ਤੁਸੀਂ ਗੁਰਸ਼ਰਨ ਸਿੰਘ ਕੁਮਾਰ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਚੱਲਣਾ ਹੀ ਜ਼ਿੰਦਗੀ ਹੈ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਿਆਣੇ ਕਹਿੰਦੇ ਹਨ ਕਿ ਚੱਲਣਾ ਹੀ ਜ਼ਿੰਦਗੀ ਹੈ ਅਤੇ ਰੁਕਣਾ ਮੌਤ ਬਰਾਬਰ ਹੈ। ਚਲਦੀ ਹੋਈ ਗੱਡੀ ਹੀ ਮੁਸਾਫ਼ਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕਦੀ ਹੈ। ਰੁਕੀ ਹੋਈ ਗੱਡੀ ਨਾ ਤਾਂ ਆਪ ਤੁਰੇਗੀ ਨਾ ਹੀ ਕਿਸੇ ਮੁਸਾਫ਼ਿਰ ਨੂੰ ਉਸ ਦੀ ਮੰਜਿਲ ਤੇ ਪਹੁੰਚਾ ਸਕੇਗੀ। ਇਸੇ ਗੱਲ ਨੂੰ ਕੁਝ ਲੋਕ ਕਹਿੰਦੇ ਹਨ ਕਿ ‘ਹਰਕਤ ਵਿਚ ਬਰਕਤ’ ਹੈ ਭਾਵ ਇਹ ਹੈ ਕਿ ਜੇ ਕੋਈ ਮਸ਼ੀਨ ਚੱਲਦੀ ਹੈ ਤਾਂ ਹੀ ਉਸ ਦਾ ਲਾਭ ਹੈ। ਰੁਕੀ ਹੋਈ ਚੀਜ਼ ਦਾ ਕੋਈ ਲਾਭ ਨਹੀਂ ਹੈ। ਮਨੁੱਖ ਦਾ ਵੀ ਇਹ ਹੀ ਹਾਲ ਹੈ, ਜੇ ਉਸ ਦਾ ਦਿਲ ਹਰਕਤ ਕਰਦਾ ਹੈ ਤਾਂ ਹੀ ਉਹ ਜ਼ਿੰਦਾ ਹੈ ਜੇ ਦਿਲ ਦੀ ਹਰਕਤ ਖ਼ਤਮ ਦਾ ਬੰਦਾ ਵੀ ਖ਼ਤਮ। ਇਸੇ ਤਰ੍ਹਾਂ ਜੇ ਉਸ ਦਾ ਸਰੀਰ ਹਰਕਤ ਕਰਦਾ ਹੈ ਤਾਂ ਹੀ ਉਹ ਤੰਦਰੁਸਤ ਹੈ। ਉਸ ਦਾ ਵਿਕਾਸ ਹੈ। ਉਸ ਦਾ ਉਸ ਨੂੰ, ਉਸ ਦੇ ਪਰਿਵਾਰ  ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਲਾਭ ਹੈ। ਨਹੀਂ ਤੇ ਉਸ ਦੇ ਹੋਏ ਦਾ ਜਾਂ ਨਾ ਹੋਏ ਦਾ ਕੋਈ ਲਾਭ ਨਹੀਂ।
    ਉਪਰੋਕਤ ਵਿਚਾਰ ਦਾ ਇਹ ਭਾਵ ਹੈ ਕਿ ਮਨੁੱਖ ਨੂੰ ਕਦੀ ਵਿਹਲਾ ਨਹੀਂ ਬੈਠਣਾ ਚਾਹੀਦਾ। ਹਰ ਸਮੇਂ ਕੁਝ ਨਾ ਕੁਝ ਉਸਾਰੂ ਅਤੇ ਲੋਕ ਭਲਾਈ ਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਦੀਨ ਦੁਖੀ ਦਾ ਭਲਾ ਹੁੰਦਾ ਹੈ ਅਤੇ ਆਪਣਾ, ਆਪਣੇ ਪਰਿਵਾਰ ਦਾ, ਸਮਾਜ ਦਾ ਅਤੇ ਦੇਸ਼ ਦਾ ਵੀ ਵਿਕਾਸ ਹੁੰਦਾ ਹੈ। ਆਪਣੀ ਗ਼ਰੀਬੀ ਦੂਰ ਹੁੰਦੀ ਹੈ ਅਤੇ ਪਰਿਵਾਰ ਵਿਚ ਖ਼ੁਸ਼ਹਾਲੀ ਆਉਂਦੀ ਹੈ। ਕੰਮ ਤੇ ਰੁੱਝੇ ਰਹਿਣ ਦੀ ਮਿਸਾਲ ਅਸੀ ਇਕ ਛੋਟੀ ਜਿਹੀ ਕੀੜੀ ਤੋਂ ਵੀ ਲੈ ਸਕਦੇ ਹਾਂ।
