ਤੁਸੀਂ ਗੁਰਸ਼ਰਨ ਸਿੰਘ ਕੁਮਾਰ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਆਮ ਤੋਰ ਤੇ ਸੱਸ ਸ਼ਬਦ ਇਕ ਜਾਲਮ ਅਤੇ ਤਾਨਾਸ਼ਾਹ ਔਰਤ ਵਜੋਂ ਕਿਆਸਿਆ ਜਾਂਦਾ ਹੈ ਜੋ ਖਾਸ ਕਰ ਕੇ ਆਪਣੀਆਂ ਨੂੰਹਾਂ ਤੇ ਬਹੁਤ ਪਾਬੰਦੀਆਂ ਲਾਉਂਦੀਆਂ ਹਨ ਅਤੇ ਬਹੁਤ ਜ਼ੁਲਮ ਕਰਦੀਆਂ ਹਨ। ਇਸੇ ਲਈ ਕਹਿੰਦੇ ਹਨ ਕਿ-‘ਸੱਸ ਤਾਂ ਮਿੱਟੀ ਦੀ ਵੀ ਮਾਣ ਨਹੀਂ ਹੁੰਦੀ’। ਪਰ ਇਹ ਪੂਰਨ ਸੱਚ ਨਹੀਂ। ਨੂੰਹ ਸੱਸ ਦਾ ਰਿਸ਼ਤਾ ਮਾਂ ਧੀ ਦੇ ਰਿਸ਼ਤੇ ਦੀ ਤਰ੍ਹਾਂ ਪਿਆਰ ਭਰਿਆ ਨਿੱਘਾ ਵੀ ਹੋ ਸਕਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਔਰਤ ਮਮਤਾ ਦੀ ਮੂਰਤ ਹੈ। ਉਹ ਪਹਿਲਾਂ ਇਕ ਮਾਂ ਹੈ ਜੋ ਸਾਰੇ ਪਰਿਵਾਰ ਦਾ ਧੁਰਾ ਹੁੰਦੀ ਹੈ। ਪਰਿਵਾਰ ਦੇ ਸਾਰੇ ਜੀਆਂ ਦਾ ਧਿਆਨ ਰੱਖਣਾ ਅਤੇ ਪਰਿਵਾਰ ਦੇ ਅਕਸ ਨੂੰ ਕਾਮਯਾਬੀ ਨਾਲ ਸਮਾਜ ਵਿਚ ਅੱਗੇ ਵਧਾਉਣਾ ਉਸ ਦਾ ਮੁਢਲਾ ਫ਼ਰਜ਼ ਹੈ। ਇਸ ਲਈ ਪਰਿਵਾਰ ਵਿਚ ਕੁਝ ਮਰਿਆਦਾ ਤਾਂ ਕਾਇਮ ਰੱਖਣੀ ਹੀ ਪੈਂਦੀ ਹੈ।
    ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਤੋਂ ਹੀ ਅੱਗੋਂ ਸਮਾਜ ਰੂਪੀ ਫ਼ਸਲ ਤਿਆਰ ਹੁੰਦੀ ਹੈ ਅਤੇ ਦੇਸ਼ ਅਤੇ ਦੁਨੀਆਂ ਦੇ ਰੂਪ ਵਿਚ ਫੈਲਦੀ ਹੈ ਅਤੇ ਧਰਤੀ ੳੇੁੱਤੇ ਮਨੁੱਖੀ ਨਸਲ ਦਾ ਪਸਾਰਾ ਹੁੰਦਾ ਹੈ। ਕਿਹਾ ਜਾ ਸਕਦਾ ਹੈ ਕਿ ਸਮਾਜ ਅਤੇ ਦੁਨੀਆਂ ਰੂਪੀ ਨਸਲ ਦੀ ਪਨੀਰੀ ਪਰਿਵਾਰ ਹੀ ਹੈ। ਇਹ ਪਰਿਵਾਰ ਰੂਪੀ ਪਨੀਰੀ ਨੂੰ ਬਹੁਤ ਹੀ ਸੁਚੱਜੀ ਸੰਭਾਲ ਅਤੇ ਪਰਵਰਿਸ਼ ਦੀ ਲੋੜ ਹੈ ਤਾਂ ਕਿ ਸਾਡੇ ਵਾਰਸ ਵਧੀਆ ਹੋਣ ਅਤੇ ਸਭ ਪਾਸੇ ਸੁੱਖ, ਸੁੰਦਰਤਾ ਅਤੇ ਸੁਗੰਧੀ ਫੈੈੈੈੈਲੇੇ।
