ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਗਿਆਨ ਅਤੇ ਸਮਝਦਾਰੀ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅੱਜ ਕੱਲ੍ਹ ਸਾਡੇ ਕੋਲ ਗਿਆਨ ਬਹੁਤ ਹੈ ਪਰ ਸਮਝਦਾਰੀ ਘੱਟ ਹੈ। ਅਖ਼ਬਾਰ, ਟੈਲੀਵਜ਼ਿਨ, ਫੇਸ ਬੁੱਕ, ਵੱਟ੍ਹਸ ਐਪ ਅਤੇ ਇੰਟਰਨੈੱਟ ਨਾਲ ਸਾਨੂੰ ਦੁਨੀਆਂ ਭਰ ਦੀਆਂ ਖ਼ਬਰਾਂ ਦਾ ਗਿਆਨ ਹੈ ਪਰ ਆਪਣੇ ਗੁਆਂਢੀ ਦੀ ਖ਼ਬਰ ਬਾਰੇ ਸਾਨੂੰ ਕੁਝ ਨਹੀਂ ਪਤਾ। ਅਸੀਂ ਮੰਗਲ ਤੇ ਜੀਵਨ ਖੋਜ ਰਹੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਕਿ ਜੀਵਨ ਵਿਚ ਮੰਗਲ ਹੈ ਕਿ ਨਹੀਂ। ਸਾਡੀਆਂ ਇਮਾਰਤਾਂ ਬਹੁਤ ਉੱਚੀਆਂ ਹੋ ਗਈਆਂ ਹਨ ਪਰ ਸਾਡੇ ਕਿਰਦਾਰ ਬਹੁਤ ਨੀਵੇਂ ਹੋ ਗਏ ਹਨ। ਅਸੀਂ ਖ੍ਰੀਦਦੇ ਬਹੁਤ ਹਾਂ ਪਰ ਵਰਤਦੇ ਘੱਟ ਹਾਂ। ਦੁਵਾਈਆਂ ਵਧ ਗਈਆਂ ਹਨ ਪਰ ਤੰਦਰੁਸਤੀ ਘੱਟ ਗਈ ਹੈ। ਸਾਡੀਆਂ ਅਰਦਾਸਾਂ ਵਧ ਗਈਆਂ ਹਨ ਪਰ ਸ਼ਰਧਾ ਘੱਟ ਗਈ ਹੈ। ਅਸੀਂ ਗੱਲਾਂ ਸ਼ਾਤੀ ਦੀਆਂ ਕਰਦੇ ਹਾਂ ਪਰ ਖ਼ੁਦ ਘਰਾਂ ਵਿਚ ਲੜ੍ਹਦੇ ਰਹਿੰਦੇ ਹਾਂ। ਸਾਡੀਆਂ ਪ੍ਰਾਪਤੀਆਂ ਬਹੁਤ ਹਨ ਪਰ ਉਨ੍ਹਾਂ ਦਾ ਆਨੰਦ ਮਾਣਨ ਦਾ ਸਾਡੇ ਕੋਲ ਸਮਾਂ ਨਹੀਂ। ਇਸ ਤਰ੍ਹਾਂ ਸੰਸਾਰ ਨਾਲ ਤਾਂ ਜੁੜਦੇ ਹਾਂ ਪਰ ਖੁਦ ਨਾਲੋਂ ਕੱਟੇ ਜਾਂਦੇ ਹਾਂ। ਅਸੀਂ ਅੰਦਰੂਨੀ ਤੌਰ ਤੇ ਆਪਣੇ ਪਰਿਵਾਰ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ।  ਇਹ ਹੈ ਸਾਡੇ ਗਿਆਨ ਅਤੇ ਸਮਝਦਾਰੀ ਦਾ ਫਰਕ। 