    ਪਰਮਾਤਮਾ ਨੇ ਸ਼ਾਇਦ ਸਭ ਦੇ ਸਰੀਰ ਨਾਲ ਪੇਟ ਵੀ ਇਸੇ ਲਈ ਹੀ ਲਾਇਆ ਹੈ ਕਿ ਕੋਈ ਵੀ ਪ੍ਰਾਣੀ ਵਿਹਲਾ ਨਾ ਰਹੇ। ਹਰ ਕੋਈੇ ਆਪਣੇ ਉਦਰ ਪੂਰਤੀ ਲਈ ਯਤਨ ਕਰਦਾ ਰਹੇ। ਇਸ ਨਾਲ ਉਸ ਦੇ ਸਰੀਰ ਵਿਚ ਹਰ ਸਮੇਂ ਹਰਕਤ ਰਹੇਗੀ। ਇਸੇ ਹਰਕਤ ਨਾਲ ਉਸ ਦੇ ਘਰ ਵਿਚ ਬਰਕਤ ਹੋਵੇਗੀ। ਬਣੇ ਬਣਾਏ ਭੋਜਨ ਨੂੰ ਖਾਣ ਲਈ ਵੀ ਬੰਦੇ ਨੂੰ ਹੱਥ ਹਿਲਾਉਣੇ ਹੀ ਪੈਂਦੇ ਹਨ ਅਤੇ ਮੂੰਹ ਨਾਲ ਚਬਾਉਣਾ ਵੀ ਪੈਂਦਾ ਹੈ। ਫਿਰ ਇਸ ਭੋਜਨ ਨੂੰ ਪਚਾਉਣ ਲਈ ਵੀ ਹਰਕਤ ਦੀ ਲੋੜ ਹੈ।
    ਵਿਹਲਾ ਦਿਮਾਗ ਸ਼ੈਤਾਨ ਦਾ ਕਾਰਖਾਨਾ ਹੈ। ਉਸ ਨੂੰ ਸ਼ੈਤਾਨੀਆਂ ਸੁੱਝਦੀਆਂ ਹਨ। ਉਸ ਦੀ ਸੋਚ ਨਾਂਹ ਪੱਖੀ ਬਣ ਜਾਂਦੀ ਹੈ। ਉਹ ਨਸ਼ਿਆਂ ਵਿਚ ਪੈ ਕੇ ਕਈ ਬਿਮਾਰੀਆਂ ਸਹੇੜ ਬੈਠਦਾ ਹੈ। ਰੁਕਿਆ ਹੋਇਆ ਤਾਂ ਪਾਣੀ ਵੀ ਬੋਅ ਮਾਰਨ ਲੱਗ ਪੈਂਦਾ ਹੈ। ਪਏ ਪਏ ਲੋਹੇ ਨੂੰ ਜੰਗਾਲ ਲੱਗ ਜਾਂਦਾ ਹੈ। ਵਰਤੀਂਦੇ ਲੋਹੇ ਨੂੰ ਕਦੀ ਜੰਗਾਲ ਨਹੀਂ ਲੱਗਦਾ। ਕਈ ਆਲਸੀ ਬੰਦੇ ਕੰਮ ਨਾ ਮਿਲਣ ਦਾ ਬਹਾਨਾ ਬਣਾਉਂਦੇ ਹਨ। ਉਹ ਵਿਹਲੇ ਰਹਿ ਕੇ ਨਿਰਾਸ਼ਾ ਵਿਚ ਚਲੇ ਜਾਂਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਮਿਹਨਤ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ। ਹਿਮਤੀ ਬੰਦੇ ਮਿਹਨਤ ਨਾਲ ਮਿੱਟੀ ਵਿਚੋਂ ਵੀ ਸੋਨਾ ਕੱਢ ਲੈਂਦੇ ਹਨ।
