ਤੁਸੀਂ ਗੁਰਸ਼ਰਨ ਸਿੰਘ ਕੁਮਾਰ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਮੌਤੋਂ ਭੁੱਖ ਬੁਰੀ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪ੍ਰਮਾਤਮਾ ਨੇ ਹਰ ਜੀਵ ਨਾਲ ਪੇਟ ਲਾ ਕੇ ਭੇਜਿਆ ਹੈ, ਜਿਸ ਕਾਰਨ ਉਸ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ। ਇਸ ਭੋਜਨ ਨਾਲ ਉਸ ਦੇ ਸਰੀਰ ਨੂੰ ਊਰਜ਼ਾ ਮਿਲਦੀ ਹੈ। ਮਨੁੱਖਾਂ ਅਤੇ ਬਾਕ ਜੀਵ ਜੰਤੂਆਂ ਤੋਂ ਇਲਾਵਾ ਪੇੜ ਪੌਧਿਆਂ ਨੂੰ ਵੀ ਖਾਦ ਪਾਣੀ ਦੇ ਰੂਪ ਵਿਚ ਖ਼ੁਰਾਕ ਦੀ ਜ਼ਰੂਰਤ ਹੈ ਜਿਸ ਨਾਲ ਉਹ ਮੌਲਦੇ ਹਨ। ਧੁੱਪ ਵੀ ਉਨ੍ਹਾਂ ਦੇ ਵਾਧੇ ਵਿਚ ਸਹਾਈ ਹੁੰਦੀ ਹੈ। ਪੇੜ ਪੌਧਿਆਂ ਦੀ ਖ਼ਾਸੀਅਤ ਇਹ ਹੈ ਕਿ ਇਹ ਵਾਤਾਵਰਨ ਵਿਚੋਂ ਗੰਦੀ ਹਵਾ (ਕਾਬਨ ਡਾਇਆਕਸਾਈਡ)  ਨੂੰ ਸੋਖਦੇ ਹਨ ਅਤੇ ਤਾਜ਼ੀ ਹਵਾ (ਆਕਸੀਜਨ) ਛੱਡਦੇ ਹਨ ਜੋ ਮਨੁੱਖ ਦੇ ਸਾਹ ਲੈਣ ਅਤੇ ਜ਼ਿੰਦਾ ਰਹਿਣ ਲਈ ਬਹੁਤ ਜ਼ਰੂਰੀ ਹੈ। ਇਸੇ ਲਈ ਕਹਿੰਦੇ ਹਨ ਕਿ ਰੁੱਖਾਂ ਦਾ ਕੱਟਣਾ ਮਨੁੱਖਤਾ ਦਾ ਵਿਨਾਸ਼ ਕਰਨ ਬਰਾਬਰ ਹੈੇ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹੋਰ ਰੁੱਖ  ਲਾਣੇ ਚਾਹੀਦੇ ਹਨ।
    ਦੁਨੀਆਂ ਵਿਚ ਕੋਈ ਵੀ ਜੀਵ ਭੋਜਨ ਤੋਂ ਬਿਨਾ ਜ਼ਿਆਦਾ ਦਿਨ ਜ਼ਿੰਦਾ ਨਹੀਂ ਰਹਿ ਸਕਦਾ। ਪੇੜ ਪੌਧਿਆਂ ਦੀ ਭੁੱਖ ਖਾਦ, ਪਾਣੀ ਅਤੇ ਹਵਾ ਤੱਕ ਸੀਮਤ ਹੁੰਦੀ ਹੈ।