ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਸਾਹਾਂ ਦਾ ਸਫ਼ਰ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    “ਹੱਸਦਾ ਹੋਇਆ ਚਿਹਰਾ ਭਾਵੇਂ ਤੁਹਾਡੀ ਸ਼ਾਨ ਵਧਾਉਂਦਾ ਹੈ 
    ਪਰ ਹੱਸ ਕੇ ਕੀਤਾ ਹੋਇਆ ਕੰਮ ਤੁਹਾਡੀ ਪਛਾਣ ਬਣਾਉਂਦਾ ਹੈ।”
    ਜਦ ਦਾ ਮਨੁੱਖ ਇਸ ਧਰਤੀ ਤੇ ਪੈਦਾ ਹੋਇਆ ਹੈ ਤਦ ਦੀ ਹੀ ਉਸ ਦੇ ਮਨ ਵਿਚ ਇਹ ਜਗਿਆਸਾ ਬਣੀ ਹੋਈ ਹੈ ਕਿ ਜ਼ਿੰਦਗੀ ਕੀ ਹੈ? ਉਹ ਕਿਉਂ ਪੈਦਾ ਹੋਇਆ ਹੈ? ਜ਼ਿੰਦਗੀ ਦਾ ਮਕਸਦ ਕੀ ਹੈ। ਹਰ ਇਕ ਨੇ ਅਪਣੇ ਆਪਣੇ ਹਿਸਾਬ ਜ਼ਿੰਦਗੀ ਦੇ ਆਸ਼ੇ ਨੂੰ ਲੈ ਕੇ ਜ਼ਿੰਦਗੀ ਨੂੰ ਨਾਮ ਦਿੱਤਾ ਹੈ। ਕਈ ਕਹਿੰਦੇ ਹਨ ਕਿ ਜ਼ਿੰਦਗੀ ਦੁੱਖਾਂ ਦਾ ਘਰ ਹੈ। ਕਈਆਂ ਦੇ ਹਿਸਾਬ ਸਿਰ ਜ਼ਿੰਦਗੀ ਮੌਤ ਦੀ ਅਮਾਨਤ ਹੈ। ਕਈ ਕਹਿੰਦੇ ਹਨ ਕਿ ਜ਼ਿੰਦਗੀ ਇਕ ਸੁਹਾਣਾ ਸਫ਼ਰ ਹੈ ਅਤੇ ਕਈਆਂ ਦੇ ਹਿਸਾਬ ਸਿਰ ਜ਼ਿੰਦਗੀ ਇਕ ਨਾਟਕ ਹੈ, ਇਹ ਵਿਸ਼ਾਲ ਦੁਨੀਆਂ ਇਕ ਰੰਗ ਮੰਚ ਹੈ ਜਿੱਥੇ ਹਰ ਪਾਤਰ ਆਪਣਾ ਆਪਣਾ ਕਿਰਦਾਰ ਨਿਭਾ ਕੇ ਰੁਖਸਤ ਹੋ ਜਾਂਦਾ ਹੈ। ਕਈਆਂ ਦੇ ਹਿਸਾਬ ਸਿਰ ਜ਼ਿੰਦਗੀ ਇਕ ਸੁਪਨਾ ਹੀ ਹੈ। ਸਭ ਦੀ ਪ੍ਰੀਭਾਸ਼ਾ ਵਿਚ ਕੁਝ ਨਾ ਕੁਝ ਸੱਚਾਈ ਤਾਂ ਹੈ ਹੀ ਪਰ ਹਾਲੇ ਤੱਕ ਜ਼ਿੰਦਗੀ ਬਾਰੇ ਕੋਈ ਪੱਕਾ ਫੈਸਲਾ ਨਹੀਂ ਹੋ ਸਕਿਆ। ਜ਼ਿੰਦਗੀ ਤਾਂ ਆਪਣੇ ਹਿਸਾਬ ਸਿਰ ਹੀ ਚਲਦੀ ਹੈ । ਇਸ ਨੂੰ ਕੋਈ ਬਦਲ ਨਹੀਂ ਸਕਦਾ।