ਨਾਹਰ ਨੱਥੂਵਾਲਾ ਨਾਲ ਸਾਹਿਤਕ ਮਿਲਣੀ (ਖ਼ਬਰਸਾਰ)


ਸਮਾਲਸਰ - ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਵੱਲੋਂ ਉੱਘੇ ਨਾਟਕਕਾਰ ਕਾਮਰੇਡ ਜੋਗਿੰਦਰ ਸਿੰਘ ਨਾਹਰ ਨਾਲ ਸਾਹਿਤਕ ਮਿਲਣੀ ਸਮਾਰੋਹ ਹਰਗੋਬਿੰਦ ਧਰਮਸ਼ਾਲਾ ਲੰਗੇਆਣਾ ਵਿਖੇ ਕਰਵਇਆ ਗਿਆ।ਇਸ ਮੌਕੇ ਐੱਸ.ਪੀ.ਰਾਮ ਪ੍ਰਕਾਸ਼ ਜ਼ੀਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੰਚ ਦੇ ਜਨਰਲ ਸਕੱਤਰ ਕੰਵਲਜੀਤ ਭੋਲਾ ਅਤੇ ਪ੍ਰਧਾਨ ਸਾਧੂ ਰਾਮ ਵੱਲੋਂ ਪਹੁੰਚੇ ਹੋਏ ਸਮੂਹ ਲੇਖਕਾਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ।ਉਪਰੰਤ ਜਸਵੀਰ ਭਲੂਰੀਆ ਵੱਲੋਂ ਕਾਮਰੇਡ ਜੋਗਿੰਦਰ ਸਿੰਘ ਨਾਹਰ ਦੀ ਸਾਹਿਤਕ ਜੀਵਨੀ ਤੇ ਵਿਸਥਾਰ ਪੂਰਵਕ ਰੌਸ਼ਨੀ ਪਾਈ।ਇਸ ਮੌਕੇ ਐੱਸ.ਪੀ.ਰਾਮ ਪ੍ਰਕਾਸ਼ ਵੱਲੋਂ ਕਾਮਰੇਡ ਜੋਗਿੰਦਰ ਸਿੰਘ ਨਾਹਰ ਦੀ ਸ੍ਰਪ੍ਰਸਤੀ ਹੇਠ ਤਿਆਰ ਕੀਤੀ ਗਈ ਫ਼ੀਚਰ ਫਿਲਮ ਦੀ ਡੀ.ਵੀ.ਡੀ. ਟੈਲੀਫਿਲਮ 'ਰੰਗ ਕਰਮੀ,ਰਿਲੀਜ਼ ਕਰਨ ਦੀ ਰਸਮ ਵੀ ਨਿਭਾਈ ਗਈ।ਇਸ ਮੌਕੇ ਸਾਹਿਤਕਾਰ ਬਿੱਕਰ ਸਿੰਘ ਹਾਂਗਕਾਂਗ,ਗੁਰਮੇਜ ਸਿੰਘ ਗੇਜਾ,ਚਰਨਾ ਲੰਗੇਆਣਾ,ਮਲਕੀਤ ਸਿੰਘ ਥਿੰਦ,ਸਾਧੂ ਰਾਮ,ਸਾਧੂ ਸਿੰਘ ਧੰਮੂ,ਜਸਵੀਰ ਭਲੂਰੀਆ,ਰਾਜਵੀਰ ਭਲੂਰੀਆ,ਯੋਧਾ ਬਰਾੜ,ਥਾਣੇਦਾਰ ਰਾਮ ਸਿੰਘ,ਜੁਗਿੰਦਰ ਸਿੰਘ,ਬੇਅੰਤ ਸਿੰਘ,ਜਸਵੀਰ ਸ਼ਰਮਾਂ,ਹਰਬੰਸ ਸਿੰਘ ਜ਼ੀਰਾ,ਸੋਨੀ ਸਿੰਘ,ਬੱਬੂ ਰੋਡੇ,ਦੇਬੀ ਲੰਗੇਆਣਾ,ਅਮਨਦੀਪ ਸਿੰਘ,ਮਾਸਟਰ ਗੁਰਮੇਲ ਸਿੰਘ,ਕੰਵਲਜੀਤ ਸਿੰਘ ਲੰਡੇ,ਨਿਰਮਲ ਸਿੰਘ ਪੰਨੂ,ਬਲਕੌਰ ਸਿੰਘ,ਕਰਮ ਸਿੰਘ,ਗਮਦੂਰ ਸਿੰਘ ਬਰਾੜ,ਸਾਧੂ ਸਿੰਘ ਧੰਮੂ,ਨਵਦੀਪ ਸ਼ਰਮਾਂ,ਕਾਲਾ ਲੰਡੇ ਵੀ ਹਾਜ਼ਰ ਸਨ।