ਖ਼ਬਰਸਾਰ

  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
  •    ਸਿਰਜਣਧਾਰਾ ਵੱਲੋਂ ਦੋ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
  •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
  •    ਬਾਈ ਮੱਲ ਸਿੰਘ ਯਾਦਗਾਰੀ ਸਨਮਾਨ ਸਮਾਗਮ ਆਯੋਜਿਤ / ਸਿਰਜਣਧਾਰਾ
  •    'ਦੋ ਸਤਰਾਂ ਦਾ ਗੀਤ' ਲੋਕ ਅਰਪਣ / ਸਿਰਜਣਧਾਰਾ
  •    ਦਰਸ਼ਨ ਸਿੰਘ ਦਰਸ਼ਨ ਦੀ ਪੁਸਤਕ 'ਅਣਕਹੇ ਬੋਲ' ਲੋਕ ਅਰਪਣ / ਸਿਰਜਣਧਾਰਾ
  •    ਪੁਸਤਕ ‘ਅਹਿਸਾਸ ਦੀਆਂ ਰੁੱਤਾਂ’ ਲੋਕ ਅਰਪਣ / ਸਿਰਜਣਧਾਰਾ
  •    ਸਿਰਜਣਧਾਰਾ ਵੱਲੋਂ ਸਮਾਗਮ / ਸਿਰਜਣਧਾਰਾ
  •    ਸਿਰਜਣਧਾਰਾ ਵੱਲੋਂ ਸਨਮਾਨ ਸਮਾਰੋਹ / ਸਿਰਜਣਧਾਰਾ
  •    ਸਿਰਜਣਧਾਰਾ ਦੀ ਇਕੱਤਰਤਾ / ਸਿਰਜਣਧਾਰਾ
  •    ਪੁਸਤਕ 'ਹਾਸੇ ਦੇ ਵਪਾਰੀ' ਲੋਕ ਅਰਪਣ / ਸਿਰਜਣਧਾਰਾ
  •    ਸਿਰਜਣਧਾਰਾ ਦੀ ਇਕੱਤਰਤਾ 'ਚ ਰਚਨਾਵਾਂ ਦਾ ਦੌਰ ਚੱਲਿਆ / ਸਿਰਜਣਧਾਰਾ
  •    ਕਾਵਿ-ਸੰਗ੍ਰਹਿ 'ਉੁਨ੍ਹਾਂ ਰਾਹਾਂ 'ਤੇ' ਲੋਕ ਅਰਪਣ / ਸਿਰਜਣਧਾਰਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
  •    ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਸਮਾਗਮ / ਸਿਰਜਣਧਾਰਾ
  •    'ਲਹੂ ਭਿੱਜੀ ਪੱਤਰਕਾਰੀ' ਲੋਕ ਅਰਪਣ / ਸਿਰਜਣਧਾਰਾ
  •    ਕਰਮਜੀਤ ਸਿੰਘ ਔਜਲਾ ਦਾ 75ਵਾਂ ਜਨਮ ਦਿਨ ਮਨਾਇਆ / ਸਿਰਜਣਧਾਰਾ
  •    17ਵਾਂ ਬਾਈ ਮੱਲ ਸਿੰਘ ਯਾਦਗਾਰੀ ਸਨਮਾਨ ਸਮਾਰੋਹ (VIDEO) / ਸਿਰਜਣਧਾਰਾ
  •    'ਜਦੋਂ ਅਸੀਂ ਟੀ. ਵੀ. ਬਣੇ' ਲੋਕ ਅਰਪਣ / ਸਿਰਜਣਧਾਰਾ
  •    ਤਾਰਾ ਸਿੰਘ ਕਾਬਲੀ ਰਿਲੀਜ਼ / ਸਿਰਜਣਧਾਰਾ
