ਇਹ ਪੁਸਤਕ ਮਹੰਤ ਤੀਰਥ ਸਿੰਘ ਜੀ ਸੇਵਪੰਥੀ ਦੇ 100 ਵੇਂ ਜਨਮ ਦਿਨ ਨੂੰ ਸਮਰਪਿਤ ਹੈ। ਸੇਵਾ ਪੰਥੀ ਸੰਪ੍ਰਦਾਇ ਵਿਚ ਮਹੰਤ ਤੀਰਥ ਸਿੰਘ ਜੀ ਬ੍ਰਹਮ ਗਿਆਨੀ, ਸੇਵਾ ਸਿਮਰਨ ਦੇ ਪੁੰਜ ,ਵਿਦਿਆਦਾਨੀ ,ਤੇ ਪਰਉਪਕਾਰੀ ਦੇ ਤੌਰ ਤੇ ਸੰਗਤਾਂ ਵਿਚ ਸਵੀਕਾਰੇ ਜਾਂਦੇ ਹਨ । ਸੇਵਾ ਤੇ ਸਿਮਰਨ ਸੇਵਾਪੰਥੀਆਂ ਦਾ ਵਿਸ਼ੇਸ ਗੁਣ ਹੈ । ਸਗ਼ੋਂ ਜੇ ਕਹਿ ਲਿਆ ਜਾਵੇ ਕਿ ਸੇਵਾਪੰਥੀਆਂ ਦੀ ਜ਼ਿੰਦਗੀ ਦਾ ਮਨੋਰਥ ਹੀ ਸੇਵਾ ਕਰਨੀ ਤੇ ਸਿਮਰਨ ਕਰਨਾ ਹੈ । ਪ੍ਰਚਾਰ ਵੀ ਇਹੋ ਕਰਨਾ ਹੈ । ਕਿਰਤ ਕਰਨੀ ਨਾਮ ਜਪਣਾ ਤੇ ਲੰਗਰ ਲਾਉਣੇ, ਸੁਭਾਅ ਵਿਚ ਹਲੀਮੀ ਤੇ ਨਿਮਰਤਾ ਰਖਣੀ । ਇਹ ਸਾਰੇ ਗੁਣ ਭਾਂਵੇਂ ਗੁਰਬਾਣੀ ਅਧਾਂਰਿਤ ਹਨ ਤੇ ਗੁਰਮੁਖ ਜੀਵਨ ਵਾਲੇ ਹਨ । ਸੇਵਾਪੰਥੀਆਂ ਦੇ ਕੇਂਦਰ ਵੀ ਇਨ੍ਹਾਂ ਗੁਣਾ ਦੇ ਪ੍ਰਚਾਰ ਹਿਤ ਹੀ ਹਨ ।ਇਸ ਕਿਤਾਬ ਦੇ ਸੰਪਾਦਕ ਕਰਨੈਲ ਸਿੰਘ ਜੀ ਨੇ ਆਪਣਾ ਜੀਵਨ ਹੀ ਸੇਵਾਪੰਥੀ ਟਿਕਾਣਾ ਜਗਤਾ ਜੀ ਗੋਨਿਆਣਾ ਨੂੰ ਸਮਰਪਿਤ ਕੀਤਾ ਹੈ । ਇਸ ਡੇਰੇ ਵਲੋਂ; ਛਪਦੇ ,ਮੈਗਜ਼ੀਨ ਭਾਈ ਕਨ੍ਹਈਆ ਸੇਵਾ ਜੋਤੀ ਦੇ ਸਹਾਇਕ ਐਡੀਟਰ ਵਜੋਂ ਪੈਂਤੀ ਸਾਲ ਸੇਵਾ ਕੀਤੀ ਹੈ । ਕਰਨੈਲ ਸਿੰਘ ਜੀ ਨੇ ਭਾਈ ਘਂਨਈਆ ਜੀ ਬਾਰੇ ਵਡਆਕਾਰੀ ਪੁਸਤਕ ਵੀ ਸੰਪਾਦਿਤ ਕੀਤੀ ਹੈ । ਜੋ ਇਸ ਨਿਮਾਣੇ ਸੇਵਕ ਨੇ ਸਮੀਖਿਆ ਕਰਕੇ ਪਾਠਕਾਂ ਨੂੰ ਭਾਈ ਘਂਨਈਆ ਜੀ ਦੇ ਜੀਵਨ ਨਾਲ ਜੋੜਨ ਦਾ ਯਤਨ ਕੀਤਾ ਹੈ ।
