ਤੁਸੀਂ ਗੁਰਸ਼ਰਨ ਸਿੰਘ ਕੁਮਾਰ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਮਾਂ ਦਾ ਵਿਆਹ (ਕਹਾਣੀ)

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    “ਹੈਲੋ”
    “ਹੈਲੋ”
    “ਹਾਂ ਭਈ ਕੀ ਹਾਲ ਹੈ?”
    “ਠੀਕ ਹਾਂ, ਕੱਟ ਰਹੀ ਹੈ ਜ਼ਿੰਦਗੀ”
    “ਇਕ ਮਹੀਨੇ ਤੋਂ ਫੋਨ ਕਿਉਂ ਨਹੀਂ ਕੀਤਾ?”
    “ਕੀ ਦੱਸਾਂ ਯਾਰ ਤਬੀਅਤ ਹੀ ਠੀਕ ਨਹੀਂ ਸੀ। ਕਿਸੇ ਨਾਲ ਗੱਲ ਕਰਨ ਨੂੰ ਜੀਅ ਹੀ ਨਹੀਂ ਸੀ ਕਰਦਾ।” ਅਨਿਲ ਨੇ ਉੱਤਰ ਦਿੱਤਾ।
    “ਮੈਨੂੰ ਲੱਗਦਾ ਹੈ ਤੂੰ ਇਕ ਦਿਨ ਇਸੇ ਤਰ੍ਹਾਂ ਹੀ ਮਰ ਜਾਣਾ ਹੈ। ਗਵਾਂਢੀਆਂ ਨੂੰ ਵੀ ਉਦੋਂ ਹੀ ਪਤਾ ਲੱਗਣਾ ਹੈ ਜਦੋਂ ਤੇਰੇ ਕਮਰੇ ਵਿਚੋਂ ਉਨ੍ਹਾਂ ਨੂੰ ਬੋਅ ਆਉਣ ਲੱਗ ਪਵੇਗੀ।” ਦਲਜੀਤ ਨੇ ਗੁੱਸੇ ਵਿਚ ਕਿਹਾ।
    “ਤੂੰ ਹੀ ਦੱਸ ਯਾਰ ਮੈਂ ਕੀ ਕਰਾਂ। ਮੇਰੇ ਕੁਝ ਆਪਣੇ ਵੱਸ ਥੋੜ੍ਹਾ ਹੈ।”
    “ਹੈ ਕਿਉਂ ਨਹੀਂ?”
    “ਉਹ ਕਿਵੇਂ?”
    “ਤੈਨੂੰ ਯਾਦ ਹੈ ਅੱਜ ਤੋਂ 44 ਸਾਲ ਪਹਿਲਾਂ ਜਦ ਅਸੀਂ ਐੈੈੈੈੈਮ. ਏ. ਦਾ ਇਮਤਿਹਾਨ ਦੇ ਕੇ ਵਿੱਛੜਣ ਲੱਗੇ ਸੀ ਤਾਂ ਕੀ ਵਾਅਦਾ ਕੀਤਾ ਸੀ?”
     “ਕੀ ਵਾਅਦਾ ਕੀਤਾ ਸੀ?”
    “ਅਸੀ ਵਾਅਦਾ ਕੀਤਾ ਸੀ ਕਿ ਅਸੀਂ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਾਂਗੇ ਅਤੇ ਘੱਟੋ ਘੱਟ ਸੌ ਸਾਲ ਜੀਵਾਂਗੇ।”
    “ਉਹ ਤਾਂ ਠੀਕ ਹੈ ਪਰ ਅਸੀ ਹਾਲੀ ਜੀਅ ਹੀ ਤਾਂ ਰਹੇ ਹਾਂ”
    “ਪਰ ਇਸ ਨੂੰ ਜੀਣਾ ਥੋੜ੍ਹੀ ਕਹਿੰਦੇ ਹਨ। ਉਹ ਕਿਵੇਂ? ਅੱਛਾ ਤੂੰ ਇਹ ਦੱਸ ਜੋਤੀ ਭਰਜਾਈ ਨੂੰ ਪੂਰਾ ਹੋਏ ਕਿੰਨੇ ਸਾਲ ਹੋਏ ਹਨ?”
     “ਦੋ ਸਾਲ”
    “ਤੇ ਤੇਰਾ ਉਸ ਨਾਲ ਕਿੰਨੇ ਸਾਲ ਦਾ ਸਾਥ ਰਿਹਾ ਹੈ?”
