ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ (ਲੇਖ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬੀ ਦੀਆਂ ਦਮਦਾਰ ਕਲਮਾਂ (ਗੀਤਕਾਰਾਂ) ਦੀ ਗੱਲ ਕਰੀਏ ਤਾਂ ਰਾਜੂ ਦੱਦਾਹੂਰ ਦੀ ਘਾਟ ਮਹਿਸੂਸ ਹੁੰਦੀ ਹੈ। ਥੋੜੇ ਸਮੇਂ ਦੇ ਵਿੱਚ ਵਿਲੱਖਣ ਪੈੜਾਂ ਪਾਉਣ ਵਾਲਾ ਰਾਜੂ ਦੱਦਾਹੂਰ – ਪਿੰਡ ਦੱਦਾਹੂਰ, ਜਿਲ•ਾ ਮੋਗਾ ਵਿਖੇ ਮਾਤਾਂ ਸੋਧਾਂ ਰਾਣੀ ਤੇ ਪਿਤਾ ਮਦਨ ਲਾਲ ਦੇ ਗ੍ਰਹਿ ਵਿਖੇ ਪੰਡਿਤ ਘਰਾਣੇ ਵਿੱਚ ਪੈਦਾ ਹੋਇਆ। ਰਾਜੂ ਛੇ ਭੈਣਾਂ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਘਰ ਵਿੱਚ ਜਾਂ ਰਿਸ਼ਤੇਦਾਰੀ ਵਿੱਚ ਵੀ ਐਸਾ ਕੋਈ ਨਹੀ ਸੀ ਜੋ ਲੇਖਕ ਜਾਂ ਗਾਇਕ ਹੋਵੇ। ਪਰ ਕਹਿੰਦੇ ਹਨ ਕਿ ਇਹ ਪ੍ਰਮਾਤਮਾ ਦੀ ਅਨਮੁੱਲੀ ਦਾਤ ਹੁੰਦੀ ਹੈ।  

ਰਾਜੂ ਦੱਦਾਹੂਰ
ਦਸਵੀਂ ਦੀ ਪੜ•ਾਈ ਤੋ ਬਾਅਦ ਹੀ ਨੇੜੇ ਦੇ ਕਸਬੇ ਬਾਘਾ ਪੁਰਾਣਾ ਵਿਖੇ ਬਤੌਰ ਟਾਈਪਿਸਟ ਨਾਲ ਜਿੰਦਗੀ ਦਾ ਪਾਰੀ ਸ਼ੁਰੂ ਕੀਤੀ, ਪਰ ਕੁਝ ਨਿਵੇਕਲਾ ਕਰਨ ਦੀ ਲਾਲਸਾ ਨਾਲ ਰਾਜੂ ਨੇ ਗੀਤਕਾਰੀ ਵੱਲ ਮੁੱਖ ਕੀਤਾ ਤੇ ਦੇਬੀ ਮਖਸੂਸਪੁਰੀ ਤੋਂ ਕਲਮ ਦੀਆਂ ਬਰੀਕੀਆਂ ਸਿੱਖੀਆਂ। ਸਭ ਤੋਂ ਪਹਿਲਾਂ ਗੀਤ ''ਟੌਹਰ ਬਣ ਜਾਊ ਸਾਡੀ ਟੌਹਰ ਬਣ ਜਾਊਗੀ'' ਗਾਇਕ ਰਵਿੰਦਰ ਗਰੇਵਾਲ ਦੀ ਅਵਾਜ਼ ਵਿੱਚ ਰਿਕਾਰਡ ਹੋਇਆ। ਵਧੀਆ ਹੌਂਸਲਾ ਮਿਲਿਆ ਤੇ ਫਿਰ ਚੱਲ ਸੋ ਚੱਲ ਤੇ ਰਾਜੂ ਨੇ ਪਿੱਛੇ ਮੁੜ ਕੇ ਨਹੀ ਵੇਖਿਆ। ਥੋੜੇ ਸਮੇਂ ਵਿੱਚ ਹੀ ਰਾਜੂ ਚਰਚਿਤ ਗੀਤਕਾਰਾਂ ਦੀ ਮੁੱਢਲੀ ਕਤਾਰ ਵਿੱਚ ਖੜ•ਾ ਹੋ ਗਿਆ। 