    ਕਈ ਲੋਕ ਸੇਵਾ ਮੁਕਤੀ ਤੋਂ ਬਾਅਦ ਇਹ ਸੋਚਦੇ ਹਨ ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ। ਸਾਨੂੰ ਕੰਮ ਕਰਨ ਲੋੜ ਨਹੀਂ। ਪਰ ਇਹ ਗ਼ਲਤ ਹੈ। ਆਪਣੇ ਛੋਟੇ ਛੋਟੇ ਕੰਮ ਖ਼ੁਦ ਕਰਨੇ ਚਾਹੀਦੇ ਹਨ। ਬਾਜ਼ਾਰ ਅਤੇ ਨੇੜੇ ਤੇੜੇ ਦੇ ਕੰਮਾਂ ਲਈ ਵਾਹਨ ਦੀ ਵਰਤੋਂ ਨਾ ਕਰੋ। ਇਹ ਕੰਮ ਪੈਦਲ ਹੀ ਕਰੋ।ਕਈਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਆਪਣਾ ਖਾਲੀ ਸਮਾਂ ਕਿਵੇਂ ਬਿਤਾਉਣ। ਇਸ ਸਮੇਂ ਨੂੰ ਕੁਝ ਹਲਕਾ ਫੁਲਕਾ ਕੰਮ ਕਰ ਕੇ ਇਸ ਸਮੇਂ ਨੂੰ ਕਿਸੇ ਉਸਾਰੂ ਪਾਸੇ ਲਾਣਾ ਚਾਹੀਦਾ ਹੈ। ਤੁਸੀਂ ਆਪਣੀਆਂ ਅਧੂਰੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਵੀ ਉਪਯੋਗ ਕਰ  ਸਕਦੇ ਹੋ। ਘਰੋਂ ਬਾਹਰ ਨਿਕਲੋ ਅਤੇ ਇਸ ਸੁਨਹਿਰੀ ਉਮਰ ਦਾ ਆਨੰਦ ਮਾਣੋ ਅਤੇ ਨੂੰਹਾਂ ਧੀਆਂ ਨੂੰ ਆਪਣੇ ਹਿਸਾਬ ਜ਼ਿੰਦਗੀ ਜਿਉਣ ਦਿਓ ਬੱਚਿਆਂ ਨੂੰ ਤੁਹਾਡੇ ਘਰ ਪਰਤਣ ਦੀ ਉਡੀਕ ਹੋਵੇ। ਇਸ ਨਾਲ ਘਰ ਦਾ ਵਾਤਾਵਰਨ ਸੁਖਾਵਾਂ ਬਣੇਗਾ। ਸਵੇਰੇ ਸ਼ਾਮ ਸੈਰ ਕਰ ਸਕਦੇ ਹੋ, ਹੱਲਕੀ ਵਰਜਿਸ਼ ਕਰ ਸਕਦੇ ਹੋ, ਚੰਗੀਆਂ ਪੁਸਤਕਾਂ ਪੜ੍ਹ ਸਕਦੇ ਹੋ। ਮੰਦਰ ਗੁਰਦਵਾਰੇ ਜਾ ਸਕਦੇ ਹੋ, ਘਰ ਵਿਚ ਹੀ ਫੁੱਲ ਬੂਟੇ ਅਤੇ ਸਬਜੀਆਂ ਲਾ ਕੇ ਕਿਚਨ ਗਾਰਡਨ ਬਣਾ ਸਕਦੇ ਹੋ।ਇਹ ਸਮਾਂ ਤੁਸੀਂ ਕਿਸੇ ਦੀਨ ਦੁਖੀ ਦੀ ਸੇਵਾ ਵਿਚ ਵੀ ਲਾ ਸਕਦੇ ਹੋ। ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾ ਕੇ ਵਿਦਿਆ ਦਾਨ ਦੇ ਸਕਦੇ ਹੋ। ਅਨਾਥ ਜਾਂ ਬ੍ਰਿਧ ਆਸ਼ਰਮ, ਜਾਂ ਕਿਸੇ ਹਸਪਤਾਲ ਵਿਚ ਜਾ ਕੇ ਕੋਈ ਸੇਵਾ ਨਿਭਾ ਸਕਦੇ ਹੋ। ਪਰਉਪਕਾਰ ਦੇ ਕੰਮਾ ਨਾਲ ਤੁਹਨੂੰ ਖ਼ੁਸ਼ੀ ਮਿਲੇਗੀ ਅਤੇ ਲੋੜਵੰਦਾਂ ਦਾ ਭਲਾ ਹੋਵੇਗਾ। ਜ਼ਿੰਦਗੀ ਨੂੰ ਰਵਾਨਗੀ ਮਿਲੇਗੀ। ਤੁਸੀਂ ਹਰ ਸਮੇਂ ਤਰੋਤਾਜ਼ਾ ਅਤੇ ਤੰਦਰੁਸਤ ਰਹੋਗੇ।
