ਸਭ ਰੰਗ

  •    ਸਾਹਿਤਕ ਕਿਤਾਬਾਂ ਦਾ ਮਹੱਤਵ / ਮਨਜੀਤ ਤਿਆਗੀ (ਲੇਖ )
  •    ਜ਼ਿੰਦਗੀ ਜਿਉਣ ਦੀ ਕਲਾ / ਮਨਜੀਤ ਤਿਆਗੀ (ਲੇਖ )
  •    ਮਨ ਦੀ ਕੈਨਵਸ 'ਤੇ ਸੁੱਖਦਾਈ ਦ੍ਰਿਸ਼ ਸਿਰਜੋ / ਮਨਜੀਤ ਤਿਆਗੀ (ਲੇਖ )
  •    ਜ਼ਿੰਦਗੀ ਮਾਨਣ ਲਈ ਹੈ / ਮਨਜੀਤ ਤਿਆਗੀ (ਲੇਖ )
  •    ਆਲੋਚਨਾ ਨੂੰ ਆਪਣੀ ਊਰਜਾ ਬਣਾਓ / ਮਨਜੀਤ ਤਿਆਗੀ (ਲੇਖ )
  •    ਸਫ਼ਲਤਾ ਲਈ ਵਧੀਆ ਬੁਲਾਰਾ ਹੋਣਾ ਜ਼ਰੂਰੀ / ਮਨਜੀਤ ਤਿਆਗੀ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸਫ਼ਲਤਾ ਚਾਹੁੰਦੇ ਹੋ ਤਾਂ / ਮਨਜੀਤ ਤਿਆਗੀ (ਲੇਖ )
  •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
  •    ਪ੍ਰਸ਼ੰਸਾ / ਮਨਜੀਤ ਤਿਆਗੀ (ਲੇਖ )
  •    ਕੰਮ ਜ਼ਿੰਦਗੀ ਦਾ ਆਧਾਰ ਹੈ / ਮਨਜੀਤ ਤਿਆਗੀ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਘਰ ਦਾ ਮਾਹੌਲ ਤੇ ਬਜੁਰਗ / ਮਨਜੀਤ ਤਿਆਗੀ (ਲੇਖ )
  •    ਖੋਲ੍ਹ ਲੈਂਦਾ ਦਿਲ ਜੇ ਤੂੰ …… / ਮਨਜੀਤ ਤਿਆਗੀ (ਲੇਖ )
  •    ਸਫ਼ਲਤਾ ਚਾਹੁੰਦੇ ਹੋ ਤਾਂ... / ਮਨਜੀਤ ਤਿਆਗੀ (ਲੇਖ )
  •    ਪੰਜਾਬ ਦੀ ਹਰੇਕ ਸਮੱਸਿਆ ਦਾ ਹੱਲ ਹੈ 'ਪ੍ਰਭਾਵਸ਼ਾਲੀ ਸਿੱਖਿਆ / ਮਨਜੀਤ ਤਿਆਗੀ (ਲੇਖ )
  •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
  •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
  •    ਪ੍ਰਗਤੀਸ਼ੀਲ ਸਮਾਜ ਲਈ ਪਿੰਡਾਂ ਦਾ ਵਿਕਾਸ ਜ਼ਰੂਰੀ / ਮਨਜੀਤ ਤਿਆਗੀ (ਲੇਖ )
  •    ਪਤੀ ਗੁਲਾਬ ਹੈ ਤਾਂ ਪਤਨੀ ਸੁਗੰਧ / ਮਨਜੀਤ ਤਿਆਗੀ (ਲੇਖ )
