ਕਵਿਤਾਵਾਂ

 •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
 •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
 •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
 •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
 •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
 •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
 •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
 •    ਔਰਤ / ਹਰਦੀਪ ਬਿਰਦੀ (ਕਵਿਤਾ)
 •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
 •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
 •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
 • ਵਿਚਾਰ ਮੰਚ ਦੀ ਇਕੱਤਰਤਾ 'ਚ ਚੱਲਿਆ ਰਚਨਾਵਾਂ ਦਾ ਦੌਰ (ਖ਼ਬਰਸਾਰ)


  ਲੁਧਿਆਣਾ --  ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਜਿਸ ਵਿਚ ਅਮਰੀਕਾ ਤੋਂ ਪਹੁੰਚੇ ਮੰਚ ਦੇ ਸਰਪ੍ਰਸਤ ਵਿਸ਼ਵ ਪ੍ਰਸਿੱਧ ਕਵੀ ਮੁਹਿੰਦਰਦੀਪ ਗਰੇਵਾਲ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।  
  ਸਭਾ ਵੱਲੋ ਦੋ ਮੰਟ ਦਾ ਮੌਨ ਧਾਰ ਕੇ ਉਘੇ ਲੇਖਕ ਰਣਜੀਤ ਰਾਹੀ ਦੇ ਅਕਾਲ ਚਲਾਣਾ 'ਤੇ ਡੂੰੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ।

    
  ਡਾ. ਗੁਲਜ਼ਾਰ ਪੰਧੇਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅੱਜ ਦੀ ਇਕੱਤਰਤਾ ਵਿਚ ਇਹੋ ਜਿਹੇ ਮਸਲਿਆਂ 'ਤੇ ਚਰਚਾ ਕੀਤੀ ਗਈ ਜੋ ਪੰਜਾਬੀ ਸੱਭਿਆਚਾਰ ਨੂੰ ਸੰਭਾਲਦੇ ਹੀ ਨਹੀਂ, ਸਗੋਂ ਮਾਂ-ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਵੀ ਕਰਦੇ ਨੇ।
  ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਮੰਚ ਸਚਾਲਨ ਕਰਦਿਆਂ ਏਡਜ਼ ਦਿਵਸ ਨੂੰ ਸਮਰਪਿਤ ਕਵਿਤਾ 'ਕੋਈ ਕਰ ਨਾ ਬੈਠੀ ਕਾਰਾ, ਏਡਜ਼ ਹੋ ਜਾਏਗੀ', ਪ੍ਰੋ: ਰਵਿੰਦਰ ਭੱਠਲ ਨੇ ਨਜ਼ਮ 'ਔਖਾ ਤਾਂ ਹੁੰਦਾ ਹੈ', ਜਨਮੇਜਾ ਸਿੰਘ ਜੌਹਲ ਨੇ 'ਸਾਡੇ ਸਮਿਆਂ ਦਾ ਰਾਵਣ' ਤ੍ਰੈਲੋਚਨ ਲੋਚੀ ਨੇ 'ਬਾਬਾ ਨਾਨਕ ਮਿਲੇ ਅਚਾਨਕ', ਮੁਹਿੰਦਰਦੀਪ ਗਰੇਵਾਲ ਨੇ ਗ਼ਜ਼ਲ, 'ਅਸੀਂ ਹੁਣ ਰਿਸ਼ਤਿਆਂ ਤਕ ਬਦਲ ਦਿੰਦੇ ਹਾਂ ਲਿਬਾਸਾਂ ਵਾਂਗ, ਜੇ ਭੋਰਾ ਤੁੰਭ ਲਗ ਜਾਵੇ ਤਾਂ ਸਾਥੋਂ ਸੀਅ ਨਹੀਂ ਹੁੰਦਾ', ਸਤੀਸ਼ ਗੁਲਾਟੀ ਨੇ 'ਜੱਦੀ-ਪੁਸ਼ਤੀ ਵੇਚ ਕੇ ਪੈਲੀ ਹੋ ਗਏ ਸ਼ਾਹੂਕਾਰ, ਸਭ ਤੋਂ ਛੋਟਾ ਨੰਬਰ ਲੈ ਲਿਆ ਸਭ ਤੋਂ ਵੱਡੀ ਲੈ ਲਈ ਕਾਰ', ਸੁਖਚਰਨਜੀਤ ਗਿੱਲ ਨੇ ਗੀਤ 'ਜਦੋਂ ਕਵੀ ਤੇ ਕਵਿੱਤਰੀ ਦਾ ਹੋ ਗਿਆ ਵਿਆਹ', ਰਵਿੰਦਰ ਰਵੀ ਨੇ 'ਮੱਕੀਆਂ ਜਵਾਨ ਹੋ ਗਈਆਂ' ਬਲਕੌਰ ਸਿੰਘ ਗਿੱਲ ਨੇ 'ਪੰਜਾਬੀ ਦਾ ਸ਼ਾਇਰ ਤੇ ਰੋਮਾਂਸਵਾਦ ਦਾ ਕਿੱਤਾ' 'ਤੇ ਵਿਚਾਰ ਰੱਖੇ। ਹਰਬੰਸ ਮਾਲਵਾ ਨੇ ਪੇਂਡੂ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਦੀ ਕਵਿਤਾ 'ਬਿਨਾਂ ਸੂਚਿਤ ਕੀਤਿਆ' ਦਲੀਪ ਅਵਧ ਨੇ ਭ੍ਰਿਸ਼ਟਚਾਰ 'ਤੇ ਵਿਅੰਗ ਕੱਸਿਆ, ਪੰਮੀ ਹਬੀਬ ਨੇ ਛੋਟੀ ਕਹਾਣੀ 'ਦਾਨ-ਪੁੰਨ' ਅਮਰਜੀਤ ਸ਼ੇਰਪੁਰੀ ਨੇ 'ਜਾਨਾਂ ਦੀ ਦੁਸ਼ਮਣ ਬਣ ਗਈ ਚਾਇਨਾ ਦੀ ਡੋਰ', ਇੰਜ: ਸੁਰਜਨ ਸਿੰਘ ਨੇ 'ਤੇਰੇ ਘਰ ਕਾਹਦਾ ਘਾਟਾ' ਦੇ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਹਰਮੀਤ ਵਿਦਿਆਰਥੀ, ਭਗਵਾਨ ਢਿੱਲੋਂ, ਬੁੱਧ ਸਿੰਘ ਨੀਲੋ, ਬਲਵਿੰਦਰ ਔੂਲਖ ਗਲੈਕਸੀ, ਡਰਾਮਾਕਾਰ ਤਰਲੋਚਨ ਸਿੰਘ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰੀ ਲਗਵਾਈ। ਇਸ ਮੌਕੇ 'ਤੇ ਉਸਾਰੂ ਸੁਝਾਅ ਵੀ ਦਿੱਤੇ ਗਏ।

  ਦਲਵੀਰ ਸਿੰਘ ਲੁਧਿਆਣਵੀ