ਤੁਸੀਂ ਗੁਰਸ਼ਰਨ ਸਿੰਘ ਕੁਮਾਰ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਰਾਵਣ ਮਰਦਾ ਕਿਉਂ ਨਹੀਂ? (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅਸੀਂ ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਉਂਦੇ ਹਾਂ। ਭਾਰਤ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਰਾਵਣ ਦੇ ਵੱਡੇ ਵੱਡੇ ਪੁਤਲੇ ਬਣਾ ਕੇ ਜਲਾਏ ਜਾਂਦੇ ਹਨ।ਹਰ ਥਾਂ ਇਹ ਇਕ ਮੇਲੇ ਦਾ ਰੂਪ ਧਾਰ ਲੈਂਦੇ ਹਨ। ਬੱਚੇ, ਬੁੱਢੇ ਅਤੇ ਜੁਆਨ ਸਾਰੀ ਉਮਰ ਦੇ ਲੋਕ ਬੜੇ ਚਾਅ ਨਾਲ ਇਹ ਮੇਲਾ ਦੇਖਣ ਆਉਂਦੇ ਹਨ। ਸਾਰੇ ਬਾਜ਼ਾਰ ਵੀ ਵਿਸ਼ੇਸ਼ ਰੂਪ ਨਾਲ ਤਰ੍ਹਾਂ ਤਰ੍ਹਾਂ ਦੀਆਂ ਮਿਠਿਆਈਆਂ ਅਤੇ ਖਿਡੌਣਿਆਂ ਨਾਲ ਸਜੇ ਹੁੰਦੇ ਹਨ। ਮੇਲਾ ਦੇਖਣ ਲਈ ਸਾਰੇ ਲੋਕ ਆਪਣੇ ਸਭ ਤੋਂ ਸੋਹਣੇ ਕੱਪੜੇ ਪਾ ਕੇ ਸੱਜ ਧੱਜ ਕੇ ਆਉਂਦੇ ਹਨ। ਸਭ ਪਾਸੇ ਖ਼ੁਸ਼ੀ ਦਾ ਮਾਹੌਲ ਹੁੰਦਾ ਹੈ। ਖਾਸ ਕਰ ਕੇ ਜਦ ਰਾਵਣ ਦੇ ਪੁਤਲੇ ਜਲਦੇ ਹਨ ਤਾਂ ਦੂਰੋਂ ਦੂਰੋਂ ਇਹ ਨਜ਼ਾਰਾ ਦਿਸਦਾ ਹੈ। ਪੁਤਲਿਆਂ ਵਿਚਲੇ ਪਟਾਕੇ ਜਦ ਠਾਹ ਠਾਹ ਵੱਜਦੇ ਹਨ ਤਾਂ ਬੱਚਿਆਂ ਵਿਚ ਹੋਰ ਵੀ ਹੁਲਾਸ ਭਰ ਜਾਂਦਾ ਹੈ। ਜਦ ਰਾਵਣ ਦੇ ਪੁਤਲੇ ਢਹਿ ਢੇਰੀ ਹੋ ਜਾਂਦੇ ਹਨ ਤਾਂ ਸਭ ਲੋਕ ਘਰਾਂ ਨੂੰ ਵਾਪਸ ਮੁੜਨ ਦੀ ਕਰਦੇ ਹਨ ਭਾਵ ਸਾਰਾ ਮੇਲਾ ਖ਼ਤਮ ਹੋ ਜਾਂਦਾ ਹੈ। ਮੁੜਦੇ ਸਮੇਂ ਸਾਰੇ ਮਾਂ ਬਾਪ ਆਪਣੇ ਬੱਚਿਆਂ ਨੂੰ ਖ਼ੁਸ਼ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਖਿਡੌਣੇ ਅਤੇ ਮਿਠਿਆਈਆਂ ਲੈ ਕੇ ਦਿੰਦੇ ਹਨ ਕਿਉਂਕਿ ਬੱਚਿਆਂ ਦੀ ਖ਼ੁਸ਼ੀ ਵਿਚ ਹੀ ਮਾਂ ਪਿਉ ਦੀ ਖ਼ੁਸ਼ੀ ਹੁੰਦੀ ਹੈ। ਬੱਚਿਆਂ ਦੇ ਖਿਲੇ ਹੋਏ ਚਿਹਰੇ ਦੇਖ ਕੇ ਮਾਂ ਪਿਉ ਵੀ ਪ੍ਰਫੁਲਿਤ ਹੋ ਜਾਂਦੇ ਹਨ ਕਿ ਉਨ੍ਹਾਂ ਨੇ ਬੱਚਿਆਂ ਪ੍ਰਤੀ ਆਪਣਾ ਫ਼ਰਜ਼ ਪੂਰੀ ਤਰ੍ਹਾਂ ਨਿਭਾਇਆ ਹੈ।
