ਤੁਸੀਂ ਲਾਲ ਸਿੰਘ ਦਸੂਹਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਨਾਇਟ ਸਰਵਿਸ / ਲਾਲ ਸਿੰਘ ਦਸੂਹਾ (ਕਹਾਣੀ)
  •    ਧੁੰਦ / ਲਾਲ ਸਿੰਘ ਦਸੂਹਾ (ਕਹਾਣੀ)
  •    ਅੱਮਾਂ / ਲਾਲ ਸਿੰਘ ਦਸੂਹਾ (ਕਹਾਣੀ)
  •    ਪੌੜੀ / ਲਾਲ ਸਿੰਘ ਦਸੂਹਾ (ਕਹਾਣੀ)
  •    ਚੀਕ-ਬੁਲਬਲੀ / ਲਾਲ ਸਿੰਘ ਦਸੂਹਾ (ਕਹਾਣੀ)
  •    ਫਿਕਰ / ਲਾਲ ਸਿੰਘ ਦਸੂਹਾ (ਮਿੰਨੀ ਕਹਾਣੀ)
  •    ਪਿੜੀਆਂ / ਲਾਲ ਸਿੰਘ ਦਸੂਹਾ (ਕਹਾਣੀ)
  •    ਥਰਸਟੀ ਕਰੋਅ / ਲਾਲ ਸਿੰਘ ਦਸੂਹਾ (ਕਹਾਣੀ)
  •    ਮਾਰਖੋਰੇ / ਲਾਲ ਸਿੰਘ ਦਸੂਹਾ (ਕਹਾਣੀ)
  •    ਬਲੌਰ / ਲਾਲ ਸਿੰਘ ਦਸੂਹਾ (ਕਹਾਣੀ)
  •    ਗ਼ਦਰ / ਲਾਲ ਸਿੰਘ ਦਸੂਹਾ (ਕਹਾਣੀ)
  •    ਅੱਧੇ-ਅਧੂਰੇ / ਲਾਲ ਸਿੰਘ ਦਸੂਹਾ (ਕਹਾਣੀ)
  •    ਐਚਕਨ / ਲਾਲ ਸਿੰਘ ਦਸੂਹਾ (ਕਹਾਣੀ)
  •    ਅਕਾਲਗੜ੍ਹ / ਲਾਲ ਸਿੰਘ ਦਸੂਹਾ (ਕਹਾਣੀ)
  •    ਗੜ੍ਹੀ ਬਖ਼ਸ਼ਾ ਸਿੰਘ / ਲਾਲ ਸਿੰਘ ਦਸੂਹਾ (ਕਹਾਣੀ)
  •    ਪਹਿਲੀ ਤੋਂ ਅਗਲੀ ਝਾਕੀ / ਲਾਲ ਸਿੰਘ ਦਸੂਹਾ (ਕਹਾਣੀ)
  •    ਤੀਸਰਾ ਸ਼ਬਦ / ਲਾਲ ਸਿੰਘ ਦਸੂਹਾ (ਕਹਾਣੀ)
  •    ਵਾਰੀ ਸਿਰ / ਲਾਲ ਸਿੰਘ ਦਸੂਹਾ (ਕਹਾਣੀ)
  •    ਕਬਰਸਤਾਨ ਚੁੱਪ ਨਹੀਂ ਹੈ / ਲਾਲ ਸਿੰਘ ਦਸੂਹਾ (ਕਹਾਣੀ)
  •    ਆਪਣੀ ਧਿਰ–ਪਰਾਈ ਧਿਰ / ਲਾਲ ਸਿੰਘ ਦਸੂਹਾ (ਕਹਾਣੀ)
  •    ਪੈਰਾਂ ਭਾਰ- ਹੱਥਾਂ ਭਾਰ / ਲਾਲ ਸਿੰਘ ਦਸੂਹਾ (ਕਹਾਣੀ)
