ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਕਾਮਯਾਬੀ ਦੀ ਚਾਬੀ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕੁਦਰਤ ਨੇ ਹਰ ਮਨੁੱਖ ਨੂੰ ਕੁਝ ਨਾ ਕੁਝ ਗੁਣ ਦੇ ਕੇ ਜ਼ਰੂਰ ਨਿਵਾਜਿਆ ਹੈ। ਦੁਨੀਆਂ ਵਿਚ ਕੋਈ ਮਨੁੱਖ ਐਸਾ ਨਹੀਂ ਜਿਸ ਵਿਚ ਕੋਈ ਗੁਣ ਨਾ ਹੋਵੇ। ਇਥੋਂ ਤੱਕ ਕਿ ਅਪੰਗ ਮਨੁੱਖਾਂ ਵਿਚ ਵੀ ਕੋਈ ਨਾ ਕੋਈ ਵਿਸ਼ੇਸ਼ ਗੁਣ ਜ਼ਰੂਰ ਹੁੰਦਾ ਹੈ। ਇਸ ਵਿਸ਼ੇਸ਼ ਗੁਣ ਸਦਕਾ ਹੀ ਹਰ ਮਨੁੱਖ ਜ਼ਿੰਦਗੀ ਵਿਚ ਕਾਮਯਾਬ ਹੋ ਕੇ ਦੁਨੀਆਂ ’ਤੇ ਆਪਣੀ ਵਿਲੱਖਣ ਪਛਾਣ ਬਣਾ ਸਕਦਾ ਹੈ। ਪੈਰਾਲੰਪਿਕ ਖ਼ੇਡਾਂ ਇਸ ਦੀ ਪ੍ਰਤੱਖ ਮਿਸਾਲ ਹਨ। ਪੈਰਾਲੰਪਿਕ ਖ਼ੇਡਾਂ ਵਿਚ ਕੇਵਲ ਦੁਨੀਆਂ ਭਰ ਦੇ ਅਪੰਗ ਵਿਅਕਤੀ ਹੀ ਭਾਗ ਲੈ ਸਕਦੇ ਹਨ। ਉੱਥੇ ਉਹ ਆਪਣੀ ਹਿੰਮਤ, ਸਰੀਰਕ ਬਲ ਅਤੇ ਕਲਾ ਦੇ ਜੋਹਰ ਦਿਖਾਉਂਦੇ ਹਨ ਕਿ ਦੁਨੀਆਂ ਭਰ ਦੇ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਪੂਰੇ ਅੰਗਾਂ ਵਾਲੇ ਵਿਅਕਤੀ ਵੀ ਐਸੇ ਕਾਰਨਾਮੇ ਨਹੀਂ ਕਰ ਸਕਦੇ। ਇਹ ਗੱਲ ਸਾਬਤ ਕਰਦੀ ਹੈ ਕਿ ਬੇਸ਼ੱਕ ਕਿਸੇ ਕਾਰਨ ਕਰ ਕੇ ਉਹ ਅਪੰਗ ਰਹਿ ਗਏ ਹਨ ਪਰ ਉਨ੍ਹਾਂ ਵਿਚ ਜੋਸ਼ ਅਤੇ ਹੁਨਰ ਦੀ ਕੋਈ ਕਮੀ ਨਹੀਂ ਹੁੰਦੀ। ਅਜਿਹੇ ਲੋਕ ਕਈ ਕਈ ਤਗਮੇ ਜਿੱਤ ਕੇ ਆਪਣੇ ਘਰਾਂ ਨੂੰ ਪਰਤਦੇ ਹਨ ਤਾਂ ਨਾ ਕੇਵਲ ਆਪਣਾ ਸਗੋਂ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੇ ਹਨ।