    ਜਦ ਬੱਚੇ ਸਾਡੇ ਕੋਲੋਂ ਇਹ ਪੁੱਛਦੇ ਹਨ ਕਿ ਰਾਵਣ ਨੂੰ ਹਰ ਸਾਲ ਕਿਉਂ ਜਲਾਇਆ ਜਾਂਦਾ ਹੈ ਤਾਂ ਸਾਡੇ ਕੋਲ ਇਸ ਦਾ ਕੋਈ ਤਸੱਲੀ ਬਖ਼ਸ਼ ਉੱਤਰ ਨਹੀਂ ਹੁੰਦਾ। ਸਾਡੇ ਆਪਣੇ ਮਨ ਅੰਦਰ ਵੀ ਇਹ ਸੁਆਲ ਪੈਦਾ ਹੁੰਦਾ ਹੈ ਕਿ ਅਸੀਂ ਰਾਵਣ ਨੂੰ ਹਰ ਸਾਲ ਕਿਉਂ ਜਲਾਉਂਦੇ ਹਾਂ? ਉਸ ਸਮੇਂ ਸਾਡੇ ਅੰਦਰੋਂ ਜੁਵਾਬ ਵੀ ਮਿਲਦਾ ਹੈ –ਕਿਉਂਕਿ ਰਾਵਣ ਨੇ ਸੀਤਾ ਮਾਤਾ ਦਾ ਅਪਹਰਣ ਕੀਤਾ ਸੀ ਜੋ ਇਕ ਮਾੜਾ ਕੰਮ ਹੈ। ਰਾਵਣ ਨੂੰ ਜਲਾਉਣਾ ਬਦੀ ਤੇ ਨੇਕੀ ਦੀ ਜਿੱਤ ਦੀ ਪ੍ਰਤੀਕ ਹੈ। ਇਸ ਲਈ ਸਾਡੇ ਦੇਸ਼ ਵਿਚ ਇਹ ਪ੍ਰਥਾ ਸਦੀਆਂ ਤੋਂ ਚੱਲੀ ਆ ਰਹੀ ਹੈ।
    ਪਰ ਕੀ ਅਸੀਂ ਹਰ ਸਾਲ ਰਾਵਣ ਦੇ ਪੁਤਲਿਆਂ ਨੂੰ ਜਲਾ ਕੇ ਆਪਣੇ ਆਪ ਨੂੰ ਧੋਖਾ ਨਹੀਂ ਦਿੰਦੇ? ਕਿਉਂਕਿ ਰਾਵਣ ਤਾਂ ਮਰਦਾ ਹੀ ਨਹੀਂ। ਇਸ ਲਈ ਉਸ ਨੂੰ ਹਰ ਸਾਲ ਜਲਾਉਣਾ ਪੈਂਦਾ ਹੈ ਪਰ ਸੁਆਲ ਪੈਦਾ ਇਹ ਹੁੰਦਾ ਹੈ ਕਿ ਹਰ ਸਾਲ ਰਾਵਣ ਨੂੰ ਜਲਾਉਣ ਦੇ ਬਾਵਜ਼ੂਦ ਵੀ ਉਹ ਮਰਦਾ ਕਿਉਂ ਨਹੀਂ? ਕਿਉਂ ਉਸ ਨੂੰ ਹਰ ਸਾਲ ਹੀ ਜਲਾਉਣਾ ਪੈਂਦਾ ਹੈ? ਹਰ ਸਾਲ ਅਸੀਂ ਥਾਂ ਥਾਂ ਰਵਣ ਦੇ ਪੁਤਲੇ ਜਲਾ ਕੇ ਆਪਣੇ ਵਾਤਾਵਰਨ ਨੂੰ ਪਲੀਤ ਨਹੀਂ ਕਰ ਰਹੇ? ਕੀ ਇਹ ਧਨ ਅਤੇ ਕੀਮਤੀ ਸਮੇਂ ਦੀ ਬਰਬਾਦੀ ਨਹੀਂ? ਜੇ ਇਹ ਹੀ ਧਨ ਗ਼ਰੀਬ ਬੱਚਿਆਂ ਦੀ ਖ਼ੁਰਾਕ ਅਤੇ ਵਿਦਿਆ ਤੇ ਖ਼ਰਚ ਕੀਤਾ ਜਾਏ ਤਾਂ ਇਹ ਸਮਾਜ ਦਾ ਭਲਾ ਨਹੀਂ ਹੋਵੇਗਾ? ਇਹ ਧਨ ਅਤੇ ਸਮਾਂ ਦੇਸ਼ ਦੇ ਵਿਕਾਸ 'ਤੇ ਖ਼ਰਚ ਕੀਤਾ ਜਾ ਸਕਦਾ ਹੈ। ਅਸੀਂ ਬੁੱਧੀ ਜੀਵੀ ਹੋ ਕੇ ਵੀ ਅਜਿਹਾ ਕਿਉਂ ਨਹੀਂ ਕਰਦੇ? ਇਸ ਪ੍ਰਸ਼ਨ ਦਾ ਉੱਤਰ ਲ਼ੈਣ ਲਈ ਸਾਨੂੰ ਇਮਾਨਦਾਰੀ ਨਾਲ ਕੁਝ ਵਿਚਾਰ ਕਰਨ ਦੀ ਲੋੜ ਹੈ।