ਕਵਿਤਾਵਾਂ

  •    ਨਾਨੀ ਮਾਂ / ਅਮਰਿੰਦਰ ਕੰਗ (ਕਵਿਤਾ)
  •    ਸਰਬੰਸਦਾਨੀ / ਅਮਰਿੰਦਰ ਕੰਗ (ਕਵਿਤਾ)
  •    ਵੱਡੀਅਾਂ ਭੈਣਾਂ / ਅਮਰਿੰਦਰ ਕੰਗ (ਕਵਿਤਾ)
  •    ਫ਼ੱਕਰ ਬੰਦੇ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ ਦੇ ਵਾਰਸ / ਅਮਰਿੰਦਰ ਕੰਗ (ਕਵਿਤਾ)
  •    ਮਾਂ ਦੀ ਸਿਫਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਦੁੱਖ ਹੱਸ ਜਰੀਦਾ / ਅਮਰਿੰਦਰ ਕੰਗ (ਕਵਿਤਾ)
  •    ਮਾਏ ਨੀ / ਅਮਰਿੰਦਰ ਕੰਗ (ਕਵਿਤਾ)
  •    ਧੀਆਂ ਪੰਜਾਬ ਦੀਆਂ / ਅਮਰਿੰਦਰ ਕੰਗ (ਕਵਿਤਾ)
  •    ਨਾਨਕੀ ਦਾ ਵੀਰ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਠੱਗ ਯਾਰ / ਅਮਰਿੰਦਰ ਕੰਗ (ਕਵਿਤਾ)
  •    ਕੋਰੋਨਾ / ਅਮਰਿੰਦਰ ਕੰਗ (ਕਵਿਤਾ)
  •    ਬੈਂਤ / ਅਮਰਿੰਦਰ ਕੰਗ (ਕਵਿਤਾ)
  •    ਰੱਬ ਕੋਲੋ / ਅਮਰਿੰਦਰ ਕੰਗ (ਕਵਿਤਾ)
  •    ਕਦੇ ਝੁਰਦੇ ਨਹੀਂ ਹੁੰਦੇ / ਅਮਰਿੰਦਰ ਕੰਗ (ਕਵਿਤਾ)
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਕੀ ਫਾਇਦਾ / ਅਮਰਿੰਦਰ ਕੰਗ (ਕਵਿਤਾ)
  •    ਹੱਕ / ਅਮਰਿੰਦਰ ਕੰਗ (ਕਵਿਤਾ)
  •    ਕਿਸਾਨ ਮੋਰਚਾ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ ਛੰਦ / ਅਮਰਿੰਦਰ ਕੰਗ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਦੁਭਾਗ ਛੰਦ / ਅਮਰਿੰਦਰ ਕੰਗ (ਕਵਿਤਾ)
  •    ਬੇਬੇ ਚੱਕੀ ਪੀਸਦੀ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆ / ਅਮਰਿੰਦਰ ਕੰਗ (ਕਵਿਤਾ)
  •    ਵਿਖਾਵੇ ਦੇ ਅੱਥਰੂ / ਅਮਰਿੰਦਰ ਕੰਗ (ਕਵਿਤਾ)
  •    ਫੱਟੀ ਤੇ ਕਲਮ / ਅਮਰਿੰਦਰ ਕੰਗ (ਕਵਿਤਾ)
  •    ਘਰ ਪਰਾਇਆ ਏ / ਅਮਰਿੰਦਰ ਕੰਗ (ਕਵਿਤਾ)
  •    ਸੁੰਨੀਆਂ ਨੇ ਰਾਹਾਂ / ਅਮਰਿੰਦਰ ਕੰਗ (ਕਵਿਤਾ)
  •    ਰੂਹ ਦਾ ਹਾਣੀ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆਂ ਦੇ ਰੰਗ / ਅਮਰਿੰਦਰ ਕੰਗ (ਕਵਿਤਾ)
  •    ਅੱਜ ਕੱਲ੍ਹ ਦਾ ਜਵਾਨ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਬੋਹੜ / ਅਮਰਿੰਦਰ ਕੰਗ (ਕਵਿਤਾ)
  • ਬੈਂਤ (ਕਵਿਤਾ)

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕੈਸੀ  ਚੱਲੀ  ਹਨੇਰੀ  ਇਸ ਜੱਗ  ਉੁੱਤੇ

