ਸਭ ਰੰਗ

  •    ਬਣਦੇ/ਤਿੜਕਦੇ ਰਿਸ਼ਤਿਆਂ ਦੀ ਦਾਸਤਾਂ 'ਜਗਦੇ ਬੁਝਦੇ ਜੁਗਨੂੰ' / ਕ੍ਰਿਸ਼ਨ ਸਿੰਘ (ਪ੍ਰੋ) (ਆਲੋਚਨਾਤਮਕ ਲੇਖ )
  •    ਰਵਿਦਾਸ-ਬਾਣੀ ਸੰਦਰਭ / ਕ੍ਰਿਸ਼ਨ ਸਿੰਘ (ਪ੍ਰੋ) (ਆਲੋਚਨਾਤਮਕ ਲੇਖ )
  •    ਮਨੁੱਖਾ ਦੇਹੀ ਦਾ ਕ੍ਰਾਂਤੀਕਾਰੀ ਸੰਕਲਪ / ਕ੍ਰਿਸ਼ਨ ਸਿੰਘ (ਪ੍ਰੋ) (ਆਲੋਚਨਾਤਮਕ ਲੇਖ )
  •    ਸਦੀ ਜਿੱਡੇ ਮਨੁੱਖ / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
  •    ਸੰਦਰਭਗਤ ਕਾਵਿ-ਸੰਗ੍ਰਹਿ ‘ਜਬੈ ਬਾਣ ਲਾਗ੍ਯੋ’ / ਕ੍ਰਿਸ਼ਨ ਸਿੰਘ (ਪ੍ਰੋ) (ਆਲੋਚਨਾਤਮਕ ਲੇਖ )
  •    ਕਾਵਿ-ਸੰਗ੍ਰਹਿ ‘ਜਬੈ ਬਾਣ ਲਾਗ੍ਯੋ' / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
  •    ਬਚਪਨ ਦੀਆਂ ਮਹਿਕਾਂ ਵੰਡਦੀ ਪੁਸਤਕ - 'ਆ ਨੀ ਚਿੜੀਏ' / ਕ੍ਰਿਸ਼ਨ ਸਿੰਘ (ਪ੍ਰੋ) (ਪੁਸਤਕ ਪੜਚੋਲ )
  •    ਕੀਤੋਸੁ ਆਪਣਾ ਪੰਥ ਨਿਰਾਲਾ / ਕ੍ਰਿਸ਼ਨ ਸਿੰਘ (ਪ੍ਰੋ) (ਆਲੋਚਨਾਤਮਕ ਲੇਖ )
  •    'ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ ' : ਵਿਭਿੰਨ ਪਾਸਾਰ / ਕ੍ਰਿਸ਼ਨ ਸਿੰਘ (ਪ੍ਰੋ) (ਆਲੋਚਨਾਤਮਕ ਲੇਖ )
  •    ਪੰਜਾਬੀ ਸਾਹਿਤਕਾਰੀ ਦੀ ਚਮਤਕਾਰੀ ਪ੍ਰਤਿਭਾ - ( 5) / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
  •    ਪੰਜਾਬੀ ਸਾਹਿਤਕਾਰੀ ਦੀ ਚਮਤਕਾਰੀ ਪ੍ਰਤਿਭਾ - ਡਾਕਟਰ ਆਤਮ ਹਮਰਾਹੀ ( 6) / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
  •    ਪੰਜਾਬੀ ਸਾਹਿਤਕਾਰੀ ਦੀ ਚਮਤਕਾਰੀ ਪ੍ਰਤਿਭਾ -ਆਖ਼ਰੀ ਕਿਸ਼ਤ / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
  • ਕਿਉਂ ਲੋਕ-ਰਾਜ ਦੇ ਮਾਅਨੇ (ਕਵਿਤਾ)

    ਕ੍ਰਿਸ਼ਨ ਸਿੰਘ (ਪ੍ਰੋ)   

    Email: krishansingh264c@gmail.com
    Cell: 94639 89639
    Address: 264-ਸੀ, ਰਾਜਗੁਰੂ ਨਗਰ
    ਲੁਧਿਆਣਾ India 141012
    ਕ੍ਰਿਸ਼ਨ ਸਿੰਘ (ਪ੍ਰੋ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕਿਉਂ  ਲੋਕ- ਰਾਜ ਦੇ ਮਾਅਨੇ, ਇਹ ਕੰਡਿਆਲੀਆਂ ਤਾਰਾਂ ਨੇ।