  •    ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ / ਮਨਜੀਤ ਤਿਆਗੀ (ਲੇਖ )
  •    ਮਨੁੱਖੀ ਹੱਕਾਂ ਲਈ ਲੜਨ ਵਾਲਾ ਯੋਧਾ / ਮਨਜੀਤ ਤਿਆਗੀ (ਲੇਖ )
  •    ਮੈਨੂੰ ਪੜ੍ਹੇ-ਲਿਖੇ ਲੋਕਾਂ ਨੇ ਧੋਖਾ ਦਿੱਤਾ / ਮਨਜੀਤ ਤਿਆਗੀ (ਲੇਖ )
  •    ਡਾਕਟਰ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਤਾ ਕਿਉਂ ਕਿਹਾ ਜਾਂਦਾ ਹੈ / ਮਨਜੀਤ ਤਿਆਗੀ (ਲੇਖ )
  •    ਮਨ ਦੀ ਕੈਨਵਸ ’ਤੇ ਸੁੱਖਦਾਈ ਦ੍ਰਿਸ਼ ਸਿਰਜੋ ਤੇ ਖ਼ੁਸ਼ ਰਹੋ / ਮਨਜੀਤ ਤਿਆਗੀ (ਲੇਖ )
  •    ਮਨ ਦੀ ਕੈਨਵਸ ’ਤੇ ਸੁੱਖਦਾਈ ਦ੍ਰਿਸ਼ ਸਿਰਜੋ / ਮਨਜੀਤ ਤਿਆਗੀ (ਲੇਖ )
  •    ਯੁੱਗ ਪੁਰਸ਼ ਡਾਕਟਰ ਅੰਬੇਦਕਰ ਅਤੇ ਭਾਰਤੀ ਸੰਵਿਧਾਨ / ਮਨਜੀਤ ਤਿਆਗੀ (ਲੇਖ )
  •    ਡਾਕਟਰ ਅੰਬੇਦਕਰ ਅਤੇ ਭਾਰਤੀ ਸੰਵਿਧਾਨ / ਮਨਜੀਤ ਤਿਆਗੀ (ਲੇਖ )
  •    ਮਨੁੱਖੀ ਹੱਕਾਂ ਦੀ ਵਕਾਲਤ ਕਰਨ ਵਾਲਾ ਮਹਾਂ ਨਾਇਕ / ਮਨਜੀਤ ਤਿਆਗੀ (ਲੇਖ )
  •    ਸਿੱਖਿਆ ਅਤੇ ਸਮਾਜਿਕ ਸੁਧਾਰਾਂ ਦਾ ਪ੍ਰਤੀਕ- ਭਾਰਤ ਰਤਨ ਡਾਕਟਰ ਅੰਬੇਡਕਰ / ਮਨਜੀਤ ਤਿਆਗੀ (ਲੇਖ )
  • ਸਫ਼ਲਤਾ ਚਾਹੁੰਦੇ ਹੋ ਤਾਂ (ਲੇਖ )

    ਮਨਜੀਤ ਤਿਆਗੀ   

    Email: englishcollege@rocketmail.com
    Cell: +91 98140 96108
    Address:
    ਮਲੇਰਕੋਟਲਾ India
    ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਫੁੱਲਾਂ ਦੀ ਰੁੰਡ ਮਾਲਾ ਨੂੰ ਕੋਈ ਵੀ ਪਸੰਦ ਨਹੀ ਕਰਦਾ।ਇਸ ਲਈ ਹਮੇਸ਼ਾ ਉਤਸ਼ਾਹਿਤ ਰਹੋ।ਉਤਸ਼ਾਹ ਨਾਲ ਭਰਪੂਰ ਬੰਦੇ ਦੀ ਹਰ ਜਗ੍ਹਾ ਇੱਜ਼ਤ ਹੁੰਦੀ ਹੈ।ਉਸਦੇ ਕਈ ਕੰਮ ਆਪਣੇ ਆਪ ਹੋ ਜਾਂਦੇ ਹਨ।ਲੋਕ ਉਸਦੀ ਸੰਗਤ ਲਈ ਚਾਹਤ ਰੱਖਦੇ ਹਨ।