ਬਾਲ ਪ੍ਰੀਤ ਰਸਾਲੇ ਦਾ 15ਵਾਂ ਅੰਕ ਜਾਰੀ (ਖ਼ਬਰਸਾਰ)


ਪਟਿਆਲਾ -- ਵਿਦਿਆਰਥੀਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਧਿਆਪਕ ਵੱਡੀ ਤੇ ਸਾਰਥਕ ਭੂਮਿਕਾ ਨਿਭਾਉਂਦੇ ਹਨ ਅਤੇ ਜਿਹੜੇ ਵਿਦਿਆਰਥੀ ਸਾਹਿਤ ਸਿਰਜਣਾ ਜਾਂ ਚਿੱਤਰਕਲਾ ਵਿੱਚ ਦਿਲਚਸਪੀ ਰੱਖਦੇ ਹਨ ਉਨ•ਾਂ ਨੂੰ ਮਿਆਰੀ ਮੰਚ ਮੁਹੱਈਆ ਕਰਵਾਉਣ ਵਿੱਚ 'ਬਾਲ ਪ੍ਰੀਤ' ਸੁਚੱਜੀ ਭੂਮਿਕਾ ਨਿਭਾਅ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ 'ਬਾਲ ਪ੍ਰੀਤ' ਰਸਾਲੇ ਦਾ 15ਵਾਂ ਅੰਕ ਜਾਰੀ ਕਰਨ ਮੌਕੇ ਕੀਤਾ। ਸ਼੍ਰੀ ਰੂਜਮ ਨੇ ਇਸ ਦੌਰਾਨ ਕਾਵਿ ਰਚਨਾਵਾਂ ਅਤੇ ਚਿੱਤਰਕਲਾ ਮੁਕਾਬਲਿਆਂ 'ਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵੱਖ-ਵੱਖ ਸਕੂਲਾਂ ਦੇ 7 ਵਿਦਿਆਰਥੀਆਂ ਨੂੰ ਨਗਦ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ। 


         ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਟਿਆਲਾ ਜ਼ਿਲ•ੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਜਿਸ ਉਤਸ਼ਾਹ ਨਾਲ ਇਸ ਰਸਾਲੇ ਵਿੱਚ ਆਪਣੀਆਂ ਲਿਖ਼ਤਾਂ ਤੇ ਚਿੱਤਰ ਭੇਜਦੇ ਹਨ ਉਹ ਸ਼ਲਾਘਾਯੋਗ ਹੈ। ਉਨ•ਾਂ ਕਿਹਾ ਕਿ ਨੰਨ•ੇ ਹੱਥਾਂ ਨਾਲ ਆਪਣੀ ਸੋਚ ਸ਼ਕਤੀ ਦੀਆਂ ਉਡਾਰੀਆਂ ਮਾਰਦੇ ਇਹ ਬੱਚੇ ਭਵਿੱਖ ਵਿੱਚ ਕਲਾ ਸਿਰਜਣਾ ਦੇ ਖੇਤਰ 'ਚ ਚੰਗਾ ਸਥਾਨ ਹਾਸਲ ਕਰਨਗੇ। ਉਨ•ਾਂ ਕਿਹਾ ਕਿ ਅਜਿਹਾ ਸਾਰਥਕ ਮੰਚ ਜਿਥੇ ਬੱਚਿਆਂ ਦੇ ਹੌਂਸਲੇ ਨੂੰ ਮਜ਼ਬੂਤ ਕਰਦਾ ਹੈ ਉਥੇ ਹੀ ਮਾਪਿਆਂ ਤੇ ਅਧਿਆਪਕਾਂ ਦੀ ਹੱਲਾਸ਼ੇਰੀ ਇਨ•ਾਂ ਦੀ ਪ੍ਰਤਿਭਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀ ਹੈ। 
       ਇਸ ਮੌਕੇ ਰਸਾਲੇ ਦੇ ਆਨਰੇਰੀ ਸੰਪਾਦਕ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਇਸ ਰਸਾਲੇ ਵਿੱਚ ਕਿਸੇ ਵੀ ਸਕੂਲ ਦਾ ਵਿਦਿਆਰਥੀ ਆਪਣੀ ਰਚਨਾ ਜਾਂ ਚਿੱਤਰ ਪ੍ਰਕਾਸ਼ਨਾ ਹਿੱਤ ਭੇਜ ਸਕਦਾ ਹੈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੋਹਿੰਦਰਪਾਲ, ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ, ਸੰਯੁਕਤ ਸਕੱਤਰ ਰੈਡ ਕਰਾਸ ਡਾ. ਪ੍ਰਿਤਪਾਲ ਸਿੰਘ ਸਿੱਧੂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ, ਵਿਦਿਆਰਥੀ ਤੇ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।