ਇਸ ਕਿਤਾਬ ਦਾ ਪਿਛੋਕੜ ਇਹ ਹੈ ਕਿ 17 ਜਨਵਰ ,2015 ਸਨਿਚਰਵਾਰ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਭਾਈ ਘਨਈਆ ਜੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਮਾਤਾ ਸੁੰਦਰੀ ਕਾਲਿਜ ਫਾਰ ਵੌਮੈਂਨ ਵਿਖੇ ਕਰਾਇਆ ਸ਼ੀ। ਇਸ ਸੈਮੀਨਾਰ ਵਿਚ ਪੁਸਤਕ ਦਾ ਸੰਪਾਦਕ ਕਰਨੈਲ ਸਿੰਘ ਵੀ ਸ਼ਾਮਲ ਸੀ । ਸੈਮੀਨਾਰ ਬਾਰੇ ਪੂਰੀ ਰਿਪੋਰਟ ਇਸ ਕਿਤਾਬ ਵਿਚ ਛਪੀ ਹੈ । ਸੈਮੀਨਾਰ ਵਿਚ ਸੇਵਾਪੰਥੀ ਵਿਦਵਾਨ ,ਸ਼ਾਂਮਲ ਹੋਏ ਸੀ । ਵੱਖ ਵੱਖ ਵਿਸ਼ਿਆਂ ਤੇ ਪਰਚੇ ਪੜ੍ਹੇ ਗਏ ਸੀ । ਵਿਦਵਾਨਾਂ ਦੇ ਉਹ ਪਰਚੇ ਇਸ ਕਿਤਾਬ ਵਿਚ ਹਨ । ਸੈਮੀਮਾਂਰ ਵਿਚ ਸੇਵਾ ਪੰਥੀ ਸੰਪਰਦਾਇ ਦਾ ਇਤਿਹਾਸ ,ਭਾਈ ਘਨਈਆ ਜੀ ਦਾ ਜੀਵਨ ,ਦਸਵੇਂ ਗੂਰੂ ਜੀ ਵਲੋਂ ਭਾਈ ਘਨਈਆ ਜੀ ਮਲ੍ਹਮ ਪਟੀ ਦੇ ਕੇ ਨੂੰ ਸੇਵਾ ਪੰਥੀ ਹੋਣ ਦਾ ਥਾਂਪੜਾ ਦੇਣਾ ,ਸੇਵਾ ਪੰਥੀ ਸੰਪ੍ਰਦਾਇ ਦੇ ਮੁਖੀਆਂ ਵਿਚ ਭਾਈ ਘਂਨਈਆ ਜੀ ਤੋਂ ਬਾਅਦ ਦੇ ਸੇਵਾ ਪੰਥੀ, ਵਖ ਵਖ ਸੇਵਾ ਪੰਥੀ ਡੇਰਿਆਂ ਦਾ ਜ਼ਿਕਰ ਕੀਤਾ ਗਿਆ ਹੈ । ਇਹ ਸਭ ਕੁਝ ਇਸ ਕਿਤਾਬ ਵਿੱਚ ਹੈ । ਦਿੱਲੀ ਵਾਲੇ ਉਸ ਸੈਮੀਨਾਰ ਦੀ ਪ੍ਰਧਾਨਗੀ ਸਿਖ ਚਿੰਤਕ ਡਾ ਜਸਪਾਲ ਸਿੰਘ ਜੀ ਨੇ ਕੀਤੀ ਸੀ । ਪ੍ਰਮੁਖ ਸੇਵਾਪੰਥੀ ਸੰਤਾਂ ਨੇ ਗੁਰਮਤਿ ਬਾਰੇ ਵਿਚਾਰ ਰਖੇ ਸਨ । ਭਾਈ ਘਨਈਆ ਜੀ ਦੀ ਜੀਵਨੀ ਤੇ ਵਿਦਵਾਨਾਂ ਨੇ ਰੌਸ਼ਨੀ ਪਾਈ ਸੀ ।
