ਕਵਿਤਾਵਾਂ

 •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
 •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
 •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
 •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
 •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
 •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
 •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
 •    ਔਰਤ / ਹਰਦੀਪ ਬਿਰਦੀ (ਕਵਿਤਾ)
 •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
 •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
 •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
 • ਬੱਚੇ (ਚਮਕੌਰ ਨੂੰ ਨਮਨ) (ਕਵਿਤਾ)

  ਕਵਲਦੀਪ ਸਿੰਘ ਕੰਵਲ   

  Email: kawaldeepsingh.chandok@gmail.com
  Cell: +91 88728 83772
  Address: H. No. 501/2, Dooma Wali Gali
  Patiala India 147001
  ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਲੱਖ ਮੁਰਸ਼ਦ ਬੇਸ਼ੱਕ ਹੋਣੇ, ਇਸ ਦੁਨੀਆਂ ‘ਤੇ ਅੱਜ ਤੱਕ,
  ਪਰ ਦੱਸੋ ਕਿਸ ਕਿਸ ਨੇ, ਖੁਦ ਕਟਾਏ ਜੋ ਇੰਝ ਬੱਚੇ ।

   

   


  ਮੁਰੀਦਾਂ ਦੀ ਸ਼ਹਾਦਤ ਦੇ, ਕਿੱਸੇ ਤਾਂ ਖੂਬ ਸੁਣੇ ਹੋਣੇ,
  ਪੈਗੰਬਰ ਨੇ ਮੁਰੀਦਾਂ ਤੋਂ, ਕਦ ਲੁਟਾਏ ਜੋ ਇੰਝ ਬੱਚੇ।

   

   


  ਗੜ੍ਹੀ ਚਮਕੌਰ ਨੇ ਡਿੱਠਾ, ਅਗੰਮੀ ਉਹ ਨਜ਼ਾਰਾ ਸੀ,
  ਹਨੇਰਾ ਉਂਗਲਾਂ ਮੂੰਹ ਪਾਵੇ, ਸੀ ਰੁਸ਼ਨਾਏ ਜੋ ਇੰਝ ਬੱਚੇ।

  ਟੋਟੇ ਜਿਗਰ ਦੇ ਚੁੰਮ ਮੱਥੇ, ਮੌਤ ਵੱਲ ਸੀ ਹੱਥੀਂ ਤੋਰੇ,
  ਹੋਰ ਕਿਸ ਕਰ ਜਿਗਰਾ, ਜੰਗ ਚੜ੍ਹਾਏ ਜੋ ਇੰਝ ਬੱਚੇ।

   

   


  ਆਸ਼ਕ ਨਾ ਮੁੜ੍ਹ ਰੱਬ ਦਾ, ਪਿਤਾ ਮੁੜ੍ਹ ਐਸਾ ਨਾ ਹੋਣਾ,
  ਲਾੜੀ ਮੌਤ ਦੇ ਮੰਗ ਕੇ, ਖੁਦ ਵਿਆਹੇ ਜੋ ਇੰਝ ਬੱਚੇ ।

  ਵਿੱਚ ਸ਼ੁਕਰਾਨੇ ਨਿਵਿਆ, ਤੱਕ ਗਿਰੀ ਲੋਥ ਪੁੱਤਰ ਦੀ,
  ਕਿਸ ਲਾਲ ਇਉਂ ਜੰਮੇ, ਕਿਸ ਨਿਭਾਏ ਜੋ ਇੰਝ ਬੱਚੇ ।

  ਕੰਵਲ ਜਗ੍ਹਾ ਨਾ ਧਰਤੀ ‘ਤੇ, ਕੋਈ ਐਸੀ ਪਾਕ ਹੀ ਹੋਣੀ,
  ਸਿਦਕ ਜ਼ਿੰਦਾ ਰੱਖ ਜਿੱਥੇ, ਬਾਪ ਮਰਵਾਏ ਜੋ ਇੰਝ ਬੱਚੇ ।