ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਬੁਢਾਪੇ ਦੀ ਲਾਠੀ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਰ ਮਨੁੱਖ ਆਪਣੇ ਮਾਤਾ ਪਿਤਾ ਦੇ ਸਹਿਯੋਗ ਨਾਲ ਹੀ ਇਸ ਧਰਤੀ ’ਤੇ ਜਨਮ ਲੈਂਦਾ ਹੈ ਅਤੇ ਕੁਦਰਤ ਦੀ ਗੱਡੀ ਅੱਗੇ ਤੁਰਦੀ ਹੈ। ਸਾਡੇ ਸਾਹਿਤ ਵਿਚ ਮਾਂ ਦੀ ਬੱਚਿਆਂ ਲਈ ਕੁਰਬਾਨੀ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਪਿਓ ਦੇ ਤਿਆਗ ਲਈ ਬਹੁਤ ਘੱਟ ਲਿਖਿਆ ਗਿਆ ਹੈ ਕਿਉਂਕਿ ਪਿਤਾ ਬਾਹਰੋਂ ਬਹੁਤ ਸਖਤ ਹੁੰਦਾ ਹੈ ਪਰ ਅੰਦਰੋਂ ਬਹੁਤ ਨਰਮ ਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਵੱਡੇ ਹੋ ਕੇ ਕਾਮਯਾਬ ਮਨੁੱਖ ਬਣਨ। ਬੱਚਿਆਂ ਦੀ ਸਹੀ ਪਰਵਰਿਸ਼ ਲਈ ਉਨ੍ਹਾਂ ਦੇ ਸਿਰ ’ਤੇ ਮਾਂ ਬਾਪ ਦੋਹਾਂ ਦਾ ਸਾਇਆ ਜ਼ਰੂਰੀ ਹੈ। ਮਾਂ ਚਾਹੁੰਦੀ ਹੈ ਕਿ ਉਸ ਦੇ ਬੱਚਿਆਂ ਤੱਤੀ ਵਾਅ ਨਾ ਲੱਗੇ ਭਾਵ ਇਹ ਕਿ ਉਨ੍ਹਾਂ ਨੂੰ ਕੋਈ ਦੁੱਖ ਨਾ ਦੇਖਣਾ ਪਏ ਜਦ ਕਿ ਪਿਓ ਚਾਹੁੰਦਾ ਹੈ ਕਿ ਉਸ ਦੇ ਬੱਚੇ ਜ਼ਿੰਦਗੀ ਚ ਆਉਣ ਵਾਲੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਨ। ਜੇ ਮਾਂ ਬੱਚੇ ਦੀ ਜ਼ਮੀਨ ਹੈ ਤਾਂ ਪਿਤਾ ਉਸ ਦਾ ਆਸਮਾਨ ਹੈ। ਮਾਂ ਤੋਂ ਬਿਨਾ ਪੂਰਾ ਘਰ ਬਿਖਰ ਜਾਂਦਾ ਹੈ ਪਰ ਪਿਤਾ ਤੋਂ ਬਿਨਾ ਕਿਸੇ ਬੱਚੇ ਦੀ ਪੂਰੀ ਦੁਨੀਆਂ ਹੀ ਬਿਖਰ ਜਾਂਦੀ ਹੈ।
