ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਸਮੇਂ ਨਾਲ ਬਦਲੋ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅੱਜ ਕੱਲ ਦੁਨੀਆਂ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਜੋ ਨਜ਼ਾਰਾ ਅਸੀਂ ਇਸ ਸਮੇਂ ਦੇਖ ਰਹੇ ਹਾਂ, ਉਹ ਨਜ਼ਾਰਾ ਅਗਲੇ ਪਲ ਨਹੀਂ ਰਹਿਣਾ। ਅਗਲੇ ਪਲ ਇਸ ਧਰਤੀ ਤੇ ਕਈ ਕੁਝ ਬਦਲ ਜਾਣਾ ਹੈ। ਇਹ ਬਦਲਾਵ ਕੁਦਰਤ ਦਾ ਸ਼ੁਰੂ ਤੋਂ ਹੀ ਵਤੀਰਾ ਰਿਹਾ ਹੈ। ਪਹਿਲਾਂ ਸਾਨੂੰ ਇਹ ਬਦਲਾਵ ਬਹੁਤਾ ਮਹਿਸੂਸ ਨਹੀਂ ਸੀ ਹੁੰਦਾ। ਉਦੋਂ ਸਾਡੀ ਆਪਣੀ ਬੁੱਧੀ ਇਸ ਬਦਲਾਵ ਨੂੰ ਮਹਿਸੂਸ ਕਰਨ ਲਈ ਬੜੀ ਸੀਮਤ ਸੀ ਅਤੇ ਅਸੀਂ ਹਨੇਰੇ ਵਿਚ ਹੀ ਭਟਕਦੇ ਰਹਿੰਦੇ ਸਾਂ। ਹੁਣ ਵਿਗਿਆਨ ਦੀ ਉੱਨਤੀ ਕਾਰਨ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ। ਵਿਗਿਆਨ ਨੇ ਸਾਨੂੰ ਇਕ ਨਵੀਂ ਰੋਸ਼ਨੀ ਦਿੱਤੀ ਹੈ ਜਿਸ ਕਾਰਨ ਸਾਨੂੰ ਇਹ ਬਦਲਾਵ ਸਪਸ਼ਟ ਨਜ਼ਰ ਆਉਣ ਲਗ ਪਿਆ ਹੈ। ਸਾਡੀ ਸੋਚ ਅਤੇ ਦ੍ਰਿਸ਼ਟੀ ਸੂਖਮ ਅਤੇ ਵਿਸ਼ਾਲ ਹੋ ਗਈ ਹੈ। ਇਹ ਵਿਸ਼ਾਲ ਦੁਨੀਆਂ ਇਕ ਛੋਟੇ ਪਰਿਵਾਰ ਵਿਚ ਸਿਮਟ ਕੇ ਰਹਿ ਗਈ ਹੈ। ਵਿਗਿਆਨ ਨੇ ਸਮੇਂ ਅਤੇ ਸਥਾਨ ਦੀਆਂ ਦੂਰੀਆਂ ਮਿਟਾ ਦਿੱਤੀਆਂ ਹਨ।ਜੇ ਇਕ ਸਮੇਂ ਦੁਨੀਆ ਦੇ ਕਿਸੇ ਸਥਾਨ ਤੇ ਕੋਈ ਘਟਨਾ ਹੁੰਦੀ ਹੈ ਤਾਂ ਉਸੇ ਪਲ ਦੂਜੇ ਕੋਨੇ ਵਿਚ ਉਸ ਦਾ ਪ੍ਰਤੀਕਰਮ ਹੋਣ ਲੱਗ ਪੈਂਦਾ ਹੈ। ਇਸ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਵਿਚ ਮਨੁੱਖ ਨੂੰ ਵੀ ਆਪਣਾ ਸਰੀਰਕ ਅਤੇ ਮਾਨਸਿਕ ਸੰਤੁਲਨ ਕਾਇਮ ਰੱਖ ਕੇ ਆਪਣੇ ਵਸੀਲਿਆਂ ਅਨੁਸਾਰ ਤਿਆਰ ਬਰ ਤਿਆਰ ਰਹਿਣਾ ਪਵੇਗਾ ਤਾਂ ਹੀ ਉਹ ਜੀਵਨ ਵਿਚ ਇਕ ਸੁਰ ਰਹਿ ਸਕੇਗਾ ਨਹੀਂ ਤਾਂ ਉਹ ਪੱਛੜ ਜਾਵੇਗਾ। ਉਸ ਦੀ ਬੁੱਧੀ ਇਸ ਵਿਕਾਸ ਨਾਲ ਤਾਲ ਮੇਲ ਨਹੀਂ ਰੱਖ ਸਕੇਗੀ ਅਤੇ ਮਨੁੱਖ ਅਲਪ ਬੁੱਧੀ ਹੋ ਕੇ ਹੀ ਰਹਿ ਜਾਵੇਗਾ।