    ਮਨੁੱਖ ਦੇ ਅਜਿਹੇ ਗੁਣ ਹੀ ਉਸ ਦੀ ਕਾਮਯਾਬੀ ਦੀ ਚਾਬੀ ਹੈ। ਇਨ੍ਹਾਂ ਗੁਣਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਉਭਾਰਨ ਦੀ ਜ਼ਰੂਰਤ ਹੈ। ਇਸ ਲਈ ਸਖਤ ਮਿਹਨਤ, ਦ੍ਰਿੜ ਵਿਸ਼ਵਾਸ ਅਤੇ ਪੂਰਨ ਇਕਾਗਰਤਾ ਦੀ ਲੋੜ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕੁਦਰਤ ਕਈ ਲੋਕਾਂ ਨੂੰ ਇਕਸਾਰ ਮੌਕੇ ਦਿੰਦੀ ਹੈ ਪਰ ਕਾਮਯਾਬੀ ਕੇਵਲ ਉਨ੍ਹਾਂ ਲੋਕਾਂ ਦੇ ਹੀ ਕਦਮ ਚੁੰਮਦੀ ਹੈ ਜੋ ਆਪਣਾ ਧਿਆਨ ਹੱਥਲੇ  ਕੰਮ ਤੇ ਰੱਖਦੇ ਹਨ ਅਤੇ ਸਵੈ ਭਰੋਸੇ ਨਾਲ ਸਖਤ ਮਿਹਨਤ ਕਰਦੇ ਹਨ। ਉਦਾਹਰਨ ਦੇ ਤੋਰ ਤੇ ਸਕੂਲ ਦੀ ਕਿਸੇ ਜਮਾਤ ਵਿਚ ਅਧਿਆਪਕ ਸਭ ਵਿਦਿਆਰਥੀਆਂ ਨੂੰ ਇਕੋ ਜਿਹਾ ਹੀ ਪੜਾਉਂਦੇ ਹਨ ਪਰ ਜਦ ਨਤੀਜਾ ਨਿਕਲਦਾ ਹੈ ਤਾਂ ਕੋਈ ਵਿਦਿਆਰਥੀ ਬਾਕੀ ਸਭ ਨੂੰ ਪਿੱਛੇ ਛੱਡਦਾ ਹੋਇਆ ਅੱਵਲ ਆ ਜਾਂਦਾ ਹੈ ਅਤੇ ਕੁਝ ਵਿਦਿਆਰਥੀ ਫੇਲ੍ਹ ਵੀ ਹੋ ਜਾਂਦੇ ਹਨ। ਐਸਾ ਕਿਉਂ? ਵਿਦਿਆ ਤਾਂ ਸਭ ਨੂੰ ਇਕੋ ਜਿਹੀ ਹੀ ਮਿਲੀ ਸੀ। ਇਹ ਹੈ ਮਿਹਨਤ, ਲਗਨ ਅਤੇ ਇਕਾਗਰਤਾ ਦਾ ਨਤੀਜਾ। ਜਿਹੋ ਜਹੀ ਕਿਸੇ ਨੇ ਮਿਹਨਤ ਕੀਤੀ ਉਹੋ ਜਿਹਾ ਹੀ ਉਸ ਦਾ ਨਤੀਜਾ ਆ ਗਿਆ। ਸਾਨੂੰ ਇਤਿਹਾਸ/ਮਿਥਿਹਾਸ ਤੋਂ ਵੀ ਅਜਿਹੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ ਜਿਵੇਂ ਮਹਾਂਭਾਰਤ ਵਿਚ ਦਰੌਣਾਚਾਰਿਆ ਪਾਂਡਵਾਂ ਅਤੇ ਕੌਰਵਾਂ ਦੇ ਸਾਂਝੇ ਗੁਰੂ ਸਨ। ਉਨ੍ਹਾਂ ਨੇ ਸਭ ਨੂੰ ਧਨੁਸ਼ ਵਿੱਦਿਆ ਵੀ ਇਕੋ ਜਿਹੀ ਹੀ ਦਿੱਤੀ ਪਰ ਕੇਵਲ ਅਰਜੁਨ ਹੀ ਮਹਾਨ ਤੀਰੰਦਾਜ਼ ਬਣ ਸੱਕਿਆ, ਕਾਰਨ ਇਹ ਹੈ ਉਹ ਸਖਤ ਮਿਹਨਤੀ ਅਤੇ ਇਕਾਗਰਤਾ ਵਾਲਾ ਸੀ। ਜਦ ਕਿ ਦੂਜੇ ਆਪਣਾ ਧਿਆਨ ਅਰਜੁਨ ਦੀ ਤਰ੍ਹਾਂ ਆਪਣੇ ਨਿਸ਼ਾਨੇ ਤੇ ਕੇਂਦਰਤ ਨਹੀਂ ਸਨ ਕਰ ਪਾਉਂਦੇ। ਜੇ ਅਸੀਂ ਹੋਰ ਅੱਗੇ ਚੱਲੀਏ ਤਾਂ ਏਕਲਵਯ ਵੀ ਸਾਡੇ ਚੇਤਿਆਂ ਵਿਚ ਆ ਜਾਂਦਾ ਹੈ। ਉਸ ਨੂੰ ਤਾਂ ਅਰਜੁਨ ਦੀ ਤਰ੍ਹਾਂ ਕਿਸੇ ਨੇ ਧਨੁਸ਼ ਵਿੱਦਿਆ ਵੀ ਨਹੀਂ ਸੀ ਦਿੱਤੀ। ਉਸ ਨੇ ਮਨ ਵਿਚ ਦਰੌਣਾਚਾਰਿਆ ਨੂੰ ਹੀ ਗੁਰੂ ਧਾਰ ਕੇ ਹੀ ਧਨੁਸ਼ ਵਿਦਿਆ ਦਾ ਅਭਿਆਸ ਸ਼ੁਰੂ ਕੀਤਾ ਅਤੇ ਅਰਜੁਨ ਤੋਂ ਵੀ ਮਹਾਨ ਤੀਰੰਨਦਾਜ਼ ਬਣਿਆ। ਇਹ ਸਭ ਉਸ ਦੀ ਮਿਹਨਤ ਅਤੇ ਇਕਾਗਰਤਾ ਦਾ ਹੀ ਨਤੀਜ਼ਾ ਸੀ। ਇਹ ਵੱਖਰੀ ਗੱਲ ਹੈ ਕਿ ਦਰੌਣਾਚਾਰਿਆ ਨੇ ਛੱਲ ਨਾਲ ਏਕਲਵਯ ਦਾ ਅੰਗੂਠਾ ਗੁਰੂ ਦੱਛਣਾ ਵਿਚ ਮੰਗ ਕੇ ਉਸ ਨੂੰ ਸਦਾ ਲਈ ਅਪੰਗ ਬਣਾ ਦਿੱਤਾ।
    ਜਦ ਪ੍ਰਮਾਤਮਾ ਨੇ ਇਸ ਧਰਤੀ ਨੂੰ ਸਾਜਿਆ ਤਾਂ ਜ਼ਿੰਦਗੀ ਉਸ ਸਮੇਂ ਅੱਜ ਵਰਗੀ ਆਰਾਮਦਾਇਕ ਅਤੇ ਸੌਖੀ ਨਹੀਂ ਸੀ। ਉਸ ਸਮੇਂ ਮਨੁੱਖਾ ਜ਼ਿੰਦਗੀ ਬਹੁਤ ਭਿਆਨਕ ਅਤੇ ਖ਼ਤਰਿਆਂ ਭਰੀ ਸੀ। ਮਨੁੱਖ ਦੇ ਸਾਹਮਣੇ ਹਰ ਤਰਫ ਮੌਤ ਮੰਡਰਾ ਰਹੀ ਸੀ। ਇਕ ਪਾਸੇ ਖੁੰਖਾਰ ਜਾਨਵਰ ਸਨ ਅਤੇ ਦੂਜੇ ਪਾਸੇ ਕੁਦਰਤ ਦੀਆਂ ਕਰੋਪੀਆਂ ਤੂਫ਼ਾਨ, ਭੁਚਾਲ ਅਤੇ ਸੁਨਾਮੀਆਂ ਸਨ। ਮਨੁੱਖ ਕੋਲ ਉਸ ਸਮੇਂ ਨਾ ਪੇਟ ਭਰਨ ਲਈ ਭੋਜਨ ਸੀ ਅਤੇ ਨਾ ਹੀ ਸਿਰ ਲੁਕਾਉਣ ਲਈ ਛੱਤ ਸੀ। ਗਰਮੀ, ਸਰਦੀ ਤੋਂ ਬਚਣ ਲਈ ਜਾਂ ਤਨ ਢੱਕਣ ਲਈ ਵੀ ਕੋਈ ਕੱਪੜਾ ਵੀ ਨਹੀਂ ਸੀ। ਆਤਮ ਰੱਖਿਆ ਲਈ ਕੋਈ ਹਥਿਆਰ ਨਹੀਂ ਸੀ। ਮਨੁੱਖ ਦੀ ਜ਼ਿੰਦਗੀ ਖ਼ਤਰਿਆਂ ਭਰੀ ਅਤੇ ਤਰਸਯੋਗ ਸੀ। ਪਰ ਮਨੁੱਖ ਨੇ ਤਾਂ ਹਰ ਹਾਲਾਤ ਵਿਚ ਜਿੰਦਾ ਰਹਿਣਾ ਸੀ। ਇਹ ਉਸ ਦੀ ਹੋਂਦ ਦਾ ਸੁਆਲ ਸੀ। ਫਿਰ ਵੀ ਉਸ ਨੇ ਹਾਰ ਨਹੀਂ ਮੰਨੀ। ਉਸ ਨੇ ਆਪਣੀਆਂ ਸੁੱਤੀਆਂ ਸ਼ਕਤੀਆਂ ਨੂੰ ਉਭਾਰਿਆ ਅਤੇ ਇਨ੍ਹਾਂ ਮੁਸੀਬਤਾਂ ਦਾ ਬਹਾਦੁਰੀ ਨਾਲ ਮੁਕਾਬਲਾ ਕੀਤਾ। ਆਪਣੇ ਜਿੰਦਾ ਰਹਿਣ ਦੇ ਸਾਧਨ ਉਪਲੱਭਦ ਕੀਤੇ। ਉਸ ਨੇ ਇਸ ਦੁਨੀਆਂ ਨੂੰ ਇਕ ਨਵਾਂ ਰੂਪ ਦੇਣਾ ਸ਼ੁਰੂ ਕੀਤਾ।
    ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਕਿਹੜੇ ਗੁਣ ਮਨੁੱਖ ਨੂੰ ਆਮ ਨਾਲੋਂ ਵਿਲੱਖਣ ਬਣਾਉਂਦੇ ਹਨ। ਉਨ੍ਹਾਂ ਦੀ ਪਛਾਣ ਕਿਵੇਂ ਕੀਤੀ ਜਾਵੇ?  ਮਨੁੱਖੀ ਗੁਣ ਅਨੇਕ ਹਨ ਜਿਨ੍ਹਾਂ ਨੂੰ ਇਕ ਕਾਗਜ਼ ਤੇ ਬਿਆਨ ਕਰਨਾ ਸੰਭਵ ਨਹੀਂ। ਜਿਵੇਂ ਜਿਵੇਂ ਸੂਰਜ ਨਿਕਲਦਾ ਹੈ ਤਾਂ ਸਾਰੀ ਦੁਨੀਆਂ ਨੂੰ ਪਤਾ ਚੱਲ ਜਾਂਦਾ ਹੈ ਕਿ ਸੂਰਜ ਨਿਕਲ ਆਇਆ ਹੈ ਇਸੇ ਤਰ੍ਹਾਂ ਮਨੁੱਖ ਦੇ ਵਿਸ਼ੇਸ਼ ਗੁਣ ਆਪਣੇ ਆਪ ਪ੍ਰਗਟ ਹੋ ਜਾਂਦੇ ਹਨ। ਕਾਬਲ ਉਸਤਾਦ ਅਤੇ ਮਨੁੱਖ ਦੀ ਆਪਣੀ ਮਿਹਨਤ ਇਨ੍ਹਾਂ ਗੁਣਾਂ ਨੂੰ ਤਰਾਸ਼ਦੇ ਹਨ ਅਤੇ ਦੁਨੀਆਂ ਸਾਹਮਣੇ ਪ੍ਰਗਟ ਕਰਦੇ ਹਨ। ਇਹ ਗੁਣ ਹੀ ਮਨੁੱਖ ਦੀ ਵਿਲੱਖਣ ਸ਼ਖਸੀਅਤ ਬਣਾਉਂਦੇ ਹਨ। ਕਈਆਂ ਮਨੁੱਖਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ। ਉਹ ਹਰ ਸਮੱਸਿਆ ਦਾ ਹੱਲ ਬਹੁਤ ਛੇਤੀ ਕੱਢ ਲੈਂਦੇ ਹਨ ਅਤੇ ਨਵੀਆਂ ਨਵੀਆਂ ਖੋਜਾਂ ਕਰਦੇ ਹਨ। ਕਈਆਂ ਦਾ ਸਰੀਰ ਬਹੁਤ ਤਕੜਾ ਅਤੇ ਫੁਰਤੀਲਾ ਹੁੰਦਾ ਹੈ। ਉਹ ਯੁੱਧ ਵਿਚ ਜਾਂ ਖੇਡਾਂ ਵਿਚ ਮੱਲਾਂ ਮਾਰਦੇ ਹਨ। ਇਸ ਤੋਂ ਇਲਾਵਾ ਬੰਦੇ ਦੀ ਆਪਣੀ ਦਿਲਚਸਪੀ ਵੀ ਉਸ ਨੂੰ ਜ਼ਿੰਦਗੀ ਵਿਚ ਇਕ ਨਵਾਂ ਰਾਹ ਦਿਖਾਉਂਦੀ ਹੈ। 