ਪਸ਼ੂ, ਪੰਛੀਆਂ ਅਤੇ ਜਾਨਵਰਾਂ ਦੀ ਭੁੱਖ ਭੋਜਨ ਅਤੇ ਕਾਮ ਵਾਸ਼ਨਾ ਤੱਕ ਸੀਮਤ ਹੁੰਦੀ ਹੈ ਤਾਂ ਕਿ ਉਹ ਆਪ ਜ਼ਿੰਦਾ ਰਹਿਣ ਅਤੇ ਉਨ੍ਹਾਂ ਦੀ ਨਸਲ ਵੀ ਅੱਗੇ ਵਧਦੀ ਰਹੇ। ਮਨੁੱਖ ਦੀ ਭੁੱਖ ਭੋਜਨ ਅਤੇ ਕਾਮ ਵਾਸ਼ਨਾ ਤੋਂ ਇਲਾਵਾ ਵੀ ਕਈ ਤਰ੍ਹਾਂ ਦੀ ਅਤੇ ਅਸੀਮਤ ਹੈ। ਭੁੱਖ ਬਾਰੇ ਹਰ ਮਨੁੱਖ ਦੇ ਆਪਣੇ ਆਪਣੇ ਨਿਵੇਕਲੇ ਵਿਚਾਰ ਹਨ। ਸਧਾਰਨ ਲੋਕ ਇਹ ਸੋਚਦੇ ਹਨ ਕਿ ਰੱਬ ਨੇ ਮਨੁੱਖ ਦੇ ਨਾਲ ਇਹ ਪੇਟ ਐਵੇਂ ਹੀ ਲਾ ਛੱਡਿਆ ਹੈ। ਪੇਟ ਇਕ ਐਸਾ ਖੂਹ ਹੈ ਜੋ ਕਦੀ ਨਹੀਂ ਭਰਦਾ। ਜੇ ਰੱਬ ਮਨੁੱਖ ਦੇ ਨਾਲ ਪੇਟ ਨਾ ਲਾਉਂਦਾ ਤਾਂ ਕਿੰਨਾ ਚੰਗਾ ਹੁੰਦਾ? ਬੰਦੇ ਨੂੰ ਐਵੇਂ ਐਨਾ ਤਰੱਦਦ ਤਾਂ ਨਾ ਕਰਨਾ ਪੈਂਦਾ। ਉਹ ਅਰਾਮ ਨਾਲ ਆਪਣੀ ਜ਼ਿੰਦਗੀ ਜਿਉਂਦਾ। ਉਹ ਸੋਚਦੇ ਹਨ ਕਿ ਇਸ ਪਾਪੀ ਪੇਟ ਦੀ ਖਾਤਿਰ ਮਨੁੱਖ ਨੂੰ ਕਈ ਕਈ ਪਾਪੜ ਨਹੀਂ ਵੇਲਣੇ ਪੈਂਦੇ ਹਨ? ਪਾਪੀ ਪੇਟ ਖਾਤਿਰ ਹੀ ਮਨੁੱਖ ਘਰੋਂ ਬੇਘਰ ਹੋ ਕੇ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਹੈ। ਇਸ ਪੇਟ ਖਾਤਿਰ ਬੰਦੇ ਨੂੰ ਕੀ ਕੀ ਕਸ਼ਟ ਨਹੀਂ ਝੱਲਣੇ ਪੈਂਦੇ? ਪਾਪੀ ਪੇਟ ਮਨੁੱਖ ਕੋਲੋਂ ਬਹੁਤ ਕੁਝ ਕਰਾ ਦਿੰਦਾ ਹੈ। ਕਈ ਵਾਰੀ ਮਾਵਾਂ ਇਸ ਭੁੱਖ ਕਾਰਨ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੇਚਣ ਲਈ ਮਜ਼ਬੂਰ ਹੋ ਜਾਂਦੀਆਂ ਹਨ। ਕਈ ਵਾਰੀ ਉਨ੍ਹਾਂ ਦੀ ਅਜ਼ਮਤ ਵੀ ਦਾ ’ਤੇ ਲੱਗ ਜਾਂਦੀ ਹੈ। ਉਹ ਤਾਂ ਭੁੱਖ ਨੂੰ ਮੌਤ ਨਾਲੋਂ ਵੀ ਭੈੜੀ ਚੀਜ਼ ਗਿਣਦੇ ਹਨ। ਇਸੇ ਲਈ ਕਹਿੰਦੇ ਹਨ:
    ਮੌਤੋਂ ਭੁੱਖ ਬੁਰੀ, 
    ਰਾਤੀਂ ਸੁੱਤੇ ਖਾ ਕੇ, ਦਿਨੇ ਫਿਰ ਖੜੀ।

    ਕੁਝ ਸਿਆਣੇ ਮਨੁੱਖ ਪੇਟ ਨੂੰ ਸਰੀਰ ਦਾ ਜ਼ਰੂਰੀ ਅੰਗ ਸਮਝਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਮਨੁੱਖ ਨੂੰ ਭੁੱਖ ਲਗਦੀ ਹੈ ਤਾਂ ਉਹ ਭੋਜਨ ਕਰਦਾ ਹੈ। ਭੋਜਨ ਕਰਨ ਨਾਲ ਹੀ ਮਨੁੱਖ ਨੂੰ ਊਰਜ਼ਾ ਮਿਲਦੀ ਹੈ ਅਤੇ ਉਹ ਜ਼ਿੰਦਾ ਰਹਿੰਦਾ ਹੈ। ਭੋਜਨ ਤੋਂ ਬਿਨਾ ਕੋਈ ਮਨੁੱਖ ਜ਼ਿਆਦਾ ਦਿਨ ਜ਼ਿੰਦਾ ਨਹੀਂ ਰਹਿ ਸਕਦਾ। ਇਸ ਲਈ ਇਹ ਲੋਕ ਮਨੁੱਖ ਲਈ ਪੇਟ ਅਤੇ ਭੁੱਖ ਨੂੰ ਜ਼ਰੂਰੀ ਸਮਝਦੇ ਹਨ।
