ਤੁਸੀਂ ਇਕਵਾਕ ਸਿੰਘ ਪੱਟੀ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਜੰਮੀ ਤਾਂ ਲੱਖਾਂ ਦੀ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ……… ’ਤੇ ਉਹ ਵਿਛੜ ਗਏ / ਇਕਵਾਕ ਸਿੰਘ ਪੱਟੀ (ਕਹਾਣੀ)
  •    ਉਮੀਦ / ਇਕਵਾਕ ਸਿੰਘ ਪੱਟੀ (ਕਹਾਣੀ)
  •    ਗੁਲਾਬ ਤੋਂ ਤੇਜ਼ਾਬ ਤੱਕ / ਇਕਵਾਕ ਸਿੰਘ ਪੱਟੀ (ਕਹਾਣੀ)
  •    ਸੁਪਨਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਮੈਡਮ ਸਾਹਿਬਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਬਾਪੂ / ਇਕਵਾਕ ਸਿੰਘ ਪੱਟੀ (ਕਹਾਣੀ)
  •    ਤਿੰਨ ਨਿੱਕੀਆਂ ਕਹਾਣੀਆਂ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ਫੇਸਬੁਕ ਵਾਲੀ ਫ਼ੋਟੋ / ਇਕਵਾਕ ਸਿੰਘ ਪੱਟੀ (ਮਿੰਨੀ ਕਹਾਣੀ)
  •    ਤੁਰਨ ਤੋਂ ਪਹਿਲਾਂ / ਇਕਵਾਕ ਸਿੰਘ ਪੱਟੀ (ਪਿਛਲ ਝਾਤ )
  •    ਟਾਈ-ਬੈਲਟ / ਇਕਵਾਕ ਸਿੰਘ ਪੱਟੀ (ਕਹਾਣੀ)
  •    ਖ਼ੂਬਸੂਰਤ ਪਲ / ਇਕਵਾਕ ਸਿੰਘ ਪੱਟੀ (ਕਹਾਣੀ)
  •    ਆਈਸਕ੍ਰੀਮ ਕੌਣ? / ਇਕਵਾਕ ਸਿੰਘ ਪੱਟੀ (ਕਹਾਣੀ)
  •    ਪੁਲਿਸ ਵਾਲਾ / ਇਕਵਾਕ ਸਿੰਘ ਪੱਟੀ (ਕਹਾਣੀ)
  •    ਯਹ ਸ਼ਾਮ ਮਸਤਾਨੀ / ਇਕਵਾਕ ਸਿੰਘ ਪੱਟੀ (ਕਹਾਣੀ)
  •    ਆਖ਼ਰੀ ਦਿਨ / ਇਕਵਾਕ ਸਿੰਘ ਪੱਟੀ (ਕਹਾਣੀ)
  •    ਸੌ ਸਾਲ / ਇਕਵਾਕ ਸਿੰਘ ਪੱਟੀ (ਕਹਾਣੀ)
  • ਸਭ ਰੰਗ

  •    ਪੰਜਾਬ ਵਿੱਚ ਵਿਆਹ ਅਤੇ ਪੰਜਾਬੀ ਸੱਭਿਆਚਾਰ / ਇਕਵਾਕ ਸਿੰਘ ਪੱਟੀ (ਲੇਖ )
  •    ਮਾਂ ਬੋਲੀ ਅਤੇ ਮੌਜੂਦਾ ਸਕੂਲ ਪ੍ਰਬੰਧ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਜ਼ੁਬਾਨ ਪ੍ਰਤੀ ਅਵੇਸਲਾਪਨ / ਇਕਵਾਕ ਸਿੰਘ ਪੱਟੀ (ਲੇਖ )
  •    ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ / ਇਕਵਾਕ ਸਿੰਘ ਪੱਟੀ (ਲੇਖ )
  •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
  •    ਮਨ ਤਨ ਭਏ ਅਰੋਗਾ / ਇਕਵਾਕ ਸਿੰਘ ਪੱਟੀ (ਲੇਖ )
  •    ਮੋਬਾਇਲ ਫੋਨ . . .ਜ਼ਰਾ ਸੰਭਲ ਕੇ / ਇਕਵਾਕ ਸਿੰਘ ਪੱਟੀ (ਲੇਖ )
  •    ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ? / ਇਕਵਾਕ ਸਿੰਘ ਪੱਟੀ (ਲੇਖ )
  •    ਜਲ ਹੀ ਤੇ ਸਭ ਕੋਇ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਮਾਂ ਬੋਲੀ ਨਾਲ ਵਿਤਕਰਾ / ਇਕਵਾਕ ਸਿੰਘ ਪੱਟੀ (ਲੇਖ )
  •    ਆਉ! ਖ਼ੁਸ਼ੀਆਂ ਲੱਭੀਏ / ਇਕਵਾਕ ਸਿੰਘ ਪੱਟੀ (ਲੇਖ )
  •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
  •    ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ / ਇਕਵਾਕ ਸਿੰਘ ਪੱਟੀ (ਲੇਖ )
  •    ਨਜ਼ਰਅੰਦਾਜ ਨਾ ਕਰੋ ਬੱਚਿਆਂ ਦੀਆਂ ਗਲਤੀਆਂ / ਇਕਵਾਕ ਸਿੰਘ ਪੱਟੀ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਵੀਂ ਤੋਂ ਅੱਠਵੀਂ ’ਤੇ ਫਿਰ ਦਸਵੀਂ / ਇਕਵਾਕ ਸਿੰਘ ਪੱਟੀ (ਲੇਖ )
