ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਜਨਮ ਜਨਮ ਦਾ ਸਾਥ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕਈ ਲੋਕ ਪਤੀ ਪਤਨੀ ਦੇ ਰਿਸ਼ਤੇ ਨੂੰ ਜਨਮ ਜਨਮ ਦਾ ਸਾਥ ਕਹਿੰਦੇ ਹਨ ਪਰ ਮਨੁੱਖ ਵਿਚ ਏਨੀ ਦਿਬ ਦ੍ਰਿਸ਼ਟੀ ਨਹੀਂ ਕਿ ਉਹ ਆਪਣੇ ਪਿਛਲੇ ਜਾਂ ਅਗਲੇ ਜਨਮ ਬਾਰੇ ਸੱਚ ਹੀ ਕੁਝ ਜਾਣ ਸਕੇ। ਫਿਰ ਵੀ ਜੇ ਅਸੀਂ ਆਪਣੇ ਇਸ ਜਨਮ ਦੇ ਰਿਸ਼ਤੇ ਨੂੰ ਹੀ ਸੁਹਿਰਦਤਾ ਨਾਲ ਨਿਭਾ ਲਈਏ ਤਾਂ ਸਾਡਾ ਗ੍ਰਿਹਸਥ ਜੀਵਨ ਬਹੁਤ ਸ਼ਾਨਦਾਰ ਬਣ ਸਕਦਾ ਹੈ। ਪਤੀ ਪਤਨੀ ਦਾ ਰਿਸ਼ਤਾ ਦੋ ਆਤਮਾਵਾਂ ਦਾ ਮਿਲਣ ਹੁੰਦਾ ਹੈ। ਇਸ ਰਿਸ਼ਤੇ ਨੂੰ ਸਮਾਜ ਅਤੇ ਕਾਨੂਨ ਦੀ ਪਰਵਾਨਗੀ ਵੀ ਹਾਸਲ ਹੁੰਦੀ ਹੈ। ਇਸ ਰਿਸ਼ਤੇ ਨਾਲ ਹੀ ਕੁਦਰਤ ਦੀ ਗਤੀ ਅੱਗੇ ਚੱਲਦੀ ਹੈ। ਪਤੀ ਪਤਨੀ ਦੇ ਰਿਸ਼ਤੇ ਦੀ ਕਾਮਯਾਬੀ ਲਈ ਇਹ ਜ਼ਰੂਰੀ ਹੈ ਕਿ ਦੋਵਾਂ ਵਿਚ ਸਰੀਰਕ ਅਤੇ ਆਤਮਿਕ ਤੌਰ ’ਤੇ ਕੋਈ ਪਰਦਾ ਨਾ ਹੋਵੇ। ਜੇ ਇਸ ਰਿਸ਼ਤੇ ਵਿਚ ਕੋਈ ਪਰਦਾ ਜਾਂ ਭੇਦ ਭਾਵ ਆ ਜਾਏ ਤਾਂ ਰਿਸ਼ਤੇ ਵਿਚ ਦਰਾਰ ਆ ਜਾਂਦੀ ਹੈ। ਇਕ ਦੂਜੇ ਪ੍ਰਤੀ ਸ਼ੱਕ ਪੈਦਾ ਹੋ ਜਾਂਦਾ ਹੈ ਅਤੇ ਘਰ ਵਿਚ ਨਿੱਤ ਦਾ ਕਲੇਸ਼ ਰਹਿੰਦਾ ਹੈ ਜੋ ਹੌਲੀ ਹੌਲੀ ਵਧਦਾ ਹੀ ਰਹਿੰਦਾ ਹੈ।
    ਪਤੀ ਪਤਨੀ ਦਾ ਪਵਿਤਰ ਰਿਸ਼ਤਾ ਪਿਆਰ ਅਤੇ ਤਿਆਗ ਦੀਆਂ ਬਹੁਤ ਹੀ ਸੂਖਮ ਤੰਦਾਂ ਤੇ ਟਿਕਿਆ ਹੁੰਦਾ ਹੈ ਜਿਸ ਨੂੰ ਨਿਭਾਉਣ ਲਈ ਬਹੁਤ ਹੀ ਸਾਵਧਾਨੀ ਦੀ ਲੋੜ ਹੁੰਦੀ ਹੈ। ਪਤੀ ਪਤਨੀ ਦੇ ਰਿਸ਼ਤੇ ਦੀ ਕਾਮਯਾਬੀ ਲਈ ਕੋਈ ਪੱਕੀ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ। ਕੋਈ ਅਸੂਲ ਜਾਂ ਹਾਲਾਤ ਐਸੇ ਨਹੀਂ ਬਣਾਏ ਜਾ ਸਕਦੇ ਜੋ ਸਭ ਜੋੜਿਆਂ ’ਤੇ ਇਕੋ ਜਿਹੇ ਲਾਗੂ ਕੀਤੇ ਜਾ ਸਕਣ ਅਤੇ ਉਨ੍ਹਾਂ ਦੇ ਨਤੀਜੇ ਵੀ ਇਕੋ ਜਿਹੇ ਹੀ ਨਿਕਲਣ। ਇਹ ਤਾਂ ਆਪਸੀ ਸੂਝ ਬੂਝ, ਸਿਆਣਪ, ਸਹਿਯੋਗ ਅਤੇ ਸਹਿਣਸ਼ੀਲਤਾ ਨਾਲ ਹੀ ਸਫ਼ਲ ਹੁੰਦੇ ਹਨ। ਹਰ ਮਨੁੱਖ ਦੀ ਪਸੰਦ ਅਤੇ ਬੁੱਧੀ ਅਲੱਗ ਅਲੱਗ ਹੁੰਦੀ ਹੈ। ਹਰ ਇਕ ਦੀਆਂ ਸੂਖਮ ਭਾਵਨਾਵਾਂ ਅਤੇ ਕੁਰਬਾਨੀ ਦਾ ਜਜ਼ਬਾ ਅਲੱਗ ਹੁੰਦਾ ਹੈ। ਇਸ ਤੋਂ ਇਲਾਵਾ ਇਕ ਦੂਜੇ ਨੂੰ ਸਮਝਣ ਦੀ ਅਤੇ ਆਪਣੇ ਆਪ ਨੂੰ ਦੂਸਰੇ ਮੁਤਾਬਕ ਢਾਲਣ ਦੀ ਪਰਵਿਰਤੀ ਵੀ ਅਲੱਗ ਅਲੱਗ ਹੁੰਦੀ ਹੈ। ਫਿਰ ਹਰ ਪਰਿਵਾਰ ਦਾ ਮਾਹੌਲ ਵੱਖੋ ਵੱਖਰਾ ਹੁੰਦਾ ਹੈ। ਪਤੀ ਪਤਨੀ ਦੇ ਰਿਸ਼ਤੇਦਾਰ ਵੀ ਉਨ੍ਹਾਂ ਨਾਲ ਅਲੱਗ ਅਲੱਗ ਤਰ੍ਹਾਂ ਨਾਲ ਵਿਉਹਾਰ ਕਰਦੇ ਹਨ ਜੋ ਉਨ੍ਹਾਂ ਦੇ ਆਪਸੀ ਰਿਸ਼ਤਿਆਂ ਤੇ ਬਹੁਤ ਗ਼ਹਿਰਾ ਪ੍ਰਭਾਵ ਪਾਉਂਦਾ ਹੈ। ਪਤੀ ਪਤਨੀ ਦੇ ਮੁਢਲੇ ਸੰਸਕਾਰ ਵੀ ਉਨ੍ਹਾਂ ਦੇ ਰਿਸ਼ਤਿਆਂ ਤੇ ਅਸਰ ਪਾਉਂਦੇ ਹਨ।
    ਪਤੀ ਪਤਨੀ ਦਾ ਆਪਸੀ ਸਬੰਧ ਬਹੁਤ ਹੀ ਨਾਜ਼ੁਕ ਅਤੇ ਗੁਪਤ ਹੁੰਦਾ ਹੈ ਜਿਸ ਦਾ ਜਿਕਰ ਦੂਜੇ ਬੰਦੇ ਅੱਗੇ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਆਪਸੀ ਛੋਟੀ ਛੋਟੀ ਗੱਲ ਨੂੰ ਕਿਸੇ ਤੀਸਰੇ ਬੰਦੇ ਅੱਗੇ ਜ਼ਾਹਿਰ ਨਹੀਂ ਕਰਨਾ ਚਾਹੀਦਾ। ਆਪਣੇ ਜੀਵਨ ਸਾਥੀ ਦੀ ਬੁਰਾਈ ਕਿਸੇ ਸਾਹਮਣੇ ਨਹੀਂ ਕਰਨੀ ਚਾਹੀਦੀ। ਗੱਲ ਤਾਂ ਕਹਿੰਦੀ ਹੈ-‘ਤੂੰ ਮੈਨੂੰ ਮੂੰਹੋ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਾਂ’। ਤੀਸਰੇ ਬੰਦੇ ਦਾ ਦਖਲ ਪਤੀ ਪਤਨੀ ਦੇ ਸਬੰਧਾਂ ਵਿਚ ਦੂਰੀਆਂ ਪੈਦਾ ਕਰ ਦਿੰਦਾ ਹੈ।
    ਜੀਵਨ ਸਾਥੀ ਦੀ ਕਿਸੇ ਗ਼ਲਤੀ ਨੂੰ ਬਾਰ ਬਾਰ ਦੁਹਰਾਉਣਾ ਜਾਂ ਕਿਸੇ ਆਪਸੀ ਅਣਸੁਖਾਵੀ ਘਟਨਾ ਦਾ ਬਾਰ ਬਾਰ ਜਿਕਰ ਕਰਨਾ ਵੀ ਠੀਕ ਨਹੀਂ। ਪ੍ਰਮਾਤਮਾ ਨੇ ਮਨੁੱਖ ਨੂੰ ਭੁੱਲਣ ਦੀ ਆਦਤ ਇਕ ਵਰਦਾਨ ਦੀ ਤਰ੍ਹਾਂ ਦਿੱਤੀ ਹੈ। ਇਸ ਨਾਲ ਆਪਸੀ ਤੱਲਖੀ ਲੰਮੀ ਨਹੀਂ ਖਿੱਚਦੀ। ਆਪਣੇ ਜੀਵਨ ਸਾਥੀ ਦੀਆਂ ਗ਼ਲਤੀਆਂ ਨੂੰ ਭੁੱਲਣ ਨਾਲ ਅਤੇ ਕੁਝ ਗੱਲਾਂ ਨੂੰ ਅਣਗੋਲਿਆਂ ਕਰਨ ਨਾਲ ਗ੍ਰਿਹਸਥ ਦੀ ਗੱਡੀ ਸਹਿਜ ਨਾਲ ਚੱਲਦੀ ਹੈ।
    ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਇਸ ਲਈ ਉਸ ਨੂੰ ਆਪਸੀ ਰਿਸ਼ਤਿਆਂ ਦੇ ਨਾਲ ਨਾਲ ਸਮਾਜਿਕ ਰਿਸ਼ਤਿਆਂ ਨੂੰ ਵੀ ਨਿਭਾਉਣਾ ਪੈਂਦਾ ਹੈ। ਇਨ੍ਹਾਂ ਸਮਾਜਿਕ ਰਿਸ਼ਤਿਆਂ ਨੂੰ ਇਸ ਤਰ੍ਹਾਂ ਨਿਭਾਓ ਕਿ ਤੁਹਾਡੇ ਪਤੀ ਪਤਨੀ ਦੇ ਆਪਸੀ ਰਿਸ਼ਤੇ ਸੁਹਿਰਦਤਾ ਪੂਰਨ ਬਣੇ ਰਹਿਣ। ਇਨ੍ਹਾਂ ਰਿਸ਼ਤਿਆਂ ਨੂੰ ਸੋਹਣੀ ਤਰ੍ਹਾਂ ਨਿਭਾਉਣ ਵਿਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਨੂੰਹ ਅਤੇ ਸੱਸ ਦੇ ਰਿਸ਼ਤੇ ਵਿਚ ਵੀ ਦੋਹਾਂ ਨੂੰ ਆਪਸੀ ਹਉਮੈ ਛੱਡ ਦੇਣੀ ਚਾਹੀਦੀ ਹੈ ਤਾਂ ਕਿ ਘਰ ਦਾ ਮਾਹੌਲ ਖ਼ੁਸ਼ਨੁਮਾ ਰਹੇ। ਪਤੀ ਪਤਨੀ ਦੇ ਆਪਸੀ ਰਿਸ਼ਤੇ ਤਿੜਕਣ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿ ਜੇ ਪਤੀ ਪਤਨੀ ਦੋਵੇਂ ਕਮਾਊ ਹੋਣ ਤਾਂ ਤਾਂ ਆਪਣੀ ਕਮਾਈ ਅਲੱਗ ਅਲੱਗ ਰੱਖਣ ਨਾਲ ਵੀ ਫਿੱਕ ਪੈਦਾ ਹੋ ਜਾਂਦੀ ਹੈ। ਆਪਣੇ ਆਪ ਨੂੰ ਦੂਸਰੇ ਤੋਂ ਸਿਆਣਾ ਅਤੇ ਉੱਤਮ ਸਮਝਣਾ ਜਾਂ ਦੂਸਰੇ ਨੂੰ ਆਪਣੇ ਦਬਾ ਹੇਠ ਰੱਖਣ ਦੀ ਕੋਸ਼ਿਸ਼ ਕਰਨਾ ਜਾਂ ਇਹ ਸੋਚਣਾ ਕਿ ਘਰ ਵਿਚ ਹਰ ਸਮੇਂ ਮੇਰੀ ਹੀ ਹਕੂਮਤ ਚੱਲੇ ਅਤੇ ਮੇਰੀ ਹਰ ਗੱਲ ਮੰਨੀ ਜਾਏ ਵੀ ਗ਼ਲਤ ਹੈ। ਇਕ ਦੂਜੇ ਨਾਲ ਸਹਿਯੋਗ ਨਾ ਕਰਨਾ ਜਾਂ ਦੂਸਰੇ ਦੀ ਸਮੱਸਿਆ ਨੂੰ ਨਾ ਸਮਝਣਾ ਵੀ ਕਈ ਨਵੀਂਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਘਰ ਦੇ ਕੰਮਾਂ ਦੀ ਅਢੁਕਵੀਂ ਵੰਡ ਹੋਣਾ ਵੀ ਸ਼ੀਤ ਯੁੱਧ ਨੂੰ ਸੱਦਾ ਦਿੰਦਾ ਹੈ। ਦੋਹਾਂ ਦਾ ਮਨ ਇਕ ਦੂਜੇ ਤੋਂ ਭਰ ਜਾਂਦਾ ਹੈ। ਘਰ ਵਿਚ ਕਲੇਸ਼ ਹੋਣ ਕਾਰਨ ਵੀ ਬੰਦਾ ਕਈ ਵਾਰੀ ਇਕ ਦੂਜੇ ਤੋਂ ਛੁਟਕਾਰਾ ਪਾਉਣ ਦੀ ਸੋਚਦਾ ਹੈ। ਕਈ ਵਾਰੀ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ। ਤਲਾਕ ਇਸ ਸਮੱਸਿਆ ਦਾ ਹੱਲ ਨਹੀਂ। ਬੰਦਾ ਇਕੱਲਾ ਪੈ ਜਾਂਦਾ ਹੈ। ਲੋਕ ਤੁਹਾਡੀ ਫੁੱਟ ਦਾ ਤਮਾਸ਼ਾ ਦੇਖਦੇ ਹਨ। ਬੰਦਾ ਤਣਾਅ ਵਿਚ ਆ ਜਾਂਦਾ ਹੈ। ਉਸ ਨੂੰ ਕਈ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਘੇਰ ਲੈਂਦੀਆਂ ਹਨ। ਉਸ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਖ਼ੁਸ਼ੀਆਂ ਉੱਡ ਪੁੱਡ ਜਾਂਦੀਆਂ ਹਨ। ਉਹ ਇਕ ਸਰਾਪੀ ਜ਼ਿੰਦਗੀ ਭੋਗਣ ਲਈ ਮਜ਼ਬੂਰ ਹੋ ਜਾਂਦਾ ।