    ਸਾਡੇ ਕੋਲ ਵਿੱਦਿਆ ਦੀਆਂ ਡਿਗਰੀਆਂ ਤਾਂ ਬਹੁਤ ਹਨ ਪਰ ਸਲੀਕਾ ਘੱਟ ਹੈ। ਬੰਦੇ ਕੋਲ ਜਿੰਨੀਆਂ ਮਰਜ਼ੀ ਡਿਗਰੀਆਂ ਹੋਣ, ਜੇ ਉਸ ਕੋਲ ਸਲੀਕਾ ਨਹੀਂ ਤਾਂ ਉਸ ਦਾ ਸਾਰਾ ਗਿਆਨ ਹੀ ਬੇਕਾਰ ਹੈ। ਬਹੁਤੀਆਂ ਡਿਗਰੀਆਂ ਨਾਲ ਜ਼ਿਆਦਾ ਲਿਆਕਤ ਨਹੀਂ ਆ ਜਾਂਦੀ। ਡਿਗਰੀਆਂ ਤਾਂ ਕੇਵਲ ਮਹਿੰਗੇ ਸਕੂਲਾਂ ਤੇ ਕਾਲਜਾਂ ਦੀਆਂ ਫੀਸਾਂ ਦੀਆਂ ਰਸੀਦਾਂ ਹੀ ਹਨ। ਇਕ ਪੜਿਆ ਲਿਖਿਆ ਬੰਦਾ ਵੀ ਨਲਾਇਕ ਹੋ ਸਕਦਾ ਹੈ ਅਤੇ ਇਕ ਅਨਪੜ੍ਹ ਬੰਦਾ ਵੀ ਲਾਇਕ ਹੋ ਸਕਦਾ ਹੈ। ਜੇ ਕਰ ਪੜਿਆ ਲਿਖਿਆ ਬੰਦਾ ਦੂਜੇ ਨਾਲ ਸਲੀਕੇ ਨਾਲ ਗੱਲ ਨਹੀਂ ਕਰਦਾ, ਉਸ ਨੂੰ ਸਮਾਜ ਵਿਚ ਵਿਚਰਨ ਦਾ ਢੰਗ ਨਹੀਂ ਆਉਂਦਾ ਅਤੇ ਉਹ ਆਪਣੇ ਮਾਂ ਪਿਓ ਦੀ ਵੀ ਸੇਵਾ ਨਹੀਂ ਕਰਦਾ ਤਾਂ ਉਸ ਨੂੰ ਲਾਇਕ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਜੇ ਇਕ ਅਨਪੜ੍ਹ ਬੰਦਾ ਗ਼ਰੀਬਾਂ ਦੇ ਦਰਦ ਨੂੰ ਸਮਝਦਾ ਹੈ ਅਤੇ ਉਨ੍ਹਾਂ ਨਾਲ ਮਿੱਠਾ ਬੋਲਦਾ ਹੈ, ਆਪਣੇ ਮਾਂ ਪਿਓ ਨੂੰ ਵੀ ਪੂਰਾ ਸਤਿਕਾਰ ਦਿੰਦਾ ਹੈ, ਉਨ੍ਹਾਂ ਦੇ ਭੋਜਨ, ਬਸਤਰ, ਦਵਾ ਦਾਰੂ ਅਤੇ ਬਾਕੀ ਸਭ ਜ਼ਰੂਰਤਾਂ ਪੂਰੀਆਂ ਕਰਦਾ ਹੈ ਤਾਂ ਉਹ ਸਭ ਤੋਂ ਹੀ ਲਾਇਕ ਹੈ ਅਤੇ ਕਿਸੇ ਪੜ੍ਹੇ ਲਿਖੇ ਨਲਾਇਕ ਬੰਦੇ ਤੋਂ ਹਮੇਸ਼ਾਂ ਹੀ ਚੰਗਾ ਹੈ।
    ਅਸੀਂ ਆਪਣੇ ਬੱਚਿਆਂ ਨੂੰ ਮਹਿੰਗੇ ਮਹਿੰਗੇ ਅੰਗ੍ਰੇਜ਼ੀ ਸਕੂਲਾਂ ਵਿਚ ਪਾ ਦਿੰਦੇ ਹਾਂ ਤਾਂ ਕਿ ਉਹ ਦੂਸਰੇ ਬੱਚਿਆਂ ਤੋਂ ਕਿਸੇ ਗੱਲੋਂ ਕਿਸੇ ਗੱਲੋਂ ਪਿੱਛੇ ਨਾ ਰਹਿਣ ਅਤੇ ਜ਼ਿੰਦਗੀ ਵਿਚ ਇਕ ਕਾਮਯਾਬ ਮਨੁੱਖ ਬਣਨ ਪਰ ਉਨ੍ਹਾਂ ਨੂੰ ਸੰਸਕਾਰ ਦੇਣੇ ਭੁੱਲ ਜਾਂਦੇ ਹਾਂ ਫਿਰ ਉਹ ਧਨ ਕਮਾਉਣ ਦੀ ਦੌੜ ਵਿਚ ਸਾਰੀ ਉਮਰ ਬੈਲ ਦੀ ਤਰ੍ਹਾਂ ਜੁੱਤੇ ਰਹਿੰਦੇ ਹਨ। ਡਾਲਰਾਂ ਤੇ ਪੌਡਾਂ ਦੀ ਚਮਕ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਖਿੱਚ ਲੈਂਦੀ ਹੈ। ਉਹ ਆਪਣੇ ਵਿਰਸੇ ਨਾਲੋਂ ਟੁੱਟ ਜਾਂਦੇ ਹਨ ਅਤੇ ਸਾਡੇ ਹੱਥੋਂ ਨਿਕਲ ਜਾਂਦੇ ਹਨ। ਫਿਰ ਉਹ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ। ਇਸ ਪ੍ਰਤੀ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਹੈ:
    ਹਮੇਂ ਤੋ ਆਪਣੋ ਨੇ ਲੂਟਾ ਗ਼ੈਰੋਂ ਮੇਂ ਕਹਾਂ ਦਮ ਥਾ,
    ਮੇਰੀ ਕਸ਼ਤੀ ਥੀ ਡੂਬੀ ਵਹਾਂ ਜਹਾਂ ਪਾਣੀ ਕਮ ਥਾ॥



    ਅੱਜ ਦੇ ਮਨੁੱਖ ਨੂੰ ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ ਪਰ ਦੂਜੇ ਦੀਆਂ ਕਮੀਆਂ ਬਹੁਤ ਨਜ਼ਰ ਆਉਂਦੀਆਂ ਹਨ। ਇਸ ਲਈ ਉਹ ਸਾਰੀ ਉਮਰ ਦੂਜਿਆਂ ਨੂੰ ਸੁਧਾਰਨ ਤੇ ਹੀ ਲੱਗਿਆ ਰਹਿੰਦਾ ਹੈ। ਉਹ ਭੀੜ ਵਿਚ ਆਪਣੇ ਘਰ ਦਾ ਰਸਤਾ (ਸਮਾਜ ਸੁਧਾਰ ਦਾ) ਲੱਭਦਾ ਰਹਿੰਦਾ ਹੈ ਪਰ ਅੰਤ ਨਿਰਾਸ਼ਾ ਹੀ ਹੱਥ ਲੱਗਦੀ ਹੈ। ਸੁਧਰਦਾ ਕੋਈ ਵੀ ਨਹੀਂ। ਜੇ ਮਨੁੱਖ ਆਤਮ ਮੰਥਨ ਕਰੇ ਤਾਂ ਉਸ ਨੂੰ ਆਪਣੀਆਂ ਕਮੀਆਂ ਅਤੇ ਗ਼ਲਤੀਆਂ ਵੀ ਨਜ਼ਰ ਆਉਣਗੀਆਂ। ਜੇ ਉਹ ਇਨ੍ਹਾਂ ਕਮੀਆਂ ਤੇ ਗ਼ਲਤੀਆਂ ਨੂੰ ਠੀਕ ਕਰ ਕੇ ਆਪਣੇ ਆਪ ਨੂੰ ਬਦਲ ਲਏ ਤਾਂ ਸਾਰਾ ਸੰਸਾਰ ਹੀ ਸੁਧਰ ਸਕਦਾ ਹੈ।

    ਅੱਜ ਕੱਲ੍ਹ ਹਰ ਕੋਈ ਆਪਣੀ ਗੱਲ ਹੀ ਕਹਿਣਾ ਚਾਹੁੰਦਾ ਹੈ। ਉਹ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਪਰ ਸਿਆਣੇ ਕਹਿੰਦੇ ਹਨ ਕਿ ਬੋਲੋ ਘੱਟ ਤੇ ਸੁਣੋ ਜ਼ਿਆਦਾ। ਜਦ ਤੁਸੀਂ ਬੋਲਦੇ ਹੋ ਤਾਂ ਤੁਹਾਨੂੰ ਕਿਸੇ ਨਵੀਂ ਗੱਲ ਦਾ ਪਤਾ ਨਹੀਂ ਲੱਗਦਾ ਪਰ ਜਦ ਤੁਸੀਂ ਦੂਸਰੇ ਨੂੰ ਸੁਣਦੇ ਹੋ ਤਾਂ ਤੁਹਾਨੂੰ ਕਈ ਨਵੀਆਂ ਗੱਲਾਂ ਦਾ ਪਤਾ ਲੱਗਦਾ ਹੈ ਜਿੰਨਾਂ ਦਾ ਤੁਹਾਨੂੰ ਪਹਿਲਾਂ ਬਿਲਕੁਲ ਗਿਆਨ ਨਹੀਂ ਹੁੰਦਾ। ਸੁਣਨ ਨਾਲ ਦੂਜੇ ਤੇ ਵੀ ਤੁਹਾਡਾ ਪ੍ਰਭਾਵ ਚੰਗਾ ਪੈਂਦਾ ਹੈ। ਜੀਭ ਵਿਚ ਹੱਡੀ ਨਹੀਂ ਹੁੰਦੀ ਪਰ ਇਸ ਦੁਆਰਾ ਬੋਲੇ ਗਏ ਗਲਤ ਸ਼ਬਦ ਦੂਜੇ ਦੀਆਂ ਹੱਡੀਆਂ ਤੋੜ ਵੀ ਸਕਦੇ ਹਨ ਅਤੇ ਤੁਹਾਡੀਆਂ ਹੱਡੀਆਂ ਤੁੜਵਾ ਵੀ ਸਕਦੇ ਹਨ।ਇਸ ਲਈ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਕੁਝ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਤੁਹਾਡੇ ਬੋਲੇ ਗਏ ਸ਼ਬਦਾਂ ਦੁਆਰਾ ਦੂਜੇ ਤੇ ਕੀ ਅਸਰ ਹੋਵੇਗਾ। ਕੈਂਚੀ ਕੱਟਣ ਦਾ ਕੰਮ ਕਰਦੀ ਹੈ ਤੇ ਸੂਈ ਜੋੜਨ ਦਾ। ਆਪਣੀ ਜੁਬਾਨ ਤੋਂ ਕੈਂਚੀ ਦਾ ਕੰਮ ਨਾ ਲਉ। ਆਪਣੇ ਕੌੜੇ ਅਤੇ ਕੁਰਖਤ ਸ਼ਬਦਾ ਨਾਲ ਲੋਕਾਂ ਦੇ ਮਨਾਂ ਨੂੰ ਜ਼ਖ਼ਮੀ ਨਾ ਕਰੋ। ਆਪਣੇ ਦਿਮਾਗ਼ ਦੀ ਬੱਤੀ ਜਗਾਓ ੳਤੇ ਮਿੱਠੇ ਬੋਲਾਂ ਨਾਲ ਨਾਲ ਲੋਕਾਂ ਦੇ ਜ਼ਖ਼ਮਾਂ ਤੇ ਮਲ੍ਹਮ ਲਾਉ।