     ਇਕ ਮਾਂ ਬਹੁਤ ਕਸ਼ਟ ਸਹਾਰ ਕੇ ਬੱਚੇ ਨੂੰ ਜਨਮ ਦਿੰਦੀ ਹੈ। ਉਸ ਲਈ ਆਪਣਾ ਸੁਹੱਪਣ, ਨਾਜੁਕਤਾ ਅਤੇ ਜੁਆਨੀ ਵਾਰ ਦਿੰਦੀ ਹੈ। ਦੂਜੇ ਪਾਸੇ ਪਿਤਾ ਪਰਿਵਾਰ ਦੀ ਰੋਟੀ ਰੋਜ਼ੀ ਅਤੇ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੀ ਸਾਰੀ ਜੁਆਨੀ ਕੁਰਬਾਨ ਕਰ ਦਿੰਦਾ ਹੈ। ਉਹ ਘਰੋਂ ਬੇਘਰ ਵੀ ਹੋਇਆ ਰਹਿੰਦਾ ਹੈ ਤਾਂ ਕਿ ਉਸ ਦੇ ਬੱਚਿਆਂ ਦਾ ਪਾਲਣ ਪੋਸਣ ਸੋਹਣਾ ਹੋ ਸਕੇ। ਉਨ੍ਹਾਂ ਨੂੰ ਕਿਸੇ ਕਿਸਮ ਦੀ ਕਮੀ ਜਾਂ ਤੰਗੀ ਪੇਸ਼ ਨਾ ਆਏ।  
    ਆਪਣੀ ਬੇਟੀ ਪ੍ਰਤੀ ਪਿਤਾ ਦਾ ਖਾਸ ਮੋਹ ਹੁੰਦਾ ਹੈ।ਜਿਹੜਾ ਪਿਤਾ ਸਾਰੀ ਉਮਰ ਕਿਸੇ ਅੱਗੇ ਨਹੀਂ ਝੁਕਿਆ ਹੁੰਦਾ ਉਹ ਆਪਣੀ ਬੇਟੀ ਤੋਰਨ ਲੱਗਿਆਂ ਆਪਣੇ ਅੱਥਰੂਆਂ ਨੂੰ ਨਹੀਂ ਰੋਕ ਸਕਦਾ। ਬੇਟੀ ਦੇ ਸੁੱਖ ਲਈ ਉਹ ਉਸ ਦੇ ਸੌਹਰਿਆਂ ਅੱਗੇ ਹੱਥ ਜੋੜਦਾ ਹੈ। ਇਸ ਲਈ ਬੇਟੀਆਂ ਨੂੰ ਵੀ ਘਰ ਦੀ ਮਰਿਆਦਾ ਅਤੇ ਮਾਂ ਪਿਓ ਦੇ ਜਜ਼ਬਾਤ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਬੇਟੀ ਆਪਣੇ ਮਾਂ ਪਿਓ ਤੋਂ ਬਾਹਰੀ ਹੋ ਕੇ ਕਿਸੇ ਗ਼ੈਰ ਲੜਕੇ ਨਾਲ ਰਿਸ਼ਤਾ ਜੋੜਦੀ ਹੈ ਤਾਂ ਉਨ੍ਹਾਂ ਲਈ ਇਹ ਬਹੁਤ ਦੁੱਖ ਦੀ ਗੱਲ ਹੁੰਦੀ ਹੈ।
    ਸਾਰੀ ਦੁਨੀਆਂ ਵਿਚ ਇਕ ਪਿਤਾ ਹੀ ਐਸਾ ਬੰਦਾ ਹੁੰਦਾ ਹੈ ਜੋ ਚਾਹੁੰਦਾ ਹੈ ਕਿ ਉਸ ਦਾ ਬੇਟਾ ਉਸ ਤੋਂ ਵੀ ਉੱਚੇ ਅਹੁਦੇ ਤੇ ਪਹੁੰਚੇ ਅਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇ ਪਰ ਕਈ ਬੱਚੇ ਅਕਿਰਤਘਨ ਹੁੰਦੇ ਹਨ।  ਉਹ ਸੋਚਦੇ ਹਨ ਕਿ ਉਹ ਆਪੇ ਹੀ ਵੱਡੇ ਹੋਏ ਹਨ ਆਪੇ ਹੀ ਕਾਮਯਾਬ ਹੋਏ ਹਨ। ਉਹ ਮਾਂ ਪਿਓ ਨੂੰ ਮੂੰਹ ਪਾੜ ਕੇ ਕਹਿ ਦਿੰਦੇ ਹਨ-“ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ?”
