ਸਭ ਰੰਗ

  •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
  •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
  •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
  •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
  •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
  •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
  •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
  •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
  •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  • ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' (ਆਲੋਚਨਾਤਮਕ ਲੇਖ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਤਨਾਮ ਚੌਹਾਨ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ 'ਕਹੋ ਤਿਤਲੀਆਂ ਨੂੰ' ਇਸਤਰੀ ਜਾਤੀ ਦੀ ਮਾਨਸਿਕਤਾ ਦਾ ਪ੍ਰਤੀਬਿੰਬ ਹੈ। ਭਾਵੇਂ ਸਮਾਜ ਇਸਤਰੀਆਂ ਨੂੰ ਬਰਾਬਰਤਾ ਦੇ ਹੱਕ ਦੇਣ ਦੀ ਪ੍ਰੋੜ•ਤਾ ਕਰਦਾ ਹੈ ਪ੍ਰੰਤੂ ਅਮਲੀ ਰੂਪ ਵਿਚ ਇਹ ਸਾਰੀਆਂ ਕਾਗਜ਼ੀ ਦਿਖਾਵਾ ਮਾਤਰ  ਗੱਲਾਂ ਹੀ ਹਨ। ਉਸ ਦੀ ਪੁਸਤਕ ਦੇ 88 ਪੰਨੇ ਅਤੇ 75 ਕਵਿਤਾਵਾਂ ਹਨ ਪ੍ਰੰਤੂ ਬਹੁਤੀਆਂ ਕਵਿਤਾਵਾਂ ਇਸਤਰੀ ਜਾਤੀ ਨਾਲ ਸਮਾਜ ਵਿਚ ਰੋਜਾਨਾ ਜੀਵਨ ਵਿਚ ਵਿਚਰਦਿਆਂ ਹੋਇਆਂ ਉਨ•ਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਹੀ ਪ੍ਰਗਟਾਵਾ ਕਰ ਰਹੀਆਂ ਹਨ। 