ਕਵਿਤਾਵਾਂ

  •    ਨਾਨੀ ਮਾਂ / ਅਮਰਿੰਦਰ ਕੰਗ (ਕਵਿਤਾ)
  •    ਸਰਬੰਸਦਾਨੀ / ਅਮਰਿੰਦਰ ਕੰਗ (ਕਵਿਤਾ)
  •    ਵੱਡੀਅਾਂ ਭੈਣਾਂ / ਅਮਰਿੰਦਰ ਕੰਗ (ਕਵਿਤਾ)
  •    ਫ਼ੱਕਰ ਬੰਦੇ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ ਦੇ ਵਾਰਸ / ਅਮਰਿੰਦਰ ਕੰਗ (ਕਵਿਤਾ)
  •    ਮਾਂ ਦੀ ਸਿਫਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਦੁੱਖ ਹੱਸ ਜਰੀਦਾ / ਅਮਰਿੰਦਰ ਕੰਗ (ਕਵਿਤਾ)
  •    ਮਾਏ ਨੀ / ਅਮਰਿੰਦਰ ਕੰਗ (ਕਵਿਤਾ)
  •    ਧੀਆਂ ਪੰਜਾਬ ਦੀਆਂ / ਅਮਰਿੰਦਰ ਕੰਗ (ਕਵਿਤਾ)
  •    ਨਾਨਕੀ ਦਾ ਵੀਰ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਠੱਗ ਯਾਰ / ਅਮਰਿੰਦਰ ਕੰਗ (ਕਵਿਤਾ)
  •    ਕੋਰੋਨਾ / ਅਮਰਿੰਦਰ ਕੰਗ (ਕਵਿਤਾ)
  •    ਬੈਂਤ / ਅਮਰਿੰਦਰ ਕੰਗ (ਕਵਿਤਾ)
  •    ਰੱਬ ਕੋਲੋ / ਅਮਰਿੰਦਰ ਕੰਗ (ਕਵਿਤਾ)
  •    ਕਦੇ ਝੁਰਦੇ ਨਹੀਂ ਹੁੰਦੇ / ਅਮਰਿੰਦਰ ਕੰਗ (ਕਵਿਤਾ)
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਕੀ ਫਾਇਦਾ / ਅਮਰਿੰਦਰ ਕੰਗ (ਕਵਿਤਾ)
  •    ਹੱਕ / ਅਮਰਿੰਦਰ ਕੰਗ (ਕਵਿਤਾ)
  •    ਕਿਸਾਨ ਮੋਰਚਾ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ ਛੰਦ / ਅਮਰਿੰਦਰ ਕੰਗ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਦੁਭਾਗ ਛੰਦ / ਅਮਰਿੰਦਰ ਕੰਗ (ਕਵਿਤਾ)
  •    ਬੇਬੇ ਚੱਕੀ ਪੀਸਦੀ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆ / ਅਮਰਿੰਦਰ ਕੰਗ (ਕਵਿਤਾ)
  •    ਵਿਖਾਵੇ ਦੇ ਅੱਥਰੂ / ਅਮਰਿੰਦਰ ਕੰਗ (ਕਵਿਤਾ)
  •    ਫੱਟੀ ਤੇ ਕਲਮ / ਅਮਰਿੰਦਰ ਕੰਗ (ਕਵਿਤਾ)
  •    ਘਰ ਪਰਾਇਆ ਏ / ਅਮਰਿੰਦਰ ਕੰਗ (ਕਵਿਤਾ)
  •    ਸੁੰਨੀਆਂ ਨੇ ਰਾਹਾਂ / ਅਮਰਿੰਦਰ ਕੰਗ (ਕਵਿਤਾ)
  •    ਰੂਹ ਦਾ ਹਾਣੀ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆਂ ਦੇ ਰੰਗ / ਅਮਰਿੰਦਰ ਕੰਗ (ਕਵਿਤਾ)
  •    ਅੱਜ ਕੱਲ੍ਹ ਦਾ ਜਵਾਨ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਬੋਹੜ / ਅਮਰਿੰਦਰ ਕੰਗ (ਕਵਿਤਾ)
  • ਮਾਏ ਨੀ (ਕਵਿਤਾ)

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮਾਏ   ਨੀ   ਮੈਂ  ਕੀਹਨੰੂ   ਅਾਖਾ,
    ਪੁੱਛਦਾ ਨਾ  ਹੁਣ  ਕੋਈ ਹਾਲ ਨੀ,
    ਆਪ ਤਾਂ ਤੰੂ ਚੁੱਪ ਕਰ ਤੁਰ ਗਈ,
    ਸਭ ਖੁਸ਼ੀਅਾਂ ਲੈ  ਗਈ ਨਾਲ ਨੀ,
    ਮਾਏ ਨੀ ਮੈਂ ਕੀਹਨੰੂ ਅਾਖਾ.....?