ਮਨ ਨੂੰ ਮਾਰਨਾ ਪੈਂਦਾ ਹੈ ਅਤੇ ਖਾਹਿਸ਼ਾਂ ਦਾ ਗਲਾ ਘੁੱਟਣਾ ਪੈਂਦਾ ਹੈ।ਪਰਿਵਾਰ ਟੁੱਟ ਜਾਂਦੇ ਹਨ ਅਤੇ ਮਾਸੂਮ ਬੱਚਿਆਂ ਦਾ ਭਵਿੱਖ ਵੀ ਹਨੇਰਾ ਹੋ ਜਾਂਦਾ ਹੈ। ਇਸ ਲਈ ਜ਼ਰਾ ਸਹਿਣਸ਼ੀਲਤਾ ਤੋਂ ਕੰਮ ਲਉ ਅਤੇ ਅਜਿਹੀ ਸਥਿਤੀ ਨਾ ਪੈਦਾ ਹੋਣ ਦਿਓ।ਜੀਵਨ ਸਾਥੀ ਤੋਂ ਵਿਛੜਣ ਤੋਂ ਬਾਅਦ ਹੀ ਪਤਾ ਚੱਲਦਾ ਹੀ ਕਿ ਕਿਸੇ ਨੇ ਜ਼ਿੰਦਗੀ ਵਿਚ ਕੀ ਗਵਾਇਆ ਹੈ ਅਤੇ ਕੀ ਪਾਇਆ ਹੈ? ਦੂਜਾ ਵਿਆਹ ਕੋਈ ਆਸਾਨ ਨਹੀਂ ਹੁੰਦਾ। ਇਸੇ ਲਈ ਕਹਿੰਦੇ ਹਨ ਕਿ ਸ਼ਾਦੀ ਤਾਂ ਇਕੋ ਵਾਰੀ ਹੀ ਹੁੰਦੀ ਹੈ। ਦੂਜੀ ਵਾਰੀ ਤਾਂ ਸਮਝੋਤਾ ਹੀ ਹੁੰਦਾ ਹੈ। ਰਿਸ਼ਤੇ ਵੀ ਇਕੋ ਵਾਰੀ ਹੀ ਨਿਭਾਏ ਜਾਂਦੇ ਹਨ। ਦੂਜੀ ਵਾਰੀ ਤਾਂ ਬੇਮੇਲ ਜਾਂ ਦਾਗੀ ਰਿਸ਼ਤਾ ਹੀ ਮਿਲਦਾ ਹੈ।
    ਆਪਣੇ ਘਰ ਤੋਂ ਬਾਹਰੋਂ ਪਿਆਰ ਅਤੇ ਵਫਾ ਦੀ ਉਮੀਦ ਰੱਖਣਾ ਵੀ ਪਾਪ ਹੈ ਅਤੇ ਜੀਵਨਸਾਥੀ ਨੂੰ ਧੋਖਾ ਦੇਣਾ ਹੀ ਹੈ। ਵਫਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੀ ਹੁੰਦਾ ਹੈ ਸਾਹਮਣੇ ਤਾਂ ਸਾਰੇ ਗੱਲਾਂ ਨਾਲ ਸੱਚੇ ਬਣ ਜਾਂਦੇ ਹਨ। ਕੋਈ ਵੀ ਗ਼ਲਤ ਕਦਮ ਚੁੱਕਣ ਦੀ ਬਜਾਏ ਥੋੜ੍ਹੀ ਸਿਆਣਪ ਤੋਂ ਕੰਮ ਲਓ। ਆਪਣੇ ਜੀਵਨ ਸਾਥੀ ਲਈ ਇਮਾਨਦਾਰ ਰਹੋ। ਇਹ ਹੀ ਕਾਮਯਾਬ ਜ਼ਿੰਦਗੀ ਦਾ ਅਧਾਰ ਹੈ। ਏਕੇ ਵਿਚ ਹੀ ਬਰਕਤ ਹੈ। ਜਦ ਤੱਕ ਪਤੀ ਪਤਨੀ ਆਪਸੀ ਗੱਲ ਬਾਹਰ ਨਹੀਂ ਕੱਢਦੇ ਤਦ ਤੱਕ ਕੋਈ ਤੀਸਰਾ ਬੰਦਾ ਉਨ੍ਹਾਂ ਵਲ ਉਂਗਲ ਨਹੀਂ ਉਠਾ ਸਕਦਾ।ਘਰ ਵਿਚ ਇੱਜ਼ਤ ਅਤੇ ਸ਼ਾਤੀ ਬਣੀ ਰਹਿੰਦੀ ਹੈ। ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਏ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਜੇ ਆਪਸ ਵਿਚ ਕੋਈ ਮਨ ਮੁਟਾਵ ਹੋ ਵੀ ਜਾਏ ਤਾਂ ਮਿਲ ਬੈਠ ਕੇ ਅਤੇ ਵੱਡਾ ਦਿਲ ਰੱਖ ਕੇ ਆਪਸੀ ਮਸਲੇ ਸੁਲਝਾ ਲਓ। ਆਪਣੀ ਗ੍ਰਿਹਸਥੀ ਨੂੰ ਨਾ ਟੁੱਟਣ ਦਿਓ।
    ਨਿਭਾਉਣ ਵਾਲੇ ਤਾਂ ਕੰਡਿਆਂ ਨਾਲ ਵੀ ਨਿਭਾ ਹੀ ਲੈਂਦੇ ਹਨ।ਸਾਊ ਬੰਦੇ ਥੋੜ੍ਹਾ ਮੰਨ ਮਨਾ ਕੇ, ਥੋੜ੍ਹਾ ਅਣਦੇਖਿਆ ਕਰ ਕੇ ਅਤੇ ਥੋੜ੍ਹਾ ਬਰਦਾਸ਼ਤ ਕਰ ਕੇ ਨਿਭਾ ਹੀ ਲੈਂਦੇ ਹਨ ਪਰ ਪਰਿਵਾਰ ਨੂੰ ਟੁੱਟਣ ਨਹੀਂ ਦਿੰਦੇ। ਗ੍ਰਿਹਸਥੀ ਜੀਵਨ ਨੂੰ ਪਤੀ ਪਤਨੀ ਨੇ ਰਲ ਕੇ ਹੀ ਕਾਮਯਾਬ ਬਣਾਉਣਾ ਹੁੰਦਾ ਹੈ। ਅਜਿਹੇ ਘਰਾਂ ਵਿਚ ਬੱਚਿਆਂ ਨੂੰ ਪਿਆਰ ਅਤੇ ਬਜ਼ੁਰਗਾਂ ਨੂੰ ਸਤਿਕਾਰ ਮਿਲਦਾ ਹੈ। ਉੱਥੇ ਬਜ਼ੁਰਗ ਮੁਸਕਰਾਉਂਦੇ ਹੋਏ ਮਿਲਦੇ ਹਨ ਅਤੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਹਨ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਰ ਇਨਸਾਨ ਦਾ ਸੁਭਾਅ ਵੱਖੋ ਵੱਖਰਾ ਹੁੰਦਾ ਹੈ। ਜਿੱਥੇ ਹਰ ਮਨੁੱਖ ਵਿਚ ਕੋਈ ਨਾ ਕੋਈ ਗੁਣ ਹੁੰਦਾ ਹੈ ਉੱਥੇ ਉਸ ਵਿਚ ਕੋਈ ਨਾ ਕੋਈ ਕਮੀ ਵੀ ਹੁੰਦੀ ਹੈ। ਸਰਬ ਗੁਣ ਸੰਪਨ ਕੋਈ ਨਹੀਂ ਹੁੰਦਾ।ਜੇ ਅਸੀਂ ਆਪਣੇ ਜੀਵਨ ਸਾਥੀ ਨੂੰ ਉਸ ਦੇ ਗੁਣਾਂ ਅਤੇ ਔਗੁਣਾਂ ਸਮੇਤ ਹੀ ਸਵੀਕਾਰ ਕਰਾਂਗੇ ਤਾਂ ਹੀ ਸਾਡੀ ਜ਼ਿੰਦਗੀ ਖ਼ੁਸ਼ੀ ਅਤੇ ਖ਼ੇੜੇ ਭਰੀ ਹੋਵੇਗੀ ਅਤੇ ਸਾਨੂੰ ਇਹ ਕਹਿਣ ਵਿਚ ਮਾਣ ਹੋਵੇਗਾ ਕਿ ਸਾਡਾ ਜਨਮ ਜਨਮ ਦਾ ਸਾਥ ਹੈ।