ਸਭ ਰੰਗ

  •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
  •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
  •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
  •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
  •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
  •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
  •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
  •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
  •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  • ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' (ਪੁਸਤਕ ਪੜਚੋਲ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਾਹਿਤਕਾਰ ਜਾਂ ਲੇਖਕ ਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੁੰਦਾ ਹੈ ਜਾਂ ਉਨ•ਾਂ ਵਿਚ ਇਹ ਗੁਣ ਹੁੰਦਾ ਹੈ ਕਿ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਿੱਜੀ ਤੌਰ ਤੇ ਤੀਖ਼ਣ ਬੁੱਧੀ ਨਾਲ ਅਨੁਭਵ ਕਰ ਸਕਦੇ ਹੁੰਦੇ ਹਨ ਅਤੇ ਆਪਣੀਆਂ ਰਚਨਾਵਾਂ ਵਿਚ ਅਜਿਹੇ ਢੰਗ ਨਾਲ ਲਿਖਦੇ ਹਨ ਕਿ ਹਰ ਵਿਅਕਤੀ ਉਸ ਰਚਨਾਂ ਨੂੰ ਆਪਣੀ ਕਹਾਣੀ ਹੀ ਸਮਝਦਾ ਹੈ। ਇਸੇ ਤਰ•ਾਂ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਵਿਚ ਰਹਿਣ ਵਾਲੀ ਰਮਨ ਵਿਰਕ ਆਪਣੀਆਂ ਕਵਿਤਾਵਾਂ ਵਿਚ ਇਸਤਰੀ ਜਾਤੀ ਦੀਆਂ ਮੁਸ਼ਕਲਾਂ ਨੂੰ ਕਵਿਤਾ ਦੇ ਰੂਪ ਵਿਚ ਅੰਕਿਤ ਕਰਦੀ ਹੈ। ਰਮਨ ਨੇ ਇਸਤਰੀ ਦੀਆਂ ਮੁਖ ਸਮੱਸਿਆਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਉਹ ਮੁਖ ਤੌਰ ਤੇ ਰੁਮਾਂਟਿਕ ਵਿਸ਼ੇ ਤੇ ਕਵਿਤਾਵਾਂ ਲਿਖਣ ਵਾਲੀ ਕਵਿਤਰੀ ਹੈ, ਜਿਸ ਨੇ ਆਪਣੀ ਪਲੇਠੀ ਪੁਸਤਕ, 'ਮੇਰਾ ਘਰ ਕਿਹੜਾ' ਨਾਲ ਸਾਹਿਤਕ ਖੇਤਰ ਵਿਚ ਪ੍ਰਵੇਸ਼ ਕੀਤਾ ਹੈ। ਇਸ ਪੁਸਤਕ ਵਿਚ 50 ਕਵਿਤਾਵਾਂ ਹਨ ਅਤੇ 80 ਪੰਨਿਆਂ ਦੀ ਇਹ ਪੁਸਤਕ ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਰਮਨ ਅਮਰੀਕਾ ਵਿਚ ਵਿਚਰਦੀ ਹੋਈ ਆਪਣੀ ਮਾਤ ਭੂਮੀ ਪੰਜਾਬ ਅਤੇ ਮਾਤ ਭਾਸ਼ਾ ਪੰਜਾਬੀ ਨਾਲ ਗੜੂੰਦ ਹੈ। ਰਮਨ ਵਿਰਕ ਨੇ ਇਸ ਪੁਸਤਕ ਵਿਚ ਆਪਣੀਆਂ ਬਹੁਤੀਆਂ ਕਵਿਤਾਵਾਂ ਦਾ ਵਿਸ਼ਾ ਰੁਮਾਂਟਿਕ ਹੀ ਰੱਖਿਆ ਹੈ ਪ੍ਰੰਤੂ ਇਸਤਰੀ ਜਾਤੀ ਦੀ ਮਾਨਸਿਕ ਪ੍ਰਵਿਰਤੀ ਨੂੰ ਵੀ ਆਪਣੀਆਂ ਕਵਿਤਾਵਾਂ ਵਿਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਆਧੁਨਿਕ ਸਮੇਂ ਵਿਚ ਵੀ ਇਸਤਰੀ ਦੁਬੰਧ ਵਿਚ ਹੀ ਵਿਚਰ ਰਹੀ ਹੈ। ਉਸ ਦੀਆਂ ਕਵਿਤਾਵਾਂ ਇਸਤਰੀ ਜਾਤੀ ਦੀ ਤ੍ਰਾਸਦੀ ਦਾ ਜ਼ਿਕਰ ਕਰਦੀਆਂ ਹਨ ਕਿ ਇਸਤਰੀ ਬੇਟੀ, ਪਤਨੀ, ਮਾਂ, ਭੈਣ ਆਦਿ ਸਾਰੇ ਰੂਪਾਂ ਵਿਚ ਹੀ ਆਦਮੀ ਦੀ ਛਤਰ ਸਾਇਆ ਦੇ ਪ੍ਰਛਾਵੇਂ ਵਿਚ ਰਹਿੰਦੀ ਹੋਈ ਬੌਣੀ ਹੋ ਜਾਂਦੀ ਹੈ। ਇਸਤਰੀ ਦੀ ਆਜ਼ਾਦੀ ਅਜੇ ਵੀ ਸੁਪਨੇ ਦੀ ਤਰ•ਾਂ ਹੀ ਹੈ, ਉਸ ਨੂੰ ਉਸ ਦੀ ਮਾਂ ਅਜੇ ਵੀ ਵਰਜਦੀ ਹੈ। ਆਧੁਨਿਕ ਆਦਮੀ ਪ੍ਰਧਾਨ ਸਮਾਜ ਵੀ ਇਸਤਰੀ ਨੂੰ ਆਪਣੀ ਗ਼ੁਲਾਮ ਹੀ ਸਮਝਦਾ ਹੈ। ਘਰ ਦੀ ਚਾਰ ਦੀਵਾਰੀ ਦੇ ਪਿੰਜਰੇ ਵਿਚੋਂ ਉਡਾਰੀ ਮਾਰਨ ਦੀ ਖ਼ਾਹਸ਼ ਕਰਦੀ ਹੋਈ ਪਰਵਾਜ਼ ਕਵਿਤਾ ਵਿਚ ਲਿਖਦੀ ਹੈ—
    ਮੇਰੇ ਪੰਖ਼                           ਮੇਰੇ ਪੈਰਾਂ ਵਿਚ
    ਮੰਗਦੇ ਉਡਾਣ                     ਝਾਂਜਰਾਂ ਨਹੀਂ
    ਦੂਰ ਅੰਬਰ                          ਇਹ ਜਾਪਦੀਆਂ
    ਉਡੀਕਦਾ ਮੈਨੂੰ                     ਮੈਨੂੰ ਬੇੜੀਆਂ
    ਇਹ ਸੰਸਕਾਰਾਂ                      ਇਹ ਬਾਹਾਂ ਵਿਚ