    ਮਾਏ  ਨੀ  ਨਾ  ਬਾਬੁਲ  ਦਿੱਸਦਾ,
    ਪੱਗ ਬੰਨ੍ਹਦਾ ਸੀ ਟੌਹਰੇ ਨਾਲ ਨੀ,
    ਨਾ ਹੀ  ਡਿਊੜੀ ਰੌਣਕ  ਦਿੱਸਦੀ,
    ਜੋ  ਲੱਗਦੀ ਸੀ  ਬਾਪੂ ਨਾਲ  ਨੀ,
    ਮਾਏ ਨੀ ਮੈਂ ਕੀਹਨੰੂ ਅਾਖਾ.....?

    ਮਾਏ  ਨੀ ਨਾ  ਘਰ ਹੁਣ ਸੋਹੰਦਾ,
    ਜੋ  ਜੱਚਦਾ  ਸੀ ਤੇਰੇ  ਨਾਲ  ਨੀ,
    ਸੁੰਨੇ ਦਿੱਸਦੇ  ਸਭ ਬਾਰ  ਬਨੇਰੇ,
    ਸੋਹਣੇ ਲੱਗਦੇ ਸੀ ਮੋਰਾਂ ਨਾਲ ਨੀ,
    ਮਾਏ ਨੀ ਮੈਂ ਕੀਹਨੰੂ ਅਾਖਾ.....?

    ਜਦ  ਵੀ  ਤੇਰੇ  ਪਿੰਡ ਮੈਂ  ਵੜਦੀ,
    ਬਾਪੂ  ਦਿੱਸਦਾ  ਨਾ ਤੇਰੇ ਨਾਲ ਨੀ,
    ਸੁੰਨੇ ਸੁੰਨੇ ਹੁਣ ਰਾਹ ਉਹ  ਜਾਪਣ,
    ਜਿਥੇ ਤੁਰਦੀ ਸੀ ਤੰੂ ਮੇਰੇ ਨਾਲ ਨੀ,
    ਮਾਏ ਨੀ ਮੈਂ ਕੀਹਨੰੂ ਅਾਖਾ.....?

    ਵੀਰੇ  ਵੀ  ਹੁਣ  ਸਾਰ  ਨਾ  ਲੈਦੇ,
    ਉਹ ਹੋ  ਗਏ ਭਾਬੀਅਾਂ  ਨਾਲ ਨੀ,
    ਸਿੱਧੇ ਮੂੰਹ ਕੋਈ ਗੱਲ ਨਾ  ਕਰਦਾ,
    ਜਿਵੇਂ  ਲੱਗਦੀ ਹਾਂ  ਹੁਣ ਭਾਰ ਨੀ,
    ਮਾਏ ਨੀ ਮੈਂ ਕੀਹਨੰੂ ਅਾਖਾ.....?

    ਸਹੁਰੇ  ਘਰ ਸੀ  ਮੈਂ ਧੀ  ਬੇਗਾਨੀ,
    ਬਾਬੁਲ  ਘਰ ਵੀ  ਉਹੀ ਹਾਲ ਨੀ,
    ਤੇਰੇ  ਪਿੰਡ  ਮੈਨੂੰ  ਗਈ ਨੰੂ  ਮਾਏ,
    ਕਈ ਲੰਘ ਗਏ ਦਿਨ ਤੇ ਸਾਲ ਨੀ,
    ਮਾਏ ਨੀ ਮੈਂ ਕੀਹਨੰੂ ਅਾਖਾ.....?
    ਪੁੱਛਦਾ ਨਾ  ਹੁਣ  ਕੋਈ ਹਾਲ ਨੀ।

    ਮਾਏ ਨੀ ਮੈਂ ਕੀਹਨੰੂ ਅਾਖਾ.....?