ਖ਼ਬਰਸਾਰ

  •    ਪੰਜਾਬੀ ਸੱਭਿਆਚਾਰ ਅਕਾਦਮੀ ਵੱਲੋਂ 'ਗੀਤ ਪਰਾਗਾ' ਰਿਲੀਜ਼ / ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ
  •    ਸੁਰਿੰਦਰਪਾਲ ਸਿੰਘ ਨਾਲ ਰੂ-ਬ-ਰੂ ਸਮਾਗਮ / ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ
  •    ਹਰਕੰਵਲਜੀਤ ਸਾਹਿਲ ਦਾ ਕਾਵਿ-ਸੰਗ੍ਰਹਿ ਰਿਲੀਜ਼ / ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ
  •    ਡਾ ਕੈਂਬੋ ਦੀਆਂ ਦੋ ਪੁਸਤਕਾਂ ਰਿਲੀਜ਼ / ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ
  •    ਪੰਜਾਬੀ ਸੱਭਿਆਚਾਰ ਅਕਾਦਮੀ ਦੀ ਜਨਰਲ ਬਾਡੀ ਮੀਟਿੰਗ / ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ
  •    ਲੋਕ ਸੰਗੀਤ ਸਮਾਗਮ ਆਯੋਜਿਤ / ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ
  •    ਅਕਾਦਮੀ ਦੀ ਕਾਰਕਾਰਨੀ ਮੀਟਿੰਗ 'ਚ ਅਹਿਮ ਫ਼ੈਸਲੇ / ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ
  •    ਡਾ. ਸੇਵਕ ਨੂੰ ਸ਼ਰਧਾਂਜਲੀ ਭੇਂਟ / ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ
  • ਪੰਜਾਬੀ ਸੱਭਿਆਚਾਰ ਅਕਾਦਮੀ ਵੱਲੋਂ 'ਗੀਤ ਪਰਾਗਾ' ਰਿਲੀਜ਼ (ਖ਼ਬਰਸਾਰ)