    ਪੁਰਾਤਨ ਮਨੁੱਖ ਵਿਗਿਆਨਕ ਦ੍ਰਿਸ਼ਟੀ ਦੀ ਅਣਹੋਂਦ ਕਾਰਨ ਕੁਦਰਤੀ ਕਹਿਰ ਦੇ ਵਰਤਾਰੇ ਜਿਵੇਂ ਹਨੇਰੀ, ਤੁਫਾਨ, ਭੁਚਾਲ ਆਦਿ ਨੂੰ ਹੀ ਕਿਸੇ ਗੈਬੀ ਸ਼ਕਤੀਆਂ ਦੀ ਕਰੋਪੀ ਸਮਝਦਾ ਸੀ ਇਸ ਲਈ ਉਹ ਹਰ ਸਮੇਂ ਡਰਦਾ ਹੀ ਰਹਿੰਦਾ ਸੀ। ਜਦ ਕਦੀ ਉਸ ਨੂੰ ਰਾਤ ਦੇ ਹਨੇਰੇ ਵਿਚ ਜੰਗਲ ਵਿਚੋਂ ਗੁਜ਼ਰਨ ਦਾ ਮੋਕਾ ਮਿਲਦਾ ਤਾਂ ਉਹ ਜਾਨਵਰਾਂ ਦੇ ਚੀਕਣ ਦੀਆਂ ਆਵਾਜ਼ਾ ਅਤੇ ਪੱਤਿਆਂ ਦੀ ਖੜਖੜਾਹਟ ਤੋਂ ਹੀ ਡਰ ਕੇ ਸਹਿਮ ਜਾਂਦਾ ਸੀ। ਇਨ੍ਹਾਂ ਭਿਆਨਕ ਆਵਾਜ਼ਾ ਨੇ ਮਨੁੱਖ ਦੇ ਮਨ ਅੰਦਰ ਭੂਤ ਪ੍ਰੇਤ ਅਤੇ ਚੁੜੇਲਾਂ ਦੀ ਹੋਂਦ ਨੂੰ ਜਨਮ ਦਿੱਤਾ। ਇਨ੍ਹਾਂ ਦੁਸ਼ਵਾਰੀਆਂ ਕਾਰਨ ਮਨੁੱਖ ਵਹਿਮਾ ਭਰਮਾ ਵਿਚ ਹੀ ਉਲਝ ਕੇ ਰਹਿ ਗਿਆ। ਉਹ ਆਪਣੀ ਹਰ ਅਸਫਲਤਾ ਅਤੇ ਮੁਸੀਬਤ ਨੂੰ ਆਪਣੀ ਕਿਸਮਤ ਅਤੇ ਇਨਾਂ੍ਹ ਦੁਸ਼ਟਾਂ ਦੀ ਕਰੋਪੀ ਨੂੰ ਹੀ ਸਮਝਣ ਲੱਗਾ। ਹੁਣ ਉਸ ਨੂੰ ਜ਼ਰੂਰਤ ਸੀ ਕਿਸੇ ਮਸੀਹੇ ਦੀ ਜੋ ਉਸ ਨੂੰ ਇਨ੍ਹਾਂ ਗੈਬੀ ਸ਼ਕਤੀਆਂ ਅਤੇ ਬੁਰੀਆਂ ਆਤਮਾਵਾਂ ਤੋਂ ਨਿਜਾਤ ਦਵਾ ਸਕੇ। ਮਨੁੱਖ ਦੀ ਇਸ ਕਮਜੋਰੀ ਦਾ ਕੁਝ ਸ਼ਾਤਰ ਲੋਕਾਂ ਨੇ ਗਲਤ ਫਾਇਦਾ ਉਠਾਇਆ ਅਤੇ ਉਸ ਨੂੰ ਜੰਤਰਾਂ, ਮੰਤਰਾਂ ਅਤੇ ਤੰਤਰਾਂ ਵਿਚ ਉਲਝਾ ਕੇ ਰੱਖ ਦਿੱਤਾ।ਮਨੁੱਖ ਨੂੰ ਠੱਗਣ ਲਈ ਉਨ੍ਹਾਂ ਨੇ ਧਰਮ ਦੇ ਨਾਮ ਤੇ ਅਲੱਗ ਅਲੱਗ ਦੁਕਾਨਾ ਖੋਲ੍ਹ ਲਈਆਂ। ਉਹ ਆਪਣੇ ਆਪ ਨੂੰ ਰੱਬ ਦਾ ਏਜੰਟ ਦੱਸਣ ਲੱਗੇ ਅਤੇ ਭੋਲੇ ਭਾਲੇ ਲੋਕਾਂ ਨੂੰ ਉਨ੍ਹਾਂ ਦੇ ਦੁੱਖਾਂ ਤੋਂ ਛੁਟਕਾਰਾ ਦੁਵਾਉਣ ਦੇ ਬਹਾਨੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਦੀ ਲੁੱਟ ਮਾਰ ਕਰਨ ਲੱਗ ਪਏ ਹਨ। ਹੋਲੀ ਹੋਲੀ ਇਹ ਵਹਿਮ ਭਰਮ ਅਤੇ ਤੰਤਰ ਮੰਤਰ ਆਮ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹੀ ਬਣ ਗਏ।
    ਵਿਗਿਆਨ ਦੀ ਉਨਤੀ ਨੇ ਮਨੁੱਖ ਨੂੰ ਦਿਬ ਦ੍ਰਿਸ਼ਟੀ ਦਿੱਤੀ ਅਤੇ ਉਸ ਨੂੰ ਹਨੇਰੇ ਵਿਚੋਂ ਚਾਨਣ ਵਿਚ ਲਿਆਉਂਦਾ। ਵਿਗਿਆਨ ਨੇ ਇਹ ਸਾਬਤ ਕਰ ਦਿੱਤਾ ਕਿ ਜ਼ਿੰਦਗੀ ਵਿਚ ਚਮਤਕਾਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਕਿਸੇ ਗੈਬੀ ਸ਼ਕਤੀ ਨੇ ਤੁਹਾਡੀ ਕਿਸਮਤ ਨਹੀਂ ਬਦਲ ਦੇਣੀ। ਇਸ ਲਈ ਆਪਣੀ ਮਿਹਨਤ ਦਾ ਫ਼ਲ ਖਾਓ। ਮਿਹਨਤ ਦਾ ਫ਼ਲ ਹਮੇਸ਼ਾਂ ਮਿੱਠਾ ਹੁੰਦਾ ਹੈ। ਮੁਫ਼ਤ ਵਿਚ ਕਿਸੇ ਤੋਂ ਕੋਈ ਵਸਤੂ ਪ੍ਰਾਪਤ ਕਰਨ ਦੀ ਇੱਛਾ ਨਾ ਰੱਖੋ।