ਸਾਵਣ ਆ ਗਿਆ ਜੀ (ਗੀਤ )

ਤੀਰਥ ਸਿੰਘ ਮੱਲ੍ਹੀ   

Email: tirathchugha@gmail.com
Cell: +91 78375 63227
Address: ਚੁੱਘਾ ਖੁਰਦ
ਮੋਗਾ India
ਤੀਰਥ ਸਿੰਘ ਮੱਲ੍ਹੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਾੜ ਦੀ ਤਪਸ਼ ਨੇ ਤਪਾਏ ਪਏ ਸੀ,
ਬੰਦੇ ਪਸ਼ੂ ਪੰਛੀ ਸਭ ਮੁਰਝਾਏ ਪਏ ਸੀ,
ਫੁੱਲ ਬੂਟੇ ਕਮਲਾਏ ਪਏ ਸੀ
ਹਰ ਕੋਈ ਗਰਮੀ-ਗਰਮੀ ਕਰਦਾ,
ਸਾਵਣ ਆ ਗਿਆ ਜੀ, ਮੀਂਹ ਜੋਰ ਦਾ ਵਰਦਾ।

ਠੰਡੀਆਂ ਚਲ ਪਈਆਂ ਹਵਾਵਾਂ ਨੇ
ਗਾਉਂਦੇ ਗੀਤ ਚਿੜੀਆਂ ਕਾਵਾਂ ਨੇ
ਖੀਰ-ਪੂੜੇ ਬਣਾਏ ਮਾਵਾਂ ਨੇ,
ਜੀਅ ਸਭ ਦਾ ਖਾਣ ਨੂੰ ਕਰਦਾ,
ਸਾਵਣ ਆ ਗਿਆ ਜੀ........................

ਕੁੜੀਆਂ ਪੇਕੇ ਆਈਆਂ ਨੇ
ਪਿੱਪਲੀ ਪੀਘਾਂ ਪਾਈਆਂ ਨੇ
ਤੀਆਂ ਤ੍ਰਿਜਣ ਲਾਈਆਂ ਨੇ,
ਹਰ ਕੋਈ ਦੇਖਣ ਨੂੰ ਖੜਦਾ,
ਸਾਵਣ ਆ ਗਿਆ ਜੀ................................

ਖੇਤਾਂ ਵਿੱਚ ਹੋ ਗਈ ਹਰਿਆਲੀ
ਕਿਸਾਨ ਦੇ ਚਿਹਰੇ ਆ ਗਈ ਲਾਲੀ
ਖੁਸ਼ ਹੋਇਆ ਬਾਗ ਦਾ ਮਾਲੀ,
ਸ਼ੁਕਰ ਰੱਬ ਦਾ ਕਰਦਾ,
ਸਾਵਣ ਆ ਗਿਆ ਜੀ...... . ...................

ਮਸਤੀ ਵਿੱਚ ਮੋਰ ਪੈਲਾ ਪਾਉਂਦੇ ਨੇ
ਨਿੱਕੇ ਬੱਚੇ ਮੀਂਹ ਵਿੱਚ ਨਹਾਉਂਦੇ ਨੇ
ਗੀਤ ਸਾਉਣ ਦੇ ਗਾਉਂਦੇ ਨੇ,
ਸੀਨਾਂ ਜਾਵੇ ਠਰਦਾ,
ਸਾਵਣ ਆ ਗਿਆ ਜੀ..........................

ਪੱਕੇ ਘਰਾਂ ਵਾਲਾ ਮੌਜਾਂ ਮਨਾਵੇ
ਕੁੱਲੀ ਵਾਲਾ ਫਿਕਰਾਂ ਚੋ ਪੈ ਜਾਵੇ
ਕੱਚਾ ਕੋਠਾ ਚੋਅ ਨਾ ਜਾਵੇ,
ਮੱਲ੍ਹੀ ਫਿਕਰ ਪਿਆ ਹੈ ਘਰਦਾ,
ਸਾਵਣ ਆ ਗਿਆ ਜੀ, ਮੀਂਹ ਜੋਰ ਦਾ ਵਰਦਾ।

samsun escort canakkale escort erzurum escort Isparta escort cesme escort duzce escort kusadasi escort osmaniye escort