ਤੁਸੀਂ ਗੁਰਸ਼ਰਨ ਸਿੰਘ ਕੁਮਾਰ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਬੁਢਾਪੇ ਦਾ ਸਹਾਰਾ (ਮਿੰਨੀ ਕਹਾਣੀ)

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਗੁਰਦਿਆਲ 35 ਸਾਲ ਦੀ ਨੌਕਰੀ ਕਰ ਕੇ ਪੰਜਾਬ ਸਰਕਾਰ ਤੋਂ ਸੇਵਾ ਮੁਕਤ ਹੋਇਆ ਤਾਂ ਉਸ ਦੇ ਘਰ ਵਿਆਹ ਵਰਗਾ ਮਾਹੌਲ ਸੀ। ਸਾਰੇ ਦੋਸਤ ਮਿੱਤਰ ਅਤੇ ਕਰੀਬੀ ਰਿਸ਼ਤੇਦਾਰ ਬੁਲਾਏ ਗਏ ਸਨ। ਉਸ ਦੀ ਭੈਣ ਪ੍ਰੀਤਮਾ ਅਤੇ ਜੀਜਾ ਪਰਮਿੰਦਰ ਖਾਸ ਤੋਰ ਤੇ ਬੰਗਲੋਰ ਤੋਂ ਆਏ ਸਨ। ਉਸ ਦੀ ਪਤਨੀ ਗੁਰਪਾਲ ਕੌਰ ਅਤੇ ਦੋਵੇਂ ਬੱਚੇ ਨਰਿੰਦਰ ਅਤੇ ਬਲਵਿੰਦਰ ਵੀ ਕੋਲ ਹੀ ਸਨ। ਸ਼ੁਕਰਾਨੇ ਵਜੋਂ ਆਖੰਡ ਪਾਠ ਦੇ ਭੋਗ ਪੁਵਾਏ ਗਏ ਅਤੇ ਰਾਤ ਨੂੰ ਇਕ ਸ਼ਾਨਦਾਰ ਪਾਰਟੀ ਦਿੱਤੀ ਗਈ। ਸਭ ਪਾਸੇ ਖ਼ੁਸ਼ੀ ਦਾ ਮਾਹੌਲ ਸੀ।
    ਸਭ ਕਾਸੇ ਤੋਂ ਵਿਹਲੇ ਹੋ ਕੇ ਅਗਲੇ ਦਿਨ ਮੌਕਾ ਦੇਖ ਕੇ ਗੁਰਦਿਆਲ ਅਤੇ ਭੈਣ ਪ੍ਰੀਤਮਾ ਇਕੱਠੇ ਬੈਠੇ ਤਾਂ ਪ੍ਰੀਤਮਾ ਕਹਿਣ ਲੱਗੀ-“ਵੀਰੇ ਤੈਨੂੰ ਰਿਟਾਇਰਮੈਂਟ ਦੇ ਕਿੰਨੇ ਕੁ ਪੈਸੇ ਮਿਲੇ ਹਨ?”
    “ਇਹੋ ਹੀ ਕੋਈ 25 ਕੁ ਲੱਖ ਰੁਪਏ”
    “ਵੀਰੇ ਮੈਂ ਤੇਰੇ ’ਤੋਂ ਵੱਡੀ ਹਾਂ। ਮੈਂ ਤੇਰੇ ਭਲੇ ਲਈ ਤੈਨੂੰ ਇਕ ਗੱਲ ਕਹਾਂਗੀ”
    “ਉਹ ਕੀ?”