10 ਕਵਿਤਾਵਾਂ ਅਧਿਆਤਮਿਕ, 20 ਰੋਮਾਂਟਿਕ, 25 ਇਸਤਰੀਆਂ ਅਤੇ 15 ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਹਨ। ਇਹ ਪੁਸਤਕ ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਿਤ ਕੀਤੀ ਹੈ। ਇਸਦੀ ਛਪਾਈ ਅਤੇ ਮੁੱਖ ਕਵਰ ਸੁੰਦਰ ਹੈ। ਸਤਨਾਮ ਚੌਹਾਨ ਦੀ ਪਲੇਠੀ ਪੁਸਤਕ ਹੋਣ ਦੇ ਬਾਵਜੂਦ ਵੀ ਉਸ ਦੀਆਂ ਕਵਿਤਾਵਾਂ ਉਸ ਦੇ ਸੁਜੱਗ, ਚੇਤਨ ਅਤੇ ਸੰਤੁਲਤ ਭਾਵਨਾਵਾਂ ਵਾਲੀ ਕਵਿਤਰੀ ਹੋਣ ਦਾ ਪ੍ਰਭਾਵ ਦੇ ਰਹੀਆਂ ਹਨ। ਉਸ ਦੀਆਂ ਖੁਲ•ੀਆਂ ਕਵਿਤਾਵਾਂ ਹੋਣ ਦੇ ਬਾਵਜੂਦ ਵੀ ਸਾਰਥਕ ਹਨ, ਹਾਲਾਂ ਕਿ ਨਵੇਂ ਕਵੀਆਂ ਦੀ ਪਹਿਲੀ ਪੁਸਤਕ ਵਿਚ ਅਨੇਕਾਂ ਰਦੀਫ, ਸੁਰ, ਤਾਲ ਅਤੇ ਬਹਿਰ ਆਦਿ ਦੀਆਂ ਖ਼ਾਮੀਆਂ ਰਹਿ ਜਾਂਦੀਆਂ ਹਨ ਪ੍ਰੰਤੂ ਫਿਰ ਵੀ ਅਜਿਹੀਆਂ ਔਕੜਾਂ ਦੇ ਬਾਵਜੂਦ ਉਸਨੇ ਕਵਿਤਾ ਦੇ ਮਾਪ ਦੰਡਾਂ ਤੇ ਖ਼ਰੀ ਉਤਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਵਿਸ਼ਿਆਂ ਦੀ ਚੋਣ ਕਰਨ ਲੱਗਿਆਂ ਵੀ ਬੜੀ ਸੰਜੀਦਗੀ ਤੋਂ ਕੰਮ ਲੈਂਦਿਆਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਨੂੰ ਆਧਾਰ ਬਣਾਇਆ ਹੈ। ਉਸਦੇ ਵਿਸ਼ੇ ਮੁਖ ਤੌਰ ਤੇ ਇਸਤਰੀ ਜਾਤੀ ਦੀਆਂ ਮਾਨਸਿਕ ਉਲਝਣਾਂ, ਪੀੜਾਂ, ਸਮਾਜਿਕ ਤੇ ਆਰਥਿਕ ਸ਼ੋਸ਼ਣ, ਰੋਮਾਂਸ, ਦਾਜ ਦਹੇਜ, ਬਲਾਤਕਾਰ ਅਤੇ ਸਮਾਜਿਕ ਅਨਿਆਏ ਹਨ। ਰੁਮਾਂਸ ਵੀ ਉਸਦਾ ਪਸੰਦੀਦਾ ਵਿਸ਼ਾ ਹੈ ਜਿਸਨੂੰ ਉਹ ਜ਼ਿੰਦਗੀ ਦਾ ਆਧਾਰ ਸਮਝਦੀ ਹੈ ਪ੍ਰੰਤੂ ਉਸਦੀਆਂ ਕਵਿਤਾਵਾਂ ਵਿਚ ਰੁਮਾਂਸ ਅਤੇ ਅਧਿਆਤਮਵਾਦ ਦਾ ਸੁਮੇਲ ਵਿਖਾਈ ਦਿੰਦਾ ਹੈ। ਉਹ ਇ•ਨਾਂ ਦੋਹਾਂ ਦੇ ਬਿਨਾਂ ਜੀਵਨ ਨੂੰ ਅਧੂਰਾ ਮੰਨਦੀ ਹੈ। ਉਸਦੀਆਂ ਕਈ ਕਵਿਤਾਵਾਂ ਤਾਂ ਇਸ ਗਲ ਦਾ ਪ੍ਰਗਟਾਵਾ ਕਰਦੀਆਂ ਹਨ ਕਿ ਰੁਮਾਂਟਿਕ ਢੰਗ ਨਾਲ ਕੀਤੇ ਪਿਆਰ ਦੀ ਪ੍ਰਾਪਤੀ ਤੋਂ ਬਾਅਦ ਜੋ ਸੰਤੁਸ਼ਟੀ ਮਿਲਦੀ ਹੈ, ਉਹ ਪਰਮ ਪਰਮਾਤਮਾ ਦੀ ਪ੍ਰਾਪਤੀ ਦਾ ਦੂਜਾ ਨਾਂ ਹੈ। ਉਸ ਦੀਆਂ ਕਵਿਤਾਵਾਂ ਆਦਮੀ  ਅਤੇ ਔਰਤ ਦੇ ਰਿਸ਼ਤੇ ਨੂੰ ਸੰਪੂਰਨਤਾ ਦਾ ਨਾਂ ਦਿੰਦੀਆਂ ਹਨ। ਉਹ ਇੱਕ ਦੂਜੇ ਦੇ ਪੂਰਕ ਹੋਣ ਤੋਂ ਬਾਅਦ ਹੀ ਮੁਕੰਮਲ ਬਣਦੇ ਹਨ। ਉਸਦੀ ਪੁਸਤਕ ਦੇ ਨਾਂ ਵਾਲੀ ਕਵਿਤਾ'ਕਹੋ ਤਿਤਲੀਆਂ ਨੂੰ' ਪੁਸਤਕ ਵਿਚ ਅਖ਼ੀਰਲੀ ਕਵਿਤਾ ਹੈ। ਤਿਤਲੀਆਂ ਨੂੰ ਲੜਕੀਆਂ ਲਈ ਇੱਕ ਚਿੰਨ• ਦੇ ਤੌਰ ਤੇ ਵਰਤਿਆ ਹੈ, ਜਿਸ ਵਿਚ ਉਹ ਆਦਮੀ ਦੀ ਸੌੜੀ ਸੋਚ ਤੇ ਵਿਅੰਗ ਕਰਦੀ ਹੋਈ ਲੜਕੀਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਸਿਆਣਪ ਤੋਂ ਕੰਮ ਲੈ ਕੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਕਦਮ ਚੁੱਕਣ ਲਈ ਪ੍ਰੇਰਦੀ ਹੈ ਤਾਂ ਜੋ ਆਪਣੀ ਇੱਜ਼ਤ ਨੂੰ ਬਚਾ ਸਕਣ। ਇਸ ਕਵਿਤਾ ਵਿਚ ਆਦਮੀ ਅਤੇ ਔਰਤ ਦੇ ਵਿਅਕਤਿਤਵ ਦੀ ਮਾਨਸਿਕਤਾ ਨੂੰ ਦਰਸਾਉਣ ਵਾਲੀ ਸ਼ਬਦਾਵਲੀ ਵਰਤਦੀ ਹੈ। ਵੈਸੇ ਵੀ ਸਤਨਾਮ ਚੌਹਾਨ ਦੀ ਸਾਰੀਆਂ ਕਵਿਤਾਵਾਂ ਵਿਚ ਮਲਵਈ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੀ ਬੋਲੀ ਵਰਤੀ ਗਈ ਹੈ। ਉਸ ਦੀਆਂ ਕਵਿਤਾਵਾਂ ਵਿਚ ਵਿਚਾਰਧਾਰਾ ਭਾਰੂ ਹੈ। ਇਸ ਤਰ•ਾਂ ਲੱਗ ਰਿਹਾ ਹੈ ਕਿ ਉਸ ਨੇ ਇਨ•ਾਂ ਕਵਿਤਾਵਾਂ ਰਾਹੀਂ ਆਪਣੇ ਮਨ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹ ਦੋ ਧੀਆਂ ਦੀ ਮਾਂ ਹੋਣ ਕਰਕੇ ਧੀਆਂ ਧਿਆਣੀਆਂ ਦਾ ਵਾਰ ਵਾਰ ਜ਼ਿਕਰ ਕਰਦੀ ਹੈ। Àਸਨੂੰ ਸਾਰੀਆਂ ਮਾਵਾਂ ਦੀਆਂ ਧੀਆਂ ਨੂੰ ਲੱਗਣ ਵਾਲੀ ਤੱਤੀ ਵਾਅ ਦਾ ਡਰ ਵੀ ਖਾ ਰਿਹਾ। ਇਉਂ ਲੱਗ ਰਿਹਾ ਹੈ ਕਿ ਉਸ ਦੇ ਮਨ ਵਿਚ ਔਰਤ ਦੀ ਪੀੜ ਸਮੋਈ ਹੋਈ ਹੈ। ਵਿਚਾਰੀ ਨਦੀ ਸਿਰਲੇਖ਼ ਵਾਲੀ ਕਵਿਤਾ ਔਰਤ ਨੂੰ ਘਰ ਦੀ ਚਾਰਦੀਵਾਰੀ ਵਿਚ ਬੰਦ ਰੱਖਣ ਕਰਕੇ ਔਰਤ ਦੀ ਬੇਬਸੀ ਦਾ ਇਜ਼ਹਾਰ ਕਰਦੀ ਹੈ। ਕੁੜੀਏ ਨੀ ਵਿਚ ਇਸਤਰੀ ਜਾਤੀ ਤੇ ਹੋ ਰਹੇ ਅਤਿਆਚਾਰਾਂ ਦਾ ਭਾਂਡਾ ਭੰਨਦੀ ਹੋਈ ਲਿਖਦੀ ਹੈ ਕਿ ਔਰਤ ਦੀ ਇੱਜ਼ਤ ਸ਼ਰੇ ਬਾਜ਼ਾਰ ਲੁੱਟੀ ਜਾਂਦੀ ਹੈ, ਉਦੇ ਰੱਖਵਾਲੇ ਹੀ ਜ਼ਾਲਮ ਬਣ ਜਾਂਦੇ ਹਨ ਅਤੇ ਇਨਸਾਨ ਹੈਵਾਨ ਦਾ ਰੂਪ ਧਾਰ ਲੈਂਦਾ ਹੈ। ਉਸਨੂੰ ਦਲੇਰ ਅਤੇ ਬਹਾਦਰ ਬਣਨ ਲਈ ਪ੍ਰੇਰਦੀ ਹੈ। ਚੌਹਾਨ ਇਸਤਰੀਆਂ ਨੂੰ ਹਾਰ ਿਂਸ਼ੰਗਾਰ, ਦਾਜ ਅਤੇ ਹੋਰ ਇਛਾਵਾਂ ਤਿਆਗਕੇ ਮਾਪਿਆਂ ਤੇ ਬੋਝ ਬਣਨ ਦੀ ਥਾਂ ਆਤਮ ਨਿਰਭਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਮਾਪੇ ਲੜਕੀਆਂ ਨੂੰ ਆਪਣੇ ਤੇ ਭਾਰ ਨਾਲ ਸਮਝਣ। ਆਪਣੀਆਂ ਕਵਿਤਾਵਾਂ ਰਾਹੀਂ ਸਮਾਜ ਨੂੰ ਔਰਤ ਦੀ ਸੁਰੱਖ਼ਿਆ ਲਈ ਲਾਮਬੰਦ ਹੋ ਕੇ ਕੋਸ਼ਿਸ਼ਾਂ ਕਰਨ ਲਈ ਸਲਾਹ ਦਿੰਦੀ ਲਗਦੀ ਹੈ। ਉਸਨੂੰ ਸਮਾਜਕ ਸਰੋਕਾਰਾਂ ਨਾਲ ਜੁੜੀ ਹੋਈ ਕਵਿਤਰੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਕੁਦਰਤ, ਵਾਤਾਵਰਨ, ਪਾਣੀ ਦੀ ਸ਼ੁੱੱਧਤਾ ਦੀ ਸਮੱਸਿਆ, ਕਿਸਾਨ ਦੀ ਕਰਜ਼ੇ ਅਤੇ ਫਸਲਾਂ ਦੇ ਖ਼ਰਾਬੇ ਕਰਕੇ ਦੁਰਦਸ਼ਾ ਦਾ ਵੀ ਜ਼ਿਕਰ ਆਉਂਦਾ ਹੈ। ਉਸ ਦੀਆਂ ਕਵਿਤਾਵਾਂ ਵਿਚੋਂ ਸਤਨਾਮ ਚੌਹਾਨ ਦੇ ਦਿਲ ਵਿਚ ਗ਼ਰੀਬ, ਮਜ਼ਦੂਰ, ਕਿਸਾਨ, ਸ਼ਿਲਪਕਾਰ ਅਤੇ ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਲਈ ਮੋਹ ਅਤੇ ਹਮਦਰਦੀ ਦੀ ਝਲਕ ਆਉਂਦੀ ਹੈ। ਸੜਕ ਤੇ ਬੈਠਾ ਜੋਤਸ਼ੀ ਵਾਲੀ ਕਵਿਤਾ ਵਿਚ ਉਹ ਸਮਾਜ ਨੂੰ ਵਹਿਮਾਂ ਭਰਮਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕਰਦੀ ਹੈ ਕਿਉਂਕਿ ਉਹ ਕਹਿੰਦੀ ਹੈ ਕਿ ਜਿਹੜਾ ਜੋਤਸ਼ੀ ਆਪਣੇ ਪਰਿਵਾਰ ਦਾ ਭਵਿਖ ਨਹੀਂ ਜਾਣਦਾ ਤਾਂ ਉਹ ਲੋਕਾਂ ਦਾ ਭਵਿਖ ਕਿਵੇਂ ਦੱਸ ਸਕਦਾ ਹੈ। ਸਾਜਸ਼ਾਂ ਨਾਂ ਦੀ ਕਵਿਤਾ ਵਿਚ ਕਵਿਤਰੀ ਸਮਾਜ ਨੂੰ ਦੰਭੀ, ਧੋਖ਼ੇਬਾਜ, ਫ਼ਰੇਬੀ ਅਤੇ ਸਾਜਸ਼ਾਂ ਬਣਾਉਣ ਵਾਲਾ ਦਸਦੀ ਹੈ। ਮੁਹੱਬਤ ਵੀ ਉਸਦਾ ਪਸੰਦੀਦਾ ਵਿਸ਼ਾ ਲਗਦਾ ਹੈ ਕਿਉਂਕਿ  ਲਗਪਗ 30 ਕਵਿਤਾਵਾਂ ਵਿਚ ਗੇੜ ਮੇੜ ਪਾ ਕੇ ਮੁਹੱਬਤ ਦਾ ਜ਼ਿਕਰ ਮਿਲਦਾ ਹੈ, ਉਸ ਦੀਆਂ ਕਵਿਤਾਵਾਂ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਮੁਹੱੰਬਤ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਸਮਝਦੀ ਹੈ, ਜਿਸ ਤੋਂ ਬਿਨਾਂ ਆਨੰਦ ਦੀ ਪ੍ਰਪਤੀ ਨਹੀਂ ਹੁੰਦੀ ਅਤੇ ਨਾ ਹੀ ਜ਼ਿੰਦਗੀ ਮਹਿਕ ਵਾਲੀ ਹੁੰਦੀ ਹੈ।  