ਕਵਿਤਾਵਾਂ

  •    ਨਾਨੀ ਮਾਂ / ਅਮਰਿੰਦਰ ਕੰਗ (ਕਵਿਤਾ)
  •    ਸਰਬੰਸਦਾਨੀ / ਅਮਰਿੰਦਰ ਕੰਗ (ਕਵਿਤਾ)
  •    ਵੱਡੀਅਾਂ ਭੈਣਾਂ / ਅਮਰਿੰਦਰ ਕੰਗ (ਕਵਿਤਾ)
  •    ਫ਼ੱਕਰ ਬੰਦੇ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ ਦੇ ਵਾਰਸ / ਅਮਰਿੰਦਰ ਕੰਗ (ਕਵਿਤਾ)
  •    ਮਾਂ ਦੀ ਸਿਫਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਦੁੱਖ ਹੱਸ ਜਰੀਦਾ / ਅਮਰਿੰਦਰ ਕੰਗ (ਕਵਿਤਾ)
  •    ਮਾਏ ਨੀ / ਅਮਰਿੰਦਰ ਕੰਗ (ਕਵਿਤਾ)
  •    ਧੀਆਂ ਪੰਜਾਬ ਦੀਆਂ / ਅਮਰਿੰਦਰ ਕੰਗ (ਕਵਿਤਾ)
  •    ਨਾਨਕੀ ਦਾ ਵੀਰ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਠੱਗ ਯਾਰ / ਅਮਰਿੰਦਰ ਕੰਗ (ਕਵਿਤਾ)
  •    ਕੋਰੋਨਾ / ਅਮਰਿੰਦਰ ਕੰਗ (ਕਵਿਤਾ)
  •    ਬੈਂਤ / ਅਮਰਿੰਦਰ ਕੰਗ (ਕਵਿਤਾ)
  •    ਰੱਬ ਕੋਲੋ / ਅਮਰਿੰਦਰ ਕੰਗ (ਕਵਿਤਾ)
  •    ਕਦੇ ਝੁਰਦੇ ਨਹੀਂ ਹੁੰਦੇ / ਅਮਰਿੰਦਰ ਕੰਗ (ਕਵਿਤਾ)
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਕੀ ਫਾਇਦਾ / ਅਮਰਿੰਦਰ ਕੰਗ (ਕਵਿਤਾ)
  •    ਹੱਕ / ਅਮਰਿੰਦਰ ਕੰਗ (ਕਵਿਤਾ)
  •    ਕਿਸਾਨ ਮੋਰਚਾ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ ਛੰਦ / ਅਮਰਿੰਦਰ ਕੰਗ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਦੁਭਾਗ ਛੰਦ / ਅਮਰਿੰਦਰ ਕੰਗ (ਕਵਿਤਾ)
  •    ਬੇਬੇ ਚੱਕੀ ਪੀਸਦੀ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆ / ਅਮਰਿੰਦਰ ਕੰਗ (ਕਵਿਤਾ)
  •    ਵਿਖਾਵੇ ਦੇ ਅੱਥਰੂ / ਅਮਰਿੰਦਰ ਕੰਗ (ਕਵਿਤਾ)
  •    ਫੱਟੀ ਤੇ ਕਲਮ / ਅਮਰਿੰਦਰ ਕੰਗ (ਕਵਿਤਾ)
  •    ਘਰ ਪਰਾਇਆ ਏ / ਅਮਰਿੰਦਰ ਕੰਗ (ਕਵਿਤਾ)
  •    ਸੁੰਨੀਆਂ ਨੇ ਰਾਹਾਂ / ਅਮਰਿੰਦਰ ਕੰਗ (ਕਵਿਤਾ)
  •    ਰੂਹ ਦਾ ਹਾਣੀ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆਂ ਦੇ ਰੰਗ / ਅਮਰਿੰਦਰ ਕੰਗ (ਕਵਿਤਾ)
  •    ਅੱਜ ਕੱਲ੍ਹ ਦਾ ਜਵਾਨ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਬੋਹੜ / ਅਮਰਿੰਦਰ ਕੰਗ (ਕਵਿਤਾ)
  • ਧੀਆਂ ਪੰਜਾਬ ਦੀਆਂ (ਕਵਿਤਾ)

