ਕਵਿਤਾਵਾਂ

 •    ਉਦਾਸੇ ਪਿੰਡ ਦੀ ਗਾਥਾ / ਗੁਰਦੀਸ਼ ਗਰੇਵਾਲ (ਗੀਤ )
 •    ਗ਼ਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
 •    ਕਰ ਲਈਏ ਸੰਭਾਲ / ਗੁਰਦੀਸ਼ ਗਰੇਵਾਲ (ਗੀਤ )
 •    ਧੰਨ ਗੁਰੂ ਨਾਨਕ / ਗੁਰਦੀਸ਼ ਗਰੇਵਾਲ (ਗੀਤ )
 •    ਆ ਨੀ ਵਿਸਾਖੀਏੇ / ਗੁਰਦੀਸ਼ ਗਰੇਵਾਲ (ਗੀਤ )
 •    ਦੋਹੇ (ਵਿਦੇਸ਼ਾਂ ਬਾਰੇ) / ਗੁਰਦੀਸ਼ ਗਰੇਵਾਲ (ਕਵਿਤਾ)
 •    ਵੀਰ ਨੂੰ / ਗੁਰਦੀਸ਼ ਗਰੇਵਾਲ (ਗੀਤ )
 •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
 •    ਮੈਂ ਔਰਤ ਹਾਂ / ਗੁਰਦੀਸ਼ ਗਰੇਵਾਲ (ਕਵਿਤਾ)
 •    ਗੁਰੂ ਤੇ ਸਿੱਖ / ਗੁਰਦੀਸ਼ ਗਰੇਵਾਲ (ਕਵਿਤਾ)
 •    ਵੀਰਾ ਅੱਜ ਦੇ ਸ਼ੁਭ ਦਿਹਾੜੇ / ਗੁਰਦੀਸ਼ ਗਰੇਵਾਲ (ਗੀਤ )
 •    ਮੈਂ ਔਰਤ ਹਾਂ / ਗੁਰਦੀਸ਼ ਗਰੇਵਾਲ (ਕਵਿਤਾ)
 •    ਮਾਪਿਆਂ ਦੇ ਸਾਏ / ਗੁਰਦੀਸ਼ ਗਰੇਵਾਲ (ਗੀਤ )
 •    ਵਾਹ ਕਨੇਡਾ! ਵਾਹ..! / ਗੁਰਦੀਸ਼ ਗਰੇਵਾਲ (ਗੀਤ )
 •    ਪਗੜੀ ਸੰਭਾਲ ਜੱਟਾ / ਗੁਰਦੀਸ਼ ਗਰੇਵਾਲ (ਗੀਤ )
 •    ਗਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
 •    ਗ਼ਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
 •    ਧੀ ਵਲੋਂ ਦਰਦਾਂ ਭਰਿਆ ਗੀਤ / ਗੁਰਦੀਸ਼ ਗਰੇਵਾਲ (ਗੀਤ )
 •    ਲੱਥਣਾ ਨਹੀਂ ਰਿਣ ਸਾਥੋਂ / ਗੁਰਦੀਸ਼ ਗਰੇਵਾਲ (ਕਵਿਤਾ)
 • ਸਭ ਰੰਗ

 •    ਐਵੇਂ ਕਿਉਂ ਸੜੀ ਜਾਨੈਂ ? / ਗੁਰਦੀਸ਼ ਗਰੇਵਾਲ (ਲੇਖ )
 •    ਇਕੱਲਾਪਨ ਕਿਵੇਂ ਦੂਰ ਹੋਵੇ / ਗੁਰਦੀਸ਼ ਗਰੇਵਾਲ (ਲੇਖ )
 •    ਸਿੱਖੀ 'ਚ ਬ੍ਰਾਹਮਣਵਾਦੀ ਖੋਟ- ਇਕ ਕੌੜਾ ਸੱਚ / ਗੁਰਦੀਸ਼ ਗਰੇਵਾਲ (ਪੁਸਤਕ ਪੜਚੋਲ )
 •    ਪੰਜਾਬ ਦਾ ਪੈਲੇਸ ਕਲਚਰ / ਗੁਰਦੀਸ਼ ਗਰੇਵਾਲ (ਲੇਖ )
 •    ਪਿੱਪਲੀ ਦੀ ਛਾਂ ਵਰਗੀ / ਗੁਰਦੀਸ਼ ਗਰੇਵਾਲ (ਲੇਖ )
 •    ਏਨਾ ਫਰਕ ਕਿਉਂ? / ਗੁਰਦੀਸ਼ ਗਰੇਵਾਲ (ਲੇਖ )
