ਮੰਤਰ (ਮਿੰਨੀ ਕਹਾਣੀ)

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


''ਜਦ ਕ੍ਰਿਸ਼ਨ ਨੇ ਘਰ ਆ ਦੱਸਿਆ ਕਿ ਮਹੀਨੇ ਭਰ ਤੋਂ ਫਸਿਆ ਇੱਕ ਸਰਕਾਰੀ ਦਫਤਰ ਵਾਲਾ ਕੰਮ ਹੋ ਗਿਆ ਹੈ।ਅਫਸਰ ਨੇ ਫਾਰਮ ਤੇ ਦਸਖਤ ਕਰ ਦਿੱਤੇ ਹਨ ਤਾਂ ਸਾਰੇ ਟੱਬਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
        ਤਦੇ ਮਾਂ ਨੇ ਮੁੰਡੇ ਦਾ ਹੱਥ ਫੜ ਕਿਹਾ,"ਮੈਨੂੰ ਕਾਕਾ ਪੂਰਾ ਭਰੋਸਾ ਸੀ ।ਮੈਂ ਗਈ ਸੀ ਬਾਬਾ ਜੀ ਕੋਲ ਉਹਨਾਂ ਮੈਨੂੰ ਇੱਕ ਉਪਾਅ ਦਿੱਤਾ ਸੀ ਤੇ  ਕਿਹਾ ਸੀ ਕਿ ਰੋਜ਼ਾਨਾ ਨਹਾ ਧੋ ਕੇ ਸ਼ੁੱਧ ਕੱਪੜੇ ਪਾ ਕੁਸ਼ਨ ਦਾ ਆਸਨ ਲਾ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਸੌ ਵਾਰ ਜਾਪ ਕਰੋ ਹਰ ਅੜਿਆਂ ਥੁੜਿਆ ਕੰਮ ਹੋ ਜਾਵੇਗਾ।ਵੇਖਿਆ ਹੋ ਗਿਆ ਨਾ,ਮਾਂ ਦੀਆਂ ਅੱਖਾਂ ਵਿੱਚ ਚਮਕ ਤੇ ਮੂੰਹ ਤੇ ਸ਼ਰਧਾ ਦੇ ਭਾਵ ਉਭਰ ਆਏ।
''ਮਾਂ ਮੈਨੂੰ ਇਹ ਤਾਂ ਨਹੀ ਪਤਾ ਕਿ ਬਾਬਾ ਜੀ ਦੇ ਉਪਾਅ ਨਾਲ ਕੰਮ ਹੋਇਆ ਹੈ।ਮੈਂ ਤਾਂ ਇੱਕ ਹੋਰ ਅਚੂਕ ਮੰਤਰ ਦੀ ਵਰਤੋਂ ਕਰ ਉਸ ਨਾਲ ਉਪਾਅ ਕੀਤਾ ਹੈ ਇਸ ਕੰਮ ਲਈ,ਤਦ ਕੰਮ ਬਣਿਆ।
     "ਉਹ ਕਿਹੜਾ,ਮਾਂ ਨੇ ਇੱਕ ਦਮ ਹੈਰਾਨੀ ਨਾਲ ਪੁੱਛਿਆ।
 "ਮੰਮੀ ਜੀ ਰਿਸ਼ਵਤ ਮੰਤਰ,ਕ੍ਰਿਸ਼ਨ ਨੇ ਬਹੁਤ ਹੀ ਹਲੀਮੀ ਨਾਲ ਉਤੱਰ ਦਿਤਾ।