ਬੰਦਾ ਕੇਵਲ ਮਿਹਨਤ ਨਾਲ ਹੀ ਆਪਣੀ ਕਿਸਮਤ ਬਦਲ ਸਕਦਾ ਹੈ। ਇਸ ਲਈ aੁੱਦਮ ਕਰਨ ਦੀ ਲੋੜ ਹੈ। ਉੱਦਮੀ ਮਨੁੱਖ ਕਦੀ ਬਦਕਿਸਮਤ ਨਹੀਂ ਹੁੰਦਾ। ਪੁਰਾਣੇ ਵਹਿਮਾ ਭਰਮਾ ਦੇ ਵਿਚਾਰ ਸਮਾਂ ਪੈਣ ਤੇ ਜ਼ਿੰਦਗੀ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ। ਇਨ੍ਹਾਂ ਨੂੰ ਛੱਡਣ ਵਿਚ ਹੀ ਭਲਾ ਹੈ। ਕਿਸੇ ਵਿਚਾਰ ਨੂੰ ਅਪਨਾਉਣ ਤੋਂ ਪਹਿਲਾਂ ਉਸ ਨੂੰ ਵਿਗਿਆਨ ਦੀ ਕਸੌਟੀ ਤੇ ਪਰਖ ਲੈਣਾ ਚਾਹੀਦਾ ਹੈ। ਹਨੇਰੇ ਵਿਚ ਭਟਕਣ ਦਾ ਕੀ ਫਾਇਦਾ? ਸਾਨੂੰ ਰੋਸ਼ਨੀ ਵਿਚ ਆਉਣਾ ਚਾਹੀਦਾ ਹੈ। ਇਸ ਨਾਲ ਹਰ ਚੀਜ਼ ਪਰਤੱਖ ਨਜ਼ਰ ਆਉਂਦੀ ਜਾਵੇਗੀ। ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ।
    ਅੰਧਵਿਸ਼ਵਾਸ਼ ਦਾ ਪੱਲਾ ਛੱਡੋ। ਅੰਧਵਿਸ਼ਵਾਸ਼ ਸਾਨੂੰ ਇਕੋ ਕਿੱਲੇ ਨਾਲ ਬੰਨੀ ਰੱਖਦਾ ਹੈ ਅਤੇ ਉੱਚੀਆਂ ਉਡਾਰੀਆਂ ਲਾਣ ਤੋ ਰੋਕਦਾ ਹੈ। ਵਹਿਮਾ ਭਰਮਾ ਨੂੰ ਮੰਨਣ ਵਾਲਾ ਬੰਦਾ ਢਾਊ ਵਿਚਾਰਾਂ ਦਾ ਹੁੰਦਾ ਹੈ। ਉਹ ਕਦੀ ਉਨਤੀ ਨਹੀਂ ਕਰ ਸਕਦਾ। ਉਹ ਹਰ ਕੰਮ ਕਰਨ ਲੱਗਿਆਂ ਕਿਸੇ ਬਾਹਰੀ ਮਦਦ ਦਾ ਆਸਰਾ ਭਾਲਦਾ ਹੈ।ਉਸ ਨੂੰ ਆਪਣੀ ਖੁਦ ਦੀ ਸ਼ਕਤੀ ਤੇ ਭਰੋਸਾ ਨਹੀਂ ਹੁੰਦਾ।ਜਾਦੂ, ਟੂਣਾ, ਭੂਤ-ਪ੍ਰੇਤ ਸਭ ਦੁਰਲੱਭ ਲੋਕਾਂ ਦੇ ਮਾਨਸਿਕ ਵਿਕਾਰ ਹਨ। ਇਹ ਕਿਸੇ ਦੀ ਕਿਸਮਤ ਨਹੀਂ ਬਦਲ ਸਕਦੇ। ਆਪਣੀ ਕਿਸਮਤ ਬਦਲਣ ਲਈ ਤੁਹਾਨੂੰ ਆਪ ਹੀ ਕਰਮ ਕਰਨਾ ਪਵੇਗਾ।ਜੇ ਅਸੀਂ ਆਪਣੇ ਅੰਦਰੋਂ ਪੁਰਾਣੇ ਦਕਿਆਨੂਸੀ ਅਤੇ ਬੇਕਾਰ ਵਿਚਾਰ ਕੱਢਾਂਗੇ ਤਾਂ ਹੀ ਨਵੇਂ ਵਿਚਾਰਾਂ ਦੇ ਧਾਰਨੀ ਬਣਾਗੇ ਅਤੇ ਸਮੇਂ ਦੇ ਕਦਮ ਨਾਲ ਕਦਮ ਮਿਲਾ ਕੇ ਚਲ ਸਕਾਂਗੇ। ਉਤਰਾ ਚੜ੍ਹਾ ਤਾਂ ਜ਼ਿੰਦਗੀ ਦਾ ਹਿੱਸਾ ਹਨ। ਦੁੱਖ ਸੁੱਖ ਤਾਂ ਜ਼ਿੰਦਗੀ ਵਿਚ ਆਉਂਦੇ ਹੀ ਰਹਿੰਦੇ ਹਨ ਇਸ ਲਈ ਹਮੇਸ਼ਾਂ ਸਹਿਜ ਵਿਚ ਰਹਿਣਾ ਚਾਹੀਦਾ ਹੈ। ਦੂਜੇ ਪਾਸੇ ਜੋ ਆਪਣੇ ਬਲ ਤੇ ਭਰੋਸਾ ਰੱਖਦੇ ਹਨ ਉਹ ਹੀ ਬੁਲੰਦੀਆਂ ਨੂੰ ਛੂੰਹਦੇ ਹਨ। ਪ੍ਰਮਾਤਮਾ ਵੀ ਉਨ੍ਹਾਂ ਦਾ ਹੀ ਸਾਥ ਦਿੰਦਾ ਹੈ। ਅਜਿਹੇ ਲੋਕਾਂ ਨੇ ਅੰਧਵਿਸ਼ਵਾਸ਼ਾ ਨੂੰ ਨਕਾਰ ਕੇ ਮਿਹਨਤ ਦਵਾਰਾ ਆਪਣੀ ਜ਼ਿੰਦਗੀ ਬਦਲ ਲਈ ਹੈ। ਉਹ ਇਕ ਸਫ਼ਲ ਜ਼ਿੰਦਗੀ ਬਸਰ ਕਰ ਰਹੇ ਹਨ।