    “ਗੱਲ ਇਹ ਹੈ ਕਿ ਅੱਜ ਕੱਲ੍ਹ ਜ਼ਮਾਨਾ ਬਹੁਤ ਖ਼ਰਾਬ ਹੈ। ਸਭ ਪੈਸੇ ਦੇ ਹੀ ਮਿੱਤਰ ਹਨ। ਤੂੰ ਆਪਣੇ ਪੈਸੇ ਸੰਭਾਲ ਕੇ ਰੱਖੀਂ। ਕਿਸੇ ਨੂੰ ਦੇਵੀਂ ਨਾ। ਤੇਰੇ ਇਹ ਪੈਸੇ ਹੀ ਬੁਢਾਪੇ ਵਿਚ ਤੇਰੇ ਕੰਮ ਆਉਣੇ ਹਨ। ਜੇ ਤੇਰੇ ਹੱਥ ਪੱਲੇ ਕੁਝ ਨਾ ਰਿਹਾ ਤਾਂ ਤੇਰੇ ਨੇੜੇ ਕਿਸੇ ਨੇ ਨਹੀਂ ਲੱਗਣਾ।”
    “ਠੀਕ ਹੈ, ਭੈਣੇ ਤੂੰ ਜਿਵੇਂ ਕਹਿੰਦੀ ਹੈਂ ਮੈਂ ਉਵੇਂ ਹੀ ਕਰਾਂਗਾ। ਇਨ੍ਹਾਂ ਪੈਸਿਆਂ ਦੀ ਮੈਂ ਬੈਂਕ ਵਿਚ ਪੱਕੀ ਹੀ ਐਫ. ਡੀ. ਕਰਾ ਦਿਆਂਗਾ।”
    ਦੂਜੇ ਕਮਰੇ ਵਿਚ ਪ੍ਰੀਤਮਾ ਦਾ ਪਤੀ ਇਹ ਸਾਰੀ ਸੁਣ ਰਿਹਾ ਸਕਦਾ ਸੀ। ਰਾਤ ਨੂੰ ਮੌਕਾ ਦੇਖ ਕੇ ਪ੍ਰੀਤਮਾ ਨੂੰ ਕਿਹਾ-“ਤੂੰ ਗੁਰਦਿਆਲ ਨੂੰ ਇਹ ਕਿਉਂ ਕਿਹਾ ਕਿ ਆਪਣੇ ਪੈੈੈੈਸੇ ਸੰਭਾਲ ਕੇ ਰੱਖੀਂ, ਕਿਸੇ ਨੂੰ ਦਵੀਂ ਨਾਂ? ਇਹ ਹੀ ਬੁਢਾਪੇ ਵਿਚ ਤੇਰੇ ਕੰਮ ਆਉਣਗੇ।”
    “ਤੇ ਹੋਰ ਕੀ ਕਹਿੰਦੀ ਕਿ ਸਾਰੇ ਪੈਸੇ ਵੰਡ ਕੇ ਕੱਖੋਂ ਹੌਲਾ ਹੋ ਕੇ ਬੈਠ ਜਾਵੇ?”
    “ਨਹੀਂ ਤੂੰ ਇਹ ਤਾਂ ਕਹਿ ਹੀ ਸਕਦੀ ਸੀ ਇਨ੍ਹਾਂ ਵਿਚੋਂ ਅੱਧੇ ਪੈਸੇ ਲਾ ਕੇ ਦੋਵੇਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਵਿਚ ਮਦਦ ਕਰੇ। ਇਹ ਹੀ ਉਸ ਦੀ ਅਸਲ ਦੌਲਤ ਹੈ। ਬਾਕੀ ਅੱਧੇ ਪੈਸੇ ਬੇਸ਼ੱਕ ਉਹ ਆਪਣੀਆਂ ਆਉਣ ਵਾਲੀਆਂ ਜ਼ਰੂਰਤਾਂ ਲਈ ਰੱਖ ਲੈਂਦਾ।”