    ਅਗੋਂ ਪਰਿਵਾਰ ਦੀਆਂ ਵੀ ਦੋ ਕਿਸਮਾਂ ਹੁੰਦੀਆਂ ਹਨ। ਇਕ ਹੁੰਦਾ ਹੈ ਇਕਿਹਰਾ ਪਰਿਵਾਰ, ਜਿਸ ਵਿਚ ਕੇਵਲ ਪਤੀ ਪਤਨੀ ਅਤੇ ਉਨ੍ਹਾਂ ਦੇ ਆਪਣੇ ਬੱਚੇ ਹੀ ਹੁੰਦੇ ਹਨ। ਦੂਜਾ ਹੁੰਦਾ ਹੈ ਸੰਯੁਕਤ ਪਰਿਵਾਰ ਜਿਸ ਵਿਚ ਪਤੀ ਪਤਨੀ, ਉਨ੍ਹਾਂ ਦੇ ਬੱਚੇ, ਬੱਚਿਆਂ ਦੇ ਦਾਦਾ ਦਾਦੀ ਅਤੇ ਕਈ ਵਾਰੀ ਭੂਆ, ਚਾਚਾ ਚਾਚੀ, ਤਾਇਆ ਤਾਈ ਅਤੇ ਉਨ੍ਹਾਂ ਦੇ ਬੱਚੇ ਆਦਿ ਵੀ ਹੋ ਸਕਦੇ ਹਨ। ਸਾਰੇ ਰਲ ਮਿਲ ਕੇ ਰਹਿੰਦੇ ਹਨ ਅਤੇ ਸਭ ਦੀ ਰੋਟੀ ਇਕੋ ਹੀ ਚੁਲ੍ਹੇ ਤੇ ਬਣਦੀ ਹੈ। ਇਸ ਤਰ੍ਹਾਂ ਕੁਦਰਤੀ ਤੋਰ ਤੇ ਪਰਿਵਾਰ ਦੇ ਸਾਰੇ ਜੀਆਂ ਦੇ ਆਪਸੀ ਰਿਸ਼ਤੇ ਬਣਦੇ ਹਨ ਜਿਨ੍ਹਾਂ ਨੂੰ ਬੜੇ ਪਿਆਰ, ਵਿਸ਼ਵਾਸ ਅਤੇ ਸੁਹਿਰਦਤਾ ਨਾਲ ਨਿਭਾਉਣਾ ਹੁੰਦਾ ਹੈ। ਜੇ ਅਸੀਂ ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਣ ਵਿਚ ਜਰਾ ਵੀ ਚੂਕ ਕਰ ਜਾਈਏ ਤਾਂ ਆਪਸ ਵਿਚ ਕੁੜਤਣ ਪੈਦਾ ਹੋ ਜਾਂਦੀ ਹੈ। ਅਜਿਹੇ ਪਰਿਵਾਰ ਵਿਚ ਸਭ ਤੋਂ ਬਜ਼ੁਰਗ ਬੰਦੇ ਦਾ ਬਹੁਤ ਸਤਿਕਾਰ ਹੁੰਦਾ ਹੈ ਅਤੇ ਉਸ ਦਾ ਹੀ ਹੁਕਮ ਚੱਲਦਾ ਹੈ। ਅਜਿਹੇ ਪਰਿਵਾਰ ਦੀਆਂ ਨੀਹਾਂ ਬਹੁਤ ਮਜ਼ਬੂਤ ਹੁੰਦੀਆਂ ਹਨ ਅਤੇ ਉਹ ਛਾਲਾਂ ਮਾਰਦਾ ਹੋਇਆ ਦਿਨ ਦੂਣੀ ਅਤੇ ਰਾਤ ਚੋਗੁਣੀ ਤਰੱਕੀ ਕਰਦਾ ਹੈ ਅਤੇ ਨਿੱਤ ਨਵੀਆਂ ਬੁਲੰਦੀਆਂ ਨੂੰ ਛੁਹੰਦਾ ਹੈ। ਸਮਾਜ ਵਿਚ ਵੀ ਅਜਿਹੇ ਪਰਿਵਾਰ ਦੀ ਬਹੁਤ ਮਜ਼ਬੂਤ ਪਕੜ ਹੁੰਦੀ ਹੈ। ਇਸ ਪਰਿਵਾਰ ਵਿਚ ਇਕ ਰਿਸ਼ਤਾ ਨੂੰਹ ਸੱਸ ਦਾ ਵੀ ਹੁੰਦਾ ਹੈ ਜਿਸ ਦੇ ਸੁਖਾਵੇਂ ਰਹਿਣ ਨਾਲ ਪਰਿਵਾਰ ਵਿਚ ਅਨੁਸ਼ਾਸਨ ਆਉਂਦਾ ਹੈ ਅਤੇ ਪਰਿਵਾਰ ਨੂੰ ਹੋਰ ਵੀ ਮਜ਼ਬੂਤੀ ਮਿਲਦੀ ਹੈ। ਜੇ ਇਸ ਰਿਸ਼ਤੇ ਵਿਚ ਜਰਾ ਵੀ ਤਰੇੜ ਆ ਜਾਏ ਤਾਂ ਸਾਰਾ ਪਰਿਵਾਰ ਬਿਖਰ ਜਾਂਦਾ ਹੈ। ਨੂੰਹ ਸੱਸ ਦੀ ਅਣਬਣ ਕਰ ਕੇ ਪਰਿਵਾਰ ਤਮਾਸ਼ਾ ਬਣ ਕੇ ਰਹਿ ਜਾਂਦਾ ਹੈ।