    “ਇਹ ਹੀ ਕੋਈ 38 ਕੁ ਸਾਲ ਦਾ”
    “ਤੇਰੀ ਉਮਰ ਇਸ ਸਮੇਂ ਹੈ 66 ਸਾਲ। ਜੇ ਤੂੰ 100 ਸਾਲ ਜਿਉਣਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਗਲੇ 34 ਸਾਲ ਤੂੰ ਇਸੇ ਤਰ੍ਹਾਂ ਇਕੱਲੇ੍ਹ ਹੀ ਕੱਟਣ ਦਾ ਇਰਾਦਾ ਰੱਖਦਾ ਹੈ? ਅਸਲ ਵਿਚ ਤੂੰ ਜ਼ਿੰਦਗੀ ਜੀਅ ਨਹੀਂ ਰਿਹਾ। ਜ਼ਿੰਦਗੀ ਕੱਟ ਰਿਹਾ ਹੈਂ। ਇਹ ਇਕ ਧੀਮੀ ਗਤੀ ਦੀ ਖ਼ੁਦਕੁਸ਼ੀ ਹੈ।”
    “ਕੀ ਦੱਸਾਂ ਯਾਰ ਜੋਤੀ ਦੇ ਜਾਣ ਤੋਂ ਬਾਅਦ ਮੈਂ ਕਿਸੇ ਹੋਰ ਔਰਤ ਦਾ ਆਪਣੀ ਜ਼ਿੰਦਗੀ ਵਿਚ ਪ੍ਰਵੇਸ਼ ਸੋਚ ਵੀ ਨਹੀਂ ਸਕਦਾ। ਨਾਲੇ ਮੈਂ ਜਬਰਦਸਤੀ ਥੋੜ੍ਹਾ ਕਿਸੇ ਨੂੰ ਚੁੱਕ ਕੇ ਲੈ ਆਉਣਾ ਹੈ?”
    “ਇਹ ਗੱਲ ਹੈ ਤਾਂ ਫਿਰ ਮੈਨੂੰ ਹੀ ਕੁਝ ਕਰਨਾ ਪਵੇਗਾ।” ਇਹ ਕਹਿ ਕੇ ਦਲਜੀਤ ਨੇ ਫੋਨ ਕੱਟ ਦਿੱਤਾ। ਅਨਿਲ ਅਤੇ ਦਲਜੀਤ ਸਕੂਲ ਸਮੇਂ ਤੋਂ ਹੀ ਪੱਕੇ ਦੋਸਤ ਸਨ ਪਰ ਵਿਆਹ ਤੋਂ ਬਾਅਦ ਅਨਿਲ ਦੇ ਘਰ ਕੋਈ ਬੱਚਾ ਨਾ ਹੋਇਆ ਅਤੇ ਉਸ ਦੀ ਪਤਨੀ ਜੋਤੀ ਵੀ ਸਮੇਂ ਤੋਂ ਪਹਿਲਾਂ ਹੀ ਕੈਂਸਰ ਨਾਲ ਗੁਜ਼ਰ ਗਈ। ਅਨਿਲ ਨੇ ਇਕ ਅਨਾਥ ਆਰਮ ਵਿਚ ਸੇਵਾ ਸੰਭਾਲ ਕੇ ਆਪਣਾ ਧਿਆਨ ਹੋਰ ਪਾਸੇ ਲਾਣਾ ਸ਼ੁਰੂ ਕੀਤਾ। ਦਲਜੀਤ ਚਾਹੁੰਦਾ ਸੀ ਕਿ ਅਨਿਲ ਆਪਣੇ ਗਮ ਵਿਚੋਂ ਬਾਹਰ ਨਿਕਲੇ ਅਤੇ ਫਿਰ ਤੋਂ ਨਾਰਮਲ ਜ਼ਿੰਦਗੀ ਸ਼ੁਰੂ ਕਰੇ। ਇਸ ਤੋਂ ਬਾਅਦ ਦਲਜੀਤ ਨੇ ਉਸ ਦੇ ਹਾਣ ਦੀਆਂ ਕਈ ਅੋਰਤਾਂ ਦੇ ਮੈਟਰੀਮੋਨੀਅਲ ਅਨਿਲ ਨੂੰ ਭੇਜੇ ਪਰ ਅਨਿਲ ਨੇ ਕਿਸੇ ਬਾਰੇ ਹਾਂ ਨਾ ਕੀਤੀ। ਆਖਿਰ ਦਲਜੀਤ ਨੇ ਇਕ ਨਵੀਂ ਤਰ੍ਹਾਂ ਦਾ ਮੈਟਰੀਮੋਨੀਅਲ ਉਸ ਨੂੰ ਭੇਜਿਆ ਜੋ ਇਸ ਪ੍ਰਕਾਰ ਸੀ-‘ਖ਼ੂਬਸੂਰਤ ਜਵਾਨ ਵਿਧਵਾ ਔਰਤ (ਇਕ ਬੱਚੇ ਦੀ ਮਾਂ) ਉਮਰ 60 ਸਾਲ ਲਈ ਵਰ ਚਾਹੀਦਾ ਹੈ। ਸੰਪਰਕ ਮੌਬਾਇਲ 9877766666 ।
    ਉਪਰੋਕਤ ਇਸ਼ਤਿਹਾਰ ਪੜ੍ਹ ਕੇ ਅਨਿਲ ਨੂੰ ਬਹੁਤ ਹੈਰਾਨੀ ਹੋਈ। ਇਕ ਲਾਇਨ ਦੇ ਇਸ਼ਤਿਹਾਰ ਵਿਚ ਕਈ ਗੱਲਾਂ ਹੈਰਾਨ ਕਰਨ ਵਾਲੀਆਂ ਸਨ।ਪਹਿਲੀ ਗੱਲ ਖ਼ੂਬਸੂਰਤ ਜਵਾਨ ਵਿਧਵਾ ਦੁਜੀ ਗੱਲ ਉਮਰ 60 ਸਾਲ ਤੀਜੀ ਗੱਲ ਇਕ ਬੱਚੇ ਦੀ ਮਾਂ।  ਫਿਰ 60 ਸਾਲ ਦੀ ਵਿਧਵਾ ਵਿਚ ਇਹ ਤਾਂ ਹੋ ਸਕਦਾ ਹੈ ਕਿ ਖ਼ੂਬਸੂਰਤੀ ਦਾ ਕੁਝ ਅੰਸ਼ ਬਚਿਆ ਰਹਿ ਗਿਆ ਹੋਵੇ ਪਰ 60 ਸਾਲ ਦੀ ਵਿਧਵਾ ਨੂੰ ਜਵਾਨ ਤਾਂ ਨਹੀਂ ਕਿਹਾ ਜਾ ਸਕਦਾ ਨਾ। ਜੇ ਔਰਤ ਦੀ ਉਮਰ 60 ਸਾਲ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦਾ ਬੱਚਾ ਵੀ ਘਟੋ ਘੱਟ 30/35 ਸਾਲ ਦਾ ਤਾਂ ਹੋਵੇਗਾ ਹੀ। 30/35 ਸਾਲ ਦੇ ਮਰਦ ਨੂੰ ਬੱਚਾ ਤਾਂ ਨਹੀਂ ਕਿਹਾ ਜਾ ਸਕਦਾ। ਇਸ ਹਿਸਾਬ ਸਿਰ 30/35 ਸਾਲ ਬੱਚਾ ਵੀ ਵਿਆਹਿਆ ਹੋਇਆ ਹੀ ਹੋਵੇਗਾ। ਖ਼ੈਰ ਸੋਚਿਆ ਜਾਵੇ ਤਾਂ ਮਾਂ ਲਈ ਤਾਂ ਬੱਚਾ, ਬੱਚਾ ਹੀ ਹੈ ਭਾਵੇਂ ਉਹ ਕਿੱਡਾ ਵੀ ਵੱਡਾ ਕਿਉਂ ਨਾ ਹੋ ਜਾਵੇ। ਗੱਲ ਤਾਂ ਇਹ ਹੈ ਕਿ 30/35 ਸਾਲ ਦੇ ਜਵਾਨ ਬੱਚੇ ਦੇ ਹੁੰਦਿਆਂ ਕਿਸੇ ਅੋਰਤ ਨੂੰ ਵਿਆਹ ਕਰਾਉਣ ਦੀ ਕੀ ਲੋੜ ਹੈ?
    ਅਨਿਲ ਕਈ ਅਣਸੁਲਝੇ ਸੁਆਲਾਂ ਦਾ ਜਵਾਬ ਲੈਣ ਲਈ ਗਰੈਂਡ ਹੋਟਲ ਦੇ ਕਮਰਾ ਨੰਬਰ 8 ਵਿਚ ਦਾਖਲ ਹੋਇਆ। ਅੱਗੇ ਇਕ 30/35 ਸਾਲ ਦਾ ਸੁੰਦਰ ਨੌਜਵਾਨ ਸੋਫੇ ਤੇ ਬੈਠਾ ਹੋਇਆ ਸੀ। ਅਨਿਲ ਨੂੰ ਦੇਖਦੇ ਹੀ ਉਹ ਹੱਥ ਜੋੜ ਕੇ ਉੱਠ ਖੜ੍ਹਾ ਹੋਇਆ-‘ਜੀ ਨਮਸਤੇ’
    ‘ਨਮਸਤੇ’
    ‘ਜੀ ਮੇਰਾ ਨਾਮ ਰਾਜੇਸ਼ ਹੈ’
    ‘ਮੇਰਾ ਨਾਮ ਅਨਿਲ ਹੈ’ ਮੈਂ ਇਕ ਇਸ਼ਤਿਹਾਰ ਦੇ ਸਬੰਧ ਵਿਚ ਗੱਲ ਕਰਨ ਆਇਆ ਹਾਂ’
    ‘ਹਾਂ....ਹਾਂ ਠੀਕ ਹੈ। ਤੁਸੀਂ ਅਰਾਾਮ ਨਾਲ ਬੈਠੋ। ਫਿਰ ਗੱਲ ਕਰਦੇ ਹਾਂ’
    ਦੋਵੇਂ ਜਣੇ ਸੋਫੇ ਤੇ ਇਕ ਦੂਜੇ ਦੇ ਸਾਹਮਣੇ ਬੈਠ ਗਏ। ਅਨਿਲ ਇਕ ਟੱਕ ਰਾਜੇਸ਼ ਵੱਲ ਦੇਖ ਰਿਹਾ ਸੀ। ਉਸ ਦੇ ਮਨ ਤੇ ਰਾਜੇਸ਼ ਦੀ ਸ਼ਾਲੀਨਤਾ ਦਾ ਬਹੁਤ ਸੁਖਾਵਾਂ ਪ੍ਰਭਾਵ ਪੈ ਰਿਹਾ ਸੀ। ਪਰ ਉਸ ਦੇ ਅੰਦਰ ਹਾਲੀ ਵੀ ਕਈ ਸੁਆਲ ਖੌਰੂ ਪਾ ਰਹੇ ਸਨ। ਰਾਜੇਸ਼ ਨੇ ਘੰਟੀ ਵਜਾਈ ਅਤੇ ਬੈਰੇ ਨੂੰ ਦੋ ਕੱਪ ਕੌਫੀ ਦਾ ਆਡਰ ਦਿੱਤਾ। ਫਿਰ ਅਨਿਲ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ-“ਕੀ ਮੈਂ ਤੁਹਾਨੂੰ ਅੰਕਲ ਕਹਿ ਸਕਦਾ ਹਾਂ?”
    “ ਹਾਂ ਕਿਉਂ ਨਹੀਂ ਤੁਸੀਂ ਮੇਰੇ ਬੱਚਿਆਂ ਦੀ ਤਰ੍ਹਾਂ ਹੀ ਹੋ। ਮੈਂ ਤੁਹਾਨੂੰ ਆਪਣੇ ਬਾਰੇ ਤਾਂ ਫੋਨ ਤੇ ਸਭ ਕੁਝ ਦੱਸ ਹੀ ਦਿੱਤਾ ਸੀ ਪਰ ਤੁਸੀ ਆਪਣੇ ਬਾਰੇ ਕੁਝ ਨਹੀਂ ਦੱਸਿਆ।”
    “ਠੀਕ ਹੈ ਅੰਕਲ ਜੀ, ਗੱਲ ਇਸ ਤਰ੍ਹਾਂ ਹੈ ਕਿ ਇਸ ਇਸ਼ਤਿਹਾਰ ਬਾਰੇ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਹੀ ਤੁਸੀਂ ਇਸ ਇਸ਼ਹਿਤਰ ਦੀ ਗੱਲ ਸਮਝ ਸਕੋਗੇ।”
    “ਠੀਕ ਹੈ।” ਅਨਿਲ ਦੀ ਉਤਸਕਤਾ ਹੋਰ ਵਧ ਗਈ।
    “ਅੰਕਲ ਜੀ, ਮੈਂ ਆਪਣੇ ਮਾਂ ਪਿਉ ਦੀ ਇਕਲੋਤੀ ਔਲਾਦ ਹਾਂ। ਉਨ੍ਹਾਂ ਨੇ ਮੈਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਅਤੇ ਉੱਚ ਸਿਖਿਆ ਦੁਵਾਈ। ਜਿਸ ਦਾ ਸਦਕਾ ਮੇਰੀ ਕੈਨੇਡਾ ਵਿਚ ਅਸਾਨੀ ਨਾਲ ਪੱਕੀ ਰਿਹਾਇਸ਼ ਹੋ ਗਈ ਅਤੇ ਨਾਲ ਹੀ ਉੱਥੇ ਇਕ ਚੰਗਾ ਰੁਜ਼ਗਾਰ ਵੀ ਮਿਲ ਗਿਆ ਅਤੇ ਉੇਥੋਂ ਦੀ ਇਕ ਸੁੰਦਰ ਲੜਕੀ ਗੀਤਾ ਨਾਲ ਮੇਰੀ ਸ਼ਾਦੀ ਹੋ ਗਈ। ਮੈਂ ਮਾਤਾ ਪਿਤਾ ਨੂੰ ਵੀ ਉੱਤੇ ਹੀ ਸ਼ਿਫਟ ਕਰ ਕੇ ਆਪਣੇ ਨਾਲ ਰੱਖਣਾ ਚਾਹੁੰਦਾ ਸਾਂ ਪਰ ਉਨ੍ਹਾਂ ਦਾ ਆਪਣੀ ਜਨਮ ਭੁਮੀ ਨਾਲ ਬਹੁਤ ਮੋਹ ਸੀ। ਇਸ ਲਈ ਉਹ ਆਪਣਾ ਮੁਲਕ ਛੱਡਣ ਲਈ ਤਿਆਰ ਨਾ ਹੋਏ। ਉਨ੍ਹਾਂ ਸਾਫ ਕਹਿ ਦਿੱਤਾ-“ਤੁਸੀਂ ਆਪਣਾ ਭੱਵਿਖ ਸਵਾਰੋ। ਜਿੰਨੀਆਂ ਮਰਜ਼ੀ ਉੱਚੀਆਂ ਉਡਾਰੀਆਂ ਮਾਰੋ। ਸਾਨੂੰ ਖ਼ੁਸ਼ੀ ਹੈ। ਅਸੀਂ ਦੋਵੇਂ ਇੱਥੇ ਹੀ ਠੀਕ ਹਾਂ। ਸਾਨੂੰ ਇੱਥੇ ਕੋਈ ਦਿੱਕਤ ਨਹੀਂ। ਖੈਰ ਇੱਥੋਂ ਤੱਕ ਤਾਂ ਠੀਕ ਹੀ ਚੱਲਦਾ ਰਿਹਾ। ਪਰ ਦਿੱਕਤ ਪੰਜ ਸਾਲ ਪਹਿਲਾਂ ਹੋਈ ਜਦ ਮੇਰੇ ਪਿਤਾ ਰਾਮ ਨਾਥ ਜੀ ਨੂੰ ਅਚਾਨਕ ਹਾਰਟ ਅਟੈਕ ਆਇਆ ਅਤੇ ਉਹ ਸਾਨੂੰ ਰੌਂਦੇ ਕਲਪਦੇ ਛੱਡ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਮੰਮੀ ਦੇ ਸਿਰ ਤੇ ਤਾਂ ਦੁੱਖਾਂ ਦਾ ਪਹਾੜ ਆਣ ਪਿਆ। ਉਹ ਬਿਲਕੁਲ ਇਕੱਲੇ੍ਹ ਹੋ ਗਏ। ਅਸੀਂ ਮੰਮੀ ਨੂੰ ਆਪਣੇ ਨਾਲ ਕੈਨੇਡਾ ਚੱਲਣ ਲਈ ਬਹੁਤ ਜੋਰ ਦਿੱਤਾ ਪਰ ਮੰਮੀ ਨਾ ਮੰਨੇ। ਮੰਮੀ ਦਾ ਇਕੋ ਜੁਵਾਬ ਸੀ ਕਿ ਤੇਰੇ ਡੈਡੀ ਮੇਰੇ ਲਈ ਇਹ ਮਕਾਨ ਇਕ ਮੰਦਰ ਬਣਾ ਗਏ ਹਨ। ਮੈਂ ਇੱਥੇ ਹੀ ਰਹਾਂਗੀ। ਮੈਂ ਗੀਤਾ ਨੂੰ ਭਾਰਤ ਵਿਚ ਮੰਮੀ ਕੋਲ ਸੈਟਲ ਹੋਣ ਲਈ ਕਿਹਾ ਪਰ ਉਹ ਨਾ ਮੰਨੀ ਕਿਉਂਕਿ ਉਸ ਦਾ ਸਾਰਾ ਪਿਛੋਕੜ ਕੈਨੇਡਾ ਦਾ ਸੀ। ਉਸ ਨੂੰ ਭਾਰਤ ਨਾਲ ਕੋਈ ਲਗਾਵ ਨਹੀਂ ਸੀ। ਹੁਣ ਮੇਰਾ ਦੋ ਬੇੜੀਆਂ ਵਿਚ ਪੈਰ ਸੀ। ਇਕ ਪਾਸੇ ਮੰਮੀ ਸੀ ਅਤੇ ਦੂਜੇ ਪਾਸੇ ਮੇਰਾ ਆਪਣਾ ਪਰਿਵਾਰ। ਮੈਂ ਦੋਹਾਂ ਵਿਚੋਂ ਕਿਸੇ ਇਕ ਨੂੰ ਵੀ ਨਹੀਂ ਸੀ ਛੱਡ ਸਕਦਾ ਅਤੇ ਨਾ ਹੀ ਇਕੋ ਸਮੇਂ ਦੋਹਾਂ ਨਾਲ ਰਹਿ ਸਕਦਾ ਹਾਂ। ਮਜ਼ਬੂਰਨ ਸਾਨੂੰ ਮੰਮੀ ਨੂੰ ਇੱਥੇ ਇੱਕਲ੍ਹਾ ਛੱਡਣਾ ਪਿਆ। ਮੰਮੀ ਇਕੱਲ੍ਹੇ ਬਹੁਤ ਉਦਾਸ ਰਹਿਣ ਲੱਗ ਪਏ। ਪਿਛਲੇ ਪੰਜ ਸਾਲ ਵਿਚ ਇਕੱਲੇ੍ਹ ਰਹਿਣ ਕਰ ਕੇ ਗਮ ਨਾਲ ਮੇਰੀ ਮੰਮੀ ਦਾ ਚਿਹਰਾ ਮੁਰਝਾ ਗਿਆ ਹੈ। ਮੈਂ ਉਨ੍ਹਾਂ ਨੂੰ ਤਿਲ ਤਿਲ ਕਰ ਕੇ ਮਰਦੇ ਹੋਏ ਨਹੀਂ ਦੇਖ ਸਕਦਾ। ਉਨ੍ਹਾਂ ਦੇ ਸੁੰਦਰ ਚਿਹਰੇ ਤੇ ਕੋਈ ਮਿੱਤਰ ਹੀ ਦੁਬਾਰਾ ਰੌਣਕ ਲਿਆ ਸਕਦਾ ਹੈ। ਉਹ ਮਿੱਤਰ ਜੋ ਮੇਰੀ ਮੰਮੀ ਦਾ ਉਮਰ ਭਰ ਦਾ ਸਾਥੀ ਬਣੇ ਅਤੇ ਇਕ ਦੋਸਤ ਦੀ ਤਰ੍ਹਾਂ ਵਿਉਹਾਰ ਕਰੇ।”  ਅਨਿਲ ਰਾਜੇਸ਼ ਦੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸ ਨੂੰ ਆਪਣੇ ਸਵਾਲਾਂ ਦਾ ਜੁਵਾਬ ਮਿਲਦਾ ਜਾ ਰਿਹਾ ਸੀ। ਰਾਜੇਸ਼ ਨੇ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ-“ਤੁਸੀਂ ਸਮਝ ਰਹੇ ਹੋ ਨਾ ਮੇਰੀ ਗੱਲ। ਇਸ ਉਮਰ ਵਿਚ ਇਕ ਦੂਜੇ ਤੋਂ ਕੋਈ ਬਹੁਤੀਆਂ ਉਮੀਦਾਂ ਨਹੀਂ ਰੱਖੀਆਂ ਜਾਂਦੀਆਂ। ਸਿਰਫ ਸੁਹਿਰਦਤਾ ਨਾਲ ਇਕ ਦੂਜੇ ਦਾ ਸਹਿਯੋਗ ਕੀਤਾ ਜਾਂਦਾ ਹੈ ਅਤੇ ਸਾਥ ਮਾਣਿਆ ਜਾਂਦਾ ਹੈ। ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਇਨ੍ਹਾਂ ਸੁਨਿਹਰੀ ਪਲਾਂ ਦਾ ਅਨੰਦ ਮਾਣਿਆ ਜਾਂਦਾ ਹੈ।
    ਅੰਕਲ ਜੀ ਮੈਂ ਬਹੁਤ ਸੋਚ ਸਮਝ ਕੇ ਅਤੇ ਵੱਡਾ ਦਿਲ ਰੱਖ ਕੇ ਇਹ ਇਸ਼ਤਿਹਾਰ ਦਿੱਤਾ ਹੈ। ਹੁਣ ਜੇ ਤੁਸੀਂ ਠੀਕ ਸਮਝੋ ਤਾਂ ਅਸੀਂ ਇਸ ਮਾਮਲੇ ਵਿਚ ਅੱਗੇ ਵਧ ਸਕਦੇ ਹਾਂ।”
    “ਉਹ ਤਾਂ ਠੀਕ ਹੈ ਪਰ ਕੀ ਤੁਹਾਡੇ ਮੰਮੀ ਇਸ ਗੱਲ ਲਈ ਰਾਜ਼ੀ ਹੋ ਜਾਣਗੇ?”