    ਕਈ ਲੋਕ ਆਪਣੇ ਧਨ, ਅਹੁਦੇ ਅਤੇ ਤਾਕਤ ਦਾ ਰੋਅਬ ਪਾਣ ਲਈ ਦੂਸਰੇ ਸਾਹਮਣੇ ਹੰਕਾਰ ਵਿਚ ਉੱਚਾ ਬੋਲਦੇ ਹਨ। ਉਹ ਇਹ ਨਹੀਂ ਜਾਣਦੇ ਕਿ ਦੋ ਹੱਥਾਂ ਨਾਲ ਉਹ ਦਸ ਬੰਦਿਆਂ ਨੂੰ ਵੀ ਨਹੀਂ ਹਰਾ ਸਕਦੇ ਪਰ ਇਹ ਦੋ ਹੱਥ ਜੋੜ ਕੇ ਉਹ ਲੱਖਾਂ ਬੰਦਿਆਂ ਦਾ ਦਿਲ ਜਿੱਤ ਸਕਦੇ ਹਨ । ਇਸ ਵਿਚ ਹੀ ਸਮਝਦਾਰੀ ਹੈ।
    ਕਈ ਲੋਕ ਸੋਨੇ ਦੇ ਲਾਲਚ ਵਿਚ ਹੀਰਾ ਗੁਆ ਬੈਠਦੇ ਹਨ। ਉਨ੍ਹਾਂ ਦੇ ਬੱਚੇ ਹਾਲੇ ਬਾਲਗ ਵੀ ਨਹੀਂ ਹੋਏ ਹੁੰਦੇ ਤਾਂ ਫੌਕੀ ਸ਼ਾਨ ਅਤੇ ਅਮੀਰੀ ਦੇ ਵੱਸ ਬੱਚਿਆਂ ਨੂੰ ਮੋਟਰਸਾਇਕਲ ਜਾਂ ਕਾਰ ਤੌਹਫੇ ਦੇ ਤੋਰ ਤੇ ਹੱਥ ਫੜਾ ਦਿੰਦੇ ਹਨ। ਉਹ ਸੋਚਦੇ ਹਨ ਕਿ ਉਹ ਬੱਚਿਆਂ ਨੂੰ ਆਪਣਾ ਪਿਆਰ ਦਿਖਾ ਕੇ ਲਾਜਵਾਬ ਸਹੂਲਤਾਂ ਦੇ ਰਹੇ ਹਨ ਪਰ ਉਹ ਉਨ੍ਹਾਂ ਨੂੰ ਸੜਕ ਤੇ ਚੱਲਣ ਦੇ ਨਿਯਮ ਨਹੀਂ ਸਮਝਾਉਂਦੇ। ਬੱਚੇ ਤੇਜ਼ ਰਫਤਾਰ ਤੇ ਗੱਡੀ ਚਲਾ ਕੇ ਸਾਥੀਆਂ ਅੱਗੇ ਆਪਣੀ ਅਮੀਰੀ ਦੀ ਸ਼ੇਖੀ ਮਾਰਦੇ ਹਨ। ਕਈ ਵਾਰੀ ਇਸ ਦਾ ਨਤੀਜਾ ਭਿਆਨਕ ਦੁਖਾਂਤ ਵਿਚ ਨਿਕਲਦਾ ਹੈ। ਮਨੁੱਖ ਅੱਖਾਂ ਤੋ ਬਿਨਾ ਹੀ ਅੰਨ੍ਹਾ ਨਹੀਂ ਹੁੰਦਾ। ਜਿਹੜਾ ਅਕਲੋਂ ਕੌਰਾ ਹੋਵੇ ਉਹ ਵੀ ਅੰਨ੍ਹਾਂ ਹੀ ਹੁੰਦਾ ਹੈ। ਕਈ ਮਨੁੱਖ ਕਲਪਨਾ ਦੀ ਸੁਨਹਿਰੀ ਦੁਨੀਆਂ ਵਿਚ ਹੀ ਵਿਚਰਦੇ ਰਹਿੰਦੇ ਹਨ। ਉਹ ਰਾਤੋਂ ਰਾਤ ਬਿਨਾ ਕਿਸੇ ਮਿਹਨਤ ਤੋਂ ਅਮੀਰ ਬਣਨਾ ਲੋਚਦੇ ਹਨ। ਉਹ ਸੋਚਦੇ ਹਨ ਕਿ ਇਕ ਦਿਨ ਕੋਈ ਹੈਲੀਕਾਪਟਰ ਤੇ ਬਿਠਾ ਕੇ ਉਨ੍ਹਾਂ ਨੂੰ ਕਾਮਯਾਬੀ ਦੀ ਟੀਸੀ ਤੇ ਬਿਠਾ ਦੇਵੇਗਾ। ਪਰ ਕਾਮਯਾਬੀ ਲਈ ਤਾਂ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਕਿਨਾਰਿਆਂ ਤੇ ਬੈਠ ਕੇ ਕੋਈ ਚੰਗਾ ਤੈਰਾਕ ਨਹੀਂ ਬਣ ਜਾਂਦਾ। ਤੈਰਾਕ ਬਣਨ ਲਈ ਤਾਂ ਪਾਣੀ ਵਿਚ ਕੁਦਣਾ ਹੀ ਪੈਂਦਾ ਹੈ। ਕਾਮਯਾਬੀ ਦਾ ਦੌਰ ਤੁਹਾਡੇ ਆਰਾਮ ਦੀ ਹੱਦ ਤੋਂ ਬਾਹਰ ਜਾ ਕੇ ਹੀ ਸ਼ੁਰੂ ਹੁੰਦਾ ਹੈ। ਆਲਸੀ ਬੰਦਿਆਂ ਦੇ ਦਰਾਂ ਤੋਂ ਕਾਮਯਾਬੀ ਦੂਰ ਭੱਜਦੀ ਹੈ। ਸੁੱਤਿਆਂ ਦੇ ਸਿਰਾਂ ਤੇ ਕਦੀ ਤਾਜ਼ ਨਹੀਂ ਸੱਜਦੇ। ਅਜਿਹੇ ਲੋਕਾਂ ਨੂੰ ਜਦ ਜ਼ਿੰਦਗੀ ਦੀ ਹਕੀਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਸਿੱਧਾ ਹੀ ਅਰਸ਼ ਤੋਂ ਫ਼ਰਸ਼ ਤੇ ਆ ਡਿੱਗਦੇ ਹਨ। ਫਿਰ ਉਹ ਘੋਰ ਨਿਰਾਸ਼ਾ ਵਿਚ ਡੁੱਬ ਜਾਂਦੇ ਹਨ। ਸਿਆਣਪ ਇਸੇ ਵਿਚ ਹੀ ਹੈ ਕਿ ਹਵਾਈ ਕਿਲੇ ਬਣਾਉਣ ਦੀ ਥਾਂ ਮਿਹਨਤ ਦਾ ਪੱਲਾ ਫੜਿਆ ਜਾਏ।


    ਦੂਜਿਆਂ ਕੋਲੋਂ ਫਾਲਤੂ ਦੀਆਂ ਉਮੀਦਾਂ ਰੱਖਣੀਆਂ ਵੀ ਗਲਤ ਹੀ ਹੈ।। ਤੁਹਾਡਾ ਆਪਣਾ ਬਲ ਹੀ ਤੁਹਾਡੀ ਤਾਕਤ ਹੈ। ਸਾਡਾ ਜੀਵਨ ਸਾਡੇ ਕਰਮਾਂ ਦੀ ਪ੍ਰਤੀਧਵਨੀ ਹੈ। ਇੱਥੇ ਸਭ ਕੁਝ ਮੁੜ ਕੇ ਸਾਡੋ ਹੀ ਵਾਪਸ ਆਉਂਦਾ ਹੈ ਭਾਵੇਂ ਉਹ ਸੱਚ, ਝੂਠ, ਚੰਗਾ, ਮਾੜਾ, ਧੋਖਾ, ਫਰੇਬ, ਭਲਾਈ ਜਾਂ ਨੇਕੀ ਹੋਵੇ। ਇਸ ਲਈ ਹਮੇਸ਼ਾਂ ਦੂਜਿਆਂ ਦੀ ਮਦਦ ਕਰੋ। ਤਾਂ ਕਿ ਬਦਲੇ ਵਿਚ ਤੁਹਾਡਾ ਵੀ ਭਲਾ ਹੋ ਸੱਕੇ।