    “ਰਹਿਣ ਦਿਉ ਤੁਸੀਂ, ਆਏ ਵੱਡੇ ਸਿਆਣੇ। ਮੈਂ ਜਾਣਦੀ ਹਾਂ ਤੁਸੀਂ ਕਿੰਨੇ ਕੁ ਪਾਣੀ ਵਿਚ ਹੋ। ਤੁਹਾਡੇ ਜਿਹਾ ਘਰ ਗੁਵਾਉ ਬੰਦਾ ਤਾਂ ਮੈਂ ਅੱਜ ਤੱਕ ਕੋਈ ਨਹੀਂ ਦੇਖਿਆ।” ਪ੍ਰੀਤਮਾ ਨੇ ਆਪਣੇ ਪਤੀ ਨੂੰ ਝਾੜ ਕੇ ਚੁੱਪ ਕਰਾ ਦਿੱਤਾ।
    ਗੁਰਪਾਲ ਕੌਰ ਗੁਰਦਿਆਲ ਦੀ ਦੂਜੀ ਪਤਨੀ ਸੀ। ਵੈਸੇ ਉਸ ਤੋਂ ਪਹਿਲਾਂ ਗੁਰਦਿਆਲ ਦੀ ਗ੍ਰਹਿਸਥੀ ਦੀ ਗੱਡੀ ਪਹਿਲੀ ਪਤਨੀ ਅਣੂ ਨਾਲ ਤਾਂ ਠੀਕ ਹੀ ਚੱਲ ਰਹੀ ਸੀ। ਉਸ ਤੋਂ ਗੁਰਦਿਆਲ ਨੂੰ ਦੋ ਪਿਆਰੇ ਪਿਆਰੇ ਬੱਚੇ ਨਰਿੰਦਰ ਅਤੇ ਬਲਵਿੰਦਰ ਵੀ ਮਿਲੇ ਸਨ ਪਰ ਰੱਬ ਨੂੰ ਕੁਝ ਹੋਰ ਹੀ ਮੰਜ਼ੂਰ ਸੀ।ਬੱਚੇ ਹਾਲੀ ਤਿੰਨ ਅਤੇ ਪੰਜ ਸਾਲ ਦੇ ਹੀ ਸਨ ਕਿ ਅਣੂ ਬਲਡ ਕੈਂਸਰ ਨਾਲ ਰੱਬ ਨੂੰ ਪਿਆਰੀ ਹੋ ਗਈ। ਬੱਚਿਆਂ ਦੇ ਪਾਲਣ ਪੋਸਣ ਖਾਤਿਰ ਗੁਰਦਿਆਲ ਨੂੰ ਗੁਰਪਾਲ ਨਾਲ ਦੂਜਾ ਵਿਆਹ ਕਰਵਾਉਣਾ ਪਿਆ। ਸ਼ਾਦੀ ਤੋਂ ਬਾਅਦ ਗੁਰਪਾਲ ਦਾ ਆਪਣਾ ਕੋਈ ਬੱਚਾ ਨਾ ਹੋਇਆ ਅਤੇ ਨਾ ਹੀ ਉਸ ਨੂੰ ਨਰਿੰਦਰ ਅਤੇ ਬਲਵਿੰਦਰ ਨਾਲ ਕੋਈ ਮੋਹ ਪਿਆ। 
    ਸਮਾਂ ਆਪਣੀ ਤੋਰ ਚਲਦਾ ਰਿਹਾ। ਬੱਚੇ ਵੱਡੇ ਹੋ ਗਏ। ਉਨ੍ਹਾਂ ਨੂੰ ਆਪਣੇ ਪਿਓ ਅਤੇ ਮਤਰੇਈ ਮਾਂ ਦਾ ਖ਼ਰਵਾ ਸੁਭਾਅ ਅਖ਼ਰਣ ਲੱਗਾ ਨਰਿੰਦਰ ਨੇ ਇਕ ਗੈਸਟ ਹਾਉਸ ਵਿਚ ਕੇਅਰ ਟੇਕਰ ਦੀ ਨੌਕਰੀ ਕਰ ਲਈ ਅਤੇ ਉਹ ਉੱਥੇ ਹੀ ਰਹਿਣ ਲੱਗਾ। ਬਲਵਿੰਦਰ ਨੇ ਕਾਰ ਚਲਾਣੀ ਸਿੱਖ ਲਈ ਅਤੇ ਕਿਰਾਏ ਤੇ ਲੈ ਕੇ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ ਪਰ ਉਹ ਜਿੰਨੀ ਮਿਹਨਤ ਕਰਦਾ ਸੀ, ਕਮਾਈ ਵਿਚ ਓਨੀ ਬਰਕਤ ਨਹੀਂ ਸੀ ਪੈਂਦੀ। ਕਦੀ ਸਵਾਰੀ ਮਿਲਦੀ ਅਤੇ ਕਦੀ ਨਾ ਮਿਲਦੀ ਪਰ ਟੈਕਸੀ ਦਾ ਕਿਰਾਇਆ ਵੀ ਪੱਲਿਉਂ ਦੀ ਦੇਣਾ ਪੈਂਦਾ। ਪਿਤਾ ਦੇ ਰਿਟਾਇਰ ਹੋਣ ਤੇ ਬਲਵਿੰਦਰ ਨੇ ਕਿਹਾ-“ਡੈਡੀ, ਮੇਰੀ ਅੱਧੀ ਕਮਾਈ ਟੈਕਸੀ ਦੇ ਕਿਰਾਏ ਵਿਚ ਹੀ ਚਲੀ ਜਾਂਦੀ ਹੈ। ਜੇ ਤੁਸੀਂ ਮੈਨੂੰ ਨਵੀਂ ਗੱਡੀ ਲੈ ਦਿਉ ਤਾਂ ਮੇਰੀ ਕਮਾਈ ਦੂਣੀ ਹੋ ਜਾਵੇਗੀ। ਮੈਂ ਜਲਦੀ ਹੀ ਤੁਹਡੇ ਸਾਰੇ ਪੈਸੇ ਵਪਸ ਮੋੜ ਦੇਵਾਂਗਾ।”
    ਗੁਰਦਿਆਲ ਦਾ ਦਿਮਾਗ ਤਾਂ ਉਸ ਦੀ ਭੈਣ ਪ੍ਰੀਤਮਾ ਖਰਾਬ ਕਰ ਗਈ ਸੀ। ਉਸ ਨੇ ਬਲਵਿੰਦਰ ਨੂੰ ਪੈਸੇ ਦੇਣ ਤੋਂ ਸਾਫ ਮਨਾ ਕਰ ਦਿੱਤਾ। ਇਸ ਦਾ ਬੱਚੇ ਨੂੰ ਬਹੁਤ ਦੁੱਖ ਲੱਗਾ। ਉਹ ਭੈੈੈੈੈੈੈੈੈੜੀ ਸੰਗਤ ਵਿਚ ਪੈ ਗਿਆ। ਉਸ ਨੇ ਕੇਸ ਕਟਾ ਲਏ ਅਤੇ ਨਸ਼ੇ ਕਰਨ ਲੱਗਾ। ਪਿਓ ਪੁੱਤਰ ਵਿਚ ਕਈ ਵਾਰੀ ਕਲੇਸ਼ ਹੁੰਦਾ। ਇਸ ਲਈ ਬਲਵਿੰਦਰ ਕਈ ਕਈ ਦਿਨ ਘਰੋਂ ਵੀ ਗਾਇਬ ਰਹਿਣ ਲੱਗਾ। ਇਕ ਦਿਨ ਘਰੋਂ ਐਸਾ ਗਿਆ ਕਿ ਵਾਪਸ ਨਹੀਂ ਆਇਆ। ਅਠਵੇਂ ਦਿਨ ਸਰਹਿੰਦ ਨਹਿਰ ਵਿਚੋਂ ਉਸ ਦੀ ਲਾਸ਼ ਮਿਲੀ।