    ਵਿਦਵਾਨ ਲੋਕ ਇਸ ਤੋਂ ਵੀ ਅੱਗੇ ਜਾਂਦੇ ਹਨ। ਉਹ ਮੰਨਦੇ ਹਨ ਕਿ ਭੁੱਖ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਸ ਦੇ ਸਰੀਰ ਨੂੰ ਸ਼ਕਤੀ ਮਿਲਦੀ ਹੈ। ਇਸ ਤੋਂ ਇਲਾਵਾ ਉਹ ਕਾਮ ਭੁੱਖ ਨੂੰ ਵੀ ਸ੍ਰਸ਼ਿਟੀ ਨੂੰ ਅੱਗੇ ਤੋਰਨ ਲਈ ਜ਼ਰੂਰੀ ਸਮਝਦੇ ਹਨ। ਉਨ੍ਹਾਂ ਦੇ ਵਿਚਾਰ ਇਥੋਂ ਤੱਕ ਹੀ ਸੀਮਤ ਨਹੀਂ ਰਹਿੰਦੇ। ਉਹ ਮਨੁਖ ਦੀਆਂ ਜ਼ਰੂਰਤਾਂ, ਖਾਹਿਸ਼ਾਂ, ਲਾਲਸਾਵਾਂ ਅਤੇ ਉੱਚੇ ਇਰਾਦਿਆਂ ਨੂੰ ਵੀ ਮਨੁੱਖੀ ਭੁੱਖ ਦਾ ਹੀ ਨਾਮ ਦਿੰਦੇ ਹਨ। ਬੇਸ਼ੱਕ ਇਹ ਭੁੱਖਾਂ ਅਸੀਮਤ ਹਨ ਪਰ ਇਨ੍ਹਾਂ ਨੂੰ ਪੂਰਾ ਕਰਨ ਲਈ ਹੀ ਇਨਸਾਨ ਉੱਦਮ ਅਤੇ ਮਿਹਨਤ ਕਰਦਾ ਹੈ ਅਤੇ ਵਿਕਾਸ ਦਾ ਪਹੀਆ ਅੱਗੇ ਤੁਰਦਾ ਹੈ।

    ਇਸ ਹਿਸਾਬ ਸਿਰ ਮਨੁੱਖ ਦੀ ਭੁੱਖ ਕਈ ਪ੍ਰਕਾਰ ਦੀ ਹੁੰਦੀ ਹੈ ਪਰ ਸਭ ਤੋਂ ਪਹਿਲੀ ਅਤੇ ਸਭ ਤੋਂ ਜ਼ਰੂਰੀ ਭੁੱਖ ਹੈ ਪੇਟ ਦੀ।  ਜਦੋਂ ਪੇਟ ਭਰ ਜਾਂਦਾ ਹੈ ਤਾਂ ਮਨੁੱਖ ਵਿਚ ਕਈ ਪ੍ਰਕਾਰ ਦੀਆਂ ਹੋਰ ਭੁੱਖਾਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ ਮਨੁੱਖ ਕੇਵਲ ਭੋਜਨ ’ਤੇ ਹੀ ਜਿੰਦਾ ਨਹੀਂ ਰਹਿ ਸਕਦਾ। ਉਸ ਅੰਦਰ ਕਾਮ ਦੀ ਭੁੱਖ ਵੀ ਬਹੁਤ ਪ੍ਰੱਬਲ ਹੁੰਦੀ ਹੈ। ਇਸ ਤੋਂ ਇਲਾਵਾ ਮਨੁੱਖ ਦੀਆਂ ਹੋਰ ਵੀ ਕਈ ਜ਼ਰੂਰਤਾਂ ਹਨ। ਉਸ ਦੀਆਂ ਕਈ ਖ਼ਾਹਿਸ਼ਾਂ ਅਤੇ ਕਈ ਸੁਪਨੇ ਹਨ। ਇਹ ਸਭ ਖ਼ਾਹਿਸ਼ਾਂ ਅਤੇ ਜ਼ਰੂਰਤਾਂ ਅੱਗੇ ਜਾ ਕੇ ਭੁੱਖ ਦਾ ਹੀ ਰੂਪ ਧਾਰ ਲੈਂਦੀਆਂ ਹਨ ਜਿਵੇਂ ਦੌਲਤ ਦੀ ਭੁੱਖ, ਔਲਾਦ ਦੀ ਭੁੱਖ, ਕਾਰ ਅਤੇ ਮਕਾਨ ਦੀ ਭੁੱਖ, ਉੱਚੇ ਅਹੁਦੇ ਅਤੇ ਨਾਮ ਦੀ ਭੁੱਖ ਆਦਿ। ਸਾਡੀਆਂ ਇਹ ਭੁੱਖਾਂ ਐਨੀਆਂ ਵਧ ਜਾਂਦੀਆਂ ਹਨ ਕਿ ਇਨ੍ਹਾਂ ਨੂੰ ਇਕ ਥਾਂ ਤੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਕ ਭੁੱਖ ਪੂਰੀ ਹੁੰਦੀ ਹੈ ਤਾਂ ਉਸੇ ਸਮੇਂ ਸਾਡੇ ਅੰਦਰ ਦੂਜੀ ਭੁੱਖ ਪੈਦਾ ਹੋ ਜਾਂਦੀ ਹੈ। ਇਹ ਭੁੱਖਾਂ ਸਾਨੂੰ ਸਾਰੀ ਉਮਰ ਨਚਾਈ ਰੱਖਦੀਆਂ ਹਨ ਅਤੇ ਮਰਨ ਤੱਕ ਸਾਡਾ ਪਿੱਛਾ ਨਹੀਂ ਛੱਡਦੀਆਂ। ਇਕ ਕਿਸਮ ਦੀਆਂ ਇਹ ਸਾਡੀਆਂ ਜ਼ਰੂਰਤਾਂ ਅਤੇ ਖ਼ਾਹਿਸ਼ਾਂ ਹੀ ਹਨ ਜੋ ਸਾਡੀ ਭੁੱਖ ਦਾ ਰੂਪ ਧਾਰ ਲੈਂਦੀਆਂ ਹਨ। ਕਿਸੇ ਹੋਰ ਜੀਵ ਦੇ ਮੁਕਾਬਲੇ ਮਨੁੱਖ ਅੰਦਰ ਇਹ ਭੁੱਖਾਂ, ਖ਼ਾਹਿਸ਼ਾਂ ਅਤੇ ਲਾਲਸਾਵਾਂ ਸਭ ਤੋਂ ਜ਼ਿਆਦਾ ਹਨ। ਜ਼ਰੂਰਤ ਤੋਂ ਜ਼ਿਆਦਾ ਤ੍ਰਿਸ਼ਨਾ ਬੰਦੇ ਨੂੰ ਲਾਲਚੀ, ਭ੍ਰਿਸ਼ਟ ਅਤੇ ਜ਼ਾਲਮ ਵੀ ਬਣਾ ਦਿੰਦੀਆਂ ਹਨ।ਜਦ ਇਹ ਭੁੱਖ ਆਪਣੀ ਚਰਮ ਸੀਮਾ ’ਤੇ ਪਹੁੰਚ ਜਾਂਦੀਆਂ ਹਨ ਤਾਂ ਬੰਦੇ ਦੀ ਸ਼ਾਂਤੀ ਭੰਗ ਹੁੰਦੀ ਹੈ। ਕਈ ਵਾਰੀ ਉਸ ਨੂੰ ਮਾਨਸਿਕ ਰੋਗੀ ਵੀ ਬਣਾ ਦਿੰਦੀਆਂ ਹਨ। ਬੰਦੇ ਦੀ ਭੁੱਖ, ਖਾਹਿਸ਼ ਜਾਂ ਲਾਲਚ ਦਾ ਇਕ ਹਾਂ ਪੱਖੀ ਪਹਿਲੂ ਵੀ ਹੈ। ਕਹਿੰਦੇ ਹਨ ਕਿ ਜ਼ਰੂਰਤ ਆਵਿਸ਼ਕਾਰ ਦੀ ਜਨਨੀ ਹੈ। ਜਦ ਬੰਦੇ ਅੰਦਰ ਕਿਸੇ ਤਰ੍ਹਾਂ ਦੀ ਭੁੱਖ ਪੈਦਾ ਹੁੰਦੀ ਹੈ ਤਾਂ ਉਹ ਇਸ ਭੁੱਖ ਨੂੰ ਮਿਟਾਉਣ ਲਈ ਜਾਂ ਜ਼ਰੂਰਤ ਨੂੰ ਪੂਰੀ ਕਰਨ ਲਈ ਹੱਥ ਪੈਰ ਵੀ ਮਾਰਦਾ ਹੈ।

