ਤਲਾਕ ਤਲਾਕ ਤਲਾਕ
ਸ਼ਬਦ ਦਿਲ ਚੀਰਦਾ
ਕਾਗਜ਼ਾ ਚ ਰੁਲ ਗਿਆ
ਕਿੱਸਾ ਰਾਂਝੇ ਹੀਰ ਦਾ
ਅਦਾਲਤਾਂ ਨੇ ਅੰਤ ਕਿਤਾ
ਉਮਰਾਂ ਦੇ ਸੀਰ ਦਾ
ਸ਼ਬਦ ਇਹ ਬੇਈਮਾਨ
ਸ਼ੋਸਣ ਸਰੀਰ ਦਾ
ਮਹੱਬਤਾਂ ਦੀ ਗੰਢ ਤੋੜੇ
ਜਹਿਰ ਏਸ ਤੀਰ ਦਾ
ਰੁਲ ਜਾਣ ਚੌਕੇ ਚੁਲੇ
ਘਰ ਜਿਉ ਫਕੀਰ ਦਾ
ਅੰਤ ਨਹੀ ਹੋਣ ਦੇਦਾਂ
ਨੈਣਾ ਵਾਲੇ ਨੀਰ ਦਾ
ਉਮਰਾਂ ਤੋਂ ਗਹਿਰਾ ਫੱਟ
ਏਸ ਸ਼ਮਸ਼ੀਰ ਦਾ
ਕੌਣ ਮੁੱਲ ਪਾਉਦਾ ਮੁੜ
ਕੱਟੀ ਹੋਈ ਲੀਰ ਦਾ
ਸਿਨੇ ਬਣ ਖੁਭ ਜਾਵੇ
ਕੰਡਾ ਜਿਉਂ ਕਰੀਰ ਦਾ
ਬਿੰਦਰਾ ਨਾਂ ਹੱਲ ਕੋਈ
ਮਰ ਗਈ ਜਮੀਰ ਦਾ