    ਦੂੂਜੇ ਪਾਸੇ ਨਰਿੰਦਰ ਦਾ ਮਾਲਕ ਇਕ ਭਲਾ ਆਦਮੀ ਸੀ। ਉਸ ਨੇ ਨਰਿੰਦਰ ਨੂੰ ਆਪਣਾ ਭਾਈਵਾਲ ਬਣਾ ਲਿਆ। ਉਹ ਪੈਸੇ ਵਲੋਂ ਸੌਖਾ ਹੋ ਗਿਆ ਅਤੇ ਆਪਣੀ ਅਰਾਮ ਦੀ ਜ਼ਿੰਦਗੀ ਬਸਰ ਕਰਨ ਲੱਗਾ ਪਰ ਉਸ ਨੇ ਘਰ ਵਿਚ ਕਦੀ ਦੁਬਾਰਾ ਕਦਮ ਨਾ ਰੱਖਿਆ।
    ਗੁਰਦਿਆਲ ਬਹੁਤ ਉਦਾਸ ਰਹਿਣ ਲੱਗਾ। ਉਸ ਦਾ ਕਿਸੇ ਕੰਮ ਵਿਚ ਵੀ ਮਨ ਨਾ ਲੱਗਦਾ ਉਤੋਂ ਰੱਬ ਦਾ ਭਾਣਾ ਐੈੈੈੈੈੈੈੈੈੈੈੈੈੈੈੈੈੈੈੈੈੈਸਾ ਵਰਤਿਆ ਕਿ ਉਸ ਦੀ ਪਤਨੀ ਗੁਰਪਾਲ ਦੇ ਪੇਟ ਵਿਚ ਇਕ ਦਿਨ ਐਸਾ ਸੂਲ ਉੱਠਿਆ ਜੋ ਉਸ ਦੀ ਜਾਨ ਲੈ ਬੈਠਾ। ਹੁਣ ਗੁਰਦਿਆਲ ਦੀ ਦੁਨੀਆਂ ਬਿਲਕੁਲ ਹਨੇਰੀ ਹੋ ਗਈ। ਐੈੈੈੈੈੈੈੈੈੈੈੈੈਡੀ ਵੱਡੀ ਦੁਨੀਆਂ ਵਿਚ ਉਹ ਬਿਲਕੁਲ ਇਕੱਲ੍ਹਾ ਰਹਿ ਗਿਆ। ਇਸ ਕਾਰਨ ਉਹ ਬਿਮਾਰ ਰਹਿਣ ਲੱਗਾ ਪਰ ਡਾਕਟਰ ਕੋਲ ਲੈ ਕੇ ਜਾਣ ਵਾਲਾ ਜਾਂ ਦੁਵਾਈ ਲਿਆ ਕੇ ਦੇਣ ਵਾਲਾ ਉਸ ਕੋਲ ਕੋਈ ਵੀ ਨਹੀਂ ਸੀ। ਇਕ ਦਿਨ ਉਸ ਨੇ ਆਪਣੀ ਭੈਣ ਪ੍ਰੀਤਮਾ ਨੂੰ ਫੋਨ ’ਤੇ ਆਪਣੀ ਸਾਰੀ ਕਹਾਣੀ ਦੱਸੀ। ਭੈੈੈੈੈਣ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਕਿਹਾ-“ਵੀਰ ਮੈਂ ਤੇਰਾ ਦੁੱਖ ਸਮਝਦੀ ਹਾਂ। ਕੀ ਕਰਾਂ ਹੁਣ ਤਾਂ ਮੈਂ ਆਪ ਵੀ ਬੁੱਢੀ ਹੋ ਗਈ ਹਾਂ। ਸਰੀਰ ਜਵਾਬ ਦਿੰਦਾ ਜਾਂਦਾ ਹੈ। ਤੂੰ ਇਕ ਪੂਰੇ ਸਮੇਂ ਦਾ ਨੌਕਰ ਰੱਖ ਲੈ। ਜਦ ਵੀ ਮੌਕਾ ਮਿਲਿਆ, ਮੈਂ ਜਲਦੀ ਤੇਰੇ ਜੀਜਾ ਜੀ ਨਾਲ ਤੇਰੇ ਕੋਲ ਆਵਾਂਗੀ।”