  •    ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ / ਸਿਰਜਣਧਾਰਾ
  •    ਪਿ੍ੰ. ਕਿ੍ਸ਼ਨ ਸਿੰਘ ਦੀ ਪੁਸਤਕ ਦਾ ਲੋਕ ਅਰਪਣ / ਸਿਰਜਣਧਾਰਾ
  •    ਸਿਰਜਨਧਾਰਾ ਦੀ ਮਹੀਨਾ ਵਾਰ ਮੀਟਿੰਗ / ਸਿਰਜਣਧਾਰਾ
  •    ਸਿਰਜਨਧਾਰਾ ਵਲੋ ਮਾਸਿਕ ਇਕੱਤਰਤਾ / ਸਿਰਜਣਧਾਰਾ
  •    ਤੇਗ ਬਹਾਦਰ ਸਿੰਘ ਦੀ ਵਰਣਮਾਲਾ ਲੋਕ ਅਰਪਣ / ਸਿਰਜਣਧਾਰਾ
  •    ਸਿਰਜਨਧਾਰਾ ਦੀ ਮਾਸਿਕ ਇੱਕਤਰਤਾ / ਸਿਰਜਣਧਾਰਾ
  •    ਸਿਰਜਨਧਾਰਾ ਦੀ ਮਾਸਿਕ ਇੱਕਤਰਤਾ / ਸਿਰਜਣਧਾਰਾ
  •    ਮਾਸਿਕ ਇੱਕਤਰਤਾ / ਸਿਰਜਣਧਾਰਾ
  •    ਸਿਰਜਨਧਾਰਾ ਦੀ ਮਾਸਿਕ ਇੱਕਤਰਤਾ / ਸਿਰਜਣਧਾਰਾ
  •    ਕ੍ਰਾਂਤੀਕਾਰੀ ਪੁਸਤੱਕ-ਰਾਜਾ- ਦਾ ਲੋਕ ਅਰਪਣ / ਸਿਰਜਣਧਾਰਾ
  •    ਪੰਜਾਬੀ ਮਾਂ ਜਵਾਬ ਮੰਗਦੀ ਹ / ਸਿਰਜਣਧਾਰਾ
  •    ਸਿਰਜਣਧਾਰਾ ਦੀ ਮਾਸਿਕ ਇੱਕਤਰਤਾ / ਸਿਰਜਣਧਾਰਾ
  •    ਦਵਿੰਦਰ ਸਿੰਘ ਸੇਖਾ ਵੱਲੋਂ ਸੰਪਾਦਿਤ `ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ` ਸਾਹਿਤ ਅਰਪਣ ਕੀਤਾ ਗਿਆ / ਸਿਰਜਣਧਾਰਾ
  •    ਸਿਰਜਣਧਾਰਾ ਵੱਲੋਂ 35ਵਾਂ ਸਥਾਪਨਾ ਦਿਵਸ ਮਨਾਇਆ / ਸਿਰਜਣਧਾਰਾ
  •    ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੋਸ਼ਟੀ ਅਤੇ ਕਵੀ ਦਰਬਾਰ / ਸਿਰਜਣਧਾਰਾ
  •    ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ / ਸਿਰਜਣਧਾਰਾ
  •    ਪੰਜਾਬੀ ਮਾਂ ਬੋਲੀ ਦੀ ਪਫ੍ਰਲਤਾ ਲਈ ਕੀਤੀ ਵਿਚਾਰ-ਚਰਚਾ / ਸਿਰਜਣਧਾਰਾ
  •    ਸਿਰਜਣਧਾਰਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕੀਤਾ / ਸਿਰਜਣਧਾਰਾ
  •    ਸਿਰਜਣਧਾਰਾ ਵਲੋਂ ਨਵੇਂ ਸਾਲ ਨੂੰ ਕਿਹਾ ਗਿਆ ਜੀ ਆਇਆਂ / ਸਿਰਜਣਧਾਰਾ