ਜਦ ਦੀ ਮਨੁੱਖ ਨੇ ਹੋਸ਼ ਸੰਭਾਲੀ ਹੈ ਤਾਂ ਉਸ ਨੂੰ ਲੱਗਿਆ ਕਿ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਅਤੇ ਇਸ ਦੁਨੀਆਂ ਨੂੰ ਚਲਾਉਣ ਵਾਲਾ ਕੋਈ ਹੋਰ ਹੀ ਹੈ ਜਿਸ ਨੂੰ ਉਸ ਨੇ ਰੱਬ ਦਾ ਨਾਮ ਦਿੱਤਾ ਹੈ। ਅਲੱਗ ਅਲੱਗ ਧਰਮਾਂ ਵਾਲਿਆਂ ਨੇ ਵੀ ਆਪਣੇ ਆਪਣੇ ਰੱਬ ਨੂੰ ਅਲੱਗ ਅਲੱਗ ਨਾਮ ਦਿੱਤੇ ਹਨ ਜਿਵੇਂ ਭਗਵਾਨ, ਅੱਲ੍ਹਾ, ਜੀਸਸ ਅਤੇ ਵਾਹਿਗੁਰੂ ਆਦਿ। ਸਾਰੇ ਧਰਮਾਂ ਵਾਲੇ ਇਕ ਗੱਲ 'ਤੇ ਸਹਿਮਤ ਹਨ ਕਿ ਰੱਬ ਕੇਵਲ ਇਕ ਹੀ ਹੈ ਬੇਸ਼ੱਕ ਅਲੱਗ ਅਲੱਗ ਧਰਮ ਗੁਰੂਆਂ ਨੇ ਉਸ ਨੂੰ ਨਾਮ ਅਲੱਗ ਅਲੱਗ ਦਿੱਤੇ ਹਨ। ਸਾਡੀ ਧਰਮ ਥਿਉਰੀ ਅੱਗੇ ਚੱਲਦੀ ਹੈ ਕਿ ਸਾਰੇ ਮਨੁੱਖਾਂ ਦੇ ਚੰਗੇ ਮਾੜੇ ਕੰਮਾਂ ਦਾ ਹਿਸਾਬ ਕਿਤਾਬ ਵੀ ਰੱਬ ਹੀ ਰੱਖਦਾ ਹੈ। ਮੌਤ ਤੋਂ ਬਾਅਦ ਮਨੁੱਖ ਨੂੰ ਉਸ ਦੇ ਚੰਗੇ ਮਾੜੇ ਕਰਮਾਂ ਅਨੁਸਾਰ ਸਵਰਗ ਜਾਂ ਨਰਕ ਵਿਚ ਭੇਜਿਆ ਜਾਂਦਾ ਹੈ ਜਾਂ ਉਸ ਦੇ ਮਾੜੇ ਕਰਮਾਂ ਕਰ ਕੇ ਉਸ ਨੂੰ ੮੪ ਲੱਖ ਜੂਨਾਂ ਦੇ ਚੱਕਰ ਵਿਚ ਪਾਇਆ ਜਾਂਦਾ ਹੈ। ਹੋਰ ਅੱਗੇ ਚੱਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਮਨੁੱਖ ਪ੍ਰਮਾਤਮਾਂ ਦੀ ਸਰਿਸ਼ਟੀ ਦਾ ਸਭ ਤੋਂ ਉੱਤਮ ਜੀਵ ਹੈ। ਰੱਬ ਨੇ ਮਨੁੱਖ ਨੂੰ ਆਪਣਾ ਹੀ ਰੂਪ ਦੇ ਕੇ ਚੰਗੇ ਕੰਮ ਕਰਨ ਲਈ ਇਸ ਧਰਤੀ ਤੇ ਭੇਜਿਆ ਹੈ। ਮਨੁੱਖ ਆਪਣੇ ਰੱਬ ਤੋਂ ਵਿਛੜਿਆ ਹੋਇਆ ਹੈ। ਚੰਗੇ ਕੰਮ ਕਰਨ ਨਾਲ ਹੀ ਉਸ ਨੂੰ ਸਵਰਗ ਵਿਚ ਥਾਂ ਮਿਲਦੀ ਹੈ ਅਤੇ ਉਸ ਦਾ ਰੱਬ ਨਾਲ ਦੁਬਾਰਾ ਮੇਲ ਹੁੰਦਾ ਹੈ ਜਿਸ ਤੋਂ ਉਹ ਵਿਛੜਿਆ ਹੋਇਆ ਹੈ। ਇਸ ਹਿਸਾਬ ਨਾਲ ਮਨੁੱਖ ਵਿਚ ਰੱਬ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ ਕਿਉਂਕਿ ਦੁੱਖ ਜਾਂ ਨਰਕ ਕੋਈ ਨਹੀਂ ਚਾਹੁੰਦਾ। ਸਭ ਸੁੱਖ ਦੇ ਹੀ ਅਭਿਲਾਸ਼ੀ ਹਨ।