  •    ਮੇਰੀ ਪਹਿਲੀ ਨੌਕਰੀ ਦੀ ਪਹਿਲੀ ਤਨਖ਼ਾਹ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬ ਦੀ ਪ੍ਰਸਿੱਧ ਸ਼ਸਤਰ ਕਲਾ - ਗਤਕਾ / ਇਕਵਾਕ ਸਿੰਘ ਪੱਟੀ (ਲੇਖ )
  •    ਆਤਮਾ ਦੀ ਤਾਜ਼ਗੀ ਲਈ ਜ਼ਰੂਰੀ ਹੈ ਕਿਤਾਬਾਂ ਨਾਲ ਸਾਂਝ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੇ ਪੜ੍ਹਨਯੋਗ 5 ਬੇਹਤਰੀਨ ਨਾਵਲ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ ਪੜਨ੍ਹਯੋਗ ਪੰਜ ਕਹਾਣੀਆਂ ਦੀਆਂ ਕਿਤਾਬਾਂ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ 5 ਪੜਨ੍ਹਯੋਗ ਸ੍ਵੈ-ਜੀਵਨੀਆਂ / ਇਕਵਾਕ ਸਿੰਘ ਪੱਟੀ (ਲੇਖ )
  •    ਪੰਜਾਬੀ ਦੀਆਂ 5 ਪੜ੍ਹਨਯੋਗ ਵਾਰਤਕ ਦੀਆਂ ਕਿਤਾਬਾਂ / ਇਕਵਾਕ ਸਿੰਘ ਪੱਟੀ (ਲੇਖ )
  •    ਮੇਰੀ ਯਾਦ ਵਿੱਚ ਵੱਸੇ ਮੇਰੇ ਅਧਿਆਪਕ / ਇਕਵਾਕ ਸਿੰਘ ਪੱਟੀ (ਲੇਖ )
  •    ਅੰਮ੍ਰਿਤਸਰ ਸਾਹਿਤ ਉਤਸਵ ਰਿਸਦੇ ਜ਼ਖ਼ਮਾਂ ਨੂੰ ਮਲ੍ਹਮ ਲਾਉਣ ਦੀ ਕੋਸ਼ਿਸ਼ / ਇਕਵਾਕ ਸਿੰਘ ਪੱਟੀ (ਲੇਖ )
  • ਮੈਡਮ ਸਾਹਿਬਾ (ਕਹਾਣੀ)

    ਇਕਵਾਕ ਸਿੰਘ ਪੱਟੀ    

    Email: ispatti@gmail.com
    Address: ਸੁਲਤਾਨਵਿੰਡ ਰੋਡ
    ਅੰਮ੍ਰਿਤਸਰ India
    ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਗੱਲ ਉਸ ਸਮੇਂ ਦੀ ਹੈ ਜਦ ਇੰਟਰਨੈੱਟ ਦੇ ਜ਼ਮਾਨੇ ਦੀ ਸ਼ੁਰੂਆਤ ਹੀ ਹੋਈ ਸੀ, ਅਤੇ ਅਜਿਹੀਆਂ ਖਬਰਾਂ ਆਉਣ ਲੱਗ ਪਈਆਂ ਸਨ ਕਿ ਇੰਟਰਨੈੱਟ ਤੇ ਹੀ ਕੁੜੀ ਮੁੰਡੇ ਦਾ ਵਿਆਹ ਹੋ ਗਿਆ। ਖੈਰ! ਬੀ.ਏ. ਫਸਟ ਯੀਅਰ ਦੀ ਪੜ੍ਹਾਈ ਤੋਂ ਬਾਅਦ ਰੋਜ਼ਦੀਪ ਵੀ ਨਵਾਂ ਕੰਪਿਊਟਰ ਲੈ ਆਇਆ ਤੇ ਉਸ ਉੱਪਰ ਇੰਟਰਨੈੱਟ ਕੁਨੈਕਸ਼ਨ ਵੀ ਚਲਵਾ ਲਿਆ। ਯਾਹੂ ਮੈਸੇਂਜਰ ਤੇ ਚਾਟਿੰਗ ਕਰਨ ਬਾਰੇ ਕੁੱਝ ਜਾਣਕਾਰੀ ਹਾਸਿਲ ਕੀਤੀ। ਆਈ.ਡੀ. ਬਣਵਾਈ ਤੇ ਚਾਟਿੰਗ ਦੀ ਪਿੜ ਵਿੱਚ ਉੱਤਰ ਗਿਆ। ਬੱਸ ਕੁੜੀਆਂ ਦੀ ਆਈਡੀਆਂ ਤੇ ਗੱਲ ਕਰਨੀ, ਪੁੱਠੇ ਸਿੱਧੇ ਸਵਾਲਾਂ ਦੇ ਜੁਆਬ, ਕੁੜੀਆਂ ਅਤੇ ਮੁੰਡਿਆਂ ਵੱਲੋਂ ਘਰਦਿਆਂ ਤੋਂ ਚੋਰੀ ਕੀਤੀ ਜਾਂਦੀ ਨੈੱਟ-ਆਸ਼ਕੀ, ਪੜ੍ਹਾਈ ਦੇ ਬਹਾਨੇ ਕੈਫੇ ਵਿੱਚ ਜਾ ਕੇ ਨੰਗੀਆਂ ਗੱਲਾਂ, ਇਹ ਸੱਭ ਕੁੱਝ ਰੋਜ਼ਦੀਪ ਨੂੰ ਬਿਲਕੁੱਲ ਵੀ ਪਸੰਦ ਨਾ ਆਇਆ ਤੇ ਆਈ.ਡੀ ਡੀਐਕਟੀਵੇਟ ਕਰਕੇ ਇਸ ਗੰਦ ਵਿੱਚ ਨਿਕਲ ਗਿਆ।
    ਰੋਜ਼ਦੀਪ ਇੱਕ ਸੰਸਕਾਰੀ ਖਾਨਦਾਨੀ ਪਰਿਵਾਰ ਨਾਲ ਸਬੰਧ ਰੱਖਦਾ ਸੀ। ਕੁੱਝ ਦਿਨ ਪਹਿਲਾਂ ਹੀ ਉਸਦੀ ਮੰਗਣੀ ਨੇੜੇ ਦੇ ਹੀ ਇੱਕ ਪਿੰਡ ਦੀ ਕੁੜੀ ਮਨਮੀਤ ਨਾਲ ਹੋਈ ਸੀ ਤੇ ਛੇ ਕੁ ਮਹੀਨਿਆਂ ਤੱਕ ਵਿਆਹ ਪੱਕਾ ਹੋ ਚੁੱਕਿਆ ਸੀ। ਵਿਆਹ ਦੇ ਕਾਰਡ ਛੱਪ ਕੇ ਵੰਡੇ ਜਾ ਚੁੱਕੇ ਸਨ ਤੇ ਤਿਆਰੀਆਂ ਦਾ ਜ਼ੋਰ ਸੀ, ਕਿ ਪਤਾ ਲੱਗਾ ਕਿ ਮਨਮੀਤ, ਰੋਜ਼ਦੀਪ ਨਾਲ ਨਹੀਂ, ਕਿਸੇ ਹੋਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਇੱਕ ਵਾਰ ਤਾਂ ਜਿਵੇਂ ਘਰ ਦੀਆਂ ਸਾਰੀਆਂ ਹੀ ਖੁਸ਼ੀਆਂ, ਉਮੰਗਾਂ ਅਤੇ ਚਾਵ੍ਹਾਂ ਤੇ ਪਾਣੀ ਫਿਰ ਗਿਆ ਹੋਵੇ। ਰਿਸ਼ਤੇਦਾਰਾਂ ਨੇ ਸਮਝਾਇਆ ਪਰ ਮਨਮੀਤ ਉੱਤੇ ਕੋਈ ਅਸਰ ਨਾ ਹੋਇਆ ਤੇ ਇੱਕ ਦਿਨ ਕਿਸੇ ਗ਼ੈਰ ਨਾਲ ਘੁੰਮਦੀ ਨੂੰ ਰੋਜ਼ਦੀਪ ਨੇ ਆਪ ਦੇਖ ਲਿਆ। ਮੁੰਡਾ ਕਾਫੀ ਅਮੀਰ ਪਰਿਵਾਰ ਦਾ ਲੱਗਦਾ ਸੀ। ਅੱਖੀਂ ਦੇਖਣ ਤੋਂ ਬਾਅਦ ਰੋਜ਼ਦੀਪ ਨੇ ਵੀ ਮਨਮੀਤ ਨਾਲ ਵਿਆਹ ਨਾ ਕਰਵਾਉਣ ਦਾ ਫੈਸਲਾ ਆਪਣੇ ਪਰਿਵਾਰ ਨਾਲ ਸਾਂਝਾ ਕੀਤਾ।