    ਅੱਜ ਕੱਲ੍ਹ ਫਾਸਟ ਫੁਡ ਦਾ ਬਹੁਤ ਰਿਵਾਜ਼ ਹੈ। ਕਈ ਪਰਿਵਾਰ ਤਾਂ ਆਪਣੇ ਘਰਾਂ ਵਿਚ ਖਾਣਾ ਵੀ ਆਪ ਨਹੀਂ ਬਣਾਉਂਦੇ। ਉਹ ਢਾਬੇ ਦੇ ਖਾਣੇ ਤੇ ਹੀ ਨਿਰਭਰ ਕਰਦੇ ਹਨ ਪਰ ਸਿਆਣੀਆਂ ਔਰਤਾਂ ਜਿੰਨੀਆਂ ਮਰਜ਼ੀ ਧਨਵਾਨ ਹੋ ਜਾਣ ਤੇ ਘਰ ਦੇ ਕੰਮ ਲਈ ਜਿੰਨੇ ਮਰਜ਼ੀ ਨੌਕਰ ਰੱਖ ਲੈਣ ਪਰ ਉਹ ਆਪਣੇ ਪਰਿਵਾਰ ਲਈ ਆਪਣੇ ਹੱਥੀਂ ਭੋਜਨ ਤਿਆਰ ਕਰਦੀਆਂ ਹਨ। ਉਹ ਜਾਣਦੀਆਂ ਹਨ ਕਿ ਉਨ੍ਹਾਂ ਦੇ ਤਿਆਰ ਕੀਤੇ ਭੋਜਨ ਰਾਹੀਂ ਉਨ੍ਹਾਂ ਦੇ ਪਰਿਵਾਰ ਦਾ  ਕੇਵਲ ਪੇਟ ਹੀ ਨਹੀਂ ਭਰਦਾ ਸਗੋਂ ਮੋਹ ਅਤੇ ਪਿਆਰ ਨਾਲ ਤਿਆਰ ਕੀਤੇ ਭੋਜਨ ਨਾਲ ਉਨ੍ਹਾਂ ਦੀ ਮਮਤਾ ਅਤੇ ਪਿਆਰ ਦਾ ਰਸਤਾ ਸਾਰੇ ਪਰਿਵਾਰ ਦੇ ਦਿਲਾਂ ਤੱਕ ਜਾਂਦਾ ਹੈ। ਇਹ ਹੈ ਸਝਜਦਾਰੀ।
    ਬੰਦੇ ਨੂੰ ਕੁਝ ਅਣਦੇਖਿਆਂ ਕਰਨ ਦੀ ਅਤੇ ਕੁਝ ਸਮਝੋਤਾ ਕਰਨ ਦੀ ਆਦਤ ਪਾਣੀ ਚਾਹੀਦੀ ਹੈ। ਕੁਝ ਬਰਦਾਸ਼ਤ ਵੀ ਕਰਨਾ ਚਾਹੀਦਾ ਹੈ। ਪਰਿਵਾਰ ਅਤੇ ਸਮਾਜ ਵਿਚ ਕਾਮਯਾਬੀ ਨਾਲ ਵਿਚਰਨ ਦਾ ਸਭ ਤੋਂ ਵਧੀਆਂ ਇਹ ਹੀ ਗੁਣ ਹੈ। ਜਿਸ ਤਰ੍ਹਾਂ ਦਰਖ਼ਤ ਦੀ ਖ਼ੂਬਸੂਰਤੀ ਉਸ ਦੇ ਫੁੱਲਾਂ, ਫ਼ਲਾਂ ਅਤੇ ਪੱਤਿਆਂ ਨਾਲ ਹੁੰਦੀ ਹੈ ਠੀਕ ਉਸੇ ਤਰ੍ਹਾਂ ਮਨੁੱਖ ਦੀ ਖ਼ੂਬਸੂਰਤੀ ਉਸ ਦੀ ਸਮਝ, ਆਚਰਨ ਅਤੇ ਵਿਉਹਾਰ ਵਿਚ ਹੈ।