ਰਮਤਾ ਜੋਗੀ ਨਾਂ ਦੀ ਕਵਿਤਾ ਵਿਚ ਜੋਗੀ ਨੂੰ ਰੱਬ ਦਾ ਰੂਪ ਕਹਿੰਦੀ ਹੈ ਕਿਉਂਕਿ ਉਹ ਪ੍ਰਦੇਸੀਂ ਉਡ ਗਈਆਂ ਕੂੰਜਾਂ ਅਤੇ ਬੀਤ ਗਈਆਂ ਬਹਾਰਾਂ ਵਰਗੇ ਹੁੰਦੇ ਹਨ। ਕੈਸੀ ਰੁੱਤ ਵਿਚ ਲਿਖਦੀ ਹੈ ਕਿ ਇਨਸਾਨ ਲੜਕੀਆਂ, ਬਜ਼ਰਗਾਂ ਅਤੇ ਰਿਸ਼ਤਿਆਂ ਬਾਰੇ  ਹਮਦਰਦੀ ਦਾ ਵਿਖਾਵਾ ਕਰਦਾ ਹੈ ਅਸਲ ਜ਼ਿੰਦਗੀ ਵਿਚ ਸਾਰਾ ਕੁਝ ਉਲਟ ਪੁਲਟ ਕਰਦਾ ਹੈ। ਮਾਸੂਮ ਦਿਲ ਨਾਂ ਦੀ ਕਵਿਤਾ ਵਿਚ ਇਨਸਾਨ ਵੱਲੋਂ ਮੁਖੌਟੇ ਪਾਉਣ, ਲਾਰੇ ਲੱਪੇ ਲਾਉਣ ਅਤੇ ਝੂਠ ਦਾ ਪਸਾਰਾ ਕਰਨ ਵਾਲਾ ਕਹਿੰਦੀ ਹੈ। ਸਤਨਾਮ ਚੌਹਾਨ ਦੀ ਖਾਸੀਅਤ ਇਹ ਹੈ ਕਿ ਉਨ•ਾਂ ਆਪਣੀਆਂ ਕਵਿਤਾਵਾਂ ਵਿਚ ਚਿਨ•ਤਾਮਿਕ ਢੰਗ ਦੀ ਵਰਤੋਂ ਕੀਤੀ ਹੈ।  ਪਰਿਵਾਰਿਕ ਜ਼ਿੰਦਗੀ ਵੀ ਉਸਦੀ ਸੁਖਾਲੀ ਹੈ ਕਿਉਂਕਿ ਉਸਦਾ ਇੰਜਿਨੀਅਰ ਪਤੀ ਜਗਰਾਜ ਸਿੰਘ ਸਾਹਿਤਕ ਵਿਚਾਰਾਂ ਵਾਲਾ ਹੈ ਜਿਸ ਕਰਕੇ ਉਸਦੇ ਸਾਹਿਤਕ ਜੀਵਨ ਵਿਚ ਸਹਾਈ ਹੁੰਦਾ ਹੈ। ਦੋਵੇਂ ਧੀਆਂ ਅਸ਼ਮੀਤ ਅਤੇ ਅਵਨੀਤ ਉਸ ਦੀਆਂ ਹਮਰਾਜ ਬਣਕੇ ਸਾਹਿਤਕ ਸਰਗਰਮੀਆਂ ਨੂੰ ਵਿਉਂਤਣ ਵਿਚ ਸਹਾਈ ਹੁੰਦੀਆਂ ਹਨ। ਸਤਨਾਮ ਦੀਆਂ ਕਵਿਤਾਵਾਂ ਆਮ ਤੌਰ ਤੇ ਸਾਹਿਤਕ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਵੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਰੇਡੀਓ ਅਤੇ ਟੀ.ਵੀ. ਉਪਰ ਹੋਣ ਵਾਲੇ ਕਵੀ ਦਰਬਾਰਾਂ ਵਿਚ ਵੀ ਸ਼ਾਮਲ ਹੋਣ ਦਾ ਮੌਕਾ ਮਿਲਦਾ ਰਹਿੰਦਾ ਹੈ। ਸਭ ਤੋਂ ਵੱਧ ਉਤਸ਼ਾਹ ਉਸ ਨੂੰ ਫੇਸ ਬੁਕ ਦੇ ਹੁੰਗਾਰੇ ਨੇ ਦਿੱਤਾ ਹੈ ਜਿਥੇ ਪਾਠਕਾਂ ਨੇ ਉਸਦੀ ਕਲਮ ਦਾ ਸਤਿਕਾਰ ਕਰਦਿਆਂ ਦਾਦ ਦਿੱਤੀ ।
       ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਭਾਵੇਂ ਉਸ ਦੀਆਂ ਕਵਿਤਾਵਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਪ੍ਰੰਤੂ ਫਿਰ ਵੀ ਹੋਰ ਵਧੇਰੇ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਉਸਦੀ ਲੇਖਣੀ ਵਿਚ ਪਰਪੱਕਤਾ ਆ ਸਕੇ।