ਪੰਜਾਬੀ ਮਾਂ ਬੋਲੀ ਨਾਲ ਹੋ ਰਿਹਾ ਵਿਤਕਰਾ (ਲੇਖ )

ਮਲਕੀਤ ਸਿੰਘ   

Email: malkeet83.singh@gmail.com
Cell: +91 94177 30049
Address: ਪਿੰਡ : ਕੋਟਲੀ ਅਬਲੂ
ਸ੍ਰੀ ਮੁਕਤਸਰ ਸਾਹਿਬ India
ਮਲਕੀਤ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਲਾਡਲੀ ਧੀ , ਗੁਰੂਆਂ , ਪੀਰਾਂ, ਫਕੀਰਾਂ, ਸ.ਹੀਦਾਂ ਅਤੇ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਹੈ | ਭੂਗੋਲਿਕ ਖੇਤਰ ਪੱਖੋ ਵੀ ਪੰਜਾਬ ਦਾ ਨਾ ਭਾਰਤ ਦੇ ਨਕਸੇ ਤੇ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ | ਪੰਜਾਬ ਦੀ ਜ.ਰਖੇਜ ਭੂਮੀ, ਉਪਜਾਊ ਮਿੱਟੀ ਹੋਣ ਕਰਕੇ ਵਿਸਵ ਦਾ ਅੰਨਦਾਤਾ ਹੋਣ ਦਾ ਖਿਤਾਬ ਵੀ ਇਸ ਨੂੰ ਪ੍ਰਾਪਤ ਹੈ | ਪੰਜਾਬ ਜਿਸ ਨੂੰ ਸੋਨੇ ਦੀ ਚਿੜੀ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਹੈ | ਇਸ ਪੰਜਾਬ ਨੇ ਬੁਰੇ ਵਕਤ ਸਮੇ ਵੀ ਵਿਦੇਸੀ ਹਮਲਾਂਵਰਾਂ ਦੇ ਰੂਪ ਵਿਚ ਅਨੇਕਾਂ ਤਸੀਹੇ ਝੱਲੇ | ਜਿਸ ਸਮੇ ਇਸ ਨੂੰ ਬਹੁਤ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦਾ ਸਹਾਮਣਾ ਕਰਨਾ ਪਿਆ | ਚਾਹੇ ਉਹ ਸਿੰਕਦਰ , ਹਰਸ. , ਮਹਿਮੂਦ ਗਜਨੀ ਅਤੇ ਬ੍ਰਿਟਿਸ. ਸਾਮਰਾਜ ਦਾ ਰਾਜ ਕਿਉ ਨਾ ਹੋਵੇ | ਸੰਨ 1947 ਦੀ ਵੰਡ ਜਿਸ ਨੇ ਹਰ ਨਾਗਰਿਕ ਦੇ ਦਿਲ ਨੂੰ ਵਲੂੰਦਰ ਕੇ ਰੱਖ ਦਿੱਤਾ | ਇਹ ਘਟਨਾ ਇੰਨੇ ਡੂੰਘੇ ਜ.ਖ.ਮ ਦੇ ਗਈ ਜੋ ਨਸੂਰ ਬਣ ਗਏ ਅਤੇ ਅੱਜ ਵੀ ਰਿਸ ਰਹੇ ਹਨ | ਹਲਾਤ ਬਦਲੇ ਤਾਂ ਪੰਜਾਬ ਮੁੜ ਵਸੇਬੇ ਵਿਚ ਹੋਇਆ ਅਤੇ ਆਪਣੇ ਆਪ ਵਿਚ ਵਿਕਸਿਤ ਸੂਬੇ ਵਜੋ ਸਥਾਪਤ ਹੋ ਚੁਕਿਆਂ ਹੈ | ਇਥੋ ਦੀ ਮੁੱਖ ਭਾਸ.