ਮਨੁੱਖ ਜ਼ਿੰਦਗੀ ਭਰ ਪ੍ਰਮਾਤਮਾ ਨੂੰ ਲੱਭਣ ਲਈ ਇੱਧਰ ਉੱਧਰ ਭਟਕਦਾ ਰਹਿੰਦਾ ਹੈ। ਸਾਡੇ ਧਰਮ ਗੁਰੂਆਂ ਨੇ ਇਸ ਥਿਊਰੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਸਾਨੂੰ ਗਿਆਨ ਦਿੱਤਾ ਹੈ ਕਿ ਜਿਸ ਪ੍ਰਮਾਤਮਾ ਨੂੰ ਲੱਭਣ ਲਈ ਮਨੁੱਖ ਸਾਰੀ ਉਮਰ ਭਟਕਦਾ ਰਹਿੰਦਾ ਹੈ ਉਹ ਕਿਧਰੇ ਹੋਰ ਨਹੀਂ ਰਹਿੰਦਾ ਸਗੋਂ ਮਨੁੱਖ ਦੇ ਅੰਦਰ ਹੀ ਨਿਵਾਸ ਕਰਦਾ ਹੈ ਭਾਵ ਰੱਬ ਦੇ ਸਾਰੇ ਗੁਣ ਹੀ ਹਰ ਮਨੁੱਖ ਦੇ ਅੰਦਰ ਹੀ ਹਨ। ਮਨੁੱਖ ਸਵਾਰਥੀ, ਲਾਲਚੀ ਅਤੇ ਅਲਪ ਬੁੱਧੀ ਹੋਣ ਕਰ ਕੇ ਭਟਕ ਜਾਂਦਾ ਹੈ। ਲਾਲਚੀ ਹੋਣ ਕਾਰਨ ਮਨੁੱਖ ਇਨਸਾਨੀਅਤ ਨੂੰ ਭੁਲਦਾ ਜਾ ਰਿਹਾ ਹੈ। ਉਹ ਰੱਬ ਦੇ ਚੰਗੇ ਗੁਣਾ ਨੂੰ ਸਮਝਦੇ ਹੋਏ ਵੀ ਉਸ ਤੇ ਅਮਲ ਨਹੀਂ ਕਰਦਾ। ਸਾਰੀ ਉਮਰ ਠੋਕਰਾਂ ਖਾਂਦਾ ਰਹਿੰਦਾ ਹੈ ਅਤੇ ਦੁੱਖ ਪਾਉਂਦਾ ਹੈ। ਇਸੇ ਕਰ ਕੇ ਉਸ ਦਾ ਰੱਬ ਨਾਲ ਮਿਲਾਪ ਨਹੀਂ ਹੋ ਸਕਦਾ। ਅੱਜ ਕੱਲ ਪੂੰਜੀ ਵਾਦੀ ਦਾ ਯੁੱਗ ਹੈ। ਇਸ ਲਈ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਸ਼ੇ ਵਿਕਾਰਾਂ ਵਿਚ ਫਸਿਆ ਪਿਆ ਹੈ। ਬੇਸ਼ੁਮਾਰ ਧਨ ਇਕੱਠਾ ਕਰਨਾ ਉਸ ਦਾ ਉਦੇਸ਼ ਹੈ। ਇਸੇ ਲਈ ਭ੍ਿਰਸ਼ਟਾਚਾਰ, ਬੇਈਮਾਨੀ ਅਤੇ ਠੱਗੀ ਠੋਰੀ ਉਸ ਦਾ ਸਾਥ ਨਹੀਂ ਛੱਡਦੀ।
    ਜੇ ਅਸੀਂ ਮੰਨਦੇ ਹਾਂ ਕਿ ਸਾਡਾ ਮਨ ਹੀ ਰੱਬ ਦਾ ਘਰ ਹੈ ਤਾਂ ਅਸੀਂ ਇਸ ਰੱਬ ਦੇ ਮੰਦਰ ਵਿਚ ਬਦੀਆਂ ਅਤੇ ਵਿਸ਼ੇ ਵਿਕਾਰਾਂ ਦਾ ਗੰਦ ਕਿਉਂ ਪਾਈ ਬੈਠੇ ਹਾਂ? ਆਪਣੇ ਰੱਬ ਦੇ ਘਰ ਨੂੰ ਸਾਫ ਸੁਥਰਾ ਕਿਉਂ ਨਹੀਂ ਰੱਖਦੇ? ਅਸੀਂ ਲੋਕਾਂ ਨੂੰ ਕਿਉਂ ਕਹਿੰਦੇ ਹਾਂ ਕਿ ਦੇਸ਼ ਵਿਚੋਂ ਪਾਪ ਅਤੇ ਭ੍ਰਿਸ਼ਟਾਚਾਰ ਨਹੀਂ ਮਿੱਟਦਾ। ਬਦੀ ਦਾ ਗੰਦ ਤਾਂ ਸਾਡੇ ਅੰਦਰ ਹੀ ਹੈ। ਰਾਵਣ ਨੂੰ ਅਸੀਂ ਆਪ ਆਪਣੇ ਅੰਦਰ ਹੀ ਪਾਲ ਰਹੇ ਹਾਂ। ਫਿਰ ਰਾਵਣ ਮਰੇ ਕਿਵੇਂ?
