ਸਭ ਰੰਗ

  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਕਿੱਧਰ ਜਾ ਰਹੇ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਯੁੱਧ ਵਿਚ ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਰ ਡਰ ਕੇ ਨਾ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਸਫਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਿਲ, ਦੌਲਤ ਅਤੇ ਦੁਨੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ-ਯੋਗੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਰਾਈ ਆਸ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੇ ਦਿਲ ਵਾਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੇਤੂ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਖੀ ਹੋ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨੌਜਵਾਨੋ ਹੰਭਲਾ ਮਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਇਕੱਲਤਾ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਵੱਖਰੀ ਪਛਾਣ ਬਣਾਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਹਿਸਾਬ ਮੰਗਦੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੌਸਲੇ ਬੁਲੰਦ ਰੱਖੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸ ਕੀ ਜਾਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉੱਚਾ ਦਰ ਬਾਬੇ ਨਾਨਕ ਦਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿੱਖਣ ਵਿਚ ਕੋਈ ਹਰਜ ਨਹੀਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨੂੰ ਸੰਭਾਲ ਸੱਜਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਜ਼ਬੇ ਨੂੰ ਸਲਾਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪਹਿਲਾ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਰਨ ਵਾਲੇ ਲੋਕ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਸੁਹੇਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚਾਨਣ ਦਾ ਵਣਜਾਰਾ - ਮਨਮੋਹਨ ਸਿੰਘ ਦਾਊੂਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣਾ ਬੁਢਾਪਾ ਆਪ ਸਵਾਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੱਡੀਆਂ ਨਿਆਮਤਾਂ-ਵੱਡੇ ਗੁਣ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੌ ਸਾਲ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੰਗਣ ਗਿਆ ਸੋ ਮਰ ਗਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਦਮੀ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੱਲ ਆਵੇ ਜਾਂ ਨਾ ਆਵੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹੰਕਾਰਿਆ ਸੋ ਮਾਰਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਾਦਸੇ ਅਤੇ ਹੌਸਲੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੂਰਨ ਮਨੁੱਖ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਹਾਰ, ਵਿਚਾਰ ਅਤੇ ਵਿਉਹਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੋਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਅਤੇ ਮਜ਼ਬੂਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਜ਼ ਅਤੇ ਫ਼ਰਜ਼ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਮੇਂ ਨਾਲ ਬਦਲੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖੁਦੀ ਨੂੰ ਕਰ ਬੁਲੰਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਦਾ ਪੁਤਲਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਲੀਕਾ ਅਤੇ ਸ਼ਖਸੀਅਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਓ ਆਪਣੀ ਕਾਰਜ ਸ਼ਕਤੀ ਵਧਾਈਏ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਤਮ-ਮੰਥਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੁਪਨਿਆਂ ਨੂੰ ਸਾਕਾਰ ਕਰੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਉਹ ਦਿਨ ਕਦ ਆਉਣਗੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਤਯੁਗ ਦਾ ਸੱਚ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਕਪਤਾਨ ਬਣੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਿਸਚੈ ਕਰ ਅਪਨੀ ਜੀਤ ਕਰੋਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜੀਓ ਅਤੇ ਜੀਉਣ ਦਿਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੁਲ ਅਤੇ ਦੀਵਾਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਾਨਸਿਕ ਤੰਦਰੁਸਤੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦੇਖ ਪਰਾਈ ਚੋਪੜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਡੀਆਂ ਅਸੰਤੁਸ਼ਟੀਆਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਧਰਤੀ ਆਪਣਾ ਆਸਮਾਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਿਰਜਨਹਾਰੇ ਹੱਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਫ਼ਲ ਜੀਵਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਰੀਬੀ ਦੀ ਲਾਹਨਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰਾਵਣ ਮਰਦਾ ਕਿਉਂ ਨਹੀਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਬੋਲੀਏ ਅਤੇ ਕੀ ਨਾ ਬੋਲੀਏ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮੌਤੋਂ ਭੁੱਖ ਬੁਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਹੁਨਰ ਨੂੰ ਤਰਾਸ਼ੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਜ਼ਰ ਅਤੇ ਨਜ਼ਰੀਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਖ਼ੁਸ਼ੀ ਦਾ ਮੰਤਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਲੜਾਈ ਝਗੜੇ ਤੋਂ ਬਚੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੁਢਾਪੇ ਦੀ ਲਾਠੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਲੋਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦਾ ਆਖਰੀ ਪੜਾਅ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਦੌਲਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਇਕ ਦੂਜੇ ਲਈ ਬਣੇ ਹਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬਚਪਨ ਅਤੇ ਸੰਸਕਾਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਾਮਯਾਬੀ ਦੀ ਚਾਬੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਬੰਦੇ ਦਾ ਬੰਦਾ ਦਾਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕੀ ਅਸੀਂ ਆਜ਼ਾਦ ਹਾਂ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੇ ਸੁਨਹਿਰੀ ਸਾਲ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸ਼ਖ਼ਸੀਅਤ ਬਣ ਕੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਨਮ ਜਨਮ ਦਾ ਸਾਥ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਲਿ ਤਾਰਣ ਗਰੂ ਨਾਨਕ ਆਇਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜਾਨ ਹੈ ਤਾਂ ਜਹਾਨ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਕਰਮ ਅਤੇ ਕਿਸਮਤ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗਿਆਨ ਅਤੇ ਸਮਝਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਸਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਰੱਬ ਹੈ ਜਾਂ ਨਹੀਂ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਔੌਰਤ ਦੇ ਵਧਦੇ ਕਦਮ / ਗੁਰਸ਼ਰਨ ਸਿੰਘ ਕੁਮਾਰ (ਲੇਖ )
  • ਮਰਿਆਦਾ, ਅਨੁਸਾਸ਼ਨ ਅਤੇ ਸਲੀਕਾ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    buy sertraline online