    “ਮੰਮੀ ਨੂੰ ਇਸ ਗੱਲ ਲਈ ਮਨਾਉਣਾ ਬਹੁਤ ਕਠਿਨ ਸੀ। ਖੈਰ ਮੈਂ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਇਸ ਪਾਸੇ ਤੋਰਿਆ ਹੈ। ਮੈਂ ਉਨ੍ਹਾਂ ਨੂੰ ਸਮਝਾਇਆ ਹੈ ਕਿ ਵਿਧਵਾ ਨੂੰ ਵੀ ਆਪਣੇ ਹਿਸਾਬ ਸਿਰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਤਿਲ ਤਿਲ ਕਰ ਕੇ ਮਰਨ ਨਾਲੋਂ ਤਾਂ ਕਿਸੇ ਹਮਦਰਦ ਦੋਸਤ ਦੇ ਸਾਥ ਵਿਚ ਜ਼ਿੰਦਗੀ ਜਿਉਣਾ ਚੰਗਾ ਹੈ।”
    ਅਨਿਲ ਬੋਲਿਆ-“ਬੇਟਾ ਰਾਜੇਸ਼ ਮੈਂ ਤੇਰੀ ਸਾਰੀ ਗੱਲ ਸਮਝ ਗਿਆ ਹਾਂ। ਦੇਖਦੇ ਹਾਂ ਅੱਗੇ ਕੀ ਬਣਦਾ ਹੈ।” 
    “ਫੇਰ ਠੀਕ ਹੈ, ਕੱਲ੍ਹ ਮੈਂ ਮੰਮੀ ਨੂੰ ਲੈ ਕੇ ਇਸੇ ਸਮੇਂ ਇਸੇ ਕਮਰੇ ਵਿਚ ਤੁਹਾਨੂੰ ਮਿਲਾਂਗਾ। ਤੁਹਾਡੀ ਇਕ ਦੂਜੇ ਨਾਲ ਮੁਲਾਕਾਤ ਅਤੇ ਪਛਾਣ ਹੋ ਜਾਵੇਗੀ।”
    “ਓ ਕੇ”
    “ਅੰਕਲ ਜੀ, ਇਸ ਤੋਂ ਪਹਿਲਾਂ ਕਿ ਅਸੀਂ ਇਸ ਮਾਮਲੇ ਵਿਚ ਅੱਗੇ ਵਧੀਏ, ਮੇਰੇ ਕੁਝ ਸੁਝਾਅ ਹਨ।”
    “ਦਸੋ”
    “ਅਗਲੇ ਪੰਦਰਾਂ ਦਿਨ ਤੁਸੀਂ ਇਸੇ ਹੋਟਲ ਵਿਚ ਰੋਜ਼ ਮੰਮੀ ਨਾਲ ਸ਼ਾਮ ਨੂੰ ਇਕੱਠੇ ਕੌਫੀ ਪੀਵੋਗੇ ਅਤੇ ਉਸ ਤੋਂ ਬਾਅਦ ਇਕ ਘੰਟਾ ਇਕੱਠੇ ਪਾਰਕ ਵਿਚ ਘੁੰਮਣ ਜਾਵੋਗੇ। ਫਿਰ ਜੇ ਤੁਹਾਨੂੰ ਦੋਹਾਂ ਨੂੰ ਠੀਕ ਲੱਗਾ ਤਾਂ ਕੋਰਟ ਮੈਰਿਜ ਕਰਾ ਲਵੋਗੇ।
    ਸ਼ਾਦੀ ਤੋਂ ਬਾਅਦ ਤੁਹਾਨੂੰ ਮੰਮੀ ਦੇ ਮਕਾਨ ਵਿਚ ਮੰਮੀ ਨਾਲ ਰਹਿਣਾ ਹੋਵੇਗਾ। ਵੈਸੇ ਮੰਮੀ ਕੋਲ ਆਪਣਾ ਚੰਗਾ ਬੈਂਕ ਬੈਲੇਂਸ ਹੈ ਪਰ ਘਰ ਦਾ ਖਰਚਾ ਜੇ ਤੁਸੀਂ ਚੁੱਕੋ ਤਾਂ ਮੰਮੀ ਦੇ ਦਿਲ ਵਿਚ ਤੁਹਾਡੀ ਇੱਜ਼ਤ ਵਧੇਗੀ। ਹਾਂ ਮੰਮੀ ਆਪਣੇ ਨਿੱਜੀ ਖਰਚੇ ਖੁਦ ਚੁੱਕੇਗੀ।
    ਤੁਸੀਂ ਇਕ ਦੂਜੇ ਤੋਂ ਬਹੁਤੀਆਂ ਉਮੀਦਾਂ ਨਹੀਂ ਰੱਖੋਗੇ ਤਾਂ ਸੋਹਣੀ ਨਿਭੇਗੀ।
    ਤੁਸੀਂ ਮੰਮੀ ਦਾ ਦਿਲ ਲਾ ਕੇ ਰੱਖੋਗੇ ਅਤੇ ਉਸ ਨੂੰ ਹਮੇਸ਼ਾਂ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤ੍ਾਂ ਹੀ ਤੁਹਾਡਾ ਅਗਲਾ ਜੀਵਨ ਸਫ਼ਲ ਹੋਵੇਗਾ।”  ਅਨਿਲ ਰਾਜੇਸ਼ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਕੋਈ ਬਜ਼ੁਰਗ ਉਸ ਨੂੰ ਨਸੀਹਤਾਂ ਦੇ ਰਿਹਾ ਹੋਵੇ।

    ਅਗਲੇ ਦਿਨ ਅਨਿਲ ਠੀਕ ਸਮੇਂ ਗ੍ਰੈਂਡ ਹੋਟਲ ਪਹੁੰਚ ਗਿਆ। ਕਮਰੇ ਵਿਚ ਰਾਜੇਸ਼ ਨਾਲ ਉਸ ਦੀ ਮੰਮੀ ਬੈਠੀ ਹੋਈ ਸੀ। ਉਸ ਨੂੰ ਦੇਖਦੇ ਹੀ ਅਨਿਲ ਦੇ ਦਿਲ ਵਿਚ ਇਕ ਮਿੱਠੀ ਜਿਹੀ ਲਹਿਰ ਦੌੜ ਗਈ। ਇਸ਼ਤਿਹਾਰ ਵਿਚ ਠੀਕ ਹੀ ਲਿਖਿਆ ਗਿਆ ਸੀ। ਏਨੀ ਸੋਹਣੀ ਔਰਤ ਦੀ ਤਾਂ ਅਨਿਲ ਨੇ ਕਲਪਨਾ ਵੀ ਨਹੀਂ ਸੀ ਕੀਤੀ। ਗੋਰਾ ਚਿੱਟਾ ਰੰਗ, ਤਿੱਖੇ ਨੈਨ ਨਕਸ਼ ਅਤੇ ਗੋਰੀਆਂ ਗੱਲਾਂ ਤੇ ਸੋਹਣੇ ਜਿਹੇ ਖੱਡੇ ਪੈ ਰਹੇ ਸਨ। ਹੋਰ ਤਾਂ ਹੋਰ ਉਸ ਦੇ ਵਾਲ ਹਾਲੀ ਵੀ ਸਾਰੇ ਕਾਲੇ ਸਨ। ਉਮਰ ਤੋਂ ਉਹ ਚਾਲੀ ਸਾਲ ਤੋਂ ਵੱਧ ਨਹੀਂ ਸੀ ਲੱਗਦੀ। ਹਾਂ ਉਸ ਦੇ ਚਿਹਰੇ ਤੇ ਉਦਾਸੀ ਦੀ ਕੁਝ ਬਦਲੀ ਜਿਹੀ ਛਾਈ ਹੋਈ ਸੀ ਜੋ ਉਸ ਦੀ ਗੰਭੀਰਤਾ ਨੂੰ ਪ੍ਰਗਟ ਕਰਦੀ ਸੀ। ਅਨਿਲ ਉਸ ਦੇ ਹੁਸਨ ਨਾਲ ਕੀਲਿਆ ਗਿਆ।
    ਅਨਿਲ ਨੂੰ ਦੇਖਦਿਆਂ ਉਨ੍ਹਾਂ ਦੋਹਾਂ ਨੇ ਖੜ੍ਹੇ ਹੋ ਕੇ ਜੀ ਆਇਆਂ ਕਿਹਾ। ਰਾਜੇਸ਼ ਨੇ ਉਨ੍ਹਾਂ ਦੀ ਜਾਣ ਪਛਾਣ ਕਰਾਉਂਦੇ ਹੋਏ ਕਿਹ-“ਮੰਮੀ, ਇਹ ਅਨਿਲ ਅੰਕਲ ਹਨ ਅਤੇ ਅੰਕਲ ਇਹ ਮੇਰੇ ਮੰਮੀ ਅੰਜਲੀ ਦੇਵੀ ਹਨ।”
    ਅਨਿਲ ਨੇ ਵੀ ਹੱਥ ਜੋੜਦੇ ਹੋਏ ਸਿਰ ਨੂੰ ਥੋੜ੍ਹਾ ਝੁਕਾ ਕੇ ਉਨ੍ਹਾਂ ਨੂੰ ਵਿਸ਼ ਕੀਤਾ। ਰਾਜੇਸ਼ ਨੇ ਫਿਰ ਪੁੱਛਿਆ-“ਕੀ ਲਉਗੇ ਅੰਕਲ? ਕੌਫੀ ਜਾਂ ਕੋਲਡ?”
