ਗ਼ਜ਼ਲ (ਗ਼ਜ਼ਲ )

ਨਿਰੰਜਨ ਬੋਹਾ    

Email: niranjanboha@yahoo.com
Cell: +91 89682 82700
Address: ਪਿੰਡ ਤੇ ਡਾਕ- ਬੋਹਾ
ਮਾਨਸਾ India
ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾ ਹੀ ਰਹੀਆਂ ਨਿੱਘੀਆਂ ਧੁੱਪਾਂ, ਨਾ ਹੀ ਰਹੀਆਂ ਛਾਵਾਂ
ਚੜ• ਆਈਆਂ ਨੇ ਚਾਰ ਚੁਫੇਰੇ, ਜ਼ੁਲਮੀ ਘੋਰ   ਘਟਾਵਾਂ।  

ਵਿਸ਼ਵ ਨਗਰ ਦਾ ਬਣ ਕੇ ਵਾਸੀ, ਹੋਂਦ ਗੁਆਚੀ   ਏਦਾਂ, 
ਆਪਣਾ ਹੀ ਨਹੀਂ ਲੱਗਦਾ ਜਿਹੜਾ ਨਾਲ ਤੁਰੇ ਪਰਛਾਵਾਂ।

ਨਾ ਬੂਹਾ ਨਾ ਬਾਰੀ ਖੁੱਲ•ੀ,   ਰੋਸ਼ਨਦਾਨ      ਨਾ    ਕੋਈ,
ਖੁਦਕਸ਼ੀ  ਤਾਂ   ਕਰਨੀ ਹੀ     ਸੀ , ਫੇਰ ਕੁਆਰੇ ਚਾਵਾਂ।

ਫੇਸਬੁਕ ਤੇ ਈਮੇਲ ਨੇ,     ਲਈਆਂ ਨਿਗਲ    ਉਡੀਕਾਂ,
ਐਵੇ ਕਿਉਂ ਪਿਆ ਝਿੜਕਾਂ ਖਾਵੇਂ,   ਬੈਠ ਬਨੇਰੇ ਕਾਵਾਂ।

ਮਨ ਤੇ ਤਨ ਦੀ ਭੋਰਾ ਦੂਰੀ,    ਮੇਟ ਸਕੇ ਨਾ  ਜਿਹੜਾ,
ਉਹ ਪਿੰਡੇ ਦਾ ਮਾਲਕ ਬਣਦੈ ,  ਲੈ ਕੇ ਚਾਰ ਕੁ ਲਾਵਾਂ।

ਹੈ ਅਫਸੋਸ ਕਿ ਕੁੱਖ 'ਚ ਸੂਲੀ, ਚੜ• ਜਾਵਣ ਉਹ ਧੀਆਂ,
ਅੰਬਰ ਦੀ ਛਾਤੀ 'ਤੇ ਜਿੰਨ•ਾਂ,  ਲਿਖਣਾ ਸੀ ਸਿਰਨਾਵਾਂ।

'ਫਿੱਗਰ' ਦੀ ਜੋ ਚਿੰਤਾ ਕਰਦੀ, ਮਾਂ ਨਈਂ ਹੋਰ ਕੁਈ ਹੋਊ,
ਗਿੱਲੀ ਥਾਂ 'ਤੇ ਸੌਣ ਜਿਹੜੀਆਂ, ਹੁੰਦੀਆਂ ਨੇ ਉਹ ਮਾਵਾਂ[ 

ਲੋਕ ਰਾਜ ਤੇ ਜੋਕ ਰਾਜ ਵਿਚ,  ਇੱਕ ਅੱਖਰ ਦਾ ੳਹਲਾ,
ਸਭ ਕੁਝ ਸਮਝਾਂ, ਸਭ ਕੁਝ ਜਾਣਾਂ, ਫਿਰ ਧੋਖਾ ਖਾ ਜਾਵਾਂ।

ਸ਼ਿਵ ਤੇ ਵਾਰਸ ਇਕ ਪਾਸੇ ਨੇ,      ਦੂਜੇ ਪਾਸ਼ ਉਦਾਸੀ,
ਬਿਰਹਾ- ਵਸਲਾਂ ਨੂੰ ਛੱਡ ਪਾਸੇ, ਵੱਲ 'ਨਿਰੰਜਣ' ਧਾਵਾਂ।