  •    ਚਿੱਟੀ ਬੇਂਈ–ਕਾਲੀ ਬੇਈਂ / ਲਾਲ ਸਿੰਘ ਦਸੂਹਾ (ਕਹਾਣੀ)
  •    ਛਿੰਝ / ਲਾਲ ਸਿੰਘ ਦਸੂਹਾ (ਕਹਾਣੀ)
  •    ਮਿੱਟੀ / ਲਾਲ ਸਿੰਘ ਦਸੂਹਾ (ਕਹਾਣੀ)
  •    ਬਿੱਲੀਆਂ / ਲਾਲ ਸਿੰਘ ਦਸੂਹਾ (ਕਹਾਣੀ)
  •    ਸੁਪਨਿਆਂ ਦੀ ਲੀਲ੍ਹਾ (ਬਾਲ ਕਹਾਣੀ) / ਲਾਲ ਸਿੰਘ ਦਸੂਹਾ (ਕਹਾਣੀ)
  •    ਸੰਸਾਰ / ਲਾਲ ਸਿੰਘ ਦਸੂਹਾ (ਕਹਾਣੀ)
  •    ਰੁਮਾਲੀ / ਲਾਲ ਸਿੰਘ ਦਸੂਹਾ (ਕਹਾਣੀ)
  • ਸੁਪਨਿਆਂ ਦੀ ਲੀਲ੍ਹਾ (ਬਾਲ ਕਹਾਣੀ) (ਕਹਾਣੀ)

    ਲਾਲ ਸਿੰਘ ਦਸੂਹਾ   

    Email: voc_lect2000@yahoo.com
    Phone: +91 1883 285731
    Cell: +91 94655 74866
    Address: ਨੇੜੇ ਸੈਂਟ ਪਾਲ ਕਾਨਵੈਂਟ ਸਕੂਲ ਪਿੰਡ ਨਿਹਾਲਪੁਰ , ਦਸੂਹਾ
    ਹੁਸ਼ਿਆਰਪੁਰ India 144205
    ਲਾਲ ਸਿੰਘ ਦਸੂਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇੱਕ ਵਾਰ ਇੱਕ ਮਜ਼ਦੂਰ ਅੰਬਾਂ ਦੇ ਬਾਗ ਵਿੱਚ ਇੱਕ ਅੰਬ ਹੇਠਾਂ ਬੈਠਾ ਦੁਪਹਿਰ ਦੀ ਰੋਟੀ ਖਾ ਰਿਹਾ ਸੀ । ਉੱਪਰ ਰੁੱਖ ਨੂੰ ਬੂਰ ਪਿਆ ਹੋਇਆ ਸੀ , ਪਰ ਅਜੇ ਫ਼ਲ ਨਹੀਂ ਸਨ ਲੱਗੇ । ਮਜ਼ਦੂਰ ਕੋਲ ਉਸ ਦਿਨ ਰੋਟੀ ਨਾਲ ਖਾਣ ਲਈ ਕੋਈ ਸਬਜ਼ੀ ਨਹੀਂ ਸੀ । ਪਰ ਉਹ ਹਰ ਵਾਰ ਜਦੋਂ ਰੋਟੀ ਨਾਲੋਂ ਗਰਾਹੀ ਤੋੜਦਾ ਤਾਂ ਉਸ ਨੂੰ ਰੋਟੀ ਉੱਤੇ ਇਉਂ ਫੇਰ ਲੈਂਦਾ ਜਿਵੇਂ ਕੋਈ ਸਬਜ਼ੀ ਧਰੀ ਹੋਵੇ । ਫਿਰ ਗਰਾਹੀ ਮੂੰਹ ਵਿੱਚ ਪਾਉਂਦਾ ਅਤੇ ਸਵਾਦ ਨਾਲ ਖਾਂਦਾ ਹੋਇਆ ਸੀ-ਸੀ ਕਰਦਾ । ਇੱਕ ਮੁਸਾਫਿਰ ਥੋੜਾ ਕੁ ਹਟਵਾਂ , ਦੂਜੇ ਰੁੱਖ ਹੇਠ ਬੈਠਾ ਇਹ ਨਜ਼ਾਰਾ ਵੇਖ ਰਿਹਾ ਸੀ । ਕੁਝ ਚਿਰ ਮੁਸਾਫਿਰ ਮਜ਼ਦੂਰ ਵੱਲ ਵੇਖਦਾ ਰਿਹਾ । ਫਿਰ ਉਸ ਤੋਂ ਰਿਹਾ ਨਾ ਗਿਆ । ਉਹ ਮਜ਼ਦੂਰ ਦੇ ਕੋਲ ਜਾ ਕੇ ਪੁੱਛਣ ਲੱਗਾ , “ਭਈ, ਤੂੰ ਰੋਟੀ ਤਾਂ ਰੁੱਖੀ ਖਾ ਰਿਹਾ ਹੈਂ , ਪਰ ਗਰਾਹੀ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਰੋਟੀ ਉੱਤੇ ਕਿਉਂ ਫੇਰਦਾ ਹੈਂ ਅਤੇ ਨਾਲ ਸੀ-ਸੀ ਕਿਉਂ ਕਰਦਾ ਹੈ ? ”  ਮਜ਼ਦੂਰ ਸ਼ਰਮਾ ਕੇ ਆਖਣ ਲੱਗਾ , “ ਜੀ ਮੈਂ ਗਰੀਬ ਆਦਮੀ ਹਾਂ । ਇਨ੍ਹਾਂ ਖੇਤਾਂ ਵਿੱਚ ਮਜ਼ਦੂਰੀ ਕਰਦਾ ਹਾਂ । ਮੈਂ ਰੋਜ਼ ਘਰੋਂ ਲਿਆਂਦੀ ਰੋਟੀ ਇਸ ਰੁੱਖ ਹੇਠਾਂ ਬੈਠ ਕੇ ਖਾਂਦਾ ਹਾਂ । ਅੱਗੇ ਹਰ ਰੋਜ਼ ਮੈਂ ਮਿਰਚਾਂ ਦਾ ਅਚਾਰ ਨਾਲ ਲਿਆਇਆ ਕਰਦਾ ਸੀ । ਅੱਜ ਅਚਾਰ ਮੁੱਕਿਆ ਹੋਇਆ ਸੀ । ਰੁੱਖੀ ਰੋਟੀ ਸੰਘੇ ਹੇਠਾਂ ਲੰਘਦੀ ਨਹੀਂ । ਇਸ ਲਈ ਮਨ ਦਾ ਭੁਲੇਖਾ ਬਣਾਈ ਰੱਖਣ ਲਈ ਮੈਂ ਪਹਿਲਾਂ ਗਰਾਹੀ ਨੂੰ ਰੋਟੀ ਉੱਤੇ ਰਗੜਦਾ ਹਾਂ , ਜਿਵੇਂ ਮਿਰਚਾਂ ਦਾ ਅਚਾਰ ਲਗਾ ਰਿਹਾ ਹੋਵਾਂ । ਫਿਰ ਗਰਾਹੀ ਨੂੰ ਮੂੰਹ ਵਿੱਚ ਪਾ ਕੇ ਮਿਰਚਾਂ ਦਾ ਸੁਆਦ ਮਹਿਸੂਸ ਕਰਨ ਲਈ ਸੀ-ਸੀ ਕਰਦਾ ਹਾਂ । “ਮੁਸਾਫਿਰ ਇਹ ਗੱਲ ਸੁਣ ਕੇ ਹੋਰ ਵੀ ਹੈਰਾਨ ਹੋਇਆ । ਉਸ ਨੇ ਮਜ਼ਦੂਰ ਨੂੰ ਤਾੜਨਾ ਭਰੇ ਲਹਿਜ਼ੇ ਵਿੱਚ ਕਿਹਾ , “ ਤੂੰ ਬੜਾ ਮੂਰਖ ਹੈਂ , ਜੇ ਤੂੰ ਕਲਪਨਾ ਹੀ ਕਰਨੀ ਸੀ ਤਾਂ ਕਿਸੇ ਵਧੀਆ ਚੀਜ਼ ਦੀ ਕਰਦਾ । ਅੰਬ ਦੇ ਰੁੱਖ ਹੇਠ ਬੈਠ ਕੇ ਵੀ ਤੂੰ ਮਿਰਚਾਂ ਖਾਣ ਦਾ ਭੁਲੇਖਾ ਸਿਰਜ ਰਿਹਾ ਹੈ । ਤੇਰੇ ਵਿਚਾਰ ਘਟੀਆ ਨੇ । ਤੇਰੇ ਸੁਪਨੇ ਨੀਂਵੇਂ ਨੇ । ਤੂੰ ਉਂਦੋਂ ਤੱਕ ਜ਼ਿੰਦਗੀ ਵਿੱਚ ਸਫ਼ਲ ਨਹੀਂ ਹੋ ਸਕਦਾ ਜਦ ਤੱਕ ਤੇਰੇ ਸੁਪਨੇ ਉੱਚੇ ਨਹੀਂ ਹੁੰਦੇ । “ਮੁਸਾਫਿਰ ਤਾਂ ਇਹ ਕਹਿ ਕੇ ਚਲਾ ਗਿਆ , ਪਰ ਮਜ਼ਦੂਰ ਉੱਤੇ ਉਸਦੇ ਆਖੇ ਦਾ ਬੜਾ ਅਸਰ ਹੋਇਆ । ਉਹ ਸ਼ਰਮਿੰਦਾ ਵੀ ਹੋਇਆ ਅਤੇ ਨਾਲ ਦੀ ਨਾਲ ਉੱਚੇ ਸੁਪਨੇ ਲੈਣ ਦੀ ਫਿਕਰਮੰਦੀ ਉਸਦੇ ਮਨ ਵਿੱਚ ਵਸ ਗਈ । ਉਹ ਪਹਿਲਾਂ ਵਾਂਗ ਇਹਨਾਂ ਖੇਤਾਂ ਵਿੱਚ ਹੀ ਦਿਹਾੜੀ ਕਰਨ ਆਉਂਦਾ ਰਿਹਾ। ਕਦੀ ਕਿਸੇ ਖੇਤ ਦੀ ਗੋਡੀ ਕਰਨ ,ਕਦੀ ਕਿਸੇ ਖੇਤ ਵਿੱਚ ਵਾਢੀ ਕਰਨ । ਦੁਪਹਿਰ ਦੀ ਰੋਟੀ ਖਾਣ ਵੇਲੇ ਉਹ ਉਸੇ ਹੀ ਅੰਬ ਹੇਠ ਆ ਬੈਠਦਾ । ਹੁਣ ਜਿਸ ਦਿਨ ਉਸਦੀ ਰੋਟੀ ਮਿਰਚਾਂ ਦੇ ਅਚਾਰ ਤੋਂ ਬਿਨਾਂ ਹੁੰਦੀ , ਉਸ ਦਿਨ ਉਸਨੂੰ ਮੁਸਾਫਿਰ ਦੀ ਦੱਸੀ ਹੋਈ ਉੱਚੇ ਸੁਪਨੇ ਲੈਣ ਦੀ ਗੱਲ ਜ਼ਰੂਰ ਚੇਤੇ ਆਉਂਦੀ । 
    ਥੋੜੇ ਕੁ ਚਿਰਾਂ ਪਿਛੋਂ ਉਹੀ ਮੁਸਾਫਿਰ ਫਿਰ ਉਸੇ ਰਾਹੇ ਲੰਘਦਾ ਹੋਇਆ ਦੂਜੇ ਅੰਬ ਦੀ ਛਾਂ ਹੇਠ ਸਾਹ ਲੈਣ ਲਈ ਆ ਬੈਠਾ । ਉਦੋਂ ਤੱਕ ਅੰਬਾਂ ਦੇ ਬੂਟੇ , ਬੂਰ ਦੀ ਥਾਂ ,ਕੱਚੇ –ਪੱਕੇ ਅੰਬਾਂ ਨਾਲ ਭਰ ਗਏ ਸਨ । ਉਸ ਦਿਨ ਵੀ ਮਜ਼ਦੂਰ ਦੀ ਰੋਟੀ ਉੱਤੇ ਸਬਜ਼ੀ ਨਹੀ ਸੀ । ਉਸ ਨੇ ਸੁੱਕੀ ਰੋਟੀ ਦਾ ਘੁੱਗੂ ਬਣਾ ਕੇ ਇੱਕ ਹੱਥ ਵਿੱਚ ਫੜਿਆ ਹੋਇਆ ਸੀ ਅਤੇ ਦੂਜੇ ਹੱਥ ਦੀ ਮੁੱਠ ਮੀਚੀ ਹੋਈ ਸੀ । ਉਹ ਆਪਣੇ ਧਿਆਨ ਰੋਟੀ ਖਾਂਦਾ ,  ਇੱਕ ਚੱਕ ਸੁੱਕੀ ਰੋਟੀ ਦੇ ਬਣਾਏ ਘੁੱਗੂ ਨੂੰ ਮਾਰਦਾ , ਦੂਜੀ ਵਾਰ ਦੂਜੀ ਹੱਥ ਦੀ ਬਣੀ ਮੁੱਠ ਨੂੰ ਐਂਵੇ-ਕਿਵੇਂ ਦਾ ਚੂਸਾ ਮਾਰ ਕੇ ਬੁੱਲ੍ਹਾਂ ਉੱਤੇ ਜੀਭ ਫੇਰਦਾ ਹੋਇਆ ਪੁਚਾਰੇ ਮਾਰ ਰਿਹਾ ਸੀ । ਉਸ ਵਲ ਵੇਖ ਕੇ ਮੁਸਾਫਿਰ ਤੋਂ ਫਿਰ ਨਾ ਰਹਿ ਹੋਇਆ । ਮੁਸਾਫਿਰ ਨੇ ਉਸਦੇ ਨੇੜੇ ਹੋ ਕੇ ਉਸ ਨੂੰ ਪੁੱਛਿਆ , “ ਭਈ , ਮੀਚੀ ਮੁੱਠ ਵਿੱਚੋ ਕੀ ਚੂਸ ਰਿਹਾ ਹੈਂ । ਮਜ਼ਦੂਰ ਨੇ ਝੱਟ ਉੱਤਰ ਦਿੱਤਾ , “ ਪੱਕਾ ਅੰਬ ਚੂਸ ਰਿਹਾ ਹਾਂ । “ ਮੁਸਾਫਿਰ ਮਜ਼ਦੂਰ ਦੇ ਖੁਸ਼-ਖੁਸ਼ ਦਿਸਦੇ ਚਿਹਰੇ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਇਆ , ਤਾਂ ਵੀ ਉਸ ਨੂੰ ਲੱਗਾ ਕਿ ਮਜ਼ਦੂਰ ਨੂੰ ਥੋੜੀ ਕੁ ਹੋਰ ਹੱਲਾ-ਸ਼ੇਰੀ ਦੇਣ ਦੀ ਲੋੜ ਹੈ ,ਤਾਂ ਕਿ ਇਸਦੇ ਉੱਚੇ ਹੋਏ ਸੁਪਨੇ ਹਕੀਕਤ ਵਿੱਚ ਬਦਲ ਸਕਣ । ਮਜ਼ਦੂਰ ਨੂੰ ਖਿਆਲੀ ਦੁਨੀਆਂ ਵਿੱਚੋਂ ਕੱਢਣ ਲਈ ਮੁਸਾਫਿਰ ਨੇ ਇੱਕ ਹੋਰ ਹੰਭਲਾ ਮਾਰਿਆ । ਉਸਦੇ ਹੋਰ ਨੇੜੇ ਹੋ ਕੇ ਮੁਸਾਫਿਰ ਨੇ ਪੁੱਛਿਆ , “ ਜਿਹੜਾ ਪੱਕਾ ਅੰਬ ਤੂੰ ਰੋਟੀ ਖਾਂਦਾ ਚੂਸਣ ਦਾ ਭੁਲੇਖਾ ਸਿਰਜ ਰਿਹਾ ਸੀ , ਉਹ ਕਿੱਥੋਂ ਤੋੜਿਆ ਸੀ ? “ , ਮਜ਼ਦੂਰ ਨੇ ਉੱਪਰ ਵੱਲ ਇਸ਼ਾਰਾ ਮਰਦਿਆਂ ਕਿਹਾ , “ ਇਸ ਅੰਬ ਦੇ ਦਰਖਤ ਨਾਲੋਂ । “ ਮੁਸਾਫਿਰ ਨੇ ਫਿਰ ਕਿਹਾ , “ ਜੇ ਇਹਨਾਂ ਅੰਬਾਂ ਦਾ ਮਾਲਿਕ ਕਿਸਾਨ ਤੈਨੂੰ ਅੰਬ ਤੋੜਦੇ ਨੂੰ ਵੇਖ ਲੈਂਦਾ , ਫੇਰ ਕੀ ਹੁੰਦਾ ....? “