    ਮਨੁੱਖ ਦਾ ਸੁਹਜ ਸੁਆਦ ਦਾ ਗੁਣ ਵੀ ਦੁਨੀਆਂ ਦੀ ਸੁੰਦਰਤਾ ਵਿਚ ਵਾਧਾ ਕਰਦਾ ਹੈ। ਮਨੁੱਖ ਹਮੇਸ਼ਾਂ ਆਪਣੇ ਰਹਿਣ ਸਹਿਣ, ਖਾਣ ਪੀਣ, ਪਹਿਨਣ, ਕੰਮ ਕਰਨ ਅਤੇ ਜ਼ਿੰਦਗੀ ਜਿਉਣ ਦੇ  ਢੰਗ ਵਿਚ ਸੁਧਾਰ ਕਰਦਾ ਰਹਿੰਦਾ ਹੈ। ਪੱਥਰ ਯੁੱਗ ਤੋਂ ਅੱਜ ਦੇ ਸੁੱਖ ਸਹੂਲਤਾਂ ਨਾਲ ਲਬਰੇਜ਼ ਸੁਪਨਮਈ ਸੰਸਾਰ ਤੱਕ ਦਾ ਸਫ਼ਰ ਮਨੁੱਖ ਦੇ ਸੁਹਜ ਸੁਆਦ ਦੀ ਤ੍ਰਿਪਤੀ ਦਾ ਸਿੱਟਾ ਹੈ। ਕਲਾਕਾਰ ਇਕ ਕੋਮਲ ਦਿਲ ਰੱਖਦੇ ਹਨ। ਉਹ ਦੁਨੀਆਂ ਦਾ ਕੂੜ ਕਬਾੜ ਦੂਰ ਕਰ ਕੇ ਉਸ ਨੂੰ ਸੁੰਦਰ ਦ੍ਰਿਸ਼ਟੀ ਪ੍ਰਦਾਨ ਕਰਨਾ ਲੋਚਦੇ ਹਨ। ਉਨ੍ਹਾਂ ਦੀਆ ਕਲਾ ਕ੍ਰਿਤੀਆਂ ਮਨ ਨੂੰ ਠੰਡ ਪਾਉਂਦੀਆਂ ਹਨ। ਕਈ ਮਨੁੱਖਾਂ ਵਿਚ ਕੁਝ ਨਵਾਂ ਕਰਨ ਦੀ ਅਤੇ ਦੂਜਿਆਂ ਤੋਂ ਅੱਗੇ ਵਧਣ ਦੀ ਤਮੰਨਾ ਹੁੰਦੀ ਹੈ। ਉਹ ਵੀ ਆਪਣੇ ਹੁਨਰ ਨਾਲ ਇਕ ਨਵਾਂ ਇਤਿਹਾਸ ਸਿਰਜ ਜਾਂਦੇ ਹਨ। ਕਈਆਂ ਵਿਚ ਲੋਕ ਭਲਾਈ ਦਾ ਜਜ਼ਬਾ ਹੁੰਦਾ ਹੈ। ਕਈਆਂ ਦੇ ਮਨ ਵਿਚ ਇਹ ਚਾਅ ਹੁੰਦਾ ਹੈ ਕਿ ਮੇਰੇ ਮਰਨ ਤੋਂ ਪਿੱਛੋਂ ਵੀ ਮੇਰਾ ਨਾਮ ਯਾਦ ਕੀਤਾ ਜਾਏ। ਕਈਆਂ ਵਿਚ ਲੀਡਰਸ਼ਿਪ ਦਾ ਜਜ਼ਬਾ ਹੁੰਦਾ ਹੈ। ਉਹ ਰਾਜਨੀਤੀ ਵਿਚ ਅੱਗੇ ਆਉਂਦੇ ਹਨ ਅਤੇ ਦੁਨੀਆਂ ਨੂੰ ਪਿੱਛੇ ਲਾ ਕੇ ਇਕ ਨਵਾਂ ਸੰਦੇਸ਼ ਦਿੰਦੇ ਹਨ। ਇਸ ਤਰ੍ਹਾਂ ਕਲਾਕਾਰਾਂ, ਬਹਾਦਰਾਂ, ਖੋਜੀਆਂ, ਰਾਜਨੇਤਾਵਾਂ, ਖਿਡਾਰੀਆਂ ਅਤੇ ਹੋਰ ਵਿਲੱਖਣ ਗੁਣਾਂ ਦੇ ਧਾਰਨੀਆਂ ਦੁਆਰਾ ਦੁਨੀਆਂ ਵਿਚ ਮਹਾਨ ਤਬਦੀਲੀਆਂ ਆਈਆਂ ਅਤੇ ਦੁਨੀਆਂ ਅੱਜ ਦੇ ਮੁਕਾਮ ਤੇ ਪਹੁੰਚੀ ਹੈ।