ਹਰ ਜੀਵ ਨੇ ਇਕ ਦਿਨ ਪੈਦਾ ਹੋਣਾ ਹੁੰਦਾ ੱਹੈ ਅਤੇ ਇਕ ਦਿਨ ਮਰਨਾ ਵੀ ਜ਼ਰੂਰ ਹੈ। ਮੌਤ ਅਟੱਲ ਹੈ। ਸਾਡੇ ਹਿਸਾਬ ਸਿਰ ਜ਼ਿੰਦਗੀ ‘ਸਾਹਾਂ ਦਾ ਸਫ਼ਰ ਹੈ’। ਜਦ ਤੱਕ ਬੰਦਾ ਸਾਹ ਲੈਂਦਾ ਹੈ, ਉਹ ਜ਼ਿੰਦਾ ਹੈ। ਜੇ ਸਾਹ ਘਟਦੇ ਜਾਂਦੇ ਹਨ ਤਾਂ ਬੰਦੇ ਦੀ ਬਾਕੀ ਜ਼ਿੰਦਗੀ ਵੀ ਘਟਦੀ ਜਾਂਦੀ ਹੈ। ਜਦ ਸਾਹ ਖ਼ਤਮ, ਬੰਦਾ ਖਤਮ।
    ਪੈਸਾ ਜ਼ਿੰਦਗੀ ਦਾ ਗੁਜ਼ਰਾਨ ਹੈ ਪਰ ਪੈਸੇ ਦਾ ਲਾਲਚ ਮਨੁੱਖ ਨੂੰ ਭਰਮਾਉਂਦਾ ਹੈ। ਕਹਿੰਦੇ ਹਨ ਕਿ ਧਰਤੀ ਤੇ ਬੈਠਾ ਬੰਦਾ ਨੋਟ ਗਿਣਦਾ ਰਹਿੰਦਾ ਹੈ। ਕਿ ਕਿੰਨੇ ਨੋਟ ਹੋ ਗਏ। ਇਹ ਜਾਣ ਕੇ ਉਹ ਖ਼ੁਸ਼ ਹੁੰਦਾ ਰਹਿੰਦਾ ਹੈ। ਉੱਪਰ ਬੇਕੁੰਠ ਵਿਚ ਰੱਬ ਉਸ ਦੇ ਸਾਹ ਗਿਣਦਾ ਰਹਿੰਦਾ ਹੈ ਕਿ ਇਸ ਦੇ ਕਿੰਨੇ ਸਾਹ ਬਾਕੀ ਰਹਿ ਗਏ।
    ਮਨੁੱਖਾ ਜੀਵਨ ਬੜੀ ਮੁਸ਼ਕਲ ਨਾਲ ਮਿਲਦਾ ਹੈ। ਇਸ ਲਈ ਜ਼ਿੰਦਗੀ ਨੂੰ ਕੱਟੋ ਨਾ, ਇਸ ਨੂੰ ਖ਼ੁਸ਼ ਰਹਿ ਕੇ ਜੀਓ। ਮਨੁੱਖਾ ਦੇਹੀ ਨੂੰ ਵੱਡੇ ਵੱਡੇ ਦੇਵੀ ਦੇਵਤਾ ਵੀ ਤਰਸਦੇ ਹਨ ਕਿਉਂਕਿ ਸਰੀਰ ਤੋਂ ਬਿਨਾ ਉਹ ਕੋਈ ਵੀ ਕੰਮ ਨਹੀਂ ਕਰ ਸਕਦੇ।ਉਨ੍ਹਾਂ ਬਾਰੇ ਫੈਲਾਈਆਂ ਅਲੋਕਿਕ ਗੱਲਾਂ ਕੇਵਲ ਮਿਥਿਹਾਸਿਕ ਕਹਾਣੀਆਂ ਹੀ ਘੜੀਆਂ ਗਈਆਂ ਹਨ ਜੋ ਉਨ੍ਹਾਂ ਨੂੰ ਵੱਡਿਆਉਣ ਲਈ ਹੀ ਹਨ।
    ਮਨੁੱਖੀ ਸਾਹ ਬੜੇ ਕੀਮਤੀ ਹਨ ਭਾਵ ਸਮਾਂ ਬੜਾ ਕੀਮਤੀ ਹੈ। ਇਸ ਨੂੰ ਐਂਵੇਂ ਵਿਅਰਥ ਨਹੀਂ ਗੁਵਾਉਣਾ ਚਾਹੀਦਾ।