    ਗੁਰਦਿਆਲ ਨੇ 15000/- ਰੁਪਏ ਮਹੀਨੇ ਤੇ ਪੂਰੇ ਸਮੇਂ ਲਈ ਇਕ ਨੌਕਰ ਰੱਖ ਲਿਆ ਜੋ ਉੱਥੇ ਹੀ ਰਹਿੰਦਾ ਸੀ ਅਤੇ ਉੱਥੇ ਹੀ ਖਾਂਦਾ ਸੀ। ਗੁਰਦਿਆਲ ਦੇ ਦਵਾ ਦਾਰੂ ਅਤੇ ਸੁੱਖ ਅਰਾਮ ਦਾ ਵੀ ਪੂਰਾ ਖਿਆਲ ਰੱਖਦਾ ਸੀ ਪਰ ਤਿੰਨ ਮਹੀਨੇ ਬਾਅਦ ਹੀ ਉਹ ਘਰ ਵਿਚੋਂ ਦੋ ਲੱਖ ਰੁਪਇਆ ਅਤੇ ਹੋਰ ਵੀ ਕੀਮਤੀ ਸਮਾਨ ਲੈ ਕੇ ਭੱਜ ਗਿਆ। ਇਸ ਦਾ ਗੁਰਦਿਆਲ ਨੂੰ ਬਹੁਤ ਸਦਮਾ ਲੱਗਿਆ ਪਰ ਉਹ ਕਰ ਕੁਝ ਨਹੀਂ ਸੀ ਸਕਦਾ। ਹੁਣ ਉਹ ਪੂਰੀ ਤਰ੍ਹਾਂ ਹਿੰਮਤ ਹਾਰ ਚੁੱਕਾ ਸੀ। ਉਸ ਨੂੰ ਪਾਣੀ ਦਾ ਗਿਲਾਸ ਦੇਣ ਵਾਲਾ ਵੀ ਕੋਈ ਬੰਦਾ ਨਹੀਂ ਸੀ। ਅੰਤ ਉਹ ਬੈਡ ’ਤੇ ਪੈ ਕੇ ਆਖਰੀ ਸਾਹ ਗਿਣਨ ਲੱਗਾ। ਉਸ ਦੇ ਕੰਨਾਂ ਵਿਚ ਭੈਣ ਦੇ ਕਹੇ ਹੋਏ ਗਲਤ ਸ਼ਬਦ ਇਸ ਸਮੇਂ ਗੂੰਜ ਰਹੇ ਸਨ-“ ਤੂੰ ਆਪਣੇ ਪੈਸੇ ਸੰਭਾਲ ਕੇ ਰੱਖੀਂ। ਕਿਸੇ ਨੂੰ ਦੇਵੀਂ ਨਾ। ਤੇਰੇ ਇਹ ਪੈਸੇ ਹੀ ਬੁਢਾਪੇ ਵਿਚ ਤੇਰੇ ਕੰਮ ਆਉਣੇ ਹਨ। ਜੇ ਤੇਰੇ ਹੱਥ ਪੱਲੇ ਕੁਝ ਨਾ ਰਿਹਾ ਤਾਂ ਤੇਰੇ ਨੇੜੇ ਕਿਸੇ ਨੇ ਨਹੀਂ ਲੱਗਣਾ।”
    ਬੈਂਕ ਦੀ ਪਾਸ ਬੁੱਕ ਜਿਸ ਵਿਚ 24 ਲੱਖ ਰੁਪਇਆ ਜਮ੍ਹਾ ਸੀ ਅਤੇ ਨਕਦ ਪੰਜ ਲੱਖ ਰੁਪਏ ਉਸ ਦੇ ਸਿਰਹਾਣੇ ਥੱਲੇ ਪਏ ਸਨ। ਇਹ ਸਾਰਾ ਪੈਸਾ ਉਸ ਦਾ ਕੋਈ ਸਹਾਰਾ ਨਹੀਂ ਸੀ ਬਣ ਰਿਹਾ।