 •    ਹਰੀਆਂ ਐਨਕਾਂ / ਗੁਰਦੀਸ਼ ਗਰੇਵਾਲ (ਵਿਅੰਗ )
 •    ਮਿੱਟੀ ਦਾ ਮੋਹ / ਗੁਰਦੀਸ਼ ਗਰੇਵਾਲ (ਲੇਖ )
 •    ਦਮ ਤੋੜ ਰਹੇ ਰਿਸ਼ਤੇ ਨਾਤੇ / ਗੁਰਦੀਸ਼ ਗਰੇਵਾਲ (ਲੇਖ )
 •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
 •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
 •    ਦਮ ਤੋੜ ਰਹੇ ਰਿਸ਼ਤੇ ਨਾਤੇ / ਗੁਰਦੀਸ਼ ਗਰੇਵਾਲ (ਲੇਖ )
 •    ਚਿੰਤਾ ਚਿਖਾ ਬਰਾਬਰੀ / ਗੁਰਦੀਸ਼ ਗਰੇਵਾਲ (ਲੇਖ )
 •    ਪਾ ਲੈ ਸੱਜਣਾ ਦੋਸਤੀ / ਗੁਰਦੀਸ਼ ਗਰੇਵਾਲ (ਲੇਖ )
 •    ਏਕ ਜੋਤਿ ਦੁਇ ਮੂਰਤੀ / ਗੁਰਦੀਸ਼ ਗਰੇਵਾਲ (ਲੇਖ )
 •    ਮਾਣ ਮੱਤੀਆਂ ਮੁਟਿਆਰਾਂ ਕਿੱਧਰ ਨੂੰ ? / ਗੁਰਦੀਸ਼ ਗਰੇਵਾਲ (ਲੇਖ )
 •    ਥਾਂ ਥਾਂ ਤੇ ਬੈਠੇ ਨੇ ਰਾਵਣ. / ਗੁਰਦੀਸ਼ ਗਰੇਵਾਲ (ਲੇਖ )
 •    ਬਾਬਾ ਨਾਨਕ ਤੇ ਅਸੀਂ / ਗੁਰਦੀਸ਼ ਗਰੇਵਾਲ (ਲੇਖ )
 •    ਕੁੱਝ ਪੜ੍ਹੇ ਲਿਖੇ ਵੀ ਅਨਪੜ੍ਹ ਲੋਕ / ਗੁਰਦੀਸ਼ ਗਰੇਵਾਲ (ਲੇਖ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸਚੁ ਸੁਣਾਇਸੀ ਸਚ ਕੀ ਬੇਲਾ॥ / ਗੁਰਦੀਸ਼ ਗਰੇਵਾਲ (ਲੇਖ )
 •    ਸਿੱਖ ਧਰਮ ਵਿੱਚ ਔਰਤ ਦਾ ਸਥਾਨ / ਗੁਰਦੀਸ਼ ਗਰੇਵਾਲ (ਲੇਖ )
 •    ਸੁੱਖ ਦਾ ਚੜ੍ਹੇ ਨਵਾਂ ਸਾਲ..! / ਗੁਰਦੀਸ਼ ਗਰੇਵਾਲ (ਲੇਖ )
 •    ਆਓ ਖੁਸ਼ ਰਹਿਣ ਦੀ ਕਲਾ ਸਿੱਖੀਏ / ਗੁਰਦੀਸ਼ ਗਰੇਵਾਲ (ਲੇਖ )
 •    ਖੁਸ਼ੀ ਦੀ ਕਲਾ-2 / ਗੁਰਦੀਸ਼ ਗਰੇਵਾਲ (ਲੇਖ )
 •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
 •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
 •    ਸਚੁ ਸੁਣਾਇਸੀ ਸਚ ਕੀ ਬੇਲਾ / ਗੁਰਦੀਸ਼ ਗਰੇਵਾਲ (ਲੇਖ )
 • ਪਾ ਲੈ ਸੱਜਣਾ ਦੋਸਤੀ (ਲੇਖ )

  ਗੁਰਦੀਸ਼ ਗਰੇਵਾਲ   

  Email: gurdish.grewal@gmail.com
  Cell: +1403 404 1450, +91 98728 60488 (India)
  Address:
  Calgary Alberta Canada
  ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਦੋਸਤ ਜਾਂ ਸਹੇਲੀ- ਉਸ ਨੂੰ ਕਿਹਾ ਜਾਂਦੈ, ਜਿਸ ਨਾਲ ਅਸੀ ਆਪਣੇ ਦਿੱਲ ਦੀ ਹਰ ਗੱਲ ਸਾਂਝੀ ਕਰ ਸਕੀਏ। ਜੋ ਸਾਡੇ ਹਾਵ ਭਾਵ ਸਮਝੇ। ਸਾਡੀਆਂ ਭਾਵਨਾਵਾਂ ਦੀ ਕਦਰ ਕਰੇ। ਸਾਡੇ ਦੁੱਖ ਵਿੱਚ ਦੁਖੀ ਹੋਵੇ, ਦਿਲੋਂ ਹਮਦਰਦੀ ਕਰੇ। ਸਾਡੀ ਖੁਸ਼ੀ ਵਿੱਚ ਵੀ ਦਿਲੋਂ ਖੁਸ਼ ਹੋਵੇ। ਸੱਚੇ ਦੋਸਤ ਸਾਡੇ ਦਿਲਾਂ ਦੇ ਸਾਂਝੀ ਹੁੰਦੇ ਹਨ। ਉਹ ਸਾਡਾ ਹਰ ਰਾਜ਼ ਆਪਣੇ ਦਿੱਲ ਅੰਦਰ ਸਾਂਭ ਕੇ ਰੱਖਦੇ ਹਨ। ਅਤੇ ਸਾਡੀ ਹਰ ਮੁਸ਼ਕਲ ਵਿੱਚ ਮਦਦ ਕਰਨ ਲਈ ਤਤਪਰ ਰਹਿੰਦੇ ਹਨ। ਪਰ ਇਸ ਜ਼ਮਾਨੇ ਵਿੱਚ, ਸੱਚੇ ਦੋਸਤ ਮਿਲਣੇ ਬਹੁਤ ਔਖੇ ਹੋ ਗਏ ਹਨ। ਕਹਿੰਦੇ ਹਨ ਕਿ- ਰਿਸ਼ਤੇਦਾਰ ਸਾਨੂੰ ਇਤਫ਼ਾਕ ਨਾਲ ਮਿਲਦੇ ਹਨ, ਪਰ ਦੋਸਤ ਅਸੀਂ ਆਪਣੀ ਮਰਜ਼ੀ ਦੇ ਚੁਣ ਸਕਦੇ ਹਾਂ। ਸੋ ਰਿਸ਼ਤੇਦਾਰ ਜਿਹੋ ਜਿਹੇ ਵੀ ਹੋਣ, ਸਾਨੂੰ ਉਹਨਾਂ ਨਾਲ ਕੱਟਣੀ ਹੀ ਪੈਂਦੀ ਹੈ। ਅਸੀਂ ਉਹਨਾਂ ਨੂੰ ਬਦਲ ਨਹੀਂ ਸਕਦੇ। ਪਰ ਦੋਸਤੀ ਦੇ ਮਾਮਲੇ ਵਿੱਚ ਆਪਾਂ ਆਪ ਜ਼ਿੰਮੇਵਾਰ ਹਾਂ, ਕਿਉਂਕਿ ਦੋਸਤ ਅਸੀਂ ਆਪ ਬਣਾਏ ਹੁੰਦੇ ਹਨ। 
  ਅਕਸਰ ਹੀ ਲੋਕ ਕਹਿੰਦੇ ਹਨ ਕਿ- 'ਮੇਰੇ ਦੋਸਤ ਨੇ ਮੈਂਨੂੰ ਧੋਖਾ ਦਿੱਤਾ।' ਅਜੇਹੇ ਧੋਖੇਬਾਜ਼ ਲੋਕ ਦੋਸਤ ਬਣ ਕੇ, ਸਾਡਾ ਸਾਰਾ ਭੇਤ ਲੈ, ਫੇਰ ਡੰਗ ਮਾਰਦੇ ਹਨ। ਪੁਰਾਤਨ ਯੁੱਗ ਤੋਂ ਲੈ ਕੇ ਅਜੋਕੇ ਯੁੱਗ ਤੱਕ, ਅਜੇਹੇ ਦੋਗਲੇ ਦੋਸਤਾਂ ਦੀਆਂ ਅਨੇਕ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਸਾਡੇ ਇੱਕ ਜਾਣਕਾਰ, ਕਨੇਡਾ ਆ ਗਏ, ਤੇ ਆਪਣੀ ਸ਼ਹਿਰ ਵਾਲੀ ਕੋਠੀ ਦੀ ਦੇਖ ਭਾਲ, ਆਪਣੇ ਦੋਸਤ ਨੂੰ ਸੌਂਪ ਆਏ। ਦੋਸਤ ਨੇ ਕਹਿ ਕਹਾ ਕੇ, ਆਪਣੇ ਬੰਦੇ ਕਿਰਾਏ ਤੇ ਬਿਠਾ ਦਿੱਤੇ। ਤੇ ਕੁੱਝ ਸਮੇਂ ਬਾਅਦ ਪੂਰੀ ਕੋਠੀ ਤੇ ਕਬਜਾ ਕਰ ਲਿਆ। ਕਨੇਡਾ ਤੋਂ ਆਇਆ ਕੋਠੀ ਦਾ ਅਸਲੀ ਮਾਲਕ ਵਿਚਾਰਾ, ਕਚਿਹਰੀਆਂ ਵਿੱਚ ਰੁਲਣ ਜੋਗਾ ਰਹਿ ਗਿਆ। ਇਹ ਕੋਈ ਨਵੇਕਲਾ ਮਾਮਲਾ ਨਹੀਂ, ਸਗੋਂ ਆਏ ਦਿਨ ਅਜੇਹੇ ਅਨੇਕਾਂ 'ਕੇਸ' ਦੇਖਣ ਵਿੱਚ ਮਿਲਦੇ ਹਨ।
