'ਲਹੂ ਭਿੱਜੀ ਪੱਤਰਕਾਰੀ' ਲੋਕ ਅਰਪਣ (ਖ਼ਬਰਸਾਰ)


ਲੁਧਿਆਣਾ -- ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਸਿਰਜਣਧਾਰਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸੀਨੀਅਰ ਪੱਤਰਕਾਰ ਹਰਬੀਰ ਸਿੰਘ ਭੰਵਰ ਦੀ ਪੁਸਤਕ 'ਤੀਜਾ ਘੱਲੂਘਾਰਾ ਅਤੇ ਕਾਲੇ ਦਿਨ (ਲਹੂ ਭਿੱਜੀ ਪੱਤਰਕਾਰੀ)' ਲੋਕ ਅਰਪਣ ਕੀਤੀ। ਇਸ ਮੌਕੇ 'ਤੇ ਸ੍ਰੀ ਮੀਤ ਨੇ ਆਪਣੇ ਵਿਚਾਰ ਰੱਖਦਿਆਂ ਹੋਇਆ ਕਿਹਾ ਕਿ ਹਰਬੀਰ ਸਿੰਘ ਭੰਵਰ ਨੇ ਜੋ ਇਤਿਹਾਸ ਆਪਣੇ ਪਿੰਡੇ 'ਤੇ ਹਢਾਇਆ ਤੇ ਉਸ ਨੂੰ'ਤੀਜਾ ਘੱਲੂਘਾਰਾ ਅਤੇ ਕਾਲੇ ਦਿਨ (ਲਹੂ ਭਿੱਜੀ ਪੱਤਰਕਾਰੀ)' ਰਾਹੀਂ ਲੋਕਾਂ ਦੇ ਸਨਮੁੱਖ ਕੀਤਾ ਹੈ, ਉਹ ਹੋਰ ਕੋਈ ਨਹੀਂ ਕਰ ਸਕਦਾ। ਪ੍ਰਧਾਨਗੀ ਮੰਡਲ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਸਰਦਾਰ ਜੇ ਪੀ ਸਿੰਘ, ਗੁਰੂ ਗੋਬਿੰਦ ਸਿੰਘ ਟਰੱਸਟ ਦੇ ਚੇਅਰਮੈਨ ਸਰਦਾਰ ਪ੍ਰਤਾਪ ਸਿੰਘ, ਬੀਬੀ ਤੇਜ ਕੌਰ ਦਰਦੀ, ਸਭਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ ਅਤੇ ਹਰਬੀਰ ਸਿੰਘ ਭੰਵਰ ਸ਼ਾਮਿਲ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦਲਵੀਰ ਸਿੰਘ ਲੁਧਿਆਣਵੀ ਨੇ ਬਾਖ਼ੂਬੀ ਨਿਭਾਉਂਦਿਆਂ ਹੋਇਆ ਹੱਥਲੀਂ ਪੁਸਤਕ ਦੇ ਤੱਥਾਂ ਬਾਰੇ ਖ਼ੂਬ ਚਾਨਣਾ ਪਾਇਆ। ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਪੇਪਰ ਪੜ੍ਹਦਿਆਂ ਇਹ ਵੀ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਜੋਸ਼ੀਲੇ ਸਨ, ਜਦਕਿ ਸੰਤ ਲੌਂਗੋਵਾਲ ਬਹੁਤ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ, ਪਰ ਮਕਸਦ ਦੋਨਾਂ ਦਾ ਇਕ ਹੀ ਸੀ।
 