    buy zoloft online buy sertraline online
    ਹਰ ਸੰਸਥਾ, ਸਥਾਨ ਅਤੇ ਰਿਸ਼ਤੇ ਦੀ ਇਕ ਨਵੇਕਲੀ ਮਰਿਆਦਾ ਹੁੰਦੀ ਹੈ। ਉਸ ਮਰਿਆਦਾ ਵਿਚ ਰਹਿ ਕੇ ਹੀ ਉਸ ਸੰਸਥਾ, ਸਥਾਨ ਅਤੇ ਰਿਸ਼ਤੇ ਦੀ ਇਕ ਵੱਖਰੀ ਪਛਾਣ ਬਣਦੀ ਹੈ। ਜਦ ਕਿਸੇ ਸੰਸਥਾ,ਸਥਾਨ ਅਤੇ ਰਿਸ਼ਤੇ ਦੀ ਮਰਿਆਦਾ ਟੁੱਟਦੀ ਹੈ ਤਾਂ ਉਸਦੀ ਹੌਂਦ ਖਤਰੇ ਵਿਚ ਪੈ ਜਾਂਦੀ ਹੈ ਜਾਂ ਉਸਦਾ ਸਰੂਪ ਵਿਗੜ ਜਾਂਦਾ ਹੈ। ਕੁਝ ਸੰਸਥਾਵਾਂ ਦੇ ਨਿਯਮ ਉਸਦੀ ਮਰਿਆਦਾ ਅਨੁਸਾਰ ਲਿਖਤੀ ਤੋਰ ਤੇ ਹੁੰਦੇ ਹਨ ਪਰ ਕੁਝ ਸੰਸਥਾ ਅਤੇ ਰਿਸ਼ਤਿਆਂ ਦੇ ਅਸੂਲ ਲਿਖਤੀ ਤੋਰ ਤੇ ਨਹੀਂ ਹੁੰਦੇ ਪਰ ਉਹ ਪੀੜੀ ਦਰ ਪੀੜੀ੍ਹ ਇਵੇਂ ਹੀ ਚਲਦੇ ਹਨ ਅਤੇ ਸਭ ਨੂੰ ਪ੍ਰਵਾਨਤ ਹੁੰਦੇ ਹਨ।
    ਆਮ ਤੋਰ ਤੇ ਕਿਸੇ ਸੰਸਥਾ ਦੇ ਨਾਮ ਤੋਂ ਹੀ ਉਸਦੇ aੁਦੇਸ਼ ਅਤੇ ਮਰਿਆਦਾ ਪ੍ਰਗਟ ਹੋ ਜਾਂਦੀ ਹੈ। ਉਸ ਸੰਸਥਾ ਅੰਦਰ ਉਸ ਤਰਾਂ ਦਾ ਹੀ ਵਾਤਾਵਰਨ ਬਣਾ ਕਿ ਰਖਣਾ ਚਾਹੀਦਾ ਹੈ। ਸਾਡੀ ਵਾਰਤਾਲਾਪ ਅਤੇ ਕਾਰਜ ਵੀ ਉਸ ਅਨੁਸਾਰ ਹੀ ਹੋਣੇ ਚਾਹੀਦੇ ਹਨ। ਜਿਵੇਂ ਪਾਠਸ਼ਾਲਾ ਦੀ ਆਪਣੀ ਨਵੇਕਲੀ ਮਰਿਆਦਾ ਹੈ। ਪਾਠਸ਼ਾਲਾ ਵਿਚ ਬੱਚੇ ਕੁਝ ਗਿਆਨ ਗ੍ਰਿਹਨ ਕਰਨ ਆਉਂਦੇ ਹਨ ਅਤੇ ਅਧਿਆਪਕਾਂ ਦਾ ਕੰਮ ਹੈ ਗਿਆਨ ਦੇਣਾ ਅਤੇ ਬੱਚਿਆਂ ਵਿਚ ਸਦਾਚਾਰ ਦੇ ਗੁਣ ਭਰਣੇ। ਇਸ ਕੰਮ ਲਈ ਇਕਾਗਰਤਾ ਦੀ ਜਰੂਰਤ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਖੇਡਾਂ ਦੇ ਪੀਰਅਡ ਵਿਚ ਬੱਚਿਆਂ ਨੂੰ ਨੱਚਣ ਕੁਦਣ ਦੀ ਅਤੇ ਕੁਝ ਹੱਦ ਤੱਕ ਉੱਚਾ ਬੋਲਣ ਦੀ ਆਗਿਆ ਹੰਦੀ ਹੈ। ਪੜਾਈ ਦੇ ਸਮੇ ਕਿਸੇ ਦਵਾਰਾ ਵੀ ਕੋਈ ਫਾਲਤੂ ਅਤੇ ਉੱਚੀ ਗੱਲ ਕਰਨੀ ਬਹੁਤ ਅਖਰਦੀ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧਿਅਨ ਆਪਣੇ ਵਿਸ਼ੇ ਨਾਲੋਂ ਟੁੱਟਦਾ ਹੈ। ਇਸ ਲਈ ਜੇ ਕਿਸੇ ਬਾਹਰ ਦੇ ਵਿਅਕਤੀ ਨੂੰ ਵੀ ਸਕੂਲ ਵਿਚ ਜਾਣਾ ਪਵੇ ਤਾਂ ਸਕੂਲ ਦੀ ਮਰਿਆਦਾ ਅਨੁਸਾਰ ਹੀ ਜਾਵੇ। ਸਿੱਧਾ ਹੈਡਮਾਸਟਰ ਜਾਂ ਪ੍ਰਿਸੀਪਲ ਦੇ ਦਫਤਰ ਜਾਵੇ ਅਤੇ ਉੱਥੇ ਸਲੀਕੇ ਨਾਲ ਆਪਣੇ ਵੀਚਾਰ ਪ੍ਰਗਟ ਕਰੇ।
    ਇਸੇ ਤਰਾਂ ਹਸਪਤਾਲ ਦੀ ਆਪਣੀ ਮਰਿਆਦਾ ਹੁੰਦੀ ਹੈ । ਉੱਥੇ ਬਿਮਾਰ ਤੇ ਦੁਖੀ ਲੋਕ ਆਉਦੇ ਹਨ। ਉਨਾਂ ਨੂੰ ਡਾਕਟਰਾਂ ਦਾ ਰੱਬ ਵਰਗਾ ਆਸਰਾ ਹੁੰਦਾ ਹੈ। ਸਭ ਮਰੀਜਾਂ ਦਾ ਫਰਜ ਬਣਦਾ ਹੈ ਕਿ ਆਪਣੇ ਨੰਬਰ ਸਿਰ ਹੀ ਡਾਕਟਰ ਪਾਸ ਜਾਣ ਅਤੇ ਧੀਮੀ ਆਵਾਜ ਵਿੱਚ ਡਾਕਟਰ ਨੂੰ ਆਪਣੀ ਬਿਮਾਰੀ ਦਸਣ । ਡਾਕਟਰਾਂ ਦਾ ਵੀ ਫਰਜ ਬਣਦਾ ਹੈ ਕਿ ਮਰੀਜ ਦੀ ਗਲ ਧਿਆਨ ਅਤੇ ਹਮਦਰਦੀ ਨਾਲ ਸੁਣਨ ਅਤੇ ਉਸਨੂੰ ਠੀਕ ਹੋਣ ਦਾ ਦਿਲਾਸਾ ਦੇਣ। ਐਵੇ ਮਰੀਜ ਨੂੰ ਵੱਡੂ ਖਾਊ ਨਾ ਕਰਨ। ਹਸਪਤਾਲ ਵਿੱਚ ਮਰੀਜਾਂ ਦਾ ਜਾਂ ਰਿਸਤੇਦਾਰਾਂ ਦਾ ਸ਼ੋਰ ਬਿਲਕੁਲ ਵੀ ਨਹੀ ਹੋਣਾ ਚਾਹੀਦਾ । ਇਥੋ ਤਕ ਕਿ ਵਰਾਂਡਿਆਂ ਵਿਚ ਤੁਰਦੇ ਸਮੇ ਜੁੱਤੀ ਦੀ ਆਵਾਜ ਬਿਲਕੁਲ ਨਹੀ ਆਉਣੀ ਚਾਹੀਦੀ। ਕੂੜਾ ਕਰਕਟ, ਫਲਾਂ ਦੇ ਛਿੱਲੜ ਅਤੇ ਜੂਠ ਐਧਰ ਉਧਰ ਨਹੀ ਸੁੱਟਣੀ ਚਾਹੀਦੀ। ਸਗੋ ਡਸਟਬਿਨ ਵਿਚ ਪਾਣੀ ਚਾਹੀਦੈ ਹੈ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਬਿਮਾਰੀਆਂ ਅਗਂੋ ਨਾ ਫੈਲਣ। ਜਰੂਰਤ ਤੋ ਬਿਨਾਂ ਛੋਟੇ ਬੱਚਿਆਂ ਨੂੰ ਐਵੇ ਹਸਪਤਾਲ ਨਹੀ ਲੈ ਕੇ ਜਾਣਾ ਚਾਹੀਦਾ। ਉਨਾਂ ਨੂੰ (ਇਨਫੈਕਸ਼ਨ) ਹੋਣ ਦਾ ਜਿਆਦਾ ਡਰ ਹੁੰਦਾ ਹੈ।  