ਮਹਿਰਮ ਸਾਹਿਤ ਸਭਾ ਦਾ ਵਿਸੇਸ਼ ਪਰੋਗਰਾਮ (ਖ਼ਬਰਸਾਰ)


ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਆਪਣੀ ਮਾਸਿ ਇਕੱਤਰਤਾ ਕਰਕੇ  ਇਕ ਕਵੀ ਦਰਬਾਰ ਕੀਤਾ ਗਿਆ। ਸਭਾ ਵਲੋਂ ਕੁਝ ਵਿਛੜੀਆਂ ਰੂਹਾਂ ਨੁੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਨਿੱਘੀ ਸ਼ਰਧਾਂਜਲੀ ਦਿਤੀ ਗਈ, ਜਿਨ੍ਹਾਂ ਵਿਚ ਮਸ਼ਹੂਰ ਗ਼ਜ਼ਲਗੋ  ਸੁਲੱਖਣ ਸਰਹੱਦੀ  ਦੀ ਧਰਮ ਪੱਤਨੀ  ਸ੍ਰੀ ਮਤੀ ਰਘਬੀਰ ਕੌਰ ਦਾ ਅਕਾਲ ਚਲਾਣਾ, ਅਜੀਤ ਦੇ ਪਤਰਕਾਰ ਸੋਨੀ ਨਾਰਦੀਆ ਅਤੇ ਮਸ਼ਹੂਰ ਗਾਇਕ ਲਾਭ ਜੰਜੂਆ ਦੀ ਮੌਤ 'ਤੇ ਦੁੱਖ ਪਰਗਟ ਕੀਤਾ ਤੇ ਵਿਛੜੀਆਂ ਸਖ਼ਸ਼ੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰ: ਦੀਵਾਨ ਸਿੰਘ ਮਹਿਰਮ  ਕਮਿਉਨਿਟੀ ਹਾਲ ਵਿਖੇ  ਕਵੀ ਦਰਬਾਰ ਦੀ  ਰੌਣਕ ਨੂੰ  ਸਾਹਿਤਕਾਰ , ਲੇਖਕਾਂ ਤੇ ਹੋਣਹਾਰ ਕਵੀਆਂ ਨੇ ਅਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ  ਕਵੀ ਦਰਬਾਰ ਦੀ ਰੌਣਕ ਨੂੰ  ਚਾਰ ਚੰਨ ਲਗਾਏ। ਕਵੀ ਦਰਬਾਰ ਦਾ ਸੰਚਾਲਨ ਸਭਾ ਦੇ ਸੀਨੀਅਰ ਮੀਤ ਸਕੱਤਰ ਆਰ.ਬੀ ਸੋਹਲ ਨੇ ਕੀਤਾ। ਪ੍ਰੋਗਰਾਮ ਸ਼ੁਰੂ ਕਰਦਿਆਂ  ਸੂਝਵਾਨ ਸਮਾਜ ਸੇਵਕ ਸ੍ਰ: ਸੁਖਵਿੰਦਰ ਸਿੰਘ ਪਾਹੜਾ ਨੇ ,ਪੰਜਾਬ ਵਿਚ ਵਧ ਰਹੇ ਨਸ਼ਿਆਂ ਤੇ  ਦੁਖ਼ ਪਰਗਟ ਕਰਦਿਆਂ ਆਪਣਾ ਲੇਖ  ਪੜ੍ਹ ਕੇ ਸੁਣਾਇਆ।

          
   ਬਲਵੀਰ ਬੀਰ੍ਹਾ ਦੀ ਕਵਿਤਾ –
                 'ਲਿਖਾਰੀ ਨਹੀਂ ਕਦੇ ਲਿਖਣੋ ਮੁੜਦੇ , ਜੋ ਲਿਖਣਾ,ਸੋ ਲਿਖਣਾ'

            ਸ੍ਰੀ ਸੁਭਾਸ ਦੀਵਾਨਾ ਜੀ ਦੀਆਂ ਦੋ ਗ਼ਜ਼ਲਾਂ  
              'ਹਿੰਦੂ ਨਾ ਬੋਲਿਆ,  ਨਾ ਮੁਸਲਮਾਨ  ਬੋਲਿਆ। 
              ਇਨਸਾਨ ਨੂੰ ਬੁਲਾਇਆ ਤਾਂ ਇਨਸਾਨ ਬੋਲਿਆ'

             ਪੰਜਾਬੀ ਕਹਾਣੀਕਾਰ ਸ੍ਰ. ਤਰਸੇਮ ਸਿੰਘ ਭੰਗੂ ਜੀ ਦੀ ਕਹਾਣੀ ਬੜੀ ਕਾਬਿਲੇ ਤਾਰੀਫ਼ ਸੀ,
              'ਸਿਆਣਿਆਂ ਦੀਆਂ ਗੱਲਾਂ/ ਕਹਾਵਤਾਂ ਤੇ ਅਖਾਣ'

