ਕਵਿਤਾਵਾਂ

  •    ਨਾਨੀ ਮਾਂ / ਅਮਰਿੰਦਰ ਕੰਗ (ਕਵਿਤਾ)
  •    ਸਰਬੰਸਦਾਨੀ / ਅਮਰਿੰਦਰ ਕੰਗ (ਕਵਿਤਾ)
  •    ਵੱਡੀਅਾਂ ਭੈਣਾਂ / ਅਮਰਿੰਦਰ ਕੰਗ (ਕਵਿਤਾ)
  •    ਫ਼ੱਕਰ ਬੰਦੇ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ ਦੇ ਵਾਰਸ / ਅਮਰਿੰਦਰ ਕੰਗ (ਕਵਿਤਾ)
  •    ਮਾਂ ਦੀ ਸਿਫਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਦੁੱਖ ਹੱਸ ਜਰੀਦਾ / ਅਮਰਿੰਦਰ ਕੰਗ (ਕਵਿਤਾ)
  •    ਮਾਏ ਨੀ / ਅਮਰਿੰਦਰ ਕੰਗ (ਕਵਿਤਾ)
  •    ਧੀਆਂ ਪੰਜਾਬ ਦੀਆਂ / ਅਮਰਿੰਦਰ ਕੰਗ (ਕਵਿਤਾ)
  •    ਨਾਨਕੀ ਦਾ ਵੀਰ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਠੱਗ ਯਾਰ / ਅਮਰਿੰਦਰ ਕੰਗ (ਕਵਿਤਾ)
  •    ਕੋਰੋਨਾ / ਅਮਰਿੰਦਰ ਕੰਗ (ਕਵਿਤਾ)
  •    ਬੈਂਤ / ਅਮਰਿੰਦਰ ਕੰਗ (ਕਵਿਤਾ)
  •    ਰੱਬ ਕੋਲੋ / ਅਮਰਿੰਦਰ ਕੰਗ (ਕਵਿਤਾ)
  •    ਕਦੇ ਝੁਰਦੇ ਨਹੀਂ ਹੁੰਦੇ / ਅਮਰਿੰਦਰ ਕੰਗ (ਕਵਿਤਾ)
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਕੀ ਫਾਇਦਾ / ਅਮਰਿੰਦਰ ਕੰਗ (ਕਵਿਤਾ)
  •    ਹੱਕ / ਅਮਰਿੰਦਰ ਕੰਗ (ਕਵਿਤਾ)
  •    ਕਿਸਾਨ ਮੋਰਚਾ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ ਛੰਦ / ਅਮਰਿੰਦਰ ਕੰਗ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਦੁਭਾਗ ਛੰਦ / ਅਮਰਿੰਦਰ ਕੰਗ (ਕਵਿਤਾ)
  •    ਬੇਬੇ ਚੱਕੀ ਪੀਸਦੀ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆ / ਅਮਰਿੰਦਰ ਕੰਗ (ਕਵਿਤਾ)
  •    ਵਿਖਾਵੇ ਦੇ ਅੱਥਰੂ / ਅਮਰਿੰਦਰ ਕੰਗ (ਕਵਿਤਾ)
  •    ਫੱਟੀ ਤੇ ਕਲਮ / ਅਮਰਿੰਦਰ ਕੰਗ (ਕਵਿਤਾ)
  •    ਘਰ ਪਰਾਇਆ ਏ / ਅਮਰਿੰਦਰ ਕੰਗ (ਕਵਿਤਾ)
  •    ਸੁੰਨੀਆਂ ਨੇ ਰਾਹਾਂ / ਅਮਰਿੰਦਰ ਕੰਗ (ਕਵਿਤਾ)
  •    ਰੂਹ ਦਾ ਹਾਣੀ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆਂ ਦੇ ਰੰਗ / ਅਮਰਿੰਦਰ ਕੰਗ (ਕਵਿਤਾ)
  •    ਅੱਜ ਕੱਲ੍ਹ ਦਾ ਜਵਾਨ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਬੋਹੜ / ਅਮਰਿੰਦਰ ਕੰਗ (ਕਵਿਤਾ)
  • ਅੱਜ ਕੱਲ੍ਹ ਦਾ ਜਵਾਨ (ਕਵਿਤਾ)