ਇਸੇ ਤਰਾਂ ਹਰ ਧਾਰਮਿਕ ਸਥਾਨ ਭਾਵ ਮੰਦਰ, ਗੁਰਦਵਾਰੇ, ਮਸਜਿਦ ਅਤੇ ਚਰਚ ਆਦਿ ਦੀ ਇਕ ਵੱਖਰੀ ਮਰਿਆਦਾ ਹੁੰਦੀ ਹੈ। ਸਾਨੂੰ ਉਸ ਸਥਾਨ ਵਿਚ ਉਸਦੀ ਮਰਿਆਦਾ ਅਨੁਸਾਰ ਹੀ ਵਿਚਰਨਾ ਚਾਹੀਦਾ ਹੈ।ਮੰਦਰ ਗੁਰਦਵਾਰੇ ਅਤੇ ਮਸਜਿਦ ਵਿਚ ਸਿਰ ਢੱਕ ਕੇ ਅਤੇ ਨੰਗੇ ਪੈਰੀ ਜਾਣਾ ਹੁੰਦਾ ਹੈ। ਪਰ ਦੂਜੇ ਪਾਸੇ ਚਰਚ ਵਿਚ ਸਿਰ ਢੱਕ ਕੇ ਜਾਣਾ ਨਹੀ ਚਾਹੀਦਾ ਕਿਉਕਿ ਅੰਗ੍ਰੇਜ ਲੋਕ ਪ੍ਰਮਾਤਮਾ ਘੋਦ ਅੱਗੇ ਸਿਰ ਢੱਕਣ ਨੂੰ ਗੁਸਤਾਖੀ ਮੰਨਦੇ ਹਨ। ਧਾਰਮਿਕ ਸਥਾਨ ਤੇ ਇਕਾਗਰਤਾ ਨਾਲ ਆਪਣੇ ਪ੍ਰਮਾਤਮਾ ਅਗੇ ਮੱਥਾ ਟੇਕਿਆ ਜਾਂਦਾ ਹੈ ਅਤੇ ਉਸਦਾ ਧਿਆਨ ਧਰਿਆ ਜਾ ਸਕਦੇ ਹੈ। ਹਾਂ ਸਭ ਦੇ ਨਾਲ ਉਥੇ ਭਜਨ ਜਾਂ ਸਬਦ ਆਦਿ ਗਾਏ ਜਾ ਸਕਦੇ ਹਨ। ਧਾਰਮਿਕ ਸਥਾਨ ਤੇ ਕੱਪੜੇ ਜਿਆਦਾ ਭੜਕੀਲੇ ਨਹੀ ਪਾਣੇ ਚਾਹੀਦੇ। ਕੱਪੜੇ ਸਾਦੇ ਅਤੇ ਤਨ ਨੂੰ ਢੱਕਣ ਵਾਲੇ ਹੋਣੇ ਚਾਹੀਦੇ ਹਨ ਨਾ ਕੇ ਨੰਗੇਜ ਵਿਖਾਉਣ ਵਾਲੇ। ਪਿਛੇ ਆਗਰੇ ਵਿਚ ਇਕ ਧਾਰਮਿਕ ਸ਼ਥਾਨ ਤੇ ਇਕ ਵਿਦੇਸ਼ੀ ਸੈਲੀਬਰਿਟੀ ਸਕਰਟ ਪਾ ਕੇ ਚਲੀ ਗਈ ਸੀ ਤਾਂ ਕਾਫੀ ਬਵਾਲ ਮਚਿਆ ਸੀ । ਸਾਨੂੰ ਅਜਿਹੇ ਵਾਦ ਵਿਵਾਦ ਤੋ ਬਚਣਾ ਚਾਹੀਦਾ ਹੈ। 
    ਇਸੇ ਤਰਾਂ ਬਾਕੀ ਸੰਸਥਾਵਾਂ ਜਿਵੇ ਪੁਲਿਸ, ਮਿਲਟਰੀ, ਬੈਕ, ਸਿਨੇਮਾ, ਸ਼ਰਾਬਖਾਨਾ, ਜੂਆ ਖਾਨਾ ਆਦਿ ਦੀ ਅਲੱਗ ਅਲੱਗ ਮਰਿਆਦਾ ਹੁੰਦੀ ਹੈ ਅਤੇ ਸਾਨੂੰ ਉਸ ਅਨੁਸਾਰ ਹੀ ਵਿਚਰਨਾ ਪੈਂਦਾ ਹੈ। ਹੋਰ ਤਾਂ ਹੋਰ ਸ਼ਮਸ਼ਾਨ ਅਤੇ ਕਬਰਸਤਾਨ ਦੀ ਵੀ ਆਪਣੀ ਇਕ ਮਰਿਆਦਾ ਹੁੰਦੀ ਹੈ। ਕਿਸੇ ਪਿਆਰੇ ਦੇ ਵਿਛੜਨ ਤੇ ਹੀ ਅਜੇਹੇ ਸਥਾਨ ਤੇ ਜਾਣਾ ਪੈਂਦਾ ਹੈ। ਸਭ ਲੋਕ ਦੁਖੌ ਹੁੰਦੇ ਹਨ। ਉਥੇ ਸਾਦੇ ਕੱਪੜੇ ਪਾ ਕੇ ਜਾਣਾ ਚਾਹੀਦਾ ਹੈ ਅਤੇ ਸ਼ੋਰ ਨਹੀਂ ਕਰਨਾ ਚਾਹੀਦਾ ਨਾ ਹੀ ਕੋਈ ਬੇਹੁਦਾ ਹਰਕਤ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਦਾ ਮਨ ਨਾ ਦੁਖੇ।
    ਹਰ ਦੇਸ਼ ਦੀ ਵੀ ਇਕ ਆਪਣੀ ਮਰਿਆਦਾ ਹੁੰਦੀ ਹੈ ਉਸ ਮਰਿਆਦਾ ਤੇ ਚੱਲਣ ਲਈ ਕੁਝ ਨਿਯਮ ਬਣਾਏ ਜਾਂਦੇ ਹਨ ਤਾਂ ਕਿ ਅਮਨ ਭੰਗ ਨਾ ਹੋਵੇ । ਜੋ ਉਨਾਂ ਨਿਯਮਾਂ ਤੇ ਨਾ ਚਲੇ ਤਾਂ ਉਸ ਦੇਸ਼ ਦਾ ਕਾਨੂੰਨ ਉਸ ਵਿਅਕਤੀ ਨੂੰ ਸਜਾ ਦਿੰਦਾ ਹੈ।
    ਹੋਰ ਤਾਂ ਹੋਰ ਦੋਸਤੀ ਦੇ ਅਤੇ ਦੂਜੇ ਰਿਸ਼ਤੇ ਵੀ ਮਰਿਆਦਾ ਵਿਚ ਰਹਿ ਕੇ ਜੀ ਸੋਹਣੀ ਤਰਾਂ ਨਿਭਦੇ ਹਨ ਜੇ ਅਸੀ ਮਰਿਆਦਾ ਵਿਚ ਰਹਿ ਕੇ ਰਿਸ਼ਤਿਆਂ ਦਾ ਸਤਿਕਾਰ ਨਹੀਂ ਕਰਦੇ ਤਾਂ ਰਿਸ਼ਤੇ ਟੁਟਣਗੇ ਭਾਵੇਂ ਉਹ ਕਿਤਨੇ ਵੀ ਗੂੜੇ ਅਤੇ ਸਕੇ ਕਿਉਂ ਨਾ ਹੋਣ। ਜਦ ਕੋਈ ਮਰਿਆਦਾ ਤੋੜਦਾ ਹੈ ਤਾਂ ਹਾ ਹਾ ਕਾਰ ਮਚਦੀ ਹੈ। ਇਕ ਕਹਿਰ ਵਰਤਦਾ ਹੈ। ਕਈ ਵਾਰੀ ਤਾਂ ਕਤਲੋਗਾਰਤ ਤਕ ਵੀ ਵਰਤਦੀ ਹੈ।