    ਜ਼ਮਾਨਾ ਤੇਜੀ ਨਾਲ ਬਦਲ ਰਿਹਾ ਹੈ ਜਿਹੜੇ ਕੱਲ੍ਹ ਤੱਕ ਸੁੱਚੇ ਸਿੱਕੇ ਸਨ, ਉਹ ਅੱਜ ਕੱਲ੍ਹ ਖੋਟੇ ਹੋ ਚੁੱਕੇ ਹਨ। ਪਹਿਲੀਆਂ ਚੰਗੀਆਂ ਗੱਲਾਂ ਦੀ ਹੁਣ ਕਦਰ ਨਹੀਂ ਰਹੀ। ਭਲੀਆਂ ਮਾਨਸ ਬਜ਼ੁਰਗ ਅੋਰਤਾਂ ਹੈਰਾਨ ਹੋ ਰਹੀਆਂ ਹਨ ਜਿਵੇਂ ਉਨ੍ਹਾਂ ਨਾਲ ਕੋਈ ਠੱਗੀ ਵੱਜ ਗਈ ਹੋਵੇ।ਜਿਸ ਹੱਸਦੇ ਖੇਡਦੇ ਪਰਿਵਾਰ ਦੀ ਕਲਪਨਾ ਉਨ੍ਹਾਂ ਕੀਤੀ ਸੀ, ਉਹ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਿਹਾ। ਜਿਸ ਪਰਿਵਾਰ ਦੀ ਉਨ੍ਹਾਂ ਪਟਰਾਣੀ ਬਣ ਕੇ ਰਹਿਣਾ ਸੀ ਤੇ ਰਾਜ ਕਰਨਾ ਸੀ ਉਹ ਸਲਤਨਤ ਤਾਂ ਬਿੱਖਰ ਗਈ। ਉਨ੍ਹਾਂ ਦੀ ਸਰਦਾਰੀ ਖਤਮ ਹੋ ਜਾਂਦੀ ਹੈ ਅਤੇ ਕਦਮ ਕਦਮ ਤੇ ਉਨ੍ਹਾਂ ਨੂੰ ਬੇਕਦਰੀ ਮਿਲਦੀ ਹੈ।ਉਨ੍ਹਾਂ ਨੂੰ ਝੁਕ ਕੇ ਕਈ ਤਰ੍ਹਾਂ ਦੇ ਸਮਝੋਤੇ ਕਰ ਕੇ ਆਪਣਾ ਬੁਢਾਪਾ ਕੱਟਣਾ ਪੈਂਦਾ ਹੈ। ਜਿਸ ਪਰਿਵਾਰ ਵਿਚ ਉਨ੍ਹਾਂ ਦਾ ਹੁਕਮ ਚੱਲਣਾ ਸੀ ਉਸ ਪਰਿਵਾਰ ਵਿਚ ਉਨ੍ਹਾਂ ਦੇ ਬੱਚੇ ਹੁਕਮ ਚਲਾਉਂਦੇ ਹਨ।
    ਪਹਿਲਾਂ ਲੜਕੀਆਂ ਨੂੰ ਵਿਆਹ ਸਮੇਂ ਸੋਹਰੇ ਘਰ ਜਾਣ ਲੱਗਿਆਂ ਸਿੱਖਿਆ ਦਿੱਤੀ ਜਾਂਦੀ ਸੀ ਕਿ ਉੱਥੇ ਜਾ ਕੇ ਸਭ ਨਾਲ ਪਿਆਰ ਨਾਲ ਕਿਵੇਂ ਰਹਿਣਾ ਹੈ ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਹੁਣ ਤਾਂ ਸੱਸਾਂ ਨੂੰ ਸਿੱਖਿਆਂ ਦਿੱਤੀ ਜਾਂਦੀ ਹੈ ਕਿ ਨੂੰਹਾਂ ਨਾਲ ਕਿਵੇਂ ਬਣਾ ਕਿ ਰੱਖਣੀ ਹੈ।
    ਕਹਿੰਦੇ ਹਨ ਕਿ ਨੋਟ ਭਨਾਇਆ ਅਤੇ ਗੁਵਾਇਆ, ਮੁੰਡਾ ਵਿਆਹਿਆ ਅਤੇ ਗੁਵਾਇਆ। ਬਜ਼ੁਰਗ ਥੋਰਤਾਂ ਬੜੇ ਚਾਅ ਨਾਲ ਆਪਣੇ ਪੁੱਤਰ ਦਾ ਵਿਆਹ ਕਰਦੀਆਂ ਹਨ ਅਤੇ ਸ਼ਗਨਾ ਨਾਲ ਨੂੰਹ ਨੂੰ ਘਰ ਲੈ ਕਿ ਆਉਂਦੀਆਂ ਹਨ ਅਤੇ ਨੂੰ ਪੁੱਤਰ ਤੋਂ ਗੜਵੀ ਨਾਲ ਪਾਣੀ ਵਾਰ ਕਿ ਪੀਂਦੀਆਂ ਹਨ ਪਰ ਕੁਝ ਸਮੇਂ ਬਾਅਦ ਹੀ ਘਰ ਵਿਚ ਕਲਾ ਕਲੇਸ਼ ਕਾਰਨ ਉਹ ਹੀ ਗੜਵੀਆਂ ਸਿਰਾਂ ਵਿਚ ਵੱਜਦੀਆਂ ਹਨ ਅਤੇ ਸਾਰਾ ਮੁਹੱਲਾ ਤਮਾਸ਼ਾ ਦੇਖਦਾ ਹੈ। ਗੱਲ ਕੋਰਟ ਕਚਿਹਰੀ/ਵੂਮੈਨ ਸੈਲ ਤੱਕ ਪਹੁੰਚਦੀ ਹੈ। ਇਕ ਦੂਜੇ ਤੇ ਝੂਠੇ ਇਲਜ਼ਾਮ ਲਾਏ ਜਾਂਦੇ ਹਨ। ਚਰਿਤ੍ਰ ਹਰਨ ਹੁੰਦਾ ਹੈ। ਮੁੰਡੇ ਵਾਲੇ ਲਾਲਚੀ ਅਤੇ ਰਾਖਸ਼ਸ ਸਾਬਤ ਕੀਤੇ ਜਾਂਦੇ ਹਨ ਅਤੇ ਲੜਕੀ ਦੇ ਚਾਲ ਚੱਲਣ ਦੇ ਦੋਸ਼ ਲਾਏ ਜਾਂਦੇ ਹਨ। ਪਰਿਵਾਰ ਦੀ ਇਜ਼ੱਤ ਮਿੱਟੀ ਵਿਚ ਰੁਲ ਜਾਂਦੀ ਹੈ। 
    ਕਈ ਮਾਵਾਂ ਧੀਆਂ ਦੇ ਘਰਾਂ ਵਿਚ ਜ਼ਿਆਦਾ ਹੀ ਦਖਲ ਅੰਦਾਜ਼ੀ ਕਰਦੀਆਂ ਹਨ ਜੋ ਉੱਥੇ ਕਲੇਸ਼ ਦਾ ਕਾਰਨ ਬਣਦਾ ਹੈ।ਜਿਹੜੀ ਚੰਗਿਆੜੀ ਨੂੰਹ ਸੱਸ ਦੇ ਝਗੜੇ ਤੋਂ ਸ਼ੁਰੂ ਹੁੰਦੀ ਹੈ ਉਹ ਇਕ ਦਮ ਭਾਂਬੜ ਬਣ ਕੇ ਫੈੈੈੈੈੈੈੈਲਦੀ ਹੈ ਅਤੇ ਦੋਹਾਂ ਪਰਿਵਾਰਾਂ ਦੀਆਂ ਖ਼ੁਸ਼ੀਆਂ ਨੂੰ ਸਾੜ ਕਿ ਸੁਆਹ ਕਰ ਦਿੰਦੀ ਹੈ। ਨੂੰਹ ਸੱਸ ਦੇ ਝਗੜੇ ਵਿਚ ਲੜਕਾ ਵਿਚਾਰਾ ਦੋ ਪੁੜਾਂ ਵਿਚ ਇਕੱਲ੍ਹਾ ਪਿਸਦਾ ਰਹਿੰਦਾ ਹੈ। ਨਾ ਉਹ ਮਾਂ ਨੂੰ ਘਰੋਂ ਕੱਢ ਸਕਦਾ ਹੈ ਅਤੇ ਨਾ ਹੀ ਪਤਨੀ ਨੂੰ ਛੱਡ ਸਕਦਾ ਹੈ ਗੱਲ ਵਧ ਜਾਏ ਤਾਂ ਪਵਿਤਰ ਰਿਸ਼ਤੇ ਟੁੱਟਦੇ ਹਨ। ਬੱਚੇ ਰੁਲਦੇ ਹਨ। ਸਭ ਸੰਤਾਪ ਭੋਗਦੇ ਹਨ। ਲੋਕ ਟਿਚਕਰਾਂ ਕਰਦੇ ਹਨ।