ਸਰਦਾਰ ਪ੍ਰਤਾਪ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਲਹੂ ਭਿੱਜੀ ਪੱਤਰਕਾਰੀ ਵਿਚ ਜੋ ਭੰਵਰ ਸਾਹਿਬ ਨੇ ਲਿਖਿਆ ਹੈ, ਬਿਲਕੁਲ ਸੱਚ ਹੈ। ਇਹ ਪੁਸਤਕ ਅੰਗਰੇਜ਼ੀ ਵਿਚ ਵੀ ਛਪਣੀ ਚਾਹੀਦੀ ਹੈ ਤਾਂ ਜੋ ਨਾਨ-ਪੰਜਾਬੀ ਵੀ ਪੰਜਾਬ ਦੇ ਹਾਲਾਤ ਤੋਂ ਜਾਣੂੰ ਹੋ ਸਕਣ।
ਸਰਦਾਰ ਜੇ ਪੀ ਸਿੰਘ ਨੇ ਦੱਸਿਆ ਕਿ ਭੰਵਰ ਸਾਹਿਬ ਨੇ ਤੀਜੇ ਘੱਲੂਕਾਰੇ ਦੌਰਾਨ ਬਹੁਤਾ ਸਮਾਂ ਅੰਮ੍ਰਿਤਸਰ ਰਹਿ ਕੇ ਵਾਪਰ ਰਹੀਆਂ ਹਿਰਦੇਵੇਦਕ ਘਟਨਾਵਾਂ ਦੀ ਰੀਪੋਰਟਿੰਗ ਕੀਤੀ ਸੀ ਅਤੇ ਹੁਣ ਇਨ੍ਹਾਂ ਨੂੰ ਲਹੂ ਭਿੱਜੀ ਪੱਤਰਕਾਰੀ ਵਿਚ ਸ਼ਾਮਿਲ ਕਰਕੇ ਲੋਕਾਈ ਦੇ ਸਨਮੁੱਖ ਕੀਤਾ ਹੈ, ਵਧਾਈ ਦੇ ਪਾਤਰ ਹਨ।
ਸ. ਔਜਲਾ ਨੇ ਭੰਵਰ ਸਾਹਿਬ ਨੂੰ ਵਧਾਈ ਦਿੰਦਿਆ ਕਿਹਾ ਕਿ "ਲਹੂ ਭਿੱਜੀ ਪੱਤਰਕਾਰੀ" ਵੀ "ਡਾਇਰੀ ਦੇ ਪੰਨੇ" ਵਾਂਗ ਇਤਿਹਾਸਕ ਦਸਤਾਵੇਜ਼ ਬਣੇਗੀ।
ਬੀਬੀ ਦਰਦੀ ਨੇ ਕਿਹਾ ਕਿ ਭੰਵਰ ਸਾਹਿਬ ਨੇ ਕਾਲ਼ੇ ਦਿਨਾਂ ਨੂੰ ਕਿਤਾਬ ਵਿਚ ਪੇਸ਼ ਕਰਕੇ ਵੱਡਾ ਕਾਰਜ ਕੀਤਾ ਹੈ, ਕਾਬਿਲ-ਏ-ਤਾਰੀਫ਼ ਹੈ। 
ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਇੰਦਰਜੀਤਪਾਲ ਕੌਰ ਭਿੰਡਰ, ਪ੍ਰਿੰ: ਰਘਬੀਰ ਸਿੰਘ ਸੰਧੂ, ਆਦਿ ਨੇ ਪੁਸਤਕ 'ਤੇ ਵਿਚਾਰ-ਚਰਚਾ ਵਿਚ ਹਿੱਸਾ ਲਿਆ। 
ਕਵੀ ਦਰਬਾਰ ਵਿਚ ਹਰਬੰਸ ਮਾਲਵਾ, ਸੰਪੂਰਨ ਸਿੰਘ ਸਨਮ, ਮੀਤ ਪ੍ਰਧਾਨ ਰਵਿੰਦਰ ਦੀਵਾਨਾ,  ਅਮਰਜੀਤ ਸ਼ੇਰਪੁਰੀ, ਸੋਮਨਾਥ, ਸੁਖਵਿੰਦਰ ਅਨਹਦ, ਜਸਵੀਰ ਸਿੰਘ ਹਰਫ਼, ਬਲਬੀਲਰ ਜਸਵਾਲ, ਗੁਰਨਾਮ ਸਿੰਘ ਕੋਮਲ, ਪੱਮੀ ਹਬੀਬ, ਗੁਰਸੇਵਕ ਸਿੰਘ ਥਰੀਕੇ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ।
ਸ. ਲੋਚਨ ਸਿੰਘ ਭਾਨ, ਸਚਦੇਵਾ, ਪਵਨੀਤ ਕੌਰ, ਤਰਲੋਚਨ ਸਿੰਘ ਨਾਟਕਕਾਰ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਸਰੋਤੇ ਹਾਜ਼ਿਰ ਸਨ, ਜਿਨਾਂ ਦੀ ਆਮਦ ਸਦਕਾ ਇਹ ਸਮਾਗਮ ਸਫ਼ਲਤਾਪੂਰਵਕ ਸਿਰੇ ਚੜ੍ਹ ਸਕਿਆ।

samsun escort canakkale escort erzurum escort Isparta escort cesme escort duzce escort kusadasi escort osmaniye escort