    ਰਸਮਾਂ ਰਿਵਾਜ਼ਾਂ                     ਕੰਗਣ ਨਹੀਂ
    ਦੀ ਨਾਗਨ                          ਇਹ ਜਾਪਦੀਆਂ ਮੈਨੂੰ
    ਰੋਜ਼ ਮੇਰੀ ਰੂਹ ਨੂੰ ਡੰਗਦੀ।           ਹੱਥਕੜੀਆਂ।    
     ਉਸਨੇ ਆਪਣੀ ਇਸ ਕਵਿਤਾ ਵਿਚ ਜੋ ਬਿੰਬ ਵਰਤੇ ਹਨ, ਉਹ ਇਸਤਰੀ ਜਾਤੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ ਕਿ ਉਹ ਝਾਂਜਰ ਪਾ ਤਾਂ ਲੈਂਦੀ ਹੈ ਪ੍ਰੰਤੂ ਛਣਕਾਉਣ ਲਈ ਉਸ ਨੂੰ ਫਿਰ ਆਦਮੀ ਦੀ ਇਜਾਜ਼ਤ ਦੀ ਲੋੜ ਪੈਂਦੀ ਹੈ। ਇਹ ਅਖੌਤੀ ਰਸਮੋ ਰਿਵਾਜ ਉਸਦੀਆਂ ਭਾਵਨਾਵਾਂ ਅਤੇ ਰੂਹ ਦੀਆਂ ਕਾਤਲ ਬਣਦੀਆਂ ਹਨ। ਪਿਆਰ ਦੀ ਭੀਖ ਉਹ ਅਜੇ ਵੀ ਮੰਗਦੀ ਰਹਿੰਦੀ ਹੈ ਅਤੇ ਆਦਮੀ ਦੇ ਤਰਸ ਦੀ ਪਾਤਰ ਰਹਿੰਦੀ ਹੈ, ਹਾਲਾਂ ਕਿ ਪਿਆਰ ਦੀ ਆਦਮੀ ਨੂੰ ਵੀ ਜ਼ਰੂਰਤ ਹੁੰਦੀ ਹੈ, ਜਦੋਂ ਉਹ ਆਪਣੀ ਕਵਿਤਾ ਤੇਰਾ ਸਾਥ ਮਿਲ ਜਾਂਦਾ ਵਿਚ ਲਿਖਦੀ ਹੈ----
    ਤੇਰਾ ਜੇ,                         ਜ਼ਿੰਦਗੀ, ਬਣ ਜਾਂਦੀ,
    ਸਾਥ ਮਿਲ ਜਾਂਦਾ,                ਇੱਕ ਸਫਰ ਕਹਿਕਹਾਂ ਦਾ।
             ਉਹ ਚਾਹੁੰਦੀ ਹੋਈ ਵੀ ਆਪਣੇ ਪਿਆਰ ਨੂੰ ਪ੍ਰਾਪਤ ਨਹੀਂ ਕਰ ਸਕਦੀ । ਰਮਨ ਸ਼ਿਵ ਕੁਮਾਰ ਦੀ ਲੂਣਾ ਦੀ ਤਰ•ਾ ਇਸਤਰੀ ਨੂੰ ਬਗ਼ਾਬਤ ਕਰਨ ਲਈ ਉਕਸਾਉਂਦੀ ਤਾਂ ਹੈ ਪ੍ਰੰਤੂ ਬੇਖ਼ੌਫ਼ ਹੋ ਕੇ ਫ਼ੈਸਲਾ ਕਰਨ ਦੀ ਦਲੇਰੀ ਨਹੀਂ ਕਰਦੀ। ਉਸ ਦੀ ਕਵਿਤਾ ਇਸਤਰੀ ਦੀ  ਮਾਨਸਿਕ ਅਤ੍ਰਿਪਤੀ ਦਾ ਪ੍ਰਗਟਾਵਾ ਕਰਦੀ ਹੋਈ, ਉਸ ਦੀ ਤੜਪਣਾ ਨੂੰ ਦ੍ਰਿਸ਼ਮਾਨ ਕਰਦੀ ਹੈ। ਰਮਨ ਆਪਣੀ ਕਵਿਤਾ ਵਿਚ ਬਿੰਬ ਅਜਿਹੇ ਵਰਤਦੀ ਹੈ, ਜਿਹੜੇ ਇਸਤਰੀ ਦੀਆਂ ਭਾਵਨਾਵਾਂ ਨੂੰ ਸਿੱਧੇ ਰੂਪ ਵਿਚ ਪ੍ਰਗਟਾਉਣ ਦੀ ਥਾਂ ਬਿੰਬਾਂ ਰਾਹੀਂ ਦਰਸਾਉਂਦੀ ਹੈ। ਉਸ ਦੇ ਬਿੰਬ ਧਾਗਾ, ਨਗੰਦਾ, ਰਜਾਈ, ਖ਼ਾਰਾ, ਮਿੱਠਾ, ਪੌਣ, ਚੀਸ, ਪੂਣੀ, ਚੰਨ, ਤਾਰੇ, ਸੱਪ, ਹੰਝੂ, ਨੈਣ ਅਤੇ ਗਲੇਸ਼ੀਅਰ ਆਦਿ ਜੋ ਕਿ ਉਹ ਪੰਜਾਬੀ ਸਭਿਆਚਾਰ ਵਿਚੋਂ ਹੀ ਚੁਣਦੀ ਹੈ। ਲੜਕੀਆਂ ਨੂੰ ਅਜੇ ਵੀ ਕੁੜੀਆਂ ਚਿੜੀਆਂ ਹੀ ਕਹਿੰਦੀ ਹੈ, ਜਿਨ•ਾਂ ਦੇ ਮਾਧਿਅਮ ਰਾਹੀਂ ਮਾਪੇ ਅਣਜੋੜ ਵਿਅਕਤੀਆਂ ਨਾਲ ਵਿਆਹ ਕਰਕੇ ਪ੍ਰਦੇਸ਼ਾਂ ਵਿਚ ਆਪਣੇ ਪਰਿਵਾਰਾਂ ਨੂੰ ਵਸਾਉਣ ਦੇ ਸੁਪਨੇ ਸਿਰਜਦੇ ਹਨ। ਪ੍ਰੰਤੂ ਲੜਕੀਆਂ ਨੂੰ ਸਪਨੇ ਸਿਰਜਣ ਤੋਂ ਮਾਵਾਂ ਵਰਜਦੀਆਂ ਹਨ ਕਿ ਕੁੜੀਆਂ ਨੂੰ ਸੁਪਨੇ ਨਹੀਂ ਲੈਣੇ ਚਾਹੀਦੇ, ਹਾਲਾਂ ਕਿ ਮਾਵਾਂ ਵੀ ਇਹੋ ਹਾਲਾਤਾਂ ਵਿਚੋਂ ਲੰਘੀਆਂ ਹੁੰਦੀਆਂ ਹਨ। ਬਿਰਹਾ ਦੀ ਪੀੜ ਵਿਚ ਪਰੁਚੀ ਹੋਈ ਉਸ ਦੀ ਕਵਿਤਾ ਧੁਰ ਅੰਦਰ ਤੱਕ ਤੜਪਾਉਂਦੀ ਹੈ। ਰਮਨ ਵਿਰਕ,'ਦੋ ਬੋਲ ਕਵਿਤਾ' ਵਿਚ ਕਹਿੰਦੀ ਹੈ ਕਿ-
    ਇਹ ਦੁਨੀਆਂ                   ਇੱਥੇ ਪਿਆਰ ਮੁਹੱਬਤ
    ਧੋਖ਼ੇਬਾਜਾਂ ਦੀ                    ਵਰਜਿਤ ਹੈ
    ਇੱਥੇ ਜ਼ਾਲਮ                     ਇਹ ਗੱਲ
    ਲੋਕੀ ਵੱਸਦੇ ਨੇ                  ਨਫ਼ਰਤ ਦੀ ਕਰਦੇ ਨੇ ।                                
              ਸਮਾਜਿਕ ਬੁਰਾਈਆਂ ਖ਼ਾਸ ਕਰਕੇ ਰੇਪ ਵਰਗੇ ਸੰਜੀਦਾ ਵਿਸ਼ੇ ਨੂੰ ਵੀ ਉਸ ਨੇ ਚੁਣਿਆਂ ਹੈ, ਜਿਸ ਵਿਚ ਰਮਨ ਨੇ ਪ੍ਰਮਾਤਮਾਂ ਨੂੰ ਵੀ ਕੋਸਦਿਆਂ ਕਿਹਾ ਹੈ ਕਿ ਇਸਤਰੀ ਨੇ ਪੁੱਤਰ ਪੈਦਾ ਕਰਕੇ ਕੋਈ ਗੁਨਾਹ ਨਹੀਂ ਕੀਤਾ, ਉਹ ਪੁੱਤਰ, ਜਿਸ ਨੂੰ ਉਸ ਨੇ ਜਨਮ ਦਿੱਤਾ ਹੈ, ਉਹੀ ਇਸਤਰੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣ ਲੱਗਿਆਂ ਭੋਰਾ ਵੀ ਹਿਚਕਚਾਉਂਦਾ ਨਹੀਂ, ਸਗੋਂ ਫ਼ਖ਼ਰ ਮਹਿਸੂਸ ਕਰਦਾ ਹੈ, 'ਅੱਜ ਫ਼ਿਰ ' ਨਾਂ ਦੀ ਕਵਿਤਾ ਵਿਚ ਉਹ ਲਿਖਦੀ ਹੈ ਕਿ
    ਕਿੰਨੀਆਂ ਬਦਨਸੀਬ ਹੋਣਗੀਆਂ,
    ਉਹ ਮਾਵਾਂ ਦੀਆਂ ਕੁੱਖ਼ਾਂ
    ਜਿਨ•ਾਂ ਨੇ, ਇਹ ਹੈਵਾਨ ਪੈਦਾ ਕੀਤੇ।