    ਹੈਰਾਨੀ ਦੀ ਗੱਲ ਹੈ ਕਿ ਅੱਜ ੨੧ਵੀ ਸਦੀ ਵਿਚ ਜਦ ਕਈ ਦੇਸ਼ ਮੰਗਲ ਗ੍ਰਹਿ ਤੇ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਨਿੱਤ ਨਵੀਆਂ ਖੋਜਾਂ ਕਰ ਰਹੇ ਹਨ ਪਰ ਸਾਡੇ ਭਾਰਤ ਦੇ ਕੁਝ ਭੁੱਲੜ ਲੋਕ ਹਾਲੀ ਵੀ ਇਨ੍ਹਾਂ ਜੋਤਸ਼ੀਆਂ, ਪੰਡਤਾਂ ਅਤੇ ਢੋਂਗੀ ਬਾਬਿਆਂ ਦੇ ਮਗਰ ਲੱਗੇ ਹੋਏ ਹਨ। ਇਸੇ ਕਾਰਨ ਸਾਡਾ ਦੇਸ਼ ਉਨਤੀ ਨਹੀਂ ਕਰ ਰਿਹਾ ਅਤੇ ਬਾਕੀ ਦੁਨੀਆਂ ਤੋਂ ਪੱਛੜ ਰਿਹਾ ਹੈ। ਢੋਂਗੀ ਬਾਬਿਆਂ ਦੇ ਡੇਰੇ ਦੇਸ਼ ਵਿਚ ਖੁੰਬਾਂ ਦੀ ਤਰ੍ਹਾਂ ਵਧ ਰਹੇ ਹਨ ਅਤੇ ਉਨ੍ਹਾਂ ਦੇ ਵਿਭਚਾਰ ਅਤੇ ਭ੍ਰਿਸ਼ਟਾਚਾਰ ਦੇ ਨਿੱਤ ਨਵੇਂ ਕਾਂਡ ਜਨਤਾ ਦੇ ਸਾਹਮਣੇ ਆ ਰਹੇ ਹਨ। ਅਸੀਂ ਅੰਧਵਿਸ਼ਵਾਸ਼ੀ ਹੋ ਕੇ ਫੋਕੇ ਕਰਮ ਕਾਂਡਾਂ ਵਿਚ ਫਸੇ ਪਏ ਹਾਂ ਅਤੇ ਇਨਸਾਨੀਅਤ ਨੂੰ ਵਿਸਾਰੀ ਬੈਠੇ ਹਾਂ। ਅਸੀ ਮੰਦਰਾਂ ਵਿਚ ਪੱਥਰਾਂ ਨੂੰ ਦੁੱਧ ਪਿਆ ਸਕਦੇ ਹਾਂ (ਜੋ ਗਟਰ ਵਿਚ ਰੁੜ ਕੇ ਬਰਬਾਦ ਹੋ ਰਿਹਾ ਹੈ) ਪਰ ਜੋ ਲੱਖਾਂ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ ਸਾਨੂੰ ਉਨ੍ਹਾਂ ਦਾ ਧਿਆਨ ਨਹੀਂ ਆਉਂਦਾ। ਅਸੀਂ ਪੀਰਾਂ ਦੀਆਂ ਮਜ਼ਾਰਾਂ ਤੇ ਜਾ ਕੇ ਕੀਮਤੀ ਚਾਦਰਾਂ ਚੜ੍ਹਾਂ ਸਕਦੇ ਹਾਂ ਪਰ ਉਨ੍ਹਾਂ ਔਰਤਾਂ ਅਤੇ ਬੱਚਿਆਂ ਦੇ ਤਨ ਢੱਕਣ ਦਾ ਖਿਆਲ ਨਹੀਂ ਆਉਂਦਾ ਜੋ ਬਿਨਾ ਕੱਪੜਿਆਂ ਤੋਂ ਠੰਡ ਨਾਲ ਠਰ ਕੇ ਮਰ ਰਹੇ ਹਨ। ਅਸੀ ਵਿਆਹਾਂ, ਸ਼ਾਦੀਆਂ ਅਤੇ ਪਾਰਟੀਆਂ ਵਿਚ ਕਿਤਨਾ ਹੀ ਭੋਜਨ ਜੂੱਠਾ ਛੱਡ ਕੇ ਬਰਬਾਦ ਕਰ ਦਿੰਦੇ ਹਾਂ ਜੋ ਕਿਤਨੇ ਬੰਦਿਆਂ ਦੇ ਢਿੱਡ ਭਰਨ ਦੇ ਕੰਮ ਆ ਸਕਦਾ ਹੈ। ਸਾਨੂੰ ਅਜਿਹੀਆਂ ਫਜੂਲ ਦੀਆਂ ਆਦਤਾਂ ਨੂੰ ਬਦਲਨਾ ਚਾਹੀਦਾ ਹੈ।