  ਕਿਸੇ ਨੂੰ ਦੋਸਤ ਬਨਾਉਣ ਤੋਂ ਪਹਿਲਾਂ, ਚੰਗੀ ਤਰ੍ਹਾਂ ਪਰਖ ਲਓ। ਕਿਸੇ ਦੀ ਕਹੀ ਹੋਈ ਹਰ ਗੱਲ ਤੇ ਇਤਬਾਰ ਕਰਨ ਤੋਂ ਪਹਿਲਾਂ ਸੋਚੋ। ਅੱਜਕਲ ਦੁਨੀਆਂ ਵਿੱਚ ਬਹੁਤੇ ਲੋਕੀਂ ਆਪਣੇ ਮੂੰਹ ਮੀਆਂ ਮਿੱਠੂ ਹੁੰਦੇ ਹਨ। ਉਹ ਕਿਸੇ ਨਵੇਂ ਬਣੇ ਦੋਸਤ ਤੇ ਪ੍ਰਭਾਵ ਪਾਉਣ ਲਈ, ਆਪਣੀਆਂ ਸਿਫਤਾਂ ਦੇ ਪੁਲ਼ ਬੰਨ੍ਹ ਦਿੰਦੇ ਹਨ। ਸੁਨਣ ਵਾਲਾ ਸੋਚਦਾ ਹੈ ਕਿ- ਮੈਂ ਤਾਂ ਖੁਸ਼ਕਿਸਮਤ ਹਾਂ ਜੋ ਅਜੇਹਾ ਦੋਸਤ ਮਿਲਿਆ, ਜਿਸ ਦੀ ਸਮਾਜ ਵਿੱਚ ਇੰਨੀ ਪਹਿਚਾਣ ਹੈ। ਪਰ ਜਿਉਂ ਜਿਉਂ ਉਹ, ਉਸ ਨਾਲ ਵਿਚਰਦਾ ਹੈ, ਤਾਂ ਉਸ ਦੀਆਂ ਸਿਫਤਾਂ ਦੇ ਪੋਲ ਖੁਲ੍ਹਣੇ ਸ਼ੁਰੂ ਹੋ ਜਾਂਦੇ ਹਨ। ਉਸਨੂੰ, ਆਪਣੇ ਨਵੇਂ ਦੋਸਤ ਬਾਰੇ, ਲੋਕਾਂ ਦੀ ਰਾਇ ਦਾ ਪਤਾ ਲਗਣ ਲਗਦਾ ਹੈ। ਅਜੇਹੇ ਲੋਕਾਂ ਦੀ ਕਿਸੇ ਨਾਲ ਸੱਚੀ ਦੋਸਤੀ ਨਹੀਂ ਹੁੰਦੀ। ਉਹ ਹਰ ਬੰਦੇ ਨੂੰ ਕਠਪੁਤਲੀ ਬਣਾ ਕੇ, ਆਪਣਾ ਸੁਆਰਥ ਸਿੱਧ ਕਰਨ ਲਈ ਵਰਤਦੇ ਹਨ। ਅਜੇਹੇ ਲੋਕਾਂ ਤੋਂ ਜਲਦੀ ਸੁਚੇਤ ਹੋ ਜਾਣ ਵਿੱਚ ਹੀ ਭਲਾ ਹੈ।
  ਜਿਹਨਾਂ ਲੋਕਾਂ ਨੂੰ ਆਪਣੇ ਨਾਮ ਤੇ ਸ਼ੋਹਰਤ ਦੀ ਭੁੱਖ ਹੁੰਦੀ ਹੈ, ਉਹ ਲੋਕ ਵੀ ਕਿਸੇ ਦੇ ਮਿੱਤ ਨਹੀਂ ਹੁੰਦੇ। ਇਸ ਸ਼੍ਰੇਣੀ ਵਿੱਚ, ਸਿਆਸੀ ਵੀ ਹਨ, ਧਾਰਮਿਕ ਵੀ ਹਨ, ਤੇ ਵੱਡੇ ਸਮਾਜ ਸੇਵਕ ਕਹਾਉਣ ਵਾਲੇ ਵੀ। ਇਹ ਲੋਕ ਭੋਲੇ ਲੋਕਾਂ ਨੂੰ ਆਪਣੇ ਮਗਰ ਲਾ ਕੇ, ਆਪਣਾ ਉੱਲੂ ਸਿੱਧਾ ਕਰਦੇ ਹਨ। ਜੇ ਕਿਸੇ ਨਾਲ ਦੋਸਤੀ ਦਾ ਦਮ ਭਰਦੇ ਹਨ ਤਾਂ ਆਪਣੇ ਮਤਲਬ ਲਈ। ਇਹ ਹਰ ਇੱਕ ਦੇ ਦੁੱਖ ਵਿੱਚ ਜਾਣਗੇ ਜਰੂਰ, ਪਰ ਕਰਨਗੇ ਓਪਰੀ ਜਿਹੀ ਹਮਦਰਦੀ ਦਾ ਦਿਖਾਵਾ। ਇਸ ਤਰ੍ਹਾਂ ਦੇ ਲੋਕ, ਜਦ ਆਪਣੇ ਦੋਸਤ ਦੀ ਖੁਸ਼ੀ ਵਿੱਚ ਵੀ ਜਾਂਦੇ ਹਨ, ਤਾਂ ਅੰਦਰੋਂ ਇਹਨਾਂ ਦਾ ਦਿੱਲ ਉਬਾਲੇ ਖਾਂਦਾ ਹੈ- 'ਕਿ ਇਹ ਕਿਤੇ ਮੇਰੇ ਤੋਂ ਵੱਧ 'ਇਮੇਜ' ਨਾ ਲੋਕਾਂ ਵਿੱਚ ਬਣਾ ਲਵੇ।' ਇਸ ਤਰ੍ਹਾਂ ਦੇ ਵਰਤਾਰੇ ਨੂੰ ਦੇਖਦਿਆਂ ਹੀ, ਮੈਂ ਲਿਖਿਆ ਸੀ-
  ਅੰਦਰੋਂ ਅੰਦਰੀ ਰਿੱਝਦਾ, ਆਉਂਦਾ ਪਿਆ ਉਬਾਲ,
  ਦੋਸਤ ਨੇ ਕਿਉਂ ਮਾਰ ਲਈ, ਇੰਨੀ ਉੱਚੀ ਛਾਲ?