    ਮਾਂ ਪਿਓ ਬੱਚੇ ਦੇ ਪਾਲਣ ਪੋਸਣ ਲਈ ਅਨੇਕਾਂ ਘਾਲਨਾ ਘਾਲਦੇ ਹਨ। ਉਹ ਬੱਚੇ ਦੇ ਸੁੱਖ ਲਈ ਆਪਣਾ ਸਾਰਾ ਸੁੱਖ ਵਾਰ ਦਿੰਦੇ ਹਨ। ਬੱਚੇ ਦੀਆਂ ਖ਼ੁਸ਼ੀਆਂ ਲਈ ਆਪਣੀਆਂ ਸਾਰੀਆਂ ਖ਼ੁਸ਼ੀਆਂ ਕੁਰਬਾਨ ਕਰ ਦਿੰਦੇ ਹਨ। ਉਹ ਬੱਚੇ ਨੂੰ ਚੰਗੇ ਸੰਸਕਾਰ ਦੇ ਕੇ ਹੋਨਹਾਰ ਬਣਾਉਂਦੇ ਹਨ। ਉਹ ਸਖਤ ਮਿਹਨਤ ਕਰ ਕੇ ਬੱਚਿਆਂ ਨੂੰ ਜ਼ਿੰਦਗੀ ਵਿਚ ਕਾਮਯਾਬ ਬਣਾਉਂਦੇ ਹਨ। ਮਾਂ ਪਿਓ ਤੋਂ ਬਿਨਾ ਬੱਚੇ ਮੁਰਝਾ ਜਾਂਦੇ ਹਨ। ਇਸ ਲਈ ਮਾਂ ਪਿਓ ਦੇ ਸੇਵਾ ਸਵਰਗਾਂ ਦਾ ਰਾਹ ਹੁੰਦੀ ਹੈ।

    ਜਦ ਬੱਚੇ ਜਵਾਨ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਮਾਂ ਪਿਓ ਬ੍ਰਿਧ ਹੋ ਜਾਂਦੇ ਹਨ। ਫਿਰ ਕਈ ਬੱਚੇ ਆਪਣੇ ਆਪ ਨੂੰ ਘਰ ਦਾ ਸਰਪਰਸਤ ਸਮਝਦੇ ਹੋਏ ਮਾਂ ਪਿਓ ਦੀ ਅਣਦੇਖੀ ਕਰਨ ਲੱਗ ਪੈਂਦੇ ਹਨ। ਉਹ ਮਾਂ ਪਿਓ ਦੀ ਕੋਈ ਗੱਲ ਨਹੀਂ ਸਹਾਰਦੇ। ਉਹ ਮਾਂ ਪਿਓ ਦੇ ਉੱਠਣ ਬੈਠਣ ਅਤੇ ਰਹਿਣੀ ਬਹਿਣੀ ਦੇ ਨੁਕਸ ਕੱਢਣ ਲੱਗ ਪੈਂਦੇ ਹਨ। ਹਰ ਸਮੇਂ ਉਨ੍ਹਾਂ ਨੂੰ ਨੀਵਾਂ ਦਿਖਾ ਕੇ ਉਨ੍ਹਾਂ ਦਾ ਦਿਲ ਦੁਖਾਉਂਦੇ ਹਨ। ਘਰ ਤਦ ਤੱਕ ਨਹੀਂ ਟੁੱਟਦਾ ਜਦ ਤੱਕ ਫੈਸਲਾ ਬਜ਼ੁਰਗਾਂ ਦੇ ਹੱਥ ਹੁੰਦਾ ਹੈ। ਬੱਚਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿੰਨੀ ਜ਼ਰੂਰਤ ਉਨ੍ਹਾਂ ਨੂੰ ਬਚਪਨ ਵਿਚ ਮਾਂ ਪਿਓ ਦੀ ਹੁੰਦੀ ਹੈ, ਓਨੀ ਜ਼ਰੂਰਤ ਹੀ ਮਾਂ ਪਿਓ ਨੂੰ ਬੁਢਾਪੇ ਵਿਚ ਬੱਚਿਆਂ ਦੀ ਹੁੰਦੀ ਹੈ। ਡਾਲਰਾਂ ਅਤੇ ਪੌਂਡਾਂ ਦੀ ਚਮਕ ਵੀ ਅੱਜ ਕੱਲ ਦੇ ਬੱਚਿਆਂ ਨੂੰ ਆਪਣੇ ਵਲ ਖਿਚਦੀ ਹੈ। ਬੱਚੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿਚ ਪ੍ਰਦੇਸਾਂ ਵੱਲ ਉਡਾਰੀ ਮਾਰ ਜਾਂਦੇ ਹਨ। ਪਿੱਛੋਂ ਬੁੱਢੇ ਮਾਂ ਪਿਓ ਦਾ ਬੁਢਾਪਾ ਰੁਲ ਜਾਂਦਾ ਹੈ। ਪੈਸੇ ਦੀ ਦੌੜ ਵਿਚ ਜਵਾਨ ਬੱਚੇ ਮਾਂ ਪਿਓ ਨੂੰ ਭੁੱਲ ਜਾਂਦੇ ਹਨ। ਬੁੱਢੇ ਮਾਂ ਪਿਓ ਇਕਲਾਪੇ ਅਤੇ ਬੇਕਦਰੀ ਵਿਚ ਰੁਲ ਜਾਂਦੇ ਹਨ। ਜਦ ਲਾਡਾਂ ਨਾਲ ਪਾਲੇ ਹੋਏ ਬੱਚੇ ਬੇਰੁਖੀ ਨਾਲ ਪੇਸ਼ ਆਉਂਦੇ ਹਨ ਤਾਂ ਮਾਂ ਪਿਓ ਦਾ ਦਿਲ ਟੁੱਟ ਜਾਂਦਾ ਹੈ ਅਤੇ ਉਨ੍ਹਾਂ ਦਾ ਮੋਹ ਭੰਗ ਹੋ ਜਾਂਦਾ ਹੈ। ਬੰਦਾ ਸਾਰੀ ਦੁਨੀਆਂ ਜਿੱਤ ਕੇ ਵੀ ਆਪਣੀ ਅੋਲਾਦ ਤੋਂ ਹਾਰ ਜਾਂਦਾ ਹੈ। ਵਧਦੀ ਉਮਰ ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਪਹਿਲਾਂ ਮਾਂ ਪਿਓ ਹੁਕਮ ਕਰਦੇ ਸਨ ਹੁਣ ਸਮਝੋਤੇ ਕਰਦੇ ਹਨ।
    ਬੱਚਿਆਂ ਦੁਆਰਾ ਅਣਗੋਲਿਆ ਕਰਨ ਕਾਰਨ ਕਈ ਵਾਰੀ ਮਾਂ ਪਿਓ ਨੂੰ ਬ੍ਰਿਧ ਘਰਾਂ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਉਨ੍ਹਾਂ ਨੂੰ ਉੱਥੇ ਆਪਣੇ ਬੱਚਿਆਂ ਅਤੇ ਪੋਤੇ ਪੋਤੀਆਂ ਦਾ ਮੋਹ ਅਤੇ ਵਿਛੋੜਾ ਸਤਾਉਂਦਾ ਹੈ। ਜੇ ਨੂਹਾਂ ਆਪਣੇ ਸੱਸ ਸੌਹਰੇ ਨੂੰ ਆਪਣੇ ਮਾਂ-ਪਿਓ ਦੀ ਤਰ੍ਹਾਂ ਸਤਿਕਾਰ ਦੇਣ ਅਤੇ ਆਪਣੇ ਪਤੀ ਦੇਵ ਨੂੰ ਮਾਂ-ਪਿਓ ਪ੍ਰਤੀ ਆਪਣੇ ਫ਼ਰਜ਼ ਤੋਂ ਸੁਚੇਤ ਰੱਖਣ ਤਾਂ ਬਜ਼ੁਰਗਾਂ ਦਾ ਬੁਢਾਪਾ ਸੋਹਣਾ ਗੁਜ਼ਰ ਸਕਦਾ ਹੈ।
    ਜਿਨ੍ਹਾਂ ਬੱਚਿਆਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਨਹੀਂ ਉਨ੍ਹਾਂ ਨੂੰ ਪੁੱਛ ਕੇ ਦੇਖੋ ਕਿ ਯਤੀਮਾਂ ਦੀ ਜ਼ਿੰਦਗੀ ਕਿਵੇਂ ਬੀਤਦੀ ਹੈ। ਉਹ ਪਲ ਪਲ ਤ੍ਰਿਸਕਾਰ ਅਤੇ ਹੀਨ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਵਿਚ ਆਤਮ ਵਿਸ਼ਵਾਸ ਦੀ ਕਮੀ ਰਹਿ ਜਾਂਦੀ ਹੈ ਅਤੇ ਭਵਿੱਖ ਧੁੰਦਲਾ ਹੋ ਜਾਂਦਾ ਹੈ। ਜਿਨ੍ਹਾਂ ਬੱਚਿਆਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਹੈ ਜਾਂ ਕੋਈ ਬਜ਼ੁਰਗ ਉਨ੍ਹਾਂ ਨੂੰ ਰੋਕਣ ਟੋਕਣ ਵਾਲਾ ਹੈ, ਉਨ੍ਹਾਂ ਨੂੰ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿਉਂਕਿ ਜਿਨ੍ਹਾਂ ਬਾਗਾਂ ਦਾ ਕੋਈ ਮਾਲੀ ਨਹੀਂ ਹੁੰਦਾ ਉਹ ਜਲਦੀ ਹੀ ਉਜੱੜ ਜਾਂਦੇ ਹਨ। ਇਸ ਲਈ ਪਿਤਾ ਦੀ ਸਖਤੀ ਬਰਦਾਸ਼ਤ ਕਰੋ ਤਾਂ ਕਿ ਕਿਸੇ ਕਾਬਲ ਬਣ ਸਕੋ। ਜੇ ਅੱਜ ਤੁਸੀਂ ਪਿਤਾ ਦੀਆਂ ਗੱਲਾਂ ਗੌਰ ਨਾਲ ਸੁਣੋਗੇ ਤਾਂ ਕਦੀ ਤੁਹਾਨੂੰ ਦੂਸਰੇ ਦੀਆਂ ਗੱਲਾਂ ਨਹੀਂ ਸੁਣਨੀਆਂ ਪੈਣਗੀਆਂ।
    ਕਦੀ ਕੱਪੜਿਆਂ ਦੀ ਚਮਕ ਅਤੇ ਉੱਚੀਆਂ ਇਮਾਰਤਾਂ ’ਤੇ ਨਾ ਜਾਉ। ਜਿਸ ਘਰ ਦੇ ਬਜ਼ੁਰਗ ਹੱਸਦੇ ਨਜ਼ਰ ਆਉਣ ਤਾਂ ਸਮਝ ਲਉ ਕਿ ਆਸ਼ਿਆਨਾ ਦਿਲ ਦੇ ਅਮੀਰਾਂ ਦਾ ਹੈ। ਤੁਹਾਡੇ ਮਾਂ ਪਿਓ ਨੂੰ ਤੁਹਾਡੀ ਦੌਲਤ ਦੀ ਲੋੜ ਨਹੀਂ ਤੁਹਾਡੇ ਵਲੋਂ ਪਿਆਰ ਅਤੇ ਸਤਿਕਾਰ ਦੀ ਲੋੜ ਹੈ। ਜੇ ਤੁਹਾਡੇ ਕਾਰਨ ਤੁਹਾਡੇ ਮਾਂ ਪਿਓ ਦੀਆਂ ਅੱਖਾਂ ਵਿਚ ਅੱਥਰੂ ਹੋਣ ਤਾਂ ਸਮਝ ਲਉ ਕਿ ਤੁਸੀਂ ਉਨ੍ਹਾਂ ਦਾ ਦਿਲ ਦੁਖਾਇਆ ਹੈ। ਯਾਦ ਰੱਖੋ ਜਿਵੇਂ ਮਾਂ ਪਿਓ ਦੀ ਅਸੀਸ ਕਦੀ ਖਾਲੀ ਨਹੀਂ ਜਾਂਦੀ ਉਵੇਂ ਹੀ ਉਨ੍ਹਾਂ ਦੀ ਬਦ-ਦੁਆ ਵੀ ਕਦੀ ਟਾਲੀ ਨਹੀਂ ਜਾਂਦੀ। ਤੁਹਾਡੇ ਬੱਚੇ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਹਨ। ਜੇ ਤੁਸੀਂ ਅੱਜ ਆਪਣੇ ਮਾਂ ਪਿਓ ਦੀ ਇੱਜ਼ਤ ਕਰੋਗੇ ਤਾਂ ਹੀ ਕੱਲ੍ਹ ਨੂੰ ਤੁਹਾਨੂੰ ਆਪਣੇ ਬੱਚਿਆਂ ਤੋਂ ਉਹੋ ਇੱਜ਼ਤ ਵਾਪਸ ਮਿਲੇਗੀ। ਤੁਸੀਂ ਅੱਜ ਜੋ ਵੀ ਹੋ ਉਹ ਆਪਣੇ ਮਾਂ ਪਿਓ ਦੀ ਬਦੋਲਤ ਹੀ ਹੋ। ਜਦ ਵੀ ਸਵੇਰੇ ਕੰਮ ਤੇ ਜਾਵੋ ਤਾਂ ਮਾਂ ਪਿਓ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਅਸ਼ੀਰਵਾਦ ਲੈ ਕੇ ਜਾਵੋ ਤਾਂ ਕਿ ਤੁਹਾਡੇ ਕਿਸੇ ਕੰਮ ਵਿਚ ਰੁਕਾਵਟ ਨਾ ਆਵੇ ਅਤੇ ਹਰ ਮੈਦਾਨ ਫਤਹਿ ਹੋਵੇ।
    ਕਹਿੰਦੇ ਹਨ ਕਿ ਐਸ਼ ਤਾਂ ਪਿਓ ਦੇ ਪੈਸੇ ਨਾਲ ਹੀ ਕੀਤੀ ਜਾਂਦੀ ਹੈ, ਆਪਣੇ ਪੈਸੇ ਨਾਲ ਤਾਂ ਕੇਵਲ ਦਾਲ ਰੋਟੀ ਹੀ ਪੂਰੀ ਹੁੰਦੀ ਹੈ। ਨਾ ਤਾਂ ਬਾਪ ਦੇ ਬਿਨਾ ਕੋਈ ਐਸ਼ ਕਰਾਉਂਦਾ ਹੈ ਅਤੇ ਨਾ ਹੀ ਮਾਂ ਤੋਂ ਬਿਨਾ ਮੂੰਹ ਵਿਚ ਕੋਈ ਬੁਰਕੀਆਂ ਪਾਉਂਦਾ ਹੈ। ਇਸ ਲਈ ਮਾਂ ਪਿਓ ਦਾ ਕਰਜ਼ ਐਸਾ ਹੁੰਦਾ ਹੈ ਜਿਸ ਨੂੰ ਬੱਚਾ ਸਾਰੀ ਉਮਰ ਹੀ ਨਹੀਂ ਉਤਾਰ ਸਕਦਾ। ਬੱਚੇ ਦੀ ਜਿਦ ਵੀ ਮਾਂ ਪਿਓ ਦੇ ਸਿਰ ’ਤੇ ਹੀ ਪੂਰੀ ਹੁੰਦੀ ਹੈ। ਇਸ ਧਰਤੀ ’ਤੇ ਬੱਚਿਆਂ ਦੇ ਮਾਂ ਪਿਓ ਉਨ੍ਹਾਂ ਦੇ ਰੱਬ ਹੀ ਹੁੰਦੇ ਹਨ। ਉਹ ਆਪਣੇ ਬੱਚਿਆਂ ਦੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਆਪਣੇ ਸਾਰੇ ਸੁੱਖ ਵਾਰ ਦਿੰਦੇ ਹਨ।
    ਵੱਡੇ ਬਣੋ ਪਰ ਉਸ ਅੱਗੇ ਨਹੀਂ ਜਿਸ ਨੇ ਤੁਹਾਨੂੰ ਵੱਡਾ ਕੀਤਾ ਹੈ। ਇਹ ਗੱਲ ਦਾ ਕਦੀ ਹੰਕਾਰ ਨਾ ਕਰੋ ਕਿ ਹੁਣ ਮੈਂ ਜਵਾਨ ਹੋ ਗਿਆ ਹਾਂ,  ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਪਵੇਗੀ। ਮਨ ਵਿਚ ਇਹ ਵੀ ਵਹਿਮ ਨਾ ਰੱਖੋ ਕਿ ਸਾਰਿਆਂ ਨੂੰ ਮੇਰੀ ਲੋੜ ਪਵੇਗੀ। ਬੀਤਿਆ ਵਕਤ ਕਦੀ ਵਾਪਸ ਨਹੀਂ ਆਉਂਦਾ। ਕਿਸੇ ਚੀਜ਼ ਦੀ ਕਦਰ ਉਦੋਂ ਪੈਂਦੀ ਹੈ ਜਦੋਂ ਉਹ ਹੱਥੋਂ ਨਿਕਲ ਜਾਂਦੀ ਹੈ। ਮਾਂ ਪਿਓ ਨੇ ਹਮੇਸ਼ਾਂ ਲਈ ਬੱਚਿਆਂ ਦੇ ਸਿਰ ਤੇ ਨਹੀਂ ਬੈਠੇ ਰਹਿਣਾ ਹੁੰਦਾ। ਉਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ ਦੁਜਿਆਂ ਅੱਗੇ ਉਨ੍ਹਾਂ ਦੀਆਂ ਤਰੀਫ਼ਾਂ ਦੇ ਪੁੱਲ ਬੰਨ੍ਹਣ, ਅਖੰਡ ਪਾਠ ਕਰਾਉਣ ਅਤੇ ਲੰਗਰ ਲਾਣ ਦਾ ਕੋਈ ਲਾਭ ਨਹੀਂ।ਮਾਂ ਪਿਓ ਦੀ ਕਦਰ ਉਨ੍ਹਾਂ ਦੇ ਜਿਉਂਦੇ ਜੀਅ ਕਰੋ। ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖੋ ਅਤੇ ਸਾਊ ਬੱਚੇ ਹੋਣ ਦਾ ਸਬੂਤ ਦਿਓ। ਜਿਸ ਤਰ੍ਹਾਂ ਬੱਚਿਆਂ ਦੀ ਸੋਹਣੀ ਪਰਵਰਿਸ਼ ਕਰਨਾ ਮਾਂ ਪਿਓ ਦਾ ਫ਼ਰਜ਼ ਹੁੰਦਾ ਹੈ ਉਸੇ ਤਰ੍ਹਾਂ ਬੁਢਾਪੇ ਵਿਚ ਆਪਣੇ ਮਾਂ ਪਿਓ ਦੀ ਸੰਭਾਲ ਕਰਨਾ ਵੀ ਲਾਇਕ ਬੱਚਿਆਂ ਦਾ ਫ਼ਰਜ਼ ਹੁੰਦਾ ਹੈ। ਅੱਜ ਕੱਲ੍ਹ ਦੇ ਬੱਚਿਆਂ ਨੂੰ ਸੋਚਣ ਦੀ ਲੋੜ ਹੈ ਕਿ ਉਹ ਆਪਣੇ ਮਾਂ ਪਿਓ ਪ੍ਰਤੀ ਆਪਣਾ ਫ਼ਰਜ਼ ਕਿੰਨੀ ਕੁ ਦਿਆਨਤਦਾਰੀ ਨਾਲ ਨਿਭਾ ਰਹੇ ਹਨ।
    ਸਾਨੂੰ ਮਾਣ ਹੈ ਕਿ ਅੱਜ ਕੱਲ੍ਹ ਵੀ ਐਸੇ ਸਰਵਨ ਪੁੱਤਰ ਹਨ ਜੋ ਆਪਣੇ ਬੁੱਢੇ ਮਾਤਾ ਪਿਤਾ ਨੂੰ ਪੂਰਾ ਸਤਿਕਾਰ ਦਿੰਦੇ ਹਨ। ਉਨ੍ਹਾਂ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਦੀ ਹਰ ਗੱਲ ਜੀ ਕਰ ਕੇ ਮੰਨਦੇ ਹਨ। ਅਜਿਹੇ ਬੱਚਿਆਂ ਦੇ ਮਾਤਾ ਪਿਤਾ ਆਪਣੇ ਬੁਢਾਪੇ ਦਾ ਪੂਰਾ ਆਨੰਦ ਮਾਣਦੇ ਹਨ ਅਤੇ ਆਪਣੀ ਅੋਲਾਦ ’ਤੇ ਫ਼ਖਰ ਮਹਿਸੂਸ ਕਰਦੇ ਹਨ। ਅਜਿਹੇ ਹੋਨਹਾਰ ਬੱਚਿਆਂ ਨੇ ‘ਬੁਢਾਪੇ ਦੀ ਲਾਠੀ’ ਅਤੇ ‘ਕੁਲ ਦਾ ਦੀਪਕ’ ਆਦਿ ਸ਼ਬਦਾਂ ਨੂੰ ਦੁਨੀਆਂ ਤੇ ਜ਼ਿੰਦਾ ਰੱਖਿਆ ਹੈ।