    ਅਸੀਂ ਰਾਵਣ ਨੂੰ ਬਦੀ ਦਾ ਚਿੰਨ੍ਹ ਮੰਨ ਕੇ ਹਰ ਸਾਲ ਸਾੜਦੇ ਹਾਂ ਪਰ ਇਸ ਤਰ੍ਹਾਂ ਬਦੀ ਖਤਮ ਨਹੀਂ ਹੁੰਦੀ। ਜੇ ਅਸੀਂ ਮੰਨਦੇ ਹਾਂ ਕਿ ਪ੍ਰਮਾਤਮਾਂ ਦੇ ਸਾਰੇ ਚੰਗੇ ਗੁਣ ਸਾਡੇ ਅੰਦਰ ਹਨ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਬਦੀ ਰੂਪੀ ਰਾਵਣ ਵੀ ਸਾਡੇ ਅੰਦਰ ਹੀ ਹੈ। ਇਸ ਗੱਲ ਵਲ ਅਸੀਂ ਕਦੀ ਧਿਆਨ ਹੀ ਨਹੀਂ ਦਿੰਦੇ। ਜਿਵੇਂ ਕਸਤੂਰੀ ਮਿਰਗ ਦੀ ਧੁੰਨੀ ਵਿਚ ਛੁਪੀ ਹੁੰਦੀ ਹੈ ਪਰ ਉਹ ਉਸ ਦੀ ਖੁਸ਼ਬੂ ਪਿੱਛੇ ਜੰਗਲ ਵਿਚ ਭਟਕਦਾ ਰਹਿੰਦਾ ਹੈ। ਇਸੇ ਤਰ੍ਹਾਂ ਬਦੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਫਰੇਬ, ਨਿੰਦਾ ਚੁਗਲੀ, ਭ੍ਰਿਸ਼ਟਾਚਾਰ ਆਦਿ ਵਿਸ਼ੇ ਵਿਕਾਰ ਸਾਡੇ ਅੰਦਰ ਹੀ ਪਨਪ ਰਹੇ ਹਨ ਪਰ  ਅਸੀਂ ਜਾਣ ਬੁੱਝ ਕੇ ਇਸ ਗੱਲੋਂ ਅਵੇਸਲੇ ਹੋਏ ਰਹਿੰਦੇ ਹਾਂ। ਅਸੀਂ ਬਿਮਾਰੀ ਦੀ ਜੜ੍ਹ ਨੂੰ ਲੱਭ ਕੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਗੋਂ ਅਸੀਂ ਬਿਮਾਰੀ ਦੇ ਪ੍ਰਛਾਵੇਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਕਦੀ ਇਸ ਤਰ੍ਹਾਂ ਬਿਮਾਰੀ ਖਤਮ ਹੋ ਸਕਦੀ ਹੈ? ਕਦੀ ਨਹੀਂ। ਬੱਚੇ ਜਦ ਸਾਡੇ ਅੰਦਰ ਝੂਠ ਫਰੇਬ ਅਤੇ ਲਾਲਚ ਦੇਖਦੇ ਹਨ ਤਾਂ ਉਹ ਚੰਗੇ ਗੁਣ ਗ੍ਰਹਿਣ ਕਰਨ ਤੋਂ ਬਾਗੀ ਹੋ ਜਾਂਦੇ ਹਨ। ਇਸ ਤਰ੍ਹਾਂ ਰਾਵਣ ਸਾਡੇ ਸਮਾਜ ਵਿਚ ਪਲਦਾ ਰਹਿੰਦਾ ਹੈ।ਭ੍ਰਿਸ਼ਟਾਚਾਰ, ਲੁੱਟ ਖਸੁੱਟ ਅਤੇ ਧੋਖੇ ਫ਼ਰੇਬ ਦਾ ਵਾਤਾਵਰਣ ਉਸ ਲਈ ਪੋਸ਼ਟਿਕ ਖ਼ੁਰਾਕ ਦਾ ਕੰਮ ਕਰਦਾ ਹੈ।
    ਅੱਜ ਵੀ ਹਰ ਪਲ ਸਾਡੇ ਦੇਸ਼ ਵਿਚ ਸੀਤਾ ਦਾ ਅਪਹਰਣ ਹੋ ਰਿਹਾ ਹੈ ਕਿਉਂਕਿ ਹਰ ਚੁਰਾਹੇ ਵਿਚ ਕੋਈ ਨਾ ਕੋਈ ਰਾਵਣ ਬੈਠਾ ਹੈ। ਹਰ ਰੋਜ਼ ਅਨੇਕਾਂ ਅਬਲਾਵਾਂ ਨਾਲ ਬਲਾਤਕਾਰ ਹੋ ਰਿਹਾ ਹੈ। ਇੱਥੇ ਹੀ ਬੱਸ ਨਹੀਂ ਬਲਾਤਕਾਰ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਮਾਰ ਜਾਂ ਸਾੜ ਦਿੱਤਾ ਜਾਂਦਾ ਹੈ ਤਾਂ ਕਿ ਰਾਵਣ ਦੇ ਅਪਰਾਧ ਨੂੰ ਨੰਗਾ ਕਰਨ ਵਾਲਾ ਕੋਈ ਜਿੰਦਾ ਹੀ ਨਾ ਰਹੇ। ਅਸੀਂ ਅਜਿਹੇ ਰਾਵਣਾਂ ਨੂੰ ਮੌਕੇ 'ਤੇ ਹੀ ਕਿਉਂ ਨਹੀਂ ਸਾੜਦੇ? ਲੰਮੀ ਅਤੇ ਅਕਾਉ ਕਾਨੂੰਨੀ ਪ੍ਰਕਿਰਿਆ ਕਾਰਨ ਅਜਿਹੇ ਅਪਰਾਧੀ ਆਮ ਤੋਰ ਤੇ ਬਚ ਜਾਂਦੇ ਹਨ। ਸਰਕਾਰ ਵੀ ਅਜਿਹੇ ਅਨਸਰਾਂ ਨੂੰ ਸੰਰਕਸ਼ਨ ਦਿੰਦੀ ਹੈ ਕਿਉਂਕਿ ਉਹ ਉਨ੍ਹਾਂ ਦੀ ਪਾਰਟੀ ਦੇ ਹੀ ਬੰਦੇ ਹੁੰਦੇ ਹਨ। ਅੱਜ ਦੀਆਂ ਸਰਕਾਰਾਂ ਲੋਕਾਂ ਦੇ ਭਲੇ ਦੀਆਂ ਸਰਕਾਰਾਂ ਨਾ ਹੋ ਕੇ ਅਪਰਾਧੀਆਂ ਦੀ ਜੁੰਡਲੀ ਬਣ ਕੇ ਰਹਿ ਗਈਆਂ ਹਨ। ਸਰਕਾਰ ਦੀ ਰੱਖਿਆ ਵਿਚ ਵੱਡੇ ਵੱਡੇ ਅਪਰਾਧੀ ਪਲ ਰਹੇ ਹਨ। ਅਜਿਹੇ ਅਪਰਾਧਾਂ ਦੀਆਂ ਪੀੜਤਾਂ ਜੇ ਜਿੰਦਾ ਬਚ ਵੀ ਜਾਣ ਤਾਂ ਉਨ੍ਹਾਂ ਨੂੰ ਬਾਕੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਤਰ੍ਹਾਂ ਹੰਢਾਉਣੀ ਪੈਂਦੀ ਹੈ। ਇਸ ਲਈ ਉਹ ਸਮਾਜ ਜਾਂ ਅਪਰਾਧੀ ਦੀ ਤਾਕਤ ਦੇ ਡਰ ਤੋਂ ਜੁਲਮ ਦੇ ਖਿਲਾਫ ਮੂੰਹ ਨਹੀਂ ਖੋਲਦੀਆਂ। ਇਸ ਲਈ ਪੁਲਿਸ ਕੋਲ ਕੇਵਲ ਅੱਧੀਆਂ ਰਿਪੋਰਟਾਂ ਹੀ ਦਰਜ਼ ਹੁੰਦੀਆਂ ਹਨ। ਦਰਿੰਦੇ ਸ਼ਰੇਆਮ ਦਨਦਨਾਉਂਦੇ ਫਿਰਦੇ ਰਹਿੰਦੇ ਹਨ। ਉਨ੍ਹਾਂ ਦਾ ਹੌਸਲਾ ਹੋਰ ਵਧ ਜਾਂਦਾ ਹੈ। ਉਹ ਫਿਰ ਕਿਸੇ ਹੋਰ ਅਬਲਾ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।
    ਫਿਲਮਾਂ, ਟੈਲੀਵੀਜ਼ਨ ਅਤੇ ਬਾਕੀ ਮੀਡੀਆ ਵੀ ਬੱਚਿਆ ਲਈ ਨੰਗੇਜ਼ ਪਰੋਸ ਰਿਹਾ ਹੈ, ਜਿਸ ਦਾ ਉਨ੍ਹਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ। ਫੈਸ਼ਨ ਬਾਜ਼ਾਰ ਨੇ ਨਗੰਨਤਾ ਨੂੰ ਹੋਰ ਬੜਾਵਾ ਦਿੱਤਾ ਹੈ। ਜੁਆਨ ਕੁੜੀਆਂ ਸਰੇ ਆਮ ਅੱਧਨੰਗੇ ਕੱਪੜੇ ਪਾ ਕੇ ਬਾਜ਼ਾਰਾਂ ਵਿਚ ਘੁੰਮਦੀਆਂ ਰਹਿੰਦੀਆ ਹਨ ਜੋ ਕਾਮੁਕਤਾ ਨੂੰ ਬੜਾਵਾ ਦਿੰਦੀਆਂ ਹਨ। ਇਸ ਦਾ ਬੱਚਿਆਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਅੰਦਰ ਅਪਰਾਧ ਦੀ ਪ੍ਰਵਿਰਤੀ ਪਨਪਦੀ ਹੈ।
    ਜੇ ਹਰ ਮਨੁੱਖ ਅੰਦਰ ਉਹ ਹੀ ਪ੍ਰਮਾਤਮਾਂ ਦਾ ਵਾਸਾ ਹੈ ਤਾਂ ਫਿਰ ਬੰਦੇ ਦਾ ਹੀ ਬੰਦਾ ਵੈਰੀ ਕਿਉਂ ਹੈ? ਇਸ ਤਰ੍ਹਾਂ ਬੰਦੇ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਜਿਹੜਾ ਰੱਬ ਸਾਡੇ ਅੰਦਰ ਹੈ ਉਹੀ ਰੱਬ ਦੂਸਰੇ ਦੇ ਅੰਦਰ ਵੀ ਹੈ। ਦੂਸਰੇ ਨੂੰ ਨੁਕਸਾਨ ਪਹੁੰਚਾ ਕੇ ਅਸੀਂ ਆਪਣੇ ਰੱਬ ਪ੍ਰਤੀ ਹੀ ਗੁਸਤਾਖੀ ਕਰਦੇ ਹਾਂ। ਫਿਰ ਸਾਡੇ ਅੰਦਰਲਾ ਰੱਬ ਸਾਡੇ ਤੇ ਖ਼ੁਸ਼ ਕਿਵੇਂ ਹੋ ਸਕਦਾ ਹੈ?
    ਸਾਡਾ ਮਨ ਲਾਲਚ ਅਤੇ ਤ੍ਰਿਸ਼ਨਾ ਨਾਲ ਭਰਿਆ ਹੋਇਆ ਹੈ। ਜਦ ਸਾਡੀ ਇਕ ਤ੍ਰਿਸ਼ਨਾ ਪੂਰੀ ਹੁੰਦੀ ਹੈ ਤਾਂ ਉਸੇ ਸਮੇਂ ਸਾਡੇ ਅੰਦਰ ਉਸ ਤੋਂ ਵੀ ਵੱਡੀ ਦੂਸਰੀ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ ਭਾਵ ਸਾਡੇ ਅੰਦਰ ਇਕ ਨਵਾਂ ਰਾਵਣ ਜਨਮ ਲੈ ਲੈਂਦਾ ਹੈ। ਇਸ ਤਰ੍ਹਾਂ ਰਾਵਣ ਅਮਰ ਹੈ। ਉਹ ਕਦੀ ਨਹੀਂ ਮਰ ਸਕਦਾ ਕਿਉਂਕਿ ਅਸੀਂ ਖ਼ੁਦ ਇਮਾਨਦਾਰ ਨਹੀਂ। ਅਸੀਂ ਨੇਕੀ ਦੀਆਂ ਗੱਲਾਂ ਤਾਂ ਬਹੁਤ ਸੋਹਣੀਆਂ ਸੋਹਣੀਆਂ ਕਰਦੇ ਹਾਂ ਪਰ ਉਨ੍ਹਾਂ 'ਤੇ ਅਮਲ ਨਹੀਂ ਕਰਦੇ। ਅਸੀਂ ਖ਼ੁਦ ਆਪਣੇ ਅੰਦਰ ਇਕ ਰਾਵਣ ਪਾਲ ਰਹੇ ਹਾਂ।
    ਅਸੀਂ ਹਰ ਸਮੇਂ ਬੱਚਿਆਂ ਨੂੰ ਚੰਗੇ ਬਣਨ ਦੀ ਸਿੱਖਿਆ ਦਿੰਦੇ ਰਹਿੰਦੇ ਹਾਂ ਪਰ ਬੱਚਿਆਂ ਨੂੰ ਫੌਕੀਆਂ ਸਿਖਿਆਵਾਂ ਦੇਣ ਦਾ ਕੋਈ ਲਾਭ ਨਹੀਂ। ਬੱਚੇ ਜੋ ਦੇਖਦੇ ਹਨ ਉਸ ਨੂੰ ਜਲਦੀ ਗ੍ਰਹਿਣ ਕਰਦੇ ਹਨ। ਜਦ ਤੱਕ ਅਸੀ ਆਪ ਚੰਗੇ ਗੁਣਾਂ ਦੇ ਧਾਰਨੀ ਨਹੀਂ ਬਣਦੇ ਤਦ ਤੱਕ ਉਨ੍ਹਾਂ ਤੇ ਸਾਡੀਆਂ ਆਦਰਸ਼ਵਾਦੀ ਸਿਖਿਆਵਾਂ ਦਾ ਕੋਈ ਅਸਰ ਹੋਣ ਵਾਲਾ ਨਹੀਂ। ਕਹਿੰਦੇ ਹਨ-"ਆਪ ਨਾ ਮਰੀਏ ਤੇ ਸਵਰਗ ਨਾ ਜਾਈਏ।" ਜੇ ਅਸੀਂ  ਚਾਹੁੰਦੇ ਹਾਂ ਕਿ ਸਾਡਾ ਬੇਟਾ ਰਾਮ ਬਣੇ ਤਾਂ ਸਾਨੂੰ ਪਹਿਲਾਂ ਆਪ ਦਸਰਥ ਬਣਨਾ ਪਵੇਗਾ। ਪਹਿਲਾਂ ਸਾਨੂੰ ਆਪਣਾ ਘਰ ਖ਼ੁਦ ਸਾਫ਼ ਕਰਨਾ ਪਵੇਗਾ ਤਾਂ ਹੀ ਅਸੀਂ ਦੁਨੀਆਂ ਨੂੰ ਸਵੱਛਤਾ ਦਾ ਹੋਕਾ ਦੇ ਸਕਾਂਗੇ। ਯਾਦ ਰੱਖੋ ਚੰਗੇ ਸੰਸਕਾਰਾਂ ਨਾਲ ਬੰਦੇ ਨੂੰ ਜੱਸ ਮਿਲਦਾ ਹੈ ਪਰ ਇਹ ਸਾਡੇ ਵਿਉਹਾਰ ਨਾਲ ਹੀ ਸਿੱਧ ਹੁੰਦਾ ਹੈ। ਕਰਮ ਤੋਂ ਬਿਨਾਂ ਚੰਗੀ ਸੋਚ ਦਾ ਵੀ ਕੋਈ ਲਾਭ ਨਹੀਂ। ਸੰਸਕਾਰਾਂ ਤੋਂ ਵੱਡੀ ਕੋਈ ਵਸੀਅਤ ਨਹੀਂ ਅਤੇ ਇਮਾਨਦਾਰੀ ਤੋਂ ਵੱਡੀ ਕੋਈ ਵਿਰਾਸਤ ਨਹੀਂ। ਮਾਂ ਪਿਉ ਦੇ ਦਿੱਤੇ ਹੋਏ ਚੰਗੇ ਸੰਸਕਾਰ ਹੀ ਬੱਚੇ ਨੂੰ ਇਕ ਜਿੰਮੇਵਾਰ ਅਤੇ ਚੰਗਾ ਨਾਗਰਿਕ ਬਣਨ ਵਿਚ ਸਹਾਈ ਹੁੰਦੇ ਹਨ। ਜਦ ਚੰਗੇ ਨਾਗਰਿਕ ਦੇਸ਼ ਅਤੇ ਕੌਮ ਦੀ ਵਾਗਡੋਰ ਸੰਭਾਲਦੇ ਹਨ ਤਾਂ ਦੇਸ਼ ਛਾਲਾਂ ਮਾਰਦਾ ਹੋਇਆ ਵਿਕਾਸ ਦੇ ਰਸਤੇ ਤੇ ਪੈਂਦਾ ਹੈ। ਅਜਿਹੇ ਬੱਚੇ ਹੀ ਆਪਣੇ ਮੁਲਕ ਅਤੇ ਮਾਂ ਪਿਉ ਦਾ ਨਾਮ ਰੌਸ਼ਨ ਕਰਦੇ ਹਨ।
