ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਸਿਰਜਨਹਾਰੇ ਹੱਥ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮਨੁੱਖ ਦੇ ਸਰੀਰ ਦਾ ਸਭ ਤੋਂ ਸੰਵੇਦਨਸ਼ੀਲ ਭਾਗ ਉਸ ਦਾ ਦਿਮਾਗ ਹੁੰਦਾ ਹੈ। ਉਸ ਦੇ ਦਿਮਾਗ ਵਿਚ ਜੋ ਗਲ ਆਉਂਦੀ ਹੈ ਉਸ ਨੂੰ ਕ੍ਰਿਆਂਤਰ ਰੂਪ ਸਰੀਰ ਦੇ ਬਾਕੀ ਅੰਗ ਦਿੰਦੇ ਹਨ। ਮਨੁੱਖ ਦਾ ਦਿਮਾਗ ਸਰੀਰ ਲਈ ਇੰਜਨ ਦਾ ਕੰਮ ਦਿੰਦਾ ਹੈ। ਇੰਜਨ ਚੱਲਦਾ ਹੈ ਤਾਂ ਹੀ ਬਾਕੀ ਸਾਰੀ ਗੱਡੀ ਤੁਰਦੀ ਹੈ। ਜੇ ਮਨੁੱਖ ਦਾ ਇਹ ਇੰਜਨ ਠੀਕ ਹੈ ਤਾਂ ਸਮਝੋ ਕਿ ਉਸ ਦਾ ਬਾਕੀ ਸਾਰਾ ਸਰੀਰ ਵੀ ਠੀਕ ਕੰਮ ਕਰਦਾ ਹੈ। ਜੇ ਇਹ ਇੰਜਨ ਭਾਵ ਦਿਮਾਗ ਠੀਕ ਨਹੀਂ ਤਾਂ ਬਾਕੀ ਸਰੀਰ ਦੇ ਕੰਮ ਵਿਚ ਵੀ ਵਿਗਾੜ ਆ ਜਾਂਦਾ ਹੈ। ਭਾਵ ਸਰੀਰ ਦੀ ਕਾਰਜ਼ ਸ਼ਕਤੀ ਦੇ ਨਤੀਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਨਿਕਲਦੇ। ਵੈਸੇ ਤਾਂ ਸਰੀਰ ਦੇ ਹਰ ਅੰਗ ਦੀ ਪੂਰੀ ਮਹੱਤਤਾ ਅਤੇ ਯੋਗਦਾਨ ਹੈ। ਕਿਸੇ ਅੰਗ ਦੀ ਮਹੱਤਤਾ ਨੂੰ ਘਟਾ ਕੇ ਜਾਂ ਅਣਗੌਲਿਆਂ ਕਰ ਕੇ ਨਹੀਂ ਦੇਖਿਆ ਜਾ ਸਕਦਾ, ਫਿਰ ਵੀ ਦਿਮਾਗ ਦੇ ਹੁਕਮ ਨੂੰ ਮੰਨਣ ਵਿਚ ਮਨੁੱਖ ਦੇ ਹੱਥਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਦਿਮਾਗ ਦੇ ਇਸ਼ਾਰੇ ਨੂੰ ਮਨੁੱਖ ਦੇ ਹੱਥ ਹੀ ਪਰਤੱਖ ਰੂਪ ਦਿੰਦੇ ਹਨ। ਇਕ ਇਮਾਰਤਸਾਜ਼ ਕਿਸੇ ਇਮਾਰਤ ਨੂੰ ਪਹਿਲਾਂ ਦਿਮਾਗ ਨਾਲ ਆਪਣੇ ਮਨ ਅੰਦਰ ਸਿਰਜਦਾ ਹੈ ਫਿਰ ਮਨੁੱਖੀ ਹੱਥ ਹੀ ਉਸ ਨੂੰ ਪਰਤੱਖ ਰੂਪ ਦੇ ਕੇ ਉਸ ਦੀ ਕਲਪਨਾ ਨੂੰ ਇਕ ਸੁੰਦਰ ਰੂਪ ਵਿਚ ਪੂਰੀ ਇਮਾਰਤ ਖੜ੍ਹੀ ਕਰਦੇ ਹਨ। ਇਕ ਬੁੱਤਘਾੜਾ ਆਪਣੇ ਮਨ ਅੰਦਰ ਕਿਸੇ ਸੁੰਦਰ ਮੂਰਤੀ ਦੀ ਕਲਪਨਾ ਕਰਦਾ ਹੈ ਤਾਂ ਉਹ ਹੱਥਾਂ ਦੁਆਰਾ ਹੀ ਉਸ ਪੱਥਰ ਵਿਚੋਂ ਫਾਲਤੂ ਪੱਥਰ ਨੂੰ ਛਾਂਗ ਕੇ ਮੂਰਤੀ ਨੂੰ ਪਰਤੱਖ ਰੂਪ ਦਿੰਦਾ ਹੈ।ਕੋਈ ਲੇਖਕ ਜਦ ਆਪਣੀ ਰਚਨਾ ਕਰਦਾ ਹੈ ਤਾਂ ਪਹਿਲਾਂ ਉਹ ਹੱਥਾਂ ਦੁਆਰਾ ਹੀ ਆਪਣੇ ਵਿਚਾਰ ਕੋਰੇ ਕਾਗਜ਼ ਤੇ ਲਿਖਦਾ ਹੈ। ਫਿਰ ਉਸ ਵਿਚ ਸੁਧਾਰ ਕਰਦਾ ਹੈ। ਉਸ ਤੋਂ ਬਾਅਦ ਹੀ ਉਸ ਦੀ ਰਚਨਾ ਛੱਪ ਕੇ ਪਾਠਕਾਂ ਤੱਕ ਪਹੁੰਚਦੀ ਹੈ। ਬੇਸ਼ੱਕ ਅੱਜ ਦੇ ਸਮੇਂ ਵਿਚ ਸਵੈ-ਚਾਲਿਤ ਮਸ਼ੀਨਾਂ ਅਤੇ ਰੋਬੋਟ ਬਣ ਗਏ ਹਨ ਜਿਨਾਂ ਨੇ ਹੱਥ ਨਾਲ ਕਰਨ ਵਲੇ ਕੰਮ ਨੂੰ ਬਹੁਤ ਤੇਜ਼ ਅਤੇ ਪ੍ਰਵੀਨ ਕਰ ਦਿੱਤਾ ਹੈ ਪਰ ਮਨੁੱਖੀ ਹੱਥਾਂ ਦੀ ਮਹੱਤਤਾ ਫਿਰ ਵੀ ਨਹੀਂ ਘਟਦੀ ਕਿਉਂਕਿ ਇਹ ਸਾਰੇ ਉਪਕਰਨ ਵੀ ਮਨੁੱਖ ਨੇ ਆਪਣੇ ਹੱਥਾਂ ਦੁਆਰਾ ਹੀ ਤਿਆਰ ਕੀਤੇ ਹਨ। ਹੱਥਾਂ ਬਿਨਾ ਸਾਡੀ ਜ਼ਿੰਦਗੀ ਅਧੂਰੀ ਹੈ। ਹੱਥਾਂ ਦੀ ਕੀਮਤ ਨਹੀਂ ਆਂਕੀ ਜਾ ਸਕਦੀ ਕਿਉਂਕਿ ਹੱਥ ਕਿਸੇ ਕੀਮਤ ਤੇ ਵੀ ਬਾਜ਼ਾਰ ਵਿਚੋਂ ਨਹੀਂ ਮਿਲਦੇ।
    ਕੋਈ ਵੀ ਮਨੁੱਖੀ ਸਿਰਜਨਾ ਹੋਵੇ ਉਸ ਨੂੰ ਪਹਿਲਾਂ ਹੱਥਾਂ ਦੁਆਰਾ ਹੀ ਸ਼ੁਰੂ ਕੀਤਾ ਜਾਂਦਾ ਹੈ। ਸਾਡੇ ਹੱਥ ਸਾਡੀ ਕਲਪਨਾ ਨੂੰ ਸਾਕਾਰ ਰੂਪ ਦੇਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਅੱਜ ਅਸੀਂ ਜੋ ਵੀ ਸੁਪਨਮਈ ਸੁੰਦਰ ਸੰਸਾਰ ਦੇਖ ਰਹੇ ਹਾਂ ਇਸ ਦੀ ਉਸਾਰੀ ਵਿਚ ਮਨੁੱਖੀ ਹੱਥਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜ਼ਰਾ ਸੋਚੋ ਕਿ ਜੇ ਮਨੁੱਖੀ ਹੱਥ ਨਾ ਹੁੰਦੇ ਤਾਂ ਅੱਜ ਇਸ ਸੁੰਦਰ ਸੰਸਾਰ ਦੀ ਕੀ ਸ਼ਕਲ ਹੁੰਦੀ? ਹੱਥਾਂ ਨਾਲ ਹੀ ਕਿਸਾਨ ਮਿਹਨਤ ਕਰ ਕੇ ਫਸਲ ਉਗਾਉਂਦਾ ਹੈ ਅਤੇ ਸਾਰੀ ਦੁਨੀਆਂ ਦਾ ਢਿੱਡ ਭਰਦਾ ਹੈ। ਹੱਥਾਂ ਨਾਲ ਹੀ ਮਨੁੱਖ ਨੇ ਕਲ ਪੁਰਜੇ ਅਤੇ ਮਸ਼ੀਨਾਂ ਬਣਾਈਆਂ, ਜਿਨਾਂ ਦੁਆਰਾ ਵੱਡੇ ਵੱਡੇ ਕਾਰਖਾਨੇ ਚੱਲਦੇ ਹਨ ਅਤੇ ਮਨੁੱਖੀ ਜ਼ਰੂਰਤਾਂ ਲਈ ਉਤਪਾਦਨ ਹੁੰਦਾ ਹੈ। ਹੱਥਾਂ ਦੁਆਰਾ ਹੀ ਮਨੁੱਖ ਨੇ ਸ਼ਾਹਕਾਰ ਬਣਾਏ। ਸਾਰੀ ਸਿਰਜਨਾ ਹੱਥਾਂ ਦੁਆਰਾ ਹੀ ਹੁੰਦੀ ਹੈ।  ਇਸੇ ਕਾਰਨ ਹੀ ਮਨੁੱਖ ਵਿਚ ਸੁਹਜ ਸੁਆਦ ਦੀ ਰੁੱਚੀ ਆਈ। 
    ਜੇ ਸਾਡੇ ਹੱਥ ਨਾ ਹੋਣ ਤਾਂ ਸ਼ਾਇਦ ਅਸੀਂ ਕਿਸੇ ਜੋਗੇ ਨਾ ਰਹੀਏ। ਸਾਡੀ ਸ਼ਖਸੀਅਤ ਬੋਨੀ ਬਣ ਕੇ ਰਹਿ ਜਾਏਗੀ। ਸਾਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਉਸ ਨੇ ਕੰਮ ਕਰਨ ਲਈ ਸਾਨੂੰ ਨਰੋਏ ਹੱਥ ਦਿਤੇ ਹਨ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਸੰਵਾਰ ਸਕੀਏ। ਜਿਸ ਬੰਦੇ ਦੇ ਹੱਥਾਂ ਵਿਚ ਹੁਨਰ ਹੈ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲਾ ਜਾਏ, ਕਦੀ ਭੁੱਖਾ ਨਹੀਂ ਮਰ ਸਕਦਾ। ਹੱਥਾਂ ਨਾਲ ਬੰਦਾ ਆਪਣੀ ਬਦਨਸੀਬੀ ਨੂੰ ਖ਼ੁਸ਼ਨਸੀਬੀ ਵਿਚ ਬਦਲ ਸਕਦਾ ਹੈ। ਹੱਥਾਂ ਨਾਲ ਹੀ ਮਨੁੱਖ ਆਪਣੀ ਰੋਟੀ ਰੋਜ਼ੀ ਕਮਾਉਂਦਾ ਹੈ ਅਤੇ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਹੈ। ਆਪਣੇ ਦਸਾਂ ਨਹੂੰਆਂ ਦੇ ਕਮਾਏ ਹੋਏ ਧਨ ਨਾਲ ਹੀ ਉਹ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਬਣਾ ਸਕਦਾ ਹੈ। ਹੱਥਾਂ ਦੀ ਮਿਹਨਤ ਨਾਲ ਹੀ ਉਹ ਆਪਣੀ ਗ਼ਰੀਬੀ ਦੂਰ ਕਰ ਸਕਦਾ ਹੈ ਅਤੇ ਧਨਵਾਨ ਬਣ ਸਕਦਾ ਹੈ। ਜਿਹੜਾ ਬੰਦਾ ਆਪਣੇ ਹੱਥਾਂ ਦੀ ਮਿਹਨਤ ਦੀ ਸੱਚੀ ਸੁੱਚੀ ਕਮਾਈ ਨੂੰ ਸੰਭਾਲ ਲੈਂਦਾ ਹੈ ਉਸ ਦੇ ਸਭ ਕੰਮ ਰਾਸ ਹੁੰਦੇ ਜਾਂਦੇ ਹਨ। ਇਸੇ ਲਈ ਕਹਿੰਦੇ ਹਨ ਕਿ ਉਸ ਦੇ ਹੱਥਾਂ ਵਿਚ ਬਹੁਤ ਬਰਕਤ ਹੈ।
     ਇਸ ਦਾ ਮਤਲਬ ਇਹ ਨਹੀਂ ਕਿ ਹੱਥਾਂ ਤੋਂ ਬਿਨਾਂ ਸਿਰਜਨਾ ਹੋ ਹੀ ਨਹੀਂ ਸਕਦੀ। ਜਿਨਾਂ ਲੋਕਾਂ ਨੂੰ ਪ੍ਰਮਾਤਮਾਂ ਨੇ ਹੱਥ ਨਹੀਂ ਦਿੱਤੇ ਉਨ੍ਹਾਂ ਅੰਦਰ ਵੀ ਉਸ ਨੇ ਅਥਾਹ ਸਿਰਜਕ ਸ਼ਕਤੀ ਭਰੀ ਹੈ।ਬੇਸ਼ੱਕ ਮਨੁੱਖੀ ਵਜੂਦ ਨੂੰ ਹੱਥਾਂ ਤੋਂ ਬਿਨਾ ਚਿਤਵਿਆ ਨਹੀਂ ਜਾ ਸਕਦਾ ਪਰ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਉਹ ਵੀ ਤਾਂ ਜਿੰਦਗੀ ਜਿਉਂਦੇ ਹੀ ਹਨ। ਜੇ ਕਿਸੇ ਦੁਰਘਟਨਾ ਕਾਰਨ ਜਾਂ ਰੱਬ ਦੇ ਕਿਸੇ ਭਾਣੇ ਕਾਰਨ ਕਿਸੇ ਦੇ ਹੱਥ ਨਾ ਹੋਣ ਤਾਂ ਵੀ ਉਹ ਹੌਸਲੇ ਵਿਚ ਰਹਿੰਦਾ ਹੈ। ਉਹ ਖ਼ੁਦਕੁਸ਼ੀ ਦੇ ਰਸਤੇ ਨਹੀਂ ਪੈਂਦਾ ਸਗੋਂ ਸਰੀਰ ਦੇ ਬਾਕੀ ਅੰਗਾਂ ਤੋਂ ਹੱਥਾਂ ਦਾ ਕੰਮ ਲੈਂਦਾ ਹੈ ਅਤੇ ਅਣਖ ਨਾਲ ਆਪਣੀ ਜ਼ਿੰਦਗੀ ਬਸਰ ਕਰਦਾ ਹੈ। ਕਰਮ ਉਹ ਵੀ ਕਰਦੇ ਹਨ। ਆਪਣੇ ਕਰਮਾਂ ਦੁਆਰਾ ਆਪਣੀ ਬਦਕਿਸਮਤੀ ਨੂੰ ਖ਼ੁਸ਼ਕਿਸਮਤੀ ਵਿਚ ਬਦਲ ਦਿੰਦੇ ਹਨ। ਕਈ ਵਾਰੀ ਤਾਂ ਉਹ ਐਸੇ ਕੰਮ ਕਰ ਕੇ ਦਿਖਾ ਦਿੰਦੇ ਹਨ ਕਿ ਹੱਥਾਂ ਵਾਲਿਆਂ ਨੂੰ ਵੀ ਪਛਾੜ ਦਿੰਦੇ ਹਨ ਕਿਉਂਕਿ ਉਨ੍ਹਾਂ ਵਿਚ ਆਤਮ ਵਿਸ਼ਵਾਸ ਹੁੰਦਾ ਹੈ।