ਪੁਸਤਕ ਦੀ ਭੂਮਿਕਾ ਮਹੰਤ ਕਾਹਨ ਸਿੰਘ ਜੀ ਸੇਵਾ ਪੰਥੀ ਨੇ ਲਿਖੀ ਹੈ । ਗੁਰੂ ਸਾਹਿਬਾਨ ਦੇ ਜੀਵਨ ਬਾਰੇ ਰੌਸ਼ਨੀ ਪਾਈ ਹੈ । ਗੁਰੂ ਸਾਹਿਬ ਵੇਲੇ ਸੇਵਾ ਦੀ ਮਹਾਨਤਾ ਦਾ ਜ਼ਿਕਰ ਕੀਤਾ ਹੈ। ਭਾਈ ਲਹਿਣਾ ਜੀ ਨੂੰ ਗੁਰਗਦੀ ਦੇਣ ਦਾ ਅਧਾਰ ਹੀ ਸੇਵਾ ਸੀ । ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਦੇ ਰੂਪ ਵਿਚ ਆਏ । ਭਾਈ ਜੇਠਾ ਜੀ ਨੇ ਸੇਵਾ ਕੀਤੀ। ਗੱਦੀ ਦੇ ਵਾਰਿਸ ਬਣੇ ਤੇ ਗੁਰੂ ਰਾਮਦਾਸ ਜੀ ਨੂੰ ਚੌਥੇ ਗੁਰੂ ਹੋਣ ਦਾ ਮਾਣ ਪ੍ਰਾਪਤ ਹੋਇਆ । ਗੁਰੂ ਘਰ ਵਿਚ ਸੇਵਾ ਨੂੰ ਪ੍ਰਮੁਖਤਾ ਹਾਸਲ ਹੈ । ਇਹੀ ਸੇਵਾ ਸਮਾਂ ਪਾਕੇ ਸੇਵਾ ਪੰਥੀ ਦੇ ਰੂਪ ਵਿਚ ਪ੍ਰਗਟ ਹੋਈ । ਸੇਵਾ ਅਤੇ ਸਿਮਰਨ ਦੇ ਮਜ਼ਬੂਤ ਅਧਾਂਰ ਤੇ ਗੁਰਮਤਿ ਦੀ ਇਕ ਵਖਰੀ ਸ਼ਾਂਖਾ ਤਿਆਰ ਹੋਈ । ਜਿਸ ਦਾ ਆਪਣਾ ਸ਼ਾਨਾ ਮੱਤਾ ਇਤਿਹਾਸ ਹੈ ।
ਪੁਸਤਕ ਦੇ ਪਹਿਲੇ ਲੇਖ ਸੇਵਾ ਪੰਥੀ ਤੇ ਖਾਲਸਾ ਪੰਥ ਵਿਚ ਡਾ ਜੀ ਐਸ ਆਨੰਦ ਨੇ ਸੇਵਾ ਪੰਥੀਆਂ ਦੇ ਲੋਕ ਭਲਾਈ ਕਾਰਜਾਂ ਦਾ ਜ਼ਿਕਰ ਕੀਤਾ ਹੈ । ਭਾਈ ਘਨਈਆ ਜੀ ਤੋਂ ਬਾਅਦ ਭਾਈ ਸੇਵਾ ਰਾਮ ਤੇ ਭਾਈ ਅੱਡਣ ਸ਼ਾਹ ਜੀ ਦੇ ਡੇਰਿਆਂ ਦਾ ਦੀ ਭੂਮਿਕਾ ਦਾ ਵਿਸਥਾਰ ਹੈ । ਸੰਤ ਕਰਤਾਰ ਸਿੰਘ ਜੀ, ਗਿਆਨੀ ਅਮੀਰ ਸਿੰਘ ਜੀ ਦੇ ਯੋਗਦਾਨ ਦੀ ਚਰਚਾ ਹੈ । ਸੇਵਾ ਪੰਥੀ ਸੰਤਾਂ ਵਲੋਂ ਗੁਰਬਾਣੀ ਪ੍ਰਚਾਰ ਦੀ ਉਸਤਤ ਤੇ ਵਡਿਆਈ ਦੇ ਸ਼ਬਦ ਲਿਖੇ ਹਨ । ਬਾਬਾ ਸ਼ਾਮ ਸਿੰਘ ਸੇਵਾਪੰਥੀ ਦੀ ਦਰਬਾਰ ਸਾਹਿਬ ਵਿਚ ਕੀਤੀ ਸੇਵਾ ਦਾ ਜ਼ਿਕਰ ਹੈ । ਪ੍ਰਸਿਧ ਵਿਦਵਾਨ ਡਾ ਬਲਕਾਰ ਸਿੰਘ ਦੇ ਲੇਖ ਸੇਵਾ ਪੰਥੀਆਂ ਦਾ ਅਧਿਐਂਨ ਵਿਚ ਸੇਵਾ ਪੰਥੀਆਂ ਦੀ ਮਾਨਵੀ ਸੇਵਾ ਦਾ ਵਿਸਥਾਂਰ ਹੈ । ਇਸੇ ਲੇਖ ਵਿਚ ਭਾਈ ਘਨਈਆ ਜੀ ਦਾ ਜੀਵਨ ,ਸਹਿਜਧਾਰੀ ਸਿਖਾਂ ਦਾ ਜੀਵਨ ਅਤੇ ਸੇਵਾ ਪੰਥੀ ਸੰਤਾਂ ਨਾਲ ਸੁਮੇਲ ਦਾ ਭਾਂਵਪੂਰਤ ਵੇਰਵਾ ਹੈ ।
