ਖ਼ਿਆਲ ਦਿਲ ਵਿੱਚ ਲੈਕੇ ਟੈਸਟ ਕਰਾਉਣ ਦਾ
ਸ਼ੋਸ਼ਾ ਫ਼ੇਰ ਕੀਤਾ ਕਈਆਂ ਕੰਜਕਾਂ ਮਨਾਉਣ ਦਾ
ਲਾਏ ਟਿੱਕੇ ਮੱਥੇ ਘਰ ਆਈਆਂ ਬਾਲੜੀਆਂ ਦੇ
ਦਿਲ ਚ ਖ਼ਿਆਲ ਦਾਦੀ ਦੇ ਪੋਤੀ ਨਾ ਪਾਉਣ ਦਾ
ਜਾਣਾ ਡਾਕਟਰ ਦੇ ਜ਼ਰੂਰ ਕਹੇ ਸੱਸ ਪੂਜਾ ਮਗਰੋਂ
ਹਰਜ਼ ਕੀ ਕਹਿੰਦੀ ਇਕ ਟੈਸਟ ਕਰਵਾਉਣ ਦਾ
ਢੋਂਗ ਕੀਤਾ ਜਾ ਰਿਹਾ ਹੈ ਦੇਵੀ ਦੇ ਪੂਜਨ ਦਾ
ਪਰਣ ਲਿਆ ਜਿਵੇਂ ਭਰੂਣ ਉਸਦਾ ਮਿਟਾਉਣ ਦਾ
ਪਾਪ ਧੋਣ ਦਾ ਲਗਦਾ ਇਹ ਨਿਰਾਲਾ ਤਰੀਕਾ
ਪੂਜਾ ਕਿਸੇ ਦੀ ਧੀ ਦੀ ਤੇ ਅਪਣੀ ਮੁਕਾਉਣ ਦਾ
ਰੋਲ ਔਰਤ ਦਾ ਹੀ ਜ਼ਿਆਦਾ ਇਸ ਕਹਾਣੀ ਵਿੱਚ
ਔਰਤ ਹੱਥੋਂ ਔਰਤ ਦਾ ਕਿਰਦਾਰ ਮਰਵਾਉਣ ਦਾ
ਕਰੋ ਦੁਆ ਕਿ ਇਹ ਕਵਿਤਾ ਇੱਕ ਕਾਰਣ ਬਣੇ
ਭਰੂਣ ਹੱਤਿਆ ਵਾਲੀ ਲਾਹਨਤ ਮਿਟਾਉਣ ਦਾ