ਕਵਿਤਾਵਾਂ

 •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
 •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
 •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
 •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
 •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
 •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
 •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
 •    ਔਰਤ / ਹਰਦੀਪ ਬਿਰਦੀ (ਕਵਿਤਾ)
 •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
 •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
 •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
 • ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ (ਗੀਤ )

  ਹਰਬੰਸ ਮਾਲਵਾ   

  Cell: +91 94172 66355
  Address: 1003, ਗਲੀ ਨੰ. 4,ਭਾਈ ਹਿੰਮਤ ਸਿੰਘ ਨਗਰ,
  ਲੁਧਿਆਣਾ India
  ਹਰਬੰਸ ਮਾਲਵਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਹੱਥ ਵੀ ਕੰਬਦੇ ਸ਼ਬਦ ਵੀ ਸੰਗਦੇ
  ਅੜਿਆ ਸਾਥ ਕਲਮ ਦਾ ਮੰਗਦੇ
  ਦਿਲ ਦੀ ਗੱਲ ਤੈਨੂੰ ਕਹਿਣ ਲਈ 
  ਮੈਂ ਕਿੰਨੇ ਚਿਰ ਤੋਂ ਸੋਚਦੀ ਸਾਂ...
  ਮੈਂ ਅੱਜ ਪਹਿਲੀ ਵਾਰ ਲਿਖਿਆ...
  ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ ..
  ਮੈਂ ਅੱਜ ਪਹਿਲੀ ਵਾਰ ਲਿਖਿਆ.....

  ਮੋਹ ਨੈਣਾਂ ਵਿੱਚ ਨੀਰ ਬਣ ਗਿਆ
  ਹਰ ਅੱਖਰ ਤਸਵੀਰ ਬਣ ਗਿਆ
  ਲਿਖਦੀ-ਲਿਖਦੀ ਨੂੰ ਰੁਕਦੀ ਵੇਖ ਕੇ
  ਕੀ ਲਿਖਦੀ ਏਂ ਪੁੱਛੇ ਮਾਂ,
  ਦੱਸ ਉਹਨੂੰ ਮੈਂ ਕੀ ਕਹਾਂ,
  ਮੈਂ ਅੱਜ ਪਹਿਲੀ ਵਾਰ ਲਿਖਿਆ....

  ਵੇਖ ਲਵੇ ਨਾ ਕਿਤੇ ਜਮਾਨਾ
  ਚਿੱਠੀ ਵਿੱਚ ਦਿਲ ਦਾ ਨਜ਼ਰਾਨਾ
  ਜੱਗ ਦੀਆਂ ਨਜ਼ਰਾਂ ਬਹੁਤ ਹੀ ਬੁਰੀਆਂ
  ਲੁੱਕ- ਲੁੱਕ ਬਚਦੀ ਰਹਾਂ,
  ਕੀਹਦੀ-ਕੀਹਦੀ ਤੱਕਣੀ ਸਹਾਂ,..
  ਮੈਂ ਅੱਜ ਪਹਿਲੀ ਵਾਰ ਲਿਖਿਆ....

  ਮੇਰਾ ਅੰਗ-ਅੰਗ ਗੀਤ ਬਣ ਗਿਆ
  ਤੂੰ ਜਿਸ ਦਿਨ ਦਾ ਮੀਤ ਬਣ ਗਿਆ
  ਸੱਚ ਮੰਨ ਸੱਜਣਾਂ ਤੂੰ ਆ ਕੇ  ਵੇਖ
  ਕਿਵੇਂ ਖਿੜ-ਖਿੜ ਉੱਠਦੀ ਉਹ ਥਾਂ,
  ਜਿੱਥੇ-ਜਿਥੇ ਪੈਰ ਮੈਂ ਧਰਾ...
  ਮੈਂ ਅੱਜ ਪਹਿਲੀ ਵਾਰ ਲਿਖਿਆ...

  ਬੋਲ ਹੋ ਗਿਆ ਸ਼ਰਬਤ ਵਰਗਾ
  ਸਿਦਕ ਹੋ ਗਿਆ ਪਰਬਤ ਵਰਗਾ
  ਖੁੱਲ ਕੇ ਮਿਲਣ ਤੋਂ ਫਿਰ ਵੀ
  "ਮਾਲਵੇ" ਕਦੇ-ਕਦੇ ਬਹੁਤ ਡਰਾਂ
  ਕੀ ਇਸ ਡਰ ਦਾ ਕਰਾਂ...
  ਮੈਂ ਅੱਜ ਪਹਿਲੀ ਵਾਰ ਲਿਖਿਆ..
  ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ...
  ਮੈਂ ਅੱਜ  ਪਹਿਲੀ ਵਾਰ ਲਿਖਿਆ....