    ਖ਼ੂਨ  ਆਪਣਾ  ਰੰਗ  ਵਟਾਉਣ  ਲੱਗਾ

     

    ਕੀ  ਮਾਪੇ  ਤੇ  ਕੀ   ਭਾਈ  ਭੈਣ  ਸਾਰੇ 

    ਸਾਰਾ ਜੱਗ ਹੀ  ਰੰਗ  ਵਖਾਉਣ ਲੱਗਾ

     

    ਵੇਖ  ਸਮੇਂ ਨੇ  ਕੈਸੀ  ਹੈ ਚਾਲ  ਬਦਲੀ

    ਬੰਦਾ ਬੰਦੇ  ਤੋਂ ਕੰਨੀ ਕਤਰਾਉਣ  ਲੱਗਾ 

     

    ਖ਼ੂਨ ਚਿੱਟਾ ਹੋਇਆ  ਅੱਜ ਸਭ ਦਾ ਹੀ

    ਮਰੇ  ਮਾਪਿਆਂ  ਤੋਂ  ਘਬਰਾਉਣ ਲੱਗਾ

     

    ਅੱਜ  ਚੀਕਾਂ  ਮਾਰ  ਸਾਰੇ   ਭੱਜਦੇ  ਨੇ 

    ਨਾ ਕੋਈ  ਅੱਜ  ਤੈਨੂੰ ਨਹਾਉਣ  ਲੱਗਾ

     

    ਜਿਨ੍ਹਾਂ ਪਿੱਛੇ ਤੂੰ ਸਾਰੀ ਹੀ ਜਿੰਦ ਗਾਲੀ

    ਤੇਰੀ ਲਾਸ਼ ਨੂੰ ਮੋਢਾ ਨਾ ਲਾਉਣ ਲੱਗਾ 

     

    ਅੱਗ ਚਿੱਖਾ ਨੂੰ ਹੁਣ ਕੋਈ ਲਾਵਦਾ ਨਾ

    ਮਰਿਆ  ਗ਼ੈਰਾਂ  ਹੱਥ ਫੜਾਉਣ ਲੱਗਾ 

     

    ਕਬਰਾਂ ਵਿੱਚ ਵੀ ਹੁਣ ਨਾ ਥਾਂ ਰਹਿਗੀ

    ਟੋਆ ਪੱਟ ਨਾ ਕੋਈ ਦਫ਼ਨਾਉਣ ਲੱਗਾ

     

    ਹੱਡ ਟਾਹਲੀਆਂ ਨਾਲ ਹੀ ਟੰਗੇ ਰਹਿਗੇ

    ਕੋਈ  ਗੰਗਾ  ਜਾਕੇ  ਨਾ ਪਾਉਣ ਲੱਗਾ

     

    ਵੇਖ ਪੈਸਾ ਧੇਲਾ ਵੀ  ਨਾ ਕੰਮ ਆਇਆ

    ਜਿਹੜੇ  ਪੈਸੇ ਨੂੰ  ਸੀ ਤੂੰ  ਚਾਹੁਣ  ਲੱਗਾ

     

    ਨਾ ਹੋ ਐਨਾ ਜਾਲਮ ਨਾ ਕਰ ਕੰਮ ਐਸੇ

    ਹੁਣ ਕਾਲ ਸਭ ਦੇ ਸਿਰ ਮਡਰੌਣ ਲੱਗਾ 

     

    ਆਪਣੀ ਆਈ ਤੇ  ਸਭ ਨੇ ਮਰ  ਜਾਣਾ

    ਤੇਰੀ ਆਈ ਨਾ  ਕੋਈ ਬਚਾਉਣ ਲੱਗਾ 

     

    ਹੁਣ   ਅਮੀਰ  ਤੇ   ਕੀ  ਗਰੀਬ  ਸਾਰੇ 

    ਬੁੱਢਾ  ਬੱਚਾ  ਵੀ  ਰੱਬ  ਧਿਉਣ  ਲੱਗਾ

     

    ਕੰਗ ਤੂੰ ਵੀ ਬੈਹ  ਰੱਬ ਦਾ ਨਾਂ ਧਿਆ ਲੈ

    ਉਸ ਬਿਨ ਨਾ ਕੋਈ ਕੰਮ ਆਉਣ ਲੱਗਾ।