    ਜਦ ਮਨੁੱਖ ਇਸ ਧਰਤੀ ’ਤੇ ਪੈਦਾ ਹੋਇਆ ਤਾਂ ਉਸ ਸਮੇਂ ਨੂੰ ਪੱਥਰ ਦਾ ਯੁੱਗ ਕਿਹਾ ਜਾਂਦਾ ਹੈ। ਉਸ ਸਮੇਂ ਮਨੁੱਖ ਕੋਲ ਵਸੀਲੇ ਵੀ ਨਾਂ ਮਾਤਰ ਹੀ ਸਨ। ਉਸ ਦਾ ਵਾਹ ਭੁੱਖ, ਕੁਦਰਤੀ ਆਫ਼ਤਾਂ ਅਤੇ ਖ਼ੂੰਖਾਰ ਜਾਨਵਰਾਂ ਨਾਲ ਸੀ। ਉਸ ਨੂੰ ਪੇਟ ਭਰਨ ਲਈ ਅਤੇ ਆਪਣੇ ਬਚਾਅ ਲਈ ਕੁਝ ਤਾਂ ਉੱਦਮ ਕਰਨਾ ਹੀ ਪੈਣਾ ਸੀ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਹ ਸੰਘਰਸ਼ ਦੇ ਰਾਹ ਤੇ ਪਿਆ। ਇਸ ਨਾਲ ਵਿਕਾਸ ਦਾ ਪਹੀਆ ਘੁੰਮਣ ਲੱਗਾ। ਆਪਸੀ ਇਤਫ਼ਾਕ ਅਤੇ ਪਰਸਪਰ ਸਹਿਯੋਗ ਲਈ ਮਨੁੱਖ ਪਹਿਲਾਂ ਇਸ਼ਾਰਿਆਂ ਨਾਲ ਇਕ ਦੂਜੇ ਨੂੰ ਮਨ ਦੀ ਗਲ ਸਮਝਾਉਂਦਾ ਸੀ। ਫਿਰ ਉਸ ਨੇ ਤਰ੍ਹਾਂ ਤਰ੍ਹਾਂ ਦੀਆਂ ਆਵਜ਼ਾਂ ਕੱਢ ਕੇ ਇਕ ਦੂਜੇ ਨੂੰ ਆਪਣੀ ਗਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਹੌਲੀ ਹੌਲੀ ਇਹ ਆਵਾਜ਼ਾਂ ਸੱਪਸ਼ਟ ਹੁੰਦੀਆਂ ਗਈਆਂ ਅਤੇ ਇਕ ਭਾਸ਼ਾ ਦਾ ਰੂਪ ਧਾਰਨ ਕਰ ਗਈਆਂ। ਇਸ ਨਾਲ ਮਨੁੱਖ ਨੂੰ ਇਕ ਦੂਜੇ ਨੂੰ ਸਮਝਣ ਦੀ ਅਤੇ ਸਹਿਯੋਗ ਕਰਨ ਦੀ ਬਹੁਤ ਆਸਾਨੀ ਹੋ ਗਈ। ਇਹ ਭਾਸ਼ਾ ਉਥੋਂ ਤੱਕ ਹੀ ਕੰਮ ਆਉਂਦੀ ਸੀ ਜਿਥੋਂ ਤੱਕ ਮਨੁੱਖ ਦੀ ਆਵਾਜ਼ ਜਾਂਦੀ ਸੀ। ਜੇ ਦੂਰ ਦੇ ਮਨੁੱਖ ਤੱਕ ਕੋਈ ਗੱਲ ਪਹੁੰਚਾਉਣੀ ਹੋਵੇ ਤਾਂ ਸੰਦੇਸ਼ ਵਾਹਕ ਤੋਂ ਕੰਮ ਲਿਆ ਜਾਣ ਲੱਗਾ ਪਰ ਇਸ ਤਰ੍ਹਾਂ ਦੇ ਸੰਚਾਰ ਵਿਚ ਕਈ ਟੱਪਲੇ ਵੀ ਲੱਗਣ ਲੱਗੇ। ਇਸ ਤੋਂ ਬਾਅਦ ਲਿਖਤੀ ਚਿਨ੍ਹਾਂ ਦਾ ਜਨਮ ਹੋਇਆ ਉਸ ਤੋਂ ਪਿੱਛੋਂ ਲਿਪੀ ਹੋਂਦ ਵਿਚ ਆਈ। ਇਹ ਲਿਪੀ ਪਹਿਲਾਂ ਪੱਥਰਾਂ ਤੇ ਲਿਖੀ ਜਾਂਦੀ ਸੀ। ਫਿਰ ਭੋਜ ਪੱਤਰਾਂ ’ਤੇ ਲਿਖੀ ਜਾਣ ਲੱਗੀ ਫਿਰ ਪੜਾਅ ਦਰ ਪੜਾਅ ਵਿਕਾਸ ਹੁੰਦੇ ਹੋਏ ਕਾਗਜ਼ ਨੇ ਜਨਮ ਲਿਆ ਅਤੇ ਮਨੁੱਖ ਦੀ ਲਿਖਤ ਨੂੰ ਲਿਪੀ ਦੇ ਰੂਪ ਵਿਚ ਇਕ ਟਕਸਾਲੀ ਰੂਪ ਮਿਲਿਆ। ਧਰਤੀ ਤੇ ਕੇਵਲ ਮਨੁੱਖ ਹੀ ਇਕ ਐਸਾ ਜੀਵ ਹੈ ਜੋ ਆਪਣੀਆਂ ਭਾਵਨਾਵਾਂ, ਗੁੱਸੇ, ਗਿਲੇ ਅਤੇ ਗਿਆਨ ਨੂੰ ਲਿਖ ਕੇ ਅਤੇ ਬੋਲ ਕੇ ਪ੍ਰਗਟ ਕਰ ਸਕਦਾ ਹੈ।