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਖੂਨ ਦੇ  ਹੋਲੀ ਖੇਡਣ  ਲੱਗਾ ਅੱਜ  ਕੱਲ੍ਹ ਦਾ  ਜਵਾਨ 

    ਕਾਹਦਾ  ਤੂੰ  ਪੰਜਾਬੀ  ਸੱਜਣਾ ਕਾਹਦਾ  ਤੇਰੇ  ਤੇ ਮਾਨ

     

    ਗੁਰੂ  ਘਰਾਂ ਦੇ  ਵਿੱਚ ਤੂੰ  ਜਾ ਕੇ  ਗੰਦੇ  ਗੀਤ  ਵਜਾਵੇ

    ਕੈਸਾ ਤੂੰ  ਕਿਰਦਾਰ  ਬਣਾਇਆ ਤੈਨੂੰ ਸ਼ਰਮ ਨਾ ਆਵੇ

     

    ਮਾਰ  ਮੁਕਾ ਤਾਂ  ਪੁੱਤਰ ਮਾਂ  ਦਾ ਬਾਪ  ਦਾ ਪੁੱਤ ਜਵਾਨ

    ਮਾਰ  ਕੇ ਚੀਕਾਂ  ਭੈਣ  ਪਈ  ਰੋਵੇ ! ਰੋਵੇ  ਕੁੱਲ ਜਹਾਨ

     

    ਘਰਾਂ ‘ਚ ਡੱਕ ਲਓ ਪੁੱਤ ਮਾਰਦੇ  ਫਿਰਦੇ ਗਲੀ ਦਰਿੰਦੇ

    ਅੱਖਾਂ ਬੰਦ ਕਰ ਚੁੱਪ ਹੋ ਬਹਿ ਜੋ ਜ਼ਬਾਨ ਤੇ ਲਾਲੋ ਜਿੰਦੇ 

     

    ਸੱਚ  ਬੋਲਣ  ਤੇ  ਟੰਗ  ਦਿੰਦੇ  ਨੇ  ਗਲੀ  ਮੋੜ  ਚੁਰਾਹੇ 

    ਕਿਸ  ਪਾਸੇ ਨੂੰ  ਤੁਰੀ ਜਵਾਨੀ  ਪੈ ਗਈ  ਕਿਸ ਕੁਰਾਹੇ

     

    ਧੀਆਂ  ਛੇੜਨ  ਪੁੱਤਰ  ਮਾਰਨ  ਡਰਦਾ  ਕੋਈ ਨਾ ਬੋਲੇ

    ਕਾਹਦੇ  ਪਿਆ  ਜੈਕਾਰੇ  ਲਾਵੇ  ਕਾਹਦੇ ਗਾਵੇ  ਸੋਹਿਲੇ

     

    ਘਰ ਬੈਠਿਆ ਨਿੱਤ  ਫੇਸਬੁੱਕ ਤੇ  ਲੋਕਾਂ  ਨੂੰ ਮੱਤਾਂ ਦਿੰਦਾ

    ਤੇਰੇ  ਸਾਹਵੇਂ  ਪੁੱਤ ਮਾਰ ਤਾ ਤੂੰ  ਹੋਇਆ  ਨਾ ਸ਼ਰਮਿੰਦਾ

     

    ਕੰਗ ਚੁੱਪ ਬੈਠ ਕੇ ਵੇਖ ਤਮਾਸ਼ਾ ਗੱਲ ਕਦੇ ਨਾ  ਬਣਨੀ

    ਅੱਜ ਓਸ ਘਰ ਅੱਗ ਵੇ ਸੱਜਣਾ ਤੇਰੇ ਘਰ ਵੀ ਬਲ਼ਣੀ।