    “ਕਿਸੇ ਚੀਜ਼ ਦੀ ਜ਼ਰੂਰਤ ਨਹੀਂ”
    ਫਿਰ ਵੀ ਰਾਜੇਸ਼ ਨੇ ਬੈਰੇ ਨੂੰ ਬੈੱਲ ਦੇ ਕੇ ਤਿੰਨ ਕੌਫੀ ਅਤੇ ਸਨੈਕਸ ਦਾ ਆਰਡਰ ਦਿੱਤਾ ਅਤੇ ਨਾਲ ਹੀ ਨਾਲ ਗੱਲ ਸ਼ੁਰੂ ਕੀਤੀ-“ਮੰਮੀ ਅਨਿਲ ਅੰਕਲ ਬਾਰੇ ਤਾਂ ਮੈਂ ਤੁਹਾਨੂੰ ਸਭ ਕੁਝ ਦੱਸ ਹੀ ਦਿੱਤਾ ਸੀ ਹੁਣ ਤੁਸੀਂ ਜੋ ਪੁੱਛਣਾ ਹੈ ਆਪ ਹੀ ਪੁੱਛ ਲਉ।” ਅੰਜਲੀ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਉਹ ਵੀ ਅਨਿਲ ਦੀ ਖ਼ੂਬਸੂਰਤੀ ਅਤੇ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਈ। ਫਿਰ ਰਾਜੇਸ਼ ਨੇ ਅਨਿਲ ਨੂੰ ਕਿਹਾ-“ਅੰਕਲ ਤੁਸੀਂ ਮੰਮੀ ਤੋਂ ਕੁਝ ਪੁੱਛਣਾ ਹੈ ਤਾਂ ਪੁੱਛ ਸਕਦੇ ਹੋ। ਅਨਿਲ ਨੇ ਵੀ ਨਾਂਹ ਵਿਚ ਸਿਰ ਹਿਲਾ ਦਿੱਤਾ। ਉਸ ਦਿਨ ਰਾਜੇਸ਼ ਪੁੱਲ ਬਣ ਕੇ ਦੋਹਾਂ ਵਿਚਕਾਰ ਛੋਟੀ ਮੋਟੀ ਗੱਲ ਕਰਦਾ ਰਿਹਾ। ਅਨਿਲ ਅਤੇ ਅੰਜਲੀ ਆਪਸ ਵਿਚ ਕੁਝ ਜ਼ਿਆਦਾ ਨਾ ਖੁੱਲ੍ਹ ਸਕੇ।
    ਕੌਫੀ ਖਤਮ ਹੋਣ ਤੋਂ ਬਾਅਦ ਰਾਜੇਸ਼ ਨੇ ਕਿਹਾ-“ਅੱਛਾ ਅੰਕਲ, ਅੱਜ ਦੀ ਮੁਲਾਕਾਤ ਏਨੀ ਹੀ ਕਾਫੀ ਹੈ। ਤੁਸੀਂ ਕੱਲ੍ਹ ਤੋਂ ਇਸੇ ਸਮੇਂ ਇੱਥੇ ਆ ਜਾਇਆ ਕਰੋ। ਮੰਮੀ ਤੁਹਾਨੂੰ ਇੱਥੇ ਹੀ ਮਿਲਿਆ ਕਰੇਗੀ।”
    ਅਗਲੇ ਪੰਦਰਾਂ ਇਨ ਕਾਫੀ ਖ਼ੁਸ਼ਗਵਾਰ ਨਿਕਲੇ। ਅਨਿਲ ਅਤੇ ਅੰਜਲੀ ਇਕ ਦੂਜੇ ਦੇ ਕਾਫੀ ਨੇੜੇ ਆ ਗਏ। ਆਪਸੀ ਝਾਕਾ ਖੁੱਲ੍ਹ ਗਿਆ। ਅੰਤ ਕੁਝ ਦਿਨ ਬਾਅਦ ਉਹ ਵਿਆਹ ਦੇ ਪਵਿਤਰ ਬੰਧਨ ਵਿਚ ਬੱਝ ਗਏ। ਰਾਜੇਸ਼ ਵੀ ਆਪਣੀ ਮੰਮੀ ਦਾ ਦੂਜਾ ਵਿਆਹ ਕਰ ਕੇ ਬੇਫਿਕਰ ਹੋ ਗਿਆ ਅਤੇ ਆਪਣੀ ਪਰਿਵਾਰਿਕ ਜ਼ਿੰਦਗੀ ਵੱਲ ਪੂਰੀ ਤਰ੍ਹਾਂ ਧਿਆਨ ਦੇਣ ਲੱਗਾ। ਅਨਿਲ ਅਤੇ ਅੰਜਲੀ ਨੂੰ ਵੀ ਜੀਣ ਦਾ ਸਹਾਰਾ ਮਿਲ ਗਿਆ। ਉਨ੍ਹਾਂ ਦੇ ਚਿਹਰੇ ਦੀ ਰੌਣਕ ਪਰਤ ਆਈ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਇਕ ਦੂਜੇ ਦੀ ਜ਼ਰੂਰਤ ਸਨ।ਇਸ ਤਰ੍ਹਾਂ ਉਹ ਆਪਣੀ ਆਪਣੀ ਉਮਰ ਦੇ 100 ਸਾਲ ਭਰਪੂਰ ਖ਼ੁਸ਼ੀ ਨਾਲ ਜੀਵੇ ਅਤੇ ਦੁਨੀਆਂ ਲਈੇ ਪਿਆਰ ਅਤੇ ਸਹਿਯੋਗ ਦੀ ਇਕ ਮਿਸਾਲ ਕਾਇਮ ਕੀਤੀ