                    ਉਹ ਅੱਗੇ ਲਿਖਦੀ ਹੈ ਕਿ ਇਸਤਰੀ ਸਾਰੀ ਉਮਰ ਫ਼ਰਜਾਂ ਦੀ ਪਾਲਣਾ ਕਰਦੀ ਹੀ, ਆਪਣੀ ਜ਼ਿੰਦਗੀ ਗੁਜ਼ਾਰ ਦਿੰਦੀ ਹੈ। ਉਹ ਫ਼ਰਜ਼ ਪਹਿਲਾਂ ਭਰਾ, ਬਾਪ, ਪਤੀ, ਸਮਾਜ ਅਤੇ ਅਖ਼ੀਰ ਵਿਚ ਪੁੱਤਰ ਪ੍ਰਤੀ ਹੁੰਦੇ ਹਨ। ਉਸ ਦੇ ਅਰਮਾਨ ਫ਼ਰਜਾਂ ਦੇ ਭਾਰ ਨਾਲ ਥੱਲੇ ਹੀ ਦੱਬੇ ਜਾਂਦੇ ਹਨ। ਉਹ ਮਹਿਸੂਸ ਕਰਦੀ ਹੈ ਕਿ ਇਸਤਰੀ ਹੀ ਇਸਤਰੀ ਦੀ ਦੁਸ਼ਮਣ ਬਣਦੀ ਹੈ ਤੇ ਆਪਣੇ ਪੁਤਰ ਦੀ ਪਤਨੀ ਹੀ ਮਾਂ ਦੀ ਸਾਰ ਨਹੀਂ ਲੈਣ ਦਿੰਦੀ, ਜਦੋਂ ਕਿ ਉਸ ਨੇ ਵੀ ਇੱਕ ਦਿਨ ਮਾਂ ਬਣਨਾ ਹੈ। ਫ਼ਰਜ਼ ਨਾਂ ਦੀ ਕਵਿਤਾ ਵਿਚ ਉਹ ਲਿਖਦੀ ਹੈ-
    ਕੁਝ ਫਰਜ਼ਾਂ ਦੇ,                  ਪੁੱਤਰ ਬੜਾ ਹੋ ਕੇ 
    ਬੋਝ ਥੱਲੇ,                        ਦੇਵੇਗਾ ਮੈਨੂੰ ਸੁੱਖ
    ਦੱਬ ਕੇ ਰਹਿ ਜਾਂਦੇ,              ਪੁੱਤਰ ਦੀ ਆਪਣੀ 
    ਪਤਾ ਨਹੀਂ ਕਿੰਨੇ ਅਰਮਾਨ,     ਜ਼ਿੰਦਗੀ ਸ਼ੁਰੂ
    ਮਾਂ ਜੋ ਸਾਰੀ,                     ਹੋਏ ਸਾਰੇ ਫ਼ਰਜ਼ ਦੁਗਣੇ 
    ਉਮਰ ਉਡੀਕਦੀ,                ਬੇਵੱਸ ਲਾਚਾਰ।
               ਰਮਨ ਵਿਰਕ ਦਾ ਜਨਮ ਨਵਾਂ ਸ਼ਹਿਰ ਜਿਲ•ੇ ਦੇ ਗਰਚਾ ਪਿੰਡ ਵਿਚ 27 ਅਕਤੂਬਰ 1967 ਵਿਚ ਪਿਤਾ ਗੁਰਦਿਆਲ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ। ਆਪ ਨੇ ਬੀ.ਏ. ਦੀ ਡਿਗਰੀ ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਰਮਨ ਵਿਰਕ ਵਿਦੇਸ਼ ਵਿਚ ਪ੍ਰਵਾਸ ਕਰਦੀ ਹੋਈ ਪੰਜਾਬ, ਪੰਜਾਬੀ ਸਭਿਅਤਾ, ਰਸਮ ਰਿਵਾਜ਼, ਪਰੰਪਰਾਵਾਂ ਅਤੇ ਪੰਜਾਬ ਦੀ ਇਸਤਰੀ ਜਾਤੀ ਦੀ ਪੀੜ ਨਾਲ ਜੁੜੀ ਹੋਈ ਹੈ ਅਤੇ ਉਸ ਦੇ ਦਰਦ ਨੂੰ ਸਮੁਚੀ ਇਸਤਰੀ ਦੇ ਦਰਦ ਦੀ ਤਰ•ਾਂ ਮਹਿਸੂਸ ਕਰਦੀ ਹੋਈ ਮਨੁਖੀ ਪ੍ਰਧਾਨ ਸਮਾਜ ਨੂੰ ਟਕੋਰਾਂ ਮਾਰਦੀ ਹੈ ਕਿ ਉਹ ਇਸਤਰੀ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਪਹਿਲ ਕਰਨ ਤਾਂ ਜੋ ਇਸਤਰੀ ਵੀ ਆਪਣੀ ਜ਼ਿੰਦਗੀ ਨੂੰ ਅਜ਼ਾਦੀ ਨਾਲ ਮਾਣ ਸਕੇ।