ਾਂ *ਪੰਜਾਬੀ* ਹੈ | ਜਿਸ ਨੂੰ ਅਸੀ ਬੜੇ ਪਿਆਰ ਅਤੇ ਅਦਬ ਸਤਿਕਾਰ ਨਾਲ ਬੋਲਦੇ ਹਾਂ | ਸੰਨ 1947 ਦੀ ਵੰਡ ਤੋ ਂਬਾਅਦ ਇਸ ਨੂੰ ਦੋ ਮੁੱਖ ਭਾਗਾਂ ਗੁਰਮੁੱਖੀ ਅਤੇ ਸ.ਾਹਮੁੱਖੀ ਵਿਚ ਵੰਡਿਆ ਗਿਆ ਹੈ | ਸ.ਾਹਮੁੱਖੀ ਲਹਿੰਦੇ ਪੰਜਾਬ ਅਤੇ ਗੁਰਮੁੱਖੀ ਚੜਦੇ ਪੰਜਾਬ ਵਜੋ ਬੋਲੀ ਜਾਂਦੀ ਹੈ | ਸਾਨੂੰ ਇਹ ਬੋਲੀ ਗੁੜਤੀ ਅਤੇ ਮਾਂ ਦੀਆਂ ਲੋਰੀਆਂ ਚੌ ਪ੍ਰਾਪਤ ਹੋਈ ਹੈ | ਜਿਸ ਨੂੰ ਅਸੀ ਪੰਜਾਬੀ ਭਾਸ.ਾ ਵੀ ਕਹਿ ਸਕਦੇ ਹਾਂ | ਵਿਸਵ ਪੱਧਰ ਤੇ ਅੱਜ ਇਸ ਦੀ ਵੱਖਰੀ ਪਹਿਚਾਣ ਬਣ ਚੁੱਕੀ ਹੈ | ਜਿਸ ਦਾ ਸਿਹਰਾ ਅਸੀ ਪੰਜਾਬੀ ਭਾਸ.ਾਂ ਲੇਖਕਾਂ , ਬੁੱਧੀਜੀਵੀਆਂ ਅਤੇ ਇਸ ਨੂੰ ਪਿਆਰ ਕਰਨ ਵਾਲੇ ਇਸ ਦੇ ਸੇਵਕਾਂ ਸਿਰ ਬੰਨਦੇ ਹਾਂ |
      ਇਹ ਵੀ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇ ਂ ਵਿੱਚ ਪੰਜਾਬੀ ਮਾਂ-ਬੋਲੀ ਹੋਰ ਵੀ ਸਿਖਰਾਂ ਨੂੰ ਛੂੰਹਦੀ ਹੋਈ , ਉਸ ਮੁਕਾਮ ਤੇ ਵਿਜੈ ਪ੍ਰਾਪਤ ਕਰੇ ਜਿਸ ਦਾ ਸੁਪਨਾ ਸਾਡੀ ਮਾਂ-ਬੋਲੀ ਨੂੰ ਜਨਮ ਦੇਣ ਵਾਲਿਆ ਨੇ ਕਦੀ ਵੇਖਿਆ ਹੋਵੇਗਾ |
     ਪੰਜਾਬੀ ਮਾਂ-ਬੋਲੀ ਜਿਸ ਨੂੰ 9ਵੀ ਂਸਦੀ ਦੇ ਨਾਥਾਂ-ਜੋਗੀਆਂ ਵੀ ਦੇਣ ਵੀ ਕਿਹਾ ਜਾਂਦਾ ਹੈ | ਵਿਦਵਾਨਾ ਦੇ ਮੱਤ ਅਨੁਸਾਰ ਸਮਝਿਆਂ ਜਾਂਦਾ ਹੈ ਕਿ ਗੁਰੂ ਗੁਰਖਨਾਂਥ ਜੀ ਦੇ ਸਮੇ ਤੋ ਂਚਲੀ ਆ ਰਹੀ ਇਸ ਮਾਖਿਓ ਮਿੱਠੀ ਮਾਂ-ਬੋਲੀ ਦੇ ਅਨੇਕਾਂ ਸਾਇਰ , ਸੂਫੀ , ਕਵੀ ਂਅਤੇ ਹੋਰ ਅਨੇਖਾਂ ਲੇਖਕ ਅਤੇ ਬੁੱਧੀਜੀਵੀ ਪੈਦਾ ਹੋਏ | 