ਉਤਸ਼ਾਹਿਤ ਬੰਦੇ ਦੀ ਹਾਜ਼ਰੀ ਵਿਚ ਬਿਮਾਰ ਵੀ ਆਪਣੇ ਆਪ ਨੁੰ ਤੰਦਰੁਸਤ ਮਹਿਸੂਸ ਕਰਦੇ ਹਨ।ਜਿਹੜੇ ਡਾਕਟਰ ਦਵਾਈ ਦੇ ਨਾਲ-ਨਾਲ ਆਪਣੇ ਮਰੀਜ਼ਾਂ ਨੂੰ ਰੁੰਗੇ ਵਜੋਂ ਹੌਂਸਲਾ ਦਿੰਦੇ ਹਨ ਉਹ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ।
        ਜੇਕਰ ਤੁਸੀਂ ਹਮੇਸ਼ਾ ਆਪਣੀ ਸ਼ਕਲ ਇਸ ਤਰ੍ਹਾਂ ਬਣਾਈ ਰੱਖਦੇ ਹੋ ਜਿਵੇਂ ਭਾਂਡੇ ਤੋਂ ਕਲ੍ਹੀ ਉੱਤਰੀ ਹੋਵੇ ਤਾਂ ਲੋਕ ਕਟੀ ਪਤੰਗ ਵਾਂਗ ਤੁਹਾਡੇ ਤੋਂ ਦੂਰ ਜਾਣਗੇ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਕਲਾਪੇ ਦਾ ਸਰਾਪ ਭੁਗਤ ਸਕਦੇ ਹੋ।ਹਰ ਸਮੇਂ ਬੁੱਝੇ-ਬੁੱਝੇ ਰਹਿਣ ਕਾਰਨ ਬਹੁਤ ਸਾਰੇ ਵਿਆਕਤੀ ਚੰਗੀ ਵਿੱਦਿਅਕ ਯੋਗਤਾ ਦੇ ਬਾਵਜੂਦ ਵੀ ਨੌਕਰੀ ਤੋਂ ਵਾਂਝੇ ਰਹਿ ਕਿ ਆਪਣੀ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ।ਮਨੁੱਖ ਸਰੀਰ ਕਰਕੇ ਨਹੀਂ ਵਿਚਾਰਾਂ ਵਿੱਚ ਨਾਕਰਾਤਮਕਤਾ ਕਾਰਨ ਬੁੱਢਾ ਹੁੰਦਾ ਹੈ।ਜੇਕਰ ਤੁਹਾਡੇ ਵਿਚਾਰ ਕ੍ਰਾਂਤੀਕਾਰੀ ਹਨ ਤਾਂ ਤੁਸੀਂ ਸਦਾ ਚੜ੍ਹਦੀਕਲਾ ਵਿੱਚ ਰਹੋਂਗੇ।
    ਜਦੋਂ ਢਾਹੂ ਪ੍ਰਵਿਰਤੀਆਂ ਦਿਮਾਗ਼ ਵਿੱਚ ਡੇਰਾ ਲਾ ਲੈਣ ਤਾਂ ਸਾਰੀ ਦੁਨੀਆਂ ਹੀ ਬੇਰੰਗੀ ਲੱਗਣ ਲੱਗਦੀ ਹੈ।ਕਈ ਵਾਰ ਕੰਮ ਦੀ ਰੂਟੀਨ ਕਾਰਨ ਵੀ ਜਿੰਦਗੀ ਨੀਰਸ ਜਾਪਣ ਲੱਗਦੀ ਹੈ ਤੇ ਮਨ ਉਚਾਟ ਹੋਣ ਕਾਰਨ ਸਰੀਰ ਸੁਸਤ ਹੋ ਜਾਂਦਾ ਹੈ।ਇਸ ਸਥਿਤੀ ਵਿੱਚ ਤੁਸੀਂ ਰੋਜਮਰਾ ਦੀ ਰੁਟੀਨ ਬਦਲ ਕੇ ਆਪਣਾ ਮੂਡ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋਂ। ਜਦੋਂ ਅਸੀਂ ਖੁਸ਼ੀ ਨੂੰ ਮਹਿਸੂਸ ਕਰਨ ਦੀ ਥਾਂ 'ਤੇ ਆਪਣੀ ਬਿਮਾਰ ਮਾਨਸਿਕਤਾ ਦੇ ਕਾਰਨ ਦੁੱਖਾਂ ਦਾ ਪੱਲਾ ਫੜ ਕੇ ਜ਼ਿੰਦਗੀ ਗੁਜਾਰਨ ਲੱਗ ਜਾਂਦੇ ਹਾਂ ਤਾਂ ਵੀ ਜੀਵਨ ਇੱਕ ਬੋਝ ਲੱਗਣ ਲੱਗਦਾ ਹੈ।ਦੁੱਖ ਵਾਲੇ ਸਮੇਂ ਖੁਸ਼ੀ ਵਾਲੇ ਪਲਾਂ ਨੂੰ ਯਾਦ ਕਰਕੇ ਆਪਣਾ ਦੁੱਖ ਘਟਾਇਆ ਜਾ ਸਕਦਾ ਹੈ।