ਗੁਜ਼ਰਿਆ ਸਮਾਂ ਦੁਬਾਰਾ ਹੱਥ ਨਹੀਂ ਆਉਂਦਾ। ਸਾਹਾਂ ਨੂੰ ਕੰਟਰੋਲ ਕਰ ਕੇ ਆਪਣੀ ਉਮਰ ਨੂੰ  ਕਿਸੇ ਹੱਦ ਤੱਕ ਵਧਾਇਆ ਜਾ ਸਕਦਾ ਹੈ। ਜੇ ਅਸੀਂ ਨਸ਼ੇ ਕਰਾਂਗੇ ਤਾਂ ਸਾਡੇ ਸਾਹ ਤੇਜ ਚੱਲਣਗੇ। ਜੇ ਅਸੀਂ ਕ੍ਰੋਧ ਕਰਾਂਗੇ ਤਾਂ ਵੀ ਸਾਡਾ ਬਲੱਡ ਪ੍ਰੈਸ਼ਰ ਵਧੇਗਾ। ਇਸ ਨਾਲ ਵੀ ਸਾਡੇ ਸਾਹ ਬਹੁਤ ਤੇਜ ਚੱਲਣਗੇ। ਸਾਡੀ ਉਮਰ ਆਪੇ ਘਟੇਗੀ। ਜੇ ਅਸੀਂ ਸਾਦਾ ਭੋਜਨ ਕਰਾਂਗੇ ਅਤੇ ਸਹਿਜ ਦੀ ਜ਼ਿੰਦਗੀ ਜੀਵਾਂਗੇ ਤਾਂ ਸਾਡੇ ਸਾਹ ਵੀ ਆਰਾਮ ਨਾਲ ਧੀਮੀ ਗਤੀ ਵਿਚ ਚੱਲਣਗੇ। ਸਾਡੀ ਜ਼ਿੰਦਗੀ ਵਧੇਗੀ ਇਹ ਹੀ ਕਾਰਨ ਹੈ ਕਿ ਸਾਡੇ ਦੇਸ਼ ਦੇ ਪੁਰਾਣੇ ਰਿਸ਼ੀ ਮੁਨੀ ਆਦਿ ਸਮਾਧੀ ਲਾ ਕੇ, ਆਪਣੇ ਸਾਹਾਂ ਨੂੰ ਕੰਟਰੋਲ ਕਰ ਕੇ ਆਪਣੀ ਉਮਰ ਕਾਫ਼ੀ ਹੱਦ ਤੱਕ ਵਧਾ ਲੈਂਦੇ ਸਨ। ਉਹ ਸੌ ਸੌ-ਦੋ ਦੋ ਸੌ ਸਾਲ ਐਵੇਂ ੇ ਹੀ ਜੀਅ ਲੈਂਦੇ ਸਨ। ਅੱਜ ਕੱਲ੍ਹ ਅਜਿਹਾ ਨਹੀਂ ਹੁੰਦਾ। ਬੇਸ਼ੱਕ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ। ਮਨੁੱਖ ਚੰਨ ’ਤੇ ਪਹੁੰਚ ਗਿਆ ਹੈ ਅਤੇ ਮੰਗਲ ’ਤੇ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ।ਪਰ ਉਹ ਮਾਨਸਿਕ ਤੌਰ ਤੇ ਬਿਮਾਰ ਹੀ ਹੈ।ਉਹ ਕ੍ਰੋਧ, ਲਾਲਚ ਅਤੇ ਨਸ਼ਿਆਂ ਵਿਚ ਗ੍ਰਸਿਆ ਪਿਆ ਹੈ। ਇਸ ਲਈ ਉਸ ਦੀ ਉਮਰ ਘਟਦੀ ਜਾ ਰਹੀ ਹੈ।
    ਪ੍ਰਮਾਤਮਾ ਨੇ ਸਾਨੂੰ ਨਰੋਇਆ ਸਰੀਰ, ਗੁਜ਼ਾਰੇ ਜੋਗਾ ਧਨ ਦੌਲਤ ਅਤੇ ਹੋਰ ਵਸੀਲੇ ਦੇ ਕੇ ਇਸ ਧਰਤੀ ਤੇ ਪੈਦਾ ਕੀਤਾ ਹੈ ਤਾਂ ਕਿ ਇਨ੍ਹਾਂ ਦਾ ਇਸਤੇਮਾਲ ਕਰਕੇ ਅਸੀਂ ਸਫ਼ਲਤਾ ਪੂਰਕ ਆਪਣੀ ਜ਼ਿੰਦਗੀ ਬਸਰ ਕਰ ਸਕੀਏ। ਫਿਰ ਸਾਡੇ ਮਾਂ ਮਾਂ ਪਿਓ, ਭੈਣ ਭਰਾ, ਰਿਸ਼ਤੇਦਾਰ ਅਤੇ ਮਿਤੱਰ ਸਾਡੀ ਸਹਾਇਤਾ ਲਈ ਦਿੱਤੇ ਹਨ। ਫਿਰ ਵੀ ਜੇ ਅਸੀਂ ਜ਼ਿੰਦਗੀ ਤੋਂ ਨਿਰਾਸ਼ ਰਹੀਏ ਤਾਂ ਇਹ ਸਾਡੀ ਗ਼ਲਤੀ ਹੈ।