    ਕਹਿੰਦੇ ਹਨ ਸੱਚਾਈ ਨੂੰ ਸਮੇ ਸਮੇ ਨਵੇਂ ਸਿਰੇ ਤੋ ਵਿਚਾਰਿਆ ਜਾਣਾ ਚਾਹੀਦਾ ਹੈ। ਸਾਡਾ ਆਲਾ ਦੁਆਲਾ ਬੜੀ ਤੇਜੀ ਨਾਲ ਬਦਲ ਰਿਹਾ ਹੈ।ਸਾਇੰਸ ਦੀ ਉਨਤੀ ਨਾਲ ਸਾਡੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਸਾਡੀ ਨਵੀ ਪੀੜ੍ਹੀ ਇਸ ਉਨਤੀ ਨੂੰ ਸੌਖੇ ਹੀ ਆਪਣਾ ਲੈਦੀ ਹੈ ਅਤੇ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਲੈਂਦੀ ਹੈ। ਪਰ ਸਾਡੀ ਪੁਰਾਣੀ ਪੀੜ੍ਹੀ ਨੂੰ ਨਵੀ ਪੀੜ੍ਹੀ ਨਾਲ ਕਦਮ ਮਿਲਾਨ ਵਿਚ ਕੁਝ ਦੇਰ ਲਗਦੀ ਹੈ। ਜਿਸ ਕਰਕੇ ਪੀੜ੍ਹੀ ਦਾ ਪਾੜਾ (ਘeਨeਰaਟਿਨ ਘaਪ) ਆ ਜਾਂਦਾ ਹੈ । ਵਿਚਾਰਾਂ ਦੀ ਜੰਗ ਛਿੜਦੀ ਹੈ ਜੇ ਦੋਵੇਂ ਪੀੜੀਆਂ ਆਪਸ ਵਿਚ ਸਮਝੋਤਾ ਕਰਕੇ ਤਾਲਮੇਲ ਨਾਂ ਰੱਖ ਸੱਕਣ ਤਾਂ ਭਿਆਨਕ ਸਿੱਟੇ ਨਿਕਲਦੇ ਹਨ। ਸਮੇ ਦੇ ਬਦਲਣ ਨਾਲ ਮਰਿਆਦਾ ਵੀ ਕੁਝ ਖੁਲ੍ਹ ਮੰਗਦੀ ਹੈ।ਅੱਜ ਕੱਲ ਅਣਖ ਬਦਲੇ ਜੋ ਕਤਲ ਹੋ ਰਹੇ ਹਨ ਉਹ ਮਰਿਆਦਾ ਦਾ ਦੁਰਉਪਯੋਗ ਹੈ। ਸਾਡਾ ਸਵਿਧਾਨ ਬਾਲਗ ਲੜਕੇ ਲੜਕੀ ਨੂੰ (ਆਪਣੇ ਪਰਿਵਾਰ ਵਿੱਚੋਂ ਛੱਡ ਕੇ ) ਆਪਣੀ ਪਸੰਦ ਅਨੁਸਾਰ ਸ਼ਾਦੀ ਕਰਨ ਦੀ ਖੁਲ੍ਹ ਦਿੰਦਾ ਹੈ ਪਰ ਸਾਡੀਆਂ ਪੰਚਾਇਤਾਂ ਆਪਣੇ ਸੌੜੇ ਦਾਇਰਿਆਂ ਵਿਚ ਖੂਹ ਦੇ ਡੱਡੂ ਵਾਂਗ ਵਿਚਰ ਰਹੀਆ ਹਨ। ਆਪਣੇ ਝੂਠੇ ਵਕਾਰ ਅਤੇ ਹੰਕਾਰ ਕਾਰਨ ਨੌਜੁਆਨ ਜੋੜਿਆਂ ਦੀਆਂ ਦੁਸ਼ਮਣ ਬਣੀਆਂ ਬੈਠੀਆਂ ਹਨ। ਇਸ ਸਿਲਸਲੇ ਵਿਚ ਕਈ ਖੂਨ ਖਰਾਬੇ ਵੀ ਹੋ ਚੁੱਕੇ ਹਨ ਜੋ ਬੜੇ ਦੁੱਖ ਦੀ ਗੱਲ ਹੈ। ਇਹੋ ਜਿਹੀ ਮਰਿਆਦਾ ਦੀਆਂ ਬੇੜੀਆਂ ਤੋੜਨੀਆਂ ਹੀ ਬਣਦੀਆਂ ਹਨ ਤੰਗ ਹਨੇਰਿਆਂ ਵਿੱਚੋਂ ਨਿਕਲੋ। ਦੇਖੋ ਬਾਹਰ ਕਿਤਨਾ ਸੁੰਦਰ ਉਜਾਲਾ ਚਾਰੇ ਪਾਸੇ ਫੈਲਿਆ ਹੋਇਆ ਹੈ। ਜੋ ਸਾਨੂੰ ਸੁਨਹਿਰੀ ਭਵਿਖ ਦਾ ਭਰੋਸਾ ਦਿੰਦਾ ਹੈ। ਸਾਡੀ ਨੌਜੁਆਨ ਪੀੜ੍ਹੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਬੇਸ਼ਕ ਮਰਜੀ ਅਨੁਸਾਰ ਪਿਆਰ ਕਰਨ ਦਾ ਤੇ ਸ਼ਾਦੀ ਕਰਨ ਦਾ ਉਨਾਂ ਨੂੰ ਕਾਨੂੰਨਣ ਅਧਿਕਾਰ ਹੈ ਪਰ ਮਾਂ ਪਿਉ ਦੀ ਇੱਜ਼ਤ ਪੈਰਾਂ ਵਿੱਚ ਰੋਲਣ ਦਾ ਉਨਾਂ ਦਾ ਹੱਕ ਨਹੀ ਬਣਦਾ। ਕੋਈ ਐਸਾ ਕਦਮ ਨਹੀ ਚੁੱਕਣਾ ਚਾਹੀਦਾ ਜਿਸ ਨਾਲ ਮਾਂ ਪਿਉ ਦਾ ਦਿਲ ਦੁਖੇ ਜਾਂ ਉਨਾਂ ਦੇ ਨਾਮ ਨੂੰ ਵੱਟਾ ਲੱਗੇ।
    ਕੁਦਰਤ ਦੇ ਚੰਨ, ਤਾਰੇ, ਸੂਰਜ ਧਰਤੀ ਅਤੇ ਅਕਾਸ਼ ਸਭ ਇਕ ਮਰਿਆਦਾ ਵਿਚ ਹੀ ਬੱਝੇ ਹੋਏ ਹਨ ਤਾਂ ਹੀ ਸਾਰੀ ਸ੍ਰਿਸ਼ਟੀ ਠੀਕ ਢੰਗ ਨਾਲ ਚੱਲ ਰਹੀ ਹੈ। ਇਸੇ ਤਰਾਂ ਅੱਗ ਸਾਡਾ ਖਾਣਾ ਪਕਾਣ ਦੇ ਕੰਮ ਆਉਂਦੀ ਹੈ ਇਸ ਨਾਲ ਸਾਰੇ ਕਾਰਖਾਨੇ ਅਤੇ ਗੱਡੀਆਂ (ੜeਹਚਿਲe) ਚਲਦੀਆਂ ਹਨ ਜਿੰਦਗੀ ਨੂੰ ਗਤੀ ਮਿਤੀ ਮਿਲਦੀ ਹੈ। ਪਰ ਜੇ ਇਹੋ ਹੀ ਅੱਗ ਮਰਿਆਦਾ ਤੋ ਜਰਾ ਬਾਹਰ ਹੋ ਜਾਵੇ ਤਾਂ ਝੱਟ ਪੱਟ ਸ਼ਹਿਰਾਂ ਦੇ ਸ਼ਹਿਰ ਤੇ ਜੰਗਲਾਂ ਦੇ ਜੰਗਲ ਸਾੜ ਕੇ ਸੁਆਹ ਕਰ ਦਿੰਦੀ ਹੈ। 