ਡਾ ਤਰਲੋਚਨ ਸਿੰਘ ਬੇਦੀ ਨੇ ਸੇਵਾ ਪੰਥੀਆਂ ਦੀਆ ਹਥ ਲਿਖਤ ਪਰਚੀਆਂ ਦਾ ਜ਼ਿਕਰ ਕੀਤਾ ਹੈ । ਸੇਵਾ ਪੰਥੀਆ ਦੀਆਂ ਰਚਨਾਵਾ ਬ੍ਰਹਮ ਗਿਆਨੀ ਅਤੇ ਹੋਰ ਰਚਨਾਵਾਂ ਦੀ ਖੌਜਮਈ ਜਾਣਕਾਰੀ ਹੈ । ਇਸ ਲੇਖ ਵਿਚ ਭਾਈ ਗੁਰਦਿਆਲ ਸਿੰਘ ਜੀ ਦੀ ਲਿਖੀ ਅੰਤਰਮੁਖੀ ਰਮਾਇਣ ਬਾਰੇ ਖੋਜ ਹੈ । ਸੰਤ ਭਾਸ਼ਾ ਦਾ ਜ਼ਿਕਰ ਹੈ । ਸਾਧੂ ਦਯਾ ਸਿੰਘ ਦਾ ਹਵਾਲਾ ਹੈ । ਬਲਬੀਰ ਸਿੰਘ ਨੰਦਾ ਦੇ ਲੇਖ ਸੇਵਾ ਪੰਥੀ ਸੰਪਰਦਾਇ ਦਾ ਚਿੰਤਨਸੀਲ ਅਧਿਐਨ ਹੈ । ਲੇਖਕ ਨੇ ਸੇਵਾਪੰਥੀ ਟਿਕਾਣਿਆਂ ਦੀ ਜਾਣਕਾਰੀ ਦਿਤੀ ਹੈ । ਸੇਵਾਪੰਥੀ ਸਿਧਾਂਤ ਹਨ (ਪੰਨਾ 48-50) ਧਰਮ ਦੀ ਕਿਰਤ ਕਰਨ ਤੇ ਵਧੇਰੇ ਜੋਰ ਦਿਤਾ ਗਿਆ ਹੈ । ਇਸਤਰੀ ਤੋਂ ਦੂਰੀ ਬਣਾ ਕੇ ਰਖਣ ਦੀ ਸਿਖਿਆ ਹੈ । ਗ੍ਰਹਿਸਤ ਤੋਂ ਵੀ ਬਚਾਅ ਰਖਿਆ ਜਾਣਾ ਜ਼ਰੂਰੀ ਹੈ । ਭਾਈ ਘਨਇਆ ਜੀ ਖੁਦ ਵੀ ਗ੍ਰਹਿਸਤੀ ਨਹੀਂ ਸਨ । ਵਿਦਿਅਕ ਖੇਤਰ ਵਿਚ ਕੀਤੇ ਕਾਰਜਾਂ ਦਾ ਜ਼ਿਕਰ ਵੀ ਲੇਖਕ ਨੇ ਕੀਤਾ ਹੈ । ਕੋਈ 10 ਪ੍ਰਮੁਖ ਗ੍ਰੰਥਾਂ ਦੇ ਹਵਾਲੇ ਦਿਤੇ ਹਨ । ਜਿਸ ਵਿਚ ਭਾਈ ਵੀਰ ਸਿੰਘ ਤੇ ਪ੍ਰੋ ਪ੍ਰੀਤਮ ਸਿੰਘ ਦੀਆਂ ਇਤਿਹਾਸਕ ਲਿਖਤਾਂ ਸ਼ਾਂਮਲ ਹਨ ।
ਡਾ ਗੁਰਮੁਖ ਸਿੰਘ ਨੇ ਸੇਵਾਪੰਥੀ ਵਲੌਂ ਕੀਤੀ ਟੀਕਾਕਾਰੀ ਦਾ ਜ਼ਿਕਰ ਕੀਤਾ ਹੈ । ਗੁਰਬਾਣੀ ਵਿਚੋਂ ਇਕ ਇਕ ਸ਼ਬਦ ਦੇ 15-15 ਅਰਥ ਹਨ ।