    ਲੁਧਿਆਣਾ -- ਪੰਜਾਬੀ ਸੱਭਿਆਚਾਰ ਅਕਾਦਮੀ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਦਲਜੀਤ ਸਿੰਘ ਜੱਸਲ ਦੇ ਗੀਤ-ਸੰਗ੍ਰਹਿ 'ਗੀਤ ਪਰਾਗਾ' ਨੂੰ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਨੇ ਲੋਕ ਅਰਪਣ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚਲੇ ਸਾਰੇ ਹੀ ਗੀਤ ਮਨੁੱਖ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਦੀ ਦੁਆ ਕਰਦੇ ਹਨ ਅਤੇ ਸਮਾਜਿਕ ਸਰੋਕਾਰ ਨੂੰ ਸਮਰਪਿਤ ਹਨ।  ਪ੍ਰਧਾਨਗੀ ਮੰਡਲ ਵਿਚ ਜੱਸੋਵਾਲ ਦੇ ਇਲਾਵਾ, ਉਘੇ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ, ਸਭਾ ਦੇ ਪ੍ਰਧਾਨ ਡਾ. ਸਤਿਆਨੰਦ ਸੇਵਕ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਪ੍ਰੋ: ਨਿਰਮਲ ਜੌੜਾ ਤੇ ਉਘੇ ਗੀਤਕਾਰ ਦੇਵ ਥਰੀਕੇ ਵਾਲਾ ਬਿਰਾਜਮਾਨ ਸਨ। ਇਹ ਸਮਾਗਮ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ।
    ਪ੍ਰੋ: ਗਿੱਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ 'ਗੀਤ ਪਰਾਗਾ' ਪੁਸਤਕ ਦੇ ਸਾਰੇ ਹੀ ਗੀਤਾਂ ਵਿਚੋਂ ਸੱਭਿਆਚਾਰ ਦੀ ਮਿੱਠੀ-ਮਿੱਠੀ ਖ਼ੁਸ਼ਬੂ ਤੇ ਮਹਿਕ ਆਉਂਦੀ ਹੈ। ਡਾ.ਸੇਵਕ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 'ਗੀਤ ਪਰਾਗਾ' ਵਿਚਲੇ ਗੀਤ ਪੂਰੀ ਤਰ੍ਹਾਂ ਲੋਕ-ਗੀਤਕ ਸ਼ੈਲੀ ਵਿਚ ਲਿਖੇ ਗਏ ਹਨ।
    ਪ੍ਰੋ: ਤਸਨੀਮ ਨੇ ਕਿਹਾ ਕਿ ਦਲਜੀਤ ਜੱਸਲ ਦੇ ਗੀਤਾਂ ਵਿਚ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਹੈ। ਪ੍ਰੋ: ਨਿਰਮਲ ਜੌੜਾ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਜੱਸਲ ਦੇ ਗੀਤਾਂ ਦੀ ਮਾਲਾ ਵਿਚ ਕਈ ਤਰ੍ਹਾਂ ਦੇ ਮੋਤੀ ਅਤੇ ਫੁੱਲ ਹਨ ਜੋ ਆਪੋ-ਆਪਣਾ ਰੱੰਗ ਤੇ ਮਹਿਕ ਬਿਖੇਰਦੇ ਹਨ।
    ਸਭਾ ਦੇ ਜਨਰਲ ਸਕੱਤਰ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਕਿਹਾ ਕਿ ਇਹ ਗੀਤ ਜੱਸਲ ਸਾਹਿਬ ਦੀ ਸੱਚੀ-ਸੁੱਚੀ ਸੋਚ ਦੀ ਤਰਜ਼ਮਾਨੀ ਕਰਦੇ ਹਨ। ਡਾ. ਗੁਲਜ਼ਾਰ ਪੰਧੇਰ, ਜਸਵੰਤ ਜ਼ਫਰ, ਦਲਵੀਰ ਸਿੰਘ ਲੁਧਿਆਣਵੀ, ਡਾ. ਪ੍ਰਿਤਪਾਲ ਕੌਰ ਚਹਿਲ, ਉਘੇ ਗਾਇਕ ਕੇ ਦੀਪ, ਮਨਜੀਤ ਕੌਰ ਸੋਢੀਆ ਆਦਿ ਨੇ ਪੁਸਤਕ ਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ।  ਇਸ ਮੌਕੇ ਤੇ ਦੇਵ ਥਰੀਕੇ ਵਾਲੇ ਨੂੰ ਪੰਜਾਬੀ ਸੱਭਿਆਚਾਰ ਵਿਚ ਗੀਤਾਂ ਰਾਹੀਂ ਪਾਏ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ। ਬਲਵਿੰਦਰ ਸਿੰਘ ਖੰਨਾ ਨੇ ਜੱਸਲ ਸਾਹਿਬ ਨੂੰ ਉਘੇ ਚਿੱਤਰਕਾਰ ਸੋਭਾ ਸਿੰਘ ਦੀ ਪੇਂਟਿੰਗ ਭੇਟ ਕੀਤੀ।  ਇਸ ਸਮਾਗਮ ਵਿਚ ਬਹੁਤ ਸਾਰੇ ਵਿਦਵਾਨ ਤੇ ਸਾਹਿਤਕਾਰ ਮਨਜੀਤ ਮਹਿਰਮ, ਬਲਕੌਰ ਸਿੰਘ, ਇੰਦਰਜੀਤ ਪਾਲ ਕੌਰ ਭਿੰਡਰ, ਪ੍ਰੀਤਮ ਪੰਧੇਰ, ਮਹਿੰਦਰਦੀਪ ਗਰੇਵਾਲ, ਤੇਜਪ੍ਰਤਾਪ ਸਿੰਘ ਸੰਧੂ, ਸ. ਪ੍ਰੀਤਮ ਸਿੰਘ ਭਰੋਆ, ਪ੍ਰੋ: ਮਹਿੰਦਰ ਸਿੰਘ ਪਰਵਾਂ, ਪ੍ਰਿ: ਰਮੇਸ਼ ਇੰਦਰ ਬੱਲ, ਮਲਕੀਤ ਸਿੰਘ ਔਲਖ, ਇੰਸਪੈਕਟਰ ਗਰਦੇਵ ਸਿੰਘ, ਸਵਰਨਜੀਤ ਸਵੀ, ਕੰਵਲਜੀਤ ਸ਼ੰਕਰ,  ਸਰਬਜੀਤ ਵਿਰਦੀ, ਅਮਰਜੀਤ ਸ਼ੇਰਪੁਰੀ, ਜਸਪ੍ਰੀਤ ਕੌਰ ਫ਼ਲਕ ਆਦਿ ਹਾਜ਼ਿਰ ਸਨ।      
     
    ਦਲਵੀਰ ਸਿੰਘ ਲੁਧਿਆਣਵੀ