    ਜਦ ਮਨੁੱਖ ਨੇ ਆਪਣੇ ਹਾਲਾਤਾਂ ’ਤੇ ਕੁਝ ਕਾਬੂ ਪਾ ਲਿਆ ਤਾਂ ਉਸ ਨੇ ਧਰਤੀ ’ਤੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਕਿ ਪੇਟ ਦੀ ਭੁੱਖ ਲਈ ਉਸ ਨੂੰ ਜ਼ਿਆਦਾ ਬਿਖੜੇ ਰਸਤਿਆਂ ’ਤੇ ਨਾ ਭਟਕਣਾ ਪਏ। ਉਹ ਔਖੇ ਸਮੇਂ ਲਈ ਅਨਾਜ ਦੇ ਭੰਡਾਰੇ ਭਰ ਕੇ ਰੱਖਣ ਲੱਗਾ। ਇਸ ਨਾਲ ਉਸ ਦੇ ਅੰਦਰ ਲਾਲਸਾ ਪੈਦਾ ਹੋਈ। ਜਦ ਉਸ ਦਾ ਪੇਟ ਭਰਨ ਲੱਗਾ ਤਾਂ ਉਸ ਅੰਦਰ ਸੁਹਜ ਸੁਆਦ ਦੀ ਰੁੱਚੀ ਪੈਦਾ ਹੋਈ ਜਿਸ ਨੇ ਉਸ ਅੰਦਰ ਕਲਾ ਪੈਦਾ ਕੀਤੀ ਅਤੇ ਉਸ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਉਸ ਦੀ ਮਿਹਨਤ ਰੰਗ ਲਿਆਈ। ਰੋਜ਼ ਨਿੱਤ ਨਵੀਆਂ ਖੋਜਾਂ ਅਤੇ ਆਵਿਸ਼ਕਾਰ ਹੋਣ ਲੱਗੇ। ਇਸ ਤੋਂ ਬਾਅਦ ਪਹੀਏ ਦਾ ਆਵਿਸ਼ਕਾਰ ਹੋਇਆ। ਇਸ ਨਾਲ ਮਨੁੱਖ ਦੀ ਰੇਂਗਦੀ ਹੋਈ ਜ਼ਿੰਦਗੀ ਨੂੰ ਰਫ਼ਤਾਰ ਮਿਲੀ। ਉਸ ਦੀ ਜ਼ਿੰਦਗੀ ਦੌੜਨ ਲੱਗੀ। ਪਹੀਏ ਨੇ ਮਸ਼ੀਨਰੀ ਯੁੱਗ ਨੂੰ ਜਨਮ ਦਿੱਤਾ। ਫਿਰ ਤਾਂ ਮਾਨੋ ਮਨੁੱਖ ਦੀ ਕਲਪਨਾ ਨੂੰ ਖੰਭ ਲੱਗ ਗਏ। ਮਨੁੱਖ ਮੈਨ ਤੋਂ ਜੈਂਟਲ ਮੈਨ ਬਣ ਗਿਆ। ਇਸ ਤਰ੍ਹਾਂ ਵਿਕਾਸ ਦੀਆਂ ਛਾਲਾਂ ਮਾਰਦਾ ਹੋਇਆ ਉਹ ਅੱਜ ਦੇ ਮਾਡਰਨ ਯੁੱਗ ਤੇ ਪਹੁੰਚ ਗਿਆ। ਉਸ ਦਾ ਧਰਤੀ ਆਕਾਸ਼ ਅਤੇ ਸਮੁੰਦਰ ਤੇ ਸਾਮਰਾਜ ਹੋ ਗਿਆ। ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਤਾਂ ਉਸ ਨੇ ਹੈਰਾਨੀ ਜਨਕ ਉਨਤੀ ਕੀਤੀ। ਉਸ ਨੇ ਰਾਕਟ ਅਤੇ ਟੈਲੀਵੀਜ਼ਨ ਦਾ ਆਵਿਸ਼ਕਾਰ ਕੀਤਾ। ਰਾਕਟ ਦੁਆਰਾ ਉਹ ਪੁਲਾੜ ਵਿਚ ਉਡਾਰੀਆਂ ਮਾਰਨ ਲੱਗਾ। ਉਸ ਨੇ ਕੁਦਰਤ ਦੇ ਗੁੱਝੇ ਭੇਦਾਂ ਤੋਂ ਪਰਦਾ ਚੁੱਕਣਾ ਸ਼ੁਰੂ ਕੀਤਾ। ਟੈਲੀਫੋਨ ਅਤੇ ਟੈਲੀਵੀਜ਼ਨ ਨੇ ਸਾਰੀ ਦੁਨੀਆਂ ਨੂੰ ਇਕ ਦੂਜੇ ਦੇ ਬਿਲਕੁਲ ਨੇੜੇ ਲੈ ਆਂਦਾ। ਉਸ ਦੀ ਹੋਰ ਕੁਝ ਜਾਣਨ ਦੀ ਜਗਿਆਸਾ ਦੀ ਭੁੱਖ ਹਾਲੀ ਵੀ ਨਾ ਮਿਟੀ। ਹੁਣ ਉਸ ਨੇ ਕੰਪਿਊਟਰ ਅਤੇ ਇੰਟਰਨੈੱਟ ਦਾ ਆਵਿਸ਼ਕਾਰ ਕੀਤਾ। ਇੰਟਰਨੈੱਟ ਤਾਂ ਸਾਰੀ ਦੁਨੀਆਂ ਨੂੰ ਅਲਾਦੀਨ ਦੇ ਜਿੰਨ ਦੀ ਤਰ੍ਹਾਂ ਮਿਲ ਗਿਆ। ਸਾਰੇ ਮਨੁੱਖੀ ਗਿਆਨ ਨੂੰ ਇੰਟਰਨੈੱਟ ਨਾਲ ਇਕ ਜਗ੍ਹਾ ਸਾਂਭਣ ਦਾ ਸਬੱਬ ਬਣ ਗਿਆ। ਇਸ ਨਾਲ ਬਹੁਤ ਸਾਰੇ ਸਮੇਂ, ਸਥਾਨ, ਕਾਗਜ਼ ਅਤੇ ਧਨ ਦੀ ਬੱਚਤ ਹੋ ਗਈ। ਜੋ ਸੂਚਨਾ ਚਾਹੋ ਇੰਟਰਨੈੱਟ ਇਕ ਜਿੰਨ ਦੀ ਤਰ੍ਹਾਂ ਉਸੇ ਸਮੇਂ ਸਾਹਮਣੇ ਹਾਜ਼ਿਰ ਕਰ ਦਿੰਦਾ ਹੈ।

    ਮਨੁੱਖ ਦੀ ਹੋਰ ਗਿਆਨ ਹਾਸਿਲ ਕਰਨ ਦੀ ਭੁੱਖ ਹਾਲੇ ਵੀ ਤੀਬਰ ਹੈ। ਇਸੇ ਹੀ ਲਾਲਸਾ ਕਾਰਨ ਮਨੁੱਖ ਜ਼ਿੰਦਗੀ ਭਰ ਹੀ ਅਧੂਰਾ ਹੀ ਰਹਿੰਦਾ ਹੈ। ਇਸ ਧਰਤੀ ਤੋਂ ਇਲਾਵਾ ਬਾਕੀ ਸੌਰਮੰਡਲ ਦੇ ਦੂਜੇ ਗ੍ਰਹਿਵਾਂ ਤੇ ਕੀ ਹੈ? ਕੀ ਉੱਥੇ ਜੀਵਨ ਹੈ? ਇਸ ਜਗਿਆਸਾ ਕਾਰਨ ਪਹਿਲਾਂ ਉਸ ਨੇ ਚੰਨ ’ਤੇ ਫੇਰੀਆਂ ਪਾਈਆਂ। ਹੁਣ ਉਹ ਮੰਗਲ ਗ੍ਰਹਿ ’ਤੇ ਪਹੁੰਚ ਕੇ ਉਸ ਬਾਰੇ ਗਿਆਨ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸਭ ਵਿਕਾਸ ਮਨੁੱਖ ਦੀ ਜਗਿਆਸਾ (ਭੁੱਖ) ਕਾਰਨ ਹੀ ਸੰਭਵ ਹੋਇਆ ਹੈ। ਮਨੁੱਖ ਦੀ ਹੋਰ ਜਾਣਨ ਦੀ ਭੁੱਖ ਉਸ ਨੂੰ ਹੋਰ ਪਤਾ ਨਹੀਂ ਕਿੱਥੋਂ ਤੱਕ ਲੈ ਜਾਏ।