ਉਸ ਦੀਆਂ ਲਿਖੀਆਂ ਰਚਨਾਵਾਂ (ਗੀਤ) ਸਭ ਤੋਂ ਜਿਆਦਾ ਰਵਿੰਦਰ ਗਰੇਵਾਲ ਨੇ ਗਾਏ। ਜਿੰਨ•ਾਂ ਦੇ ਬੋਲ 'ਆਵੀਂ ਬਾਬਾ ਨਾਨਕਾ ਤੂੰ ਆਵੀਂ ਬਾਬਾ ਨਾਨਕਾ, 'ਜਦ ਤੱਕ ਦੁਨੀਆਂ ਤੇ ਧੁੱਪ ਤੇ ਛਾਂ ਰਹੂ ਕਰਤਾਰ ਸਿਆਂ, ਉਦੋਂ ਤੱਕ ਤੇਰਾ ਨਾਂ ਰਹੂ ਕਰਤਾਰ ਸਿਆਂ, 'ਆਜੋ ਜੀਹਨੇ ਸਿੱਖੀ ਦੇ ਸਕੂਲ ਵਿੱਚ ਪੜ•ਨਾਂ, ਜਿਹੇ ਗੀਤਾਂ ਨੇ ਹਰ ਪੰਜਾਬੀ ਦੇ ਦਿਲਾਂ ਤੇ ਗਹਿਰੀ ਛਾਪ ਛੱਡੀ। 
ਇਸ ਤੋਂ ਬਿਨ•ਾਂ ਵੀ ਰਾਜੂ ਦੇ ਲਿਖੇ ਗੀਤ ਰਣਜੀਤ ਰਾਣਾ, ਨਿਰਮਲ ਸਿੱਧੂ, ਗਿੱਲ ਹਰਦੀਪ, ਰਣਵੀਰ ਦੁਸਾਂਝ, ਸਿੱਪੀ ਗਿੱਲ, ਗੁਰਮੀਤ ਖਹਿਰਾ, ਜੈਜੀ ਬੈਂਸ, ਕੰਠ ਕਲੇਰ ਤੇ ਜੋਤੀ ਢਿੱਲੋਂ ਦੀਆਂ ਅਵਾਜ਼ਾਂ ਵਿੱਚ ਰਿਕਾਰਡ ਹੋਏ। ਉਸਦੇ ਚੋਣਵੇਂ ਗੀਤਾਂ ਦੇ ਬੋਲ ਹਨ : 'ਪੀਤੀ ਜਿੰਨ•ਾਂ ਆ ਗਿਆ ਸਵਾਦ, 'ਰੰਗ ਦੁਨੀਆਂਦਾਰੀ ਦੇ, 'ਸਾਡੀ ਵਾਰੀ ਚੁੱਕ ਲੈਂਦਾ ਡੰਡਾ, 'ਨੱਚਣਾ ਹੀ ਨੱਚਣਾ, ਗੜਬੜ ਲਗਦੀ ਐ, 'ਫਿਰ ਦੱਸੋ ਫਾਇਦਾ ਕੀ ਜਵਾਨੀ ਚੜੀ ਦਾ, 'ਹੁੰਦਾ ਨਹੀ ਫਿਕਰ ਜਦੋਂ ਮਾਵਾਂ ਹੁੰਦੀਆਂ, 'ਬੜੀਆਂ ਮੌਜਾਂ ਕਰਦੇ ਹਾਂ, 'ਮੰਨ ਨਾ ਮੰਨ ਕੋਈ ਗੱਲ ਤਾਂ ਜਰੂਰ ਐ, 'ਜੱਟਾਂ ਦੇ ਮੁੰਡੇ ਹਾਂ ਗੱਲ ਜੱਟਾਂ ਵਾਲੀ ਕਰਾਂਗੇ, 'ਪੱਟ ਤੇ ਪੜ•ਾਕੂ ਮੁੰਡੇ ਲੁਧਿਆਣੇ ਸ਼ਹਿਰ ਦੇ, 'ਇੱਕ ਟਾਇਮ ਬੰਦੇ ਉੱਤੇ ਐਹੋ ਜਿਹਾ ਆਉਂਦਾ, ਆਦਿ ਗਾਣੇ ਉਪਰੋਕਤ ਗਾਇਕਾਂ ਦੀ ਅਵਾਜ਼ ਵਿੱਚ ਰਿਕਾਰਡ ਹੋਏ। 