  ਕੁੱਝ ਦੋਸਤ ਤੁਹਾਡੀ ਮੂੰਹ ਤੇ ਚਾਪਲੂਸੀ ਕਰਦੇ ਹਨ ਤੇ ਪਿੱਠ ਪਿੱਛੇ ਨਿੰਦਿਆ। ਇਹ ਦੁਸ਼ਮਣਾ ਤੋਂ ਵੱਧ ਖਤਰਨਾਕ ਹੁੰਦੇ ਹਨ। ਸੋ ਜਿਹੜਾ ਦੁਸ਼ਮਣ ਤੁਹਾਡੀ ਵਿਰੋਧਤਾ ਕਰਦਾ ਹੈ ਉਸ ਤੋਂ ਨਾ ਡਰੋ, ਸਗੋਂ ਇਹਨਾਂ ਦੋਸਤਾਂ ਤੋਂ ਡਰੋ ਜੋ ਤੁਹਾਡੀ ਚਾਪਲੂਸੀ ਕਰਦੇ ਹਨ। ਇਹ ਦੋਸਤ ਉਸ ਲੂੰਬੜੀ ਵਰਗੇ ਹੁੰਦੇ ਹਨ- ਜਿਸ ਨੇ ਕਾਂ ਦੇ ਮੂੰਹ ਵਿੱਚ ਪਨੀਰ ਦਾ ਟੁਕੜਾ ਦੇਖ ਕੇ ਕਿਹਾ ਸੀ ਕਿ- "ਕਾਂ ਭਰਾਵਾ, ਤੂੰ ਕਿੰਨਾ ਸੁਹਣਾ ਗਾਉਂਦਾ ਏਂ..ਜ਼ਰਾ ਗਾ ਕੇ ਤਾਂ ਸੁਣਾ।" ਤੇ ਜਿਉਂ ਹੀ ਉਸ ਨੇ ਖੁਸ਼ਾਮਦ ਵਿੱਚ ਆ ਕੇ 'ਕਾਂ, ਕਾਂ..' ਕਰਨਾ ਸ਼ੁਰੂ ਕੀਤਾ ਤਾਂ ਪਨੀਰ ਦਾ ਟੁਕੜਾ ਹੇਠਾਂ ਡਿਗ ਪਿਆ। ਲੂੰਬੜੀ ਦਾ ਮਕਸਦ ਪੂਰਾ ਹੋ ਗਿਆ ਤੇ ਉਹ ਪਨੀਰ ਖਾ ਕੇ ਚਲਦੀ ਬਣੀ। ਦੋਸਤ ਦੀ ਕੋਈ ਕੀਮਤੀ ਚੀਜ਼ ਦੇਖ, ਇਹਨਾਂ ਦੀਆਂ ਨਜ਼ਰਾਂ ਵੀ ਲਲਚਾਈਆਂ ਜਾਂਦੀਆਂ ਹਨ। ਫਿਰ ਇਹ ਲੋਕ ਖੁਸ਼ਾਮਦ ਦੇ ਤਰੀਕੇ, ਉਸ ਕੋਲੋਂ ਹਥਿਆਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਹਾਸ਼ਮ ਦੀਆਂ ਇਹ ਸਤਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ-
  ਇੱਕ ਬਹਿ ਕੋਲ ਖੁਸ਼ਾਮਦ ਕਰਦੇ, ਗਰਜ਼ੀ ਹੋਣ ਕਮੀਨੇ,
  ਇੱਕ ਬੇਪਰਵਾਹ ਨਾ ਪਾਸ ਖਲੋਵਣ, ਪਰ ਹੋਵਣ ਯਾਰ ਨਗੀਨੇ।
  ਚੰਗੀ ਦੋਸਤੀ ਖੁਸ਼ੀ ਨੂੰ ਦੁੱਗਣਾ ਕਰਦੀ ਹੈ ਤੇ ਦੁੱਖ ਨੂੰ ਘਟਾਉਂਦੀ ਹੈ। ਪਹਿਲੇ ਸਮਿਆਂ ਵਿੱਚ ਦੋਸਤੀਆਂ ਆਖਰੀ ਦਮ ਤੱਕ ਨਿਭਦੀਆਂ ਸਨ। ਪਰ ਅੱਜ ਦੇ ਜ਼ਮਾਨੇ ਵਿੱਚ ਸੁਆਰਥ ਨੂੰ ਪਹਿਲ ਦਿੱਤੀ ਜਾਂਦੀ ਹੈ। ਜਦ ਤੱਕ ਦੋਸਤ ਤੋਂ ਕੋਈ ਲਾਭ ਹੋ ਰਿਹਾ ਹੋਵੇ, ਤਦ ਤੱਕ ਦੋਸਤੀ ਲੋਕ ਕਾਇਮ ਰੱਖਦੇ ਹਨ। ਪਰ ਜਿਉਂ ਹੀ ਦੋਸਤ ਨੂੰ ਕੋਈ ਘਾਟਾ ਪੈ ਗਿਆ, ਕਿਸੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਗਿਆ ਜਾਂ ਕੋਈ ਨੌਕਰੀ ਜਾਂ ਅਹੁਦਾ ਚਲਾ ਗਿਆ- ਤਾਂ ਬਹੁਤੇ ਦੋਸਤ ਅੱਖਾਂ ਫੇਰ ਲੈਂਦੇ ਹਨ। ਕੋਈ ਵਿਰਲਾ ਹੀ ਉਸ ਮੁਸੀਬਤ ਵਿੱਚ ਨਾਲ ਖੜੋਂਦਾ ਹੈ। ਵੱਡੇ ਲੋਕਾਂ ਕੋਲ ਸਾਰੇ ਢੁੱਕ ਢੁੱਕ ਬਹਿੰਦੇ ਹਨ, ਪਰ ਗਰੀਬ ਦੇ ਕੋਈ ਨੇੜੇ ਲਗਣਾ ਨਹੀਂ ਚਾਹੁੰਦਾ। ਵੈਸੇ ਇਸ ਤਰ੍ਹਾਂ ਦੀਆਂ ਘੜੀਆਂ ਵਿੱਚ ਅਸਲੀ ਦੋਸਤ ਪਰਖੇ ਜਾਂਦੇ ਹਨ।
  ਸੱਚੇ ਮਿੱਤਰ ਤਾਂ ਵੱਡੇ ਅਹੁਦਿਆਂ ਤੇ ਪਹੁੰਚ ਕੇ ਵੀ, ਆਪਣੇ ਪੁਰਾਣੇ ਸੱਚੇ ਦੋਸਤਾਂ ਨੂੰ ਨਹੀਂ ਵਿਸਾਰਦੇ। ਕ੍ਰਿਸ਼ਨ ਜੀ ਦੀ ਮਿਸਾਲ ਸਾਡੇ ਸਾਹਮਣੇ ਹੈ- ਜਿਹਨਾਂ ਨੇ ਰਾਜ ਸਿੰਘਾਸਨ ਤੋਂ ਉੱਠ ਕੇ, ਆਪਣੇ ਗਰੀਬ ਦੋਸਤ ਸੁਦਾਮੇ ਨੂੰ ਗਲਵਕੜੀ ਪਾਈ। ਉਸ ਦੀ ਹਰ ਤਰ੍ਹਾਂ ਮਦਦ ਕੀਤੀ। ਸੱਚੀ ਦੋਸਤੀ ਤਾਂ ਸੁੱਚੇ ਮੋਤੀਆਂ ਵਰਗੀ ਹੁੰਦੀ ਹੈ, ਇਸ ਨੂੰ ਕਦੇ ਗੁਆਉਣਾ ਨਹੀਂ ਚਾਹੀਦਾ। 
  ਸੱਚੇ ਦੋਸਤ ਇਨਸਾਨ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਹੁੰਦੇ ਹਨ। ਜਦੋਂ ਸਾਰੇ ਰਿਸ਼ਤੇਦਾਰ ਸਾਥ ਛੱਡ ਜਾਂਦੇ ਹਨ ਤਾਂ ਦੋਸਤ ਹੀ ਕੰਮ ਆਉਂਦੇ ਹਨ। ਇੱਕ ਔਰਤ ਭਰ ਜਵਾਨੀ ਵਿੱਚ ਵਿਧਵਾ ਹੋ ਗਈ ਸੀ। ਉਸ ਦੀ ਇਕਲੌਤੀ ਬੇਟੀ ਅਜੇ ਸਕੂਲ ਜਾਣ ਜੋਗੀ ਵੀ ਨਹੀਂ ਸੀ ਹੋਈ। ਰਿਸ਼ਤੇਦਾਰਾਂ ਨੇ ਹੌਸਲਾ ਦੇਣ ਦੀ ਬਜਾਏ, ਉਸ ਦੀ ਜਾਇਦਾਦ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਸ਼ਰੀਕਾਂ ਨੇ ਅਤੇ ਮੁਹੱਲੇ ਵਾਲਿਆਂ ਨੇ ਉਸ ਦੇ ਘਰ ਤੇ ਵੀ ਨਿਗਾਹਾਂ ਟਿਕਾਅ ਲਈਆਂ- ਕਿ ਇਸ ਦੇ ਘਰ ਕੌਣ ਕੌਣ ਆਉਂਦਾ ਹੈ? ਵਿਚਾਰੀ ਦਾ ਜੀਉਣਾ ਮੁਹਾਲ ਹੋ ਗਿਆ। ਉਸ ਸਮੇਂ ਉਸ ਦੀ ਇੱਕ ਸਹੇਲੀ ਤੇ ਉਸ ਦੇ ਪਰਿਵਾਰ ਨੇ, ਉਸ ਨੂੰ ਉਹ ਸ਼ਹਿਰ ਛੱਡ ਦੇਣ ਦੀ ਸਲਾਹ ਦਿੱਤੀ। ਉਹ ਕੋਠੀ ਵੇਚ, ਉਸ ਸਹੇਲੀ ਦੇ ਸ਼ਹਿਰ ਚਲੀ ਗਈ- ਜਿਸ ਨੇ ਹੌਸਲਾ ਹਫਜ਼ਾਈ ਦੇ ਨਾਲ ਨਾਲ, ਹਰ ਤਰ੍ਹਾਂ ਦੀ ਮਦਦ ਕੀਤੀ। ਅੱਜ ਉਸ ਦੀ ਬੇਟੀ ਡਾਕਟਰ ਬਣ ਗਈ ਹੈ, ਤੇ ਆਪ ਉਹ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਬਹੁਤ ਵਧੀਆ ਜ਼ਿੰਦਗੀ ਗੁਜ਼ਾਰ ਰਹੀ ਹੈ।
