ਗਜ਼ਲ (ਗ਼ਜ਼ਲ )

ਕੁਲਦੀਪ ਬਾਜਵਾ   

Email: bestinmarket14@gmail.com
Cell: +91 84273 44191
Address: ਭੈਣੀ ਪਸਵਾਲ
ਗੁਰਦਾਸਪੁਰ India
ਕੁਲਦੀਪ ਬਾਜਵਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾਂ ਛੇੜ ਦਿਲਾਂ ਦੀਆਂ ਤਾਰਾਂ ਨੂੰ।
ਸੀਨੇ ਚੁਭੀਆਂ ਤਲਵਾਰਾਂ ਨੂੰ।

ਇਸ ਦਿਲ ਦਾ ਮਹਿਰਮ ਕੋਈ ਨਹੀਂ,
ਕੀ ਕਰਨਾ ਏ ਦਿਲਦਾਰਾਂ ਨੂੰ।

ਜਿਨ੍ਹੇਂ ਵੇਖ ਕੇ ਕਦੀ ਬੁਲਾਇਆ ਨਹੀਂ,
ਕਿਦਾਂ ਸਿਦਕ ਪਵੇ ਉਦੇ ਯਾਰਾਂ ਨੂੰ।

ਜੇ ਤਰਸ ਪਿਆ ਤੇ ਤਰਸ ਕਰੀਂ,
ਕਦੇ ਮਿਲ ਜਾਵੀਂ ਦੁਰਕਾਰਾਂ ਨੂੰ।

ਤੇਰਾ ਕੰਮ ਹੈ ਰੋਗ ਮੁਕਾਵਣ ਦਾ,
ਤੂੰ ਹੀ ਪੁੱਛਦਾ ਨਹੀਂ ਹਾਲ ਬਿਮਾਰਾਂ ਨੂੰ।

'ਕੁਲਦੀਪ' ਤੇਰਾ ਜਦ ਮੁੱਕ ਜਾਵੇ,
ਬੱਸ ਯਾਦ ਰੱਖੀਂ ਗੁਨਹਗਾਰਾਂ ਨੂੰ।