    ਅਥਾਹ ਪਾਣੀ ਦੇ ਵੇਗ ਨੂੰ ਠੱਲ ਪਾ ਕੇ ਉਸਤੇ ਬੰਨ੍ਹ ਬਣਾਏ ਜਾਂਦੇ ਹਨ ਇਸ ਨਾਲ ਬੇਕਾਰ ਜਾ ਰਿਹਾ ਪਾਣੀ ਪੀਣ ਦੇ ਅਤੇ ਸਿੰਜਾਈ ਦੇ ਕੰਮ ਆਉਂਦਾ ਹੈ। ਫਸਲਾਂ ਮੌਲਦੀਆਂ ਹਨ ਮਨੁੱਖਾਂ ਅਤੇ ਜਾਨਵਰਾਂ ਦੇ ਢਿੱਡ ਭਰਦੇ ਹਨ ਬਿਜਲੀ ਪੈਦਾ ਹੁੰਦੀ ਹੈ ਜੋ ਸਾਡੇ ਘਰਾਂ ਅਤੇ ਹਨੇਰੇ ਦਿਲਾਂ ਨੂੰ ਰੁਸ਼ਨਾਂਦੀ ਹੈ। ਟਰਾਂਸਪੋਰਟ, ਮੱਛੀ ਪਾਲਣ ਅਤੇ ਟੂਰੀਜਮ ਨੂੰ ਬੜਾਵਾ ਮਿਲਦਾ ਹੈ। ਇਸੇ ਲਈ ਕਹਿੰਦੇ ਹਨ ਜਦ ਨਦੀ ਦਾ ਪਾਣੀ ਕਿਨਾਰਿਆਂ ਵਿਚ ਵਗਦਾ ਹੈ ਤਾਂ ਸਮਝੋ ਉਹ ਮਰਿਆਦਾ ਵਿਚ ਵਹਿੰਦਾ ਹੈ ਪਰ ਜੇ ਉਹ ਕਿਨਾਰਿਆਂ ਤੋਂ ਬਾਹਰੀ ਹੋ ਕੇ ਵਹਿੰਦਾ ਹੈ ਤਾਂ ਸਮਝੋ ਮਰਿਆਦਾ ਤੋੜਦਾ ਹੈ । ਇਸ ਨਾਲ ਹੜ ਆਉਂਦੇ ਹਨ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਕਈ ਭਿੰਅਕਰ ਬਿਮਾਰੀਆਂ ਤੇ ਭੁਖ ਨੰਗ ਫੈਲ੍ਹਦੀ ਹੈ।
    ਮਰਿਆਦਾ ਦੇ ਅਸੂਲਾਂ ਤੇ ਚਲਣ ਨੂੰ ਹੀ ਅਨੁਸਾਸ਼ਨ ਕਹਿੰਦੇ ਹਨ। ਇਨਾਂ ਨਿਯਮਾਂ ਅਨੁਸਾਰ ਚਲਣ, ਉਠਣ ਬੈਠਣ, ਗਲਬਾਤ ਕਰਨ ਅਤੇ ਕਪੜੇ ਪਾਣ ਨੂੰ ਹੀ ਸਲੀਕਾ ਆਖਦੇ ਹਨ। ਸਲੀਕੇ ਨਾਲ ਚਲਣ ਵਾਲਾ ਮਨੁੱਖ ਹੀ ਹਰਮਨ ਪਿਆਰਾ ਬਣਦਾ ਹੈ ਅਤੇ ਕਿਸੇ ਦੀ ਅੱਖ ਵਿੱਚ ਐਵੇਂ ਰੜਕਦਾ ਨਹੀਂ।
    ਮਰਿਆਦਾ ਅਤੇ ਅਨੁਸ਼ਾਸ਼ਨ ਦਾ ਆਪਸ ਵਿਚ ਚੋਲੀ ਦਾਮਨ ਦਾ ਸਾਥ ਹੈ। ਜਿਹੜਾ ਬੰਦਾ ਮਰਿਆਦਾ ਵਿਚ ਨਹੀ ਮੰਨਦਾ। ਉਹ ਅਨੁਸ਼ਾਸ਼ਨ ਅਨੁਸਾਰ ਨਹੀ ਚਲਦਾ ਅਤੇ ਸਭ ਦੀਆਂ ਅੱਖਾਂ ਵਿਚ ਰੜਕਦਾ ਹੈ। ਉਸ ਨੂੰ ਕੋਈ ਪਸੰਦ ਨਹੀ ਕਰਦਾ। ਅਜਿਹਾ ਬੰਦਾ ਅੰਤ ਵਿੱਚ ਨੁਕਸਾਨ ਉਠਾਉਂਦਾ ਹੈ ਅਤੇ ਦੁੱਖ ਪਾਉਂਦਾ ਹੈ।
    ਇਨਸਾਨ ਨੂੰ ਸੋਹਣੀ, ਸਾਫ ਸੁਥਰੀ ਖੁਸ਼ਹਾਲ ਤੇ ਕਾਮਯਾਬ ਜਿੰਦਗੀ ਜਿਉਣ ਲਈ ਸੁਚੱਜੀਆਂ ਆਦਤਾਂ ਪਾਣੀਆਂ ਪੈਣਗੀਆਂ ਇਨਾਂ ਸੁਚੱਜੀਆਂ ਆਦਤਾਂ ਵਿਚ ਸਭ ਤੋ ਪਹਿਲਾਂ ਆਉਂਦਾ ਹੈ ਅਨੁਸ਼ਾਸ਼ਨ ਵਿੱਚ ਰਹਿਣਾ। ਬੱਚੇ ਦੀ ਜ਼ਿੰਦਗੀ ਦਾ ਸਫਰ ਘਰ ਤੋ ਹੀ ਸ਼ੁਰੂ ਹੁੰਦਾ ਹੈ। ਕੋਈ ਬੱਚਾ ਸਭ ਤੋ ਪਹਿਲਾਂ ਅਨੁਸਾਸ਼ਨ ਘਰ ਤੋ ਹੀ ਸਿੱਖਦਾ ਹੈ। ਫਿਰ ਨੰਬਰ ਆਉਂਦਾ ਹੈ ਸਕੂਲ ਅਤੇ ਸਮਾਜ ਦਾ। ਇਸ ਤੋਂ ਬਾਅਦ ਬੰਦਾ ਆਪਣੇ ਤਜਰਬੇ ਅਤੇ ਕਨੂੰਨ ਤੋਂ ਵੀ ਬਹੁਤ ਕੁਝ ਸਿੱਖਦਾ ਹੈ। ਮਾਂ ਬਾਪ ਅਤੇ ਅਧਿਆਪਕ ਬੱਚੇ ਵਿੱਚ ਚੰਗੇ ਗੁਣ ਅਤੇ ਸੰਸਕਾਰ ਭਰਨ ਲਈ ਬਹੁਤ ਸਹਾਈ ਹੁੰਦੇ ਹਨ। ਇਥੇ ਉਹ ਇਕ ਨਰੋਏ ਸਮਾਜ ਦੀ ਨੀਂਹ ਰੱਖ ਰਹੇ ਹੁੰਦੇ ਹਨ। ਬੱਚੇ ਦੀ ਕਿਸੇ ਗਲਤ ਆਦਤ ਨੂੰ ਕਦੀ ਹੱਲਾ ਸ਼ੇਰੀ ਨਹੀ ਦੇਣੀ ਚਾਹੀਦੀ। ਜੇ ਬੱਚਾ ਵੱਡਿਆਂ ਦੀ ਇੱਜਤ ਨਾ ਕਰੇ ਜਾਂ ਉਨਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਵੇ ਤਾਂ ਕਦੀ ਖੁਸ਼ ਨਹੀ ਹੋਣਾ ਚਾਹੀਦਾ। ਇਹ ਹੀ ਗਲਤ ਆਦਤਾਂ ਅਗੇ  ਜਾ ਕੇ ਪ੍ਰੇਸ਼ਾਨੀ ਦਾ ਸਬਬ ਬਣਦੀਆਂ ਹਨ। ਬੱਚੇ ਦੀ ਕਿਸਲੇ ਗਲਤ ਹਰਕਤ ਤੇ ਉਸਨੂੰ ਪਿਆਰ ਨਾਲ ਵਰਜਨਾ ਚਾਹੀਦਾ ਹੈ। ਜੇ ਬੱਚਾ ਕਿਸੇ ਦੂਜੇ ਬੱਚੇ ਦੀ ਕੋਈ ਚੀਜ਼ ਚੋਰੀ ਕਰਕੇ ਘਰ ਲੈ ਆਉਂਦਾ ਹੈ ਤਾਂ ਇਸ ਗਲ ਨੂੰ ਅਣਗੌਲਿਆਂ ਨਹੀ ਕਰਨਾ ਚਾਹੀਦਾ ਉਸ ਦੀ ਪਿੱਠ ਨਹੀ ਥਾਪੜਨੀ ਚਾਹੀਦੀ।ਸਗੋਂ ਬੱਚੇ ਨੂੰ ਸਮਝਣਾ ਚਾਹੀਦਾ ਹੈ ਕਿ ਦੂਸਰੇ ਦੀ ਚੀਜ਼ ਨਹੀ ਚੁਕਣੀ ਤੈਨੂੰ। ਅਸੀਂ ਨਵੀਂ ਲੈ ਦਿਆਂਗੇ।
