ਕਵਿਤਾਵਾਂ

  •    ਨਾਨੀ ਮਾਂ / ਅਮਰਿੰਦਰ ਕੰਗ (ਕਵਿਤਾ)
  •    ਸਰਬੰਸਦਾਨੀ / ਅਮਰਿੰਦਰ ਕੰਗ (ਕਵਿਤਾ)
  •    ਵੱਡੀਅਾਂ ਭੈਣਾਂ / ਅਮਰਿੰਦਰ ਕੰਗ (ਕਵਿਤਾ)
  •    ਫ਼ੱਕਰ ਬੰਦੇ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ ਦੇ ਵਾਰਸ / ਅਮਰਿੰਦਰ ਕੰਗ (ਕਵਿਤਾ)
  •    ਮਾਂ ਦੀ ਸਿਫਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਦੁੱਖ ਹੱਸ ਜਰੀਦਾ / ਅਮਰਿੰਦਰ ਕੰਗ (ਕਵਿਤਾ)
  •    ਮਾਏ ਨੀ / ਅਮਰਿੰਦਰ ਕੰਗ (ਕਵਿਤਾ)
  •    ਧੀਆਂ ਪੰਜਾਬ ਦੀਆਂ / ਅਮਰਿੰਦਰ ਕੰਗ (ਕਵਿਤਾ)
  •    ਨਾਨਕੀ ਦਾ ਵੀਰ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਠੱਗ ਯਾਰ / ਅਮਰਿੰਦਰ ਕੰਗ (ਕਵਿਤਾ)
  •    ਕੋਰੋਨਾ / ਅਮਰਿੰਦਰ ਕੰਗ (ਕਵਿਤਾ)
  •    ਬੈਂਤ / ਅਮਰਿੰਦਰ ਕੰਗ (ਕਵਿਤਾ)
  •    ਰੱਬ ਕੋਲੋ / ਅਮਰਿੰਦਰ ਕੰਗ (ਕਵਿਤਾ)
  •    ਕਦੇ ਝੁਰਦੇ ਨਹੀਂ ਹੁੰਦੇ / ਅਮਰਿੰਦਰ ਕੰਗ (ਕਵਿਤਾ)
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਕੀ ਫਾਇਦਾ / ਅਮਰਿੰਦਰ ਕੰਗ (ਕਵਿਤਾ)
  •    ਹੱਕ / ਅਮਰਿੰਦਰ ਕੰਗ (ਕਵਿਤਾ)
  •    ਕਿਸਾਨ ਮੋਰਚਾ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ ਛੰਦ / ਅਮਰਿੰਦਰ ਕੰਗ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਦੁਭਾਗ ਛੰਦ / ਅਮਰਿੰਦਰ ਕੰਗ (ਕਵਿਤਾ)
  •    ਬੇਬੇ ਚੱਕੀ ਪੀਸਦੀ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆ / ਅਮਰਿੰਦਰ ਕੰਗ (ਕਵਿਤਾ)
  •    ਵਿਖਾਵੇ ਦੇ ਅੱਥਰੂ / ਅਮਰਿੰਦਰ ਕੰਗ (ਕਵਿਤਾ)
  •    ਫੱਟੀ ਤੇ ਕਲਮ / ਅਮਰਿੰਦਰ ਕੰਗ (ਕਵਿਤਾ)
  •    ਘਰ ਪਰਾਇਆ ਏ / ਅਮਰਿੰਦਰ ਕੰਗ (ਕਵਿਤਾ)
  •    ਸੁੰਨੀਆਂ ਨੇ ਰਾਹਾਂ / ਅਮਰਿੰਦਰ ਕੰਗ (ਕਵਿਤਾ)
  •    ਰੂਹ ਦਾ ਹਾਣੀ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆਂ ਦੇ ਰੰਗ / ਅਮਰਿੰਦਰ ਕੰਗ (ਕਵਿਤਾ)
  •    ਅੱਜ ਕੱਲ੍ਹ ਦਾ ਜਵਾਨ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਬੋਹੜ / ਅਮਰਿੰਦਰ ਕੰਗ (ਕਵਿਤਾ)
  • ਸ਼ਹੀਦ ਊਧਮ ਸਿੰਘ (ਕਵਿਤਾ)

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮ੍ਰਿਗ ਚਾਲ ਕਬਿੱਤ ਛੰਦ

     

    ਯਾਦ ਕਰ ਮਾਨ ਨਾਲ ਸੀਨਾ ਮੇਰਾ ਚੌੜਾ ਹੋਇਆ

    ਹਿੱਕ  ਨਾਲ   ਮੌਤ  ਲਾਈ  ਸਿੰਘ   ਸਰਦਾਰ  ਨੇ 

     