ਭਾਰਤ ਵਿਚ ਚੰਡੀਗੜ੍ਹ ਅਤੇ ਕੁਝ ਹੋਰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿਚ ਦੁੱਧ ਬੈਂਕ ਖੁਲ੍ਹ ਗਏ ਹਨ। ਕਈ ਨਵੀਆਂ ਮਾਵਾਂ ਜਿਨ੍ਹਾਂ ਦੇ ਛੋਟੇ ਬੱਚੇ ਉਨ੍ਹਾਂ ਦਾ ਦੁੱਧ ਨਹੀਂ ਚੁੰਘ ਸਕਦੇ , ਆਪ ਉਨ੍ਹਾਂ ਦੁਧ ਬੈਂਕਾਂ ਵਿਚ ਜਾ ਕੇ ਦੂਸਰਿਆਂ ਦੇ ਮਾਸੂਮ ਬੱਚਿਆਂ ਲਈ ਆਪਣਾ ਦੁੱਧ ਦਾਨ ਕਰਦੀਆਂ ਹਨ। ਇਸ ਨਾਲ ਉਨ੍ਹਾਂ ਬੱਚਿਆਂ ਨੂੰ ਨਰੋਈ ਅਤੇ ਪੋਸ਼ਟਿਕ ਖੂਰਾਕ ਮਿਲਦੀ ਹੈ। ਸਰੀਰਕ ਤੋਰ ਤੇ ਉਨ੍ਹਾਂ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਜੇ ਅਜਿਹੀਆਂ ਧਰਮੀ ਮਾਵਾਂ ਸ਼ਰਮ ਕਾਰਨ ਜਾਂ ਕਿਸੇ ਵਹਿਮ ਕਾਰਨ ਆਪਣਾ ਦੁੱਧ ਦਾਨ ਨਾ ਕਰਨ ਤਾਂ ਉਹ ਬੇਕਾਰ ਹੀ ਜਾਣਾ ਸੀ। ਉਨ੍ਹਾਂ ਦੇ ਇਸ ਕੰਮ ਨਾਲ ਮਨੁੱਖਤਾ ਦਾ ਭਲਾ ਹੁੰਦਾ ਹੈ। ਇਹ ਉੱਦਮ ਪੱਥਰਾਂ ਨੂੰ ਦੁੱਧ ਪਿਆਉਣ ਨਾਲੋਂ ਕਿਤੇ ਚੰਗਾ ਹੈ।
    ਮਨੁੱਖ ਨੂੰ ਸ਼ਾਂਤ ਅਤੇ ਸਫ਼ਲ ਜ਼ਿੰਦਗੀ ਜਿਉਣ ਲਈ ਕਦਮ ਕਦਮ ਤੇ ਕਈ ਸਮਝੌਤੇ ਕਰਨੇ ਪੈਂਦੇ ਹਨ। ਜਦ ਕਿਸੇ ਲੜਕੇ ਲੜਕੀ ਦੀ ਸ਼ਾਦੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਵੀ ਨਵੇਂ ਰਿਸ਼ਤਿਆਂ ਅਤੇ ਨਵੇਂ ਵਾਤਾਵਰਨ ਮੁਤਾਬਕ ਆਪਣੇ ਆਪ ਨੂੰ ਕੁਝ ਬਦਲ ਕੇ ਹੀ ਜ਼ਿੰਦਗੀ ਬਸਰ ਕਰਨੀ ਪੈਂਦੀ ਹੈ। ਇਸੇ ਤਰਾਂ ਜਦ ਅਸੀ ਮਕਾਨ ਬਦਲਦੇ ਹਾਂ ਜਾਂ ਕਿਸੇ ਨਵੇਂ ਸ਼ਹਿਰ ਵਿਚ ਜਾਂਦੇ ਹਾਂ ਤਾਂ ਵੀ ਸਾਨੂੰ ਉਥੋਂ ਦੇ ਮਾਹੋਲ ਅਤੇ ਲੋਕਾਂ ਮੁਤਾਬਕ ਆਪਣੇ ਆਪ ਨੂੰ ਬਦਲਣਾ ਹੀ ਪੈਂਦਾ ਹੈ। ਅੱਜ ਕੱਲ ਸਾਡੀ ਨਵੀ ਪੀੜ੍ਹੀ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਦੇਸ਼ਾਂ ਵਲ ਉਡਾਰੀਆਂ ਮਾਰ ਰਹੀ ਹੈ। ਉੱਥੇ ਵੀ ਉਹ ਲੋਕ ਹੀ ਕਾਮਯਾਬ ਹੁੰਦੇ ਹਨ ਜੋ ਉੱਥੋਂ ਦੇ ਵਾਤਾਵਰਨ, ਰਹਿਣ ਸਹਿਣ, ਬੋਲੀ ਅਤੇ ਰਸਮੋ ਰਿਵਾਜ ਮੁਤਾਬਿਕ ਆਪਣੇ ਆਪ ਨੂੰ ਬਦਲ ਕੇ ਰਹਿੰਦੇ ਹਨ। ਉਹ ਨਿੱਤ ਨਵੀਆਂ ਮੱਲਾਂ ਮਾਰਦੇ ਹਨ। ਉਹ ਆਪਣੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਂਦੇ ਹਨ ਅਤੇ ਆਪਣੇ ਦੇਸ਼ ਦਾ ਵੀ ਨਾਮ ਰੋਸ਼ਨ ਕਰਦੇ ਹਨ।