ਉਨ੍ਹਾਂ ਦੇ ਕਾਰਨਾਮਿਆਂ ਨੂੰ ਦੇਖ ਕੇ ਪੂਰੀ ਦੁਨੀਆਂ ਹੈਰਾਨ ਰਹਿ ਜਾਂਦੀ ਹੈ। ਹੱਥ ਨਾ ਹੁੰਦਿਆਂ ਹੋਇਆਂ ਪੰਛੀ ਵੀ ਤਾਂ ਆਪਣੀਆਂ ਚੁੰਝਾਂ ਦੁਆਰਾ ਤਿਨਕਾ ਤਿਨਕਾ ਇਕੱਠਾ ਕਰ ਕੇ ਸੁੰਦਰ ਆਲ੍ਹਣਾ ਤਿਆਰ ਕਰਦੇ ਹਨ। ਬਿਜੜੇ ਦਾ ਆਲ੍ਹਣਾ ਤਾਂ ਕਲਾਕਾਰੀ ਦੀ ਇਕ ਉੱਤਮ ਮਿਸਾਲ ਹੈ।

    ਕਈ ਮਨੁੱਖ ਆਪਣੇ ਹੱਥਾਂ ਦਾ ਦੁਰਉਪਯੋਗ ਵੀ ਕਰਦੇ ਹਨ। ਇਨ੍ਹਾਂ ਹੱਥਾਂ ਨਾਲ ਹੀ ਉਹ ਬੁਰੇ ਅਤੇ ਗ਼ਲਤ ਕੰਮ ਕਰਦੇ ਹਨ। ਇਨ੍ਹਾਂ ਹੱਥਾਂ ਨਾਲ ਹੀ ਉਹ ਚੋਰੀ ਚਕਾਰੀ ਅਤੇ ਕਤਲੋਗਾਰਤ ਕਰਦੇ ਹਨ। ਇਨ੍ਹਾਂ ਹੱਥਾਂ ਨਾਲ ਹੀ ਉਹ ਗ਼ਰੀਬਾਂ ਅਤੇ ਬੇਵੱਸ ਲੋਕਾਂ ਤੇ ਜ਼ੁਲਮ ਕਰਦੇ ਹਨ। ਉਨ੍ਹਾਂ ਦੀ ਕੁੱਟ ਮਾਰ ਵੀ ਕਰਦੇ ਹਨ। ਕਈ ਗੈਂਗਸਟਰ ਤਾਂ ਇਨ੍ਹਾਂ ਹੱਥਾਂ ਨਾਲ ਹੀ ਛੋਟੇ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਦੇ ਹੱਥ ਪੈਰ ਕੱਟ ਦਿੰਦੇ ਹਨ। ਫਿਰ ਉਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ ਅਜਿਹੀ ਹਰਾਮ ਦੀ ਕਮਾਈ ਨਾਲ ਉਹ ਖ਼ੁਦ ਐਸ਼ ਕਰਦੇ ਹਨ। ਅਜਿਹੀ ਹਰਾਮ ਦੀ ਕਮਾਈ ਉਨ੍ਹਾਂ ਨੂੰ ਲੱਗਦੀ ਤਾਂ ਮਿੱਠੀ ਹੈ ਪਰ ਜਦ ਨਿਕਲਦੀ ਹੈ ਫਿਰ ਪਤਾ ਲੱਗਦਾ ਹੈ। ਹਰ ਇਕ ਦੇ ਕਰਮਾਂ ਦਾ ਹਿਸਾਬ ਕਰਨ ਵਾਲਾ ਮਾਲਕ ਉਹ ਪ੍ਰਮਾਤਮਾ ਆਪ ਹੀ ਹੈ। ਉਹ ਹੀ ਸਭ ਦਾ ਹਿਸਾਬ ਚੁੱਕਤਾ ਕਰਦਾ ਹੈ।