ਤੰਦਰੁਸਤ ਰਹਿ ਕੇ ਇਕ ਸ਼ਾਨਦਾਰ ਜ਼ਿੰਦਗੀ ਜਿਉਣਾ ਹਰ ਮਨੁੱਖ ਦਾ ਫ਼ਰਜ਼ ਹੈ। ਤੰਦਰੁਸਤ ਰਹਿਣ ਲਈ ਮਨੁੱਖ ਨੂੰ ਕੁਝ ਨਿਯਮਾਂ ਦਾ ਪਾਲਣ ਕਰਨ ਦੀ ਲੋੜ ਹੈ। ਫਿਰ ਉਸ ਦੇ ਸਾਹਾਂ ਦਾ ਇਹ ਸਫ਼ਰ ਸੌਖਾ ਲੰਘਦਾ ਹੈ।ਤੰਦਰੁਸਤ ਰਹਿਣ ਲਈ ਕੁਝ ਦਵਾਈਆਂ ਹਨ ਜੋ ਕਿਤੋਂ ਮੁੱਲ ਨਹੀਂ ਮਿਲਦੀਆਂ ਸਗੋਂ ਮਨੁੱਖ ਨੂੰ ਕੁਦਰਤ ਮੁਫ਼ਤ ਦਿੰਦੀ ਹੈ। ਸਭ ਤੋਂ ਪਹਿਲਾਂ ਰੋਜ ਸਵੇਰ ਦੀ ਸੈਰ ਜ਼ਰੂਰ ਕਰੋ ਇਸ ਸਮੇਂ ਪਾਰਕ ਵਿਚ ਤਾਜ਼ਾ ਹਵਾ ਹੁੰਦੀ ਹੈ। ਤੁਹਾਨੂੰ ਸਾਫ ਸੁਥਰੀ ਆਕਸੀਜਨ ਮਿਲਦੀ ਹੈ ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਸੜਕਾਂ ਤੇ ਗੱਡੀਆਂ ਦਾ ਸ਼ੋਰ ਸ਼ਰਾਬਾ ਤੇ ਧੂੰਆਂ ਵੀ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਕੋਈ ਹਲਕੀ ਫੁਲਕੀ ਵਰਜਿਸ਼ ਵੀ ਕਰਨੀ ਚਾਹੀਦੀ ਹੈ ਤਾਂ ਕਿ ਸਰੀਰ ਦੇ ਸਾਰੇ ਅੰਗ ਹਰਕਤ ਵਿਚ ਰਹਿਣ। ਸਰੀਰ ਦੀ ਸਫਾਈ ਲਈ ਰੋਜਾਨਾ ਇਸ਼ਨਾਨ ਕਰਨਾ ਵੀ ਬਹੁਤ ਜ਼ਰੂਰੀ ਹੈ। 
    ਜ਼ਿੰਦਗੀ ਵਿਚ ਹਾਸਾ ਵੀ ਬਹੁਤ ਜ਼ਰੂਰੀ ਹੈ। ਇਸੇ ਲਈ ਕਹਿੰਦੇ ਹਨ ਕਿ ‘ਹੱਸਦਿਆਂ ਦੇ ਘਰ ਵੱਸਦੇ।’ ਦੂਜਿਆਂ ਤੇ ਨਾ ਹੱਸੋ ਸਗੋਂ ਦੂਜਿਆਂ ਦੇ ਨਾਲ ਹੱਸੋ ਕਿਉਂਕਿ ਹੱਸਦਾ ਹੋਇਆ ਚਿਹਰਾ ਭਾਵੇਂ ਤੁਹਾਡੀ ਸ਼ਾਨ ਵਧਾਉਂਦਾ ਹੈ ਪਰ ਹੱਸ ਕੇ ਕੀਤਾ ਹੋਇਆ ਕੰਮ ਤੁਹਾਡੀ ਪਛਾਣ ਬਣਾਉਂਦਾ ਹੈ। ਤਾਕਤ, ਪੈਸੇ ਅਤੇ ਅਹੁਦੇ ਤੋਂ ਬੇਸ਼ੱਕ ਉੱਚੇ ਬਣੋ ਪਰ ਆਪਣੇ ਕਿਰਦਾਰ ਨੂੰ ਵੀ ਮਹਾਨ ਬਣਾਓ।                                                                                                                                                                                                              ਯਾਦ ਰੱਖੋ ਹਰ ਮਨੁੱਖ ਦੀ ਜ਼ਿੰਦਗੀ ਵਿਚ ਹਾਰਾਂ ਜਿੱਤਾਂ ਅਤੇ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਹਨ ਇਨ੍ਹਾਂ ਤੋਂ ਕੋਈ ਨਹੀਂ ਬਚਿਆ ਰਹਿ ਸਕਦਾ ਇਸ ਲਈ ਜ਼ਿੰਦਗੀ ਦਾ ਆਮ ਵਰਤਾਰਾ ਸਮਝ ਕੇ ਬਹੁਤਾ ਦੁਖੀ ਜਾਂ ਬਹੁਤਾ ਖ਼ੁਸ਼ ਨਹੀਂ ਹੋਣਾ ਚਾਹੀਦਾ। ਬੇਸ਼ੱਕ ਤੁਸੀਂ ਕਿਸੇ ਥਾਂ ਹਾਰ ਜਾਓ ਪਰ ਜ਼ਿੰਦਗੀ ਵਿਚ ਤੁਹਾਨੂੰ ਓਨੀ ਦੇਰ ਕੋਈ ਨਹੀਂ ਹਰਾ ਸਕਦਾ ਜਿੰਨੀ ਦੇਰ ਤੁਸੀਂ ਆਪ ਹਾਰ ਨਾ ਮੰਨੋ। ਇੱਥੇ ਆਪਣੇ ਆਪ ’ਤੇ ਅਤੇ ਰੱਬ ’ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਜੇ ਕਦੀ ਤੁਹਾਡੇ ਤੇ ਕੋਈ ਦੁੱਖ ਆ ਵੀ ਜਾਏ ਤਾਂ ਵੀ ਘਬਰਾਉਣਾ ਨਹੀਂ ਚਾਹੀਦਾ। ਬੰਦੇ ਨੂੰ ਆਪਣਾ ਦੁੱਖ ਆਪਣੇ ਸਰੀਰ ’ਤੇ ਹੀ ਝੱਲਣਾ ਪੈਂਦਾ ਹੈ। ਤੁਸੀਂ ਲਗਾਤਾਰ ਨੇਕ ਕੰਮ ਕਰਦੇ ਰਹੋ। ਤੁਹਾਡੇ ਕੁਝ ਹਮਦਰਦ ਬਣ ਜਾਣਗੇ। ਉਹ ਔਖੇ ਸਮੇਂ ਤੁਹਾਡੇ ਨਾਲ ਖੜਨਗੇ ਅਤੇ ਤੁਹਾਡੇ ਜ਼ਖ਼ਮਾਂ ’ਤੇ ਮਲ੍ਹਮ ਦਾ ਕੰਮ ਕਰਨਗੇ। ਤੁਹਾਨੂੰ ਆਪਣੇ ਦੁੱਖ ਦਾ ਦਰਦ ਕੁਝ ਘੱਟ ਮਹਿਸੂਸ ਹੋਵੇਗਾ। ਤੁਹਾਨੂੰ ਇਸ ਤੋਂ ਇਲਾਵਾ ਕੇਵਲ ਧਰਮ ਦਾ ਹੀ ਸਹਾਰਾ ਹੋਵੇਗਾ।