     ਕਿਉਂ ਇਹ ਹੱਕ- ਹਕੂਕਾਂ ਮਾਅਨੇ,ਬਣੀਆਂ ਪਾਣੀ ਬੁਛਾੜਾਂ ਨੇ ।


    ਕਿਉਂ ਲੋਕ-ਰਾਜ ਦਾ ਮੰਦਿਰ ਵੀ,ਖ਼ੁਦ ਲੋਕਾਂ ਤੋਂ ਪਿੱਠ ਮੋੜ ਗਿਆ,

    ਕਿਉਂ ਅੰਨਦਾਤੇ ਲਈ ਜੇਲ੍ਹ ਬਣਾਈ,ਲੋਹੇ ਪੱਥਰਾਂ ਦੀਆਂ ਵਾੜਾਂ ਨੇ।


    ਪੰਚਾਇਤਾਂ ਤੋਂ ਮਹਾਂ-ਪੰਚਾਇਤਾਂ, ਘਰ-ਘਰ ਚਰਚਾ ਹੋਣ ਲੱਗੀ,

     ਲੋਕ -ਰਾਜ ਦੇ ਅਰਥ ਨ ਜਾਣੇ, ਕੁਝ ਮੌਕੇ ਦੀਆਂ ਸਰਕਾਰਾਂ ਨੇ।


    ਅੰਦੋਲਨਜੀਵੀ,ਪਰਜੀਵੀ ਕਹਿਕੇ, ਪਾਵੇਂ ਤੂੰ ਭਰਮ ਭੁਲੇਖੇ ਕਿਉਂ?

    ਕਿਉਂ ਨੇ ਸ਼ਬਦ-ਅਡੰਬਰ ਕਰਦੀਆਂ,ਏਹ ਖੰਭਾਂ ਦੀਆਂ ਡਾਰਾਂ ਨੇ?


    ਕਾਰਪੋਰੇਟ ਜੀਵੀ ਦਿੱਲੀਏ! ਕਿਉਂ ਹੋ ਗਈ ਖ਼ੂਨ- ਪਿਆਸੀ ਤੂੰ ?

    ਕਿਵੇਂ ਸ਼ਹੀਦੀਆਂ ਪਾ ਦਿੱਤੀਆਂ,ਕਿੰਨੇ ,ਅੰਨਦਾਤੇ ਘਰ ਬਾਰਾਂ ਨੇ।


    ਤੇਰੇ ਤਰਕ-ਕਾਨੂੰਨੀ ਮੰਡਲ ਦਾ, ਬ੍ਰਹਿਮੰਡੀਂ ਭਾਂਡਾ ਫੁੱਟ ਚੱਲਿਆ,

    ਕਿਉਂ ਹਉਮੈਂ ਦੀ, ਪੰਡ ਚੁੱਕੀ ਹੈ,ਤੇਰੇ ਰਾਜ-ਹਠੀ ਅਧਿਕਾਰਾਂ ਨੇ?


    ਪੋਹ- ਮਾਘ ਦੀਆਂ ਰਾਤਾਂ ਨੇ, ਕੋਹਰੇ ਧੁੰਦਾਂ ਦੀਆਂ ਬਰਸਾਤਾਂ ਨੇ,

    ਰੱਦ ਕਰਨਾ ਖੇਤੀ- ਕਾਨੂੰਨਾਂ ਨੂੰ,ਧਾਰ ਲਿਆ ਅੰਦੋਲਨਕਾਰਾਂ ਨੇ।


    ਉੱਚ- ਨਿਆਂ ਪ੍ਰਣਾਲੀ ਬਾਤਾਂ ਨੂੰ, ਅਨਿਆਂ ਗਲੇਫ ਸੌਗਾ਼ਤਾਂ ਨੂੰ,

    ਖ਼ੁਦ ਵਿੱਚ ਕਟਹਿਰੇ ਬੁੱਝ ਲੈਂਦੇ,ਕੀ ਕਰਨਾ ਰਾਜ-ਦਰਬਾਰਾਂ ਨੇ।


     ਵੰਨ -ਸੁਵੰਨੇ ਫੁੱਲ ਟਹਿਕਦੇ,ਦਿੱਲੀਏ ਨੀ!ਤੇਰੀਆਂ ਬਰੂਹਾਂ 'ਤੇ,

     ਮਹਿਕ -ਹਵਾ ਨ ਵੰਡੀ ਜਾਏ,ਲੱਖਾਂ ਯਤਨ ਕੀਤੇ ਵੰਡਕਾਰਾਂ ਨੇ।


      ਸਰਬੱਤ ਭਲੇ ਦੇ ਹਾਮੀ ਬਣਕੇ, ਉਹ ਐਸੇ ਸੁਪਨ -ਸੰਜੋਣ ਲੱਗੇ,

      'ਬੇਗ਼ਮਪੁਰੇ' ਦੀਆਂ ਯਾਦਾਂ ਆਵਣ,ਜੋ ਦਿੱਤੀਆਂ ਬਾਣੀਕਾਰਾਂ ਨੇ।


      ਕਿੰਨੇ ਕੁ ਉਨ੍ਹਾਂ ਸੱਭਿਅਕ ਮੰਨੀਏ, ਕਿੰਨੇ ਕੁ ਸੱਭਿਆਚਾਰੀ ਨੇ,

      ਖ਼ੁਦ ਅੰਨਦਾਤੇ ਤੋਂ ਮੁੱਖ ਮੋੜਿਆ,ਜਿਨ੍ਹਾਂ ਟੁੱਕੜਬੋਚ ਗਦਾਰਾਂ ਨੇ।