    ਪ੍ਰਮਾਤਮਾ ਨੇ ਮਨੁੱਖ ਦੇ ਹੱਥਾਂ ਵਿਚ ਬੇਹਿਸਾਬੀ ਤਾਕਤ ਬਖ਼ਸ਼ੀ ਹੈ ਜਿਨ੍ਹਾਂ ਨਾਲ ਉਹ ਆਪਣੇ ਸ਼ਾਹਕਾਰ ਤਿਆਰ ਕਰ ਕੇ ਆਪਣੀ ਵਿਲੱਖਣ ਸ਼ਖਸੀਅਤ ਬਣਾ ਸਕਦਾ ਹੈ ਅਤੇ ਪੂਰੀ ਦੁਨੀਆਂ ਤੇ ਛਾਅ ਸਕਦਾ ਹੈ। ਉਹ ਆਪਣੇ ਹੁਨਰ ਦਾ ਸਿੱਕਾ ਜਮਾ ਸਕਦਾ ਹੈ।ਹੱਥਾਂ ਨਾਲ ਅਸੀਂ ਬਹੁਤ ਕੰਮ ਕਰਦੇ ਹਾਂ। ਹੱਥਾਂ ਦੁਆਰਾ ਹੀ ਅਸੀਂ ਆਪਣੇ ਸਰੀਰ ਅਤੇ ਆਲੇ ਦੁਆਲੇ ਦੀ ਸਫਾਈ ਕਰਦੇ ਹਾਂ। ਵਿਗਿਆਨ ਦੇ ਜਿੰਨੇ ਵੀ ਆਵਸ਼ਕਾਰ ਹੋਏ ਹਨ ਉਨਾਂ ਵਿਚ ਦਿਮਾਗ ਦੇ ਨਾਲ ਨਾਲ ਮਨੁੱਖੀ ਹੱਥਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਰਹੱਦਾਂ ਤੇ ਫੌਜਾਂ ਨੂੰ ਦੁਸ਼ਮਣ ਤੋਂ ਆਪਣੀ ਧਰਤੀ ਦੀ ਰਾਖੀ ਲਈ ਹਮੇਸ਼ਾਂ ਹਥਿਆਰਾਂ ਨਾਲ ਲੈਸ ਰਹਿਣਾ ਪੈਂਦਾ ਹੈ। ਇਹ ਹੱਥਿਆਰ ਵੀ ਹੱਥਾਂ ਨਾਲ ਹੀ ਚਲਾਏ ਜਾਂਦੇ ਹਨ ਤਾਂ ਹੀ ਦੁਸ਼ਮਣ ਮੈਦਾਨ ਛੱਡ ਕੇ ਭੱਜ ਜਾਂਦਾ ਹੈ। ਇਸੇ ਲਈ ਤਾਂ ਕਹਿੰਦੇ ਹਨ:

    ਹੱਥਾਂ ਬਾਝ ਕਰਾਰਿਆਂ, 
    ਵੈਰੀ ਮਿੱਤ ਨਾ ਹੋਣ।

    ਹੱਥ ਤੇ ਹੱਥ ਰੱਖ ਕੇ ਬੈਠਿਆਂ ਕੁਝ ਨਹੀਂ ਹੋਣਾ। ਜੇ ਅਸੀਂ ਕਹੀਏ ਕਿ ਜੋ ਕੁਝ ਵੀ ਹੁੰਦਾ ਹੈ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ ਫਿਰ ਸਾਨੂੰ ਮਿਹਨਤ ਕਰਨ ਦੀ ਕੀ ਲੋੜ ਹੈ?  ਇਹ ਵਿਚਾਰ ਕੇਵਲ ਆਲਸੀ ਲੋਕਾਂ ਦਾ ਹੈ। ਇਸ ਹਿਸਾਬ ਸਿਰ ਤਾਂ ਅਸੀਂ ਦੂਜਿਆਂ ਤੋਂ ਕਾਫੀ ਪੱਛੜ ਜਾਵਾਂਗੇ। ਪ੍ਰਮਾਤਮਾ ਇਹ ਕਹਿੰਦਾ ਹੈ ਕਿ ‘ਮੈਂ ਤੈਨੂੰ ਤੇਜ ਦਿਮਾਗ ਦਿੱਤਾ ਹੈ। ਨਰੋਇਆ ਅਤੇ ਸੁੰਦਰ ਸਰੀਰ ਦਿੱਤਾ ਹੈ। ਆਪਣੀਆਂ ਅੱਖਾਂ ਖੋਲ੍ਹ ਕੇ ਰੱਖ ਅਤੇ ਹੱਥਾਂ ਪੈਰਾਂ ਅਤੇ ਦਿਮਾਗ ਤੋਂ ਕੰਮ ਲੈ ਅਤੇ ਅੱਗੇ ਵਧ। ਫਿਰ ਹੀ ਤੇਰੀ ਉਨਤੀ ਹੋਵੇਗੀ।’  ਹੱਥ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ। ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:

    ਯਹ ਹਾਥ ਹੀ ਆਪਣੀ ਦੌਲਤ ਹੈ।
    ਯਹ ਹਾਥ ਹੀ ਆਪਣੀ ਤਾਕਤ ਹੈ। 
    ਕੁਛ ਔਰ ਤੋ ਪੂੰਝੀ ਪਾਸ ਨਹੀਂ, 
    ਯਹ ਹਾਥ ਹੀ ਆਪਣੀ ਕਿਸਮਤ ਹੈ।

    ਤੁਹਾਡੀ ਮਿੱਠੀ ਬਾਣੀ ਦੇ ਨਾਲ ਨਾਲ ਤੁਹਾਡੇ ਦੋ ਹੱਥ ਵੀ ਆਪਸੀ ਮਿਲਵਰਤਣ ਲਈ ਬਹੁਤ ਯੋਗਦਾਨ ਪਾਉਂਦੇ ਹਨ।ਪ੍ਰਮਾਤਮਾ ਨੇ ਹੱਥ ਤੁਹਾਨੂੰ ਕੰਮ ਕਰਨ ਲਈ ਦਿੱਤੇ ਹਨ ਆਪਣੇ ਹੱਥਾਂ ਨਾਲ ਮਿਹਨਤ ਕਰਕੇ ਆਪਣੀ ਕਮਾਈ ਕਰੋ ਆਪਣੇ ਪਰਿਵਾਰ ਦੀ ਪਾਲਣਾ ਕਰੋ। ਹੱਥਾਂ ਦੀ ਵਰਤੋਂ ਸਿਰਜਕ ਕੰਮਾਂ ਲਈ ਕਰੋ। ਤੁਹਾਡੇ ਹੱਥ ਦੂਜੇ ਦੀ ਮਦਦ ਲਈ ਤਿਆਰ ਬਰ ਤਿਆਰ ਰਹਿਣੇ ਚਾਹੀਦੇ ਹਨ। ਬੇਸ਼ੱਕ ਘੱਟ ਖਾ ਕੇ ਗੁਜ਼ਾਰਾ ਕਰ ਲਓ ਪਰ ਕਿਸੇ ਕੋਲੋਂ ਕੁਝ ਮੰਗਣ ਲਈ ਹੱਥ ਅੱਡਣ ਦੀ ਬਜਾਏ ਕਿਸੇ ਲੋੜਵੰਦ ਨੂੰ ਕੁਝ ਦੇਣ ਲਈ ਹੱਥ ਅੱਗੇ ਕਰੋ। ਜੇ ਪ੍ਰਮਾਤਮਾ ਕੋਲੋਂ ਵੀ ਕੁਝ ਮੰਗਣਾ ਪੈ ਜਾਏ ਤਾਂ ਇਹ ਹੀ ਮੰਗੋ ਕਿ ਤੁਹਾਡੇ ਦੋਹਾਂ ਹੱਥਾਂ ਦੀ ਕਮਾਈ ਵਿਚ ਬਰਕਤ ਪਏ ਤਾਂ ਕਿ ਤੁਹਾਨੂੰ ਕਿਸੇ ਦੂਸਰੇ ਦਾ ਮੁਥਾਜ ਨਾ ਹੋਣਾ ਪਏ। ਐਵੇਂ ਹਰ ਸਮੇਂ ਕਿਸਮਤ ਦੇ ਰੋਣੇ ਹੀ ਨਾ ਰੋਂਦੇ ਰਿਹਾ ਕਰੋ। ਰੱਬ ਨੇ ਤੁਹਾਨੂੰ ਐਨੇ ਕੀਮਤੀ ਹੱਥ ਦਿੱਤੇ ਹਨ। ਇਨ੍ਹਾਂ ਦੀ ਕਦਰ ਕਰੋ। ਆਪਣੇ ਹੱਥਾਂ ਨਾਲ ਆਪਣੀ ਬਦਕਿਸਮਤੀ ਨੂੰ  ਖ਼ੁਸ਼ਕਿਸਮਤੀ ਵਿਚ ਬਦਲੋ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ:

    ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
    ਉੱਗਣ ਵਾਲੇ ਉੱਗ ਹੀ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।

    ਦੋਸਤੋ, ਹੱਕ ਹਲਾਲ ਦੀ ਕਿਰਤ ਕਮਾਈ ਵਿਚ ਹੀ ਬਰਕਤ ਹੁੰਦੀ ਹੈ। ਲਾਲਚ ਨਾਲ ਧਨ ਦੇ ਇਕੱਠੇ ਕੀਤੇ ਹੋਏ ਢੇਰ ਸਭ ਇਥੇ ਹੀ ਰਹਿ ਜਾਂਦੇ ਹਨ। ਸਿਕੰਦਰ ਬਹੁਤ ਬਹਾਦੁਰ ਅਤੇ ਦਲੇਰ ਸੂਰਮਾ ਸੀ ਪਰ ਉਹ ਬਹੁਤ ਲਾਲਚੀ ਵੀ ਸੀ। ਉਸ ਦਾ ਪੂਰੀ ਦੁਨੀਆਂ ਨੂੰ ਜਿੱਤਣ ਦਾ ਸੁਪਨਾ ਸੀ। ਉਸ ਨੇ ਕਈ ਦੇਸ਼ ਜਿੱਤੇ ਅਤੇ ਲੁੱਟਮਾਰ ਕਰਕੇ ਬੇਇੰਤਹਾ ਧਨ ਇਕੱਠਾ ਕੀਤਾ। ਜਦ ਉਸ ਦੀ ਮੌਤ ਹੋਈ ਤਾਂ ਉਸ ਨੇ ਕਿਹਾ-‘ਮੇਰੇ ਖਾਲੀ ਹੱਥ ਮੇਰੇ ਕੱਫ਼ਨ ਤੋਂ ਬਾਹਰ ਰੱਖੇ ਜਾਣ ਤਾਂ ਕਿ ਪੂਰੀ ਦੁਨੀਆਂ ਨੂੰ ਪਤਾ ਲੱਗੇ ਕਿ ਆਪਣੀ ਮੌਤ ਤੋਂ ਬਾਅਦ ਸਿਕੰਦਰ ਇਸ ਦੁਨੀਆਂ ਤੋਂ ਕੁਝ ਵੀ ਆਪਣੇ ਨਾਲ ਨਹੀਂ ਲੈ ਕੇ ਜਾ ਸੱਕਿਆ। ਇਹ ਸਾਡੇ ਸਾਰਿਆਂ ਲਈ ਇਕ ਬਹੁਤ ਵੱਡਾ ਸਬਕ ਹੈ। ਸਾਡੀ ਮੌਤ ਤੋਂ ਬਾਅਦ ਸਾਡਾ ਸਾਰਾ ਧਨ ਦੌਲਤ, ਰਿਸ਼ਤੇ ਨਾਤੇ ਸਾਡੇ ਲਈ ਸਭ ਸਿਫ਼ਰ ਹੈ। ਨਾਲ ਕੁਝ ਵੀ ਨਹੀਂ ਜਾਂਦਾ। ਨੇਕੀ ਇਕ ਐਸੀ ਚੀਜ ਹੈ ਜੋ ਸਾਡੀ ਮੌਤ ਤੋਂ ਬਾਅਦ ਵੀ ਜਿੰਦਾ ਰਹਿੰਦੀ ਹੈ। ਇਸ ਜੀਵਨ ਵਿਚ ਕਿਸੇ ਨੂੰ ਕੀ ਦਿੱਤਾ ਅਤੇ ਕਿਸੇ ਕੋਲੋਂ ਕੀ ਲਿਆ ਜਾਂ ਕਿਸੇ ਕੋਲੋਂ ਕੀ ਲੈਣਾ ਹੈ ਅਤੇ ਕਿਸੇ ਨੂੰ ਕੀ ਦੇਣਾ ਹੈ, ਇਸ ਸਭ ਦਾ ਹਿਸਾਬ ਰੱਖਣਾ ਬਹੁਤ ਮੁਸ਼ਕਲ ਹੈ। ਇਸ ਲਈ ਮਨੁੱਖ ਪ੍ਰਮਾਤਮਾ ਦੇ ਹੁਕਮ ਨਾਲ ਇਸ ਧਰਤੀ ਤੇ ਖਾਲੀ ਹੱਥ ਆਉਂਦਾ ਹੈ ਅਤੇ ਖਾਲੀ ਹੱਥ ਹੀ ਇਥੋਂ ਰੁਖ਼ਸਤ ਹੁੰਦਾ ਹੈ।