ਪੰਜਾਬੀ ਮਾਂ ਬੋਲੀ ਨੂੰ ਅੱਜ ਹੋਰ ਬੁਲੰਦੀਆਂ ਤੇ ਪਹੁੰਚਾਉਣ ਲਈ ਇਸ ਦੇ ਸੇਵਕ ਪੱਬਾਂ ਭਾਰ ਹੋਏ ਬੈਠੇ ਹਨ | ਪਰ ਫਿਰ ਵੀ ਇਸ ਦੇ ਸ.ੁਰੂ ਦੇ ਸਮੇ ਤੋ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਇਸ ਨੂੰ ਆਪਣੀਆਂ ਕਲਮ ਛੋਹਾਂ ਅਤੇ ਕਾਵਿ ਗੁਣਾਂ ਰਾਹੀ ਕਾਵਿ ਰਚਨਾਵਾਂ ਦੇਣ ਵਾਲੇ ਮਹਾਨ ਕਵੀਆਂ ਦਾ ਜੇਕਰ ਜਿਕਰ ਨਾ ਕੀਤਾ ਜਾਵੇ ਤਾਂ ਇਨਾਂ ਨਾਲ ਬੇਇਨਸਾਫੀ ਹੋਵੇਗੀ | ਪੰਜਾਬੀ ਦੇ ਮਹਾਨ ਅਤੇ ਅਨਮੋਲ ਸਾਹਿਤ ਖ.ਜਾਨੇ ਵਿਚ ਪੰਜਾਬੀ ਦੇ ਸੂਫੀ ਕਵੀਆਂ , ਗੁਰੂਆਂ, ਨਾਥਾਂ-ਜੋਗੀਆਂ ਅਤੇ ਭਗਤਾਂ ਦੀਆਂ ਕਾਵਿ ਸੈਲੀ ਭਰਭੂਰ ਰਚਨਾਵਾਂ ਦਾ ਵਿਸੇਸ. ਯੋਗਦਾਨ ਹੈ | 
ਪੰਜਾਬੀ ਸਾਹਿਤ ਦੇ ਪੰਜ ਸ.ਾਹ ਸਾਹ ਹੁਸੈਨ , ਬੁੱਲੇ ਸ.ਾਹ, ਹਾਸ.ਮ ਸ.ਾਹ , ਵਾਰਿਸ. ਸਾਹ ਅਤੇ ਸ.ਾਹ ਮਹੁੰਮਦ ਪੰਜਾਬੀ ਮਾਂ ਬੋਲੀ ਦੇ ਅਨਮੋਲ ਰਤਨ ਹਨ | ਇਨਾਂ ਨੂੰ ਮਾਂ ਬੋਲੀ ਦੇ ਸਪੂਤ ਵੀ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀ ਂਹੋਵੇਗੀ | ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀ ਆਉਣ ਵਾਲੀ ਪੀੜੀ ਨੂੰ ਅਮੀਰ ਵਿਰਸਾ ਅਤੇ ਸਾਹਿਤ ਦਿੱਤਾ | 
ਮੈਨੂੰ ਫਖਰ ਹੈ ਕਿ ਮੇਰਾ ਜਨਮ ਉਸ ਧਰਤੀ ਤੇ ਹੋਇਆ ਜਿਸਨੂੰ ਗੁਰੂਆਂ ਪੀਰਾਂ ਦੀ ਚਰਨ ਛੋਹ ਅਤੇ ਅਮੀਰ ਵਿਰਸਾ ਅਣਮੋਲ ਸੱਭਿਆਚਾਰ ਦਾ ਮਾਲਕ ਹੋਣ ਦਾ ਫਕਰ ਹੋਣ ਦਾ ਦਰਜਾ ਪ੍ਰਾਪਤ ਹੈ | 
ਮੈ ਂਇਥੇ ਇਸ ਦੀ ਵਿਸ.ਾਲ ਕਾਵਿ-ਗੁਣਾਂ ਭਰਪੂਰ ਕਾਵਿ-ਸ.ੈਲੀ ਦਾ ਵਰਣਨ ਕਰਨਾ ਇਸ ਲਈ ਲਾਜ.ਮੀ ਸਮਝਿਆ ਕਿਉਕਿ ਅਜੋਕੇ ਸਮੇ ਂਵਿੱਚ ਅਸੀ ਂਆਪਣੇ-ਆਪ ਨੂੰ ਭੀੜ ਵਿੱਚ ਗੁਆ ਚੁੱਕੇ ਹਾਂ | ਅੱਜ ਅਸੀ ਂਆਪਣੀ ਮਾਂ ਬੋਲੀ ਨੂੰ ਦਿਲੋ ਂਵਿਸਾਰ ਰਹੇ ਹਾਂ | 
      ਬੇਸੱਕ ਅਸੀ ਂਦੁਨੀਆਂ ਦੇ ਹਰ ਖੇਤਰ ਵਿੱਚ ਬੜੀ ਤਰੱਕੀ ਕਰ ਲਈ ਹੈ , ਪਰ ਅਫਸੋਸ ਦਰ ਅਫਸੋਸ ਅਸੀ ਆਪਣਾ ਸੱਭਿਆਚਾਰ ਦੇ ਕਾਰਨ ਅਸੀ ਆਪਣੀ ਮਾਂ-ਭਾਸ.ਾਂ ਨਾਲ ਮਤਰੇਅ ਸਲੂਕ ਕਰ ਰਹੇ ਹਾਂ | ਜੋ ਕਿ ਸਰਾਸਰ ਗਲਤ ਹੈ |
     ਸਰਕਾਰੀ ਸਕੂਲਾਂ ਵਿੱਚ ਤਾਂ ਪੰਜਾਬੀ ਮਾਂ-ਬੋਲੀ ਦੀਆਂ ਰਚਨਾਵਾਂ ਨੂੰ ਪਾਠ-ਪੁਸਤਕਾਂ ਵਿਚ ਵਿਸੇ.ਸ ਸਥਾਨ ਪ੍ਰਾਪਤ ਹੈ | ਪਰ ਕੁੱਝ ਦੁਕਾਨਨੁਮਾ ਪ੍ਰਾਇਵੇਟ ਸਕੂਲਾਂ ਵਿੱਚ ਇਹੋ ਜਿਹੀਆਂ ਪਾਠ-ਪੁਸਤਕਾਂ ਅਤੇ ਸਾਡੇ ਸਾਹਿਤ ਲਈ ਕੋਈ ਮਹੱਤਵ ਨਹੀ ਂਰਹਿ ਜਾਂਦਾ ਹੈ | 
     ਅੱਜ ਅਸੀ ਆਪਣੇ ਬੱਚਿਆਂ ਨੂੰ ਕਾਨਵੈਟ ਸਕੂਲਾਂ ਵਿਚ ਪੜਨੇ ਪਾਉਦੇ ਹਾਂ | ਜਿਸ ਕਰਕੇ ਉਹ ਆਪਣੀ ਮਾਤ ਭਾਸ.ਾ ਤੋ ਂ ਵਾਝੇ ਰਹਿ ਜਾਂਦੇ ਹਨ | ਅਸੀ ਵੀ ਸਮਾਜ ਵਿਚ ਵਿਚਰਦੇ ਹੋਏ ਝੂਠੀ ਫੋਕੀ ਸ.ਾਨ ਦੀ ਖਾਤਰ ਆਪਣੀ ਭਾਸ.ਾ ਦੀ ਥਾਂ ਅੰਗਰੇਜੀ ਬੋਲਦੇ ਮਾਣ ਮਹਿਸੂਸ ਕਰਦੇ ਹਾਂ ਅਤੇ ਆਪਣੀ ਮਾਂ ਬੋਲੀ ਬੋਲਣ ਸਮੇ ਸ.ਰਮ ਮਹਿਸੂਸ ਕਰਦੇ ਹਾਂ | ਕੀ ਇਹ ਸਭ ਠੀਕ ਹੋ ਰਿਹਾ ਹੈ ?
      ਮੰਨਿਆ ਕਿ ਵਿਸਵ ਭਰ ਵਿਚ ਵਿਚਰਨ ਲਈ ਅੰਗਰੇਜੀ ਸਿੱਖਣਾ ਲਾਜਮੀ ਹੈ ਪਰ ਉਨਾਂ ਮੁਲਕਾ ਵੱਲ ਝਾਤ ਮਾਰੀਏ ਜੋ ਆਪਣੀ ਮਾਤ ਭਾਸ.ਾ ਰਾਹੀ ਹੀ ਪੂਰੇ ਵਿਸਵ ਵਿਚ ਪ੍ਰਸਿੱਧ ਹਨ | ਜਿਵੇ :- ਚੀਨ , ਜਪਾਨ , ਫਰਾਂਸ , ਜਰਮਨੀ ਆਦਿ | ਇਹ ਮੁਲਕ ਵੀ ਤਾਂ ਗੁਆਢੀ ਮੁਲਕਾਂ ਨਾਲ ਲੈਣ ਦੇਣ ਕਰਦੇ ਹਨ ਇਨ੍ਹਾਂ ਤੇ ਤਾਂ ਕੋਈ ਪ੍ਰਭਾਵ ਨਹੀ ਪੈਦਾਂ ਚੀਨ ਜਾਂ ਜਪਾਨ ਨੂੰ ਹੀ ਦੇਖ ਲਵੋ ਉਹ ਆਪਣੀਆਂ ਵਸਤਾਂ ਦੀ ਸਾਰੇ ਮੁਲਕਾਂ ਵਿਚ ਮਾਰਕੀਟਿੰਗ ਕਰਦੇ ਹਨ ਉਨਾਂ ਦੀਆਂ ਸਾਰੀਆਂ ਉਤਪਾਦਕ ਵਸਤਾਂ ਤੇ ਉਨਾਂ ਦੀ ਆਪਣੀ ਲਿੱਪੀ ਲਿਖੀ ਹੁੰਦੀ ਹੈ | ਸਿਰਫ ਅੰਗਰੇਜੀ ਵਿਚ ਇਨ੍ਹਾਂ ਹੀ ਲਿਖਿਆ ਹੁੰਦਾ ਹੈ ਮੇਡ ਇਨ ਚਾਇਨਾਂ ਜਾਂ ਜਪਾਨ |
       ਪਿਛਲੇ ਸਮੇ ਤੋ ਲਗਾਏ ਜਾ ਰਹੇ ਅਨੁਮਾਨ ਕਿ ਆਉਣ ਵਾਲੇ ਕੁੱਝ ਸਾਲਾਂ ਵਿਚ ਇਹ ਭਾਸ.ਾ ਖਤਮ ਹੋ ਜਾਵੇਗੀ | ਇਸ ਚਿਤਾਵਨੀ ਨੇ ਸਾਡੀ ਰਾਜ ਸਰਕਾਰ ਜੋ ਇਸ ਮਾਮਲੇ ਸਬੰਧੀ ਬੇਫਿਕਰ ਸੀ ਨੂੰ ਕੁਭਕਰਨੀ ਨੀਦਂ ਤੋ ਂਹਲੂਣ ਕੇ ਜਗਾਇਆ ਜੋ ਕਿ ਸਾਡੀ ਮਾਂ ਬੋਲੀ ਲਈ ਰਾਮਬਾਨ ਸਿੱਧ ਹੋਇਆ | ਇਸ ਮਾਮਲੇ ਸਬੰਧੀ ਰਾਜ ਸਰਕਾਰ ਨੇ ਅਮਲ ਕਰਦੇ ਹੋਏ ਇਸ ਨੂੰ ਕੁੱਝ ਸਮਾਂ ਪਹਿਲਾ ਰਾਜ ਭਾਸ.ਾ ਦਾ ਦਰਜਾ ਦੇ ਦਿੱਤਾ ਅਤੇ ਇਹ ਕਾਨੂੰਨ ਵੀ ਪਾਸ ਕੀਤਾ ਗਿਆ ਕਿ ਸੂਬੇ ਅੰਦਰ ਕੋਈ ਸਰਕਾਰੀ ਜਾਂ ਗੈਰ-ਸਰਕਾਰੀ ਅਧਾਰ ਰਾਜ ਭਾਸ.ਾ ਵਿਚ ਕੰਮ ਕਰੇਗਾ | ਇਸ ਦੀ ਖਿਲਾਫਤ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪੰਜਾਬੀ ਭਾਸ.ਾ ਵਿਚ ਕੰਮ ਨਾ ਕਰਨ ਵਾਲਿਆ ਖਿਲਾਫ ਤਾਂ ਸੰਨ 1970 ਦੇ ਨਿਯਮ ਅਨੁਸਾਰ ਪਹਿਲਾਂ ਵੀ ਕਾਨੂੰਨ ਲਾਗੂ ਕੀਤਾ ਗਿਆ ਸੀ ਜਿਸ ਤੇ ਪੂਰੀ ਤਰ੍ਹਾਂ ਅਮਲ ਨਾ ਹੋਣ ਕਰਕੇ ਇਸ ਦਾ ਖਮਿਆਜਾ ਅੱਜ ਅਸੀ ਭੁਗਤ ਰਹੇ ਹਾਂ | 
ਜੋ ਕੌਮ ਆਪਣੀ ਮਾਂ ਬੋਲੀ ਤੋ ਦੂਰ ਹੁੰਦੀ ਹੈ ਉਹ ਕੌਮ ਆਪਣੇ ਪਤਨ ਦਾ ਕਾਰਨ ਆਪ ਬਣਦੀ ਹੈ |
ਅੰਤ ਵਿਚ ਮੈ ਇਹ ਕਹਿਣਾ ਚਾਹਾਂਗਾ ਕਿ 
ਆਓ ਸਾਰੇ ਬਣਦਾ ਫਰਜ ਨਿਭਾਈਏ , 
ਮਾਂ ਬੋਲੀ ਨੂੰ ਬਣਦਾ ਹੱਕ ਦਿਵਾਈਏ, 
ਖਤਮ ਹੋ ਜਾਣੀ ਬੋਲੀ ਸਾਡੀ , 
ਇਸ ਗੱਲ ਨੂੰ ਝੂਠਲਾਈਏ , 
ਮਾਂ ਬੋਲੀ ਅਮਰ ਹੈ ਸਾਡੀ, 
ਦੁਨੀਆਂ ਨੂੰ ਸਮਝਾਈਏ |