    ਜੇ ਕਰ ਤੁਹਾਡੇ ਵਾਲ ਸਫੈਦ ਹੋ ਗਏ ਹਨ ਤਾਂ ਇਸ ਦਾ ਮਤਲਬ ਜ਼ਿੰਦਗੀ ਦਾ ਅੰਤ ਨਹੀਂ ਨਹੀਂ। ਇਹ ਇਕ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਹੈ। ਆਨੰਦ ਨਾਲ ਬੇਫਿਕਰ ਹੋ ਕੇ ਜੀਓ। ਇਸ ਨਾਲ ਤੁਹਾਡੀ ਯਾਦਾਸ਼ਤ ਵਧੇਗੀ। ਬੱਚਿਆਂ ਨਾਲ ਪਿਆਰ ਅਤੇ ਹਮਦਰਦੀ ਨਾਲ ਮਿਲੋ। ਹਰ ਸਮੇਂ ਚਿਹਰੇ ਤੇ ਮੁਸਕਾਨ ਰੱਖੋ। ਤੁਸੀਂ ਗਿਆਨ ਦਾ ਭੰਡਾਰਾ ਹੋੇ। ਤੁਸੀਂ ਬੱਚਿਆਂ ਲਈ ਪ੍ਰੇਰਨਾ ਸਰੋਤ ਹੋ। ਉਨ੍ਹਾਂ ਨੂੰ ਤੁਹਾਡੇ ਕੋਲੋਂ ਸੁਚੱਜੀ ਅਗੁਵਾਈ ਮਿਲੇਗੀ। ਬੱਚੇ ਤੁਹਾਨੂੰ ਬੋਝ ਨਹੀਂ ਸਮਝਣਗੇ। ਸਾਰੇ ਪਰਿਵਾਰ ਵਿਚ ਤੁਹਾਡੀ ਇਜੱਤ ਵਧੇਗੀ।
    ਕਈ ਲੋਕਾਂ ਕੋਲ ਬਹੁਤਾ ਧਨ ਆ ਜਾਏ ਤਾਂ ਉਹ ਵੀ ਸੋਚਦੇ ਹਨ ਕਿ ਹੁਣ ਸਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ। ਅਸੀਂ ਵਿਹਲੇ ਬੈਠ ਕਿ ਖਾ ਸਕਦੇ ਹਾਂ ਪਰ ਕੇਵਲ ਆਪਣਾ ਪੇਟ ਭਰਨਾ ਹੀ ਜ਼ਿੰਦਗੀ ਦਾ ਮਕਸਦ ਨਹੀਂ। ਆਪਣਾ ਪੇਟ ਤਾਂ ਜਾਨਵਰ ਵੀ ਭਰ ਹੀ ਲੈਂਦੇ ਹਨ। 
    ਮਨੁੱਖਾ ਜੀਵਨ ਦਾ ਮਨੋਰਥ ਕੁਝ ਉਚੇਰਾ ਹੈ। ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਤੇ ਵਿਹਲੇ ਰਹਿਣ ਲਈ ਨਹੀਂ ਭੇਜਿਆ। ਉਸ ਨੂੰ ਚੰਗੇ ਕਰਮ ਕਰਨ ਲਈ ਭੇਜਿਆ ਹੈ। ਵਿਹਲੇ ਰਿਹਾਂ ਪੇਟ ਨਹੀਂ ਭਰਦਾ। ਵਿਹਲਿਆਂ ਤਾਂ ਮੱਖੀ ਵੀ ਮੂੰਹ ਵਿਚ ਨਹੀਂ ਪੈਂਦੀ। ਪੇਟ ਭਰਨ ਲਈ ਹੱਥ ਹਿਲਾਉਣੇ ਪੈਂਦੇ ਹਨ।ਸਰੀਰ ਨੂੰ ਕੁਝ ਕਸ਼ਟ ਦੇਣਾ ਪੈਂਦਾ ਹੈ। ਬੰਦੇ ਦੇ ਸੁੱਖ ਦੀ ਦੁਨੀਆਂ ਉਸ ਦੇ ਅਰਾਮ ਦੀ ਹੱਦ ਤੋਂ ਬਾਹਰ ਜਾ ਕੇ ਹੀ ਸ਼ੁਰੂ ਹੁੰਦੀ ਹੈ। ਹਰਕਤ ਦਾ ਦੂਜਾ ਨਾਮ ਮਿਹਨਤ ਹੈ ਅਤੇ ਇਸੇ ਹਰਕਤ ਵਿਚ ਹੀ ਬਰਕਤ ਹੈ।