ਰਾਜੂ ਤੇ ਪੰਜਾਬੀਆਂ ਨੂੰ ਹੋਰ ਵੀ ਕਾਫੀ ਆਸਾਂ ਸਨ, ਪਰ ਸਤੰਬਰ 2008 ਨੂੰ ਅਚਾਨਕ ਰਾਜੂ ਸਦੀਵੀਂ ਵਿਛੋੜਾ ਦੇ ਗਿਆ। ਪਰਿਵਾਰ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਛੱਡ ਗਿਆ ਰੋਂਦੇ ਕੁਰਲਾਉਂਦਿਆਂ। ਮਿਤੀ 28 ਸਤੰਬਰ, 2008 ਨੂੰ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਰੋਹ ਤੇ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸ. ਜਗਦੇਵ ਸਿੰਘ ਜੱਸੋਵਾਲ ਜੀ ਨੇ ਜੋ ਸ਼ਬਦ ਰਾਜੂ ਦੀ ਬਾਬਤ ਕਹੇ ਸਨ ਉਹ ਅੱਜ ਵੀ ਮੇਰੇ ਜਿਹਨ ਵਿੱਚ ਘੁੰਮ ਰਹੇ ਹਨ ਕਿ ''ਪੰਡਤਾਂ ਦੇ ਘਰ ਪੈਦਾ ਹੋ ਕੇ, ਇੱਕ ਨਿੱਕੇ ਜਿਹੇ ਪਿੰਡ 'ਚੋਂ ਸਾਰੀ ਵਿੱਚ ਵਸਦੇ ਸਿੱਖਾਂ ਦੇ ਦਿਲਾਂ ਤੇ ਛਾਪ ਛੱਡਣ ਦਾ ਕੰਮ ਸਿਰਫ ਰਾਜੂ ਦੇ ਹੀ ਹਿੱਸੇ ਆਇਆ। ਮੇਰੀ ਇਸ ਪਿੰਡ ਤੇ ਇਸ ਬੱਚੇ ਦੀ ਕਲਮ ਨੂੰ ਨਮਸਕਾਰ (ਸਿਜਦਾ) ਹੈ, ਅੱਜ ਅਸੀ ਇੱਕ ਮਹਾਨ ਕਲਮ ਦੇ ਧਨੀ ਤੋਂ ਵਿਰਵੇ ਹੋ ਗਏ ਹਾਂ। ਮੈਂ ਆਪਣੀ 62 ਸਾਲ ਦੀ ਉਮਰ ਵਿੱਚ ਛੋਟੇ ਜਿਹੇ ਪਿੰਡ ਵਿੱਚ ਅੱਜ ਤੱਕ ਕਿਸੇ ਅੰਤਿਮ ਅਰਦਾਸ ਵਿੱਚ ਐਨਾ ਇਕੱਠ ਨਹੀ ਵੇਖਿਆ। ਇਸ ਮਹਾਨ ਕਲਮ ਦੇ ਧਨੀ ਦੀ ਸਾਨੂੰ ਸਦਾ ਹੀ ਘਾਟ ਮਹਿਸੂਸ ਹੁੰਦੀ ਰਹੇਗੀ, ਪਰ ਉਸਨੂੰ ਚਹੁਣ ਵਾਲੇ ਉਸਦੇ ਗੀਤਾਂ ਰਾਹੀਂ ਉਸਦੇ ਦੀਦਾਰ ਕਰਦੇ ਰਹਿਣਗੇ। ਐਸੇ ਲੇਖਕ ਕਦੇ ਮਰਦੇ ਨਹੀ ਸਗੋਂ ਅਮਰ ਹੋ ਜਾਂਦੇ ਹਨ''।