    ਊਧਮ  ਸਿੰਘ  ਉਦੋਂ  ਸ਼ੇਰ  ਵਾਂਗ  ਗੱਜਿਆ  ਸੀ

    ਗੋਰਿਆਂ  ਨੂੰ ਭਾਜੜ  ਪਾਈ  ਸਿੰਘ  ਸਰਦਾਰ ਨੇ

     

    ਨਿੱਕੀ ਉਮਰੇ  ਹੀ ਅੱਗ  ਦਿਲ ਵਿੱਚ ਬਾਲ ਰੱਖੀ

    ਅਜ਼ਾਦੀ ਦੀ ਮਸ਼ਾਲ  ਲਾਈ ਸਿੰਘ  ਸਰਦਾਰ ਨੇ 

     

    ਖੂਨ ਨਾਲ ਰੰਗਿਆਂ ਜੋ ਬਾਗ ਦਿਲੋਂ ਭੁੱਲਦਾ ਨਾ

    ਬਦਲਾ ਲੈਣਾ  ਸੌਂਹ  ਖਾਈ  ਸਿੰਘ ਸਰਦਾਰ ਨੇ 

     

    ਸਭ ਕੁਝ ਛੱਡ ਸੂਰਾ  ਤੁਰਿਆ ਇੰਗਲੈਡ ਤਾਈ

    ਅੱਖੀ ਚ’ ਚਮਕ  ਜਗਾਈ  ਸਿੰਘ ਸਰਦਾਰ ਨੇ

     

    ਪਹੁੰਚ  ਇੰਗਲੈਡ ਸ਼ੇਰ  ਡਾਇਰ ਦੇ ਪਿੱਛੇ ਲੱਗਾ

    ਹਰ  ਗਲੀ  ਗੇੜੀ  ਲਾਈ  ਸਿੰਘ  ਸਰਦਾਰ ਨੇ 

     

    ਮਿਲੇ  ਬਿਨ੍ਹਾਂ  ਡਾਇਰ  ਦੁਨੀਆਂ ਨੂੰ ਛੱਡ  ਗਿਆ

    ਦਿਲ ਤਾਈ ਗੱਲ  ਸਮਝਾਈ ਸਿੰਘ  ਸਰਦਾਰ ਨੇ 

     

    ਉਡਵਾਇਰ  ਨੂੰ  ਹੱਥੀ  ਹੁਣ  ਮਾਰ  ਮਕਾਉਣਾ

    ਮਨ ਚੋਂ  ਨਾ ਗੱਲ  ਭੁਲਾਈ ਸਿੰਘ ਸਰਦਾਰ ਨੇ 

     

    ਕੈਕਸਟਣ  ਦੇ ਹਾਲ  ਵੜਿਆ  ਕਿਤਾਬ  ਲੈ ਕੇ

    ਪੰਨੇ ਕੱਟ ਪਸਤੌਲ  ਛੁਪਾਈ ਸਿੰਘ ਸਰਦਾਰ ਨੇ

     

    ਇੱਕੀ ਸਾਲਾਂ ਬਾਅਦ ਸੀ ਮਸਾਂ ਦਿਨ ਆਇ

    ਹਿੱਕ ਵਿੱਚ ਗੋਲੀ  ਵਹਾਈਂ ਸਿੰਘ ਸਰਦਾਰ ਨੇ

     

    ਲਾ ਕੇ ਜੈਕਾਰੇ ਸਿੰਘ ਹਾਲ ਵਿੱਚ ਸ਼ੋਰ ਪਾਇਆ

    ਘੋੜੀ  ਮੌਤ  ਵਾਲੀ  ਗਾਈ  ਸਿੰਘ ਸਰਦਾਰ ਨੇ 

     

    ਹੱਸ  ਹੱਸ   ਸਿੰਘ  ਫਾਂਸੀ   ਉੱਤੇ   ਚੜ੍ਹ   ਗਿਆ 

    ਰੱਸਾ ਚੁੰਮ ਫਾਂਸੀ ਗਲ਼ ਪਾਈ ਸਿੰਘ ਸਰਦਾਰ ਨੇ

     

    ਕੰਗ ਮਰ ਮਿਟ ਜਾਣ ਯੋਧੇ  ਅਣਖਾਂ ਦੇ  ਕਰਕੇ 

    ਇਹੋ  ਗੱਲ  ਸਮਝਾਈ   ਸਿੰਘ  ਸਰਦਾਰ  ਨੇ।