ਲੋਕ ਤੱਥ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਾਪਿਆਂ ਦਾ ਕਦੇ ਵੀ ਨਾਂ ਕਹਿਣਾ ਮੋੜੀਏ।
ਬਿਨਾਂ ਪੁਛੇ ਬਾਗ ਚੋਂ ਨਾ ਫੁੱਲ ਤੋੜੀਏ £
ਘੂਰੀਏ ਨਾ ਪੁੱਤ ਨੂੰ ਜਵਾਨ ਹੋਏ ਤੋਂ।
ਪੈਂਦਾ ਪਛਤਾਉਂਣਾ ਨੁਕਸਾਨ ਹੋਏ ਤੋਂ£
ਜਵਾਨ ਧੀ ਨੂੰ ਕਛਣੇ ਨਹੀਂ ਕੌਲੇ ਚਾਹੀਦੇ।
ਨਿਪਟਾਉਣੇ ਘਰੇ ਘਰ ਵਾਲੇ ਰੌਲੇ ਚਾਹੀਦੇ £
ਬਾਪੂ ਜੀ ਦੀ ਪੱਗ ਨੂੰ ਮਿੱਟੀ ਮਿਲਾਉਂਦੀ ਐ।
ਧੀ ਕਾਹਦੀ ਕੁਲ ਨੂੰ ਜੋ ਦਾਗ ਲਾਉਂਦੀ ਐ£
ਭੋਜਨ ਕਰਾਓ ਦੁਖੀ ਤੇ ਲਾਚਾਰ ਨੂੰ।
ਮੰਗਤਾ ਬਣਾਉਟੀ ਤੱਕੂ ਘਰ ਬਾਰ ਨੂੰ£
ਅਵਾਜ ਦੇਕੇ ਘਰ ਜੀ ਬਿਗਾਨੇ ਵੜੀਏ।
ਨਿੱਕੀ ਨਿੱਕੀ ਗਲੋਂ ਨਾ ਗਵਾਂਢ ਲੜੀਏ£
ਪੱਥਰਾਂ ਨੂੰ ਪਾੜ ਦਿੰਦੀ ਚੱਕ ਦੋਸਤੋ।
ਕਰਨਾਂ ਹੈ ਮਾੜਾ ਹੁੰਦਾ ਸ਼ੱਕ ਦੋਸਤੋ£
ਨਾ ਸਭ ਕੁਝ ਸਮਝੀਏ ਨੋਟ ਬਾਈ ਜੀ।
ਰਿਸ਼ਤਿਆਂ ਚ ਪਾਉਂਦੇ ਹਨ ਖੋਟ ਬਾਈ ਜੀ£
ਨੁਕਸਾਨ ਹੈ ਪਚਾਉਂਦਾ ਸਦਾ ਭੇਤੀ ਘਰ ਦਾ।
ਪਾਲਤੂ ਜੋ ਕੁੱਤਾ ਹੁੰਦੈ ਇਕੋ ਦਰ ਦਾ£
ਵਿੜ•ੀ ਸਿੜ•ੀ ਕਰੀਏ ਨਾ ਰਹੀਏ ਕੱਲੇ ਜੀ।
ਨਾਂ ਸਾਂਝ ਗਿਰੀ ਵਿੱਚ ਕੁਝ ਪੈਂਦਾ ਪੱਲੇ ਜੀ£
ਦੇਈਏ ਨਾ ਔਲਾਦ ਦਾ ਮੇਹਣਾ ਸ਼ਰੀਕ ਨੂੰ।
ਸੱਪ ਲੰਘੇ ਪਿਛੋਂ ਕੁਟੀਏ ਨਾ ਲੀਕ ਨੂੰ£
ਲਿਖੀਆਂ ਨੇ ਗੱਲਾਂ ਦੱਦਾ ਹੂਰ ਵਾਲੇ ਖਰੀਆਂ।
ਹਾਲੇ ਕੱਲ• ਹੀ ਸੀ ਦਿਲ ਵਿੱਚ ਯਾਦ ਕਰੀਆਂ