    ਕਈ ਔਰਤਾਂ ਆਪਣੀਆਂ ਧੀਆਂ ਨੂੰ ਨੂੰਹਾਂ ਤੋਂ ਉੱਚਾ ਦਰਜਾ ਅਤੇ ਜ਼ਿਆਦਾ ਸਨਮਾਨ ਦਿੰਦੀਆਂ ਹਨ। ਉਹ ਨੂੰਹਾਂ ਨੂੰ ਘਟੀਆ ਸਮਝਦੀਆਂ ਹਨ ਅਤੇ ਨੌਕਰਾਂ ਦੀ ਤਰ੍ਹਾਂ ਛੋਟੇ ਛੋਟੇ ਕੰਮਾਂ ਤੇ ਲਾਈ ਰੱਖਦੀਆਂ ਹਨ। ਇਸ ਤਰ੍ਹਾਂ ਨੂੰਹਾਂ ਦਾ ਅਪਮਾਨ ਹੁੰਦਾ ਹੈ ਅਤੇ ਉਨ੍ਹਾਂ ਦਾ ਘਰ ਵਿਚ ਦਮ ਘੁੱਟਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਕਈ ਨੂੰਹਾਂ ਸੱਸਾਂ ਨੂੰ ਆਪਣੀ ਮਾਂ ਬਰਾਬਰ ਨਹੀਂ ਸਮਝਦੀਆਂ ਅਤੇ ਉਨ੍ਹਾਂ ਨਾਲ ਕੌੜਾ ਬੋਲਦੀਆਂ ਹਨ। ਉਨ੍ਹਾਂ ਤੋਂ ਨੌਕਰਾਣੀਆਂ ਦੀ ਤਰ੍ਹਾਂ ਕੰਮ ਲੈਂਦੀਆਂ ਹਨ। ਗੱਲ ਗੱਲ ਤੇ ਉਨ੍ਹਾਂ ਦਾ ਅਪਮਾਨ ਕਰਦੀਆਂ ਹਨ ਜਿਵੇਂ ਉਹ ਆਪ ਇਕੱਲੀਆਂ ਹੀ ਘਰ ਦੀਆਂ ਮਾਲਕਣਾ ਹੋਣ। ਇੱਥੇ ਨੂੰਹਾਂ ਅਤੇ ਸੱਸਾਂ ਦੋਹਾਂ ਦਾ ਹੀ ਵਿਉਹਾਰ ਗ਼ਲਤ ਹੈ। ਨੂੰਹ ਭਾਵੇਂ ਜਿੰਨੀ ਮਰਜ਼ੀ ਪੜ੍ਹੀ ਲਿਖੀ ਹੋਵੇ ਜਾਂ ਵੱਡੀ ਅਫ਼ਸਰ ਲੱਗੀ ਹੋਵੇ, ਜੇ ਉਸ ਨੂੰ ਬਜ਼ੁਰਗਾਂ ਨਾਲ ਬੋਲਣ ਦੀ ਤਮੀਜ਼ ਨਹੀਂ ਤਾਂ ਉਸ ਦੀਆਂ ਸਭ ਡਿਗਰੀਆਂ ਬੇਕਾਰ ਹਨ। ਰਿਸ਼ਤੇ ਵਿਸ਼ਵਾਸ ’ਤੇ ਹੀ ਕਾਇਮ ਰਹਿੰਦੇ ਹਨ। ਇਕ ਦੂਜੇ ਤੇ ਕਦੀ ਸ਼ੱਕ ਨਹੀਂ ਕਰਨਾ ਚਾਹੀਦਾ। ਸ਼ੱਕ ਨਾਲ ਰਿਸ਼ਤਿਆਂ ਵਿਚ ਤਰੇੜ ਪੈ ਜਾਂਦੀ ਹੈ। ਘਰ ਉੱਜੜ ਜਾਂਦੇ ਹਨ। ਇਸ ਲਈ ਚੁਗਲਖੋਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
     ਸਾਂਝੇ ਪਰਿਵਾਰ ਦੇ ਬਹੁਤ ਲਾਭ ਹਨ। ਸਾਂਝੇ ਪਰਿਵਾਰ ਦੀ ਏਕਤਾ ਨੂੰ ਕੋਈ ਭੰਗ ਨਹੀਂ ਕਰ ਸਕਦਾ। ਪਰਿਵਾਰ ਤੇ ਕੋਈ ਬਿਪਤਾ ਆ ਪਏ ਤਾਂ ਸਾਰੇ ਰਲ ਕੇ ਉਸ ਨੂੰ ਅਸਾਨੀ ਨਾਲ ਨਿਪਟ ਲੈਂਦੇ ਹਨ। ਖ਼ੁਸ਼ੀ ਦੇ ਮੌਕੇ ਤੇ ਤਾਂ ਸਾਂਝੇ ਪਰਿਵਾਰ ਦੀ ਸ਼ਾਨ ਹੀ ਅਲੱਗ ਹੁੰਦੀ ਹੈ। ਸਾਂਝੇ ਪਰਿਵਾਰ ਵਿਚ ਬੱਚੇ ਰਿਸ਼ਤਿਆਂ ਦੀ ਕਦਰ ਕਰਨਾ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਚੰਗੇ ਸੰਸਕਾਰ ਮਿਲਦੇ ਹਨ। ਸੱਸ ਦਾ ਰਿਸ਼ਤਾ ਬਹੁਤ ਉੱਚਾ ਅਤੇ ਸਨਮਾਨ ਯੋਗ ਹੁੰਦਾ ਹੈ।