    ਤੇ ਆਖੀਰ ਦੋਹਾਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਵਿਆਹ ਹੋਣ ਤੋਂ ਪਹਿਲਾਂ ਹੀ ਇਹ ਵਿਆਹ ਟੁੱਟ ਗਿਆ। ਤੇ ਉਲਟਾ ਕੁੜੀ ਪਰਿਵਾਰ ਨੇ ਲੜਕਾ ਪਰਿਵਾਰ ਤੇ ਦੋਸ਼ ਲਗਾ ਕੇ, ਝੂਠ ਦੀ ਬੁਨਿਆਦ ਤੇ ਮੰਗਣੀ ਤੇ ਹੋਏ ਖਰਚ ਅਤੇ ਗਹਿਣੇ ਸਮੇਤ ਹੋਰ ਵੀ ਕਾਫੀ ਪੈਸਾ ਲੈ ਕੇ ਰਾਜੀਨਾਵਾਂ ਕੀਤਾ। ਇਸ ਉਲਝਣ ਤੋਂ ਵਿਹਲਾ ਹੋ ਕੇ ਰੋਜ਼ਦੀਪ ਨੇ ਆਪਣੇ ਕੰਮ ਕਾਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇਹਨਾਂ ਦਿਨਾਂ ਵਿੱਚ ਹੀ ਫੁਰਸਤ ਦੇ ਪਲਾਂ ਵਿੱਚ ਆਪਣੀ ਸੋਸ਼ਲ ਸਾਈਟ ਅੋਰਕੁਟ ਤੇ ਆਪਣੀ ਆਈ.ਡੀ. ਰੀ-ਐਕਟੀਵੇਟ ਕੀਤੀ। ਦੋ-ਚਾਰ ਫ੍ਰੈਂਡ ਲਿਸਟ ਵਿੱਚ ਸ਼ਾਮਿਲ ਦੋਸਤਾਂ ਦੀਆਂ ਪ੍ਰੋਫਾਈਲਸ ਦੇਖ ਕੇ ਆਈ.ਡੀ ਬੰਦ ਕਰ ਦਿੱਤੀ ਅਤੇ ਗਰਉਂਡ ਵਿੱਚ ਰਾਉਂਡ ਦੇਣ ਲਈ ਚਲਿਆ ਗਿਆ। ਅਗਲੇ ਦਿਨ ਆਫਿਸ ਆ ਕੇ ਉਸਨੇ ਕੰਮ ਕਾਰ ਤੋਂ ਵਿਹਲੇ ਹੋ ਕੇ ਮੁੜ ਆਪਣਾ ਆਰਕੁੱਟ ਅਕਾਉਂਟ ਚੈੱਕ ਕੀਤਾ ਤਾਂ ਇੱਕ ਸੋਫੀਆ ਨਾਮ ਦੇ ਲੜਕੀ ਦੀ ਦੋਸਤ ਸੂਚੀ ਵਿੱਚ ਸ਼ਾਮਿਲ ਕਰਨ ਲਈ (੍ਰeਤੁeਸਟ) ਬੇਨਤੀ ਆਈ ਹੋਈ ਸੀ। ਉਸਦੀ ਆਈ.ਡੀ ਤੇ ਸਰਸਰੀ ਨਜ਼ਰ ਮਾਰਨ ਤੋਂ ਬਾਅਦ ਅਕਸੈੱਪਟ ਕਰ ਲਈ। 
    ਸੋਫੀਆ ਦਾ ਮੈਸੇਜ ਆਇਆ। ਫਿਰ ਹੈਲੋ, ਹਾਏ, ਹਾਓ ਆਰ ਯੂ' ਤੋਂ ਗੱਲ ਸ਼ੁਰੂ ਹੋ ਕੇ ਕੁੱਝ ਦਿਨਾਂ ਵਿੱਚ ਹੀ ਇੱਕ ਦੂਜੇ ਦੀ ਪਸੰਦ, ਨਾ-ਪਸੰਦ ਤੱਕ ਪੁੱਜ ਗਈ। ਲਗਭਗ ਦੋਹਾਂ ਨੂੰ ਚਾਟਿੰਗ ਕਰਦਿਆਂ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਕਿ ਇੱਕ ਦਿਨ ਸੋਫੀਆ ਨੇ ਰੋਜ਼ਦੀਪ ਨੂੰ ਬੜਾ ਅਜੀਬ ਸਵਾਲ ਪੁੱਛਿਆ, 'ਤੁਸੀਂ ਸੱਚੀ ਕੋਈ ਲੜਕੇ ਹੀ ਹੋ, ਜੋ ਮੇਰੇ ਨਾਲ ਇੱਕ ਮਹੀਨੇ ਤੋਂ ਗੱਲ ਕਰ ਰਹੇ ਹੋ? ਕਿਤੇ ਤੁਸੀਂ ਕੋਈ ਲੜਕੀ ਤਾਂ ਨਹੀਂ, ਜੋ ਫੇਕ ਅਕਾਉਂਟ ਬਣਾ ਕੇ ਮੇਰੇ ਨਾਲ ਚਾਟਿੰਗ ਕਰ ਰਹੇ ਹੋ?
    ਰੋਜ਼ਦੀਪ ਨੇ ਹੈਰਾਨ ਹੋ ਕੇ ਪੁਛਿਆ, ਇਹ ਕਿੱਦਾਂ ਦਾ ਸਵਾਲ ਹੋਇਆ ਮੈਡਮ ਸਾਹਿਬਾ? (ਰੋਜ਼ਦੀਪ ਪਿਆਰ ਨਾਲ ਸੋਫੀਆ ਨੂੰ ਮੈਡਮ ਸਾਹਿਬਾ ਕਹਿ ਕੇ ਬੁਲਾਉਂਦਾ ਸੀ)
    ਉਹ ਕਹਿਣ ਲੱਗੀ, ਇੱਕ ਮਹੀਨੇ ਤੋਂ ਸਾਡੀ ਦੋਸਤੀ ਵਿੱਚ ਬਹੁਤ ਨਜ਼ਦੀਕੀਆਂ ਆਈਆਂ ਹਨ, ਅਸੀਂ ਇੱਕ ਦੂਜੇ ਦੀ ਪਸੰਦ, ਨਾ-ਪਸੰਦ ਅਤੇ ਹੋਰ ਬਹੁਤ ਵਿਸ਼ਿਆਂ ਤੇ ਗੱਲਬਾਤ ਕੀਤੀ ਹੈ। ਸਾਡੀ ਸੋਚ ਵਿੱਚ, ਸਮਝ ਵਿੱਚ, ਸੁਭਾਅ ਵਿੱਚ ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਮਿਲਦੀਆਂ ਹਨ। ਇੱਕ ਦੂਜੇ ਨਾਲ ਚਾਟਿੰਗ ਤੋਂ ਬਿਨ੍ਹਾਂ ਚੰਗਾ ਨਹੀਂ ਲੱਗਦਾ, ਪਰ ਇਸ ਦੌਰਾਨ ਅੱਜ ਤੱਕ ਤੁਸੀਂ ਮੇਰੇ ਕੋਲੋਂ ਮੇਰਾ ਮੋਬਾਇਲ ਨੰ., ਜਾਂ ਮੈਨੂੰ ਮੇਰੀ ਫੋਟੋ ਦਿਖਾਉਣ ਲਈ ਨਹੀਂ ਕਿਹਾ, ਇਹ ਕਿਉਂ? ਜਦਕਿ ਹੋਰ ਲੜਕੇ ਤਾਂ ਇੱਕ ਦਿਨ ਗੱਲ ਕਰੋ ਦੂਜੇ ਦਿਨ ਮੋਬਾਇਲ ਨੰ. ਤੇ ਫਿਰ ਫੋਟੋ ਦਿਖਾਉਣ ਲਈ ਜ਼ੋਰ ਪਾਉਣ ਲੱਗ ਜਾਂਦੇ ਹਨ। ਪਰ ਤੁਸੀਂ ਇੱਕ ਵਾਰ ਵੀ ਅਜਿਹਾ ਨਹੀਂ ਕਿਹਾ, ਨਾ ਹੀ ਹੈੱਡਫੋਨ ਤੇ ਗੱਲ ਕਰਨ ਨੂੰ, ਨਾ ਵੈੱਬ-ਕੈਮ, ਨਾ ਫੋਟੋ ਲਈ ਤੇ ਨਾ ਮੋਬਾਇਲ ਨੰ. ਲਈ?'
