'ਦ ਆਰਟਿਸਟ' ਨਾਵਲ ਰਿਲੀਜ਼ (ਖ਼ਬਰਸਾਰ)


ਬੁਢਲਾਡਾ -- ਸਥਾਨਕ ਪ੍ਰੀਤ ਪੈਲਿਸ ਵਿਖੇ ਸ਼ਹੀਦ ਭਗਤ ਸਿੰਘ ਲੋਕ ਭਲਾਈ ਕਲੱਬ ਦਾਤੇਵਾਸ ਵੱਲੋਂ ਕੇ.ਦੀਪ.ਦਾਤੇਵਾਸ ਦਾ ਨਾਵਲ "ਦ ਆਰਟਿਸਟ" ਰਿਲੀਜ਼ ਕੀਤਾ ਗਿਆ।ਡਾ.ਦਰਸ਼ਨ ਸਿੰਘ ਦਾਤੇਵਾਸ ਨੇ ਕਿਹਾ ਕਿ ਸਾਨੂੰ ਕੇ.ਦੀਪ.ਦਾਤੇਵਾਸ ਤੇ ਮਾਣ ਹੈ ਉਸ ਨੇ ਛੋਟੀ ਉਮਰ ਵਿੱਚ ਨਾਵਲ ਦੀ ਸਿਰਜਣਾ ਕੀਤੀ ਹੈ।ਜਿਸ ਦੀ ਕਹਾਣੀ ਇੱਕ ਅਦਾਕਾਰ ਦੀ ਜ਼ਿੰਦਗੀ ਤੇ ਅਧਾਰਿਤ ਹੈ।ਛੋਟੇ ਜਿਹੇ ਪਿੰਡ ਦਾਤੇਵਾਸ ਵਿੱਚ ਰਹਿੰਦਿਆਂ ਉਸ ਨੇ ਇੰਗਲੈਂਡ ਦੇ ਲੰਡਨ ਸ਼ਹਿਰ ਦੀਆਂ ਗਲੀਆਂ ਦੀ ਕਲਪਨਾ ਕੀਤੀ ਹੈ।ਉਨ੍ਹਾਂ ਕਿਹਾ ਜਿੱਥੇ ਅੱਜ ਦੀ ਨੌਜਵਾਨ ਪੀੜੀ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ,ਉੱਥੇ ਹੀ ਕੇ.ਦੀਪ.ਦਾਤੇਵਾਸ ਵੱਲੋਂ ਨਾਵਲ ਲਿਖਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਭੁਪਿੰਦਰ ਫੌਜੀ, ਕਰਨ ਭੀਖੀ,ਚੇਅਰਮੈਨ ਵੀ.ਪੀ.ਐੱਸ. ਕਮਲ, ਵਿਨੋਦ ਕੁਮਾਰ,ਹਰਵਿੰਦਰ ਭੀਖੀ,ਸ਼ਿਵ ਕੁਮਾਰ ਮੈਨੇਜਰ, ਦੀਪਕ ਕੁਮਾਰ ਮੈਨੇਜਿਰ, ਪ੍ਰਿੰਸੀਪਲ ਬੁੱਧ ਰਾਮ, ਸਾਬਕਾ ਸਰਪੰਚ ਕਰਨੈਲ ਸਿੰਘ, ਕੁਲਦੀਪ ਸਿੰਘ, ਸੁਖਨੈਬ ਸਿੰਘ, ਸਰਪੰਚ ਕਰਮਜੀਤ ਸਿੰਘ, ਗੁਰਤੇਜ ਸਿੰਘ ਪੰਚ, ਸੂਬੇਦਾਰ ਦਰਸ਼ਨ ਸਿੰਘ, ਸੁਖਪਾਲ ਸਿੰਘ ਪਾਲੀ ਪੰਚ,ਭਲਿੰਦਰ ਸਿੰਘ, ਭਗਵਾਨ ਸਿੰਘ ਪ੍ਰਧਾਨ, ਸੁਖਦੀਪ ਸਿੰਘ ਸੀਪ, ਦਰਸ਼ਨ ਸਿੰਘ ਨੰਬਰਦਾਰ , ਇੰਸਪੈਕਟਰ ਗੁਰਜੰਟ ਸਿੰਘ, ਸਰਬਜੀਤ ਸਿੰਘ ਗੋਗੀ, ਇੰਸਪੈਕਟਰ ਜੰਗੀਰ ਸਿੰਘ, ਗੁਰਤੇਜ ਸਿੰਘ, ਮਾਸਟਰ ਮੱਘਰ ਸਿੰਘ, ਪਰਮਜੀਤ ਸਿੰਘ ਨਿੱਕਾ, ਕਾਕਾ, ਕਰਮਜੀਤ ਸਿੰਘ ਘਾਕੀ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।