    ਕਈ ਵਾਰੀ ਜਦ ਅਸੀਂ ੬੦ ਸਾਲ ਤੋਂ ਉੱਪਰ ਟੱਪ ਜਾਂਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਅਸੀਂ ਹੁਣ ਬਜ਼ੁਰਗੀ ਵਿਚ ਆ ਗਏ ਹਾਂ ਅਤੇ ਸਾਡੀਆਂ ਆਦਤਾਂ ਪੱਕ ਗਈਆਂ ਹਨ। ਅਸੀਂ ਇਨ੍ਹਾਂ ਨੂੰ ਬਦਲ ਨਹੀਂ ਸਕਦੇ। ਇਸ ਕਰ ਕੇ ਸਾਨੂੰ ਨਵੀਂ ਪੀੜ੍ਹੀ ਦੀਆਂ ਆਦਤਾਂ ਨੂੰ ਅਪਣਾਉਣ ਵਿਚ ਦਿੱਕਤ ਆਉਂਦੀ ਹੈ। ਅਸੀਂ ਨਵੀਆਂ ਉਪਲਭਦੀਆਂ ਨੂੰ ਪੀੜ੍ਹੀ ਦਾ ਪਾੜਾ ਕਹਿ ਕੇ ਘੇਸਲ ਵੱਟ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਬਾਕੀ ਸਮਾਜ ਤੋਂ ਪਿਛੇ ਰਹਿ ਜਾਂਦੇ ਹਾਂ। ਮਿਸਾਲ ਦੇ ਤੋਰ ਤੇ ਸਾਇੰਸ ਦੀਆਂ ਉਪਲਭਦੀਆਂ ਨੇ ਵੀ ਸਾਡੀ ਜ਼ਿੰਦਗੀ ਤੇਜ਼ ਅਤੇ ਸੋਖੀ ਕਰ ਦਿੱਤੀ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਗੈਸ, ਕੁੱਕਰ, ਫਰਿਜ ਅਤੇ ਮਾਈਕਰੋਵੇਵ ਓਵਨ ਵਿਰਲੇ ਘਰਾਂ ਵਿਚ ਹੀ ਹੁੰਦਾ ਸੀ। ਇਨ੍ਹਾਂ ਵਸਤੂਆਂ ਦੇ ਆਉਣ ਨਾਲ ਸਾਡੀ ਜ਼ਿੰਦਗੀ ਕਾਫੀ ਸੋਖੀ ਹੋ ਗਈ ਅਤੇ ਸਮੇਂ ਦੀ ਵੀ ਕਾਫੀ ਬੱਚਤ ਹੋਣ ਲੱਗੀ ਹੈ। ਹੁਣ ਕਰੀਬ ਹਰ ਘਰ ਵਿਚ ਇਨ੍ਹਾਂ ਚੀਜ਼ਾਂ ਦਾ ਪ੍ਰਯੋਗ ਹੁੰਦਾ ਹੈ।ਇਸੇ ਤਰ੍ਹਾਂ ਇਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਲਈ ਆਪਣੀ ਸਵਾਰੀ ਦੇ ਤੋਰ ਤੇ ਕੇਵਲ ਸਾਈਕਲ ਹੀ ਹੁੰਦਾ ਸੀ। ਹੁਣ ਘਰ ਘਰ ਵਿਚ ਸਕੂਟਰ ਅਤੇ ਕਾਰਾਂ ਹਨ। ਇਨ੍ਹਾਂ ਦੇ ਆਉਣ ਨਾਲ ਸਾਡਾ ਸਫਰ ਕਾਫ਼ੀ ਸੌਖਾ ਹੋ ਗਿਆ ਹੈ ਅਤੇ ਸਮੇਂ ਦੀ ਵੀ ਬਹੁਤ ਬੱਚਤ ਹੋਣ ਲਗ ਪਈ ਹੈ। ਇਸੇ ਤਰ੍ਹਾਂ ਮੁਬਾਇਲ, ਕੰਪਿਉਟਰ ਅਤੇ ਇੰਟਰਨੈੱਟ  ਨੇ ਵੀ ਸਾਨੂੰ ਇਕ ਦੂਜੇ ਦੇ ਕਾਫੀ ਨੇੜੇ ਲੈ ਆਉਂਦਾ ਹੈ।ਸਾਰੀ ਦੁਨੀਆਂ ਇਕ ਛੋਟੇ ਜਹੇ ਪਿੰਡ ਦੀ ਤਰ੍ਹਾਂ ਹੀ ਬਣ ਕੇ ਰਹਿ ਗਈ ਹੈ। ਦੂਰੀਆਂ ਘਟ ਗਈਆਂ ਹਨ। ਜੇ ਅਸੀਂ ਇਨ੍ਹਾਂ ਚੀਜ਼ਾਂ ਨੂੰ ਨਾ ਅਪਣਾਉਂਦੇ ਤਾਂ ਸਾਡੀ ਜ਼ਿੰਦਗੀ ਦੀ ਰਫਤਾਰ ਕਿਤੇ ਮੱਠੀ ਹੋਣੀ ਸੀ। ਅਸੀ ਇਨ੍ਹਾਂ ਸੁੱਖਾਂ ਤੋਂ ਵਾਂਝੇ ਹੀ ਰਹਿ ਜਾਣਾ ਸੀ।
    