  •    ਪ੍ਰਸਿੱਧ ਲੇਖਕ, ਪੱਤਰਕਾਰ ਤੇ ਕਾਲਮ ਨਵੀਸ ਹਰਬੀਰ ਸਿੰਘ ਭੰਵਰ ਨੂੰ ਸ਼ਰਧਾਂਜਲੀਆਂ / ਸਿਰਜਣਧਾਰਾ
  •    ਸਾਹਿਤਕ ਸੰਸਥਾ ਸਿਰਜਣਧਾਰਾ ਵਲੋਂ ਕੀਤੀ ਨਵੇਂ ਸਾਲ ਦੀ ਪਲੇਠੀ ਮੀਟਿੰਗ ਵਿੱਚ ਚੱਲਿਆ ਰਚਨਾਵਾਂ ਦਾ ਦੌਰ ਅਤੇ ਕਿਤਾਬ ਲੋਕ ਅਰਪਣ / ਸਿਰਜਣਧਾਰਾ
  •    ਗੁਰਵਿੰਦਰ ਸਿੰਘ ਸ਼ੇਰਗਿੱਲ ਰਚਿਤ ਕਾਵਿ ਸੰਗ੍ਰਹਿ 'ਹਰਫ਼ ਸੁਗੰਧੀਆਂ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਇਕੱਤਰਤਾ / ਸਿਰਜਣਧਾਰਾ
  •    ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਵਿੱਚ ਦਿੱਤੀ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ / ਸਿਰਜਣਧਾਰਾ
  •    ਸਿਰਜਨਧਾਰਾ ਦੀ ਮਾਸਿਕ ਇਕੱਤਰਤਾ / ਸਿਰਜਣਧਾਰਾ
  •    ਸਾਹਿਤਕ ਸੰਸਥਾ ਸਿਰਜਣਧਾਰਾ ਨੇ ਆਪਣੀ 35ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਸਮਾਗਮ / ਸਿਰਜਣਧਾਰਾ
  •    ਸਿਰਜਣਧਾਰਾ ਦੀ ਮਾਸਿਕ ਮੀਟਿੰਗ / ਸਿਰਜਣਧਾਰਾ
  •    ਭੰਵਰ ਦੀ ਪੁਸਤਕ ‘ਅਪਵਿੱਤਰ ਰਿਸ਼ਤੇ ਲੋਕ ਅਰਪਨ / ਸਿਰਜਣਧਾਰਾ
  •    ਸਿਰਜਣਧਾਰਾ ਦੀ ਮਹੀਨਾਵਾਰ ਇਕੱਤਰਤਾ / ਸਿਰਜਣਧਾਰਾ
  •    ਸਿਰਜਣਧਾਰਾ ਦੇ ਸੰਸਥਾਪਕ ਕਰਮਜੀਤ ਔਜਲਾ ਸਨਮਾਨਿਤ / ਸਿਰਜਣਧਾਰਾ
  •    ਸਿਰਜਣਧਾਰਾ ਸੰਸਥਾ ਦੀ ਹੋਈ ਮਹੀਨਾਵਾਰ ਮੀਟਿੰਗ / ਸਿਰਜਣਧਾਰਾ
  •    ਸਿਰਜਣਧਾਰਾ ਦੀ ਮੀਟਿੰਗ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹੋਇਆ ਕਵੀ ਦਰਬਾਰ / ਸਿਰਜਣਧਾਰਾ
  •    ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ / ਸਿਰਜਣਧਾਰਾ
  •    ਡਾ. ਕੋਚਰ ਦੀ ਪ੍ਰਧਾਨਗੀ ਹੇਠ ਹੋਈ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ / ਸਿਰਜਣਧਾਰਾ