    ਜਿਹੜੇ ਖੁਸ਼ੀਆਂ ਨੂੰ ਮਾਣਨ ਦੀ ਜਾਂਚ ਸਿੱਖ ਲੈਂਦੇ ਹਨ ਉਨ੍ਹਾਂ ਦਾ ਜੀਵਨ ਖੁਸ਼ਹਾਲ ਹੋ ਜਾਂਦਾ ਹੈ। 
    ਉਤਸਾਹਿਤ ਵਿਆਕਤੀ ਦਾ ਜੀਵਨ ਸੱਜਰੀ ਸਵੇਰ ਵਰਗਾ ਹੁੰਦਾ ਹੈ।ਜਿਵੇਂ ਸੂਰਜ ਦੀ ਲੋਅ ਹਨੇਰੇ ਨੂੰ ਦੂਰ ਭਜਾਉਂਦੀ ਹੈ, ਇੰਝ ਹੀ ਇਕ ਉਤਸਾਹਿਤ ਵਿਆਕਤੀ ਨਿਰਾਸ਼ਾ ਨੂੰ ਆਪਣੇ ਨੇੜੇ ਨਹੀਂ ਫਟਕਣ ਦਿੰਦਾ। 
    ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਸਾਡੀ ਤਰੱਕੀ ਲਈ ਵੱਡਾ ਯੋਗਦਾਨ ਪਾਉਂਦਾ ਹੈ।ਇਸ ਲਈ ਸਮਾਜ ਵਿਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ।ਜਿਵੇਂ ਡੂੰਘੀਆਂ ਜੜ੍ਹਾਂ ਵਾਲੇ ਦਰੱਖ਼ਤ ਝੱਖੜਾਂ, ਤੂਫ਼ਾਨਾਂ ਅਤੇ ਹਨੇਰੀਆਂ ਦਾ ਡਟ ਕੇ ਮੁਕਾਬਲਾ ਕਰਦੇ ਹਨ।ਉਸੇ ਤਰ੍ਹਾਂ ਉਤਸ਼ਾਹਿਤ ਮਨੁੱਖ ਮੁਸੀਬਤਾਂ ਦੇ ਝੱਖੜਾਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਦਿਆਂ ਅੰਤ ਆਪਣੇ ਉਦੇਸ਼ ਵਿਚ ਸਫ਼ਲ ਹੋ ਜਾਂਦੇ ਹਨ।ਜਿਨ੍ਹਾਂ ਦੇ ਮਨ 'ਚ ਚਾਨਣ ਹੋਵੇ ਉਨ੍ਹਾਂ ਦੇ ਚਿਹਰੇ ਵੀ ਲਿਸ਼ਕਦੇ ਵੀ ਰਹਿੰਦੇ ਹਨ ਪਰ ਨਿਰਾਸ਼ਾਵਾਦੀ ਇਨਸਾਨ ਦੇ ਬੋਲ ਮੂੰਹ ਵਿਚ ਹੀ ਮਰ-ਮੁੱਕ ਜਾਂਦੇ ਹਨ।ਅਸਲ ਵਿਚ ਅਜਿਹੇ ਵਿਅਕਤੀ ਦੀ ਸੋਚ ਬੁਝ ਚੁੱਕੀ ਹੁੰਦੀ ਹੈ ਤੇ ਬੁਝੀ ਹੋਈ ਸੋਚ ਵਿਚ ਉਸਨੂੰ ਜਗਦੇ ਦੀਵੇ ਦੀ ਰੋਸ਼ਨੀ ਵੀ ਵਿਖਾਈ ਨਹੀ ਪੈਂਦੀ।ਆਪਣੇ ਆਪ ਨੂੰ ਉਤਸ਼ਾਹਿਤ ਰੱਖਣ ਲਈ ਸਾਨੂੰ ਨਾ ਕਿਸੇ ਡਿਗਰੀ ਦੀ ਅਤੇ ਨਾ ਹੀ ਵਾਧੂ ਧਨ ਦੀ ਜ਼ਰੂਰਤ ਹੁੰਦੀ। ਉਤਸ਼ਾਹ ਅਤੇ ਆਸ਼ਾਵਾਦੀ ਨਜ਼ਰੀਏ ਨਾਲ ਜ਼ਿੰਦਗੀ ਜਿਉਣਾ ਆਪਣੇ ਆਪ ਵਿਚ ਇਕ ਕਲਾ ਹੈ।