ਦੀਵਾਲੀ ਅਮ੍ਰਿਤਸਰ ਦੀ
(ਕਵਿਤਾ)
ਦੀਵਾਲੀ ਅਮ੍ਰਿਤਸਰ ਦੀ ,
ਰਾਮ ਦਾਸ ਗੁਰੂ ਦੇ ਦਰ ਦੀ ।
ਮੋਹੰਦੀ ਹੈ ਸਭ ਮਨਾਂ ਨੂੰ ,
ਛੋਹੰਦੀ ਹੈ ਸਭ ਦਿਲਾਂ ਨੂੰ । ਆਉਂਦੀਆਂ ਨੇ ਸੰਗਤਾਂ , ਲੱਗਦੀਆਂ ਨੇ ਰੌਣਕਾਂ ।
ਇਹ ਪੁਰਬ ਹੈ ਨਿਰਾਲਾ ,
ਹੁੰਦੀ ਹੈ ਦੀਪ ਮਾਲਾ
ਤਿਓਹਾਰ ਰੌਸ਼ਣੀ ਦਾ ,
ਸੱਭ ਦੇ ਲਈ ਖੁਸ਼ੀ ਦਾ,
ਪਰ ਸਿਖ ਕੌਮ ਲਈ ,
ਇਸ ਦਾ ਬੜਾ ਮਹੱਤੱਵ
ਛੱਡ ਕੇ ਗੁਅੱਾਲੀ ਅਰ ,
ਆਏ ਸੀ ਅਮ੍ਰਿਤਸਰ ,
ਗੁਰੂ ਹਰਿ ਗੋਬਿੰਦ ਸਤਿਗੁਰ,
ਕਈਆਂ ਨੂੰ ਮੁਕਤ ਕਰ ।
ਜਦ ਦੇਣ ਲਈ ਦੀਦਾਰੇ,
ਇਸ ਦੁਵਸ ਤੇ ਪਧੱਾਰੇ
ਉਸ ਯੱਾਦ ਦੇ ਨਜ਼ਾਰੇ ,
ਜਦ ਹੈ ਦੀਵਾਲੀ ਅਾਉਂਦੀ ,
ਸਿੱਖ ਕੌਮ ਹੈ ਮਨਾਉਂਦੀ ।
ਸੱਜਦਾ ਹੈ ਹਰੀ ਮੰਦਰ ,
ਜਿਉਂ ਫੁੱਲ ਚਾਨਣੀ ਦਾ ।
ਅਰਸ਼ੀ ਬਹਾਰ ਨੂਰੀ ,
ਲ਼ਗਦੀ ਸੁਹਾਵਣੀ ਦਾ
ਹ੍ਹੈੈ ਚਮਕਦਾ ਸੋਵਰ,
ਆਬੇ ਹਯਾਤ ਹੈ ,
ਸਿੱਖਾਂ ਦੀ ਸ਼ਾਨ ਹੈ
ਸਤਿ ਗੁਰ ਦੀ ਦਾਤ ਹੈ ।
ਅਰਸ਼ੀ ਸੰਗੀਤ ਵੀ
ਬਾਣੀ ਦਾ ਕੀਰਤਣ ,
ਹਿਰਦੇ ਨੂੰ ਠਾਰਦਾ ,
ਦੇਂਦਾ ਸੁਆਰ ਮਨ ।
ਚਲਦੀੰ ਹੈ ਆਤਿਸ਼ ਬਾਜ਼ੀ ,
ਹ੍ਹੁੰਦੀ ਹੈ ਰੂਹ ਵੀ ਰਾਜ਼ੀ।
ਦੀਵਾਲੀ ਦੇ ਸ਼ੁੱਭ ਦਿਨ ਤੇਂ,
ਸੱਭ ਨੂੰ ਦਿਆਂ ਵਧਾਈ ,
ਮੰੰਗਦਾ ਹਾਂ ਸੱਭ ਦਾ ਮੈਂ ਭਲਾ ,
ਸਿੱਖ ਕੌੰਮ ਦੀ ਚੜ੍ਹਦੀ ਕਲਾ