    ਕੁਦਰਤ ਦੇ ਵਰਤਾਰੇ, ਮਨੁੱਖੀ ਮਿਹਨਤ ਅਤੇ ਗੁਣਾਂ ਨਾਲ ਦੁਨੀਆਂ ਪੱਥਰ ਯੁੱਗ ਤੋਂ ਲੈ ਕਿ ਅੱਜ ਤੱਕ ਬਦਲਦੀ ਆਈ ਹੈ ਅਤੇ ਬਦਲਦੀ ਰਹੇਗੀ। ਅਜਿਹੇ ਮਨੁੱਖ ਜ਼ਿੰਦਗੀ ਦੇ ਯੋਧੇ ਹੁੰਦੇ ਹਨ। ਉਹ ਆਪਣੀ ਧੁਨ ਦੇ ਪੱਕੇ ਹੁੰਦੇ ਹਨ। ਉਹ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ। ਸਾਰੀ ਦੁਨੀਆਂ ਜਦ ਰਾਤ ਨੂੰ ਅਰਾਮ ਨਾਲ ਆਪਣੇ ਨਰਮ ਬਿਸਤਰਿਆਂ ਵਿਚ ਸੁੱਤੀ ਹੁੰਦੀ ਹੈ ਤਾਂ ਅਜਿਹੇ ਯੋਧੇ ਉਸ ਸਮੇਂ ਜਾਗ ਕੇ ਆਪਣੇ ਮਕਸਦ ਦੀ ਕਾਮਯਾਬੀ ਵਿਚ ਲੱਗੇ ਹੁੰਦੇ ਹਨ। ਉਹ ਨਵੀਂਆਂ ਨਵੀਂਆਂ ਮੰਜ਼ਿਲਾਂ ਨੂੰ ਸਰ ਕਰਦੇ ਹਨ। ਉਨ੍ਹਾਂ ਦੀ ਕਾਮਯਾਬੀ ਸਾਰੇ ਵਿਸ਼ਵ ਦੀ ਉਨਤੀ ਅਤੇ ਮਨੁੱਖਤਾ ਦੇ ਭਲੇ ਦਾ ਕਾਰਨ ਹੋ ਨਿੱਬੜਦੀ ਹੈ। ਇਸੇ ਲਈ ਉਹ ਦੁਨੀਆਂ ਤੇ ਆਪਣਾ ਨਾਮ ਪੈਦਾ ਕਰਦੇ ਹਨ ਅਤੇ ਲੋਕਾਂ ਦੇ ਦਿਲਾਂ ਤੇ ਛਾਏ ਰਹਿੰਦੇ ਹਨ।
    ਤੁਸੀਂ ਆਲਸ ਛੱਡੋ ਅਤੇ ਆਪਣੀ ਪਤਿਭਾ ਨੂੰ ਪਛਾਣੋ ਅਤੇ ਆਪਣੇ ਗੁਣਾਂ ਦੀ ਚਾਬੀ ਨਾਲ ਆਪਣੀ ਕਾਮਯਾਬੀ ਦੇ ਬੰਦ ਦਰਵਾਜ਼ੇ ਖੋਲ੍ਹੋ। ਇਨ੍ਹਾਂ ਕਾਮਯਾਬੀ ਦੇ ਦਰਵਾਜ਼ਿਆਂ ਵਿਚੋਂ ਲੰਘ ਕੇ ਹੀ ਤੁਹਾਡੇ ਭਵਿੱਖ ਦੀ ਉਨਤੀ ਦਾ ਇਕ ਵਿਸ਼ਾਲ ਸੰਸਾਰ ਨਜ਼ਰ ਆਵੇਗਾ ਜੋ ਤੁਹਾਡੀ ਸਾਰੀ ਜ਼ਿੰਦਗੀ ਨੂੰ ਸਫ਼ਲ ਅਤੇ ਖ਼ੁਸ਼ਹਾਲ ਬਣਾ ਦੇਵੇਗਾ।