    ਅਧਿਕਾਰ ਅਤੇ ਫਰਜ਼ ਵੀ ਮਰਿਆਦਾ ਵਿਚ ਹੀ ਆਉਂਦੇ ਹਨ। ਅਧਿਕਾਰ ਤੇ ਫਰਜ਼ ਵੀ ਨਾਲ ਨਾਲ ਹੀ ਚਲਦੇ ਹਨ। ਸਾਨੂੰ ਆਪਣੇ ਅਧਿਕਾਰਾਂ ਨੂੰ ਵਰਤਨ ਦੀ ਪੂਰੀ ਤਰਾਂ ਖੁਲ੍ਹ ਹੈ ਪਰ ਆਪਣੇ ਅਧਿਕਾਰ ਵਰਤਦੇ ਸਮੇਂ ਸਾਡਾ ਫਰਜ਼ ਬਣਦਾ ਹੈ ਇਨਾਂ ਨਾਲ ਅਸੀਂ ਦੂਸਰੇ ਦੇ ਅਧਿਕਾਰਾਂ ਦਾ ਹਨਨ ਨਾ ਕਰੀਏ। ਸਾਨੂੰ ਆਪਣੀਆਂ ਬਾਹਵਾਂ ਨੂੰ ਪੂਰੀ ਤਰਾਂ ਫੈਲਾਉਣ ਦਾ ਅਧਿਕਾਰ ਹੈ ਪਰ ਸਾਨੂੰ ਇਸ ਗਲ ਤੋ ਸੁਚੇਤ ਹੋਣਾ ਚਾਹੀਦਾ ਹੈ ਕਿ ਸਾਡੀਆਂ ਖੁਲੀਆਂ ਬਾਹਵਾਂ ਕਿਸੇ ਦੂਸਰੇ ਦੇ ਮੂੰਹ ਅੱਗੇ ਨਾ ਆਉਣ ਜਾਂ ਉਸ ਵਲ ਕੋਈ ਗਲਤ ਇਸ਼ਾਰਾ ਨਾ ਕਰਨ, ਨਹੀਂ ਤੇ ਅਸੀਂ ਇਸ ਤਰਾਂ ਕਰਕੇ ਦੂਸਰੇ ਦੇ ਹੱਕਾਂ ਤੇ ਛਾਪਾ ਮਾਰ ਰਹੇ ਹੋਵਾਂਗੇ। ਉਸਨੂੰ ਇਹ ਚੰਗਾ ਨਹੀਂ ਲੱਗੇਗਾ। ਉਸਦਾ ਸਾਡੇ ਪ੍ਰਤੀ ਗੁੱਸਾ ਅਤੇ ਰੋਸ ਵਧੇਗਾ। ਆਪਸੀ ਤਕਰਾਰ ਹੋਵੇਗਾ। ਸਬੰਧਾਂ ਵਿਚ ਦਰਾਰ ਪੈ ਜਾਵੇਗੀ ਹੋ ਸਕਦਾ ਹੈ ਗੱਲ ਹੱਥੋ ਪਾਈ ਤਕ ਵੀ ਆ ਜਾਵੇ। ਸੋ ਆਪਣੇ ਅਧਿਕਾਰ ਹਮੇਸ਼ਾਂ ਸੰਕੋਚ ਨਾਲ ਦੂਸਰੇ ਦੇ ਅਧਿਕਾਰਾਂ ਨੂੰ ਸਾਹਮਣੇ ਰੱਖ ਕੇ ਹੀ ਇਸਤੇਮਾਲ ਕਰਨੇ ਚਾਹੀਦੇ ਹਨ।
    ਬੰਦੇ ਦਾ ਪਹਿਰਾਵਾ, ਗਲਬਾਤ ਦਾ ਢੰਗ, ਅਵਾਜ਼ (ਵੋਲੁਮe) ਅਤੇ ਉਠਣ ਬੈਠਣ ਦਾ ਢੰਗ ਸਭ ਸਲੀਕੇ ਵਿਚ ਹੀ ਆਉਂਦੇ ਹਨ। ਇਹ ਸਭ ਚੀਜ਼ਾਂ ਉਸ ਦੀ ਸ਼ਖਸੀਅਤ ਦੇ ਭੇਦ ਖੋਲ੍ਹਦੀਆਂ ਹਨ।ਇਹ ਸਭ ਚੀਜ਼ਾਂ ਸਮੇ ਸਥਾਨ ਅਤੇ ਮੌਕੇ ਮੁਤਾਬਿਕ ਹੀ ਹੋਣੀਆਂ ਚਾਹੀਦੀਆਂ ਹਨ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਜੀਵਨ ਕੇਵਲ ਆਪਣੇ ਲਈ ਹੀ ਨਹੀਂ। ਅਸੀਂ ਇਸ ਸੰਸਾਰ ਨੂੰ ਸੁੰਦਰ ਅਤੇ ਸਮਾਜ ਨੂੰ ਸੁੱਖ ਮਈ ਬਣਾਉਣਾ ਹੈ। ਆਪਣੀ ਖੁਸ਼ੀ ਨਾਲੋਂ ਦੂਸਰਿਆਂ ਦੀ ਖੁਸ਼ੀ ਦਾ ਜਿਆਦਾ ਖਿਆਲ ਰੱਖਣਾ ਹੈ। ਸਾਡੀ ਤਲੀ ਦੂਸਰਿਆਂ ਤੋ ਕੁਝ ਲੈਣ ਲਈ ਨਹੀਂ ਅੱਡੀ ਹੋਣੀ ਚਾਹੀਦੀ ਸਗੋਂ ਸਾਡਾ ਹੱਥ ਦੂਸਰਿਆਂ ਨੂੰ ਕੁਝ ਦੇਣ ਲਈ ਝੁਕਿਆ ਹੋਣਾ ਚਾਹੀਦਾ ਹੈ। ਜਦ ਅਸੀ ਕਿਸੇ ਤੋ ਕੁਝ ਮੰਗਦੇ ਹਾਂ ਜਾਂ ਲੈਦੇ ਹਾਂ ਤਾਂ ਸਾਨੂੰ ਸਰੀਰਕ ਤੌਰ ਤੇ ਅਤੇ ਬਾਣੀ ਦੇ ਤੌਰਤੇ ਉਸ ਅੱਗੇ ਝੁਕਣਾ ਪੈਂਦਾ ਹੈ ਉਸ ਵਿਅਕਤੀ ਦਾ ਅਹਿਸਾਨ ਤੇ ਭਾਰ ਸਾਡੀ ਆਤਮਾ ਤੇ ਹੁੰਦਾ ਹੈ। ਪਰ ਜਦ ਅਸੀ ਕਿਸੇ ਨੂੰ ਕੁਝ ਦਿੰਦੇ ਹਾਂ ਤਾਂ ਸਾਨੂੰ ਆਪਣਾ ਹੱਥ ਉਸ ਅੱਗੇ ਨਹੀਂ ਅੱਡਣਾ ਪੈਂਦਾ। ਸਗੋਂ ਸਾਡੇ ਮਨ ਵਿੱਚ ਨਿਮਰਤਾ ਹੁੰਦੀ ਹੈ ਸਾਡੇ ਹੱਥ ਅਗਲੇ ਦੀ ਤਲੀ ਤੇ ਕੁਝ ਰੱਖਣ ਲਈ ਨੀਵੇਂ ਹੁੰਦੇ ਹਨ। ਦੂਸਰੇ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਸਾਨੂੰ ਅਪਾਰ ਖੁਸ਼ੀ ਤੇ ਸੰਤੁਸ਼ਟਤਾ ਮਿਲਦੀ ਹੈ। ਦੂਸਰਾ ਸਾਨੂੰ ਸੌ ਸੌ ਅਸੀਸਾਂ ਦਿੰਦਾ ਹੈ। ਇਸ ਤੇ ਸਾਨੂੰ ਕਦੀ ਹੰਕਾਰ ਵਿੱਚ ਨਹੀਂ ਆਉਣਾ ਚਾਹੀਦਾ ਸਗੋਂ ਪ੍ਰਮਾਤਮਾ ਦਾ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ ਕਿ ਜਿਸਨੇ ਆਪਣੀ ਕ੍ਰਿਪਾ ਦਵਾਰਾ ਸਾਨੂੰ ਇਸ ਯੋਗ ਬਣਾਇਆ ਹੈ।