ਸੱਸਾਂ ਕੋਲ ਗਿਆਨ ਦਾ ਵੱਡਮੁੱਲਾ ਭੰਡਾਰਾ ਹੁੰਦਾ ਹੈ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਨਾਲ ਕਿਵੇਂ ਵਰਤਣਾ ਹੈ ਅਤੇ ਪਰਿਵਾਰ ਨੂੰ ਕਿਵੇਂ ਇਕ ਮੁੱਠ ਰੱਖਣਾ ਹੈ। ਪੋਤੇ ਪੋਤੀਆਂ ਨੂੰ ਪਾਲਣ ਅਤੇ ਸੁਚੱਜੇ ਸੰਸਕਾਰ ਦੇਣ ਵਿਚ ਉਨ੍ਹਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਉਹ ਪਰਿਵਾਰ ਦਾ ਥੰਮ ਹੁੰਦੀਆਂ ਹਨ। ਉਹ ਹਰ ਤੁਫ਼ਾਨ ਅੱਗੇ ਡਟ ਜਾਂਦੀਆਂ ਹਨ। ਉਹ ਆਪ ਦੁੱਖ ਸਹਿ ਲੈਂਦੀਆਂ ਹਨ ਪਰ ਆਪਣੇ ਪਰਿਵਾਰ ਦੇ ਕਿਸੇ ਜੀਅ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦੀਆਂ। ਪਰਿਵਾਰ ਨੂੰ ਉਨ੍ਹਾਂ ਦਾ ਰੱਬ ਵਰਗਾ ਆਸਰਾ ਹੁੰਦਾ ਹੈ। ਉਸ ਕਾਰਨ ਹੀ ਨੂੰਹਾਂ ਨੂੰ ਪਤੀ ਰੂਪ ਅਨਮੋਲ ਦਾਤ ਮਿਲਦੀ ਹੈ, ਜਿਸ ਨੇ ਦੁੱਖ ਸੁੱਖ ਵਿਚ ਉਸਦਾ ਸਾਰੀ ਉਮਰ ਦਾ ਹਮਸਫਰ ਬਣਨਾ ਹੁੰਦਾ ਹੈ ਅਤੇ ਬੱਚਿਆਂ ਦੇ ਰੂਪ ਵਿਚ ਅਨਮੋਲ ਦਾਤ ਮਿਲਨੀ ਹੁੰਦੀ ਹੈ। ਇਸ ਲਈ ਸੱਸ ਨੂੰ ਆਪਣੀ ਮਾਂ ਦੀ ਤਰ੍ਹਾਂ ਹੀ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ। ਇਸ ਰਿਸ਼ਤੇ ਨੂੰ ਕਿਸੇ ਵੀ ਹਾਲਾਤ ਵਿਚ ਨਹੀਂ ਗਵਾਉਣਾ ਚਾਹੀਦਾ। ਉਹ ਨਾ ਹੋਵੇ ਉਸ ਨੂੰ ਬਾਅਦ ਵਿਚ ਪਤਾ ਲੱਗੇ ਕਿ ਉਸ ਨੇ ਅਨਮੋਲ ਹੀਰਾ ਗਵਾ ਲਿਆ ਜਦ ਉਹ ਪੱਥਰ ਇਕੱਠੇ ਕਰਨ ਵਿਚ ਲੱਗੀ ਹੋਈ ਸੀ। ਚੰਗੀ ਨੂੰਹ ਹੀ ਕੱਲ੍ਹ ਨੂੰ ਇਕ ਚੰਗੀ ਸੱਸ ਬਣ ਸਕਦੀ ਹੈ। ਜੇ ਲੜਕੀਆਂ ਆਪਣੇ ਸੱਸ ਸਹੁਰੇ ਨੂੰ ਆਪਣੇ ਮਾਂ ਪਿਓ ਦੀ ਤਰ੍ਹਾਂ ਸਮਝਣ ਤਾਂ ਸਾਂਝੇ ਪਰਿਵਾਰ ਸਵਰਗ ਦਾ ਨਮੁਨਾ ਬਣ ਸਕਦੇ ਹਨ। 