    ਰੋਜ਼ਦੀਪ ਕਹਿਣ ਲੱਗਾ, ਮੈਡਮ ਸਾਹਿਬਾ! ਇਹਨਾਂ ਚੀਜ਼ਾਂ ਦੀ ਲੋੜ ਤਾਂ ਉਹਨਾਂ ਨੂੰ ਪੈਂਦੀ ਹੈ, ਜਿਨ੍ਹਾਂ ਨੇ ਸ਼ਕਲ ਸੂਰਤ ਦੇਖ ਕੇ ਦੋਸਤੀ ਅੱਗੇ ਵਧਾਉਣੀ ਹੋਵੇ, ਫਲ਼ਰਟ ਕਰਨਾ ਹੋਵੇ ਜਾਂ ਫਿਰ ਜਿਸਮਾਨੀ ਪੂਰਤੀ ਲਈ ਕਿਸੇ ਨੂੰ ਫਸਾਉਣ ਤੋਂ ਪਹਿਲਾਂ ਉਸਦਾ ਹੁਸਨ ਤੱਕਣਾ ਹੋਵੇ। ਤੂੰ ਮੇਰੀ ਇੰਟਰਨੈੱਟ ਤੇ ਦੋਸਤ ਹੈਂ, ਤੇਰੇ ਨਾਲ ਮੇਰਾ ਸੁਭਾਅ, ਮੇਰੀ ਸੋਚ ਲੱਗਭਗ ੮੦ ਫੀਸਦੀ ਤੋਂ ਵੀ ਵੱਧ ਮਿਲਦੀ ਹੈ। ਇਹ ਇੱਕ ਚੰਗੀ ਗੱਲ ਹੈ, ਮੈਂ ਖੁਸ਼ ਹਾਂ ਕਿ ਮੈਨੂੰ ਬਹੁਤ ਚੰਗੀ ਦੋਸਤ ਮਿਲੀ ਹੈ, ਜੋ ਮੇਰੇ ਨਾਲ ਟਾਈਮ ਕੱਢ ਕੇ ਰੋਜ਼ ਚਾਟਿੰਗ ਰਾਹੀਂ ਗੱਲ ਕਰਦੀ ਹੈ। ਤੁਹਾਡਾ ਵਿਅਕਤੀਤਵ, ਤੁਹਾਡਾ ਹੁਸਨ ਅਤੇ ਤੁਹਾਡੀ ਖੂਬਸੂਰਤੀ ਨੂੰ ਤੁਹਾਡੀਆਂ ਗੱਲਾਂ-ਬਾਤਾਂ, ਤੁਹਾਡੀ ਚੰਗੀ ਨਰੋਈ ਸੋਚ ਵਿੱਚੋਂ ਮੈਂ ਦੇਖ ਲਿਆ ਹੈ, ਮਿੱਟੀ ਦੇ ਸਰੀਰ ਨੂੰ ਤੱਕਣ ਨਾਲ ਕੁੱਝ ਨਹੀਂ ਹੁੰਦਾ, ਸੂਰਤ ਦਾ ਨਹੀਂ ਮੁੱਲ ਸੀਰਤ ਦਾ ਪੈਂਦਾ ਹੈ। ਸੀਰਤ ਸੋਹਣੀ ਹੋਣੀ ਚਾਹੀਦੀ ਹੈ ਸੂਰਤ ਆਪੇ ਸੋਹਣੀ ਹੋ ਜਾਂਦੀ ਹੈ।
    ਰੋਜ਼ਦੀਪ ਦੀਆਂ ਇਹ ਗੱਲਾਂ ਸੋਫੀਆ ਦੇ ਦਿਲ ਤੇ ਡੂੰਘਾ ਅਸਰ ਕਰ ਗਈਆਂ। ਹੁਣ ਚਾਟਿੰਗ ਰਾਹੀਂ ਇੱਕ ਦੂਜੇ ਦੀ ਨਿੱਜੀ ਜਿੰਦਗੀ ਨੂੰ ਕਾਫੀ ਹੱਦ ਤੱਕ ਦੋਵੇਂ ਜਾਣੇ ਸਮਝ ਚੁੱਕੇ ਸੀ।
    ਦੀਵਾਲੀ ਨਵੰਬਰ ਮਹੀਨੇ ਆਉਣ ਵਾਲੀ ਸੀ। ਚਾਟਿੰਗ ਕਰਦਿਆਂ ਸੋਫੀਆ ਨੇ ਕਿਹਾ, ਇਸ ਵਾਰ ਦਿਵਾਲੀ ਤੇ ਕਿਉਂ ਨਾ ਅਸੀਂ ਇੱਕ ਦੂਜੇ ਨੂੰ ਕੋਈ ਤੋਹਫਾ ਦੇਈਏ, ਮੈਂ ਤੁਹਾਨੂੰ ਕਾਲ ਕਰਕੇ ਦੀਵਾਲੀ ਦੀ ਮੁਬਾਰਕਬਾਦ ਦੇਵਾਂਗੀ। ਨਾਲੇ ਸਾਡੀ ਪਹਿਲੀ ਵਾਰ ਫੋਨ ਤੇ ਇੱਕ ਦੂਜੇ ਨਾਲ ਗੱਲ ਹੋ ਜਾਵੇਗੀ ਅਤੇ ਇੱਕ ਦੂਜੇ ਦੀ ਆਵਾਜ਼ ਵੀ ਸੁਣ ਸਕਾਂਗੇ। ਰੋਜ਼ਦੀਪ ਨੇ ਵੀ ਹਾਂ ਕਰ ਦਿੱਤੀ ਤਾਂ ਸੋਫੀਆ ਨੇ ਆਪਣਾ ਨੰ. ਉਸਨੂੰ ਸੈਂਡ ਕਰ ਦਿੱਤਾ ਅਤੇ ਰੋਜ਼ ਨੇ ਸੋਫੀਆ ਨੂੰ। ਦੀਵਾਲੀ ਆਈ ਤਾਂ ਦੋਹਾਂ ਨੇ ਸ਼ਾਮ ਪੈਣ ਤੇ ਇੱਕ ਦੂਜੇ ਨਾਲ ਖੂਬ ਲੰਬੀ ਚੌੜੀ ਗੱਲਬਾਤ ਕੀਤੀ। ਇੱਕ ਦੂਜੇ ਨਾਲ ਹੋਈ ਪਹਿਲੀ ਵਾਰ ਇਸ ਗੱਲਬਾਤ ਨੇ ਇੱਕ ਦੂਜੇ ਨੂੰ ਹੋਰ ਵੀ ਕਰੀਬ ਲੈ ਆਂਦਾ।
    ਇੱਕ ਹਫਤਾ ਗੁਜ਼ਰਿਆ ਤਾਂ ਸੋਫੀਆ ਨੇ ਕਿਹਾ, ਕੀ ਤੁਸੀਂ ਮੈਨੂੰ ਆਪਣੀ ਫੋਟੋ ਸੈਂਡ ਕਰੋਗੇ ਮੈਂ ਤੁਹਾਨੂੰ ਦੇਖਣਾ ਚਾਹੁੰਦੀ ਹਾਂ, ਚਾਹੁੰਦੀ ਤਾਂ ਮੈਂ ਇਹ ਵੀ ਹਾਂ ਕਿ ਜਲਦੀ ਹੀ ਤੁਹਾਨੂੰ ਮਿਲਾਂ ਅਤੇ ਤੁਹਾਡੇ ਸਾਹਮਣੇ ਬੈਠ ਕੇ ਢੇਰ ਸਾਰੀਆਂ ਗੱਲਾਂ ਕਰਾਂ, ਪਰ ਅਜੇ ਟਾਈਮ ਨਹੀਂ ਲੱਗ ਰਿਹਾ, ਪਰ ਤੁਸੀਂ ਮੈਨੂੰ ਆਪਣੀ ਫੋਟੋ ਜ਼ਰੂਰ ਭੇਜੋ ਮੇਰੀ ਈ-ਮੇਲ ਤੇ, ਤਾਂ ਕਿ ਮੈਂ ਤੁਹਾਨੂੰ ਦੇਖ ਸਕਾਂ ਅਤੇ ਮੈਂ ਆਪਣੀ ਫੋਟੋ ਸੈਂਡ ਕਰ ਦਿੱਤੀ ਹੈ।
