ਬਾਬੇ ਨੂੰ ਫਿਕਰ ਪੰਜਾਬ ਦਾ (ਕਵਿਤਾ)

ਰਾਜ ਲੱਡਾ   

Email: rajuladda32@gmail.com
Address:
India
ਰਾਜ ਲੱਡਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


70 ਵਰ੍ਹੇ ਲੰਘਾਉਣ ਵਾਲਾ ਇੱਕ ਬਾਬਾ ਮਿਲਿਆ,
ਖੱਟੇਮਿੱਠੇ ਪਲ ਹੰਢਾਉਣ ਵਾਲਾ ਇੱਕ ਬਾਬਾ ਮਿਲਿਆ,
ਕਹਿੰਦਾ ਸਮੇਂ ਨੇ ਮਿੱਦਤਾ ਮੇਰਾ ਫੁੱਲ ਗੁਲਾਬ ਦਾ ਏ,
ਸਭ ਨੂੰ ਆਪੋ ਆਪਣਾ, ਬਾਬੇ ਨੂੰ ਫਿਕਰ ਪੰਜਾਬ ਦਾ ਏ ।

ਘਿਓ ਮਖਣੀਆਂ ਖਾ ਯੋਧੇ ਸੂਰਵੀਰ ਹੁਣ ਬਣਨੋ ਹਟ ਗਏ,
ਜੁਲਮਾਂ ਨੂੰ ਟੱਕਰ ਦੇਣ ਵਾਲੇ ਹੁਣ ਖੜਨੋ ਹਟ ਗਏ,
ਭੁੱਲ ਗਏ ਚੇਤਾ ਭਗਤ ਸਿੰਘ ਹੋਰਾਂ ਦੇ ਖਿਤਾਬ ਦਾ,
ਸਭ ਨੂੰ ਆਪੋ ਆਪਣਾ, ਬਾਬੇ ਨੂੰ ਫਿਕਰ ਪੰਜਾਬ ਦਾ ਏ ।

ਆਹ ਛੇਵਾਂ ਦਰਿਆ ਨਸ਼ੇ ਵਾਲਾ ਜੋਬਨ ਤੇ ਚੜ੍ਹਿਆ ,
'ਰਾਜ ਲੱਡੇ' ਬਚਦਾ ਨਹੀਂ ਡੁੱਬ ਜਾਂਦਾ ਜੋ ਇਹਦੇ ਵਿੱਚ ਵੜਿਆ,
ਦੇਸ਼ ਦੇ ਹਾਕਮ ਕਿਉਂ ਨਹੀਂ ਚੁੱਕਦੇ ਝੰਡਾ ਇਨਕਲਾਬ ਦਾ ਏ,
ਸਭ ਨੂੰ ਆਪੋ ਆਪਣਾ, ਬਾਬੇ ਨੂੰ ਫਿਕਰ ਪੰਜਾਬ ਦਾ ਏ ।