  ਕਹਿੰਦੇ ਹਨ ਕਿ- ਸੰਸਾਰ ਵਿੱਚ ਨਾ ਕੋਈ ਸਾਡਾ ਦੁਸ਼ਮਣ ਹੈ ਤੇ ਨਾ ਕੋਈ ਦੋਸਤ। ਸਾਡੇ ਆਪਣੇ ਵਿਚਾਰ ਹੀ ਦੁਸ਼ਮਣ ਤੇ ਦੋਸਤ ਬਨਾਉਣ ਲਈ ਜ਼ਿੰਮੇਵਾਰ ਹਨ। ਕਈ ਵਾਰੀ ਅਸੀਂ ਆਪਣੀ ਕਰਨੀ ਤੋਂ ਇੰਨੇ ਦੋਸਤ ਨਹੀਂ ਬਣਾਉਂਦੇ, ਜਿੰਨੇ ਜ਼ੁਬਾਨ ਨਾਲ ਦੁਸ਼ਮਣ ਬਣਾ ਲੈਂਦੇ ਹਾਂ। ਦੋਸਤ ਤਾਂ ਇੱਕ ਅਜੇਹਾ ਖੇਤ ਹੈ, ਜੋ ਪਿਆਰ ਨਾਲ ਬੀਜਿਆ ਜਾਂਦਾ ਹੈ ਤੇ ਸ਼ੁਕਰਾਨੇ ਨਾਲ ਵੰਡਿਆ ਜਾਂਦਾ ਹੈ। ਕਿਉਂਕਿ ਪਿਆਰ ਕਬਜਾ ਨਹੀਂ ਪਹਿਚਾਣ ਹੈ। ਤੁਹਾਡਾ ਦੋਸਤ, ਹੋਰ ਕਿਸੇ ਦਾ ਵੀ ਦੋਸਤ ਹੋ ਸਕਦਾ ਹੈ। ਪਰ ਇੱਕ ਗੱਲ ਇਹ ਵੀ ਪੱਕੀ ਹੈ ਕਿ ਚੰਗਾ ਦੋਸਤ ਬਨਾਉਣ ਲਈ, ਪਹਿਲਾਂ ਆਪਣੇ ਆਪ ਨੂੰ  ਚੰਗਾ ਦੋਸਤ ਸਾਬਤ ਕਰਨਾ ਪਏਗਾ। ਸੋ ਮਿੱਤਰਤਾ ਕਰਨ ਵਿੱਚ ਕਦੇ ਵੀ ਕਾਹਲ ਨਾ ਕਰੋ। ਜਿਵੇਂ ਚੰਗੇ ਦੋਸਤਾਂ ਦੀ ਸੰਗਤ ਤਾਰ ਦਿੰਦੀ ਹੈ, ਉਵਂੇ ਮਾੜੇ ਦੋਸਤਾਂ ਦੀ ਸੰਗਤ ਇਨਸਾਨ ਨੂੰ ਡੋਬ ਵੀ ਦਿੰਦੀ ਹੈ। ਕਿਸੇ ਇਨਸਾਨ ਦੀ ਪਹਿਚਾਣ ਉਸ ਦੇ ਦੋਸਤਾਂ ਦੇ ਦਾਇਰੇ ਤੋਂ ਕੀਤੀ ਜਾ ਸਕਦੀ ਹੈ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਜਵਾਨ ਹੋ ਰਹੇ ਬੱਚੇ, ਭੈੜੀ ਸੰਗਤ ਕਾਰਨ, ਆਪਣੀ ਜ਼ਿੰਦਗੀ ਤਬਾਹ ਕਰ ਰਹੇ ਹਨ। ਪਰ ਜੇ ਉਹਨਾਂ ਨੂੰ ਚੰਗੇ ਦੋਸਤ ਮਿਲ ਜਾਂਦੇ ਤਾਂ ਅੱਜ ਉਹ ਵੀ ਇਕ ਨੇਕ ਦਿੱਲ, ਤੇ ਇੱਜ਼ਤਦਾਰ ਇਨਸਾਨ ਹੁੰਦੇ।
  ਇਸ ਤੋਂ ਇਹ ਸਿੱਧ ਹੁੰਦਾ ਹੈ ਕਿ- ਦੋਸਤੀ ਦੀ ਸਾਡੇ ਜੀਵਨ ਵਿੱਚ ਅਹਿਮ ਭੂਮਿਕਾ ਹੈ। ਪਰ ਮੰਨ ਲਓ ਕਿ ਤੁਹਾਨੂੰ ਕੋਈ ਚੰਗਾ ਦੋਸਤ ਨਹੀਂ ਮਿਲ ਰਿਹਾ, ਤਾਂ ਘਬਰਾਉਣ ਦੀ ਲੋੜ ਨਹੀਂ। ਪੁਸਤਕਾਂ ਵੀ ਸਾਡੀਆਂ ਚੰਗੀਆਂ ਦੋਸਤ ਹੋ ਸਕਦੀਆਂ ਹਨ। ਚੰਗੀਆਂ ਕਿਤਾਬਾਂ ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਤੇ ਸੇਧ ਦਿੰਦੀਆਂ ਹਨ। ਇਹ ਕਦੇ ਧੋਖਾ ਵੀ ਨਹੀਂ ਦਿੰਦੀਆਂ। ਇਹਨਾਂ ਦੀ ਦੋਸਤੀ, ਇਕੱਲਤਾ ਦਾ ਵੀ ਅਹਿਸਾਸ ਨਹੀਂ ਹੋਣ ਦਿੰਦੀ। ਘਰ ਵਿੱਚ ਛੋਟੀ ਜਿਹੀ ਲਾਇਬਰੇਰੀ ਬਣਾਓ। ਜਦੋਂ ਉਦਾਸ ਹੋਵੋ, ਤਾਂ ਕਿਸੇ ਚੰਗੇ ਲੇਖਕ ਦੀ ਪੁਸਤਕ ਪੜ੍ਹਨੀ ਸ਼ੁਰੂ ਕਰ ਦੇਵੋ। ਇੰਜ ਮਹਿਸੂਸ ਹੋਵੇਗਾ ਕਿ ਤੁਸੀਂ ਕਿਸੇ ਮਹਾਂ- ਪੁਰਸ਼ਾਂ ਦੀ ਸੰਗਤ ਕਰ ਲਈ ਹੈ। ਵਿਦਵਾਨ ਦੋਸਤਾਂ ਦੇ ਵਿਚਾਰ ਸੁਣ ਕੇ ਹਟੇ ਹੋ। ਨਾਲੇ ਇਹ ਪੁਸਤਕਾਂ ਵਿਚਾਰੀਆਂ ਕਦੇ ਰੁੱਸਦੀਆਂ ਵੀ ਨਹੀਂ- ਚਾਹੇ ਕਿੰਨਾ ਸਮਾਂ ਇਹਨਾਂ ਨਾਲ ਗੱਲ ਵੀ ਨਾ ਕਰੋ।
  ਸਵੇਰੇ ਸ਼ਾਮ ਆਪਾਂ ਕੁਦਰਤ ਨਾਲ ਦੋਸਤੀ ਪਾ ਸਕਦੇ ਹਾਂ। ਇਹ ਦੋਸਤੀ ਵੀ ਰੂਹ ਨੂੰ ਤਾਜ਼ਗੀ ਬਖਸ਼ਦੀ ਹੈ। ਕੁਦਰਤ ਨੂੰ ਪਿਆਰ ਕਰਨ ਵਾਲੇ, ਅਸਲ ਵਿੱਚ ਕਾਦਰ ਨੂੰ ਪਿਆਰ ਕਰਦੇ ਹਨ। ਭਾਈ ਵੀਰ ਸਿੰਘ ਜੀ ਅਨੁਸਾਰ-
  ਵੈਰੀਨਾਗ ਤੇਰਾ ਪਹਿਲਾ ਝਲਕਾ, ਜਦ ਅੱਖੀਆਂ ਵਿੱਚ ਵੱਜਦਾ,
  ਕੁਦਰਤ ਦੇ ਕਾਦਰ ਦਾ ਜਲਵਾ, ਲੈ ਲੈਂਦਾ ਇੱਕ ਸਿਜਦਾ।
  ਕੁਦਰਤ ਨੂੰ ਪਿਆਰ ਕਰਨ ਵਾਲੇ ਤਾਂ ਰੁੱਖਾਂ, ਪੌਦਿਆਂ ਨੂੰ, ਆਪਣੇ ਦੁੱਖ ਸੁੱਖ ਸੁਣਾ ਕੇ, ਮਨ ਹੌਲਾ ਕਰ ਲੈਂਦੇ ਹਨ। ਕੁਦਰਤ ਦੀ ਦੋਸਤੀ ਸਾਡੇ ਮਨ ਨੂੰ ਸਕੂਨ ਬਖਸ਼ਦੀ ਹੈ। 
  ਮੁੱਕਦੀ ਗੱਲ ਤਾਂ ਇਹ ਹੈ ਕਿ- ਅਸੀਂ ਚੰਗੇ ਵਿਚਾਰਾਂ ਦੇ ਮਾਲਕ ਲੋਕਾਂ ਨਾਲ ਦੋਸਤੀ ਪਾਈਏ। ਚੰਗੇ ਇਨਸਾਨਾਂ ਦੀ ਸੰਗਤ ਕਰੀਏ, ਚੰਗੀਆਂ ਪੁਸਤਕਾਂ ਪੜ੍ਹੀਏ ਤੇ ਕੁਦਰਤ ਨੂੰ ਪਿਆਰ ਕਰੀਏ- ਤਾਂ ਸਾਡੀ ਸੋਚ ਵਿਸ਼ਾਲ ਹੋ ਜਾਏਗੀ। ਸਾਨੂੰ ਆਪਣੇ ਦੁਸ਼ਮਣਾਂ ਵਿੱਚ ਵੀ ਕਈ ਚੰਗਿਆਈਆਂ ਨਜ਼ਰ ਆਉਣਗੀਆਂ। ਅਤੇ "ਨਾ ਕੋ ਬੇਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ॥ ਦੇ ਮਹਾਂਵਾਕ ਅਨੁਸਾਰ, ਸਾਰੀ ਦੁਨੀਆਂ ਸਾਨੂੰ ਆਪਣੀ ਲਗੇਗੀ ਤੇ ਅਸੀਂ ਇਸ ਦੁਨੀਆਂ ਨੂੰ ਖੂਬਸੂਰਤ ਬਨਾਉਣ ਲਈ, ਆਪਣਾ ਬਣਦਾ ਯੋਗਦਾਨ ਪਾਉਣ ਦੇ ਸਮਰੱਥ ਹੋ ਜਾਵਾਂਗੇ।