  •    ਸਿਰਜਣਧਾਰਾ ਦੀ ਮੀਟਿੰਗ ਹੋਈ / ਸਿਰਜਣਧਾਰਾ
  •    ਸਿਰਜਣਧਾਰਾ ਦੀ ਮਾਸਿਕ ਮੀਟਿੰਗ ਵਿੱਚ ਹੋਇਆ ਰਚਨਾਵਾਂ ਦਾ ਦੌਰ / ਸਿਰਜਣਧਾਰਾ
  •    ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ / ਸਿਰਜਣਧਾਰਾ
  •    ਗਰੀਨ ਦੀਵਾਲੀ ਮਨਾਉਣ ਦਾ ਹੋਕਾ / ਸਿਰਜਣਧਾਰਾ
  •    ਕਵੀ ਦਰਬਾਰ `ਚ ਸ਼ਹਾਦਤ ਸਬੰਧੀ ਪੜ੍ਹੀਆਂ ਕਵਿਤਾਵਾਂ / ਸਿਰਜਣਧਾਰਾ
  •    ਭੁਪਿੰਦਰ ਸੱਗੂ ਦੀ ਪੁਸਤਕ 'ਤ੍ਰੈਕਾਲ' ਲੋਕ ਅਰਪਣ / ਸਿਰਜਣਧਾਰਾ
  •    ਸ਼ਹੀਦੀ ਪੁਰਬ ਨੂੰ ਸਮਰਪਿਤ ਰਹੀ ਸਿਰਜਣਧਾਰਾ ਦੀ ਮੀਟਿੰਗ / ਸਿਰਜਣਧਾਰਾ
  • ਕਰਮਜੀਤ ਸਿੰਘ ਔਜਲਾ ਦਾ 75ਵਾਂ ਜਨਮ ਦਿਨ ਮਨਾਇਆ (ਖ਼ਬਰਸਾਰ)


    ਲੁਧਿਆਣਾ -- ਪੰਜਾਬੀ ਦੇ ਸਥਾਪਿਤ ਲੇਖਕਾਂ ਦੇ ਜਨਮ ਦਿਨਾਂ ਨੂੰ ਧੂਮਧਾਮ ਨਾਲ ਮਨਾਉਣ ਦੀ ਪ੍ਰਿਤ ਨੂੰ ਅੱਗੇ ਤੋਰਦਿਆਂ ਹੋਇਆ ਇਲਾਕੇ  ਦੀਆਂ ੧੫ ਸਾਹਿਤਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਰਦਾਰ ਕਰਮਜੀਤ ਸਿੰਘ ਔਜਲਾ ਦਾ ੭੫ਵਾਂ ਜਨਮ ਦਿਨ 'ਸਾਹਿਤ ਉਤਸਵ' ਦੇ ਤੌਰ ਤੇ ਮਨਾਇਆ ਗਿਆ। ਸਹਿਯੋਗੀ ਸੰਸਥਾਵਾਂ ਵਿਚ ਪੰਜਾਬੀ ਨਾਵਲ ਅਕਾਡਮੀ, ਸਿਰਜਣਧਾਰਾ, ਸਾਹਿਤਕਾਰ ਸਦਨ, ਪੰਜਾਬੀ ਸਾਹਿਤ ਸਭਾ ਮਲੇਰਕੋਟਲਾ, ਪੰਜਾਬੀਮਾਂ.ਕੌਮ, ਗੁਰੂ ਅੰਗਦ ਦੇਵ ਵਿਦਿਅਕ ਭਲਾਈ ਕੌਂਸਲ ਅਤੇ ਗਿਆਨੀ ਦਿੱਤ ਸਿੰਘ ਵਿਦਿਅਕ ਤੇ ਸਪੋਰਟ ਸੁਸਾਇਟੀ ਪ੍ਰਮੁੱਖ ਸਨ।  ਇਸ ਮੌਕੇ ਤੇ ਕੇਕ ਕੱਟ ਕੇ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਨ ਦੀ ਰਸਮ ਨਿਭਾਈ ਗਈ।  
    ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ. ਐਸ ਐਸ ਜੌਹਲ ਅਤੇ ਵਿਸ਼ੇਸ਼ ਮਹਿਮਾਨ ਡਾ. ਐਸ ਤਰਸੇਮ, ਜਦਕਿ ਪ੍ਰਧਾਨਗੀ ਮੰਡਲ ਵਿਚ ਸ. ਪ੍ਰਤਾਪ ਸਿੰਘ, ਇੰਜ. ਡੀ.ਐਮ. ਸਿੰਘ ਅਤੇ ਸਰਪੰਚ ਕਰਤਿੰਦਰਪਾਲ ਸਿੰਘ ਸਿੰਘਪੁਰਾ ਸੁਸ਼ੋਭਿਤ ਸਨ। ਇਸ ਮੌਕੇ ਤੇ ਸ੍ਰੀ ਔਜਲਾ ਦੇ ਚਾਰ ਨਾਵਲ-ਬਦਕਾਰ, ਨੀਤੀ, ਏਵ ਨਾ ਜੀਵਿਆ ਜਾਇ ਅਤੇ ਹਨ੍ਹੇਰੇ ਵਿਚ ਗਵਾਚੇ ਸੂਰਜ' ਲੋਕ ਅਰਪਣ ਕੀਤੇ ਗਏ। ਡਾ. ਕੁਲਵਿੰਦਰ ਕੌਰ ਮਿਨਹਾਸ ਅਤੇ ਦਲਵੀਰ ਸਿੰਘ ਲੁਧਿਆਣਵੀ ਨੇ ਨਾਵਲਾਂ ਦੀ ਜਾਣ-ਪਹਿਚਾਣ ਕਰਵਾਉਂਦਿਆਂ ਹੋਇਆ ਨਾਵਲਾਂ ਨੂੰ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਬਦਨੀਤੀਆਂ ਅਤੇ ਗੰਧਲੀ ਹੋ ਚੁੱਕੀ ਸਿਆਸਤ ਦੀ ਪੇਸ਼ਕਾਰੀ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕੀਤਾ। ਉੱਘੇ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ ਨੇ ਮੰਚ ਦੀ ਜ਼ਿੰਮੇਵਾਰੀ ਸੰਭਾਲਦਿਆਂ ਔਜਲਾ ਸਾਹਿਬ ਦੇ ਸਾਹਿਤਕ ਜੀਵਨ 'ਤੇ ਚਾਨਣਾ ਪਾਇਆ। ਇਸ ਮੌਕੇ 'ਤੇ ਰਾਜ ਕੁਮਾਰ ਗਰਗ ਦਾ ਨਾਵਲ 'ਸੂਰਜ ਕਦੇ ਮਰਦਾ ਨਹੀਂ' ਲੋਕ ਅਰਪਣ ਕੀਤਾ ਗਿਆ। 


    ਡਾ. ਜੌਹਲ ਵੱਲੋਂ ਨਾਵਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲਮ ਵਿਚ ਬਹੁਤ ਤਾਕਤ ਹੰਦੀ ਹੈ, ਲੇਖਕਾਂ ਨੂੰ ਓਹੀ ਲਿਖਣਾ ਚਾਹੀਦਾ ਹੈ ਜੋ ਸਮਾਜ ਨੂੰ ਪ੍ਰਵਾਨ ਹੋਵੇ, ਔਜਲਾ ਜੀ ਦੀ ਕਲਮ ਆਪਣਾ ਫ਼ਰਜ਼ ਨਿਭਾਉਣ ਵਿਚ ਕਾਮਯਾਬ ਰਹੀ ਹੈ। ਔਜਲਾ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੇ ਰੋਸ਼ਨੀ ਪਾਉਂਦਿਆਂ ਹੋਇਆ ਡਾ ਤਰਸੇਮ ਨੇ ਕਿਹਾ ਕਿ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਦਾ ਐਡਾ ਵੱਡਾ ਇਕੱਠ ਔਜਲਾ ਸਾਹਿਬ ਦੇ ਮਿਲਵਰਤਣ ਸੁਭਾਅ ਕਾਰਨ ਹੋਇਆ ਹੈ।  ਇੰਜ. ਡੀ.