ਖ਼ਬਰਸਾਰ

 •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
 •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
 •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
 •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
 •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
 •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
 •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
 • ਵੋਮੈਨ-ਡੇ (ਮਿੰਨੀ ਕਹਾਣੀ)

  ਸੁਖਵਿੰਦਰ ਕੌਰ 'ਹਰਿਆਓ'   

  Cell: +91 81464 47541
  Address: ਹਰਿਆਓ
  ਸੰਗਰੂਰ India
  ਸੁਖਵਿੰਦਰ ਕੌਰ 'ਹਰਿਆਓ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  "ਸੁਣੋ ਜੀ ਕਿੰਨਾ ਚਿਰ ਹੋ ਗਿਆ ਮੈਂ ਆਪਣੇ ਮੰਮੀ-ਪਾਪਾ ਨੂੰ ਨਹੀਂ ਮਿਲੀ। ਚਲੋ ਅੱਜ ਮੈਨੂੰ ਲੈ ਕੇ ਚੱਲੋ", ਆਇਸ਼ਾ ਨੇ ਰਾਜੇਸ਼ ਨੂੰ ਕਿਹਾ।
          "ਨਹੀਂ ਆਇਸ਼ਾ ਅੱਜ ਮੈਂ ਚੰਡੀਗੜ੍ਹ ਇੱਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਾ ਹੈ", ਰਾਜੇਸ਼ ਨੇ ਜਵਾਬ ਦਿੱਤਾ।
          "ਠੀਕ ਹੈ ਮੇਰੇ ਘਰਦੇ ਉੱਥੋਂ ਥੋੜ੍ਹਾ ਕੁ ਦੂਰ ਹੀ ਰਹਿੰਦੇ ਨੇ, ਮੈਨੂੰ ਛੱਡ ਕੇ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਜਾਣਾ ਤੇ ਵਾਪਸੀ ਮੈਨੂੰ ਲੈ ਆਉਣਾ", ਆਇਸ਼ਾ
  ਉਤਸ਼ਾਹਿਤ ਹੁੰਦਿਆਂ ਕਿਹਾ।
          "ਪਲੀਜ਼ ਆਇਸ਼ਾ ਬੇਵਕੁਫ਼ੀ ਵਾਲੀ ਗੱਲ ਨਾ ਕਰ ਮੇਰਾ ਟਾਇਮ ਬਹੁਤ ਕੀਮਤੀ ਏ, ਤੇਰੇ ਤੇ ਖਰਾਬ ਨਹੀਂ ਕਰ ਸਰਦਾ। ਤੈਨੂੰ ਪਤਾ ਵੀ ਏ ਅੱਜ ਵੋਮੈਨ ਸਪੈਸ਼ਲ ਹੈ, ਉੱਥੇ ਮੇਰੀ ਗੈਰ-ਹਾਜ਼ਰੀ ਇਸਤਰੀ ਵਿੰਗ ਨੂੰ ਵੀ ਚੁਬੇਗੀ, ਮੇਰਾ ਬੋਟਵੈਂਕ ਘੱਟ ਜਾਵੇਗਾ", ਕਹਿ ਕੇ ਰਾਜੇਸ਼ ਘਰੋਂ ਬਾਹਰ ਨਿਕਲ ਗਿਆ।
           ਆਇਸ਼ਾ ਨੂੰ ਸਮਝ ਨਹੀਂ ਆ ਰਿਹਾ ਸੀ, ਵੋਮੈਨ-ਡੇ ਮੇਰੇ ਲਈ ਸਪੈਸ਼ਲ ਹੈ ਜਾਂ ਵੋਟਬੈਂਕ ਲਈ ਜਾਂ ਫਿਰ ਮੇਰੇ ਪਤੀ ਲਈ…।