(ਪੰਨਾ 58-59) ਸੇਵਾਪੰਥੀ ਸੰਤਾਂ ਦੇ ਜੀਵਨ ਤੇ ਰੌਸ਼ਨੀ ਹੈ । ਡਾ ਗੋਬਿੰਦ ਸਿੰਘ ਲਾਂਬਾ ਦੀਆਂ ਲਿਖਤਾਂ ਦੇ ਹਵਾਲੇ ਹਨ । ਪ੍ਰੋ ਰਾਮ ਸਿੰਘ ਜੀ ਨੇ ਸੇਵਾ ਤੇ ਸਿਮਰਨ ਦੇ ਸਿਧਾਂਤ ਲਿਖੇ ਹਨ । ਸੰਤ ਸ਼ਾਂਮ ਸਿੰਘ ਜੀ ਰਚਿਤ ਭਗਤ ਪ੍ਰੇਮ ਪ੍ਰਕਾਸ਼ ਦਾ ਜ਼ਿਕਰ ਪ੍ਰੋ ਪ੍ਰੀਤਮ ਸਿੰਘ ਦੀਆਂ ਲਿਖਤਾਂ ਵਿਚ ਵੀ ਮਿਲਦਾ ਹੈ । ਸੇਵਾ ਪੰਥੀ ਸੰਤਾਂ ਵਲੋਂ ਕੀਤੀ ਸੇਵਾ ਤੇ ਸਿਮਰਨ ਦੀ ਘਾਲ ਕਮਾਈ ਦਾ ਵਿਸਥਾਰ ਹੈ । ਲੇਖਕ ਨੇ ਸੁਖਮਨੀ ਸਾਹਿਬ ਤੇ ਬਾਬਾ ਫਰੀਦ ਬਾਣੀ ਦੇ ਹਵਾਲੇ ਦਿਤੇ ਹਨ । ਲੇਖਕ ਨੇ ਪ੍ਰੋ ਪ੍ਰੀਤਮ ਸਿੰਘ ਦੀ ਕਿਤਾਬ ਪਾਰਸ ਭਾਗ ਦਾ ਜ਼ਿਕਰ ਕੀਤਾ ਹੈ ।
ਪ੍ਰੋ ਬਲਕਾਰ ਸਿਘ ਜੀ ਨੇ ਸਿਖ ਸੰਸਥਾਂਵਾਂ ਬਾਰੇ ਵਿਚਾਰ ਲਿਖੇ ਹਨ । ਭਾਈ ਘਨਈਆ ਜੀ ਨੂੰ ਸਿਖ ਪੰਥ ਦੀ ਮੁਖ ਧਾਂਰਾ ਵਿਚ ਬਣਦਾ ਸਥਾਂਨ ਨਾ ਮਿਲਣ ਦਾ ਚਿੰਤਨ ਕੀਤਾ ਹੈ (ਪੰਨਾ 90) ਭਾਈ ਘਨਈਆ ਜੀ ਨੇ ਸਿਖੀ ਵਿਚ ਜੋ ਨਿਵੇਕਲੀ ਪਿਰਤ ਪਾਈ (ਸੇਵਾ ਤੇ ਸਿਮਰਨ )ਉਸਦੀ ਖੁਲ੍ਹ ਕੇ ਗੱਲ ਸਿੱਖ ਪੰਥ ਵਿਚ ਹੋਣੀ ਬਾਕੀ ਹੈ । ਡਾ ਕੇਹਰ ਸਿੰਘ ਜੀ ਨੇ ਭਾਈ ਘਨਈਆ ਦੇ ਜੀਵਨ ਦੇ ਕਈ ਪੱਖ ਲਿਖੇ ਹਨ । ਜਗਿਆਸ਼ੂ ਪਾਠਕਾਂ ਲਈ ਪੁਸਤਕ ਲਾਹੇਵੰਦ ਹੈ ਤੇ ਸੇਵਾਪੰਥੀ ਸੰਪ੍ਰਦਾਇ ਦੀ ਬਹੁਪੱਖੀ ਜਾਣਕਾਰੀ ਦਾ ਸਰੋਤ ਹੈ । ਹਰੇਕ ਧਾਰਮਿਕ ਅਦਾਰੇ ਵਿਚ ਤੇ ਵਿਦਿਆਕ ਸੰਸਥਾਂਵਾਂ ਵਿਚ ਪੁਸਤਕ ਜਾਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਕੀਮਤੀ ਵਿਰਸੇ ਤੋਂ ਜਾਣੂੰ ਹੋ ਸਕੇ । ਸੇਵਾ ਸਿਮਰਨ ਨੂੰ ਜ਼ਿੰਦਗੀ ਦਾ ਅੰਗ ਬਨਾਵੇ । ਨੈਤਿਕਤਾ ਦਾ ਜੀਵਨ ਜੀਵੇ ।