ਕਈ ਲੋਕ ੬੫/੭੦ ਸਾਲ ਦੇ ਬਜ਼ੁਰਗ ਹੋ ਜਾਂਦੇ ਹਨ ਪਰ ਉਨ੍ਹਾਂ ਦੇ ਦਿਮਾਗ ਦੀ ਸੂਈ ਹਾਲੀ ਵੀ ੨੫/੩੦ ਸਾਲ ਜਾਂ ਉਸ ਤੋਂ ਵੀ ਕਿਤੇ ਪਿੱਛੇ ਹੀ ਘੁੰਮਦੀ ਰਹਿੰਦੀ ਹੈ। ਉਹ ਹਾਲੀ ਵੀ ਆਪਣੇ ਆਪ ਨੂੰ ਬੱਚਾ ਹੀ ਸਮਝਦੇ ਹਨ ਅਤੇ ਬੱਚਿਆਂ ਜਿਹਾ ਹੀ ਵਰਤਾਰਾ ਕਰਦੇ ਹਨ। ਉਨ੍ਹਾਂ ਵਿਚ ਆਤਮ ਵਿਸ਼ਵਾਸ਼ ਦੀ ਘਾਟ ਹੁੰਦੀ ਹੈ। ਅਜਿਹੇ ਲੋਕ ਕਿਸੇ ਦਾ ਸਹਾਰਾ ਨਹੀਂ ਬਣਦੇ। ਉਹ ਹਰ ਕੰਮ ਕਰਨ ਲੱਗੇ ਦੂਸਰੇ ਦਾ ਸਹਾਰਾ ਹੀ ਭਾਲਦੇ ਰਹਿੰਦੇ ਹਨ। ਉਨ੍ਹਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕੋਈ ਜੁਆਨ ਆਦਮੀ ਹਾਲੀ ਵੀ ਬੋਤਲ ਨਾਲ ਹੀ ਦੁੱਧ ਪੀ ਰਿਹਾ ਹੋਵੇ। ਅਜਿਹੇ ਲੋਕਾਂ ਦਾ ਪਰਿਵਾਰ ਵਿਚ ਜਾਂ ਸਮਾਜ ਵਿਚ ਕੋਈ ਯੋਗਦਾਨ ਨਹੀਂ ਹੁੰਦਾ।
    ਸਮੇਂ ਦੀ ਕਦਰ ਕਰੋ। ਸਮਾਂ ਬਹੁਤ ਕੀਮਤੀ ਹੈ। ਇਸ ਦੀ ਕੀਮਤ ਨੂੰ ਸਮਝੋ। ਸਮੇਂ ਨੂੰ ਬਰਬਾਦ ਨਾ ਕਰੋ। ਗੁਜ਼ਰਿਆ ਸਮਾਂ ਕਦੀ ਵਾਪਿਸ ਨਹੀਂ ਆਉਂਦਾ। ਜੋ ਵਿਹਲਾ ਬੈਠ ਕੇ ਸਮੇਂ ਨੂੰ ਬਰਬਾਦ ਕਰਦਾ ਹੈ ਸਮਾਂ ਇਕ ਦਿਨ ਉਸ ਨੂੰ ਬਰਬਾਦ ਕਰ ਕੇ ਰੱਖ ਦਿੰਦਾ ਹੈ। ਬੰਦੇ ਨੂੰ ਆਲਸੀ ਅਤੇ ਦਲਿਦਰੀ ਨਹੀਂ ਹੋਣਾ ਚਾਹੀਦਾ। ਆਲਸ ਸਾਨੂੰ ਕੰਮ ਕਰਨ ਤੋਂ ਰੋਕਦਾ ਹੈ ਅਤੇ ਸਾਡੇ ਅੰਦਰ ਢਾਹੂ ਵਿਚਾਰ ਪੈਦਾ ਕਰਦਾ ਹੈ। ਆਲਸ ਕਾਰਨ ਅਸੀਂ ਆਪਣੀ ਸਮਰਥਾ ਨੂੰ ਪੂਰੀ ਤਰ੍ਹਾਂ ਪਛਾਣ ਨਹੀਂ ਪਾਉਂਦੇ ਅਤੇ ਬੁਲੰਦੀਆਂ ਨੂੰ ਛੂਹਣ ਤੋ ਰਹਿ ਜਾਂਦੇ ਹਾਂ। ਆਲਸੀ ਬੰਦੇ ਕੋਲੋਂ ਕਿਸੇ ਉਸਾਰੂ ਕੰਮ ਦੀ ਉਮੀਦ ਨਹੀਂ ਕੀਤੀ ਜਾ ਸਕਦੀ।ਆਲਸੀ ਬੰਦਾ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਨੂੰ ਕਈ ਬਿਮਾਰੀਆਂ ਚੰਬੜ ਜਾਂਦੀਆਂ ਹਨ। ਉਹ ਹਮੇਸ਼ਾਂ ਕੰਮ ਨਾ ਕਰਨ ਦੇ ਬਹਾਨੇ ਲੱਭਦਾ ਰਹਿੰਦਾ ਹੈ ਅਤੇ ਸਾਰੀ ਉਮਰ ਬਦਕਿਸਮਤੀ ਦੀ ਜ਼ਿੰਦਗੀ ਹੰਢਾਉਂਦਾ ਹੈ।ਉਹ ਲੋਕਾਂ ਦੀਆਂ ਨਜ਼ਰਾਂ ਵਿਚ ਗਿਰ ਜਾਂਦਾ ਹੈ ਅਤੇ ਸਦਾ ਲਈ ਉਨ੍ਹਾਂ ਦੇ ਤ੍ਰਿਸਕਾਰ ਦਾ ਪਾਤਰ ਹੀ ਬਣਿਆ ਰਹਿੰਦਾ ਹੈ। ਯਾਦ ਰੱਖੋ ਤੁਹਾਡੇ ਸੁੱਖ, ਸ਼ਾਂਤੀ, ਖੁਸ਼ਹਲੀ ਅਤੇ ਸਫ਼ਲਤਾ ਦੀ ਜ਼ਿੰਦਗੀ ਤੁਹਡੇ ਆਲਸ ਦੀ ਹੱਦ ਪਾਰ ਕਰ ਕੇ ਉੱਦਮੀ ਚਾਲ ਨਾਲ ਹੀ ਸ਼ੁਰੂ ਹੁੰਦੀ ਹੈ। ਜੇ ਤੁਹਾਡੇ ਮਨ ਵਿਚ ਕੋਈ ਚੰਗਾ ਅਤੇ ਉਸਾਰੂ ਕੰਮ ਕਰਨ ਦਾ ਵਿਚਾਰ ਆਉਂਦਾ ਹੈ ਤਾਂ ਜਿੰਨ੍ਹਾਂ ਜਲਦੀ ਹੋ ਸਕੇ ਉਸ ਕੰਮ ਨੂੰ ਸ਼ੁਰੂ ਕਰੋ। ਆਪਣੇ ਅਗਾਂਹ ਵਧੂ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਓ। ਚੰਗੇ ਕੰਮ ਲਈ ਕਿਸੇ ਮਹੂਰਤ ਦੀ ਲੋੜ ਨਹੀਂ ਹੁੰਦੀ। ਜਦੋਂ ਉਸ ਕੰਮ ਨੂੰ ਸ਼ੁਰੂ ਕਰੋਗੇ ਉਹ ਹੀ ਚੰਗਾ ਮਹੂਰਤ ਹੋ ਨਿਬੜੇਗਾ। ਤੁਹਾਡੇ ਬੰਦ ਦਰਵਾਜ਼ੇ ਖੁਲ੍ਹਦੇ ਜਾਣਗੇ ਅਤੇ ਤੁਹਾਨੂੰ ਸਫ਼ਲਤਾ ਦੇ ਰਸਤੇ ਮਿਲਦੇ ਜਾਣਗੇ।ਇਸੇ ਤਰ੍ਹਾਂ ਜੇ ਤੁਹਾਡੇ ਮਨ ਵਿਚ ਕੋਈ ਮਾੜੀ ਆਦਤ ਤਿਆਗਣ ਦਾ ਵਿਚਾਰ ਆਉਂਦਾ ਹੈ ਤਾਂ ਉਸ ਨੂੰ ਕਦੀ ਕੱਲ ਤੇ ਨਾ ਪਾਓ। ਕੀ ਪਤਾ ਕੱਲ ਆਵੇ ਜਾਂ ਨਾ ਆਵੇ। ਭੈੜੀ ਆਦਤ ਤੋਂ ਜਿੰਨ੍ਹੀ ਜਲਦੀ ਛੁਟਕਾਰਾ ਪਾ ਲਿਆ ਜਾਏ ਉਨਾਂ ਹੀ ਚੰਗਾ ਹੈ। ਤੁਹਾਡੀ ਇਕ ਵੀ ਮਾੜੀ ਆਦਤ ਤੁਹਾਡੇ ਉੱਜਲੇ ਆਚਰਨ ਤੇ ਕਾਲਾ ਦਾਗ ਹੈ ਜੋ ਤੁਹਾਡੀ ਪ੍ਰਤਿਬਾ ਨੂੰ ਨਿਖਰਨ ਨਹੀਂ ਦਿੰਦਾ।
    ਕਦੀ ਇਹ ਨਾ ਸੋਚੋ ਕਿ ਮੇਰਾ ਸੱਚ ਹੀ ਅੰਤਮ ਸੱਚ ਹੈ। ਦੂਸਰੇ ਦੇ ਵਿਚਾਰਾਂ ਨੂੰ ਵੀ ਸੁਣੋ ਅਤੇ ਸਮਝੋ। ਦੂਸਰੇ ਦੇ ਚੰਗੇ ਵਿਚਾਰਾਂ ਨੂੰ ਅਪਣਾਉਣ ਵਿਚ ਕਦੀ ਸ਼ਰਮ ਨਾ ਕਰੋ। ਜਿਹੜਾ ਮਨੁੱਖ ਸਮੇਂ ਨਾਲ ਨਹੀਂ ਬਦਲਦਾ, ਸਮਾਂ ਉਸ ਨੂੰ ਪਿੱਛੇ ਛੱਡ ਜਾਂਦਾ ਹੈ। ਉਸ ਦਾ ਵਿਕਾਸ ਮੱਠਾ ਪੈ ਜਾਂਦਾ ਹੈ। ਪਰ ਆਪਣੇ ਆਪ ਨੂੰ ਬਦਲਦੇ ਬਦਲਦੇ ਤੁਸੀਂ ਸੱਚੀਆਂ ਸੁਚੀਆਂ ਅਤੇ ਚੰਗੀਆਂ ਕਦਰਾਂ ਕੀਮਤਾਂ ਦਾ ਵੀ ਧਿਆਨ ਰੱਖਣਾ ਹੈ। ਚੋਰਾਂ ਨਾਲ ਚੋਰ ਨਹੀਂ ਬਣਨਾ। ਜੇ ਤੁਸੀਂ ਨਵੀਆਂ ਅਗਾਂਹ ਵਧੂ ਕਦਰਾਂ ਕੀਮਤਾਂ ਅਪਣਾਓਗੇ ਤਾਂ ਕਦੀ ਕਿਸੇ ਦੀ ਮੁਥਾਜੀ ਨਹੀਂ ਰਹੇਗੀ।ਆਪਣੇ ਕਿਸੇ ਕੰਮ ਲਈ ਤੁਹਨੂੰ ਦੂਸਰੇ ਦਾ ਆਸਰਾ ਨਹੀਂ ਤੱਕਣਾ ਪਵੇਗਾ।ਤੁਸੀਂ ਨਾ ਕੇਵਲ ਆਪਣੇ ਸਾਰੇ ਕੰਮ ਆਪ ਕਰ ਸਕੋਗੇ ਸਗੋਂ ਦੂਜਿਆਂ ਦੀ ਵੀ ਮਦਦ ਕਰ ਸਕੋਗੇ। ਇਸ ਤਰ੍ਹਾਂ ਤੁਸੀਂ ਕਦੀ ਆਪਣੇ ਆਪ ਨੂੰ ਬੁੱਢਾ, ਪੱਛੜਿਆ ਹੋਇਆ ਅਤੇ ਪੁਰਾਣੇ ਜ਼ਮਾਨੇ ਦਾ ਮਹਿਸੂਸ ਨਹੀਂ ਕਰੋਗੇ ਅਤੇ ਨਵੀਂ ਪੀੜੀ੍ਹ ਦੇ ਕਦਮ ਨਾਲ ਕਦਮ ਮਿਲਾ ਕੇ ਇਕ ਸੁਰ ਹੋ ਕੇ ਹੀ ਨਹੀਂ ਚਲੋਗੇ ਸਗੋਂ ਉਸ ਨੂੰ ਇਕ ਨਰੋਈ ਸੇਧ ਵੀ ਦਿਓਗੇ। ਇਸ ਨਾਲ  ਸਮਾਜ ਵਿਚ ਤੁਹਾਡੀ ਇੱਜ਼ਤ ਵਧੇਗੀ। ਤੁਹਾਡੀ ਸ਼ਖਸੀਅਤ ਨਿਖਰੇਗੀ। ਤੁਸੀਂ ਸਦਾ ਤਰੋ ਤਾਜ਼ਾ ਅਤੇ ਖ਼ੁਸ਼ ਰਹੋਗੇ।