    ਮਨੁੱਖ ਵਿਚ ਗਿਆਨ ਹਾਸਿਲ ਕਰਨ ਦੀ ਅਤੇ ਉਨਤੀ ਕਰਨ ਦੀ ਭੁੱਖ ਬਹੁਤ ਉਸਾਰੂ ਹੈ। ਇਸ ਨਾਲ ਹੀ ਉਹ ਸਿਆਣਾ ਬਣਦਾ ਹੈ ਅਤੇ ਉਸ ਦੀ ਦੁਨੀਆਂ ਵਿਸ਼ਾਲ ਹੁੰਦੀ ਹੈ। ਉਹ ਆਕਾਸ਼ ਵਿਚ ਖੁਲ੍ਹ ਕੇ ਉਡਾਰੀਆਂ ਲਾਉਂਦਾ ਹੈ ਪਰ ਇਹ ਉਨਤੀ ਹਿਸਾਬ ਸਿਰ ਉਸ ਦੀ ਲਿਆਕਤ ਅਤੇ ਨੰਬਰ ਸਿਰ ਹੀ ਹੋਣੀ ਚਾਹੀਦੀ ਹੈ। ਉਸ ਨੂੰ ਕਿਸੇ ਦੂਜੇ ਦਾ ਹੱਕ ਮਾਰ ਕੇ ਉੱਪਰ ਉੱਠਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭੁੱਖ ਦੀ ਆੜ ਵਿਚ ਲਾਲਚ ਵੱਸ ਪਦਾਰਥਾਂ ਦਾ ਜ਼ਰੂਰਤ ’ਤੋਂ ਜ਼ਿਆਦਾ ਇਕੱਠਾ ਕਰਨਾ ਮਾੜਾ ਹੈ। ਕਿਉਂਕਿ ਕਿਸੇ ਵਸਤੂ ਦੀ ਬਹੁਲਤਾ ਮਾੜੀ ਹੁੰਦੀ ਹੈ। ਇਸ ਲਈ ਆਪਣੀਆਂ ਖ਼ਾਹਿਸ਼ਾਂ ਦੀ ਭੁੱਖ ਨੂੰ ਆਪਣੀਆਂ ਜ਼ਰੂਰਤਾਂ ਅਤੇ ਸਾਧਨਾਂ ਮੁਤਾਬਿਕ ਕਾਬੂ ਵਿਚ ਰੱਖਣ ਦੀ ਲੋੜ ਹੈ। ਦੁਨਿਆਵੀ ਪਦਾਰਥ ਮਨੁੱਖ ਨੂੰ ਸੁੱਖ ਦੇਣ ਲਈ ਹੁੰਦੇ ਹਨ ਪਰ ਇਨ੍ਹਾਂ ਦਾ ਜ਼ਰੂਰਤ ਤੋਂ ਜ਼ਿਆਦਾ ਆਪਣੇ ਕੋਲ ਸੰਗ੍ਰਹਿ ਕਰਨਾ ਦੁੱਖਾਂ ਦਾ ਕਾਰਨ ਬਣਦਾ ਹੈ ਅਤੇ ਮਾਨਸਿਕ ਸ਼ਾਂਤੀ ਨੂੰ ਭੰਗ ਕਰਦਾ ਹੈ। ਪਿਆਰ, ਈਮਾਨਦਾਰੀ ਅਤੇ ਮਿਹਨਤ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ ਜੋ ਹਰ ਸਮੇਂ ਇਕ ਸ਼ਕਤੀ ਬਣ ਕੇ ਉਸ ਨਾਲ ਖਲੋਂਦੀ ਹੈ। ਛੱਤੀ ਪ੍ਰਕਾਰ ਦਾ ਭੋਜਨ ਕਰਨ ਵਾਲੇ ਅਤੇ ਉੱਚੇ ਮਹਿਲਾਂ ਵਿਚ ਰਹਿਣ ਵਾਲੇ ਲੋਕਾਂ ਨਾਲੋਂ ਸਾਦਾ ਭੋਜਨ ਕਰਨ ਵਾਲੇ ਨੰਗ ਧੜੰਗ ਗ਼ਰੀਬ ਲੋਕਾਂ ਨੂੰ ਅਕਸਰ ਜ਼ਿਆਦਾ ਖ਼ੁਸ਼ ਦੇਖਿਆ ਗਿਆ ਹੈ। ਇਸੇ ਤਰ੍ਹਾਂ ਕਈ ਪਾਟੇ ਤੱਪੜਾਂ ’ਤੇ ਅਤੇ ਰੜੇ ਮੈਦਾਨ ਸੌਣ ਵਾਲਿਆਂ ਨੂੰ ਮਖ਼ਮਲੀ ਗੱਦਿਆਂ ਤੇ ਸੌਣ ਵਾਲਿਆਂ ਨਾਲੋਂ ਜ਼ਿਆਦਾ ਵਧੀਆ ਨੀਂਦ ਲੈਂਦਿਆਂ ਦੇਖਿਆ ਗਿਆ ਹੈ।