    ਜਦ ਦੋਹਾਂ ਨੇ ਇੱਕ ਦੂਜੇ ਦੀਆਂ ਤਸਵੀਰਾਂ ਦੇਖੀਆਂ ਦਾ ਇਹ ਤਸਵੀਰਾਂ ਦੋਹਾਂ ਲਈ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਜੋ-ਜੋ ਕਲਪਨਾ ਇੱਕ ਦੂਜੇ ਬਾਰੇ ਕੀਤੀ ਹੋਈ ਸੀ, ਜੋ-ਜੋ ਸੁਪਨੇ ਦੇਖ ਕੇ ਆਪਣੇ ਸੁਪਨਿਆਂ ਦੇ ਰਾਜਕੁਮਾਰ ਅਤੇ ਰਾਜਕੁਮਾਰੀ ਦੀ ਕਲਪਨਾ ਨਿੱਜੀ ਤੌਰ ਤੇ ਆਪਣੀ ਜਿੰਦਗੀ ਵਿੱਚ ਦੋਹਾਂ ਕੀਤੀ ਹੋਈ ਸੀ, ਅੱਜ ਉਹ ਕਲਪਨਾ ਇਸ ਦੁਨੀਆ ਵਿੱਚ ਜਿਉਂਦੇ ਜਾਗਦੇ ਹਕੀਕਤ ਹੋ ਨਿਬੜੀ ਸੀ।
    ਰੋਜ਼ਦੀਪ ਤਾਂ ਮੈਡਮ ਸਾਹਿਬਾ ਦੀ ਤਸਵੀਰ ਦੇਖ ਕੇ ਹੈਰਾਨ ਹੋ ਗਿਆ, ਉਸਨੇ ਘੁੱਟ ਕੇ ਕੁੱਝ ਦੇਰ ਲਈ ਆਪਣੀਆਂ ਅੱਖਾਂ ਮੀਚ ਲਈਆਂ, ਇੱਕ ਲੰਮਾ ਸਾਹ ਲਿਆ ਤਾਂ ਉਹੀ ਚਿਹਰਾ ਹੂ-ਬ-ਹੂ ਅੱਖਾਂ ਵਿੱਚ ਦਿੱਸਣ ਲੱਗਾ ਜਿਹੜਾ ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਅੱਖਾਂ ਨਾਲ ਦੇਖਦਾ ਆ ਰਿਹਾ ਸੀ ਤੇ ਪਹਿਲੀ ਵਾਰ ਕੁੱਝ ਦੇਰ ਪਹਿਲਾਂ ਹੀ ਕੰਪਿਊਟਰ ਤੇ ਮੈਡਮ ਸਾਹਿਬਾ ਦਾ ਦੇਖਿਆ ਸੀ। ਦੂਜੇ ਪਾਸੇ ਸੋਫੀਆ ਇਸ ਗੱਲੋਂ ਹੈਰਾਨ ਸੀ ਕਿ ਰੋਜ਼ਦੀਪ ਦੀ ਇਹ ਤਸਵੀਰ ਤਾਂ ਉਸਨੇ ਅੱਜ ਤੋਂ ੫ ਸਾਲ ਪਹਿਲਾਂ ਆਪਣੀ ਨਿੱਜੀ ਡਾਇਰੀ ਦੇ ਇੱਕ ਸਫੇ ਤੇ ਡਰਾਅ ਕੀਤੀ ਸੀ। ਇਕਦਮ ਉਸਨੇ ਰੋਜ਼ ਦੇ ਨੰਬਰ ਤੇ ਫੋਨ ਲਗਾ ਦਿੱਤਾ ਪਰ ਨੰਬਰ ਬਿਜ਼ੀ ਆਉਣ ਲੱਗ ਪਿਆ, ਕਿਉਂਕਿ ਦੂਜੇ ਪਾਸਿਉਂ ਰੋਜ਼ਦੀਪ, ਸੋਫੀਆ ਨੂੰ ਕਾਲ ਕਰ ਰਿਹਾ ਸੀ ਤੇ ਇੰਝ ਦੋਹਾਂ ਨੂੰ ਇੱਕ ਦੂਜੇ ਦਾ ਨੰਬਰ ਵਿਅਸਥ ਆ ਰਿਹਾ ਸੀ।
    ਦੋਹਾਂ ਨੇ ਇਹ ਗੱਲ ਇੱਕ ਦੂਜੇ ਨਾਲ ਸ਼ੇਅਰ ਨਾ ਕੀਤੀ। ਪਰ ਇੱਕ ਰਾਤ ਨੂੰ ਮੈਸਜ ਚਾਟ ਰਾਹੀਂ ਗੱਲ ਕਰਦਿਆਂ ਸੋਫੀਆ ਨੇ ਰੋਜ਼ਦੀਪ ਨੂੰ ਮੁੜ ਇੱਕ ਸਵਾਲ ਕੀਤਾ, 'ਰੋਜ਼ ਡੂ ਯੂ ਲਵ ਮੀ?' ਸੱਚੀਂ ਰੋਜ਼ ਤੁਸੀਂ ਉਹੀ ਹੋ ਜਿਸ ਨੂੰ ਮੈਂ ਕਈ ਸਾਲਾਂ ਤੋਂ ਚਾਹ ਰਹੀਂ ਹਾਂ, ਜਿਸ ਨੂੰ ਸੁਪਨਿਆ ਵਿੱਚ ਤੱਕਿਆ, ਜਿਸ ਨੂੰ ਦਿਲ ਦਾ ਮੀਤ ਤਾਂ ਮੈਂ, ਤੁਹਾਡੇ ਨਾਲ ਮੇਲ ਹੋਣ ਤੋਂ ਪਹਿਲਾਂ ਹੀ ਬਣਾ ਚੁੱਕੀ ਸਾਂ।
    ਸਵਾਲ ਦੇ ਜੁਆਬ ਵਿੱਚ ਰੋਜ਼ ਨੇ ਕਿਹਾ, ਬਿਲਕੁੱਲ ਅਜਿਹਾ ਸੱਚ ਹੀ ਮੇਰੀ ਜਿੰਦਗੀ ਵਿੱਚ ਵੀ ਹੈ, ਮੈਂ ਤੁਹਾਡੀ ਤਸਵੀਰ ਦੇਖਣ ਤੋਂ ਪਹਿਲਾਂ ਕਈ ਵਾਰ ਤੁਹਾਨੂੰ ਇਸ਼ਕ ਦੇ ਪਾਗਲਪਣ ਵਿੱਚ ਮਿਲ ਵੀ ਚੁੱਕਿਆ ਹਾਂ। ਰੋਜ਼ਦੀਪ ਨੇ ਵੀ ਜੁਆਬ ਹਾਂ ਵਿੱਚ ਦਿੱਤੀ ਤੇ ਕਿਹਾ, 'ਯੈੱਸ, ਆਈ ਲਵ ਯੂ? ਐਂਡ ਯੂ?
