੱਖ ਦਾ ਸੁਨੇਹਾਂ ਕੋਈ  ਲਿਆ।
-----------------------------------------------