ਬੰਦੇ ਦੀ ਸੰਗਤ ਚੰਗੀ ਅਤੇ ਨੇਕ ਹੋਣੀ ਚਾਹੀਦੀ ਹੈ। ਇਸ ਲਈ ਰੋਜ ਮੰਦਰ, ਮਸਜਿਦ ਜਾਂ ਗੁਰਦੁਆਰੇ ਆਦਿ ਜਾਣਾ ਚਾਹੀਦਾ ਹੈ। ਉੱਥੇ ਤੁਹਾਨੂੰ ਚੰਗੇ ਵਿਚਾਰ ਅਤੇ ਚੰਗੀ ਸੰਗਤ ਮਿਲੇਗੀ। ਤੁਹਾਡੇ ਸਾਹਾਂ ਦਾ ਸਫ਼ਰ ਸੋਖਾ ਹੋਵੇਗਾ।ਤੁਹਾਡੀ ਤੰਦਰੁਸਤੀ ਲਈ ਤੁਹਾਡਾ ਖਾਦਾ ਪੀਤਾ ਭੋਜਨ ਚੰਗੀ ਤਰ੍ਹਾਂ ਹਜਮ ਹੋਣਾ ਚਾਹੀਦਾ ਹੈ ਤਾਂ ਕਿ ਉਸ ਨਾਲ ਤੁਹਾਨੂੰ ਤਾਕਤ ਮਿਲ ਸਕੇ। ਇਸ ਲਈ ਸਦਾ ਸਾਦਾ ਅਤੇ ਤਾਜ਼ਾ ਭੋਜਨ ਖਾਣਾ ਚਾਹੀਦਾ ਹੈ। ਜੰਕ ਫੁਡ, ਡਿੱਬਾ ਬੰਦ ਭੋਜਨ ਅਤੇ ਤਲੀਆਂ ਹੋਈਆਂ ਚੀਜਾਂ ਨਹੀਂ ਖਾਣੀਆਂ ਚਾਹਦੀਆਂ। ਇਸ ਨਾਲ ਬੰਦਾ ਕਬਜ਼ੀ ਤੋਂ ਵੀ ਬਚਿਆ ਰਹੇਗਾ ਅਤੇ ਪੇਟ ਸਾਫ ਰਹੇਗਾ। ਨਸ਼ਿਆਂ ਤੋ ਵੀ ਬਚਣਾ ਚਾਹੀਦਾ ਹੈ।
    ਚਿੰਤਾ ਚਿਤਾ ਸਮਾਨ ਹੈ। ਇਹ ਸਰੀਰ ਨੂੰ ਘੁਣ ਦੀ ਤਰਾਂ ਖਾ ਜਾਂਦੀ ਹੈ। ਇਸ ਲਈ ਜੇ ਕੋਈ ਸਮੱਸਿਆਂ ਆ ਵੀ ਜਾਏ ਤਾਂ ਇਸ ਨੂੰ ਜ਼ਿੰਦਗੀ ਦਾ ਆਮ ਵਰਤਾਰਾ ਸਮਝ ਕੇ ਜਲਦੀ ਤੋਂ ਜਲਣੀ ਹੱਲ ਕਰਨਾ ਚਾਹੀਦਾ ਹੈ। ਫਾਲਤੂ ਦੀ ਲੜਾਈ ਅਤੇ ਕਲੇਸ਼ ਤੋਂ ਬਚਣਾ ਚਾਹੀਦਾ ਹੈ। ਕਈ ਵਾਰੀ ਥੋੜ੍ਹਾ ਝੁਕਣ ਨਾਲ ਵੀ ਰਿਸ਼ਤਿਆਂ ਦੀ ਖ਼ੁਸ਼ਬੂ ਬਣੀ ਰਹਿੰਦੀ ਹੈ।ਕਈ ਵਾਰੀ ਉੱਥੇ ਵੀ ਚੁੱਪ ਰਹਿਣਾ ਪੈਂਦਾ ਹੈ ਜਿੱਥੇ ਬੋਲਣ ਨੂੰ ਬਹੁਤ ਕੁਝ ਹੋਵੇ। ਇਸ ਨਾਲ ਮਨ ਦੀ ਸ਼ਾਤੀ ਬਣੀ ਰਹਿੰਦੀ ਹੈ। ਮਨ ਦੀ ਸ਼ਾਤੀ ਕਿਸੇ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਅਤੇ ਖ਼ੁਸ਼ੀ ਹੈ। ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰੋ ਅਤੇ ਬੱਚਿਆਂ ਨਾਲ ਪਿਆਰ ਕਰੋ। ਬੁਢਾਪੇ ਵਿਚ ਇਕੱਲ੍ਹੇ ਰਹਿਣ ਤੋਂ ਬਚੋ। ਆਪਣੇ ਦੋਸਤਾਂ ਦਾ ਦਾਇਰਾ ਬਣਾਓ।ਸੱਚੇ ਦੋਸਤ ਤੁਹਾਡੇ ਦੁੱਖ ਸੁੱਖ ਵਿਚ ਸਾਥ ਦਿੰਦੇ ਹਨ।
    ਆਪਣੇ ਜੀਵਨ ਸਾਥੀ ਨਾਲ ਮਿਲ ਕੇ ਰਹੋ। ਉਸ ਦੀਆਂ ਗ਼ਲਤੀਆਂ ਨੂੰ ਨਜ਼ਰ ਅੰਦਾਜ  ਕਰਦੇ ਹੋਏ ਉਸ ਦੇ ਗੁਣਾਂ ਦੀ ਕਦਰ ਕਰੋ। ਬੁਢਾਪੇ ਵਿਚ ਜੀਵਨ ਸਾਥੀ ਹੀ ਸਾਥ ਦਿੰਦਾ ਹੈ। ਕਿਸੇ ਦੀ ਕਦਰ ਸਾਨੂੰ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਉਹ ਇਨਸਾਨ ਸਾਡੇ ਤੋਂ ਦੂਰ ਹੋ ਜਾਂਦਾ ਹੈ। ਤੁਹਾਡਾ ਜੀਵਨ ਇਕ ਆਦਰਸ਼ ਜੀਵਨ ਬਣ ਸਕਦਾ ਹੈ ਜੇ ਤੁਸੀਂ ਉਪਰੋਕਤ ਅਸੂਲਾਂ ਦਾ ਪਾਲਣ ਕਰੋ। ਅਪਣੇ ਆਪ ਨੂੰ ਚੰਗੇ ਵਾਤਾਵਰਨ ਵਿਚ ਢਾਲੋ।
    ਕਈ ਵਾਰੀ ਬੰਦਾ ਆਪਣੇ ਧਨ, ਦੌਲਤ ਅਤੇ ਸੋਹਣੇ ਸੁਡੌਲ ਸਰੀਰ ਤੇ ਘਮੰਢ ਕਰ ਬੈਠਦਾ ਹੈ। ਉਹ ਇਹ ਨਹੀਂ ਜਾਣਦਾ ਕਿ ਇਹ ਸਰੀਰ ਸਾਨੂੰ ਥੋੜ੍ਹੇ ਸਮੇਂ ਲਈ ਹੀ ਕਿਰਾਏ ਤੇ ਮਿਲਿਆ ਹੈ ਜਿਸ ਦਾ ਕਿਰਾਇਆਂ ਸਾਨੂੰ ਰੋਜ਼ ਆਪਣੇ ਸਾਹਾਂ ਰੂਪੀ ਕੀਮਤ ਦੇ ਕੇ ਚੁਕਾਉਣਾ ਪੈਂਦਾ ਹੈ। ਜਿਵੇਂ ਮੁੱਠੀ ਵਿਚੋਂ ਰੇਤ ਕਿਰਦੀ ਕਿਰਦੀ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਸਾਹ ਮੁੱਕਦੇ ਮੁੱਕਦੇ ਇਕ ਦਿਨ ਖਤਮ ਹੋ ਜਾਂਦੇ ਹਨ। ਇਸੇ ਤਰ੍ਹਾਂ ਜਿਵੇਂ ਤਿੜਕੇ ਹੋਏ ਘੜੇ ਦਾ ਪਾਣੀ ਸਿਮ ਸਿਮ ਕੇ ਘੜਾ ਖਾਲੀ ਹੋ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਸਾਹ ਮੁੱਕਦੇ ਮੁੱਕਦੇ ਖਤਮ ਹੋ ਜਾਂਦੇ ਹਨ। ਬਾਕੀ ਸਾਡਾ ਸਰੀਰ ਅਤੇ ਪਿੰਜਰ ਹੀ ਬਚਦਾ ਹੈ। ਸਾਹਾਂ ਦਾ ਸਫ਼ਰ ਖਤਮ ਹੋ ਜਾਂਦਾ ਹੈ।
     ਸਾਡੇ ਬਲ ਦੀ ਤਾਂ ਇਹ ਹਾਲਤ ਹੈ ਕਿ ਅੰਤ ਸਮੇਂ ਅਸੀਂ ਆਪਣੇ ਪੈਰਾਂ ’ਤੇ ਆਪ ਚੱਲ ਕੇ ਸ਼ਮਸ਼ਾਨ ਤੱਕ ਵੀ ਨਹੀਂ ਜਾ ਸਕਦੇ ਅਤੇ ਨਾ ਹੀ ਅਸੀਂ ਆਪਣਾ ਇਹ ਧਨ ਦੌਲਤ ਆਪਣੇ ਨਾਲ ਲਿਜਾ ਸਕਦੇ ਹਾਂ।ਸਾਨੂੰ ਇਹ ਸਾਰੀ ਕਮਾਈ ਤੇ ਦੌਲਤ ਇੱਥੇ ਹੀ ਛੱਡ ਕੇ ਜਾਣੀ ਪੈਣੀ ਹੈ। ਜਦ ਤੁਸੀਂ ਆਪਣੀ ਵਸੀਅਤ ਲਿਖਦੇ ਹੋ ਤਾਂ ਇਕ ਹੀ ਐਸਾ ਬੰਦਾ ਹੈ ਜਿਸ ਦਾ ਤੁਹਾਡੀ ਦੌਲਤ ਤੇ ਕੋਈ ਹੱਕ ਨਹੀਂ ਹੁੰਦਾ। ਉਹ ਹੋ ਤੁਸੀਂ ਖ਼ੁਦ। ਫਿਰ ਘਮੰਢ ਕਾਹਦਾ? ਇਸੇ ਲਈ ਸਿਕੰਦਰ ਦੇ ਵੀ ਜਨਾਜੇ ਵਿਚੋਂ ਦੋਵੇਂ ਖਾਲੀ ਹੱਥ  ਬਾਹਰ ਹੀ ਰੱਖੇ ਗਏ ਸਨ। ਇੱਥੇ ਇਕ ਗੱਲ ਹੋਰ ਵੀ ਯਾਦ ਰੱਖਣ ਯੋਗ ਹੈ ਕਿ ਦੁਨੀਆਂ ਦੇ ਅਮੀਰ ਤੋਂ ਅਮੀਰ ਵਿਅਕਤੀ ਬੇਸ਼ਕ ਹਰ ਵਸਤੂ ਖ੍ਰੀਦਣ ਦੀ ਔਕਾਤ ਰੱਖਦੇ ਹਨ ਪਰ ਅੰਤਮ ਸਮੇਂ ਉਹ ਆਪਣੇ ਲਈ ਸਾਹ ਨਹੀਂ ਖ੍ਰੀਦ ਸਕਦੇ। ਜ਼ਿੰਦਗੀ ਦੇ ਉੱਭੜ ਖਾਬੜ ਰਸਤਿਆਂ ਦੀ ਆਖ਼ਰੀ ਮੰਜ਼ਿਲ ਮੌਤ ਹੀ ਹੈ। ਇਸ ਨਾਲ ਹੀ ਤੁਹਾਡੇ ਸਾਹਾਂ ਦਾ ਸਫ਼ਰ ਪੂਰਾ ਹੁੰਦਾ ਹੈ। ਆਪਣੀ ਮੌਤ ਨੂੰ ਖ਼ੂਬਸੂਰਤ ਬਣਾਓ। ਮੌਤ ਖ਼ੂਬਸੂਰਤ ਤਾਂ ਹੀ ਬਣੇਗੀ ਜੇ ਤੁਸੀਂ ਖ਼ੂਬਸੂਰਤ ਜ਼ਿੰਦਗੀ ਜੀਵੋਗੇ।