ਮੇਰੇ ਤਾਅੱਲੁਕਾਤ ਵਿਚ ਇਕ ਅਜਿਹਾ ਵਿਅਕਤੀ ਹੈ ਜੋ ਭਾਵੇਂ ਪੜਿਆ-ਲਿਖਿਆ ਤਾਂ ਘੱਟ ਹੈ ਪਰ ਉਤਸ਼ਾਹ ਨਾਲ ਭਰਿਆ ਹੋਣ ਕਰਕੇ ਉਹ ਆਪਣੀ ਫੈਕਟਰੀ ਦੇ ਸਾਰੇ ਵਰਕਰਾਂ ਨੂੰ ਖੁਸ਼ ਅਤੇ ਖੁਸ਼ਹਾਲ ਰੱਖਦਾ ਹੈ।ਉਸਦੀ ਹਾਜ਼ਰੀ ਹੀ ਮਜ਼ਦੂਰਾਂ ਦੇ ਖੂਨ ਦੇ ਦੌਰੇ ਤੇਜ਼ ਕਰ ਦਿੰਦੀ ਹੈ। 
    "ਇੱਥੇ ਰੋਦੇ ਚਿਹਰੇ ਨਹੀਂ ਵਿਕਦੇ,
         ਹੱਸਣ ਦੀ ਆਦਤ ਪਾ ਸੱਜਣਾ"   
    ਕੁਝ ਦਿਨ ਪਹਿਲਾਂ ਇੱਕ ੮੧ ਸਾਲ ਦਾ ਵਿਅਕਤੀ ਪੌੜੀਆਂ ਚੜ੍ਹ ਕੇ ਦੂਜੀ ਮੰਜ਼ਿਲ ਤੇ ਸਥਿਤ ਮੇਰੇ ਦਫ਼ਤਰ ਪਹੁੰਚਿਆ, ਉਸਦੇ ਵਿਚਾਰਾਂ 'ਚ ਤਾਜ਼ਗੀ ਜਾਣ ਕੇ ਮੈਨੂੰ ਮਹਿਸੂਸ ਹੋਇਆ ਕਿ ਉਹ ੮੧ ਸਾਲ ਦਾ ਬਜ਼ੁਰਗ ਨਹੀਂ ਸਗੋਂ ੧੮ ਸਾਲ ਦਾ ਨੌਜਵਾਨ ਹੈ।ਜਿਸ ਕੋਲ ਕਈ ਦਹਾਕਿਆਂ ਦਾ ਵਡਮੁੱਲਾ ਤਜ਼ਰਬਾ ਹੈ।
    ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜ਼ਿੰਦਗੀ ਜਿਉਣ ਦਾ ਨਜ਼ਰੀਆ ਅਤੇ ਸਾਡੇ ਵਿਚਾਰ ਉਤਸ਼ਾਹਿਤ ਰਹਿਣ ਵਿਚ ਡੂੰਘਾ ਯੋਗਦਾਨ ਪਾਉਂਦੇ ਹਨ।ਜੇਕਰ ਤੁਸੀਂ ਆਪਣੇ ਆਪ ਨੂੰ ਗਰਮ ਨਹੀ ਰੱਖੋਗੇ ਤਾਂ ਲੋਕ ਤੁਹਾਨੂੰ ਗਰਮ  ਕਰ ਦੇਣਗੇ।(ਮਰਨ ਉਪਰੰਤ ਬੰਦਾ ਠੰਢਾ ਹੋ ਜਾਂਦਾ ਹੈ, ਤਾਂ ਉਸਨੂੰ ਲਾਂਬੂ ਲਾਇਆ ਜਾਂਦਾ ਹੈ।)ਮਨੋਵਿਗਿਆਨਿਕ ਪੱਖ ਤੋਂ ਘੋਖਣ ਤੇ ਪਤਾ ਚੱਲਦਾ ਹੈ ਕਿ ਉਤਸ਼ਾਹ ਨਾਲ ਸਾਡੇ ਉੱਤੇ ਪਏ ਦਬਾਉ ਅਤੇ ਸਥਿਤੀ ਦੇ ਤਣਾਉ ਦੂਰ ਹੁੰਦੇ ਹਨ।ਇਸ ਲਈ ਜ਼ਰੂਰੀ ਹੈ ਕਿ ਫਿਊਜ਼ ਬੱਲਬ ਵਾਲੀ ਹੋਂਦ ਲੈ ਕੇ ਨਾ ਜੀਵੋ ਸਗੋਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ ਤਾਂ ਕਿ ਤੁਹਾਡੀ ਤਰੱਕੀ ਦਾ ਗ਼ਰਾਫ ਹੋਰ ਉੱਚਾ ਹੋ ਸਕੇ।