             ਸ੍ਰੀ ਪਰਤਾਪ ਪਾਰਸ ਗੁਰਦਾਸਪੁਰੀ ਨੇ ਆਪਣਾ ਗੀਤ ਤਰੰਨੱਮ ਵਿਚ ਪੇਸ਼ ਕੀਤਾ
                       'ਸਾਂਭ ਲਉ ਪੰਜਾਬ ਨੂੰ'

              ਪੰਜਾਬੀ ਕਵੀ ਗੁਰਬਚਨ ਸਿੰਘ ਬਾਜਵਾ ਨੇ ਬੜੀ ਪਿਆਰੀ  ਕਵਿਤਾ ਸੁਣਾਈ
             ' ਮੇਰੀ ਕਲਮ ਲਿਖੇ ਨਾ ਦਰਦਾਂ ਨੂੰ'    ਬਹੁਤ ਹੀ ਵਧੀਆਂ ਰਹੀ।

              ਜੋਗਿੰਦਰ ਸਾਹਿਲ ਦੀ ਹਿੰਦੀ ਗ਼ਜ਼ਲ    ' ਚੰਗਾ ਸਾਹਿਤ ਲਿਖਣ ਤੇ'  ਸੁਣਾਈ।

              ਵਿਜੇ ਬੱਧਣ ਦਾ ਗੀਤ ਬੜਾ ਪਿਆਰਾ ਰਿਹਾ-
                                    'ਆਪ ਜਿਹੜੇ ਵਸਦੇ ਨੇ ਯਾਰਾਂ ਨੂੰ ਉਜਾੜਕੇ'

              ਜਗਜੀਤ ਸਿੰਘ ਕੰਗ ਨੇ ਧਾਰਮਿਕ ਗੀਤ-
                      'ਚੰਨ ਮਾਤ ਗੁਜਰੀ ਦਿਆ'  ਬੜਾ ਪਿਆਰਾ ਗੀਤ ਸੁਣਿਆ।

              ਸ੍ਰ ਨਰਿੰਜਣ ਸਿੰਘ ਪਾਰਸ ਦੀ ਕਵਿਤਾ,      
                 'ਸੋਚ ਰਖ ਲੰਮੀ ਕਰ ਤੂੰ ਵਿਚਾਰ। ਵੇਖੋ ਕੀ ਹੋ ਰਿਹਾ ਵਿਚ ਸੰਸਾਰ'  
 
            ਦਰਸ਼ਨ ਲੱਧੜ ਦੀ ਕਵਿਤਾ ਬਜੁਤ ਵਧੀਆ ਰਹੀ-
                 'ਬਣ ਧਰਮ ਦੇ ਠੇਕੇਦਾਰ,ਕਰ ਝੂਠਾ ਵਣਜ ਵਪਾਰ'………….।

              ਆਰ ਬੀ ਸੋਹਲ ਨੇ ਗ਼ਜ਼ਲ ਬਹੁਤ ਵਧੀਆ ਲਹਿਜ਼ੇ ਵਿਚ ਸੁਣਾਈ-
             'ਨ੍ਹੇਰ ਤਾ ਭਾਵੇਂ ਰਸਤੇ ਬੁਲਾਉਨਦੇ ਰਹਿਣਗੇ।ਸੋਚ ਦੇ ਜੁਗਨੂੰ ਵੀ ਐਪਰ ਰਾਹ ਵਿਖਾਉਂਦੇ ਰਹਿਣਗੇ'

ਅਖੀਰ ਵਿਚ ਮਲਕੀਅਤ "ਸੁਹਲ" ਨੇ ਰਚਨਾ ਸੁਣਾਈ।
ਅੱਧੀ ਰਾਤੀਂ ਸੁਪਨੇ 'ਚ ਗੀਤ ਕੌਣ ਗਾ ਗਿਆ,
ਰੱਜ ਕੇ ਨਾ ਹੋਈਆਂ ਗੱਲਾਂ ਅੱਧ ਚੋਂ ਜਗਾ ਗਿਆ।

              ਸਭਾ ਦੇ ਪਰਧਾਨ ਮਲਕੀਅਤ "ਸੁਹਲ" ਨੇ ਕਵੀ ਦਰਬਾਰ ਵਿਚ ਆਏ ਸੱਜਣਾ. ਸ਼ਾਹਿਤਕਾਰਾ,ਲੇਖਕਾਂ ਤੇ ਗਾਇਕਾਂ ਦਾ   ਧਨਵਾਦ ਕੀਤਾ ਅਤੇ ਅਗੋਂ ਤੋਂ ਵੀ ਇਹੋ ਜਿਹੇ ਪਰੋਗਰਾਮਾਂ ਨੂੰ ਚਲਾਉਂਦੇ ਰਹਿਣ ਲਈ ਸਾਰਿਆਂ ਦੇ ਸਹਿਯੋਗ ਦਾ ਸੰਦੇਸ਼ ਵੀ ਦਿਤਾ।

ਮਲਕੀਅਤ "ਸੁਹਲ'


samsun escort canakkale escort erzurum escort Isparta escort cesme escort duzce escort kusadasi escort osmaniye escort