    ਨਂੂੰਹ ਸੱਸ  ਦੀ ਖਿਚੋ-ਤਾਣੀ ਨਾ ਕੇਵਲ ਇਕੱਲੀਆਂ ਸੱਸਾਂ ਦਾ ਕਸੂਰ ਹੁੰਦਾ ਹੈ ਅਤੇ ਨਾ ਹੀ ਨੂੰਹਾਂ ਦਾ। ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਸਾਰੀ ਸਮੱਸਿਆ ਤੇ ਗੰਭੀਰਤਾ ਨਾਲ ਪੜਚੌਲ ਕਰ ਕੇ ਬਦਲੇ ਹੋਏ ਹਾਲਾਤ ਅਨੁਸਾਰ ਨੂੰਹ ਸੱਸ ਦੇ ਰਿਸ਼ਤੇ ਨੂੰ ਇਕ ਸੁਖਾਵਾਂ ਮੋੜ ਦੇਣ ਦੀ ਲੋੜ ਹੈ। ਸਭ ਨੂੰ ਬਦਲੇ ਹੋਏ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਲੋੜ ਹੈ। ਸਭ ਤੋਂ ਪਹਿਲੀ ਗੱਲ ਕਿ ਸਮਾਜ ਅਤੇ ਪਰਿਵਾਰ ਵਿਚ ਔਰਤ ਦਾ ਦਰਜਾ ਪਹਿਲੇ ਵਾਲਾ ਨਹੀਂ ਰਿਹਾ। ਆਪਣੀ ਇਸ ਹੋਂਦ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ। ਉਸ ਨੂੰ ਦਫ਼ਤਰ ਅਤੇ ਘਰ ਦਾ ਦੂਹਰਾ ਕੰਮ ਕਰਨਾ ਪੈ ਰਿਹਾ ਹੈ। ਉਹ ਸਰੀਰਕ ਅਤੇ ਮਾਨਸਿਕ ਤੋਰ ਤੇ ਬਹੁਤ ਥੱਕ ਜਾਂਦੀ ਹੈ। ਜਿਸ ਕਾਰਨ ਉਸ ਨੂੰ ਘਰੇਲੂ ਕੰਮ ਕਾਰ ਵਿਚ ਪਤੀ ਜਾਂ ਸੱਸ ਦੇ ਸਹਿਯੋਗ ਦੀ ਲੋੜ ਹੈ। ਇਸ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਨੂੰਹਾਂ ਤੋਂ ਆਪਣਾ ਦਬਦਬਾ ਘਟਾਉਣਾ ਚਾਹੀਦਾ ਹੈ। ਘਰ ਦੇ ਸਾਰੇ ਜੀਆਂ ਨੂੰ ਹਮੇਸ਼ਾਂ ਦੂਜੇ ਪ੍ਰਤੀ ਚੰਗੀ ਭਾਵਨਾ ਅਤੇ ਜੁਬਾਨ ਵਿਚ ਮਿਠਾਸ ਰੱਖਣੀ ਚਾਹੀਦੀ ਹੈ। ਸਾਂਝੇ ਪਰਿਵਾਰ ਸਮਾਜ ਦੇ ਮਜਬੂਤ ਥੰਮ ਹਨ। ਜੇ ਨੂੰਹਾਂ ਅਤੇ ਸੱਸਾਂ ਪਿਆਰ ਨਾਲ ਰਲ ਬੈਠਣ ਤਾਂ ਸਾਂਝੇ ਪਰਿਵਾਰਾਂ ਨੂੰ ਟੁੱਟਣ ਤੋਂ ਕਾਫੀ ਹੱਦ ਤੱਕ ਬਚਾ ਸਕਦੀਆਂ ਹਨ। ਅੱਜ ਕੱਲ੍ਹ ਦੀਆਂ ਨੌਜੁਆਨ ਲੜਕੀਆਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਇਕ ਦਿਨ ਉਨ੍ਹਾਂ ਨੇ ਵੀ ਸੱਸ ਬਣਨਾ ਹੈ ਅਤੇ ਉਨ੍ਹਾਂ ਨੂੰ ਵੀ ਆਪਣੇ ਪਰਿਵਾਰ ਵਿਚ ਸੁਚੱਜੀ ਮਰਿਆਦਾ ਕਾਇਮ ਰੱਖਣੀ ਪੈਣੀ ਹੈ। ਨੂੰਹ ਸੱਸ ਦੇ ਰਿਸ਼ਤੇ ਨੂੰ ਪਿਆਰ ਅਤੇ ਵਿਸ਼ਵਾਸ ਨਾਲ ਬੜੀ ਸੋਹਣੀ ਤਰ੍ਹਾਂ ਨਿਭਾਇਆ ਜਾ ਸਕਦਾ ਹੈ। ਇਹ ਰਿਸ਼ਤਾ ਕਦੀ ਕੁਦਰਤੀ ਮੌਤ ਨਹੀਂ ਮਰਦਾ। ਇਸ ਦਾ ਹਮੇਸ਼ਾਂ ਕਤਲ ਹੁੰਦਾ ਹੈ, ਕਦੀ ਗ਼ਲਤ ਸੋਚ ਨਾਲ, ਕਦੀ ਰੁੱਖੇ ਸੁਭਾਅ ਨਾਲ ਅਤੇ ਕਦੀ ਹੰਕਾਰ ਨਾਲ ਅਤੇ ਕਦੀ ਮਤਲਬ-ਪ੍ਰਸਤੀ ਤੇ ਹੰਕਾਰ ਨਾਲ।
    ਨੂੰਹ ਸੱਸ ਦੇ ਰਿਸ਼ਤੇ ਦਾ ਸਤਿਕਾਰ ਕਰੋ। ਫਿਰ ਦੇਖੋ ਤੁਹਾਡੀ ਜ਼ਿੰਦਗੀ ਕਿੰਨੀ ਸ਼ਾਤਮਈ ਹੁੰਦੀ ਹੈ। ਆਪਣੇ ਸੁੱਖ ਦੀ ਸਿਰਜਨਾ ਆਪ ਹੀ ਕਰਨੀ ਹੁੰਦੀ ਹੈ।ਜੋ ਖ਼ੁਦ ਨੂੰ ਬਦਲਣ ਲਈ ਤਿਆਰ ਰਹਿੰਦੇ ਹਨ ਉਨ੍ਹਾਂ ਦੀ ਜ਼ਿੰਦਗੀ ਸਦਾ ਸੁਖੀ ਅਤੇ ਕਾਮਯਾਬ ਹੁੰਦੀ ਹੈ। ਪਰਿਵਾਰ ਦੀ ਬਜ਼ੁਰਗ ਔਰਤ (ਸੱਸ) ਇਕ ਧਾਗੇ ਦੀ ਤਰ੍ਹਾਂ ਹੁੰਦੀ ਹੈ ਜੋ ਸਾਰੇ ਮਣਕਿਆਂ (ਜੀਆਂ) ਨੂੰ ਇਕ ਮਾਲਾ ਦੀ ਤਰ੍ਹਾਂ ਪਰੋ ਕੇ ਰੱਖਦੀ ਹੈ। ਜੇ ਉਹ ਧਾਗਾ ਟੁੱਟ ਜਾਏ ਤਾਂ ਸਾਰੇ ਮਣਕੇ ਬਿਖਰ ਜਾਂਦੇ ਹਨ। ਯਾਦ ਰੱਖੋ ਅਮੀਰ ਉਹ ਨਹੀਂ ਹੁੰਦੇ ਜਿੱਥੇ ਸੋਨੇ ਚਾਂਦੀ ਦੇ ਢੇਰ ਲੱਗੇ ਹੋਣ। ਅਮੀਰ ਉਹ ਹੁੰਦੇ ਹਨ ਜਿੱਥੇ ਨੂੰਹਾਂ, ਧੀਆਂ ਅਤੇ ਸੱਸਾਂ ਖ਼ੁਸ਼ ਹੋਣ।ਕਾਮਯਾਬ ਸੰਯੁਕਤ ਪਰਿਵਾਰ ਲਈ ਦੋਹਾਂ ਨੂੰ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ ਤਾਂ ਕਿ ਘਰ ਵਿਚ ਸ਼ਾਂਤੀ ਬਣੀ ਰਹੇ ਅਤੇ ਬੱਚਿਆਂ ਨੂੰ ਚੰਗੇ ਸੰਸਕਾਰ ਮਿਲਦੇ ਰਹਿਣ ਅਤੇ ਗੁਲਜ਼ਾਰ ਖਿੜ੍ਹਿਆ ਰਹੇ।