    ਰਾਮ (ਨੇਕੀ) ਅਤੇ ਰਾਵਣ (ਬਦੀ) ਸਾਡੇ ਅੰਦਰ ਹੀ ਹੈ। ਬਦੀ ਸਾਡੇ ਜੀਵਨ ਦੀ ਲਾਲਸਾ ਅਤੇ ਕਾਮੁਕਤਾ ਹੈ। ਨੇਕੀ ਸਾਡੀ ਆਤਮਾ ਦੀ ਆਵਾਜ਼ ਹੈ। ਜਦ ਅਸੀਂ ਕੋਈ ਬੁਰਾ ਕੰਮ ਕਰਨ ਲੱਗਦੇ ਹਾਂ ਤਾਂ ਸਾਡੀ ਆਤਮਾ ਦੀ ਆਵਾਜ਼ ਸਾਨੂੰ ਉਹ ਕੰਮ ਕਰਨ ਤੋਂ ਰੋਕਦੀ ਹੈ ਪਰ ਅਸੀਂ ਲਾਲਸਾ ਪਿੱਛੇ ਲੱਗ ਕੇ ਆਪਣੀ ਆਤਮਾ ਦੀ ਆਵਾਜ਼ ਨੂੰ ਅੰਦਰ ਹੀ ਦਬਾ ਦਿੰਦੇ ਹਾਂ ਅਤੇ ਬਦੀ ਕਰ ਬੈਠਦੇ ਹਾਂ। ਇਸ ਤਰ੍ਹਾਂ ਸੰਸਾਰ ਅੰਦਰ ਬਦੀ ਵਧਦੀ ਜਾਂਦੀ ਹੈ।ਇਹ ਹੀ ਧਰਤੀ ਤੇ ਰਾਵਣ ਹੈ ਜੋ ਮਰਦਾ ਨਹੀਂ। ਇਸ ਬਦੀ ਨੂੰ ਸਾਨੂੰ ਆਪਣੇ ਅੰਦਰੋਂ ਹੀ ਮਾਰਨਾ ਚਾਹੀਦਾ ਹੈ।
    ਜੇ ਆਪਣੇ ਅੰਦਰ ਦੇ ਔਗੁਣਾਂ ਨੂੰ ਖ਼ਤਮ ਕਰ ਕੇ ਬੱਚਿਆਂ ਲਈ ਆਪਣੇ ਆਪ ਨੂੰ ਆਦਰਸ਼ ਸਾਬਤ ਕੀਤਾ ਜਾਏ ਤਾਂ ਬੱਚੇ ਵੀ ਚੰਗੇ ਗੁਣ ਗ੍ਰਹਿਣ ਕਰਨਗੇ। ਮੌਤ ਤੇ ਰੱਬ ਨੂੰ ਹਮੇਸ਼ਾਂ ਯਾਦ ਰੱਖੋ। ਜੇ ਗਿਆਨ ਦੇ ਬਾਅਦ ਸਾਡੇ ਅੰਦਰ ਹੰਕਾਰ ਪੈਦਾ ਹੁੰਦਾ ਹੈ ਤਾਂ ਅਜਿਹਾ ਗਿਆਨ ਜ਼ਹਿਰ ਹੈ। ਜਿਸ ਗਿਆਨ ਨਾਲ ਸਾਡੇ ਅੰਦਰ ਨਿਮਰਤਾ ਪੈਦਾ ਹੋਏ ਉਹ ਹੀ ਗਿਆਨ ਅੰਮ੍ਰਿਤ ਹੁੰਦਾ ਹੈ।ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਗਿਆਨ ਨੂੰ ਆਪਣੇ ਔਗੁਣਾਂ ਨੂੰ ਦੂਰ ਕਰਨ ਲਈ ਵਰਤੀਏ ਅਤੇ ਬਦੀ ਰੂਪੀ ਰਾਵਣ ਨੂੰ ਆਪਣੇ ਅੰਦਰੋਂ ਖਤਮ ਕਰੀਏ। ਫਿਰ ਅਸੀਂ ਇਕ ਲਹਿਰ ਬਣ ਕੇ ਸਰਕਾਰ ਅਤੇ ਸਮਾਜ ਨੂੰ ਨਾਲ ਲੈ ਕੇ ਬਦੀ ਨੂੰ ਜੜ੍ਹੋਂ ਖਤਮ ਕਰ ਸਕਦੇ ਹਾਂ ਅਤੇ ਦੇਸ਼ ਦੀਆਂ ਅਬਲਾਵਾਂ ਨੂੰ ਇਨ੍ਹਾਂ ਰਾਵਣਾਂ ਤੋਂ ਬਚਾ ਸਕਦੇ ਹਾਂ। ਫਿਰ ਸਾਨੂੰ ਹਰ ਸਾਲ ਰਾਵਣ ਦੇ ਪੁਤਲੇ ਜਲਾਉਣ ਦੀ ਜ਼ਰੂਰਤ ਨਹੀਂ ਪਵੇਗੀ।