ਐਮ. ਸਿੰਘ ਨੇ ਕਿਹਾ ਕਿ ਔਜਲਾ ਸਾਹਿਬ ਕੋਈ ਵੀ ਲਿਖਤ ਰਚਣ ਤੋਂ ਪਹਿਲਾਂ ਵਿਸ਼ੇ  ਨੂੰ ਗਹਿਰਾਈ ਨਾਲ ਘੋਖਦੇ ਹਨ। ਸਿੰਘਪੁਰਾ ਨੇ ਆਪਣੇ ਵਿਚਾਰ ਰੱਖਦਿਆਂ ਹੋਇਆਂ ਕਿਹਾ ਕਿ ਔਜਲਾ ਸਾਹਿਬ ਦੀ ਪ੍ਰਰੇਣਾ ਸਦਕਾ ਹੀ ਗਿਆਨੀ ਦਿੱਤ ਸਿੰਘ ਵਿਦਿਅਕ ਤੇ ਸਪੋਰਟ ਸੁਸਾਇਟੀ ਸਥਾਪਿਤ ਕੀਤੀ ਗਈ ਹੈ। ਪ੍ਰੋ: ਬਲਵਿੰਦਰਪਾਲ ਸਿੰਘ ਨੇ ਕਿਹਾ ਕਿ ਔਜਲਾ ਸਾਹਿਬ ਜੀ ਜਿੱਥੇ ਵੀ ਜਾਂਦੇ ਨੇ ਉਜਾਲਾ ਹੀ ਫ਼ੈਲਾਉਂਦੇ ਨੇ। ਸ੍ਰੀ ਔਜਲਾ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਉਹ ਵੀ ਹੁਣ ਮੀਤ ਸਾਹਿਬ ਦੀ ਤਰ੍ਹਾਂ ਵਧੀਆ ਨਾਵਲ ਲਿਖਣਗੇ। ਔਜਲਾ ਸਾਹਿਬ ਦੇ ਜੀਵਨ ਦੀਆਂ ਪ੍ਰਾਪਤੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਇੰਜ: ਸੁਖਦੇਵ ਸਿੰਘ ਅਤੇ ਰਘੁਬੀਰ ਸੰਧੂ ਵੱਲੋਂ ਵੀ ਚਾਨਣ ਪਾਇਆ ਗਿਆ।  ਇਸ ਮੌਕੇ 'ਤੇ ਡਾ ਐਸ ਐਨ ਸੇਵਕ, ਸ੍ਰੀਮਤੀ ਮਨਿੰਦਰ ਕੌਰ, ਬੇਟਾ ਅਮਨ, ਗੁਰਮੀਤ ਸਿੰਘ ਮੱਕੜ, ਬਸੰਤ ਕੁਮਾਰ ਅਤਰਜੀਤ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ, ਸੋਮਨਾਥ ਆਦਿ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
    ਇਸ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾਉਣ ਲਈ ਡਾ. ਰਣਜੀਤ ਸਿੰਘ, ਡਾ. ਸਰੂਪ ਸਿੰਘ ਅਲੱਗ, ਪ੍ਰਿੰ: ਪ੍ਰੇਮ ਸਿੰਘ ਬਜਾਜ, ਇੰਦਰਜੀਤਪਾਲ ਭਿੰਡਰ, ਮਲਕੀਤ ਸਿੰਘ ਔਲਖ,ਦਵਿੰਦਰ ਸਿੰਘ ਸੇਖਾ, ਹਰਮਨਪ੍ਰੀਤ, ਸਤਵਿੰਦਰ ਸੇਖਾ, ਡਾ ਗੁਲਜ਼ਾਰ ਪੰਧੇਰ, ਹਰਬੀਰ ਸਿੰਘ ਭੰਵਰ, ਮਹਿੰਦਰਦੀਪ ਗਰੇਵਾਲ, ਤ੍ਰੈਲੋਚਨ ਲੋਚੀ, ਬੁੱਧ ਸਿੰਘ ਨੀਲੋ, ਮਹਿੰਦਰ ਸਿੰਘ ਗਰੇਵਾਲ, ਜਨਮੇਜਾ ਜੌਹਲ, ਸਿਮਰਨਪ੍ਰੀਤ ਕੌਰ, ਗੁਰਚਰਨ ਕੌਰ ਕੋਚਰ, ਬਲਕੌਰ ਸਿੰਘ ਗਿੱਲ, ਡਾ  ਸਰਬਜੋਤ ਕੌਰ, ਹਰਦੇਵ ਸਿੰਘ ਕਲਸੀ,  ਰਜਿੰਦਰ ਸ਼ਰਮਾ, ਸੰਪੂਰਣ ਸਿੰਘ ਸੰਨਮ ਆਦਿ ਹਾਜ਼ਿਰ ਸਨ |