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇਹ   ਧੀਆਂ   ਪੰਜਾਬ   ਦੀਆਂ,
    ਰਹਿਮਤ   ਨਾਲ   ਭਰੀਆਂ  ਨੇ,
    ਇਹ   ਜਗਤ   ਜਨਨੀਆਂ  ਜੋ,
    ਜ਼ਮਾਨੇ   ਨਾਲ   ਲੜੀਅਾਂ   ਨੇ,
    ਇਹ   ਜੰਗ   ਦੇ   ਮੈਦਨਾ  ਚ,
    ਹਿੱਕ   ਤਾਣ  ਕੇ  ਖੜੀਅਾਂ  ਨੇ,
    ਇਹ   ਧੀਆਂ  ਪੰਜਾਬ   ਦੀਆਂ,
    ਰਹਿਮਤ   ਨਾਲ   ਭਰੀਆਂ ਨੇ,

    ਇਹ  ਫੁੱਲਾਂ  ਵਾਂਗੂੰ   ਮਹਿਕਣ,
    ਸਭ  ਦੁੱਖ  ਮਿਟਾਉਂਦੀਆਂ   ਨੇ,
    ਇਹ ਘਰ ਵਿੱਚ ਹੱਸਣ ਖੇਡਣ,
    ਸਦਾ  ਨਾਮ  ਧਿਅਾਉਦੀਅਾਂ  ਨੇ,
    ਦੁਨੀਅਾਂ  ਦੀਅਾਂ  ਰੀਤਾਂ   ਵਿੱਚ,
    ਆਪਣਾ ਸਭ  ਕੁਝ ਹਰੀਅਾਂ ਨੇ,
    ਇਹ  ਧੀਆਂ  ਪੰਜਾਬ    ਦੀਆਂ,
    ਰਹਿਮਤ  ਨਾਲ  ਭਰੀਆਂ   ਨੇ,

    ਇਹ  ਭਰੀਆਂ  ਸ਼ਰਮ ਦੀਅਾਂ,
    ਇੱਜ਼ਤਾਂ  ਲਈ  ਮਰੀਅਾਂ   ਨੇ,
    ਕਦੇ   ਮਾਂ  ਭੈਣ  ਤੇ  ਪਤਨੀ,
    ਕਦੇ   ਝਾਂਸੀ   ਬਣੀਅਾਂ   ਨੇ,
    ਿਕਤੇ  ਹੀਰਾਂ  ਤੇ ਕਦੇ ਸੋਹਣੀ,
    ਬਣ  ਕੱਚਿਅਾਂ ਤੇ ਤਰੀਅਾਂ ਨੇ,
    ਇਹ  ਧੀਆਂ  ਪੰਜਾਬ  ਦੀਆਂ,
    ਰਹਿਮਤ  ਨਾਲ  ਭਰੀਆਂ ਨੇ,

    ਇਹ ਬਾਬਲ ਦੇ ਸੁਫਨੇ ਖਾਤਰ,
    ਸਦਾ  ਕੁੱਖਾਂ ਵਿੱਚ  ਮਰੀਅਾਂ ਨੇ,
    ਿਕਤੇ  ਦਾਜ ਦਹੇਜ ਦੀ ਖਾਤਰ,
    ਸੜ੍ਹ ਸੜ੍ਹ  ਸੂਲੀ  ਚੜ੍ਹੀਅਾਂ  ਨੇ,
    ਇਹ  ਰੱਬ  ਦਾ ਰੂਪ ਨੇ ਦੂਜਾ,
    ਮਮਤਾ   ਨਾਲ.  ਭਰੀਅਾਂ  ਨੇ,
    ਇਹ  ਧੀਆਂ  ਪੰਜਾਬ   ਦੀਆਂ,
    ਰਹਿਮਤ  ਨਾਲ  ਭਰੀਆਂ  ਨੇ।