    ਮਜ਼ਦੂਰ ਨੂੰ ਮੁਸਾਫਿਰ ਦੀ ਪੁੱਛ ਦਾ ਕੋਈ ਉੱਤਰ ਨਾ ਲੱਭਾ । ਉਹ ਸੱਚ-ਮੁੱਚ ਚਿੰਤਾਵਾਨ ਹੋ ਗਿਆ ਸੀ । ਡੂੰਘੀ ਸੋਚ ਵਿੱਚ ਉੱਤਰਿਆ ਹੋਇਆ ਉਹ ਵੱਖਰੀ ਕਿਸਮ ਦਾ ਸੁਪਨਾ ਵੇਖਣ ਲੱਗ ਪਿਆ । ਉਸ ਨੂੰ ਲੱਗਾ, ਕਿ ਅੰਬ ਦੇ ਮਾਲਿਕ ਕਿਸਾਨ ਨੇ ਉਸ ਨੂੰ ਪੱਕਾ ਅੰਬ ਤੋੜਦੇ ਨੂੰ ਫੜ ਲਿਆ ਹੈ । ਉਸਦੀ ਬੜੀ ਕੁਟਾਈ ਕੀਤੀ ਹੈ । ਫੇਰ ਚੋਰੀ ਕਰਨ ਦ ਇਲਜ਼ਾਮ ਲਗਾ ਕੇ ਉਸਨੂੰ ਪਿੰਡ ਦੇ ਸਰਪੰਚ ਕੋਲ ਪੇਸ਼ ਕੀਤਾ ਗਿਆ ਹੈ । ਸਰਪੰਚ ਨੇ ਭਰੀ ਸਭਾ ਵਿੱਚ ਉਸਦੇ ਖਿਲਾਫ ਫੈਸਲਾ ਸੁਣਾਂਦਿਆਂ ਕਿਹਾ ਹੈ ਕਿ , “ ਇਸ ਮਜ਼ਦੂਰ ਨੂੰ , ਅੱਗੋਂ ਤੋਂ , ਕੋਈ  ਵੀ ਕਿਸਾਨ ਆਪਦੇ ਖੇਤਾਂ ਵਿੱਚ ਦਿਹਾੜੀ ਤੇ ਨਾ ਲਾਵੇ । “ ਇਹ ਸੋਚ-ਸੋਚ ਕੇ ਉਹ ਸੱਚ-ਮੁੱਚ ਰੋਣ ਲੱਗ ਪਿਆ । ਉਹਦੇ ਕੋਲ ਖੜ੍ਹੇ ਮੁਸਾਫਿਰ ਨੇ ਮੋਢਿਓਂ ਫੜ ਕੇ ਉਸ ਨੂੰ ਹਿਲਾਇਆ । ਉਹਦੇ ਰੋਣ ਦਾ ਕਾਰਨ ਪੁੱਛਿਆ ਅਤੇ ਉਸਨੂੰ ਹੌਂਸਲਾ ਦਿੰਦਿਆਂ ਕਿਹਾ , “ ਸੁਪਨੇ ਦੇਖਣਾ ਕੋਈ ਮਾੜੀ ਗੱਲ ਨਹੀਂ ਪਰ ਸੁਪਨਿਆਂ ਤੱਕ ਹੀ ਸੀਮਤ ਰਹਿਣਾ ਮਾੜਾ ਹੈ । “ ਮੁਸਾਫਿਰ ਇਹ ਕਹਿ ਕੇ ਆਪਦੇ ਰਾਹੇ ਤੁਰ ਪਿਆ ।
    ਮਜ਼ਦੂਰ ਨੇ ਉਸਦੀ ਆਖੀ ਗੱਲ ਪੱਲੇ ਬੰਨ੍ਹ ਲਈ । ਉਸ ਨੇ ਆਪਣੇ ਆਪ ਨਾਲ ਫੈਸਲਾ ਕੀਤਾ ਕਿ ਆਉਂਦੀ ਬਰਸਾਤ ਨੂੰ ਉਹ ਆਪਣੇ ਘਰ ਦੇ ਵਿਹੜੇ ਵਿੱਚ ਮਿਰਚਾਂ ਦੀ ਕਿਆਰੀ ਲਾਗੇ ਅੰਬ ਦਾ ਬੂਟਾ ਵੀ ਲਾਏਗਾ । ਫੇਰ ਉਸ ਨੂੰ ਪਾਲ-ਪੋਸ ਕੇ ਵੱਡਾ ਕਰੇਗਾ ,ਫੇਰ ਮਿਰਚਾਂ ਦੇ ਅਚਾਰ ਦੀ ਥਾਂ ਅੰਬਾਂ ਦਾ ਅਚਾਰ ਪਾਇਆ ਕਰੇਗਾ । ਫੇਰ ਉਹ ਅਤੇ ਉਸਦੇ ਬਾਲ-ਬੱਚੇ ਝੂਠੀ-ਮੂਠੀ ਦੇ ਅੰਬ ਚੂਪਣ ਦੀ ਬਜਾਏ ਸੱਚੀ –ਮੁੱਚੀ ਦੇ ਪੱਕੇ ਅੰਬ ਚੂਸਿਆ ਕਰਨਗੇ ।