    ਆਈ ਲਵ ਯੂ ਟੂ ਰੋਜ਼, ਪਲੀਜ਼ ਮੈਨੂੰ ਜਲਦੀ ਮਿਲੋ, ਹੁਣ ਹੋਰ ਦੂਰੀ ਸਹੀ ਨਹੀਂ ਜਾਣੀ ਮੇਰੇ ਤੋਂ। ਪਲੀਜ਼
    ਹਾਂ! ਮੈਡਮ ਸਾਹਿਬਾ, ਜਲਦੀ ਮਿਲਾਂਗੇ, ਵੱਸ ਵਿੱਚ ਹੁੰਦਾ ਤਾਂ ਇੱਕ ਪਲ ਵਿੱਚ ਤੁਹਾਡੇ ਕੋਲ ਹੁੰਦਾ। ਮੈਡਮ ਸਾਹਿਬਾ, ਬਿਲਕੁੱਲ ਵੀ ਯਕੀਨ ਨਹੀਂ ਹੁੰਦਾ ਕਿ ਸੁਪਨੇ ਹਕੀਕਤ ਬਣ ਸਕਦੇ ਹਨ, ਉਹ ਵੀ ਬਿਨ੍ਹਾਂ ਮਿਹਨਤ ਕੀਤਿਆਂ ਜਾਂ ਬਿਨ੍ਹਾਂ ਕੁੱਝ ਗੁਆਂਇਆਂ, ਰੱਬ ਨੇ ਸਾਡਾ ਮੇਲ ਕਰਵਾ ਕੇ ਸਾਬਤ ਕਰ ਦਿੱਤਾ, ਕਿ ਰੱਬ ਨੇ ਸਾਨੂੰ ਦੋਹਾਂ ਨੂੰ ਇੱਕੋ ਸੱਚੇ ਵਿੱਚ ਢਾਲਿਆ ਹੈ, ਇੱਕ ਰੂਹ ਤੇ ਦੋ ਸਰੀਰ।
    ਹਾਂ! ਰੋਜ਼ਦੀਪ, ਰੱਬ ਨੇ ਤਾਂ ਸਾਨੂੰ ਇੱਕ ਦੂਜੇ ਦੀ ਪਹਿਚਾਣ ਕਰਵਾ ਦਿੱਤੀ, ਪਰ ਕੀ ਇਹ ਸਮਾਜ, ਇਹ ਦੁਨੀਆ, ਸਾਡੇ ਪਰਿਵਾਰ ਵਾਲੇ ਇਹ ਸੱਭ ਸਮਝ ਲੈਣਗੇ?
    ਪਤਾ ਨਹੀਂ ਮੈਡਮ ਸਾਹਿਬਾ! ਪਰ ਮੈਂ ਤਾਂ ਵੱਖ ਰਹਿ ਕੇ ਜਿਊਣ ਨਾਲੋਂ ਮੌਤ ਪ੍ਰਵਾਨ ਕਰਨਾ ਚਾਹੁੰਗਾ। ਇਸੇ ਤਰ੍ਹਾਂ ਦੋਹਾਂ ਨੇ ਗੱਲਾਂ ਕਰਦਿਆਂ ਰਾਤ ਮੁਕਾ ਲਈ। ਹਰ ਆਏ ਦਿਨ ਇੱਕ ਦੂਜੇ ਨੂੰ ਮਿਲਣ ਦੀ ਤਾਂਘ ਇੰਨੀ ਕੁ ਬਹਿਬਲ ਸੀ ਜਿਵੇਂ ਪਤੰਗਾ, ਅੱਗ ਨਾਲ ਝੁਲਸਣ ਲਈ ਤਿਆਰ ਹੋ ਜਾਵੇ ਪਰ ਅੱਗ ਕਿਤੇ ਨਾ ਦਿੱਸੇ। ਦੂਜੇ ਪਾਸੇ ਮੈਡਮ ਸਾਹਿਬਾ ਦੀ ਹਾਲਤ ਐਸੀ ਸੀ, ਜਿਵੇਂ ਕਿਸੇ ਨੇ ਮਛਲੀ ਨੂੰ ਪਾਣੀ ਵਿੱਚੋਂ ਕੱਢ ਦਿੱਤਾ ਹੋਵੇ ਤੇ ਮੱਛਲੀ ਪਾਣੀ ਤੱਕ ਪੁੱਜਣ ਲਈ ਤੜਫ ਰਹੀ ਹੋਵੇ।
    ਹੱਸਦਿਆਂ ਖੇਡਦਿਆਂ ਗੱਲਾਂ ਕਰਨ ਵਾਲੀਆਂ ਇਹ ਦੋ ਰੂਹਾਂ ਹੁਣ ਜੁਦਾਈ ਦੇ ਹੰਝੂਆਂ ਵਿੱਚ ਦਿਨ ਬਤੀਤ ਕਰਨ ਲੱਗ ਪਏ। ਇੱਕ ਪਾਸੇ ਰੋਜ਼ਦੀਪ ਦੀਆਂ ਕੁੱਝ ਮਜਬੂਰੀਆਂ ਸਨ ਤੇ ਦੂਜੇ ਪਾਸੇ ਮੈਡਮ ਸਾਹਿਬਾ ਦੀਆਂ। ਇਸੇ ਤਰ੍ਹਾਂ ਛੇ ਮਹੀਨੇ ਤੇ ਫਿਰ ਸਾਲ ਬੀਤ ਗਿਆ। ਪੂਰਾ ਸਾਲ ਹੋ ਗਿਆ ਸੀ। ਦੋਵੇਂ ਮਿਲ ਤੇ ਨਾ ਸਕੇ ਪਰ ੨੪ ਘੰਟਿਆਂ ਵਿੱਚ ੨੦ ਘੰਟੇ ਇੱਕ ਦੂਜੇ ਨਾਲ ਗੱਲਾਂ ਕਰਦੇ ਸਨ ਤੇ ਸਿਰਫ ੪ ਘੰਟੇ ਸੌਂਦੇ ਸਨ। 
    ਹਫਤੇ ਕੁ ਬਾਅਦ ਸੋਫੀਆ ਦੇ ਘਰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਕਿਸੇ ਲੜਕੇ ਨਾਲ ਗੱਲ ਕਰਦੀ ਹੈ, ਉਸ ਕੋਲੋਂ ਮੋਬਾਇਲ ਖੋਹ ਲਿਆ ਗਿਆ। ਜਦੋਂ ਦਾ ਦੋਹਾਂ ਵਿੱਚ ਰਿਸ਼ਤਾ ਜੁੜਿਆ ਸੀ ਇਹ ਪਹਿਲੀ ਵਾਰ ਹੋਇਆ ਸੀ ਕਿ ਇੱਕ ਹਫਤਾ ਬੀਤ ਗਿਆ ਦੋਹਾਂ ਨੇ ਗੱਲ ਨਾ ਕੀਤੀ।
    ਸੋਫੀਆ ਦਾ ਸਰੀਰ ਰੋ ਰੋ ਕੇ ਅੱਧਾ ਰਹਿ ਗਿਆ ਸੀ ਤੇ ਦੂਜੇ ਪਾਸੇ ਮੋਬਾਇਲ ਦੀ ਸਕਰੀਨ ਵੱਲ ਟਿਕਟਿਕੀ ਲਗਾਈ ਬੈਠੇ ਰੋਜ਼ ਦੀਆਂ ਅੱਖਾਂ ਪੱਥਰਾ ਗਈਆਂ ਸਨ। ਤੇ ਇਹ ਉਸਦੀ ਜਿੰਦਗੀ ਦਾ ਉਹ ਹਫਤਾ ਸੀ ਕਿ ਉਹ ਇੱਕ ਪਲ ਲਈ ਵੀ ਸੋਂ ਨਹੀਂ ਸੀ ਪਾਇਆ। ਇੱਕ ਦਿਨ ਲੈਂਡਲਾਈਨ ਫੋਨ ਤੋਂ ਮੈਡਮ ਸਾਹਿਬਾ ਦੀ ਕਾਲ ਆਈ। ਬੱਸ ਇੰਨਾ ਹੀ ਕਹਿ ਸਕੀ ਮੈਨੂੰ ਲੈ ਜਾਉ ਰੋਜ਼ਦੀਪ, ਨਹੀਂ ਤਾਂ ਮੈਂ ਮਰ ਜਾਣਾ ਇੱਥੇ। ਰੋਜ਼ਦੀਪ ਨੇ ਮੈਂ ਜਲਦੀ ਆਵਾਂਗਾ ਅਜੇ ਕਿਹਾ ਹੀ ਸੀ ਕਿ ਦੂਜੇ ਪਾਸਿਉਂ ਫੋਨ ਕੱਟਿਆ ਗਿਆ, (ਸ਼ਾਇਦ ਕੋਈ ਕੋਲ ਆ ਗਿਆ ਹੋਵੇ)।
    ਅਗਲੀ ਸਵੇਰੇ ਹੀ ਪੱਗ ਬੰਨ੍ਹ ਕੇ, ਆਪਣਾ ਬੈਗ ਪੈਕ ਕਰਕੇ ਤੇ ਕੁੱਝ ਰੁਪਏ ਨਗਦੀ ਲੈ ਕੇ ਜਦ ਰੋਜ਼ਦੀਪ ਘਰੋਂ ਨਿਕਲਣ ਲੱਗਾ ਤਾਂ ਉਸਦੇ ਪਾਪਾ (ਮਨਿੰਦਰ ਸਿੰਘ ਬਾਵਾ) ਨੇ ਅਵਾਜ਼ ਮਾਰੀ, ਓ ਪੁੱਤਰਾ ਕਿੱਥੇ ਚੱਲਿਆਂ, ਉਰੇ ਆ ਤੈਨੂੰ ਖੁਸ਼ੀ ਵਾਲੀ ਗੱਲ ਦੱਸਾਂ।
    ਹਾਂਜੀ, ਪਾਪਾ ਜਲਦੀ ਦੱਸੋ, ਕੀ ਗੱਲ ਹੈ..?
    ਬੇਟਾ ਬੱਸ ਪੰਜ ਮਿੰਟ ਠਹਿਰ, ਆਹ ਆਪਣੀ ਗਲੀ ਦੇ ਮੌੜ ਤੇ ਤੇਰੇ ਅੰਕਲ ਤੇ ਮੇਰੇ ਆੜੀ ਗੁਲਜ਼ਾਰ ਸਿੰਘ ਸੰਧੂ ਦੀ ਫੈਮਿਲੀ ਆ ਰਹੀ ਹੈ ਨਾਲ ਉਹਨਾਂ ਦੀ ਬੇਟੀ ਗੁਰਪ੍ਰੀਤ ਵੀ ਹੈ ਅੱਜ ਤੈਨੂੰ ਰੋਕ ਕੇ (ਸ਼ਗਨ ਲਗਾ ਕੇ) ਜਾਣਾ ਉਹਨਾਂ ਨੇ, ਅਸੀਂ ਤੈਨੂੰ ਤਾਂ ਨਹੀਂ ਦੱਸਿਆ ਕਿਉਂਕਿ ਤੂੰ ਗੁਰਪ੍ਰੀਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਉਹ ਵੀ ਤੈਨੂੰ। ਰਿਸ਼ਤਾ ਵੀ ਉਹਨਾਂ ਨੇ ਆਪ ਮੰਗਿਐ ਤੇ ਆਪਾਂ ਤੈਨੂੰ ਅੱਜ ਸਰਪ੍ਰਾਈਜ਼ ਦੇਣਾ ਸੀ।
    ਪਰ ਪਾਪਾ, ਮੈਨੂੰ ਇੱਕ ਵਾਰ ਪੁੱਛ ਤਾਂ ਲੈਂਦੇ, ਨਾ ਤੁਸੀਂ ਪਿਛਲੀ ਵਾਰ ਪੁਛਿਆ ਸੀ ਤੇ ਨਾ ਹੁਣ, ਕੀ ਮੇਰੀ ਕੋਈ ਜਿੰਦਗੀ ਨਹੀਂ? ਮੈਂ ਅਜੇ ਨਹੀਂ ਕਰਵਾਉਣਾ ਵਿਆਹ। ਬੱਸ ਇਹੀ ਮੇਰਾ ਆਖਰੀ ਫੈਸਲਾ ਹੈ। ਰੋਜ਼ਦੀਪ ਨੇ ਕਿਹਾ।
    'ਕਿਹੜੀ ਜਿੰਦਗੀ ਪੁੱਤ? ਬੱਚਿਆਂ ਦੀ ਜਿੰਦਗੀ ਤੇ ਪਹਿਲਾਂ ਹੱਕ ਮਾਂ-ਬਾਪ ਦਾ ਹੁੰਦਾ ਹੈ ਤੇ ਇਹ ਹੱਕ ਉਹਨਾਂ ਕੋਲੋਂ ਕੋਈ ਨਹੀਂ ਖੋਹ ਸਕਦਾ', ਮਨਿੰਦਰ ਸਿੰਘ ਬੋਲਿਆ।
    ਪਾਪਾ ਮੈਂ ਕੁੱਝ ਦਿਨ ਲਈ ਘਰੋਂ ਬਾਹਰ ਜਾ ਰਿਹਾ ਹਾਂ, ਇੱਥੇ ਰਿਹਾ ਤਾਂ ਪਾਗਲ ਕਰ ਦੇਵੋਗੇ ਮੈਨੂੰ, ਕਹਿੰਦਾ ਹੋਇਆ ਗੁੱਸੇ ਵਿੱਚ ਘਰੋਂ ਬਾਹਰ ਨਿਕਲ ਗਿਆ ਗੇਟ ਖੋਲ੍ਹਿਆ ਤਾਂ ਅੱਗੇ ਗੁਲਜ਼ਾਰ ਸਿੰਘ ਸੰਧੂ ਦੀ ਗੱਡੀ ਆ ਖੜ੍ਹੀ ਹੋਈ। ਇਸਤੋਂ ਪਹਿਲਾਂ ਕਿ ਗੱਡੀ ਵਿੱਚੋਂ ਕੋਈ ਉਤਰਦਾ, ਰੋਜ਼ਦੀਪ ਬਾਈਕ ਤੇ ਕਿੱਕ ਮਾਰ ਕੇ ਗਲੀ ਦੇ ਮੋੜ ਤੱਕ ਜਾ ਚੁੱਕਾ ਸੀ।
    ਉੱਧਰ ਮਨਿੰਦਰ ਸਿੰਘ ਬਾਵਾ ਨੇ, ਗੁਲਜ਼ਾਰ ਸਿੰਘ ਨੂੰ ਮੂੰਹ ਦਿਖਾਉਣ ਜੋਗਾ ਨਾ ਰਿਹਾ ਅਤੇ ਪੁੱਤਰ ਦੇ ਵਤੀਰੇ ਤੋਂ ਦੁਖੀ ਹੋ ਸਟੋਰ ਵਿੱਚ ਜਾ ਕੇ ਸਲਫਾਸ ਨਿਗਲ ਲਈ। ਘਰ ਵਿੱਚ ਚੀਕ-ਚਿਹਾੜਾ ਮੱਚ ਗਿਆ। ਤੁਰੰਤ ਸੰਧੂ ਸਾਹਿਬ ਦੀ ਗੱਡੀ ਵਿੱਚ ਪਾ ਕੇ ਹਸਪਤਾਲ ਲਿਜਾਇਆ ਗਿਆ। ਗੁਆਂਢ ਰਹਿੰਦੇ ਰੋਜ਼ ਦੇ ਦੋਸਤ ਉਸੇ ਵੇਲੇ ਰੋਜ਼ਦੀਪ ਨੂੰ ਟੈਕਸਟ ਮੈਸਜ ਕੀਤਾ, ਜਿਸ ਨੂੰ ਪੜ੍ਹ ਕੇ ਦੋਸਤ ਵੱਲੋਂ ਦੱਸੇ ਮੁਤਾਬਿਕ ਸਿੱਧਾ ਹਸਪਤਾਲ ਪੁੱਜਾ। ਜਾ ਕੇ ਦੇਖਿਆ ਸੰਧੂ ਪਰਿਵਾਰ ਅਤੇ ਬਾਵਾ ਪਰਿਵਾਰ ਇਸ ਤਰ੍ਹਾਂ ਇੱਕਠੇ ਬੈਠੇ ਸਨ ਜਿਵੇਂ ਕੋਈ ਬਹੁਤ ਪੁਰਾਣੀ ਅਤੇ ਪੱਕੀ ਰਿਸ਼ਤੇਦਾਰੀ ਹੋਵੇ।
    ਰੋਜ਼ ਦੀ ਮਾਂ ਨੇ ਰੋਜ਼ਦੀਪ ਅੱਗੇ ਜਿੱਦ ਕੀਤੀ ਅਤੇ ਪ੍ਰੀਤ ਨਾਲ ਵਿਆਹ ਲਈ ਹਾਂ ਕਰ ਦੇਣ ਲਈ ਵਾਸਤੇ ਪਾਏ। ਪਿਉ ਨੂੰ ਇਸ ਹਾਲਤ ਵਿੱਚ ਦੇਖ ਕੇ ਰੋਜ਼ ਨੇ 'ਹਾਂ' ਕਰ ਦਿੱਤੀ। ਹਸਪਤਾਲ ਤੋਂ ਛੁੱਟੀ ਮਿਲਦੇ ਹੀ ਰੋਜ਼ਦੀਪ ਦਾ ਵਿਆਹ ਗੁਰਪ੍ਰੀਤ ਨਾਲ ਕਰ ਦਿੱਤਾ ਗਿਆ।
    ਪਰ ਮੈਡਮ ਸਾਹਿਬਾ ਨੂੰ ਉਹ ਕਦੇ ਨਾ ਭੁੱਲ ਸਕਿਆ ਅਤੇ ਨਾ ਹੀ ਭੁੱਲ ਸਕੇਗਾ। ਹੁਣ ਪ੍ਰੀਤ ਨਾਲ ਉਸਦੀ ਜਿੰਦਗੀ ਚੱਲ ਤਾਂ ਰਹੀ ਹੈ, ਪਰ ਕਿਸੇ ਪਿਆਰ ਦੇ ਸਹਾਰੇ ਨਹੀਂ, ਸਿਰਫ ਹਮਦਰਦੀ ਦੇ ਸਹਾਰੇ। ਕਿਸੇ ਤਰ੍ਹਾਂ ਇਸ ਗੱਲ ਦੀ ਸੂਹ ਮੈਡਮ ਸਾਹਿਬਾ ਤੱਕ ਵੀ ਪੁੱਜ ਗਈ, ਸਿਰਫ ਇੱਕ ਵਾਰ ਫੋਨ ਕਰਕੇ ਰੋਜ਼ ਨੂੰ ਇੰਨਾ ਹੀ ਕਿਹਾ ਕਿ, ਜੋ ਵੀ ਹੋਇਆ ਚੰਗਾ ਹੋਇਆ, ਹੁਣ ਤੁਸੀਂ ਆਪਣੀ ਜਿੰਦਗੀ ਪ੍ਰੀਤ ਨਾਲ ਸ਼ੁਰੂ ਕਰੋ ।
    ਹੁਣ ਬਹੁਤ ਦੇਰ ਹੋ ਚੁੱਕੀ ਹੈ, ਰੋਜ਼। ਮੈਨੂੰ ਭੁੱਲ ਜਾਉ ।
    ਇੰਨਾ ਕਹਿ ਕੇ ਸੋਫੀਆ ਨੇ ਫੋਨ ਕੱਟ ਦਿੱਤਾ ਤੇ ਮੋਬਾਇਲ ਵਿੱਚ ਸਿੱਮ ਕੱਢ ਕੇ ਤੋੜ ਦਿੱਤੀ, ਔਰਕੁਟ ਅਕਾਉਂਟ ਡੀ-ਐਕਟੀਵੇਟ ਕਰ ਦਿੱਤਾ ।
    ਪਰ ਅੱਜ ਕਈ ਸਾਲ ਬੀਤਣ ਤੋਂ ਬਾਅਦ ਵੀ ਰੋਜ਼ਦੀਪ ਨੇ ਦਿਮਾਗ ਵਿੱਚ ਇੱਕ ਹੀ ਯਾਦ ਹੈ, ਇੱਕ ਹੀ ਆਸ ਹੈ, ਇੱਕ ਹੀ ਉਮੀਦ ਹੈ, ਤੇ ਉਹ ਹੈ 'ਮੈਡਮ ਸਾਹਿਬਾ।'